Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SUN, MAY 25, 2025

    6:02:23 PM

  • major incident in jalandhar

    ਜਲੰਧਰ 'ਚ ਵੱਡੀ ਵਾਰਦਾਤ! ਕਲਯੁਗੀ ਪਤਨੀ ਨੇ ਪੁੱਤ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ, ਅਕਾਲੀ ਦਲ ਦੇ ਮੌਜੂਦਾ...

  • 13 accused arrested with heroin  narcotic pills and other narcotics

    ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਰਦਾਰਥਾਂ...

  • big incident in punjab

    ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • 1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ

1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ

  • Updated: 08 Oct, 2020 12:39 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਗ਼ੁਲਾਮ ਆਇਸ਼ਾ
BBC

ਗ਼ੁਲਾਮ ਆਇਸ਼ਾ ਨੂੰ ਆਪਣਾ ਬਚਪਨ ਕੁਝ-ਕੁਝ ਚੇਤੇ ਹੈ, ਉਹ ਬਚਪਨ ਜਦੋਂ ਉਨ੍ਹਾਂ ਦਾ ਨਾਮ ਦਾਫ਼ੀਆ ਬਾਈ ਸੀ। ਉਹ ਬਲੋਚਿਸਤਾਨ ਖ਼ੇਤਰ 'ਚ ਆਪਣੇ ਭਰਾ-ਭੈਣਾਂ ਦੇ ਨਾਲ ਖੇਡਦੇ ਹੋਏ, ਆਪਣੇ ਮਾਪਿਆਂ ਨੂੰ ਨੇੜੇ ਹੀ ਕੰਮ ਕਰਦੇ ਦੇਖਦੇ ਸਨ।

ਇਹ ਭਾਰਤ ਦੀ ਵੰਢ ਤੋਂ ਪਹਿਲਾਂ ਦੀ ਗੱਲ ਹੈ।

ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਬੀਕਾਨੇਰ ਦੇ ਮੋਰਖ਼ਾਨਾ ਖ਼ੇਤਰ 'ਚ ਆਪਣੇ ਮਾਮੇ ਦੇ ਵਿਆਹ 'ਚ ਜਾਣ ਲਈ ਉਨ੍ਹਾਂ ਨੇ ਕਈ ਮੀਲ ਦਾ ਸਫ਼ਰ ਕੀਤਾ ਸੀ।

ਫ਼ਿਰ ਕੁਝ ਹੀ ਸਮੇਂ ਬਾਅਦ, ਦਾਫ਼ੀਆ ਬਾਈ ਦੇ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ। ਵਿਦਾਈ ਵੇਲੇ ਉਨ੍ਹਾਂ ਦੀ ਉਮਰ ਲਗਭਗ 12 ਸਾਲ ਸੀ।

ਇਹ ਵੀ ਪੜ੍ਹੋ:

  • ਕਮਲਾ ਹੈਰਿਸ ਨੇ ਕਿਉਂ ਕਿਹਾ ਕਿ ਉਹ ਟਰੰਪ ਵੱਲੋਂ ਸੁਝਾਈ ਵੈਕਸੀਨ ਨਹੀਂ ਲੈਣਗੇ
  • ਬਾਰਡਰ 'ਤੇ ਭੇਜੇ ਜਾ ਰਹੇ ਚੀਨੀ ਫੌਜੀ ਕੀ ਸੱਚਮੁੱਚ ਰੋ ਰਹੇ ਸਨ
  • ਕਿਸਾਨ ਸੰਘਰਸ਼: ਹੁਣ ਅੱਗੇ ਕੀ ਕਰਨਗੇ ਕਿਸਾਨ, ਇਹ ਲਏ 3 ਵੱਡੇ ਫ਼ੈਸਲੇ

ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਬਹਾਵਲਪੁਰ ਜ਼ਿਲ੍ਹੇ੍ ਦੇ ਅਹਿਮਦਪੁਰ ਖ਼ੇਤਰ ਵਿੱਚ ਗੰਜਿਆਂਵਾਲਾ ਖੋਖਰ ਚੱਕ ਤੋਂ ਦਾਜ ਦੇ ਕੇ, ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਹਮਲਾ ਰਾਮ ਦੇ ਨਾਲ ਖ਼ੈਰਪੁਰ ਤਮਿਵਲੀ ਭੇਜਿਆ ਤਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਆਖ਼ਰੀ ਵਾਰ ਦੇਖ ਰਹੇ ਹਨ।

ਦਾਫ਼ੀਆ ਬਾਈ ਨੂੰ ਖ਼ੈਰਪੁਰ ਆਪਣੇ ਸਹੁਰੇ ਪਹੁੰਚਿਆਂ ਹਾਲੇ ਤਿੰਨ ਜਾਂ ਚਾਰ ਦਿਨ ਹੀ ਹੋਏ ਸਨ ਕਿ ਭਾਰਤ ਦੀ ਵੰਢ ਦਾ ਅਧਿਕਾਰਤ ਐਲਾਨ ਹੋ ਗਿਆ।

ਉਹ ਦੱਸਦੇ ਹਨ ਕਿ ਇਸ ਐਲਾਨ ਦੇ ਨਾਲ ਹੀ ਇੱਕ ਭਗਦੜ ਜਿਹੀ ਮਚ ਗਈ। ਜਦੋਂ ਲੁੱਟ-ਖੋਹ ਸ਼ੁਰੂ ਹੋਈ, ਤਾਂ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੇ ਆਪਣੇ ਗਹਿਣੇ ਲਾਹ ਦਿੱਤੇ ਅਤੇ ਉਸ ਨੂੰ ਲੁਕੋ ਦਿੱਤਾ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ ਅਤੇ ਕੋਈ ਉਨ੍ਹਾਂ ਨੂੰ ਲੁੱਟ ਨਾ ਸਕੇ।

