ਕੋਈ ਬਿਮਾਰ ਹੋ ਜਾਵੇ ਤਾਂ ਲੋਕ ਹਸਪਤਾਲ ਨਹੀਂ ਜਾਂਦੇ ਅਤੇ ਜੇ ਕਿਤੇ ਬਾਹਰ ਘੁੰਮਣਾ ਜਾਣਾ ਹੋਵੇ ਤਾਂ ਬਾਹਰ ਦੀ ਰੋਟੀ ਨਹੀਂ ਖਾਂਦੇ ਹਨ ਤੇ ਨਾ ਹੀ ਪਾਣੀ ਪੀਂਦੇ ਹਨ।
ਇਸ ਪਿੰਡ ਵਿੱਚ ਹਰ ਕੋਈ ਨੰਗੇ ਪੈਰੀ ਰਹਿੰਦਾ ਹੈ, ਕੋਈ ਵੀ ਸ਼ਖ਼ਸ ਜੁੱਤੀ ਨਹੀਂ ਪਾਉਂਦਾ। ਭਾਵੇਂ ਕਿਤੇ ਬਾਹਰ ਹੀ ਕਿਉਂ ਨਾ ਜਾਣਾ ਹੋਵੇ, ਫਿਰ ਵੀ ਨੰਗੇ ਪੈਰੀਂ ਹੀ ਜਾਂਦੇ ਹਨ।
ਕੋਈ ਬਿਮਾਰ ਹੋ ਜਾਵੇ ਤਾਂ ਹਸਪਤਾਲ ਨਹੀਂ ਜਾਂਦੇ, ਕਿਤੇ ਬਾਹਰ ਘੁੰਮਣਾ ਜਾਣਾ ਹੋਵੇ, ਰਿਸ਼ਤੇਦਾਰ ਦੇ ਘਰ ਜਾਣਾ ਹੋਵੇ, ਨਾ ਬਾਹਰ ਦੀ ਰੋਟੀ ਖਾਂਦੇ ਹਨ ਤੇ ਨਾ ਹੀ ਪਾਣੀ ਪੀਂਦੇ ਹਨ।
ਤੁਸੀਂ ਸੋਚ ਰਹੇ ਹੋਵੋਗੇ ਕੀ ਅੱਜ ਦੇ ਸਮੇਂ ਵਿੱਚ ਵੀ ਅਜਿਹੇ ਪਿੰਡ ਹਨ? ਜੀ ਹਾਂ, ਅਜਿਹਾ ਇੱਕ ਪਿੰਡ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਤੋਂ 50 ਕਿਲੋਮੀਟਰ ਦੂਰ ਹੈ। ਪਿੰਡ ਦਾ ਨਾਮ ਹੈ ਵੇਮਨਾ ਇੰਡਲੂ।
ਪਿੰਡ ਦੇ ਲੋਕ ਇਸ ਨੂੰ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਕ ਰਵਾਇਤ ਦੱਸਦੇ ਹਨ।
ਪਿੰਡ ਦੇ ਮੁਖੀ ਏਰੱਬਾ ਦੱਸਦੇ ਹਨ ਕਿ ਇਸ ਪਿੰਡ ਵਿੱਚ ਸਾਡੇ ਕਬੀਲੇ ਦੇ ਵੱਸਣ ਤੋਂ ਬਾਅਦ ਤੋਂ ਹੀ ਇਹ ਰਿਵਾਜ ਹਨ।
ਪੂਰਾ ਪਿੰਡ ਮੰਨਦਾ ਹੈ ਸਾਲਾਂ ਪੁਰਾਣੇ ਰਿਵਾਜ
ਪਿੰਡ ਵਾਸੀ ਕਹਿੰਦੇ ਹਨ ਕਿ ਭਾਵੇਂ ਜ਼ਿਲ੍ਹਾ ਮੈਜਿਸਟਰੇਟ ਨੂੰ ਹੀ ਪਿੰਡ ਵਿੱਚ ਦਾਖਲ ਕਿਉਂ ਨਾ ਹੋਣਾ ਪਵੇ, ਉਨ੍ਹਾਂ ਨੂੰ ਵੀ ਆਪਣੀ ਜੁੱਤੀ ਪਿੰਡ ਦੇ ਬਾਹਰ ਹੀ ਲਾਹੁਣੀ ਪਵੇਗੀ।
