ਟੈਸਲਾ ਦੇ ਸ਼ੇਅਰਾਂ ਦੀ ਵਧਦੀ ਕੀਮਤ ਦੀ ਵਜ੍ਹਾ ਨਾਲ ਸਾਲ 2020 ਵਿੱਚ ਕਈ ਲੋਕ ਕਰੋੜਪਤੀ ਬਣ ਗਏ ਹਨ।
ਉਹ ਆਪਣੇ ਆਪ ਨੂੰ ਕਰੋੜਪਤੀ ਜਾਂ ਅਰਬਪਤੀ ਕਹਿਣ ਦੀ ਬਜਾਇ, ਟੈਸਲਾਨੀਅਰ ਯਾਨੀ ਟੈਸਲਾਪਤੀ ਕਹਿੰਦੇ ਹਨ।
ਐਲਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਿੱਚ ਸਾਲ 2020 ਦੌਰਾਨ 700 ਫ਼ੀਸਦ ਤੋਂ ਵੀ ਜ਼ਿਆਦਾ ਵਾਧਾ ਹੋਇਆ।
ਇਸ ਦੇ ਨਾਲ ਹੀ ਇਹ ਦੁਨੀਆਂ ਦੀ ਸਭ ਤੋਂ ਵੱਧ ਕੀਮਤ ਵਾਲੀ ਕਾਰ ਕੰਪਨੀ ਬਣ ਗਈ।
ਪਰ ਇਸ ਕੰਪਨੀ ਵਿੱਚ ਇੱਕ ਦਹਾਕੇ ਪਹਿਲਾਂ ਪੈਸਾ ਲਾਉਣ ਵਾਲੇ ਨਿਵੇਸ਼ਕਾਂ ਲਈ ਇਹ ਇੱਕ ਉਤਰਾਅ-ਚੜ੍ਹਾਅ ਵਾਲਾ ਸਫ਼ਰ ਰਿਹਾ ਹੈ।
ਇਹ ਵੀ ਪੜ੍ਹੋ:
ਅਮਰੀਕਾ ਦਾ ਸਭ ਤੋਂ ਵੱਡਾ ਸਟਾਕ ਇੰਡੈਕਸ
ਇਸ ਦੌਰਾਨ ਜੋ ਲੋਕ ਟੈਸਲਾ 'ਤੇ ਭਰੋਸਾ ਰੱਖਦੇ ਹੋਏ ਇਸ ਨਾਲ ਬਣੇ ਰਹੇ ਉਨ੍ਹਾਂ ਲਈ ਹੁਣ ਇਹ ਇੱਕ ਬਹੁਤ ਫ਼ਾਇਦੇਮੰਦ ਸੌਦਾ ਬਣ ਚੁੱਕਿਆ ਹੈ।
ਪਿਛਲੇ ਸਾਲ ਦਸੰਬਰ ਮਹੀਨੇ ਟੈਸਲਾ ਐਸ ਐਂਡ ਪੀ-500 ਦਾ ਹਿੱਸਾ ਬਣੀ ਜੋ ਅਮਰੀਕਾ ਦਾ ਸਭ ਤੋਂ ਵੱਡਾ ਸਟਾਕ ਇੰਨਡੈਕਸ ਹੈ।
ਐਪਲ, ਮਾਈਕ੍ਰੋਸਾਫ਼ਟ ਅਤੇ ਫ਼ੇਸਬੁੱਕ ਵਰਗੀਆਂ ਕੰਪਨੀਆਂ ਇਸ ਦਾ ਹਿੱਸਾ ਹਨ।
ਟੈਸਲਾ ਦੇ ਸ਼ੇਅਰਾਂ ਦੀ ਕੀਮਤ 'ਚ ਦਸੰਬਰ ਮਹੀਨੇ ਜ਼ਬਰਦਸਤ ਇਜ਼ਾਫ਼ਾ ਦੇਖਿਆ ਗਿਆ ਅਤੇ ਇਹ ਇਸ ਇੰਡੈਕਸ ਦੀਆਂ ਮੁੱਢਲੀਆਂ ਦਸ ਕੰਪਨੀਆਂ ਵਿੱਚ ਸ਼ਾਮਿਲ ਹੋ ਗਈ।
ਹੁਣ ਟੈਸਲਾ ਦੇ ਸਟਾਕ ਦੀ ਕੀਮਤ ਜਨਰਲ ਮੋਟਰਜ਼, ਫ਼ੋਰਡ, ਫ਼ੀਏਟ ਕ੍ਰਾਈਸਲਰ ਆਟੋਮੋਬਾਇਲ ਅਤੇ ਟੋਏਟਾ ਦੀ ਇਕੱਠਿਆਂ ਕੀਮਤ ਤੋਂ ਵੀ ਵੱਧ ਹੈ।
