ਜਲੰਧਰ- ਜਾਪਾਨੀ ਦੋਪਹਿਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਨੇ ਭਾਰਤ 'ਚ ਆਪਣੀ yzf-R1 ਬਾਈਕ ਦੇ 2018 ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 20.73 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ ਅਤੇ ਨਵੇਂ ਕਲਰ ਸਕਿਮ (ਬਲੈਕ ਅਤੇ ਬਲੂ) ਤੋਂ ਇਲਾਵਾ ਅਪਡੇਟਡ ਕਵਿੱਕ ਸ਼ਿਫਟ ਸਿਸਟਮ (QSS) ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਦਾ ਭਾਰਤ 'ਚ ਮੁਕਾਬਲਾ Honda CBR1000RR (Fireblade), Kawasaki Ninja ZX-10R ਅਤੇ Suzuki GSX-R1000 ਵਰਗੀ ਬਾਈਕਸ ਹੋਵੇਗਾ।
ਬਾਈਕ ਦੇ ਲਾਂਚ 'ਤੇ ਯਾਮਾਹਾ ਮੋਟਰ ਇੰਡੀਆ ਪ੍ਰਿਅ ਲਿਮਟਿਡ 'ਚ ਸੈਲਸ ਐਂਡ ਮਾਰਕੀਟਿੰਗ ਦੇ ਉੱਤਮ ਉਪ-ਪ੍ਰਧਾਨ, ਰਾਏ ਕੁਰਿਅਨ ਨੇ ਕਿਹਾ, ਨਵਾਂ yzf-R1 ਮਾਡਲ ਭਾਰਤੀ ਬਾਜ਼ਾਰ 'ਚ ਸੁਪਰਬਾਈਕ ਸੈਕਸ਼ਨ 'ਚ ਯਾਮਾਹਾ ਦੀ ਹਾਜ਼ਰੀ ਨੂੰ ਕਈ ਗੁਣਾ ਸਸ਼ਕਤ ਬਣਾਵੇਗਾ ਅਤੇ ਇਸ ਦੀ ਟੈਕਨਾਲੌਜੀ ਯਾਮਾਹਾ ਦੀ ਰੇਸਿੰਗ ਮਸ਼ੀਨ YZR-M1 ਨਾਲ ਲਈ ਗਈ ਹੈ।
ਇੰਜਣ
ਬਾਈਕ 'ਚ 998cc, ਲਿਕਵਿਡ ਕੂਲਡ ਇੰਜਣ ਦਿੱਤਾ ਗਿਆ ਹੈ, ਜੋ ਕਿ 13,500rpm 'ਤੇ 200PS ਦੀ ਪਾਵਰ ਅਤੇ 11,500rpm 'ਤੇ 112.4Nm ਦਾ ਕੋਇਲ ਟਾਰਕ ਜਨਰੇਟ ਕਰਦਾ ਹੈ।
ਕੰਪਨੀ ਦੇ ਵੱਲੋਂ ਜਾਰੀ ਇਕ ਬਿਆਨ ਦੇ ਅਨੁਸਾਰ, YZF-R1 ਯਾਮਾਹਾ ਦੇ YZR-M1 ਕਰਾਸ ਪਲੇਨ ਟੈਕਨਾਲੌਜੀ ਤੋਂ ਵਿਕਸਿਤ ਹੈ, ਜਿਸ ਦਾ ਕਰਾਸ ਪਲੇਨ ਕਰੈਂਕਸ਼ਾਫਟ ਅਨਈਵਨ 270 ਡੀਗਰੀ- 180 ਡੀਗਰੀ-90 ਡਿਗਰੀ- 180ਡਿਗਰੀ ਫਾਈਰਿੰਗ ਸਿਕਵੇਂਸ ਦੇ ਨਾਲ ਸ਼ਾਨਦਾਰ ਟੈਜਕਸ਼ਨ ਅਤੇ ਲੀਨਿਅਰ ਟਾਰਕ ਦਾ ਅਨੁਭਵ ਪ੍ਰਦਾਨ ਕਰਦਾ ਹੈ।
ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਇਸ ਦੀ ਕੰਪੈਕਟ ਚੇਸੀਜ- ਮੈਗਨੀਸ਼ਿਅਮ ਦੇ ਰਿਅਰ ਫਰੇਮ, ਲਾਂਗ ਸਵਿੰਗ ਆਰਮ ਅਤੇ ਮੈਗਨੀਸ਼ਿਅਮ ਵ੍ਹੀਲਸ ਦੇ ਨਾਲ ਬਿਹਤਰ ਸਸਪੇਂਸ਼ਨ ਦਿੰਦੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਨਵੀਂ ਬਾਈਕ ਨੂੰ ਭਾਰਤ 'ਚ ਕਿ ਰਿਸਪਾਂਸ ਮਿਲਦਾ ਹੈ।
ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਵਾਲੀ SUV ਤੋਂ Lamborghini ਨੇ ਚੁੱਕਿਆ ਪਰਦਾ, ਬਿਨਾਂ ਚਾਬੀ ਤੋਂ ਹੋਵੇਗੀ ਸਟਾਰਟ
NEXT STORY