ਪਿੰਡ ਦੇ ਮੁਖੀ ਏਰੱਬਾ ਦੱਸਦੇ ਹਨ ਕਿ ਇਸ ਪਿੰਡ ਵਿੱਚ ਸਾਡੇ ਕਬੀਲੇ ਦੇ ਵੱਸਣ ਤੋਂ ਬਾਅਦ ਤੋਂ ਹੀ ਇਹ ਰਿਵਾਜ ਹੈ।
‘’ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਇਸ਼ਨਾਨ ਕਰਕੇ ਹੀ ਘਰ ਵਿੱਚ ਦਾਖ਼ਲ ਹੁੰਦੇ ਹਾਂ ਅਤੇ ਫਿਰ ਖਾਣਾ ਖਾਂਦੇ ਹਾਂ। ਮੈਂ ਕਈ ਵਾਰ ਪਿੰਡੋਂ ਬਾਹਰ ਗਿਆ ਹਾਂ। ਇੱਕ ਵਾਰ ਅਦਾਲਤ ਦੇ ਕੰਮ ਕਾਰਨ ਮੈਨੂੰ ਪੰਜ ਦਿਨ ਪਿੰਡੋਂ ਬਾਹਰ ਰਹਿਣਾ ਪਿਆ। ਮੈਂ ਉਸ ਥਾਂ ਦੇ ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ, ਜਿੱਥੇ ਮੈਂ ਰੁਕਿਆ ਹੋਇਆ ਸੀ।‘’
‘’ਮੈਂ ਕੰਮ ਪੂਰਾ ਕੀਤਾ, ਘਰ ਆਇਆ, ਨਹਾਇਆ ਅਤੇ ਫਿਰ ਖਾਣਾ ਖਾਧਾ। ਮੈਂ 47 ਸਾਲਾਂ ਤੋਂ ਅਦਾਲਤੀ ਕੰਮ ਲਈ ਬਾਹਰ ਜਾ ਰਿਹਾ ਹਾਂ। ਪਰ ਮੈਂ ਕਦੇ ਬਾਹਰ ਦਾ ਪਾਣੀ ਵੀ ਨਹੀਂ ਪੀਤਾ। ਜੇ ਮੈਂ ਘਰੋਂ ਪਾਣੀ ਲੈ ਕੇ ਜਾਂਦਾ ਹਾਂ ਤਾਂ ਹੀ ਮੈਂ ਉਹ ਪਾਣੀ ਪੀਂਦਾ ਹਾਂ। ਬਾਹਰ ਪਾਣੀ ਪੀਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਬਾਹਰ ਦਾ ਕੋਈ ਭੋਜਨ ਨਹੀਂ ਖਾਂਦੇ। ਅਸੀਂ ਬਾਹਰੋਂ ਕੁਝ ਨਹੀਂ ਪੀਂਦੇ।‘’
ਇੱਥੋਂ ਤੱਕ ਕਿ ਪਿੰਡ ਵਿੱਚ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਰੀਤੀ-ਰਿਵਾਜਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਪਿੰਡ ਵਿੱਚ ਕੋਈ ਵੀ ਜੁੱਤੀ ਨਹੀਂ ਪਾਉਂਦਾ
ਇਹ ਪਿੰਡ ਵੇਮਨਾ ਇੰਡਲੂ ਹੈ ਜੋ ਤਿਰੂਪਤੀ ਜ਼ਿਲ੍ਹੇ ਦੇ ਪਾਕਾਲਾ ਮੰਡਲ ਦਾ ਇੱਕ ਪਿੰਡ ਹੈ। ਇਸ ਵਿੱਚ 80 ਲੋਕਾਂ ਦੀ ਆਬਾਦੀ ਵਾਲੇ 25 ਘਰ ਹਨ। ਇਸ ਪਿੰਡ ਵਿੱਚ ਕੁੱਲ 52 ਵੋਟਰ ਹਨ।