ਇਲੈਕਟ੍ਰੌਨਿਕ ਕਾਰਾਂ ਵੱਲ ਵਧਦਾ ਰੁਝਾਨ
ਇਸ ਦੇ ਬਾਵਜੂਦ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਕੰਪਨੀ ਆਪਣੀਆਂ ਪ੍ਰਤੀਯੋਗੀ ਕੰਪਨੀਆਂ ਦੇ ਮੁਕਾਬਲੇ ਵਿੱਚ ਉਨਾਂ ਦੇ ਇੱਕ ਛੋਟੇ ਹਿੱਸੇ ਦੇ ਬਰਾਬਰ ਹੀ ਕਾਰਾਂ ਦਾ ਨਿਰਮਾਣ ਕਰਦੀ ਹੈ।
ਨਿਵੇਸ਼ਕ ਕੰਪਨੀ ਗ੍ਰੇਨਾਈਟ ਸ਼ੇਅਰਜ਼ ਦੇ ਚੀਫ਼ ਐਗਜ਼ੀਕਿਊਟਿਵ ਵੀਲ ਰਾਈਂਡ ਦਾ ਕਹਿਣਾ ਹੈ ਕਿ , "ਜਿਨ੍ਹਾਂ ਨਿਵੇਸ਼ਕਾਂ ਨੇ ਸ਼ੁਰੂਆਤ ਵਿੱਚ ਇਸ ਦੇ ਸ਼ੇਅਰ ਖ਼ਰੀਦ ਲਏ ਸਨ, ਉਹ ਕਾਫ਼ੀ ਫ਼ਾਇਦੇ ਵਿੱਚ ਰਹੇ ਹਨ ਅਤੇ ਕਈ ਤਾਂ ਕਰੋੜਪਤੀ ਬਣ ਚੁੱਕੇ ਹਨ।"
ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਧਣ ਦਾ ਇੱਕ ਵੱਡਾ ਕਾਰਨ ਚੀਨ ਵਿੱਚ ਇਸ ਦੀ ਮੰਗ ਵਿੱਚ ਹੋਇਆ ਵਾਧਾ ਵੀ ਰਿਹਾ ਹੈ।
ਇਸ ਤੋਂ ਇਲਾਵਾ ਇਲੈਕਟ੍ਰਿਕ ਕਾਰਾਂ ਵਿੱਚ ਸਬਸਿਡੀ ਦੀ ਉਮੀਦ ਨਾਲ ਵੀ ਇਸ ਵਿੱਚ ਵਾਧਾ ਹੋਇਆ ਹੈ। ਵਿਸ਼ਵ ਪੱਧਰ 'ਤੇ ਇਲੈਕਟ੍ਰਿਕ ਕਾਰਾਂ ਦਾ ਰੁਝਾਨ ਵੱਧਣ ਨਾਲ ਟੈਸਲਾ ਵਰਗੀਆਂ ਕੰਪਨੀਆਂ ਇੱਕ ਅਹਿਮ ਸਥਿਤੀ ਵਿੱਚ ਆ ਗਈਆਂ ਹਨ।
ਕਈ ਨਿਵੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਟੈਸਲਾ ਦੇ ਦੂਸਰੇ ਕਾਰੋਬਰਾਂ ਵਿੱਚ ਵੀ ਇਜਾਫ਼ਾ ਹੋਣ ਵਾਲਾ ਹੈ। ਇਸ ਵਿੱਚ ਸਵੈਚਾਲਿਤ ਡਰਾਈਵਿੰਗ ਸਾਫ਼ਟਵੇਅਰ ਅਤੇ ਬੈਟਰੀ ਪਾਵਰ ਸਟੋਰੇਜ ਬਣਾਉਣ ਵਰਗੇ ਕਾਰੋਬਾਰ ਸ਼ਾਮਿਲ ਹਨ।
ਲੋੜ ਤੋਂ ਵੱਧ ਮੁੱਲ?
