ਇਸ ਸਾਲ ਜਨਵਰੀ ਮੱਧ ਤੋਂ ਲੈਕੇ ਹੁਣ ਤੱਕ ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਨੇ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਾ ਦਿੱਤਾ ਹੈ।
ਇਸ ਅੰਕੜੇ ਤੱਕ ਪਹੁੰਚਣ ਵਿੱਚ 278 ਦਿਨ ਲੱਗੇ ਹਨ, ਭਾਰਤ ਵਿੱਚ ਕੋਵਿਡ ਦਾ ਪਹਿਲਾ ਟੀਕਾ 16 ਜਨਵਰੀ ਨੂੰ ਲਗਾਇਆ ਗਿਆ ਸੀ।
ਭਾਰਤ ਇਸ ਇਤਿਹਾਸਕ ਉਪਲਬਦੀ ਨੂੰ ਮਨਾਉਣ ਦੀ ਤਿਆਰੀ ਵਿੱਚ ਹੈ ਅਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਿਆ ਇਸ ਮੌਕੇ ਲਾਲ ਕਿਲੇ ਤੋਂ ਇੱਕ ਗੀਤ ਅਤੇ ਫ਼ਿਲਮ ਜਾਰੀ ਕਰਨਗੇ।
ਆਓ ਜਾਣਦੇ ਹਾਂ ਭਾਰਤ ਦੇ ਕੋਵਿਡ ਟੀਕਾਕਰਨ ਬਾਰੇ ਪੰਜ ਮੁੱਖ ਸਵਾਲਾਂ ਦੇ ਜਵਾਬ-
ਭਾਰਤ ਵਿੱਚ ਕੋਵਿਡ ਦੀ ਕੀ ਸਥਿਤੀ ਹੈ?
ਭਾਰਤ ਇੱਕ ਅਰਬ ਲੋਕਾਂ ਦਾ ਟੀਕਾਕਰਨ ਕਰਨ ਵਾਲਾ ਚੀਨ ਤੋਂ ਬਾਅਦ ਦੂਜਾ ਦੇਸ਼ ਹੈ।
ਹੁਣ ਤੱਕ ਭਾਰਤ ਵਿੱਚ 3.4 ਕਰੋੜ ਕੋਵਿਡ ਕੇਸ ਰਿਪੋਰਟ ਹੋਏ ਹਨ, ਇਸ ਮਾਮਲੇ ਵਿੱਚ ਸਿਰਫ਼ ਅਮਰੀਕਾ ਹੀ ਭਾਰਤ ਤੋਂ ਅੱਗੇ ਹੈ।
ਭਾਰਤ ਵਿੱਚ 4,52,000 ਮੌਤਾਂ ਹੋਈਆਂ ਹਨ ਇਸ ਮਾਮਲੇ ਵਿੱਚ ਭਾਰਤ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ 'ਤੇ ਹੈ।
ਭਾਰਤ ਦੀ ਤੁਲਨਾ ਵਿੱਚ ਪੰਜਾਬ ਵਿੱਚ ਕੀ ਸਥਿਤੀ ਹੈ?
ਭਾਰਤ ਵਿੱਚ ਟੀਕਾਕਰਨ ਲਈ ਯੋਗ ਲੋਕਾਂ ਵਿੱਚੋਂ 30% (29.1 ਕਰੋੜ) ਲੋਕਾਂ ਨੂੰ ਹੀ ਦੋਵੇਂ ਖ਼ੁਰਾਕਾਂ ਮਿਲੀਆਂ ਹਨ ਜਦਕਿ 70.7 ਕਰੋੜ ਲੋਕਾਂ ਨੂੰ ਅਜੇ ਪਹਿਲੀ ਖ਼ੁਰਾਕ ਹੀ ਮਿਲ ਸਕੀ ਹੈ।
ਭਾਰਤ ਸਰਕਾਰ ਦੇ ਡੇਟਾ ਮੁਤਾਬਕ ਦੇ ਪੰਜਾਬ ਵਿੱਚ 1,55,93,509 ਲੋਕਾਂ ਨੂੰ ਪਹਿਲੀ ਖ਼ੁਰਾਕ, 58,65,603 ਨੂੰ ਦੋਵੇਂ ਖ਼ੁਰਾਕਾਂ ਅਤੇ ਕੁੱਲ 2,14,59,112 ਟੀਕੇ ਲਗਾਏ ਜਾ ਚੁੱਕੇ ਹਨ।
ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਕੋਵਿਡ-19 ਖ਼ਿਲਾਫ਼ ਹਰਡ ਇਮਿਊਨਿਟੀ ਹਾਸਲ ਕਰਨ ਲਈ 70-80% ਵਸੋਂ ਦਾ ਮੁਕੰਮਲ ਟੀਕਾਕਰਨ ਹੋਣਾ ਜਰੂਰੀ ਹੈ।
WHO ਨੇ ਬੂਸਟਰ ਖੁਰਾਕਾਂ ਬਾਰੇ ਕੀ ਕਿਹਾ?