ਸਿਰਫ਼ ਕੁਝ ਕੁ ਲੋਕਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਬਾਕੀ ਸਾਰੇ ਬਹੁਤੇ ਪੜ੍ਹੇ-ਲਿਖੇ ਨਹੀਂ ਹਨ। ਇਹ ਲੋਕ ਖੇਤੀਬਾੜੀ ''ਤੇ ਨਿਰਭਰ ਹਨ।
ਇੱਥੋਂ ਤੱਕ ਕਿ ਪਿੰਡ ਵਿੱਚ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਰੀਤੀ-ਰਿਵਾਜਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਪਿੰਡ ਵਿੱਚ ਆਏ ਇੱਕ ਰਿਸ਼ਤੇਦਾਰ ਮਹੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਇਸ ਪਿੰਡ ਵਿੱਚ ਵਿਆਹੀ ਹੋਈ ਹੈ।
ਉਹ ਕਹਿੰਦੇ ਹਨ, ‘’ਇਸ ਪਿੰਡ ਦੇ ਸਾਰੇ ਬੰਦੇ ਮੇਰੇ ਰਿਸ਼ਤੇਦਾਰ ਲੱਗਦੇ ਹਨ। ਜਦੋਂ ਵੀ ਅਸੀਂ ਪਿੰਡ ਆਉਂਦੇ ਹਾਂ ਤਾਂ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹਾਂ। ਜਦੋਂ ਅਸੀਂ ਆਪਣੇ ਪਿੰਡ ਵਿੱਚ ਹੁੰਦੇ ਹਾਂ, ਅਸੀਂ ਆਪਣੇ ਰੀਤੀ-ਰਿਵਾਜ ਮੰਨਦੇ ਹਾਂ। ਜਦੋਂ ਅਸੀਂ ਪਿੰਡ ਜਾਂਦੇ ਹਾਂ, ਅਸੀਂ ਪਹਿਲਾਂ ਇਸ਼ਨਾਨ ਕਰਦੇ ਹਾਂ ਅਤੇ ਫਿਰ ਘਰ ਵਿੱਚ ਦਾਖ਼ਲ ਹੁੰਦੇ ਹਾਂ।‘’
ਪਿੰਡ ਦੀਆਂ ਰਸਮਾਂ ਬਾਰੇ ਖਾਸ ਗੱਲਾਂ:
- ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਦਾ ਵੇਮਨਾ ਇੰਡਲੂ ਪਿੰਡ ਸਾਲਾਂ ਤੋਂ ਅਨੋਖੇ ਰਿਵਾਜਾਂ ਨੂੰ ਮੰਨਦਾ ਹੈ
- ਪੂਰਾ ਪਿੰਡ, ਭਾਵੇਂ ਉਹ ਬੱਚੇ ਹੋਣ, ਬਜੁਰਗ ਜਾਂ ਔਰਤਾਂ ਹਰ ਕੋਈ ਇਨ੍ਹਾਂ ਨੂੰ ਮੰਨਦਾ ਹੈ
