ਇਸ ਪੇਜ ਰਾਹੀਂ ਕਿਸਾਨ ਅੰਦੋਲਨ ਅੰਦੋਲਨ ਦਾ ਅੱਜ ਦਾ ਪ੍ਰਮੁੱਖ ਘਟਨਾਕ੍ਰਮ ਤੁਹਾਡੇ ਸਾਹਮਣੇ ਰੱਖ ਰਹੇ ਹਾਂ।
ਪੀਟੀਆਈ ਦੀ ਖ਼ਬਰ ਮੁਤਾਬਕ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਕਿਸਾਨਾਂ ਨੂੰ ਦੱਸੇ ਕਿ ਆਖ਼ਰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਉਹ ਵਾਪਸ ਕਿਉਂ ਨਹੀਂ ਲੈ ਸਕਦੀ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਸਰਕਾਰ ਦਾ ਸਿਰ ਦੁਨੀਆਂ ਦੇ ਸਾਹਮਣੇ ਝੁਕਣ ਨਹੀਂ ਦੇਵਾਂਗੇ।
ਟਰੈਕਟਰ ਪਰੇਡ ਤੋਂ ਬਾਅਦ ਇੱਕ ਵਾਰ ਮੁੜ ਤੇਜ਼ ਹੁੰਦੇ ਜਾ ਰਹੇ ਕਿਸਾਨ ਅੰਦੋਲਨ ਵਿਚਾਲੇ ਕਿਸਾਨ ਆਗੂ ਨੇ ਕਿਹਾ,"ਸਰਕਾਰ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੇ ਅੜੀ ਹੋਈ ਹੈ?"
ਉਨ੍ਹਾਂ ਨੇ ਕਿਹਾ,"ਸਰਕਾਰ ਨਾਲ ਸਾਡੀ ਵਿਚਾਰਧਾਰਕ ਲੜਾਈ ਹੈ ਅਤੇ ਇਹ ਡਾਂਗਾਂ-ਸੋਟੀਆਂ, ਬੰਦੂਕਾਂ ਨਾਲ ਨਹੀਂ ਲੜੀ ਜਾ ਸਕਦੀ ਅਤੇ ਨਾ ਹੀ ਇਨ੍ਹਾਂ ਨਾਲ ਇਸ ਨੂੰ ਦੱਬਿਆ ਜਾ ਸਕਦਾ ਹੈ। ਕਿਸਾਨ ਤਾਂ ਹੀ ਘਰ ਪਰਤਣਗੇ ਜਦੋਂ ਨਵੇਂ ਕਾਨੂੰਨ ਵਾਪਸ ਲੈ ਲਏ ਜਾਣਗੇ।"
ਇਹ ਵੀ ਪੜ੍ਹੋ:
ਦਰਅਸਲ 26 ਜਨਵਰੀ ਨੂੰ ਟਰੈਕਟਰ ਪਰੇਡ ਤੋਂ ਬਾਅਦ ਦਿੱਲੀ ਦੇ ਆਈਟੀਓ ਅਤੇ ਲਾਲ ਕਿਲੇ ਤੇ ਹੋਈ ਹਿੰਸਾ ਤੋਂ ਬਾਅਦ ਕਈ ਕਿਸਾਨ ਦਿੱਲੀ ਦੇ ਬਾਰਡਰਾਂ ਉੱਪਰ ਜਾਰੀ ਧਰਨਿਆਂ ਵਿੱਚੋ ਵਾਪਸ ਘਰਾਂ ਨੂੰ ਜਾਣ ਲੱਗੇ ਸਨ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਵਾਪਸ ਜਾਣ ਵਾਲੇ ਲੋਕ ਉਹ ਸਨ ਜੋ ਖ਼ਾਸ ਤੌਰ 'ਤੇ ਪਰੇਡ ਵਿੱਚ ਸ਼ਾਮਲ ਹੋਣ ਲਈ ਇੱਕ ਦਿਨ ਲਈ ਹੀ ਆਏ ਸਨ ਅਤੇ ਉਨ੍ਹਾਂ ਨੇ ਵਾਪਸ ਜਾਣਾ ਹੀ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੀ ਗਿਣਤੀ ਬੇਹੱਦ ਘੱਟ ਹੋ ਚੁੱਕੀ ਸੀ ਪਰ ਵੀਰਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਭਾਵੁਕ ਹੋ ਗਏ ਅਤੇ ਹੰਝੂ ਵਹਿ ਨਿਕਲੇ।
