ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਨਵਾਂਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ
ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ਨੇ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਪੰਜਾਬ ਸਰਕਾਰ ਦੇ 21 ਫਰਵਰੀ ਦੇ ਅੰਕੜਿਆਂ ਮੁਤਾਬਕ ਨਵਾਂ ਸ਼ਹਿਰ ਵਿੱਚ ਕੋਰੋਨਾਵਾਇਰਸ ਦੇ ਐਕਟਿਵ ਕੇਸ 583 ਹਨ ਜੋ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਸਭ ਤੋਂ ਜ਼ਿਆਦਾ ਹਨ।
ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਇਸ ਜ਼ਿਲ੍ਹੇ ਦੇ ਕੋਰੋਨਾ ਹੌਟਸਪੌਟ ਬਣਨ ਦੇ ਖ਼ਦਸ਼ੇ ਖੜ੍ਹੇ ਕਰ ਦਿੱਤੇ ਹਨ।
ਨਵਾਂ ਸ਼ਹਿਰ ਵਿੱਚ ਪੰਜਾਬ ਸਿਹਤ ਮਹਿਕਮੇ ਦੀ ਟੀਮ ਵੀ ਪਹੁੰਚ ਗਈ ਹੈ ਅਤੇ ਸਥਿਤੀ ਉੱਤੇ ਨਜ਼ਰ ਰੱਖ ਰਹੀ ਹੈ।
ਪੰਜਾਬ ਸਿਹਤ ਮਹਿਕਮੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਖ਼ਾਸ ਤੌਰ ਉੱਤੇ ਨਜ਼ਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਪੰਜਾਬ ਦੀ ਮੌਜੂਦਾ ਸਥਿਤੀ
ਕੋਵਿਡ-19 ਦੀ ਸਥਿਤੀ ਪੰਜਾਬ ਵਿੱਚ ਵੀ ਠੀਕ ਨਹੀਂ ਹੈ। ਪੰਜਾਬ ਦਾ ਨਾਮ ਉਨ੍ਹਾਂ ਸੂਬਿਆਂ ਦੀ ਲਿਸਟ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਤੋਂ ਇਲਾਵਾ ਛੱਤੀਸਗੜ੍ਹ, ਮੱਧ ਪ੍ਰਦੇਸ਼ , ਜੰਮੂ ਅਤੇ ਕਸ਼ਮੀਰ ਤੋਂ ਨਵੇਂ ਮਾਮਲਿਆਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ।
ਪੰਜਾਬ ਵਿੱਚ ਇਸ ਸਮੇਂ 3019 ਐਕਟਿਵ ਕੇਸ ਹਨ ਅਤੇ ਹੁਣ ਤੱਕ 5754 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਨਵਾਂ ਸ਼ਹਿਰ ਤੋਂ ਬਾਅਦ ਲੁਧਿਆਣਾ(414) ਅਤੇ ਤੀਜੇ ਨੰਬਰ ਉੱਤੇ ਮੁਹਾਲੀ (385 ਮਰੀਜ਼) ਹੈ।
ਫ਼ਾਜ਼ਿਲਕਾ ਪੰਜਾਬ ਦਾ ਇੱਕੋ-ਇੱਕੋ ਜ਼ਿਲ੍ਹਾ ਹੈ, ਜਿੱਥੇ ਸਭ ਤੋਂ ਘੱਟ 7 ਕੋਰੋਨਾ ਦੇ ਮਰੀਜ਼ ਹਨ।
ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ 1,78,459 ਕੇਸ ਰਿਪੋਰਟ ਹੋਏ ਹਨ, ਜਿਸ ਵਿੱਚ 1,69,686 ਠੀਕ ਹੋ ਚੁੱਕੇ ਹਨ।
ਜੇਕਰ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਦੀ ਗਿਣਤੀ 3019 ਹੈ। ਪੰਜਾਬ ਵਿੱਚ ਕੋਰੋਨਾ ਦੇ ਕਾਰਨ 5,754 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਦੇ ਟੀਕੇ ਨੂੰ ਲੈ ਕੇ ਸਿਹਤ ਮਹਿਕਮਾ ਸਖ਼ਤ