- ਇਸ ਪਿੰਡ ਵਿੱਚ ਕੋਈ ਵੀ ਜੁੱਤੀ ਨਹੀਂ ਪਾਉਂਦਾ, ਭਾਵੇਂ ਪਿੰਡ ਤੋਂ ਬਾਹਰ ਦੂਰ-ਦੁਰਾਡੇ ਵੀ ਜਾਣਾ ਹੋਵੇ ਤਾਂ ਵੀ ਨਹੀਂ
- ਪਿੰਡ ਦੇ ਬਾਹਰੋਂ ਵੀ ਜੇਕਰ ਕੋਈ ਆਉਂਦਾ ਹੈ ਤਾਂ ਉਸ ਨੂੰ ਵੀ ਇਸੇ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ
- ਇਸ ਪਿੰਡ ਵਿੱਚ ਜੇ ਕੋਈ ਬਿਮਾਰ ਹੋਵੇ ਤਾਂ ਉਹ ਹਸਪਤਾਲ ਨਹੀਂ ਜਾਂਦਾ।
- ਪਿੰਡ ਦਾ ਕੋਈ ਵੀ ਸ਼ਖ਼ਸ ਬਾਹਰੋਂ ਨਾ ਖਾਂਦਾ ਹੈ ਤੇ ਨਾ ਹੀ ਪਾਣੀ ਪੀਂਦਾ ਹੈ।
- ਔਰਤਾਂ ਵੀ ਮਾਹਵਾਰੀ ਦੌਰਾਨ ਘਰ ਵਿੱਚ ਨਹੀਂ ਰਹਿੰਦੀਆਂ, ਉਨ੍ਹਾਂ ਦੇ ਰਹਿਣ ਲਈ ਵੱਖਰੀ ਥਾਂ ਬਣਾਈ ਗਈ ਹੈ।
- ਬੱਚੇ ਸਕੂਲ ਵਿੱਚ ਮਿਡ-ਡੇ-ਮੀਲ ਨਹੀਂ ਖਾਂਦੇ, ਘਰ ਆ ਕੇ ਹੀ ਖਾਣਾ ਖਾਂਦੇ ਹਨ।
‘’ਅਸੀਂ ਆਪਣੀ ਜੁੱਤੀ ਪਿੰਡੋਂ ਬਾਹਰ ਲਾ ਕੇ ਆਉਂਦੇ ਹਾਂ, ਕਿਸੇ ਵੀ ਘਰ ਵਿੱਚ ਵੜਨਾ ਹੋਵੇ ਤਾਂ ਪਹਿਲਾਂ ਨਹਾਉਣਾ ਪੈਂਦਾ ਹੈ। ਮਾਹਵਾਰੀ ਦੌਰਾਨ ਤੁਸੀਂ ਇਸ ਪਿੰਡ ਵਿੱਚ ਨਹੀਂ ਵੜ੍ਹ ਸਕਦੇ ਜਾਂ ਫਿਰ ਹਾਲ ਹੀ ਵਿੱਚ ਪਰਿਵਾਰ ਵਿੱਚ ਕਿਸੇ ਦੀ ਮੌਤ ਹੋਈ ਹੋਵੇ, ਤਾਂ ਵੀ ਇੱਥੇ ਨਹੀਂ ਆ ਸਕਦੇ।‘’
‘’ਜੋ ਵੀ ਪੜ੍ਹਿਆ ਲਿਖਿਆ ਹੈ, ਇੱਥੇ ਪੜ੍ਹੇ ਲਿਖੇ ਲੋਕ ਵੀ ਰੀਤੀ-ਰਿਵਾਜਾਂ ਦਾ ਪਾਲਣ ਕਰਦੇ ਹਨ।‘’
ਇਸ ਪਿੰਡ ਦੇ ਲੋਕ ਆਪਣੀ ਪਛਾਣ ਪਾਲਾਵੇਕਰੀ ਜਾਤੀ ਨਾਲ ਸਬੰਧਤ ਦੱਸਦੇ ਹਨ।
ਉਹ ਆਪਣੀ ਪਛਾਣ ਦੋਰਾਵਾਰਲੂ ਵਜੋਂ ਕਰਾਉਂਦੇ ਹਨ। ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਵਿੱਚ ਪੱਛੜੀਆਂ ਸ਼੍ਰੇਣੀਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਪਿੰਡ ਦੇ ਸਾਰੇ ਲੋਕ ਇੱਕੋ ਵੰਸ਼ ਨਾਲ ਸਬੰਧਤ ਹਨ।
