ਜਲੰਧਰ - ਆਪਣੇ ਦਮਦਾਰ ਮੋਟਰਸਾਈਕਲ ਨਾਲ ਦੁਨੀਆ ਭਰ 'ਚ ਨਾਮ ਬਣਾਉਣ ਵਾਲੀ ਕੰਪਨੀ ਰਾਇਲ ਐਨਫੀਲਡ ਨੇ ਭਾਰਤ 'ਚ ਨਵਾਂ ਰੇਡਿਚ ਕਲਾਸਿਕ 350 ਮੋਟਰਸਾਈਕਲ ਲਾਂਚ ਕੀਤਾ ਹੈ ਜਿਸ ਦੀ ਕੀਮਤ 1.46 ਲੱਖ ਰੁਪਏ ਐਕਸ ਸ਼ੋਰੂਮ (ਦਿੱਲੀ) ਰੱਖੀ ਗਈ ਹੈ। ਇਸ ਮੋਟਰਸਾਈਕਲ ਦੀ ਬੁਕਿੰਗਸ 7 ਜਨਵਰੀ ਨਾਲ ਸ਼ੁਰੂ ਕੀਤੀ ਜਾਵੇਗੀ। ਰਾਇਲ ਐਨਫੀਲਡ ਦੇ ਪ੍ਰੇਜਿਡੇਂਟ ਰੁਦਰਤੇਜ ਸਿੰਘ ਨੇ ਕਿਹਾ ਹੈ ਕਿ ਇਸ 2017 ਸੀਰੀਜ ਨੂੰ 1939 'ਚ ਬਣਾਈ ਜਾਣ ਵਾਲੀ 125cc 'ਰਾਇਲ ਬੇਬੀ, 2-ਸਟਰੋਕ ਮੋਟਰਸਾਈਕਲ ਦੇ ਪ੍ਰੋਟੋਟਾਇਪ ਵਰਗਾ ਬਣਾਇਆ ਗਿਆ ਹੈ, ਇਸ ਨੂੰ ਪੇਸ਼ ਕਰ ਅਸੀਂ ਬਹੁਤ ਖੁਸ਼ ਹਾਂ।
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਈਕ 'ਚ 346cc ਸਿੰਗਲ ਸਿਲੈਂਡਰ, ਏਅਰ ਕੂਲਡ ਇੰਜਣ ਲਗਾ ਹੈ ਜੋ 19.8bhp ਦੀ ਪਾਵਰ ਅਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਸ ਲੈਸ ਕੀਤਾ ਗਿਆ ਹੈ।
ਇਸ ਸਾਲ ਭਾਰਤ 'ਚ ਲਾਂਚ ਹੋਈਆਂ ਕੁਝ ਖਾਸ ਅਤੇ ਦਮਦਾਰ ਬਾਈਕਸ
NEXT STORY