ਟਿਕੈਤ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਮੁੜ ਵੱਡੀ ਗਿਣਤੀ ਵਿੱਚ ਗਾਜ਼ੀਪੁਰ ਬਾਰਡਰ ਵੱਲ ਵਾਪਸ ਵਹੀਰਾਂ ਘੱਤ ਦਿੱਤੀਆਂ ਅਤੇ ਹਜੂਮ ਮੁੜ ਇਕੱਠਾ ਹੋਣ ਲੱਗਿਆ। ਲੋਕ ਪੱਛਮੀ ਯੂਪੀ, ਹਰਿਆਣਾ ਤੋਂ ਧਰਨੇ ਵਾਲੀ ਥਾਂ 'ਤੇ ਪਹੁੰਚਣ ਲੱਗੇ।
ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ ਉੱਪਰ ਸਥਿਤੀ
ਖ਼ਬਰ ਏਜੰਸੀ ਏਐੱਨਆਈ ਮੁਤਾਬਕ 26 ਜਨਵਰੀ ਦੀ ਹਿੰਸਾ ਦੇ ਸਬੰਧ ਵਿੱਚ ਦਿੱਲੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਤੱਕ 84 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਅਤੇ 38 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਕਿਸਾਨਾਂ ਦੇ ਧਰਨੇ ਵਾਲੀਆਂ ਥਾਵਾਂ ਸਿੰਘੂ, ਗਜ਼ੀਪੁਰ ਅਤੇ ਟਿਕਰੀ ਬਾਰਡਰ ਅਤੇ ਨਾਲ ਲਗਦੇ ਇਲਾਕਿਆਂ ਉੱਪਰ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਸਿੰਘੂ ਬਾਰਡਰ ਉੱਪਰ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਵਿੱਚ ਵੀ ਵਾਧਾ ਦੇਖਿਆ ਗਿਆ ਹੈ।
ਜਦੋਂ ਸਰਕਾਰ ਅੰਦੋਲਨ ਦਾ ਦਮਨ ਕਰਦੀ ਹੈ ਤਾਂ ਉਹ ਹੋਰ ਤਕੜਾ ਹੁੰਦਾ ਹੈ-ਤਨ ਢੇਸੀ
ਯੂਕੇ ਵਿੱਚ ਸਿੱਖ ਪਾਰੀਲੀਮੈਂਟੇਰੀਅਨ ਤਨਮਨਜੀਤ ਸਿੰਘ ਢੇਸੀ ਨੇ ਕਿਸਾਨ ਅੰਦੋਲਨ ਦਾ ਕੇਂਦਰ ਬਣੇ ਦਿੱਲੀ ਦੇ ਬਾਰਡਰਾਂ 'ਤੇ ਪ੍ਰਸ਼ਾਸਨ ਵੱਲੋਂ ਪਾਣੀ, ਬਿਜਲੀ ਅਤੇ ਇੰਟਰਨੈੱਟ ਬੰਦ ਕੀਤੇ ਜਾਣ ਦਾ ਨੋਟਿਸ ਲਿਆ ਹੈ।
ਉਨ੍ਹਾਂ ਨੇ ਗਣਤੰਤਰ ਦਿਵਸ ਮੌਕੇ ਜ਼ਖਮੀ ਹੋਏ ਨੌਜਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ,"ਹਿੰਸਾ ਸਹਿਣ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਤਾਕਤ ਵਿੱਚ ਬੈਠੇ ਲੋਕ ਸ਼ਾਂਤਮਈ ਮੁਜ਼ਾਹਰਾਕਾਰੀਆਂ ਦਾ ਦਮਨ ਕਰਦੇ ਹਨ ਤਾਂ ਇਹ ਸਿਰਫ਼ ਉਨ੍ਹਾਂ ਦੀ ਲਹਿਰ ਨੂੰ ਹੋਰ ਤਕੜਿਆਂ ਹੀ ਕਰਦਾ ਹੈ।
https://twitter.com/TanDhesi/status/1355338012654243842