ਉਹ ਸਿਰਫ਼ ਉਨ੍ਹਾਂ ਬਾਹਰਲੇ ਲੋਕਾਂ ਨਾਲ ਹੀ ਰਿਸ਼ਤੇ ਬਣਾਉਂਦੇ ਹਨ ਜੋ ਉਨ੍ਹਾਂ ਦੀ ਜਾਤ ਦੇ ਹੁੰਦੇ ਹਨ।
ਪਿੰਡ ਦੇ ਮੁਖੀ ਏਰੱਬਾ ਦੱਸਦੇ ਹਨ ਕਿ ਜੇਕਰ ਕੋਈ ਸੱਪ ਸਾਨੂੰ ਡੰਗ ਲਵੇ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਰੱਬ ਹੀ ਇਸ ਨੂੰ ਠੀਕ ਕਰੇਗਾ।
ਬਿਮਾਰੀ ਵੇਲੇ ਹਸਪਤਾਲ ਨਹੀਂ ਜਾਂਦੇ ਲੋਕ
ਉਹ ਪਿੰਡ ਦੇ ਪ੍ਰਾਚੀਨ ਮੰਦਰ ਵਿੱਚ ਸਾਰੀਆਂ ਰਸਮਾਂ ਨਿਭਾਉਂਦੇ ਹਨ। ਉਹ ਪਿੰਡ ਵਿੱਚ ਨਰਸਿਮ੍ਹਾ ਸਵਾਮੀ ਅਤੇ ਗੰਗਮਾ ਦੀ ਪੂਜਾ ਵੀ ਕਰਦੇ ਹਨ। ਇਹ ਮੰਨ ਕੇ ਕਿ ਰੱਬ ਸਭ ਕੁਝ ਸੰਭਾਲ ਲੈਂਦਾ ਹੈ, ਪਿੰਡ ਵਾਸੀ ਹਸਪਤਾਲ ਨਹੀਂ ਜਾਂਦੇ।
ਪਿੰਡ ਦੇ ਮੁਖੀ ਏਰੱਬਾ ਦੱਸਦੇ ਹਨ ਕਿ ਜੇਕਰ ਕੋਈ ਸੱਪ ਸਾਨੂੰ ਡੰਗ ਲਵੇ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਰੱਬ ਹੀ ਇਸ ਨੂੰ ਠੀਕ ਕਰੇਗਾ।
‘’ਅਸੀਂ ਕਿਸੇ ਹਸਪਤਾਲ ਨਹੀਂ ਜਾਂਦੇ। ਅਸੀਂ ਸੱਪ ਪਹਾੜੀ ਦੀ ਪਰਿਕਰਮਾ ਕਰਦੇ ਹਾਂ। ਅਸੀਂ ਨਿੰਮ ਦੇ ਰੁੱਖ ਦੀ ਪਰਿਕਰਮਾ ਕਰਦੇ ਹਾਂ। ਅਸੀਂ ਹਸਪਤਾਲ ਨਹੀਂ ਜਾਂਦੇ।”
“ਸਾਡਾ ਰੱਬ ਸਾਡਾ ਖਿਆਲ ਰੱਖਦਾ, ਜਦੋਂ ਅਸੀਂ ਬਿਮਾਰ ਹੁੰਦੇ ਹਾਂ, ਅਸੀਂ ਮੰਦਰ ਦੀ ਪਰਿਕਰਮਾ ਕਰਦੇ ਹਾਂ। ਜੇਕਰ ਅਸੀਂ ਦੋ ਦਿਨ ਅਜਿਹਾ ਕਰਦੇ ਹਾਂ ਤਾਂ ਅਸੀਂ ਦੁਬਾਰਾ ਸਿਹਤਮੰਦ ਹੋ ਜਾਂਦੇ ਹਾਂ। ਇਹੀ ਸਾਡੀ ਪਰੰਪਰਾ ਹੈ’’
ਪਿੰਡ ਵਿੱਚ ਨਰਸਿਮ੍ਹਾ ਸਵਾਮੀ ਅਤੇ ਗੰਗਮਾ ਦੀ ਪੂਜਾ ਹੁੰਦੀ ਹੈ