ਜੂਨ 2010 ਵਿੱਚ ਟੈਸਲਾ ਦੇ ਸ਼ੇਅਰ ਮਹਿਜ਼ 17 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਬਜ਼ਾਰ ਵਿੱਚ ਆਏ ਸਨ। ਇਸ ਹਫ਼ਤੇ ਇਨ੍ਹਾਂ ਦੀ ਕੀਮਤ 650 ਡਾਲਰ ਤੋਂ ਵੀ ਵੱਧ ਹੋ ਚੁੱਕੀ ਹੈ।
ਮਹਾਂਮਾਰੀ ਦੇ ਬਾਵਜੂਦ ਸਾਲ 2020 ਵਿੱਚ ਇਸ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਇਜਾਫ਼ੇ ਨੂੰ ਲੈ ਕੇ ਟੈਸਲਾ ਦੇ ਅਲੋਚਕਾਂ ਦਾ ਮੰਨਣਾ ਹੈ ਕਿ ਇਸ ਦੀ ਕੀਮਤ ਕਾਫ਼ੀ ਵੱਧ ਕਰਕੇ ਲਗਾਈ ਗਈ ਹੈ।
ਇਹ ਵੀ ਪੜ੍ਹੋ:
ਦਸੰਬਰ ਦੀ ਸ਼ੁਰੂਆਤ ਵਿੱਚ ਵਿੱਤੀ ਸੰਸਥਾ ਜੇ ਪੀ ਮੌਰਗਨ ਦੇ ਵਿਸ਼ਲੇਸ਼ਕਾਂ ਨੇ ਲਿਖਿਆ ਸੀ, "ਸਾਡੀ ਨਿਗ੍ਹਾ 'ਚ ਟੈਸਲਾ ਦੇ ਸ਼ੇਅਰਾਂ ਦਾ ਨਾ ਸਿਰਫ਼ ਰਵਾਇਤੀ ਮਾਪਦੰਡਾ 'ਤੇ ਵੱਧ ਮੁਲਾਂਕਣ ਕੀਤਾ ਜਾ ਰਿਹਾ ਹੈ ਬਲਕਿ ਨਾਟਕੀ ਤਰੀਕੇ ਨਾਲ ਇਸ ਵਿੱਚ ਇਜਾਫ਼ਾ ਦਰਜ ਕੀਤਾ ਜਾ ਰਿਹਾ ਹੈ।"
ਪਰ ਕੁਝ ਹੋਰ ਨਿਵੇਸ਼ ਮਾਹਿਰਾਂ ਦਾ ਮੰਨਣਾ ਹੈ ਕਿ ਟੈਸਲਾ ਨੂੰ ਮਹਿਜ਼ ਇੱਕ ਕਾਰ ਕੰਪਨੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਨਿਵੇਸ਼ ਕੰਪਨੀ ਓਆਂਡਾ ਦੇ ਸੀਨੀਅਰ ਬਾਜ਼ਾਰ ਵਿਸ਼ਲੇਸ਼ਕ ਐਡਰਵਰਡ ਮੋਆ ਕਹਿੰਦੇ ਹਨ, "ਕਈ ਨਿਵੇਸ਼ਕਾਂ ਵਿੱਚ ਟੈਸਲਾ ਨੂੰ ਲੈ ਕੇ ਜੋ ਉਤਸ਼ਾਹ ਹੈ ਉਹ ਸਿਰਫ਼ ਇੱਕ ਕਾਰ ਕੰਪਨੀ ਦੇ ਨਾਤੇ ਨਹੀਂ ਹੈ।"
