ਜਲੰਧਰ- ਰਾਇਲ ਐਨਫੀਲਡ ਜਲਦ ਹੀ Thunderbird 500X ਲਾਂਚ ਕਰਨ ਦੀ ਤਿਆਰੀ 'ਚ ਹੈ। ਮੀਡੀਆ ਰਿਪੋਰਟਸ ਮੁਤਾਬਕ Auto Expo 2018 ਤੋਂ ਪਹਿਲਾਂ ਹੀ ਕੰਪਨੀ ਇਸ ਨੂੰ ਲਾਂਚ ਕਰ ਸਕਦੀ ਹੈ। Caradnbike ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਵਾਰ ਆਟੋ ਐਕਸਪੋ 'ਚ ਰਾਇਲ ਐਨਫੀਲਡ ਹਿੱਸਾ ਨਹੀਂ ਲੈ ਰਹੀ ਹੈ। ਪਰ ਪਿੱਛਲੀ ਵਾਰ ਕੰਪਨੀ ਆਟੋ ਐਕਸਪੋ ਈਵੈਂਟ ਦੇ ਕਰੀਬ ਕਰੀਬ ਹੀ Himalyan ਲਾਂਚ ਕੀਤੀ ਸੀ।
ਇਸ ਵਾਰ ਕੰਪਨੀ Auto Expo ਤੋਂ ਪਹਿਲਾਂ Thunderbird 500X ਲਾਂਚ ਕਰ ਸਕਦੀ ਹੈ। ਹਾਲਾਂਕਿ ਅਜੇ ਤੱਕ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾਂ ਹੀ ਕੋਈ ਤਾਰੀਕ ਤੈਅ ਕੀਤੀ ਗਈ ਹੈ। ਧਿਆਨ ਯੋਗ ਹੈ ਕਿ Royal Enfield Thunderbird ਕਰੂਜ਼ਰ ਬਾਈਕ ਹੈ ਅਤੇ 500X ਦਾ ਡਿਜ਼ਾਇਨ ਪੁਰਾਣੀ ਬਾਈਕ ਤੋਂ ਕਾਫ਼ੀ ਅਲਗ ਹੈ।ਇਸ 'ਚ ਕਈ ਬਦਲਾਅ ਹਨ ਅਤੇ ਫਿਊਲ ਲੀਕਡ ਤਸਵੀਰ 'ਚ ਇਸ ਦਾ ਫਿਊਲ ਟੈਂਕ ਬਲੂ ਰੰਗ 'ਚ ਵਿੱਖ ਰਿਹਾ ਹੈ।
ਇਸ ਨੂੰ ਪਹਿਲਾਂ ਤੋਂ ਜ਼ਿਆਦਾ ਸਟਾਈਲਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਜੋ ਕੰਪਨੀ ਵਲੋਂ ਇਸ ਨਾਲ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਟੈਂਕ ਬਰਾਈਟ ਕਲਰ ਅਤੇ ਸਾਈਡ ਪੈਨਲ ਗਲੋਸੀ ਬਲੈਕ ਹੈ। ਰਿਪੋਰਟ ਮੁਤਾਬਕ ਇਸ ਦਾ ਇੰਜਣ ਉਹੋ ਜਿਹਾ ਹੀ ਹੋਵੇਗਾ ਜਿਵੇਂ ਦਾ Thunderbird 500 'ਚ ਹੈ। ਇਸ 'ਚ ਵੀ ਸਿੰਗਲ ਸਿਲੈਂਡਰ ਏਅਰ ਕੂਲਡ ਇੰਜਣ ਹੋਵੇਗਾ। ਇਸ ਦੀ ਕੀਮਤ 2 ਲੱਖ ਰੁਪਏ ਤੱਕ ਉਮੀਦ ਕੀਤੀ ਜਾ ਰਹੀ ਹੈ।
Honda ਨੇ ਵੇਚੇ 50,000 ਤੋਂ ਜ਼ਿਆਦਾ Garcia ਸਕੂਟਰ
NEXT STORY