ਪਿੰਡ ਦੇ ਬੱਚੇ ਜਿਹੜੇ ਸਕੂਲ ਜਾਂਦੇ ਹਨ, ਉਹ ਵੀ ਜੁੱਤੀ ਨਹੀਂ ਪਾਉਂਦੇ ਉਹ ਸਕੂਲ ਵਿੱਚ ਦਿੱਤਾ ਜਾਣ ਵਾਲਾ ਮਿਡ-ਡੇ-ਮੀਲ ਨਹੀਂ ਖਾਂਦੇ।
ਜੇਕਰ ਉਹ ਬਾਹਰ ਕਿਸੇ ਨੂੰ ਛੂਹੰਦੇ ਹਨ ਤਾਂ ਉਹ ਨਹਾਉਣ ਤੋਂ ਬਾਅਦ ਹੀ ਆਪਣੇ ਘਰ ਵਿੱਚ ਦਾਖਲ ਹੁੰਦੇ ਹਨ।
ਨੇੜੇ ਦੀ ਪਿੰਡ ਦੀ ਇੱਕ ਔਰਤ ਭਵਿਤਾ ਦੱਸਦੀ ਹੈ ਕਿ ਉਹ ਗਰਭਵਤੀ ਔਰਤਾਂ ਨੂੰ ਹਸਪਤਾਲ ਵੀ ਨਹੀਂ ਲੈ ਕੇ ਜਾਂਦੇ ਹਨ।
ਮਾਹਵਾਰੀ ਦੌਰਾਨ ਔਰਤਾਂ ਨੂੰ ਪਿੰਡ ਤੋਂ ਬਾਹਰ ਰਹਿਣਾ ਪੈਂਦਾ ਹੈ। ਪਿੰਡ ਵਾਸੀ ਮੀਡੀਆ ਵਾਲਿਆਂ ਨੂੰ ਵੀ ਪਸੰਦ ਨਹੀਂ ਕਰਦੇ।
‘’ਸਭ ਕੁਝ ਉਨ੍ਹਾਂ ਦੇ ਘਰ ''ਚ ਹੀ ਹੁੰਦਾ ਹੈ। ਉਹ ਕਿਸੇ ਵੀ ਬਾਹਰੀ ਨੂੰ ਇਜਾਜ਼ਤ ਨਹੀਂ ਦਿੰਦੇ। ਜੇ ਉਹ ਤੁਹਾਨੂੰ ਗ਼ਲਤੀ ਨਾਲ ਛੂਹ ਲੈਣ, ਤਾਂ ਉਹ ਪਹਿਲਾਂ ਨਹਾਉਣਗੇ ਅਤੇ ਫਿਰ ਹੀ ਘਰ ਵਿੱਚ ਦਾਖ਼ਲ ਹੋਣਗੇ।‘’
‘’ਸਕੂਲ ਜਾਣ ਵਾਲੇ ਬੱਚੇ ਆਪਣੇ ਸਕੂਲ ਵਿੱਚ ਦਿੱਤਾ ਜਾਣ ਵਾਲਾ ਮਿਡ-ਡੇ-ਮੀਲ ਨਹੀਂ ਖਾਂਦੇ। ਉਹ ਦੁਪਹਿਰ ਦੇ ਖਾਣੇ ਲਈ ਘਰ ਆਉਂਦੇ ਹਨ, ਖਾਂਦੇ ਹਨ ਅਤੇ ਸਕੂਲ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਨੂੰ ਘਰੋਂ ਬਾਹਰ ਖਾਣਾ ਖੁਆਇਆ ਜਾਂਦਾ ਹੈ, ਜਦੋਂ ਬੱਚੇ ਸ਼ਾਮ ਨੂੰ ਸਕੂਲੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਹਾ ਕੇ ਘਰ ਵੜਨਾ ਪੈਂਦਾ ਹੈ। ਬੱਚੇ ਵੀ ਇਸ ਸਭ ਦੀ ਪਾਲਣਾ ਕਰਦੇ ਹਨ।‘’
ਇਸ ਵਿੱਚ 80 ਲੋਕਾਂ ਦੀ ਆਬਾਦੀ ਵਾਲੇ 25 ਘਰ ਹਨ ਤੇ ਪਿੰਡ ਵਿੱਚ ਕੁੱਲ 52 ਵੋਟਰ ਹਨ
ਦਲਿਤ ਭਾਈਚਾਰੇ ਨੂੰ ਪਿੰਡ ਆਉਣ ਦੀ ਇਜਾਜ਼ਤ ਨਹੀਂ
