ਤਮਿਲ ਨਾਡੂ ਦੇ ਥਿਰੂਵਨਾਮਾਲਾਈ ਵਿਚਲੇ ਅਮਾਨ ਮੰਦਿਰ ਦੇ ਦਰਵਾਜ਼ੇ ਦਲਿਤ ਭਾਈਚਾਰੇ ਲਈ ਖੋਲ੍ਹੇ ਜਾਣ ਤੋਂ ਬਾਅਦ ਹੋਰਨਾਂ ਜਾਤਾਂ ਨੇ ਆਪਣੇ ਲਈ ਨਵਾਂ ਮੰਦਿਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਇਨ੍ਹਾਂ ਜਾਤਾਂ ਵਿੱਚ ‘ਗ਼ੈਰ ਦਲਿਤ ਜਾਤਾਂ ਜਾ ਉੱਚ ਵਰਗ’ ਨਾਲ ਸਬੰਧਤ ਲੋਕ ਸ਼ਾਮਲ ਹਨ।
ਪਿਛਲੇ 80 ਸਾਲਾਂ ਤੋਂ ਮੁਥੂ ਮਰੀਅਮਾਨ ਮੰਦਿਰ ਵਿੱਚ ਦਲਿਤ ਭਾਈਚਾਰੇ ਦੇ ਆਉਣ ਦੀ ਮਨਾਹੀ ਸੀ।
ਇਹ ਮੰਦਰ ਥੰਡਰਾਮਪਟੁ ਨੇੜਲੇ ਪਿੰਡ ਥੇਂਮੁਦਿਆਨੁਰ ਵਿੱਚ ਸਥਿਤ ਹੈ ਅਤੇ ਹਿੰਦੂ ਰਿਲੀਜੀਅਸ ਚੈਰਿਟੀ ਡਿਪਾਰਟਮੈਂਟ ਦੇ ਪ੍ਰਬੰਧ ਹੇਠ ਹੈ।
ਪਿਛਲੇ ਸਾਲ ਹੀ 80 ਸਾਲਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਦੇ ਮੰਦਿਰ ਵਿੱਚ ਪੂਜਾ ਕਰਨ ਦੇਣ ਲਈ ਕਦਮ ਚੁੱਕੇ ਸਨ।
ਇਸ ਤੋਂ ਬਾਅਦ ਹੋਰਨਾਂ(ਗ਼ੈਰ ਦਲਿਤ) ਜਾਤਾਂ ਨਾਲ ਸਬੰਧਤ ਲੋਕਾਂ ਨੇ ਆਪਣਾ ਵੱਖਰਾ ਮੰਦਿਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਇਸ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।
''ਹੋਰਨਾਂ ਧਿਰਾਂ ਦੇ ਲੋਕ ਦਲਿਤ ਭਾਈਚਾਰੇ ਦੇ ਖ਼ਿਲਾਫ਼''
ਪਿਛਲੇ ਸਾਲ ਪੋਂਗਲ ਦੇ ਦਿਹਾੜੇ ’ਤੇ ਇਸ ਮੰਦਿਰ ਵਿੱਚ 12 ਦਿਨ ਲੰਬਾ ਤਿਓਹਾਰ ਮਨਾਇਆ ਗਿਆ ਸੀ।
ਇਸ ਮੇਲੇ ਦੇ ਦੌਰਾਨ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਵੀ ਇੱਕ ਦਿਨ ਇਹ ਤਿਓਹਾਰ ਮਨਾਉਣ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਮੀ (ਭਗਵਾਨ) ਦੇ ਮੰਦਿਰ ਦੇ ਦਰਸ਼ਨਾਂ ਦੀ ਇਜ਼ਾਜ਼ਤ ਦਿੱਤੀ ਜਾਵੇ।
ਪਰ ਹੋਰਨਾਂ ਜਾਤਾਂ ਨਾਲ ਸਬੰਧਤ ਲੋਕਾਂ ਨੇ ਇਹ ਗੱਲ ਨਹੀਂ ਮੰਨੀ।