ਆਪਣੇ ਇੱਕ ਹੋਰ ਟਵੀਟ ਵਿੱਚ ਢੇਸੀ ਨੇ ਕਿਹਾ ਕਿ ਝੂਠੀਆਂ ਖ਼ਬਰਾਂ ਨਾਲ ਨਜਿੱਠਣਾ ਅਹਿਮ ਹੈ ਜੋ ਨਫ਼ਰਤ ਅਤੇ ਫੁੱਟ ਨੂੰ ਵਧਾ ਸਕਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੰਘੂ ਬਾਰਡਰ 'ਤੇ ਫੜੇ ਗਏ ਰਣਜੀਤ ਸਿੰਘ ਬਾਰੇ ਹਿੰਦੀ ਵਿੱਚ ਇੱਕ ਟਵੀਟ , ਜਿਸ ਵਿੱਚ ਘਟਨਾ ਦਾ ਵੇਰਵਾ ਦਿੱਤਾ ਗਿਆ ਸੀ, ਰੀਟਵੀਟ ਕੀਤਾ।
https://twitter.com/TanDhesi/status/1355514568919937025
ਢੇਸੀ ਯੂਕੇ ਦੀ ਪਾਰਲੀਮੈਂਟ ਵਿੱਚ ਵੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਮੁੱਦਾ ਚੁੱਕ ਚੁੱਕੇ ਹਨ। ਉਨ੍ਹਾਂ ਨੇ ਬ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ 100 ਹੋਰ ਪਾਰਲੀਮੈਂਟ ਮੈਂਬਰਾਂ ਦੀ ਇੱਕ ਚਿੱਠੀ ਪਹੁੰਚਾਈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਅੰਦੋਲਨ ਦੇ ਜਲਦੀ ਹੱਲ ਬਾਰੇ ਮਸਲਾ ਚੁੱਕਣ।
‘ਖੇਤੀ ਕਾਨੂੰਨਾਂ 'ਤੇ ਡੇਢ ਸਾਲ ਤੱਕ ਰੋਕ ਲਾਉਣ ਆਫਰ ਅਜੇ ਵੀ ਬਰਕਰਾਰ’
ਸ਼ਨਿੱਚਰਵਾਰ ਨੂੰ ਹੋਈ ਸਰਬ ਦਲੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਜੋ ਪ੍ਰਸਤਾਵ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨ ਸੰਗਠਨਾਂ ਦੇ ਸਾਹਮਣੇ ਰੱਖਿਆ ਹੈ, ਉਸ 'ਤੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ।"
ਜੇਕਰ ਤੁਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਉਹ ਫੋਨ ਕਾਲ 'ਤੇ ਉਪਲਬਧ ਹਨ। ਜੋ ਕਿਸਾਨਾਂ ਦੇ ਸਾਹਮਣੇ ਪ੍ਰਸਤਾਵ ਰੱਖਿਆ ਗਿਆ ਸੀ, ਉਹ ਹੁਣ ਵੀ ਇੱਕ ਬਿਹਤਰ ਪ੍ਰਸਤਾਵ ਹੈ। ਜੋ ਸਾਡੇ ਖੇਤੀ ਮੰਤਰੀ ਨੇ ਪ੍ਰਸਤਾਵ ਦਿੱਤਾ ਸੀ ਉਸ 'ਤੇ ਗੱਲਬਾਤ ਲਈ ਹੁਣ ਵੀ ਸਰਕਾਰ ਤਿਆਰ ਹੈ।"
ਸਰਬ ਦਲੀ ਬੈਠਕ ਤੋਂ ਬਾਅਦ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਨਾਲ ਸਿਰਫ਼ ਇੱਕ ਫੋਨ ਕਾਲ ਦੀ ਦੂਰੀ 'ਤੇ ਹਨ। ਕਿਸਾਨ ਨੇਤਾਵਾਂ ਨੂੰ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਜੋ ਪ੍ਰਸਤਾਵ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ, ਜਦੋਂ ਤੁਸੀਂ ਮਨ ਬਣਾ ਲਓਗੇ ਅਤੇ ਸਿੱਟੇ 'ਤੇ ਪਹੁੰਚ ਜਾਓਗੇ ਤਾਂ ਤੋਮਰ ਸਾਬ੍ਹ ਇੱਕ ਫੋਨ ਕਾਲ ਦੀ ਦੂਰੀ 'ਤੇ ਹਨ।
