ਮਲੇਰਕੋਟਲਾ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕਾਊਂਸਲਰ ਮੁਹੰਮਦ ਅਕਬਰ ਨੂੰ ਉਸ ਸਮੇਂ ਅਣਪਛਾਤੇ ਹਮਲਾਵਰਾਂ ਨੇ ਬਿਲਕੁਲ ਨੇੜਿਉਂ ਗੋਲ਼ੀ ਮਾਰੀ ਗਈ ਜਦੋਂ ਉਹ ਇੱਕ ਜਿੰਮ ਵਿੱਚ ਸਨ।
ਮਲੇਰਕੋਟਲਾ ਦੇ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਪੀਟੀਆਈ ਨੂੰ ਦੱਸਿਆ, ''''ਇੱਕ ਵਿਅਕਤੀ ਜਿੰਮ ਵਿੱਚ ਆਇਆ ਅਤੇ ਉਨ੍ਹਾਂ ਨੂੰ (ਅਕਬਰ) ਨੂੰ ਗੋਲੀ ਮਾਰ ਕੇ ਮਾਰ ਦਿੱਤਾ।''''
ਪੁਲਿਸ ਨੇ ਦੱਸਿਆ ਕਿ ਅਕਬਰ ਦੀ ਗੋਲੀ ਲੱਗਦਿਆਂ ਹੀ ਮੌਕੇ ''ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਐੱਸਐੱਸਪੀ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
:
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪਬਜੀ ਵਰਗੀ ਇੱਕ ਹੋਰ ਗੇਮ ਬੀਜੀਐੱਮਆਈ ਨੂੰ ਭਾਰਤ ਵਿੱਚ ਬੈਨ ਕਰਨ ਬਾਰੇ ਕੀ-ਕੀ ਪਤਾ ਹੈ
NEXT STORY