ਕੋਰੋਨਾਵਾਇਰਸ ਦੇ ਟੀਕੇ ਨੂੰ ਲੈ ਕੇ ਪੰਜਾਬ ਦੇ ਸਿਹਤ ਮਹਿਕਮੇ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਹਤ ਮਹਿਕਮੇ ਦੇ ਕਰਮਚਾਰੀਆਂ ਨੂੰ ਟੀਕਾ ਲਗਾਉਣ ਦੇ ਕਈ ਮੌਕੇ ਦਿੱਤੇ ਗਏ ਪਰ ਇਸ ਦੇ ਬਾਵਜੂਦ ਸਿਹਤ ਕਾਮੇ ਇਸ ਲਈ ਅੱਗੇ ਨਹੀਂ ਆ ਰਹੇ ਹਨ।
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਕਾਮਾ ਹੁਣ ਵਾਇਰਸ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਸਾਰੇ ਇਲਾਜ ਦਾ ਖ਼ਰਚ ਉਨ੍ਹਾਂ ਨੂੰ ਖ਼ੁਦ ਚੁੱਕਣਾ ਹੋਵੇਗਾ ਅਤੇ ਉਨ੍ਹਾਂ ਨੂੰ ਇਕਾਂਤਵਾਸ ਦੌਰਾਨ ਛੁੱਟੀ ਦਾ ਲਾਭ ਵੀ ਨਹੀਂ ਮਿਲੇਗਾ।
ਯਾਦ ਰਹੇ ਕਿ ਪੰਜਾਬ ਵਿੱਚ ਸਿਹਤ ਕਾਮਿਆਂ ਨੂੰ ਕੋਰੋਨਾਵਾਇਰਸ ਦੇ ਟੀਕੇ ਦੀ ਪਹਿਲੀ ਡੋਜ਼ ਲਈ ਆਖ਼ਰੀ ਤਾਰੀਖ 19 ਫਰਵਰੀ ਰੱਖੀ ਗਈ ਸੀ ਜਿਸ ਨੂੰ ਵਧਾ ਕੇ 25 ਫਰਵਰੀ ਕਰ ਦਿੱਤਾ ਹੈ।
ਉਨ੍ਹਾਂ ਕਿਹਾ, "ਪੰਜਾਬ ਉਨ੍ਹਾਂ ਸੂਬਿਆਂ ਦੀ ਲਿਸਟ ਵਿੱਚ ਸ਼ਾਮਲ ਹੈ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਮੁੜ ਤੋਂ ਵਧ ਰਹੇ ਹਨ, ਅਜਿਹੀ ਸਥਿਤ ਵਿੱਚ ਟੀਕਾ ਲਗਾਉਣ ਜ਼ਰੂਰੀ ਹੈ।"
ਕੋਰੋਨਾ ਟੀਕਾਕਰਨ ਦਰ ਪ੍ਰਤੀ ਚਿੰਤਾ ਜਾਹਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ, "ਹੁਣ ਤੱਕ ਸੂਬੇ ਵਿੱਚ 2.06 ਲੱਖ ਸਿਹਤ ਸੰਭਾਲ ਵਰਕਰਾਂ ਅਤੇ 1.82 ਲੱਖ ਫ਼ਰੰਟ ਲਾਈਨ ਵਰਕਰਾਂ ਦਾ ਕੋਵਿਡ 19 ਦੇ ਟੀਕਾਕਰਨ ਲਈ ਨਾਮ ਦਰਜ ਕਰਵਾਇਆ ਹੈ। ਕਰੀਬ 79,000 (38%) ਸਿਹਤ ਸੰਭਾਲ ਕਾਮਿਆਂ ਅਤੇ 4,000 ਫ਼ਰੰਟ ਲਾਈਨ ਵਰਕਰਜ਼ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜੋ ਕਿ ਕਾਫ਼ੀ ਘੱਟ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਸਿਹਤ ਮੰਤਰੀ ਨੇ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ 20 ਫਰਵਰੀ, 2021 ਨੂੰ 358 ਕੇਸ ਸਾਹਮਣੇ ਆਏ ਸਨ ਅਤੇ ਸੂਬੇ ਵਿੱਚ 3000 ਦੇ ਕਰੀਬ ਕੋਵਿਡ ਦੇ ਐਕਟਿਵ ਮਾਮਲੇ ਹੋ ਗਏ ਹਨ ਜਦੋਂਕਿ 3 ਹਫ਼ਤੇ ਪਹਿਲਾਂ ਸਿਰਫ਼ 2000 ਮਾਮਲੇ (33 ਫ਼ੀਸਦੀ ਵਾਧਾ) ਹੀ ਸਨ।
ਫ਼ਾਜ਼ਿਲਕਾ ਪੰਜਾਬ ਦਾ ਇੱਕੋ-ਇੱਕੋ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਘੱਟ 7 ਕੋਰੋਨਾ ਦੇ ਮਰੀਜ਼ ਹਨ
ਉਨ੍ਹਾਂ ਕਿਹਾ ਕਿ ਕਿਸੇ ਵੀ ਅਣਕਿਆਸੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਿਹਤ ਸੰਭਾਲ ਕਾਮਿਆਂ ਦਾ ਟੀਕਾਕਰਨ ਹੋਣਾ ਲਾਜ਼ਮੀ ਹੈ।