ਇਸ ਤੋਂ ਬਾਅਦ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਨੇ ਤਿਰੂਵਨਾਮਲਾਈ ਦੇ ਹਿੰਦੂ ਰਿਲੀਜੀਅਸ ਚੈਰੀਟੇਬਲ ਡਿਪਾਰਟਮੈਂਟ ਵਿੱਚ ਇੱਕ ਪਟੀਸ਼ਨ ਪਾਈ।
ਉਨ੍ਹਾਂ ਨੇ ਇਹ ਮੰਗ ਕੀਤੀ ਕਿ ਮੰਦਿਰ ਵਿੱਚ ਉਨ੍ਹਾਂ ਦੇ ਦਾਖ਼ਲੇ ਕਈ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਇਸ ਪਟੀਸ਼ਨ ਦੇ ਅਧਾਰ ਉੱਤੇ ਹਿੰਦੂ ਰਿਲੀਜੀਅਸ ਵੈੱਲਫੇਅਰ ਡਿਪਾਰਟਮੈਂਟ ਨੇ ਇਲਾਕੇ ਵਿੱਚ ਪੜਤਾਲ ਕੀਤੀ।
ਇਸ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਨੂੰ ਪਿਛਲੇ 80 ਸਾਲਾਂ ਤੋਂ ਇਸ ਮੰਦਿਰ ਵਿੱਚ ਦਾਖ਼ਲੇ ਦੀ ਮਨਾਹੀ ਸੀ।
ਪਿਛਲੇ ਸਾਲ 20 ਜਨਵਰੀ ਨੂੰ ਡਿਪਾਰਟਮੈਂਟ ਆਫ ਹਿੰਦੂ ਰਿਲੀਜੀਅਸ ਅਫ਼ੇਅਰਜ਼ ਨੇ ਕਿਹਾ ਕਿ ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕ ਇਸ ਮੰਦਿਰ ਵਿੱਚ ਦਾਖ਼ਲ ਹੋ ਸਕਦੇ ਹਨ ਅਤੇ ਇਹ ਮੰਦਿਰ ਜਾਤ ਅਤੇ ਧਰਮ ਤੋਂ ਪਰੇ ਹੈ।
ਸੁਪਰੀਟੈਂਡੈਂਟ ਆਫ਼ ਪੁਲਿਸ ਕਾਰਥਿਕੇਅਨ ਨੇ ਪਿੰਡ ਨੂੰ ਆਪਣੇ ਕਬਜ਼ੇ ਹੇਠ ਲਿਆਂਦਾ ਤਾਂ ਜੋ ਹੋਰਨਾਂ ਜਾਤਾਂ ਵੱਲੋਂ ਕਿਸੇ ਅਣਸੁਖਾਵੀਂ ਕਾਰਵਾਈ ਰੋਕੀ ਜਾ ਸਕੇ।
ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਅਨੁਸੂਚਿਤ ਜਾਤ ਦੇ ਲੋਕਾਂ ਦੇ ਮੰਦਿਰ ਵਿੱਚ ਦਾਖ਼ਲੇ ਦੇ ਲਈ ਕਦਮ ਚੁੱਕੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤ ਦੇ ਲੋਕਾਂ ਨੂੰ ਮੰਦਿਰ ਵਿੱਚ ਦਾਖ਼ਲ ਹੋਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਇਸ ਦੇ ਬਾਵਜੂਦ 100 ਤੋਂ ਵੀ ਵੱਧ ਅਨੁਸੂਚਿਤ ਜਾਤ ਨਾਲ ਸਬੰਧਤ ਲੋਕਾਂ ਨੇ ਮੁਥੂਮਰੀਅਮਾਨ ਮੰਦਿਰ ਦੇ ਦਰਵਾਜ਼ੇ ਖੋਲ੍ਹੇ ਅਤੇ ਭਗਵਾਨ ਦੇ ਦਰਸ਼ਨ ਕੀਤੇ। ਇਹ ਅਫ਼ਸਰਾਂ ਦੀ ਨਜ਼ਰਸਾਨੀ ਹੇਠ ਹੋਇਆ ਸੀ।
‘ਅਸੀਂ ਨਹੀਂ ਚਾਹੁੰਦੇ ਮੰਦਿਰ ਵਿੱਚ ਦਲਿਤ ਭਾਈਚਾਰਾ ਦਾਖ਼ਲ ਹੋਵੇ’