ਉਹ ਦੱਸਦੇ ਹਨ, ''ਹਰ ਪਾਸੇ ਕਤਲ-ਓ-ਗ਼ਾਰਤ ਅਤੇ ਤਬਾਹੀ ਸ਼ੁਰੂ ਹੋਈ ਅਤੇ ਲੋਕ ਜਾਨ ਬਚਾਉਣ ਲਈ ਭੱਜਣ ਲੱਗੇ।''

ਕਈ ਦੂਜੇ ਹਿੰਦੂ ਪਰਿਵਾਰਾਂ ਵਾਂਗ, ਉਨ੍ਹਾਂ ਦੇ ਸਹੁਰੇ ਵਾਲਿਆਂ ਨੇ ਵੀ ਪਲਾਇਨ ਦਾ ਫ਼ੈਸਲਾ ਕੀਤਾ।

ਜਿਸ ਦਿਨ ਉਨ੍ਹਾਂ ਨੇ ਉੱਥੋਂ ਨਿਕਲਣਾ ਸੀ, ਉਸ ਦਿਨ ਬਖਸ਼ਾਂਦੇ ਖ਼ਾਨ ਕਾਂਜੂ ਨਾਮ ਦੇ ਇੱਕ ਸਥਾਨਕ ਜ਼ਿੰਮੀਦਾਰ ਨੇ ਦਾਫ਼ੀਆ ਬਾਈ ਨੂੰ ਇਹ ਕਹਿੰਦੇ ਹੋਏ ਰੋਕ ਲਿਆ ਕਿ ਉਹ ਉਨ੍ਹਾਂ ਦੇ ਘਰ ਦੇ ਕੰਮ ਵਿੱਚ ਹੱਥ ਵੰਡਾ ਕੇ ਸ਼ਾਮ ਤੱਕ ਵਿਹਲੀ ਹੋ ਜਾਵੇਗੀ।

ਗ਼ੁਲਾਮ ਆਇਸ਼ਾ
BBC

ਦਾਫ਼ੀਆ ਬਾਈ ਨੇ ਅੱਗੇ ਦੱਸਿਆ, ''ਮੈਂ ਛੋਟੀ ਸੀ, ਕੁੜੀਆਂ ਦੇ ਨਾਲ ਖੇਡਦੇ ਹੋਏ ਸ਼ਾਮ ਤੋਂ ਰਾਤ ਹੋ ਗਈ ਸੀ ਮੇਰੇ ਸਹੁਰੇ ਚਲੇ ਗਏ। ਖ਼ੁਦਾ ਜਾਣੇ, ਕਿ ਉਹ ਕਿੱਧਰ ਗਏ, ਮੈਨੂੰ ਨਹੀਂ ਪਤਾ। ਮੈਨੂੰ ਬਾਅਦ ਵਿੱਚ ਕੁਝ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੋਂ ਛੇਤੀ ਕੱਢ ਦਿੱਤਾ ਗਿਆ ਸੀ।''

ਇਸ ਹਾਲਤ 'ਚ, ਹੁਣ ਉਹ ਬਖ਼ਸ਼ਾਂਦੇ ਖ਼ਾਨ ਦੀ ਦਯਾ ਉੱਤੇ ਸਨ।

ਦਾਫ਼ੀਆ ਬਾਈ ਦਾ ਦਾਅਵਾ ਹੈ ਕਿ ਜ਼ਿੰਮੀਂਦਾਰ ਨੇ ਦੋ ਬਲਦਾਂ ਦੇ ਬਦਲੇ, ਉਨ੍ਹਾਂ ਨੂੰ ਗ਼ੁਲਾਮ ਰਸੂਲ ਨਾਮ ਦੇ ਇੱਕ ਵਿਅਕਤੀ ਦੇ ਪਰਿਵਾਰ ਨੂੰ ਵੇਚ ਦਿੱਤਾ।

ਦਾਫ਼ੀਆ ਬਾਈ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੰਜਿਆਂਵਾਲਾ ਖੋ 'ਚ ਉਨ੍ਹਾਂ ਦੇ ਮਾਪਿਆਂ ਅਤੇ ਭਰਾ-ਭੈਣਾਂ ਨਾਲ ਕੀ ਹੋਇਆ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੀ ਉਨ੍ਹਾਂ ਦੇ ਮਾਂ-ਪਿਓ ਨੇ ਉਨ੍ਹਾਂ ਨੂੰ ਲੱਭਿਆ ਹੋਵੇਗਾ?

ਅਗਲੇ ਕਈ ਸਾਲਾਂ ਤੱਕ, ਦਾਫ਼ੀਆ ਬਾਈ ਨੂੰ ਆਪਣੇ ਪਰਿਵਾਰ ਦੀ ਕੋਈ ਖ਼ਬਰ ਨਾ ਮਿਲ ਸਕੀ। ਇਨ੍ਹਾਂ ਸਾਲਾਂ ਵਿੱਚ ਉਹ ਆਪਣੇ ਨਵੇਂ ਮੁਸਲਮਾਨ ਪਰਿਵਾਰ ਵਿੱਚ ਘੁੱਲ ਮਿਲ ਗਏ।

ਗ਼ੁਲਾਮ ਆਇਸ਼ਾ
BBC

ਆਪਣੇ ਬੱਚਿਆਂ ਨਾਲ ਕ਼ੁਰਾਨ ਪੜ੍ਹਣ ਵੀ ਜਾਂਦੇ ਸਨ। ਹੁਣ ਉਹ ਮੁਸਲਮਾਨ ਹੋ ਗਏ ਅਤੇ ਉਨ੍ਹਾਂ ਦਾ ਨਾਮ ਗ਼ੁਲਾਮ ਆਇਸ਼ਾ ਰੱਖ ਦਿੱਤਾ ਗਿਆ ਸੀ।