Click here to see the BBC interactive
ਦੁਨੀਆਂ ਦੇ ਦੇਸ਼ਾਂ ਵਿੱਚ ਆਂਸ਼ਿਕ ਅਤੇ ਮੁਕੱਮਲ ਟੀਕਾਕਰਨ ਦੀਆਂ ਪਰਿਭਾਸ਼ਾਵਾਂ ਵੱਖੋ-ਵੱਖ ਹਨ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਬੂਸਟਰ ਖ਼ੁਰਾਕਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਵਾਰ-ਵਾਰ ਅਪੀਲ ਕੀਤੀ ਹੈ ਕਿ ਅਮੀਰ ਦੇਸ਼ ਆਪਣੇ ਲੋਕਾਂ ਨੂੰ ਬੂਸਟਰ ਖ਼ੁਰਾਕ ਦੇਣ ਦੀ ਕਾਹਲ ਨਾ ਕਰਨ।
ਸੰਗਠਨ ਦਾ ਕਹਿਣਾ ਹੈ ਕਿ ਇਸ ਨਾਲ਼ੋਂ ਅਮੀਰ ਦੇਸ਼ ਗ਼ਰੀਬ ਦੇਸ਼ਾਂ ਲਈ ਦਵਾਈਆਂ ਦਾਨ ਕਰਨ ਤਾਂ ਜੋ ਵੱਧ ਤੋਂ ਵੱਧ ਮਨੁੱਖਤਾ ਦਾ ਟੀਕਾਕਰਨ ਕੀਤਾ ਜਾ ਸਕੇ।
ਭਾਰਤ ਨੇ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਦੇ ਵਿੱਚ ਟੀਕੇ ਦੀ ਕਮੀ ਆਉਣ ਤੋਂ ਬਾਅਦ ਵਿਦੇਸ਼ਾਂ ਨੂੰ ਭੇਜਣ ਉੱਪਰ ਰੋਕ ਲਗਾ ਦਿੱਤੀ ਸੀ। ਭਾਰਤ ਸਰਕਾਰ ਟੀਕੇ ਐਕਸਪੋਰਟ ਇਸੇ ਮਹੀਨੇ ਤੋਂ ਮੁੜ ਸ਼ੁਰੂ ਕਰਨ ਜਾ ਰਹੀ ਹੈ।
Click here to see the BBC interactive
ਇਹ ਵੀ ਪੜ੍ਹੋ:
ਭਾਰਤ ਵਿੱਚ ਕਿਹੜੇ-ਕਿਹੜੇ ਟੀਕੇ ਲਗਾਏ ਜਾ ਰਹੇ ਹਨ?
ਭਾਰਤ ਵਿੱਚ ਇਸ ਸਮੇਂ ਤਿੰਨ ਟੀਕੇ ਲਗਾਏ ਜਾ ਰਹੇ ਹਨ- ਆਕਸਫੋਰਡ-ਐਸਟਰਾਜ਼ੈਨੇਕਾ ਦੀ ਕੋਵੀਸ਼ੀਲਡ, ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਰੂਸ ਦੀ ਸਪੂਤਨੀਕ-ਵੀ ਵੈਕਸੀਨ।
- ਭਾਰਤ ਨੇ ਹਾਲ ਹੀ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਵੀ ਇੱਕ ਵੈਕਸੀਨ ਨੂੰ ਮਾਨਤਾ ਦਿੱਤੀ ਹੈ।
- ਕੈਡੀਲਾ ਹੈਲਥਕੇਅਰ ਦੀ ZyCoV-D ਵੈਕਸੀਨ ਦੀਆਂ ਤਿੰਨ ਖ਼ੁਰਾਕਾਂ ਦਿੱਤੀਆਂ ਜਾਂਦੀਆਂ ਹਨ।
- ਭਾਰਤ ਸਰਕਾਰ ਨੇ ਹਾਲ ਹੀ ਵਿੱਚ ਭਾਰਤੀ ਦਵਾਈ ਕੰਪਨੀ ਸਿਪਲਾ ਨੂੰ ਮੌਡਰਨਾ ਦੀ ਕੋਵਿਡ ਵੈਕਸੀਨ ਮੰਗਵਾਉਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੈ ਕਿ ਭਾਰਤ ਵਿੱਚ ਇਸ ਦੀਆਂ ਕਿੰਨੀਆਂ ਖ਼ੁਰਾਕਾਂ ਉਪਲਭਦ ਹੋ ਸਕਦਣਗੀਆਂ
- ਕਈ ਹੋਰ ਟੀਕੇ ਵੀ ਵਿਕਾਸ ਅਤੇ ਪ੍ਰਵਾਨਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘ ਰਹੇ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਜੇ ਇਸ ਮਾਮਲੇ ਵਿੱਚ ਪਾਰਦਰਸ਼ਤਾ ਨਾ ਵਰਤੀ ਜਾਵੇ ਤਾਂ ਇਸ ਨਾਲ ਲੋਕਾਂ ਵਿੱਚ ਭੈਅ ਅਤੇ ਅਫ਼ਵਾਹਾਂ ਫ਼ੈਲਣ ਦਾ ਡਰ ਬਣਿਆ ਰਹਿੰਦਾ ਹੈ।
ਭਾਰਤ ਵਿੱਚ ਮਈ ਦੇ ਅੱਧ ਤੱਕ ਕੋਵਿਡ ਦੇ ਟੀਕਾਕਰਨ ਤੋਂ ਬਾਅਦ ਲਗਭਗ 23 ਹਜ਼ਾਰ ਲੋਕਾਂ 'ਤੇ ਅਸਰ ਦੇਖਣ ਨੂੰ ਮਿਲਿਆ।
ਬੱਚਿਆਂ ਦੇ ਟੀਕਾਕਰਨ ਦੀ ਕੀ ਸਥਿਤੀ ਹੈ?