ਸ਼ਨਿੱਚਰਵਾਰ ਦਾ ਪ੍ਰਮੁੱਖ ਘਟਨਾਕ੍ਰਮ
- ਪੁਲਿਸ ਗੋਲੀਬਾਰੀ ਵਿੱਚ ਇੱਕ ਮੁਜ਼ਾਹਰਾਕਾਰੀ ਦੀ ਮੌਤ ਦੀ ਗੁੰਮਰਾਹਕੁਨ ਅਤੇ ਗ਼ਲਤ ਜਾਣਕਾਰੀ ਫੈਲਾਉਣ ਕਰਕੇ ਦਿ ਕਾਰਵਾਂ ਮੈਗਜ਼ੀਨ 'ਤੇ ਦਿੱਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ।
- ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਹੁੰਚ ਰਹੇ ਕਿਸਾਨਾਂ ਨੂੰ ਅਪੀਲ ਹੈ ਕਿ ਇਸ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਜਿਸ ਦਿਨ ਹਿੰਸਾ ਹੋ ਗਈ ਉਸ ਦਿਨ ਮੋਦੀ ਦੀ ਜਿੱਤ ਹੋ ਜਾਵੇਗੀ।
- ਸਿੰਘੂ ਬਾਰਡਰ ਉੱਪਰ ਹੋਈ ਸ਼ੁੱਕਰਵਾਰ ਦੀ ਹਿੰਸਾ ਦੇ ਸੰਬੰਧ ਵਿੱਚ 44 ਵਿਅਕਤੀਆਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ।
- ਸ਼ਨਿੱਚਰਵਾਰ ਦਾ ਪ੍ਰਮੁੱਖ ਘਟਨਾਕ੍ਰਮ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਆਓ
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=o_jpMfPzvwk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '1999d17e-71eb-41b3-ac5b-6971fd757fbf','assetType': 'STY','pageCounter': 'punjabi.india.story.55876264.page','title': 'ਕਿਸਾਨ ਅੰਦੋਲਨ: ‘ਸਰਕਾਰ ਕਿਸਾਨਾਂ ਨੂੰ ਮਜਬੂਰੀ ਦੱਸੇ ਕਿ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕੀਤੇ ਜਾ ਸਕਦੇ’ -ਅਹਿਮ ਖ਼ਬਰਾਂ','published': '2021-01-31T05:16:26Z','updated': '2021-01-31T05:16:26Z'});s_bbcws('track','pageView');

ਮੇਹੁਲੀ ਘੋਸ਼: ਗੁਬਾਰਿਆਂ ''ਤੇ ਨਿਸ਼ਾਨੇ ਲਾਉਣ ਵਾਲੀ ਕੁੜੀ, ਜੋ ਹੁਣ ਮੈਡਲ ਜਿੱਤ ਰਹੀ ਹੈ
NEXT STORY