ਇਨ੍ਹਾਂ ਹਾਲਾਤਾਂ ਵਿੱਚ ਉਹ ਆਪਣੇ ਅਸਲੀ ਪਰਿਵਾਰ ਨੂੰ ਇਸ ਡਰ ਕਾਰਨ ਨਹੀਂ ਲੱਭ ਸਕੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ, ''ਕੀ ਇਸ ਬਾਰੇ ਗੱਲ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ ਅਤੇ ਜੇ ਕਰੀਏ ਵੀ, ਤਾਂ ਕਿਸ ਨੂੰ।''

ਪਰ ਗ਼ੁਲਾਮ ਆਇਸ਼ਾ ਦੇ ਦਿਲ ਵਿੱਚ ਆਪਣੇ ਪਿਤਾ ਨੋਲਾ ਰਾਮ, ਮਾਂ ਸੋਨੀਆ ਬਾਈ, ਭੈਣ ਮੀਰਾ ਬਾਈ ਅਤੇ ਭਰਾ ਅੱਸੁ ਰਾਮ, ਚੋਥੂ ਰਾਮ ਨੂੰ ਮਿਲਣ ਦੀ ਇੱਛਾ ਵੀ ਸਮਾਂ ਲੰਘਣ ਦੇ ਨਾਲ ਵੱਧਦੀ ਜਾ ਰਹੀ ਸੀ।

ਕੀ ਉਨ੍ਹਾਂ ਨੇ ਵੀ ਦਾਫ਼ੀਆ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ? ''ਇਹ ਤਾਂ ਉਹ ਮਿਲ ਕੇ ਹੀ ਦੱਸ ਸਕਦੇ ਸਨ।''

ਗ਼ੁਲਾਮ ਆਇਸ਼ਾ
BBC

ਉਨ੍ਹਾਂ ਦਾ ਵਿਆਹ ਛੇਤੀ ਹੀ ਗ਼ੁਲਾਮ ਰਸੂਲ ਦੇ ਪੁੱਤਰ ਅਹਿਮਦ ਬਖ਼ਸ਼ ਨਾਲ ਕਰਵਾ ਦਿੱਤਾ ਗਿਆ ਸੀ।

ਗ਼ੁਲਾਮ ਆਇਸ਼ਾ ਕਹਿੰਦੇ ਹਨ ਕਿ ਉਨ੍ਹਾਂ ਦੇ ਨਵੇਂ ਪਰਿਵਾਰ ਨੇ ਉਨ੍ਹਾਂ ਬਹੁਤ ਪਿਆਰ ਨਾਲ ਪਾਲਿਆ। ਉਨ੍ਹਾਂ ਨੂੰ ਵੱਖਰਾ ਕਮਰਾ ਦਿੱਤਾ ਗਿਆ।

ਇਹ ਵੀ ਪੜ੍ਹੋ:

  • 1947 ਦੀ ਵੰਡ : ਭਾਰਤ-ਪਾਕ ਬਟਵਾਰੇ ਲਈ ਜਿਨਾਹ ਸਣੇ ਹੋਰ ਕੌਣ ਕੌਣ ਜ਼ਿੰਮੇਵਾਰ ਸੀ
  • ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਸਿੱਖਣ ਵਾਲੇ ਹੁਸੈਨ ਨੇ ਸੁਣਾਈਆਂ ਉਸ ਦੇ ਪਿੰਡ ਦੀਆਂ ਬਾਤਾਂ
  • ਵੰਡ ਦੇ ਫ਼ਿਰਕੂਪੁਣੇ 'ਚ ਕਿੰਝ ਬਚੀ 3 ਦੋਸਤਾਂ ਦੀ ਮਿੱਤਰਤਾ

ਉਹ ਦੱਸਦੇ ਹਨ, ''ਕਿਸੇ ਨੇ ਵੀ ਕਦੇ ਮੇਰੇ ਉੱਤੇ ਹੁਕਮ ਨਹੀਂ ਚਲਾਇਆ, ਕਿਸੇ ਨੇ ਵੀ ਕਦੇ ਮੈਨੂੰ ਇਹ ਤੱਕ ਨਹੀਂ ਕਿਹਾ ਕਿ ਇਹ ਪਾਣੀ ਦਾ ਗਿਲਾਸ ਸਾਨੂੰ ਭਰ ਕੇ ਦਿਓ।''

'ਮੈਂ ਲੱਭਣ ਵਾਲਿਆਂ ਨੂੰ ਪੈਸੇ ਦਿੰਦੀ, ਦੇਸੀ ਘਿਓ ਦਿੰਦੀ'

ਅਹਿਮਦ ਬਖ਼ਸ਼ ਨਾਲ ਵਿਆਹ ਕਰਵਾਉਣ ਤੋਂ ਬਾਅਦ, ਉਨ੍ਹਾਂ ਦੇ ਸੱਤ ਬੱਚੇ ਹੋਏ ਜਿਨ੍ਹਾਂ ਵਿੱਚੋਂ ਤਿੰਨ ਪੁੱਤਰ ਸਨ।