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਭਾਰਤ ਨੇ ਇਸੇ ਮੰਗਲਵਾਰ ਨੂੰ ਦੇਸ਼ ਵਿੱਚ ਹੀ ਵਿਕਸਤ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਦੋ ਤੋਂ 18 ਸਾਲ ਉਮਰ ਵਰਗੇ ਦੇ ਬੱਚਿਆਂ/ਲੋਕਾਂ ਲਈ ਪ੍ਰਵਾਨਗੀ ਦਿੱਤੀ ਹੈ।
ਕੰਪਨੀ ਹਾਲਾਂਕਿ ਐਮਰਜੈਂਸੀ ਵਰਤੋਂ ਲਈ ਵਿਸ਼ਵ ਸਿਹਤ ਸੰਗਠਨ ਦੀ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ ਜੋ ਕਿ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸੰਗਠਨ ਦੀ ਹਰੀ ਝੰਡੀ ਤੋਂ ਬਿਨਾਂ ਬਹੁਤ ਘੱਟ ਸੰਭਾਵਨਾ ਹੈ ਕਿ ਕੋਵੈਕਸੀਨ ਲਈ ਵਿਸ਼ਵ ਪੱਧਰ ਤੇ ਮਾਨਤਾ ਮਿਲਣ ਦਾ ਰਾਹ ਮੁਸ਼ਕਲ ਹੈ।
ਭਾਰਤ ਦੀ ਉੱਘੀ ਵਾਇਰੌਲਜਿਸਟ ਡਾ਼ ਗਗਨਦੀਪ ਕੌਰ ਕੰਗ ਨੇ ਇੰਡੀਆ ਟੂਡੇ ਨਾਲ ਗੱਲਬਾਤ ਵਿੱਚ ਕਿਹਾ ਕਿ ਬੱਚਿਆਂ ਨੂੰ ਟੀਕਾ ਲਗਾਉਣ ਵਿੱਚ ਜਲਦਬਾਜ਼ੀ ਤੋਂ ਕੰਮ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਟਰਾਇਲ ਅਜੇ ਜਾਰੀ ਹਨ ਅਤੇ ਇਮੀਊਨੋਜੈਨਿਸਿਟੀ ਡੇਟਾ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।
ਡਾ਼ ਕੰਗ ਮੁਤਾਬਕ ਵੈਕਸੀਨਾਂ ਦੇ ਜੋ ਟਰਾਇਲ ਬੱਚਿਆਂ ਉੱਪਰ ਕੀਤੇ ਗਏ ਹਨ ਉਨ੍ਹਾਂ ਵਿੱਚ ਸਹਿ-ਰੋਗਾਂ ਵਾਲੇ ਬੱਚੇ ਸ਼ਾਮਲ ਨਹੀਂ ਸਨ। ਇਸ ਲਈ ਅਜਿਹੇ ਬੱਚਿਆਂ ਉੱਪਰ ਵੈਕਸੀਨ ਦਾ ਕੀ ਅਸਰ ਹੋਵੇਗਾ ਇਹ ਅਜੇ ਪਤਾ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=iUHXFTKNe20
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6a1d8a8d-6c2e-4430-858b-327b3ce98a36','assetType': 'STY','pageCounter': 'punjabi.india.story.58990996.page','title': 'ਕੋਰੋਨਾਵਾਇਰਸ: ਭਾਰਤ \'ਚ ਇੱਕ ਅਰਬ ਲੋਕਾਂ ਨੂੰ ਲੱਗੀ ਕੋਵਿਡ-19 ਦੀ ਵੈਕਸੀਨ, ਜਾਣੋ 5 ਅਹਿਮ ਸਵਾਲਾਂ ਦੇ ਜਵਾਬ','author': 'ਗੁਰਕਿਰਪਾਲ ਸਿੰਘ ','published': '2021-10-21T09:58:21Z','updated': '2021-10-21T09:58:21Z'});s_bbcws('track','pageView');

ਸ਼ਾਹਰੁਖ ਖ਼ਾਨ ਅਤੇ ਅਨੰਨਿਆ ਪਾਂਡੇ ਦੇ ਘਰ ਪਹੁੰਚੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ
NEXT STORY