ਗ਼ੈਰ-ਦਲਿਤ ਜਾਤ ਨਾਲ ਸਬੰਧਤ ਇੱਕ ਸ਼ਖ਼ਸ ਨੇ ਬੀਬੀਸੀ ਨੂੰ ਦੱਸਿਆ ਕਿ ਕਈ ਮਹੀਨਿਆਂ ਤੱਕ ਹੋਰਨਾਂ ਜਾਤਾਂ ਨਾਲ ਸਬੰਧਤ ਲੋਕਾਂ ਨੇ ਮੰਦਿਰ ਵਿੱਚ ਪੂਜਾ ਕਰਨੀ ਬੰਦ ਕਰ ਦਿੱਤੀ।
ਉਨ੍ਹਾਂ ਨੇ ਇਕੱਠੇ ਹੋ ਕੇ ਇਹ ਫ਼ੈਸਲਾ ਲਿਆ ਕਿ ਉਨ੍ਹਾਂ ਨੂੰ ਮੰਦਿਰ ਨਹੀਂ ਚਾਹੀਦਾ ਅਤੇ ਉਹ ਨਵਾਂ ਮੰਦਿਰ ਬਣਾਉਣਗੇ ਅਤੇ ਉੱਥੇ ਪੂਜਾ ਕਰਨਗੇ।
“ਸਾਡੇ ਪਿੰਡ ਵਿੱਚ ਹੋਰਨਾਂ ਜਾਤਾਂ ਜਾਂ ਭਾਈਚਾਰਿਆਂ ਨਾਲ ਸਬੰਧਤ ਲੋਕ ਰਹਿੰਦੇ ਹਨ, ਸਾਡੇ ਵਿੱਚ ਕੋਈ ਵਿਵਾਦ ਨਹੀਂ ਹੈ, ਅਸੀਂ ਕੋਈ ਮੁਸ਼ਕਲ ਨਹੀਂ ਖੜ੍ਹੀ ਕਰਨੀ ਚਾਹੁੰਦੇ। ਇਸ ਬਾਰੇ ਬੋਲਣ ਦੀ ਜ਼ਰੂਰਤ ਨਹੀਂ ਹੈ, ਸਾਨੂੰ ਮੰਦਿਰ ਬਾਰੇ ਦਿੱਕਤ ਸੀ।”
"ਅਸੀਂ ਇੱਕ ਵੱਖਰੀ ਥਾਂ ਉੱਤੇ ਪੱਟੀਲੀਨਾ(ਇੱਕ ਜਾਤ) ਦੇ ਲਈ ਮੰਦਿਰ ਬਣਾਇਆ, ਉਹ ਉੱਥੇ ਪੂਜਾ ਕਰਦੇ ਰਹੇ।"
ਅੱਗੇ ਦੱਸਦਿਆਂ ਉਸ ਵਿਅਕਤੀ ਨੇ ਦੱਸਿਆ, “ਅਜਿਹੇ ਵਿੱਚ ਇਹ ਚੰਗਾ ਨਹੀਂ ਸੀ ਕਿ ਲੋਕ ਸਾਡੇ ਇਲਾਕੇ ਵਿਚਲੇ ਮੰਦਿਰ ਵਿੱਚ ਬੇਵਜ੍ਹਾ ਪੂਜਾ ਕਰਨ ਆਉਣ, ਅਸੀਂ ਇਸ ਕਰਕੇ ਮੰਦਿਰ ਵਿੱਚ ਜਾਣਾ ਬੰਦ ਕਰ ਦਿੱਤਾ ਹੈ। ਕਿਉਂਕਿ ਇਹ ਮੰਦਿਰ ਚੈਰਿਟੀ ਵਿਭਾਗ ਦੇ ਹੇਠ ਆਉਂਦਾ ਹੈ ਹਰ ਕੋਈ ਇਸ ਉੱਤੇ ਆਪਣਾ ਹੱਕ ਮੰਨਦਾ ਹੈ।”
ਇਸ ਮਾਮਲੇ ਵਿੱਚ ਹੋਰ ਜਾਤਾਂ ਦੇ ਲੋਕ ਆਪਣੀ ਜ਼ਮੀਨ ਖਰੀਦ ਕੇ ਆਪਣੇ ਪੈਸਿਆਂ ਨਾਲ ਮੰਦਿਰ ਬਣਾਉਣਗੇ।
ਨਾਮ ਨਾ ਦੱਸਣ ਦੀ ਸ਼ਰਤ ਉੱਤੇ ਅਨੁਸੂਚਿਤ ਜਾਤ ਨਾਲ ਸਬੰਧਤ ਇੱਕ ਵਿਅਕਤੀ ਨੇ ਦੱਸਿਆ, “ਕਿਉਂਕਿ ਅਨੁਸੂਚਿਤ ਜਾਤ ਨਾਲ ਸਬੰਧਤ ਲੋਕ ਮੰਦਿਰ ਵਿੱਚ ਦਾਖ਼ਲ ਹੋਏ ਤਾਂ ਪਿੰਡ ਵਾਲਿਆਂ ਨੇ ਅਨੁਸੂਚਿਤ ਜਾਤ ਨਾਲ ਸਬੰਧਤ ਲੋਕਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ।”