ਜਦੋਂ ਉਨ੍ਹਾਂ ਦੇ ਦੋ ਬੱਚੇ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਅਸਲੀ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪਤੀ ਅਹਿਮਦ ਬਖ਼ਸ਼ ਨੇ ਵੀ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਆਇਸ਼ਾ ਆਖਦੇ ਹਨ, ''ਉਹ (ਅਹਿਮਦ ਬਖ਼ਸ) ਮੈਨੂੰ ਰੋਂਦੇ ਹੋਏ ਦੇਖਦੇ ਸਨ, ਇਸ ਲਈ ਉਨ੍ਹਾਂ ਨੇ ਮੇਰੀ ਮਦਦ ਕੀਤੀ। ਉਹ ਉਨ੍ਹਾਂ ਲੋਕਾਂ ਦੀ ਭਾਲ ਕਰਦੇ ਸਨ ਜੋ ਅਹਿਮਦਪੁਰ ਵੱਲ ਜਾ ਰਹੇ ਹੁੰਦੇ ਸਨ ਅਤੇ ਫ਼ਿਰ ਅਸੀਂ ਉਨ੍ਹਾਂ ਨੂੰ ਗੁਜ਼ਾਰਿਸ਼ ਕਰਦੇ ਕਿ ਉਹ ਮੇਰੇ ਮਾਤਾ-ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰਨ।''

ਗ਼ੁਲਾਮ ਆਇਸ਼ਾ
BBC

''ਜੋ ਵੀ ਅਹਿਮਪੁਰ ਵੱਲ ਨੂੰ ਜਾ ਰਿਹਾ ਹੁੰਦਾ, ਮੈਂ ਉਸ ਨੂੰ ਪੈਸਾ ਜਾਂ ਘਿਓ ਦਿੰਦੀ ਅਤੇ ਕਹਿੰਦੀ ਕਿ ਮੇਰਾ ਮਾਤਾ-ਪਿਤਾ ਵੀ ਉੱਥੇ ਰਹਿੰਦੇ ਹਨ, ਉਨ੍ਹਾਂ ਬਾਰੇ ਪਤਾ ਕਰਨਾ, ਕੋਈ ਵਾਪਸ ਨਹੀਂ ਆਉਂਦਾ ਸੀ।''

ਕੁਝ ਸਮੇ ਬਾਅਦ, ਗ਼ੁਲਾਮ ਆਇਸ਼ਾ ਆਪਣੇ ਪਤੀ ਦੇ ਨਾਲ ਖ਼ੈਰਪੁਰ ਤੋਂ ਜ਼ਿਲ੍ਹਾ ਵਹਾਡੀ ਦੀ ਮੇਲਸੀ ਤਹਿਸੀਲ ਸ਼ਿਫਟ ਹੋ ਗਏ। ਹੁਣ ਉਹ ਇੱਥੇ ਹੀ ਆਪਣੇ ਪੋਤੇ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਰਹਿੰਦੇ ਹਨ। ਉਨ੍ਹਾਂ ਦੀ ਉਮਰ ਹੁਣ ਲਗਭਗ 86 ਸਾਲ ਹੈ, ਉਨ੍ਹਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਬੱਚਿਆਂ ਵਿੱਚੋਂ ਵੀ ਸਿਰਫ਼ ਦੋ ਧੀਆਂ ਹੀ ਜਿਉਂਦੀਆਂ ਹਨ।

'ਮੈਨੂੰ ਇੰਜ ਲੱਗ ਰਿਹਾ ਹੈ ਜਿਵੇਂ ਮੇਰੇ ਭਰਾ ਮੇਰੇ ਕੋਲ ਆ ਗਏ'

ਹੁਣ ਭਾਲਦਿਆਂ-ਭਾਲਦਿਆਂ 73 ਸਾਲ ਬਾਅਦ ਉਨ੍ਹਾਂ ਨੇ ਵੰਢ ਦੇ ਸਮੇਂ ਵਿਛੜੇ ਆਪਣੇ ਪਰਿਵਾਰ ਦਾ ਪਤਾ ਲੱਭ ਲਿਆ ਹੈ।

ਹਾਲ ਹੀ 'ਚ ਉਨ੍ਹਾਂ ਦੀ ਆਪਣੇ ਇੱਕ ਭਤੀਜੇ, ਖਜਾਰੀ ਲਾਲ ਅਤੇ ਭਤੀਜੇ ਦੇ ਪੁੱਤਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋਈ, ਜੋ ਹੁਣ ਭਾਰਤ ਵਿੱਚ ਰਹਿੰਦੇ ਹਨ।

ਹਰੇ-ਹਰੇ ਖ਼ੇਤਾਂ ਦੇ ਵਿਚਾਲੇ ਇੱਕ ਸ਼ਤੂਤ ਦੇ ਦਰਖ਼ਤ ਦੀ ਛਾਂ ਹੇਠਾਂ ਬਹਿ ਕੇ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਭਤੀਜੇ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਸਨ।

ਉਨ੍ਹਾਂ ਨੇ ਆਪਣੇ ਮੋਬਾਈਲ ਫ਼ੋਨ ਦੀ ਸਕਰੀਨ ਨੂੰ ਚੁੰਮਿਆਂ ਅਤੇ ਰੋਂਦੇ ਹੋਏ ਆਪਣੇ ਭਤੀਜੇ ਨੂੰ ਕਿਹਾ, ''ਮੈਨੂੰ ਅਜਿਹਾ ਲਗ ਰਿਹਾ ਹੈ ਕਿ ਮੇਰੇ ਭਰਾ ਮੇਰੇ ਕੋਲ ਆ ਗਏ ਹਨ। ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਨੂੰ ਦੇਖਣ ਦੇ ਇੰਤਜ਼ਾਰ ਵਿੱਚ ਰੋਂਦਿਆਂ ਗੁਜ਼ਾਰ ਦਿੱਤੀ।''

ਪਰ ਸਮੱਸਿਆ ਇਹ ਸੀ ਕਿ ਉਨ੍ਹਾਂ ਦੀ ਨਿਗਾਹ ਕਮਜ਼ੋਰ ਹੋ ਗਈ ਹੈ ਅਤੇ ਉਹ ਆਪਣੇ ਭਤੀਜਿਆਂ ਦੇ ਚਿਹਰੇ ਨੂੰ ਸਕਰੀਨ ਉੱਤੇ ਸਹੀ ਢੰਗ ਨਾਲ ਦੇਖ ਨਹੀਂ ਸਕਦੇ ਸਨ।