"ਇਹ ਕਾਰ ਕੰਪਨੀ ਤੋਂ ਕਿਤੇ ਵੱਧ ਹੈ। ਇਸ ਦੀਆਂ ਬੈਟਰੀਆਂ ਦੀ ਕਾਮਯਾਬੀ ਆਮਦਨ ਦੇ ਕਈ ਹੋਰ ਸਾਧਨਾਂ ਦੇ ਦਰਵਾਜ਼ੇ ਖੋਲ੍ਹੇਗੀ।"
ਰਾਈਂਡ ਕਹਿੰਦੇ ਹਨ ਕਿ, "ਜੈਵਿਕ ਬਾਲਣ ਤੋਂ ਇਲੈਕਟ੍ਰਿਕ ਪਾਵਰ ਅਤੇ ਸਟੋਰੇਜ ਪੈਦਾ ਕਰਨ ਵਿੱਚ ਟੈਸਲਾ ਦੀ ਭੂਮਿਕਾ ਬਾਰੇ ਸੋਚੋ। ਇਸ ਲਿਹਾਜ਼ ਨਾਲ ਦੇਖੀਏ ਤਾਂ ਨਿਵੇਸ਼ਕਾਂ ਸਾਹਮਣੇ ਇੱਕ ਵੱਡਾ ਸਵਾਲ ਇਹ ਹੈ ਕਿ ਉਹ ਭਵਿੱਖ ਦੀ ਤਕਨੀਕ ਦਾ ਮੁਲਾਂਕਣ ਕਿਵੇਂ ਕਰਨ?"
ਟੈਸਲਾ ਘਰਾਂ ਲਈ ਸੋਲਰ ਪੈਨਲ ਅਤੇ ਬੈਕ-ਅੱਪ ਪਾਵਰ ਵੀ ਤਿਆਰ ਕਰਦੀ ਹੈ।
ਟੈਸਲਾ ਸ਼ੇਅਰਾਂ ਨਾਲ ਕਰੋੜਪਤੀ ਬਣੇ ਲੋਕਾਂ ਦੀ ਕਹਾਣੀ
ਅਜਿਹੇ ਨਿਵੇਸ਼ਕਾਂ ਦੀ ਵੱਡੀ ਗਿਣਤੀ ਹੈ ਜੋ ਟੈਸਲਾ ਦੇ ਸੁਨਿਹਰੇ ਭਵਿੱਖ ਲਈ ਆਸਵੰਦ ਹਨ।
ਲਾਸ ਏਂਜਲਸ ਦੇ ਇੰਜੀਨੀਅਰ ਜੈਸਨ ਡੀ-ਬੋਲਟ ਨੇ ਟੈਸਲਾ ਵਿੱਚ ਪਹਿਲੀ ਵਾਰ ਜਦੋਂ ਨਿਵੇਸ਼ ਕੀਤਾ ਸੀ ਤਾਂ ਉਨ੍ਹਾਂ ਨੇ 2500 ਸ਼ੇਅਰ 19000 ਡਾਲਰਾਂ ਵਿੱਚ ਖ਼ਰੀਦੇ ਸਨ।
ਉਹ ਕਹਿੰਦੇ ਹਨ, " ਮੈਂ ਪਹਿਲੀ ਵਾਰ ਸਾਲ 2013 ਵਿੱਚ ਟੈਸਲਾ ਮਾਡਲ ਐਸ ਖ਼ਰੀਦਣ ਅਤੇ ਫ਼ੈਕਟਰੀ ਦਾ ਦੌਰਾ ਕਰਨ ਤੋਂ ਬਾਅਦ ਨਿਵੇਸ਼ ਕਰਨਾ ਸ਼ੁਰੂ ਕੀਤਾ।"
ਉਹ ਲੰਬੇ ਸਮੇਂ ਤੋਂ ਉਹ ਕੰਪਨੀ ਦੇ ਸ਼ੇਅਰ ਖ਼ਰੀਦ ਰਹੇ ਹਨ। ਉਨ੍ਹਾਂ ਕੋਲ ਹੁਣ ਕੰਪਨੀ ਦੇ 15,000 ਸ਼ੇਅਰ ਹਨ ਜਿਨਾਂ ਦੀ ਕੀਮਤ ਤਕਰੀਬਨ ਇੱਕ ਕਰੋੜ ਡਾਲਰ ਹੈ।