ਉਸ ਵਿਅਕਤੀ ਨੇ ਦੱਸਿਆ, “ਸਾਮੀ (ਭਗਵਾਨ) ਸਾਰਿਆਂ ਦੇ ਹਨ? ਅਸੀਂ ਇਹ ਸੋਚਕੇ ਮੱਥਾ ਟੇਕਿਆ। ਉਨ੍ਹਾਂ ਨੇ ਆਪਣਾ ਮੰਦਿਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਇਹ ਉਨ੍ਹਾਂ ਦੀ ਮਰਜ਼ੀ ਸੀ, ਮੈਂ ਇਸ ਬਾਰੇ ਕੀ ਕਹਿ ਸਕਦਾ ਹਾਂ।”
ਸਮਾਜਿਕ ਕਾਰਕੁਨ ਅਤੇ ਵਕੀਲ ਨੇ ਕੀ ਦੱਸਿਆ
ਇੱਕ ਵਕੀਲ ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਥਿਰੂਵਨਾਮਲਾਈ ਜ਼ਿਲ੍ਹੇ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਮੁਥਾਇਨ ਨੇ ਇਹ ਸਵਾਲ ਚੁੱਕਿਆ ਕਿ ਮੁਥੁਮਰੀਅਮਾਨ ਮੰਦਿਰ ਵਿੱਚ ਜਾਣ ਦੀ ਸਾਰਿਆਂ ਨੂੰ ਅਜ਼ਾਦੀ ਕਿਉਂ ਨਹੀਂ ਹੋਣੀ ਚਾਹੀਦੀ, ਜਦੋਂ ਸਾਰੇ ਵਰਗਾਂ ਨਾਲ ਸਬੰਧਤ ਲੋਕ ਰਾਮ ਮੰਦਿਰ ਵਿੱਚ ਜਾ ਸਕਦੇ ਹਨ।
ਉਨ੍ਹਾਂ ਕਿਹਾ, “ਵੱਖਰੀ ਥਾਂ ਉੱਤੇ ਮੰਦਿਰ ਲੈਣ ਅਤੇ ਨਵਾਂ ਮੰਦਿਰ ਬਣਾਉਣ ਵਿੱਚ ਕੁਝ ਵੀ ਗਲਤ ਨਹੀਂ ਹੈ, ਪਰ ਇਹ ਗੱਲ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਕਿ ਉਹ ਉਸ ਮੰਦਿਰ ਵਿੱਚ ਜਾਣ ਤੋਂ ਮਨ੍ਹਾਂ ਕਰ ਦੇਣ ਜਿੱਥੇ ਪਹਿਲਾਂ ਹੀ ਪੂਜਾ ਹੋ ਰਹੀ ਹੈ ਅਤੇ ਨਵਾਂ ਮੰਦਿਰ ਬਣਾਇਆ ਜਾਵੇ।”
ਅੱਗੇ ਉਨ੍ਹਾਂ ਦੱਸਿਆ, “ਹੁਣ ਵੀ ਸਾਰੇ ਵਰਗਾਂ ਦੇ ਲੋਕ ਅਯੁੱਧਿਆ ਵਿਚਲੇ ਰਾਮ ਮੰਦਿਰ ਵਿੱਚ ਗਏ, ਸਾਰੇ ਇਸ ਬਾਰੇ ਜਾਣਦੇ ਹਨ। ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਸਰਕਾਰ ਨੂੰ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੇ ਲਈ ਕਦਮ ਚੁਕਣੇ ਚਾਹੀਦੇ ਹਨ।”
“ਸਾਰਿਆਂ ਦੇ ਰਲ ਮਿਲ ਕੇ ਰਹਿਣ ਦੇ ਲਈ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਿੱਚ ਸਹਿਮਤੀ ਬਣ ਸਕੇ।”