ਉਹ ਭਤੀਜਿਆਂ ਦੀ ਭਾਸ਼ਾ ਵੀ ਸਮਝ ਨਹੀਂ ਪਾ ਰਹੇ ਸਨ ਕਿਉਂਕਿ ਉਹ ਮਾਰਵਾੜੀ ਬੋਲ ਰਹੇ ਸਨ। ਦਾਫ਼ੀਆ ਬਾਈ ਸਿਰਫ਼ ਸਰਾਇਕੀ ਹੀ ਬੋਲ ਅਤੇ ਸਮਝ ਸਕਦੇ ਹਨ।

ਉਹ ਕਹਿੰਦ ਹਨ, ''ਜਦੋਂ ਮੈਂ ਫ਼ੋਨ ਨੇੜੇ ਲਿਆਉਂਦੀ ਹਾਂ, ਤਾਂ ਮੈਨੂੰ ਉਨ੍ਹਾਂ ਦੀ ਕੁਝ ਝਲਕ ਦਿਖਾਈ ਦਿੰਦੀ ਹੈ। ਅਜੇ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਗੱਲ ਹੋਈ। ਮੇਰਾ ਭਤੀਜਾ ਹੱਸਿਆ, ਤਾਂ ਮੈਨੂੰ ਲੱਗਿਆ ਕਿ ਉਸ ਦਾ ਰੰਗ ਗੋਰਾ ਸੀ ਅਤੇ ਉਸ ਦੇ ਚਿੱਟੇ ਦੰਦ ਚਮਕੇ।"

ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਨਸੀਰ ਖ਼ਾਨ ਨੇ ਉਨ੍ਹਾਂ ਦੇ ਅਨੁਵਾਦਕ ਦੇ ਰੂਪ ਵਿੱਚ ਕੰਮ ਕੀਤਾ।

ਗ਼ੁਲਾਮ ਆਇਸ਼ਾ ਦਾਫ਼ੀਆ ਬਾਈ ਦੇ ਪਰਿਵਾਰ ਤੱਕ ਕਿਵੇਂ ਪਹੁੰਚੇ?

ਨਸੀਰ ਖ਼ਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਲੱਭਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਸੀ।

ਉਨ੍ਹਾਂ ਦਾ ਪਰਿਵਾਰ ਭਾਰਤ ਦੇ ਬੀਕਾਨੇਰ 'ਚ ਮੋਰਖ਼ਾਨਾ ਇਲਾਕੇ ਵਿੱਚ ਰਹਿੰਦਾ ਸੀ ਅਤੇ ਖ਼ੇਤੀ ਕਰਦਾ ਸੀ। ਇਹ ਉਹੀ ਮੋਰਖ਼ਾਨਾ ਹੈ ਜਿੱਥੇ ਵੰਢ ਤੋਂ ਪਹਿਲਾਂ ਦਾਫ਼ੀਆ ਬਾਈ ਆਪਣੇ ਮਾਮੇ ਦੇ ਵਿਆਹ ਵਿੱਚ ਗਏ ਸਨ। ਇਹ ਮੇਲਸੀ ਤੋਂ ਲਗਭਗ 200 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਉੱਤੇ ਸੀ।

ਗ਼ੁਲਾਮ ਆਇਸ਼ਾ ਦੀ ਯਾਦ ਵਿੱਚ ਇੱਕ ਕਹਾਣੀ ਨੇ ਉਨ੍ਹਾਂ ਦੇ ਭਤੀਜਿਆਂ ਤੱਕ ਪਹੁੰਚਣ ਵਿੱਚ ਮਦਦ ਕੀਤੀ। ਹਾਲਾਂਕਿ, ਉਨ੍ਹਾਂ ਦੀ ਯਾਦ ਵਿੱਚ ਛਪੇ ਹੋਏ ਕਈ ਲੋਕ ਸਿਰਫ਼ ਯਾਦ ਵਿੱਚ ਹੀ ਰਹਿ ਜਾਣਗੇ। ਆਇਸ਼ਾ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ।

''ਕਹਿੰਦੇ ਹਨ ਕਿ ਮੇਰਾ ਭਰਾ ਮਰ ਗਿਆ ਹੈ। ਭਤੀਜੇ ਹਨ, ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ ਅਤੇ ਮੇਰੀ ਭੈਣ ਵੀ ਜਿਉਂਦੀ ਹੈ, ਉਸ ਨੂੰ ਵੀ ਮਿਲਣਾ ਚਾਹੁੰਦੀ ਹਾਂ।''

https://www.youtube.com/watch?v=8CqkH4TLbfY

ਆਇਸ਼ਾ ਅਜੇ ਤੱਕ ਆਪਣੀ ਛੋਟੀ ਭੈਣ ਮੀਰਾ ਬਾਈ ਨਾਲ ਗੱਲ ਨਹੀਂ ਕਰ ਸਕੇ ਕਿਉਂਕਿ ਉਹ ਦੂਜੇ ਪਿੰਡ ਵਿੱਚ ਰਹਿੰਦੇ ਹਨ।

ਹਾਲਾਂਕਿ ਉਨ੍ਹਾਂ ਦੇ ਭਤੀਜਿਆਂ ਨੇ ਵਾਅਦਾ ਕੀਤਾ ਹੈ ਕਿ ਉਹ ਛੇਤੀ ਹੀ ਉਨ੍ਹਾਂ ਦੀ ਮੀਰਾ ਬਾਈ ਨਾਲ ਗੱਲ ਕਰਵਾਉਣਗੇ। ਆਇਸ਼ਾ ਉਸ ਵਕਤ ਲਈ ਬੇਤਾਬ ਹੈ।

ਸੋਸ਼ਲ ਮੀਡੀਆ ਕਿਵੇਂ ਉਨ੍ਹਾਂ ਦੇ ਕੰਮ ਆਇਆ?