ਬਲਵੀਰ ਸਿੰਘ ਸਿੱਧੂ ਨੇ ਕਿਹਾ, "ਕੋਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕੋਵਿਡ ਦਾ ਪ੍ਰਭਾਵ ਹਾਲੇ ਪੂਰੀ ਤਰਾਂ ਖ਼ਤਮ ਨਹੀਂ ਹੋਇਆ ਅਤੇ ਕੇਸਾਂ ਵਿੱਚ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ। ਇਸ ਲਈ ਕੋਵਿਡ ਤੋਂ ਬਚਾਅ ਲਈ ਢੁੱਕਵੀਆਂ ਸਿਹਤ ਸਾਵਧਾਨੀਆਂ ਜਿਵੇਂ ਸਮਾਜਕ ਦੂਰੀ, ਮਾਸਕ ਪਹਿਨਣਾ, ਹੱਥਾਂ ਨੂੰ ਰੋਗਾਣੂ ਮੁਕਤ ਕਰਨਾ ਆਦਿ ਦੀ ਸਖ਼ਤੀ ਨਾਲ ਪਾਲਨਾ ਕਰਨ ਦੀ ਲੋੜ ਹੈ।"
ਮਾਹਿਰਾਂ ਦੀ ਟੀਕਾਕਰਨ ਬਾਰੇ ਰਾਏ
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰੇ ਲਾਲ ਗਰਗ ਦਾ ਕਹਿਣਾ ਹੈ ਪੰਜਾਬ ਵਿੱਚ ਕੋਵਿਡ ਦੇ ਕੇਸ ਵਧਣ ਦੇ ਕਈ ਕਾਰਨ ਹਨ।
ਉਨ੍ਹਾਂ ਕਿਹਾ, "ਸਭ ਤੋਂ ਪਹਿਲਾਂ ਲੋਕਾਂ ਨੇ ਕੋਵਿਡ ਦੀਆਂ ਸਾਵਧਾਨੀਆਂ ਵਰਤਣੀਆਂ ਬੰਦ ਕਰ ਦਿੱਤੀਆਂ ਹਨ। ਪੰਜਾਬ ਵਿੱਚ ਬਹੁਤ ਘੱਟ ਲੋਕ ਮਾਸਕ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਕੋਵਿਡ ਦੇ ਬਾਵਜੂਦ ਵੱਡੇ-ਵੱਡੇ ਇਕੱਠ ਹੋ ਰਹੇ ਹਨ।"
ਉਨ੍ਹਾਂ ਅੱਗੇ ਕਿਹਾ, "ਪੰਜਾਬ ਵਿੱਚ ਕੋਵਿਡ ਦੀ ਮੌਤ ਦਰ ਪਹਿਲਾਂ ਤੋਂ ਜ਼ਿਆਦਾ ਹੈ ਇਸ ਦਾ ਕਾਰਨ ਹੈ ਕਿ ਲੋਕਾਂ ਦਾ ਸਿਹਤ ਖੀਣ-ਪੀਣ ਦਾ ਧਿਆਨ ਨਾ ਰੱਖਣਾ।"
ਇਹ ਵੀ ਪੜ੍ਹੋ:
ਉਨ੍ਹਾਂ ਕੋਵਿਡ ਦੇ ਟੀਕੇ ਉੱਤੇ ਟਿੱਪਣੀ ਕਰਦਿਆਂ ਕਿਹਾ, "ਲੋਕਾਂ ਵਿੱਚ ਅਜੇ ਵੀ ਇਸ ਨੂੰ ਲੈ ਕੇ ਕਈ ਖ਼ਦਸ਼ੇ ਹਨ ਜੋ ਦੂਰ ਹੋਣੇ ਜ਼ਰੂਰੀ ਹਨ। ਹੈਲਥ ਕਰਮਚਾਰੀਆਂ ਦੀ ਬਜਾਏ ਪਹਿਲਾਂ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਟੀਕਾ ਲੱਗਾ ਕੇ ਮਾਹੌਲ ਸਿਰਜਣਾ ਚਾਹੀਦਾ ਸੀ ਤਾਂ ਜੋ ਲੋਕਾਂ ਵਿਚਾਲੇ ਟੀਕੇ ਨੂੰ ਲੈ ਕੇ ਭਰੋਸਾ ਕਾਇਮ ਹੋ ਸਕੇ।"
ਪੰਜਾਬ ਵਿੱਚ ਕਰਮਚਾਰੀਆਂ ਵਿੱਚ ਕੋਵਿਡ ਟੀਕਾਕਰਨ ਨੂੰ ਲੈ ਕੇ ਅੱਗੇ ਨਾ ਆਉਣ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਦੇ ਕੋਵਿਡ ਨੂੰ ਲੈ ਕੇ ਸਲਾਹਕਾਰ ਡਾਕਟਰ ਕੇ ਕੇ ਤਲਵਾੜ ਦਾ ਵੀ ਕਹਿਣਾ ਹੈ ਕਿ ਕੋਵਿਡ ਦੇ ਟੀਕੇ ਦਾ ਸਿਹਤ ਉੱਤੇ ਕੋਈ ਮਾਰੂ ਅਸਰ ਨਹੀਂ ਹੈ।
ਪੰਜਾਬ ਵਿੱਚ ਸਿਹਤ ਕਾਮਿਆਂ ਨੂੰ ਕੋਰੋਨਾਵਾਇਰਸ ਦੇ ਟੀਕੇ ਦੀ ਪਹਿਲੀ ਡੋਜ਼ ਲਈ ਆਖ਼ਰੀ ਤਾਰੀਖ 19 ਫਰਵਰੀ ਸੀ ਜੋ ਕਿ ਵਧਾ ਕੇ 25 ਫਰਵਰੀ ਕਰ ਦਿੱਤੀ ਹੈ
