ਜਲੰਧਰ- ਜਾਪਾਨੀ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਜਲਦ ਹੀ ਭਾਰਤ 'ਚ ਆਪਣਾ ਇਕ ਨਵਾਂ 150 ਸੀ. ਸੀ. ਵਾਲਾ ਸਕੂਟਰ ਲਾਂਚ ਕਰਨ ਵਾਲੀ ਹੈ। ਇਸ ਨਵੇਂ ਸਕੂਟਰ ਦਾ ਨਾ 1erox 155 ਹੈ ਅਤੇ ਕੰਪਨੀ ਇਸ ਨੂੰ 25 ਫਰਵਰੀ ਨੂੰ ਲਾਂਚ ਕਰ ਸਕਦੀ ਹੈ। ਭਾਰਤ 'ਚ ਲਾਂਚ ਹੋਣ ਤੋਂ ਬਾਅਦ ਇਹ ਦੇਸ਼ 'ਚ ਪਹਿਲਾ ਅਜਿਹਾ ਸਕੂਟਰ ਹੋਵੇਗਾ ਜੋ ਕਿ ਲਿਕਵਿਡ ਕੂਲਡ ਅਤੇ ਫਿਊਲ ਇੰਜੈਕਟਡ ਇੰਜਣ ਨਾਲ ਲੈਸ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਸਕੂਟਰ ਦਾ ਮੁਕਾਬਲਾ ਭਾਰਤ 'ਚ ਅਪ੍ਰੀਲਿਆ ਐੱਸ. ਆਰ 150 ਤੋਂ ਹੋਣ ਦੀ ਉਮੀਦ ਹੈ।
ਇੰਜਣ
Yamaha 1erox 155 'ਚ 155.1 ਸੀ. ਸੀ. ਸਿੰਗਲ ਸਿਲੈਂਡਰ ਲਿਕਵਿਡ ਕੂਲਡ ਫਿਊਲ ਇੰਜੈਕਟਡ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 14.6bhp ਦੀ ਪਾਵਰ ਅਤੇ 13.8Nm ਦਾ ਟਾਰਕ ਜਨਰੇਟ ਕਰਦਾ ਹੈ।
ਫੀਚਰਸ
ਯਾਮਾਹਾ Aerox 155 ਕੰਪਨੀ ਦੀ ਐੱਮ. ਟੀ ਮੋਟਰਸਾਈਕਲ ਰੇਂਜ 'ਤੇ ਬੇਸਡ ਹੈ। ਇਸ ਦਾ ਫਰੰਟ ਅਗ੍ਰੇਸਿਵ ਹੈ। ਇਸ ਦਾ ਪਿੱਛਲਾ ਸੈਕਸ਼ਨ ਕਾਫ਼ੀ ਸ਼ਾਰਪ ਹੈ। ਇਸ ਸਕੂਟਰ 'ਚ ਐੱਲ. ਈ. ਡੀ ਹੈੱਡਲੈਂਪ, 25 ਲਿਟਰ ਦਾ ਅੰਡਰ ਸੀਟ ਸਟੋਰੇਜ, ਫਿਊਲ ਟੈਂਕ ਕੈਪ, 5.8 ਇੰਚ ਐੱਲ. ਸੀ. ਡੀ, ਸਮਾਰਟ ਦੀ ਸਿਸਟਮ ਅਤੇ ਮੋਬਾਇਲ ਚਾਰਜਿੰਗ ਪੋਰਟ ਆਦਿ ਚੀਜਾਂ ਸ਼ਾਮਿਲ ਹਨ।
ਬਰੇਕਿੰਗ ਸਿਸਟਮ
ਇਸ ਸਕੂਟਰ 'ਚ 14 ਇੰਚ ਦੇ ਅਲੌਏ ਵ੍ਹੀਲਜ਼ ਹਨ ਜਿਸ ਦੇ ਨਾਲ ਕਿ ਸਕੂਟਰ ਦੀ ਹੈਂਡਲਿੰਗ ਬਿਹਤਰ ਹੁੰਦੀ ਹੈ। ਉਥੇ ਹੀ ਇਸ ਦੇ ਫਰੰਟ ਵਿੱਚ ਟੇਲੀਸਕੋਪਿਕ ਫਾਰਕਸ ਅਤੇ ਰਿਅਰ 'ਚ ਡਿਊਲ ਸ਼ਾਕ ਅਬਜਾਰਬਰਸ ਹਨ। ਇਸ ਤੋਂ ਇਲਾਵਾ ਸਕੂਟਰ ਦੇ ਫਰੰਟ 'ਚ ਏ. ਬੀ. ਐੈੱਸ ਨਾਲ ਲੈਸ ਡਿਸਕ ਬ੍ਰੇਕ ਅਤੇ ਪਿੱਛੇ ਡਰਮ ਬ੍ਰੇਕ ਸੈੱਟਅਪ ਹੈ।
1 ਰੁਪਏ 'ਚ 10km ਚਲਦਾ ਹੈ ਇਹ ਸਕੂਟਰ, ਜਲਦ ਸ਼ੁਰੂ ਹੋਣ ਵਾਲੀ ਹੈ ਡਿਲੀਵਰੀ
NEXT STORY