ਆਇਸ਼ਾ ਦੇ ਪਤੀ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਨਵਾਸੇ ਨਸੀਰ ਖ਼ਾਨ ਨੇ ਇਸ ਭਾਲ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਉਹ ਆਇਸ਼ਾ ਨੂੰ ਨਾਲ ਲੈ ਕੇ ਅਹਿਮਦਪੁਰ ਤੇ ਖ਼ੈਰਪੁਰ ਵੀ ਗਏ।

ਹਰ ਪਾਸਿਓਂ ਨਾਕਾਮ ਹੋਣ ਤੋਂ ਬਾਅਦ, ਉਨ੍ਹਾਂ ਨੇ ਮੀਡੀਆ ਦੀ ਮਦਦ ਲੈਣ ਦਾ ਫ਼ੈਸਲਾ ਲਿਆ।

ਇੱਕ ਵਾਰ 14 ਅਗਸਤ ਦੇ ਦਿਨ ਉਨ੍ਹਾਂ ਨੇ ਸਥਾਨਕ ਅਖ਼ਬਾਰ ਵਿੱਚ ਗ਼ੁਲਾਮ ਆਇਸ਼ਾ ਦੇ ਆਪਣੇ ਪਰਿਵਾਰ ਨਾਲ ਵਿਛੜਣ ਦੀ ਕਹਾਣੀ ਛਪਵਾਈ। ਇਸ ਨੂੰ ਪੜ੍ਹਣ ਤੋਂ ਬਾਅਦ ਮਾਮਲਾ ਟੀਵੀ ਤੱਕ ਪਹੁੰਚਿਆ ਪਰ ਅੱਗੇ ਨਾ ਵਧਿਆ।

ਇਸ ਸਾਲ (2020) ਵਿੱਚ ਇੱਕ ਵਾਰ ਫ਼ਿਰ 14 ਅਗਸਤ ਵਾਲੇ ਦਿਨ ਉਨ੍ਹਾਂ ਨੇ ਖ਼ਬਰ ਛਪਵਾਈ, ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਗੱਲ ਪਹੁੰਚ ਗਈ ਅਤੇ ਉੱਥੋਂ ਭਾਰਤ ਦੀ ਰਾਜਧਾਨੀ ਦਿੱਲੀ ਰਹਿੰਦੇ ਮੁਹੰਮਦ ਜ਼ਾਹਿਦ ਨਾਮ ਦੇ ਪੱਤਰਕਾਰ ਤੱਕ ਪਹੁੰਚ ਗਈ। ਜ਼ਾਹਿਦ ਨੇ ਫ਼ਿਰ ਨਸੀਰ ਖ਼ਾਨ ਨਾਲ ਸੰਪਰਕ ਕੀਤਾ।

https://www.youtube.com/watch?v=3L8vlXo5JiM

ਨਸੀਰ ਖ਼ਾਨ ਕਹਿੰਦੇ ਹਨ, ''ਮੈਂ ਉਨ੍ਹਾਂ ਨੂੰ ਅੰਮਾ ਬਾਰੇ ਸਾਰੀ ਜਾਣਕਾਰੀ ਦੱਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਤਾ ਕਰਨਗੇ ਅਤੇ ਮੈਨੂੰ ਜਲਦੀ ਹੀ ਦੱਸਣਗੇ। ਫ਼ਿਰ ਅਗਲੇ ਦਿਨ ਉਨ੍ਹਾਂ ਦਾ ਫ਼ੋਨ ਆਇਆ ਕਿ ਅੰਮਾ ਦੇ ਪਰਿਵਾਰ ਦਾ ਪਤਾ ਲੱਗ ਗਿਆ ਹੈ।''

ਨਸੀਰ ਖ਼ਾਨ ਮੁਤਾਬਕ, ਇਸ ਤੋਂ ਬਾਅਦ ਗ਼ੁਲਾਮ ਆਇਸ਼ਾ ਨਾਲ ਉਨ੍ਹਾਂ ਦੇ ਭਤੀਜਿਆਂ ਦੀ ਗੱਲ ਕਰਵਾਈ ਗਈ। ਉਨ੍ਹਾਂ ਦੇ ਪਰਿਵਾਰ ਦਾ ਪਤਾ ਗ਼ੁਲਾਮ ਆਇਸ਼ਾ ਦੀ ਦੱਸੀ ਗਈ ਨਿਸ਼ਾਨੀਆਂ ਨਾਲ ਮੇਲ ਖਾਂਦਾ ਸੀ ਅਤੇ ਸਰਕਾਰੀ ਰਿਕਾਰਡ ਅਤੇ ਹਾਲਾਤਾਂ ਦੇ ਮੇਲ ਨਾਲ ਇਸ ਗੱਲ ਦੀ ਪੁਸ਼ਟੀ ਹੋਈ।

'ਇੱਕ ਵਾਰ ਮੈਨੂੰ ਉਨ੍ਹਾਂ ਨਾਲ ਮਿਲਵਾ ਦਿਓ'

ਗ਼ੁਲਾਮ ਆਇਸ਼ਾ ਹੁਣ ਬਿਨਾਂ ਸਹਾਰੇ ਤੋਂ ਜ਼ਿਆਦਾ ਤੁਰ ਨਹੀਂ ਸਕਦੇ। ਮੰਜੀ ਉੱਤੇ ਬੈਠੇ, ਉਹ ਫ਼ੋਨ ਉੱਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਦੇਖਦੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੂੰ ਇਤਜ਼ਾਰ ਹੈ ਕਿ ਕਦੋਂ ਉਹ ਉਨ੍ਹਾਂ ਨੂੰ ਮਿਲ ਸਕਣਗੇ।

