ਦੁਬਈ ਦੇ ਸ਼ਾਸਕ ਅਤੇ ਅਰਬ ਦੇ ਵੱਡੇ ਸਿਆਸੀ ਆਗੂ ਦੀ ਮੁਲਕ ਛੱਡ ਕੇ ਭੱਜੀ ਹੋਈ ਪਤਨੀ ਨੇ ਬਰਤਾਨੀਆ ਦੀ ਇੱਕ ਅਦਾਲਤ 'ਚ ਜ਼ਬਰਨ ਵਿਆਹ ਤੋਂ ਖਹਿੜਾ ਛੁਡਾਉਣ ਤੇ ਸੁਰੱਖਿਆ ਦੇਣ ਲਈ ਗੁਹਾਰ ਲਗਾਈ ਹੈ।
ਸ਼ੇਖ਼ ਮੁਹੰਮਦ ਅਲ ਮਕਤੌਮ ਦੀ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ-ਹੁਸੈਨ ਤੀਜੀ ਅਜਿਹੀ ਔਰਤ ਹੈ, ਉਹ ਸ਼ੇਖ਼ ਦੇ ਦਰਬਾਰ ਦੀ ਤੀਜੀ ਅਜਿਹੀ ਮੈਂਬਰ ਹੈ ਜੋ ਮੁਲਕ ਛੱਡ ਕੇ ਭੱਜੀ ਹੈ।
ਇਸ ਮਹੀਨੇ ਉਸ ਦੇ ਲੰਡਨ ਵਿੱਚ ਲੁਕੇ ਹੋਣ ਦੀਆਂ ਰਿਪੋਰਟਾਂ ਆਈਆਂ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ।
ਲੰਡਨ ਵਿੱਚ ਕੇਸ ਦੀ ਸ਼ੁਰੂਆਤ ਮੰਗਲਵਾਰ ਨੂੰ ਹੋਈ।
ਇਹ ਵੀ ਪੜ੍ਹੋ-
ਰਾਜਕੁਮਾਰੀ ਨੇ ਅਦਾਲਤ ਵਿੱਚ ਆਪਣੇ ਬੱਚਿਆਂ ਦੀ ਕਸਟਡੀ ਮੰਗੀ ਹੈ, ਜਿਨ੍ਹਾਂ ਨੂੰ ਉਹ ਨਾਲ ਲੈ ਕੇ ਯੂਨਾਈਟਿਡ ਅਰਬ ਐਮੀਰੇਟ (ਯੂਏਈ) ਤੋਂ ਭੱਜੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਜ਼ਬਰਨ ਵਿਆਹ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਕੌਣ ਹੈ ਰਾਜਕੁਮਾਰੀ ਹਯਾ
ਜੌਰਡਨ 'ਚ ਪੈਦਾ ਹੋਈ ਰਾਜਕੁਮਾਰੀ ਹਯਾ ਨੇ ਸਕੂਲੀ ਸਿੱਖਿਆ ਬਰਤਾਨੀਆਂ ਦੇ ਨਿੱਜੀ ਸਕੂਲ ਤੋਂ ਹਾਸਿਲ ਕੀਤੀ।
ਓਲੰਪਿਕ ਘੋੜ ਸਵਾਰ ਅਤੇ ਜੌਰਡਨ ਦੇ ਮੌਜੂਦਾ ਸ਼ਾਸਕ ਅਬਦੁੱਲਾਹ ਦੂਜੇ ਦੀ ਮਤਰੇਈ ਭੈਣ ਹੈ।
ਉਨ੍ਹਾਂ ਦਾ ਸਾਲ 2004 ਵਿੱਚ ਸ਼ੇਖ਼ ਮੁਹੰਮਦ ਨਾਲ ਵਿਆਹ ਹੋਇਆ ਸੀ ਅਤੇ ਇਹ ਉਨ੍ਹਾਂ ਦੀ ਛੇਵੀਂ ਅਤੇ "ਜੂਨੀਅਰ" ਪਤਨੀ ਸੀ।
70 ਸਾਲਾਂ ਸ਼ੇਖ਼ ਗੋਡੋਲਫਿਨ ਘੋੜਿਆਂ ਦੇ ਅਸਤਬਲ ਦੇ ਅਰਬਪਤੀ ਮਾਲਕ ਹਨ ਅਤੇ ਕਥਿਤ ਤੌਰ 'ਤੇ ਉਨ੍ਹਾਂ ਦੀਆਂ ਕਈ ਪਤਨੀਆਂ ਤੋਂ 23 ਬੱਚੇ ਹਨ।
45 ਸਾਲਾਂ ਰਾਜਕੁਮਾਰੀ ਹਯਾ ਪਹਿਲਾਂ ਜਰਮਨੀ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਲਈ ਭੱਜੀ ਸੀ ਪਰ ਇਸ ਮਹੀਨੇ ਸਾਹਮਣੇ ਆਇਆ ਕਿ ਉਹ ਲੰਡਨ ਵਿੱਚ ਰਹਿ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਉਹ ਬਰਤਾਨੀਆ ਵਿੱਚ ਰਹਿਣਾ ਚਾਹੁੰਦੀ ਹੈ।