ਉਨ੍ਹਾਂ ਕਿਹਾ, "ਟੀਕੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਕੋਵਿਡ ਦੇ ਟੀਕੇ ਨੂੰ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਹੈ। ਟੀਕੇ ਨੂੰ ਲੈ ਕੇ ਸਿਰਫ਼ ਹੀ ਇੱਕ ਗੱਲ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ, ਉਹ ਹੈ ਟੀਕੇ ਦਾ ਅਸਰ ਕਿੰਨੀ ਦੇਰ ਤੱਕ ਮਨੁੱਖ ਉੱਤੇ ਰਹਿ ਸਕਦਾ ਹੈ। ਭਾਵ ਇੱਕ ਵਾਰ ਟੀਕਾ ਲਗਾਉਣ ਤੋਂ ਬਾਅਦ ਇਹ ਵਾਇਰਸ ਤੋਂ ਕਿੰਨੀ ਦੇਰ ਤੱਕ ਮਨੁੱਖ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖ ਸਕਦਾ ਹੈ। ਇਸ ਉੱਤੇ ਖੋਜ ਅਜੇ ਚੱਲ ਰਹੀ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।"
ਕੇਂਦਰ ਵੱਲੋਂ ਸੂਬਿਆਂ ਨੂੰ ਟੀਕਾਕਰਨ ਦੀ ਰਫ਼ਤਾਰ ਵਧਾਉਣ ਦੇ ਨਿਰਦੇਸ਼
ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਪੱਤਰ ਲਿਖ ਕੇ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ਵਧਾਉਣ 'ਤੇ ਜ਼ੋਰ ਦਿੱਤਾ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ 'ਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਸਰਗਰਮ ਮਾਮਲਿਆਂ 'ਚ ਮੁੜ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੰਕੜਿਆਂ ਅਨੁਸਾਰ ਦੇਸ 'ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 1,45,634 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 1.32 ਫ਼ੀਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਪੱਤਰ ਲਿੱਖ ਕੇ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ਵਧਾਉਣ 'ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ:
https://www.youtube.com/watch?v=Fv_9RB3OYfI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c082c869-8ca5-4ac2-9f3e-a209b4a9f720','assetType': 'STY','pageCounter': 'punjabi.india.story.56155473.page','title': 'ਕੋਰੋਨਾਵਾਇਰਸ ਦੇ ਮਾਮਲੇ ਪੰਜਾਬ ਵਿੱਚ ਇੱਕ ਵਾਰ ਫਿਰ ਵਧਣ ਦੇ ਕੀ ਕਾਰਨ','author': 'ਸਰਬਜੀਤ ਧਾਲੀਵਾਲ','published': '2021-02-22T13:16:52Z','updated': '2021-02-22T13:18:38Z'});s_bbcws('track','pageView');

ਕੋਰੋਨਾਵਾਇਰਸ : ਬਾਬਾ ਰਾਮਦੇਵ ਦੀ ''ਕੋਰੋਨਿਲ ਵੈਕਸੀਨ'' ਨੂੰ ਲੈਕੇ ਕੀ ਉੱਠਿਆ ਨਵਾਂ ਵਿਵਾਦ
NEXT STORY