ਉਹ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਨੂੰ ਆਪਣੇ ਭਤੀਜਿਆਂ ਨੂੰ ਵੀਜ਼ਾ ਦੇਣ ਦੀ ਅਪੀਲ ਕਰਦੇ ਹਨ ਤਾਂ ਜੋ ਉਹ ਉਨ੍ਹਾਂ ਨਾਲ ਮੁਲਾਕਾਤ ਕਰਨ ਆ ਸਕਣ।

ਆਇਸ਼ਾ ਕਹਿੰਦੇ ਹਨ, ''ਮੈਂ ਚਾਹੁੰਦੀ ਹਾਂ ਮੈਨੂੰ ਜ਼ਿੰਦਗੀ ਵਿੱਚ ਇੱਕ ਵਾਰ ਉਨ੍ਹਾਂ ਨਾਲ ਮਿਲਾ ਦਿਓ। ਉਨ੍ਹਾਂ ਨੂੰ ਵੀਜ਼ਾ ਦੇ ਦਿਓ ਤਾਂ ਜੋ ਉਹ ਮੈਨੂੰ ਆ ਕੇ ਮਿਲ ਲੈਣ।''

ਆਇਸ਼ਾ ਦੀ ਇਸ ਇੱਛਾ ਨੂੰ ਹਕੀਕਤ ਵਿੱਚ ਬਦਲਣ ਲਈ ਭਾਰਤ-ਪਾਕਿਸਤਾਨ ਦੇ ਤਣਾਅ ਵਾਲੇ ਰਿਸ਼ਤੇ ਰੁਕਾਵਟ ਬਣੇ ਹੋਏ ਹਨ।

86 ਸਾਲ ਦੀ ਗ਼ੁਲਾਮ ਆਇਸ਼ਾ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਭਾਲ ਆਖ਼ਿਰਕਾਰ ਰੰਗ ਲਿਆਈ ਹੈ, ਪਰ ਉਨ੍ਹਾਂ ਅੰਦਰਲੀ 12 ਸਾਲ ਦੀ ਦਾਫ਼ੀਆ ਬਾਈ ਅਜੇ ਵੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ:

  • ਹਾਥਰਸ ਮਾਮਲਾ : ਕੀ ਸਰੀਰ 'ਤੇ 'ਸੀਮਨ' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?
  • Big Boss 'ਚ ਆਏ ਸ਼ਹਿਜ਼ਾਦ ਦਿਓਲ ਕਿਹੜੇ ਮਾਡਲਾਂ ਨੂੰ ਮੰਨਦੇ ਹਨ ਪ੍ਰੇਰਨਾਸ੍ਰੋਤ
  • ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ

https://www.youtube.com/watch?v=wj9fROxBKl8&list=PL4jyQZjuLd3H7Vtgm93QnYU2vRzi9rfrR&index=6

https://www.youtube.com/watch?v=1zng355YDfM&list=PL4jyQZjuLd3H7Vtgm93QnYU2vRzi9rfrR&index=5

https://www.youtube.com/watch?v=SvKo7HqCfco&list=PL4jyQZjuLd3H7Vtgm93QnYU2vRzi9rfrR&index=7

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bf2833ab-465c-4b74-aeea-7f287a7a8d81','assetType': 'STY','pageCounter': 'punjabi.international.story.54452565.page','title': '1947 ਦੀ ਵੰਡ ਤੋਂ ਬਾਅਦ 2 ਬਲਦਾਂ ਵੱਟੇ ਵੇਚੀ ਗਈ ਆਇਸ਼ਾ ਨੇ ਜਦੋਂ 73 ਸਾਲ ਬਾਅਦ ਪਰਿਵਾਰ ਨੂੰ ਦੇਖਿਆ','author': 'ਉਮਰ ਦਰਾਜ਼ ਨੰਗਿਆਣਾ','published': '2020-10-08T07:05:21Z','updated': '2020-10-08T07:05:21Z'});s_bbcws('track','pageView');

  • bbc news punjabi

ਕਮਲਾ ਹੈਰਿਸ ਨੇ ਕਿਹਾ ਕੋਰਨਾ ਖ਼ਿਲਾਫ਼ ਲੜਾਈ ਅਮਰੀਕੀ ਇਤਿਹਾਸ ਦੀ ਸਭ ਤੋਂ ਬੁਰੀ ਨਾਕਾਮਯਾਬੀ, ਪੈਨਸ ਨੇ...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲਯੁਗੀ ਪਤਨੀ ਨੇ ਪੁੱਤ ਨਾਲ ਮਿਲ ਕੇ ਪਤੀ ਨੂੰ ਉਤਾਰਿਆ...
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ
  • arrested atp sukhdev vashisht sent on judicial remand for 14 days
    ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ATP ਸੁਖਦੇਵ ਵਸ਼ਿੱਸ਼ਟ 14 ਦਿਨ ਲਈ...
  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫ਼ਾਸ਼, 13 ਕਿੱਲੋ ਹੈਰੋਇਨ ਤੇ ਹਥਿਆਰਾਂ...
  • major action may be taken against punjab s acp and sho
    ਪੰਜਾਬ ਦੇ ACP ਤੇ SHO ’ਤੇ ਵੀ ਡਿੱਗ ਸਕਦੀ ਹੈ ਗਾਜ, MLA ਰਮਨ ਅਰੋੜਾ ਨਾਲ ਮਿਲ...
  • important notification issued by dera beas
    ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
  • arvind kejriwal s big announcement for punjab s traders
    ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ
  • big revelation about arrested mla raman arora
    ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ...
Trending
Ek Nazar
major incident in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲਯੁਗੀ ਪਤਨੀ ਨੇ ਪੁੱਤ ਨਾਲ ਮਿਲ ਕੇ ਪਤੀ ਨੂੰ ਉਤਾਰਿਆ...