ਵਕੀਲ ਸ਼ੰਕਰ ਨੇ ਮੰਦਿਰ ਵਿੱਚ ਪੂਜਾ ਸਬੰਧੀ ਨਿਯਮ ਦੱਸੇ। ਉਨ੍ਹਾਂ ਕਿਹਾ ਕਿ ਹਾਲਾਂਕਿ ਨਵਾਂ ਕਾਨੂੰਨ ਕਿਸੇ ਨੂੰ ਵੀ ਮੰਦਿਰ ਬਣਾਉਣ ਦੀ ਮਨਜ਼ੂਰੀ ਦਿੰਦਾ ਹੈ, ਜਾਤ ਅਧਾਰਤ ਭੇਦਭਾਵ ਕਾਨੂੰਨ ਮੁਤਾਬਕ ਅਪਰਾਧ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ, "ਹਿੰਦੂ ਰਿਲੀਜਿਅਸ ਏਂਡੋਅਮੈਂਟਸ ਐਕਟ ਹੇਠ ਦੋ ਤਰ੍ਹਾਂ ਦੇ ਮੰਦਿਰ ਹਨ। ਇੱਕ ਹੈ ਪਬਲਿਕ ਯਾਨਿ ਜਨਤਕ ਤੌਰ ਉੱਤੇ ਖੁਲ੍ਹਾਂ ਮੰਦਰ ਅਤੇ ਦੂਜਾ ਹੈ ਨਿੱਜੀ ਮੰਦਰ।
ਉਨ੍ਹਾਂ ਅੱਗੇ ਦੱਸਿਆ, "ਭਾਰਤ ਦੇ ਕਾਨੂੰਨ ਦੇ ਮੁਤਾਬਕ ਕੋਈ ਵੀ ਕਿਸੇ ਵਿਅਕਤੀ ਨੂੰ ਵੱਖਰਾ ਮੰਦਿਰ ਬਣਾ ਕੇ ਪੂਜਾ ਕਰਨ ਤੋਂ ਨਹੀਂ ਰੋਕ ਸਕਦਾ।
ਉਨ੍ਹਾਂ ਦੱਸਿਆ, "ਮੇਲਮਾਰੁਵਾਥੁਰ ਅਦੀਪਰਾਸ਼ਕਤੀ ਮੰਦਿਰ ਅਤੇ ਸ੍ਰੀਪੁਰਮ ਮੰਦਿਰ ਜਿਹੇ ਕਈ ਨਿੱਜੀ ਮੰਦਿਰ ਵੀ ਹਨ, ਹੁਣ ਇਹ ਮੰਦਿਰ ਵੀ ਹੋਰਾਂ ਲੋਕਾਂ ਨੂੰ ਆਉਣ ਦੀ ਮਨਜ਼ੂਰੀ ਦੇ ਰਹੇ ਹਨ।
ਉਨ੍ਹਾਂ ਦੱਸਿਆ, "ਚੈਰੀਟੇਬਲ ਵਿਭਾਗ ਦੇ ਹੇਠ ਆਉਣ ਵਾਲੇ ਮੰਦਰਾਂ ਵਿੱਚ ਹਰ ਕੋਈ ਜਾ ਸਕਦਾ ਹੈ ਜਿਨ੍ਹਾਂ ਨੂੰ ਪਬਲਿਕ ਟੈਂਪਲ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਪੈਸੇ ਦਾਨ ਦਿੰਦੇ ਹੋ ਅਤੇ ਇਸ ਦੀ ਵਰਤੋਂ ਇਸ ਦੀ ਮੁੜ ਉਸਾਰੀ ਲਈ ਹੁੰਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਮੰਦਰ ਵਿੱਚ ਹਰ ਕੋਈ ਆ ਸਕਦਾ ਹੈ ਅਤੇ ਪੂਜਾ ਕਰ ਸਕਦਾ ਹੈ।"
ਉਨ੍ਹਾਂ ਦੱਸਿਆ, "ਕਾਨੂੰਨ ਵਿੱਚ ਉਨ੍ਹਾਂ ਲੋਕਾਂ ਦੇ ਲਈ ਥਾਂ ਹੈ ਜੋ ਬਿਨਾ ਪੈਸੇ ਲਏ ਮੰਦਿਰ ਬਣਾਉਣਾ ਚਾਹੁੰਦੇ ਹਨ ਤਾਂ ਕੁਝ ਚੋਣਵੇ ਲੋਕ ਹੀ ਪੂਜਾ ਕਰਨ ਆ ਸਕਣ।"
ਉਨ੍ਹਾਂ ਕਿਹਾ ਕਿ ਪਰ ਕਿਸੇ ਨਾਲ ਜਾਤ ਦੇ ਅਧਾਰ ਉੱਤੇ ਵਿਤਕਰਾ ਕਰਨਾ ਗ਼ਲਤ ਹੋਵੇਗਾ, ਪਰ ਜੇਕਰ ਆਪਣਾ ਲਈ ਵੱਖਰਾ ਮੰਦਿਰ ਬਣਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੈਨੇਡਾ ਦੇ ਸਰੀ ''ਚ ਨਿੱਝਰ ਦੇ ‘ਕਰੀਬੀ'' ''ਸਿੱਖ ਕਾਰਕੁਨ'' ਦੇ ਘਰ ''ਤੇ ਗੋਲੀਬਾਰੀ ਬਾਰੇ ਕੀ-ਕੀ ਪਤਾ ਹੈ
NEXT STORY