ਜਲੰਧਰ— ਵੋਲਵੋ ਲਈ ਪਰਫਾਰਮੈਂਸ ਕਾਰਾਂ ਬਣਾਉਣ ਵਲੇ ਇਸ ਦੇ ਸਬ-ਬ੍ਰਾਂਡ ਪੋਲਸਟਾਰ ਨੇ ਪਿਛਲੇ ਸਾਲ ਆਪਣਾ ਪਹਿਲਾ ਮਾਡਲ Polestar 1 ਪੇਸ਼ ਕੀਤਾ ਸੀ। ਇਸ ਸਵੀਡਿਸ਼ ਕੰਪਨੀ ਨੇ ਪਹਿਲਾਂ ਹੀ ਪੁੱਸ਼ਟੀ ਕੀਤੀ ਸੀ ਕਿ ਪੋਲਸਟਾਰ ਬ੍ਰਾਂਡ ਤਹਿਤ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰਾਂ ਲਿਆਏਗੀ। ਵੋਲਵੋ ਆਪਣੇ ਮੌਜੂਦਾ ਕਾਰ ਮਾਡਲਸ ਦੇ ਹੋਰ ਬਦਲ ਦੇ ਤੌਰ 'ਤੇ ਇਲੈਕਟ੍ਰਿਕ ਵਰਜਨ ਵੇਚੇਗੀ।
Polestar 1 ਪ੍ਰੀਮੀਅਮ ਕਾਰ ਹੈ। ਕੰਪਨੀ ਹੁਣ ਆਪਣੀ ਦੂਜੀ ਕਾਰ Polestar 2 ਦੀ ਤਿਆਰੀ ਕਰ ਰਹੀ ਹੈ। ਇਸ ਕਾਰ ਦਾ ਮੁਕਾਬਲਾ Tesla Model 3 ਕਾਰ ਨਾਲ ਹੋਵੇਗਾ। ਇਸ ਦੀ ਕੀਮਤ ਪੋਲਸਟਾਰ 1 ਨਾਲੋਂ ਘੱਟ ਹੋਵੇਗੀ ਜੋ ਕਿ ਬ੍ਰਾਂਡ ਦੀ ਪਹੁੰਚ ਨੂੰ ਜ਼ਿਆਦਾ ਦੂਰ ਤਕ ਪਹੁੰਚਾਉਣ 'ਚ ਮਦਦ ਕਰੇਗਾ। ਮੀਡੀਆ ਰਿਪੋਰਟਾਂ ਮੁਤਾਬਕ, ਪੋਲਸਟਾਰ 2 ਦਾ ਗਲੋਬਲ ਡੈਬਿਊ 2019 ਜਨੇਵਾ ਮੋਟਰ ਸ਼ੋਅ 'ਚ ਹੋਵੇਗਾ।
ਖਬਰਾਂ ਮੁਤਾਬਕ, ਨਵੀਂ ਕਾਰ ਵੋਲਵੋ ਦੇ ਕੰਪੈਕਟ ਮਡਿਊਲਰ ਆਰਕੀਟੈਕਚਰ 'ਤੇ ਬੇਸਡ ਹੋਵੇਗੀ। ਇਸ ਵਿਚ ਓਹਲਿੰਸ ਸਸਪੈਂਸ਼ਨ ਅਤੇ ਅਕੀਬੋਨੋ ਬ੍ਰੇਕਿੰਗ ਸਿਸਟਮ ਦਿੱਤਾ ਜਾ ਸਕਦਾ ਹੈ। ਕੰਪਨੀ ਨੇ ਅਜੇ ਇਸ ਦੀ ਡਿਟੇਲ ਜਨਤਕ ਨਹੀਂ ਕੀਤੀ। ਟੈਸਲਾ ਮਾਡਲ 3 ਨਾਲ ਤੁਲਨਾ ਕਰੀਏ ਤਾਂ ਪੋਲਸਟਾਰ ਦੀ ਵੀ ਪਰਫਾਰਮੈਂਸ ਫਿਗਰਸ ਆਸਪਾਸ ਹੀ ਹੋ ਸਕਦੀ ਹੈ।
ਪੋਲਸਟਾਰ 2 ਫੁੱਲ ਚਾਰਜ 'ਤੇ 499 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ। ਟੈਸਲਾ ਮਾਡਲ 3 ਦਾ ਪਰਫਾਰਮੈਂਸ ਵਰਜਨ ਵੀ ਲਿਆਉਂਦੀ ਹੈ ਜੋ ਕਿ 0 ਤੋਂ 100 ਕਿਲੋਮੀਟਰ ਦੀ ਸਪੀਡ ਸਿਰਫ 3.5 ਸੈਕਿੰਡ 'ਚ ਫੜ੍ਹ ਲੈਂਦੀ ਹੈ। ਪੋਲਸਟਾਰ 2 ਦਾ ਵੀ ਪਰਫਾਰਮੈਂਸ ਵਰਜਨ ਆਏਗਾ ਜਾਂ ਨਹੀਂ, ਅਜੇ ਇਸ 'ਤੋਂ ਪਰਦਾ ਨਹੀਂ ਉੱਠਿਆ। ਪੋਲਸਟਾਰ 1 ਇਲੈਕਟ੍ਰਿਕ ਪਰਫਾਰਮੈਂਸ ਹਾਈਬ੍ਰਿਡ ਪਾਵਰਟ੍ਰੇਨ 600 ਹਾਰਸਪਾਵਰ ਦੀ ਤਾਕਤ ਪੈਦਾ ਕਰਨ ਦੇ ਨਾਲ ਹੀ 1000 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦੀ ਹੈ।
ਕਿਸੇ ਟੈਂਕ ਨਾਲੋਂ ਘੱਟ ਨਹੀਂ ਹੈ ਇਹ Rezvani ਦੀ ਇਹ ਬੁਲੇਟਪਰੂਫ ਜੀਪ
NEXT STORY