ਵੈੱਬ ਡੈਸਕ - OnePlus ਆਪਣਾ ਨਵਾਂ ਸਮਾਰਟਫੋਨ OnePlus 15T ਚੀਨ 'ਚ 24 ਮਾਰਚ ਨੂੰ ਲਾਂਚ ਕਰਨ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾਂ ਹੀ ਕੰਪਨੀ ਨੇ ਇਸ ਦੇ ਕਈ ਸ਼ਾਨਦਾਰ ਫੀਚਰਸ ਦਾ ਖੁਲਾਸਾ ਕਰ ਦਿੱਤਾ ਹੈ, ਜਿਸ 'ਚ ਨਵਾਂ LUMO ਇਮੇਜਿੰਗ ਸਿਸਟਮ ਅਤੇ ਸ਼ਕਤੀਸ਼ਾਲੀ ਪ੍ਰੋਸੈਸਰ ਸ਼ਾਮਲ ਹਨ।
ਕੈਮਰਾ ਫੀਚਰਸ
ਇਸ ਫੋਨ 'ਚ 50-ਮੈਗਾਪਿਕਸਲ ਦਾ Sony Ultra Vision ਪ੍ਰਾਇਮਰੀ ਸੈਂਸਰ ਦਿੱਤਾ ਗਿਆ ਹੈ, ਜੋ ਕਿ ਬਿਹਤਰ ਲਾਈਟ ਕੈਪਚਰ ਕਰਦਾ ਹੈ ਅਤੇ ਵਧੇਰੇ ਡਿਟੇਲਸ ਨਾਲ ਫੋਟੋਆਂ ਖਿੱਚਦਾ ਹੈ। ਇਸ ਦੇ ਨਾਲ ਹੀ 50-ਮੈਗਾਪਿਕਸਲ ਦਾ ਪੈਰੀਸਕੋਪਿਕ ਟੈਲੀਫੋਟੋ ਕੈਮਰਾ ਹੈ ਜੋ 3.5x ਆਪਟੀਕਲ ਜ਼ੂਮ ਅਤੇ 7x ਲੌਸਲੈੱਸ ਜ਼ੂਮ ਨੂੰ ਸਪੋਰਟ ਕਰਦਾ ਹੈ। ਕੰਪਨੀ ਮੁਤਾਬਕ, ਨਵਾਂ LUMO ਲਾਈਟ ਕੰਡੈਂਸਿੰਗ ਇਮੇਜਿੰਗ ਸਿਸਟਮ ਲਾਈਟ ਪ੍ਰੋਸੈਸਿੰਗ ਨੂੰ ਕੰਟਰੋਲ ਕਰਕੇ ਵਧੇਰੇ ਸਪਸ਼ਟ ਅਤੇ ਸੰਤੁਲਿਤ ਫੋਟੋਆਂ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਫੋਨ 'ਚ 4K ਅਲਟਰਾ ਐਚਡੀ ਲਾਈਵ ਫੋਟੋਆਂ ਅਤੇ ਸ਼ੈਡੋਲੇਸ ਕੈਪਚਰ ਵਰਗੇ ਫੀਚਰ ਵੀ ਮਿਲਣਗੇ। ਪੋਰਟਰੇਟ ਫੋਟੋਗ੍ਰਾਫੀ ਲਈ ਇਸ 'ਚ 85mm ਫੋਕਲ ਲੈਂਥ ਵਾਲਾ ਲੈਂਜ਼ ਦਿੱਤਾ ਗਿਆ ਹੈ।
ਦਮਦਾਰ ਪਰਫਾਰਮੈਂਸ ਅਤੇ ਗੇਮਿੰਗ
ਪ੍ਰਦਰਸ਼ਨ ਦੇ ਮਾਮਲੇ 'ਚ, OnePlus 15T 3nm Snapdragon 8 Elite Gen 5 SoC ਪ੍ਰੋਸੈਸਰ ਦੇ ਨਾਲ ਆਵੇਗਾ। ਗੇਮਿੰਗ ਦੇ ਸ਼ੌਕੀਨਾਂ ਲਈ ਇਸ 'ਚ G2 Wi-Fi ਅਤੇ Lingxi ਟੱਚ ਰਿਸਪਾਂਸ ਚਿੱਪ ਦਿੱਤੀ ਗਈ ਹੈ, ਜੋ ਬਿਹਤਰ ਗੇਮਿੰਗ ਅਨੁਭਵ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 1.5K ਰੈਜ਼ੋਲਿਊਸ਼ਨ 'ਤੇ 165 fps ਤੱਕ ਗੇਮਿੰਗ ਦਾ ਸੁਪੋਰਟ ਕਰਦਾ ਹੈ।
ਬੈਟਰੀ ਅਤੇ ਸਟੋਰੇਜ
- ਫੋਨ 'ਚ 7500mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਸਮਾਰਟਫੋਨ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਦੇ ਵਿਕਲਪਾਂ 'ਚ ਉਪਲਬਧ ਹੋਵੇਗਾ।
ਰੰਗ 'ਚ ਮਿਲੇਗੀ ਆਪਸ਼ਨ
OnePlus 15T ਤਿੰਨ ਆਕਰਸ਼ਕ ਰੰਗਾਂ - Pure Cocoa, Relaxing Matcha, ਅਤੇ Healing White Chocolate** 'ਚ ਵਿਕਰੀ ਲਈ ਆਵੇਗਾ।
Facebook users ਦੀ ਲੱਗੀ ਲਾਟਰੀ ! ਇਸ ਨਵੇਂ Features ਨਾਲ ਕਮਾਓ ਲੱਖਾਂ ਰੁਪਏ
NEXT STORY