ਉਹ ਇਸ ਗੱਲ ਨਾਲ ਸਹਿਮਤੀ ਰੱਖਦੇ ਹਨ ਕਿ ਇੱਕ ਲੰਬੇ ਸਮੇਂ ਦੇ ਨਿਵੇਸ਼ਕ ਵਜੋਂ ਇਹ ਇੱਕ ਉਤਰਾਅ-ਚੜਾਅ ਵਾਲਾ ਸਫ਼ਰ ਰਿਹਾ ਹੈ।
ਉਹ ਕਹਿੰਦੇ ਹਨ, "ਮੀਡੀਆ ਵੱਲੋਂ ਐਲਨ ਮਸਕ ਅਤੇ ਟੈਸਲਾ 'ਤੇ ਹਮਲਾ ਦੇਖਣਾ ਇੱਕ ਮੁਸ਼ਕਿਲ ਭਰਿਆ ਤਜ਼ਰਬਾ ਸੀ। ਇਹ ਮੇਰੇ ਲਈ ਸ਼ੇਅਰ ਦੀਆਂ ਕੀਮਤਾਂ ਵਿੱਚ ਗਿਰਵਾਟ ਤੋਂ ਵੀ ਵੱਧ ਬੁਰਾ ਸੀ। ਮੈਨੂੰ ਪਤਾ ਸੀ ਕਿ ਅੰਤ ਨੂੰ ਉਨ੍ਹਾਂ ਨੂੰ ਜੁਆਬ ਮਿਲੇਗਾ।"
ਜੈਸਨ ਡੀ-ਬੋਲਟ ਟੈਸਲਾ ਸ਼ੇਅਰਹੋਲਡਰ ਕਲੱਬ ਦੇ ਮੈਂਬਰ ਹਨ ਅਤੇ ਫ਼ੇਸਬੁੱਕ ਗਰੁੱਪ ਜ਼ਰੀਏ ਉਹ ਦੂਸਰੇ ਨਿਵੇਸ਼ਕਾਂ ਨਾਲ ਹਮੇਸ਼ਾ ਰਾਬਤੇ ਵਿੱਚ ਰਹਿੰਦੇ ਹਨ।
ਨਿਊਯਾਰਕ ਦੇ ਰਹਿਣ ਵਾਲੇ ਸਕਾਟ ਟਿਸਡੈਲ ਨੇ ਸਾਲ 2013 ਵਿੱਚ ਮਾਡਲ ਐਸ ਦੇਖਣ ਤੋਂ ਬਾਅਦ ਟੈਸਲਾ ਵਿੱਚ ਨਿਵੇਸ਼ ਸ਼ੁਰੂ ਕੀਤਾ ਸੀ। ਉਨ੍ਹਾਂ ਕੋਲ 4000 ਸ਼ੇਅਰ ਹਨ ਜਿਨਾਂ ਦੀ ਕੀਮਤ 28 ਲੱਖ ਡਾਲਰ ਹੈ।
ਉਹ ਕਹਿੰਦੇ ਹਨ, "ਮੈਂ ਇਸ ਵਿੱਚ ਨਿਵੇਸ਼ ਕਰਨਾ ਬੰਦ ਨਹੀਂ ਕੀਤਾ ਹੈ ਜਦੋਂਕਿ ਇਸ ਦੀ ਕਾਮਯਾਬੀ ਦੀ ਕਹਾਣੀ ਤਾਂ ਹੁਣ ਸ਼ੁਰੂ ਹੋਣ ਵਾਲੀ ਹੈ। ਲੋਕ ਉਸ ਸਮੇਂ ਤੋਂ ਇਸ ਨੂੰ ਵੱਧ ਭਾਅ ਦੇਣ ਵਾਲੇ ਦੱਸਦੇ ਰਹੇ ਹਨ ਜਦੋਂ ਹਾਲੇ ਮੈਂ ਇਨਾਂ ਨੂੰ ਖ਼ਰੀਦਣਾ ਸ਼ੁਰੂ ਵੀ ਨਹੀਂ ਸੀ ਕੀਤਾ।"
ਅੱਗੇ ਕੀ ਚੁਣੌਤੀਆਂ ਹਨ?