landmines in afghanistan

ਅਫਗਾਨਿਸਤਾਨ 'ਚ ਬਾਰੂਦੀ ਸੁਰੰਗਾਂ ਕਾਰਨ 200 ਲੋਕਾਂ ਦੀ ਮੌਤ

shopping center in australia

ਸ਼ਾਪਿੰਗ ਸੈਂਟਰ 'ਚ ਚਾਕੂ ਹਮਲਾ, ਕਈ ਲੋਕ ਜ਼ਖਮੀ

projects started in afghanistan

ਅਫਗਾਨ ਨਾਗਰਿਕਾਂ ਨੂੰ ਵੱਡੀ ਰਾਹਤ, ਵਿਕਾਸ ਮੁਹਿੰਮ ਤਹਿਤ 175 ਪ੍ਰੋਜੈਕਟ ਸ਼ੁਰੂ

russian drone and missile attack on ukraine

ਯੂਕ੍ਰੇਨ 'ਤੇ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ, 12 ਲੋਕਾਂ ਦੀ ਮੌਤ

big incident in punjab

ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਇਹ ਇਲਾਕਾ

hailstorm havoc in pakistan

ਪਾਕਿਸਤਾਨ 'ਚ ਗੜੇਮਾਰੀ, 19 ਲੋਕਾਂ ਦੀ ਮੌਤ

russia  ukraine swap more prisoners

ਰੂਸ ਅਤੇ ਯੂਕ੍ਰੇਨ ਨੇ ਹੋਰ ਕੈਦੀਆਂ ਦੀ ਕੀਤੀ ਅਦਲਾ-ਬਦਲੀ

daniel noboa sworn in as president of ecuador

ਡੈਨੀਅਲ ਨੋਬੋਆ ਨੇ ਇਕਵਾਡੋਰ ਦੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

big drug racket busted in jalandhar

ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫ਼ਾਸ਼, 13 ਕਿੱਲੋ ਹੈਰੋਇਨ ਤੇ ਹਥਿਆਰਾਂ...

major action may be taken against punjab s acp and sho

ਪੰਜਾਬ ਦੇ ACP ਤੇ SHO ’ਤੇ ਵੀ ਡਿੱਗ ਸਕਦੀ ਹੈ ਗਾਜ, MLA ਰਮਨ ਅਰੋੜਾ ਨਾਲ ਮਿਲ...

journalist in pakistan

ਪਾਕਿਸਤਾਨ 'ਚ ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ

important notification issued by dera beas

ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ

arvind kejriwal s big announcement for punjab s traders

ਪੰਜਾਬ ਦੇ ਵਪਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

students in anxiety after trump s decision

ਟਰੰਪ ਦੇ ਹਾਰਵਰਡ 'ਚ ਦਾਖਲਾ ਰੱਦ ਕਰਨ ਦੇ ਫੈਸਲੇ ਤੋਂ ਚਿੰਤਾ 'ਚ ਵਿਦਿਆਰਥੀ

big revelation about arrested mla raman arora

ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ...

north korea detains three officers

ਉੱਤਰੀ ਕੋਰੀਆ ਨੇ ਅਸਫਲ ਲਾਂਚਿੰਗ ਤੋਂ ਬਾਅਦ ਹਿਰਾਸਤ 'ਚ ਲਏ ਤਿੰਨ ਅਧਿਕਾਰੀ

explosion in boat

ਅਮਰੀਕਾ: ਕਿਸ਼ਤੀ 'ਚ ਧਮਾਕਾ, ਇੱਕ ਵਿਅਕਤੀ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • punjab news project
      ਪੰਜਾਬ ਦੇ 55 ਪਿੰਡਾਂ ਦੀ ਜ਼ਮੀਨ ਹੋਵੇਗੀ ਐਕਵਾਇਰ! ਲੱਗਣ ਜਾ ਰਿਹੈ ਵੱਡਾ ਪ੍ਰਾਜੈਕਟ
    • keep window shades closed during takeoff landing of flight photography banned
      ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ...
    • punjab for 9 days
      ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
    • punjab government s big decision regarding pension
      ਪੁਰਾਣੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
    • drdo recruitment
      DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
    • retired officer made a video call with a girl
      ਕੁੜੀ ਨਾਲ ਵੀਡੀਓ ਕਾਲ ਸੇਵਾ ਮੁਕਤ ਅਧਿਕਾਰੀ ਨੂੰ ਪੈ ਗਈ ਮਹਿੰਗੀ, ਫਿਰ ਹੋਇਆ...
    • big blow to those applying for driving licenses
      ਪੰਜਾਬ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਵੱਡਾ ਝਟਕਾ, ਖੜ੍ਹੀ ਹੋਈ ਇਕ...
    • many close relatives of mla raman arora may be trapped vigilance action
      ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ...
    • punjab big news
      ਪੰਜਾਬ ਨੂੰ ਇਕ ਵਾਰ ਫਿਰ ਦਹਿਲਾਉਣ ਦੀ ਸਾਜ਼ਿਸ਼, ਬਣਿਆ ਦਹਿਸ਼ਤ ਦਾ ਮਾਹੌਲ
    • brother rahul dev devastated by mukul dev s death
      ਮੁਕੁਲ ਦੇਵ ਦੇ ਦੇਹਾਂਤ ਨਾਲ ਟੁੱਟੇ ਭਰਾ ਰਾਹੁਲ ਦੇਵ, ਪੋਸਟ ਕਰਕੇ ਬਿਆਨ ਕੀਤਾ ਦਰਦ,...
    • girl reel on the railway track
      ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +