ਜਲੰਧਰ- ਅਮਰੀਕਾ 'ਚ ਚੱਲ ਰਹੇ ਨਿਊਯਾਰਕ ਮੋਟਰ ਸ਼ੋਅ ਦੌਰਾਨ ਦੱਖਣ ਕੋਰੀਆਈ ਕੰਪਨੀ ਹੁੰਡਈ ਨੇ ਆਪਣੀ 2019 ਟੂਸੋਂ ਫੇਸਲਿਫਟ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਫੇਸਲਿਫਟ ਕਾਰ 'ਚ ਕਈ ਬਦਲਾਅ ਕੀਤੇ ਹਨ ਜਿਸ ਵਿਚ ਬਿਹਤਰ ਸਟਾਈਲ, ਜ਼ਿਆਦਾ ਪਾਵਰ ਅਤੇ ਨਵੀਂ ਟੈਕਨਾਲੋਜੀ ਸ਼ਾਮਿਲ ਹਨ।

ਇੰਜਣ
ਕੰਪਨੀ ਨੇ 2019 ਹੁੰਡਈ ਟੂਸੋਂ 'ਚ 2.0 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਹੈ ਜੋ 164 ਬੀ.ਐੱਚ.ਪੀ. ਦੀ ਪਾਵਰ ਅਤੇ 204 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਨਵਾਂ 2.4 ਲੀਟਰ 4-ਸਿਲੈਂਡਰ ਪੈਟਰੋਲ ਇੰਜਣ ਵੀ ਦਿੱਤਾ ਗਿਆ ਹੈ ਜੋ 181 ਬੀ.ਐੱਚ.ਪੀ. ਦੀ ਪਾਵਰ ਦਿੰਦਾ ਹੈ।
ਡਿਜ਼ਾਇਨ
ਹੁੰਡਈ ਨੇ ਆਪਣੀ ਟੂਸੋਂ ਐੱਸ.ਯੂ.ਵੀ. 'ਚ ਨਵੀਂ ਕੈਸਕੇਡਿੰਗ ਟ੍ਰੈਪੇਜਾਇਡਲ ਗ੍ਰਿੱਲ ਸਟੈਂਡਰਡ ਦਿੱਤੀ ਹੈ। ਇਸ ਦੇ ਨਾਲ ਹੀ ਹੈੱਡਲਾਈਟਸ ਨੂੰ ਸ਼ਾਰਪ ਲੁੱਕ ਦਿੱਤਾ ਹੈ ਅਤੇ ਨਵੀਂ ਐੱਲ ਸ਼ੇਪਡ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਦਿੱਤੀਆਂ ਗਈਆਂ ਹਨ।

ਫੀਚਰਸ
ਕਾਰ 'ਚ ਕੰਪਨੀ ਨੇ ਨਵਾਂ ਫਲੋਟਿੰਗ ਟੱਚਸਕਰੀਨ ਇਫੋਟੇਨਮੈਂਟ ਸਿਸਟਮ ਦਿੱਤਾ ਹੈ ਅਤੇ ਏਅਰਵੈਂਟਸ ਨੂੰ ਟੱਚਸਕਰੀਨ ਯੂਨਿਟ ਦੇ ਹੇਠਾਂ ਰੱਖਿਆ ਹੈ। ਇਸ ਤੋਂ ਇਲਾਵਾ ਕੈਬਿਨ 'ਚ ਰੀਵਾਇਜ਼ਡ ਇੰਸਟਰੂਮੈਂਟ ਕਲੱਸਟਰ ਅਤੇ ਇਕ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਲਗਾਈ ਗਈ ਹੈ।
ਨਿਊਯਾਰਕ ਆਟੋ ਸ਼ੋਅ 2018: ਹੋਂਡਾ Insight ਦਾ ਪ੍ਰੋਡਕਸ਼ਨ ਵਰਜਨ ਹੋਇਆ ਲਾਂਚ
NEXT STORY