ਮਾਹਿਰਾਂ ਦਾ ਮੰਨਣਾ ਹੈ ਕਿ ਸਾਲ 2021 ਵਿੱਚ ਸ਼ਾਇਦ ਹੀ ਟੈਸਲਾ ਦੇ ਸ਼ੇਅਰਾਂ ਵਿੱਚ ਦੁਬਾਰਾ 700 ਫ਼ੀਸਦ ਦਾ ਵਾਧਾ ਦੇਖਣ ਨੂੰ ਮਿਲੇ ਅਤੇ ਇਸ ਨਾਲ ਟੈਸਲਾ ਦੇ ਸ਼ੇਅਰਧਾਰਕ ਉਸ ਗਿਣਤੀ ਵਿੱਚ ਕਰੋੜਪਤੀ ਨਾ ਬਣ ਸਕਣ।
ਇਹ ਮਾਹਰ ਐਪਲ ਵਰਗੀਆਂ ਕੰਪਨੀਆਂ ਵੱਲੋਂ ਚੁਣੌਤੀ ਦੀ ਗੱਲ ਵੀ ਕਰਦੇ ਹਨ।
ਐਪਲ ਆਪਣੇ ਚੀਨੀ ਪ੍ਰਤੀਯੋਗੀ ਨਾਲ ਮਿਲ ਕੇ ਇਲੈਕਟ੍ਰਿਕ ਕਾਰ ਦੇ ਨਿਰਮਾਣ ਦੀ ਯੋਜਨਾ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।
ਓਆਂਡਾ ਦੇ ਮੋਆ ਕਹਿੰਦੇ ਹਨ, "ਟੈਸਲਾ ਦੇ ਸਾਹਮਣੇ ਵੱਡੀਆ ਚੁਣੌਤੀਆਂ ਹਨ ਅਤੇ ਉਹ ਇਸ ਲਈ ਵੱਡਾ ਜੋਖ਼ਮ ਲੈ ਸਕਦੀ ਹੈ।"
ਮਾਹਿਰ ਇਕੱਲੀ ਇੱਕ ਕੰਪਨੀ ਵਿੱਚ ਨਿਵੇਸ਼ ਕਰਨ ਸੰਬੰਧੀ ਵੀ ਚੇਤਾਵਨੀ ਦਿੰਦੇ ਹਨ ਅਤੇ ਇਸ ਦੀ ਜਗ੍ਹਾ ਉਹ ਉਥੇ ਨਿਵੇਸ਼ ਕਰਨ ਦੀ ਸਲਾਹ ਦਿੰਦੇ ਹਨ ਜਿੱਥੇ ਤੁਹਾਡਾ ਪੈਸਾ ਕਈ ਕੰਪਨੀਆਂ ਵਿੱਚ ਨਿਵੇਸ਼ ਹੁੰਦਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=Lh0XJd8sKwE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9dd6d247-ff0a-4954-a7bf-3ca06921710d','assetType': 'STY','pageCounter': 'punjabi.international.story.55523118.page','title': 'ਕੋਰੋਨਾ ਤੇ ਮੰਦੀ ਦੇ ਬਾਵਜੂਦ ਇੱਕ ਕੰਪਨੀ ਦੇ ਸ਼ੇਅਰਾਂ ਨੇ ਲੋਕਾਂ ਨੂੰ ਕਿਵੇਂ ਕਰੋੜਪਤੀ ਬਣਾਇਆ','author': 'ਜਸਟਿਨ ਹਾਰਪਰ ','published': '2021-01-10T14:59:30Z','updated': '2021-01-10T14:59:30Z'});s_bbcws('track','pageView');
ਕੋਰੋਨਾਵਾਇਰਸ ਲੌਕਡਾਊਨ ’ਚ ਪਤਨੀ ਅਤੇ ਧੀ ਗੁਆਉਣ ਵਾਲਾ ਆਟੋ ਡਰਾਈਵਰ ਕਿਸ ਡਰ ’ਚ ਪੁੱਤਰ ਦੀ ਪਰਵਰਿਸ਼ ਕਰ...
NEXT STORY