ਹਾਲਾਂਕਿ, ਜੇਕਰ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਦੁਬਈ ਭੇਜਣ ਦੀ ਮੰਗ ਕੀਤੀ ਤਾਂ ਉਹ ਬਰਤਾਨੀਆਂ ਲਈ ਕੂਟਨੀਤਕ ਸਿਰਦਰਦੀ ਬਣ ਸਕਦੀ ਹੈ ਕਿਉਂਕਿ ਯੂਏਈ ਦੇ ਬਰਤਾਨੀਆਂ ਨਾਲ ਚੰਗੇ ਰਿਸ਼ਤੇ ਹਨ।
ਉਨ੍ਹਾਂ ਦੇ ਭੱਜਣ ਤੋਂ ਬਾਅਦ ਸ਼ੇਖ਼ ਮੁਹੰਮਦ ਨੇ ਬਿਨਾਂ ਕਿਸੇ ਔਰਤ ਦਾ ਨਾਮ ਲਏ ਧੋਖਾ, ਵਿਸ਼ਵਾਸਘਾਤ ਨਾਲ ਭਰੀ ਇੱਕ ਕਵਿਤਾ ਲਿਖ ਕੇ ਆਪਣੇ ਇੰਸਟਾਗਰਾਮ 'ਤੇ ਪੋਸਟ ਕੀਤੀ ਸੀ।
ਰਾਜਕੁਮਾਰੀ ਨੂੰ ਭੱਜਣ ਦਾ ਕੀ ਕਾਰਨ
ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਸ਼ੇਖ਼ ਮੁਹੰਮਦ ਦੀਆਂ ਧੀਆਂ ਵਿੱਚੋਂ ਇੱਕ ਧੀ ਸ਼ੇਖ਼ ਲਤੀਫਾ ਦੀ ਰਹੱਸਮਈ ਢੰਗ ਨਾਲ ਦੁਬਈ ਵਾਪਸੀ ਬਾਰੇ ਕੁਝ ਪਰੇਸ਼ਾਨ ਕਰਨ ਵਾਲੇ ਤੱਥ ਲੱਭੇ ਸਨ।
ਸ਼ੇਖ਼ ਲਤੀਫਾ ਨੇ ਫਰਾਂਸ ਦੇ ਆਦਮੀ ਦੀ ਮਦਦ ਨਾਲ ਸਮੁੰਦਰੀ ਰਸਤੇ ਰਾਹੀਂ ਦੁਬਈ ਛੱਡੀ ਸੀ ਪਰ ਭਾਰਤੀ ਸੁਮੰਦਰ ਤਟ 'ਤੇ ਹਥਿਆਰਬੰਦ ਲੋਕਾਂ ਵੱਲੋਂ ਉਸ ਨੂੰ ਰੋਕ ਲਿਆ ਗਿਆ ਸੀ ਅਤੇ ਉਸ ਨੂੰ ਦੁਬਈ ਵਾਪਸ ਭੇਜ ਦਿੱਤਾ ਗਿਆ ਸੀ।
ਉਸ ਵੇਲੇ ਰਾਜਕੁਮਾਰੀ ਹਯਾ ਨੇ ਦੁਬਈ ਦੇ ਅਕਸ ਦਾ ਬਚਾਅ ਕੀਤਾ ਸੀ ਅਤੇ ਦਾਅਵਾ ਕਰਦਿਆਂ ਕਿਹਾ ਸੀ ਕਿ ਸ਼ੇਖ ਲਤੀਫਾ "ਸੋਸ਼ਣ ਦੀ ਲਪੇਟ" 'ਚ ਸੀ ਤੇ ਹੁਣ ਦੁਬਈ 'ਚ ਸੁਰੱਖਿਅਤ ਹੈ।
ਮਨੁੱਖੀ ਅਧਿਕਾਰਾਂ ਬਾਰੇ ਵਕੀਲ ਨੇ ਕਿਹਾ ਕਿ ਉਸ ਦੀ ਇੱਛਾ ਦੇ ਵਿਰੁੱਧ ਉਸ ਨੂੰ ਰੋਕਿਆ ਗਿਆ ਹੈ।
ਹਾਲਾਂਕਿ, ਬਾਅਦ ਵਿੱਚ ਪਤਾ ਲੱਗਾ ਕਿ ਰਾਜਕੁਮਾਰੀ ਹਯਾ ਇਸ ਬਾਰੇ ਨਵੀਂ ਜਾਣਕਾਰੀ ਮਿਲੀ ਹੈ ਅਤੇ ਉਹ ਆਪਣੇ ਪਤੀ ਦੇ ਉਸ ਦੇ ਪਰਿਵਾਰ ਵੱਲੋਂ ਦਬਾਅ ਵਿੱਚ ਸਨ।
ਜੁਲਾਈ 2000 ਵਿੱਚ ਸ਼ੇਖ਼ ਮੁਹੰਮਦ ਦੀ ਇੱਕ ਹੋਰ 19 ਸਾਲਾ ਧੀ ਸ਼ੇਖ਼ ਸਾਮਸਾ ਅਲ ਮਕੌਤ ਸਰੀ ਵਾਲੇ ਘਰ ਵਿਚੋਂ ਭੱਜ ਗਈ। ਪਰ ਇੱਕ ਸਾਲ ਬਾਅਦ ਨੂੰ ਉਸ ਨੂੰ ਕੈਬਰਿਜ ਵਿਚੋਂ ਮਿਲੀ ਅਤੇ ਉਸ ਦੁਬਈ ਵਾਪਸ ਲਿਆਂਦਾ ਗਿਆ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4c_5eKlQFvI
https://www.youtube.com/watch?v=ZcOtKaL2B_w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਊਧਮ ਸਿੰਘ ਦੀਆਂ ਅਸਥੀਆਂ ਕਿਸ ਨੂੰ ਕਿਸ ਦੀ ਉਡੀਕ
NEXT STORY