ਇਸ ਪਿੰਡ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ। ਉਹ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਗੱਲ ਵੀ ਨਹੀਂ ਕਰਦੇ।
ਮਾਹਵਾਰੀ ਦੌਰਾਨ ਔਰਤਾਂ ਨੂੰ ਪਿੰਡ ਤੋਂ ਬਾਹਰ ਰਹਿਣਾ ਪੈਂਦਾ ਹੈ। ਪਿੰਡ ਵਾਸੀ ਮੀਡੀਆ ਵਾਲਿਆਂ ਨੂੰ ਵੀ ਪਸੰਦ ਨਹੀਂ ਕਰਦੇ।
ਰਾਸ਼ਨ ਡਿਪੂ ਚਲਾਉਣ ਵਾਲੇ ਬਾਬੂ ਰੈੱਡੀ ਦੱਸਦੇ ਹਨ ਕਿ ਭਾਵੇਂ ਆਉਣ ਵਾਲਾ ਵਿਅਕਤੀ ਐਮਆਰਓ ਜਾਂ ਵਿਧਾਇਕ ਹੋਵੇ, ਉਨ੍ਹਾਂ ਨੂੰ ਆਪਣੀ ਜੁੱਤੀ ਪਿੰਡ ਤੋਂ ਬਾਹਰ ਹੀ ਲਾਹੁਣੀ ਪੈਂਦੀ ਹੈ।
ਉਹ ਦੱਸਦੇ ਹਨ,’’ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ। ਉਹ ਉਨ੍ਹਾਂ ਨਾਲ ਗੱਲ ਵੀ ਨਹੀਂ ਕਰਦੇ ਤੇ ਉਨ੍ਹਾਂ ਨੂੰ ਛੂਹੰਦੇ ਵੀ ਨਹੀਂ ਹਨ। ਮਾਹਵਾਰੀ ਵਾਲੀਆਂ ਔਰਤਾਂ ਨੂੰ ਹਰ ਮਹੀਨੇ ਘੱਟੋ-ਘੱਟ ਪੰਜ ਦਿਨ ਪਿੰਡੋਂ ਬਾਹਰ ਰੱਖਿਆ ਜਾਂਦਾ ਹੈ।‘’
‘’ਉਨ੍ਹਾਂ ਨੇ ਮਾਹਵਾਰੀ ਵਾਲੀਆਂ ਔਰਤਾਂ ਲਈ ਪਿੰਡ ਦੇ ਬਾਹਰ ਇੱਕ ਕਮਰਾ ਬਣਵਾਇਆ ਹੈ। ਉਨ੍ਹਾਂ ਨੂੰ ਦਿਨ ਰਾਤ ਉਸੇ ਕਮਰੇ ਵਿੱਚ ਰਹਿਣਾ ਪੈਂਦਾ ਹੈ। ਪਿੰਡ ਵਾਸੀ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਂਦੇ ਹਨ। ਅਸੀਂ ਉਨ੍ਹਾਂ ਦਾ ਮਹੀਨਾਵਾਰ ਰਾਸ਼ਨ ਉਨ੍ਹਾਂ ਦੇ ਘਰਾਂ ਵਿੱਚ ਦਿੰਦੇ ਹਾਂ ਅਸੀਂ ਉਨ੍ਹਾਂ ਦਾ ਰਾਸ਼ਨ ਦੂਜਿਆਂ ਤੋਂ ਵੱਖ ਕਰਕੇ ਉਨ੍ਹਾਂ ਨੂੰ ਸੌਂਪਦੇ ਹਾਂ।‘’
ਬੀਬੀਸੀ ਨੇ ਤਿਰੂਪਤੀ ਦੇ ਜ਼ਿਲ੍ਹਾ ਕੁਲੈਕਟਰ ਵੈਂਕਟਾਰਾਮੀ ਰੈੱਡੀ ਨਾਲ ਵੇਮਨਾ ਇੰਡਲੂ ਪਿੰਡ ਵਿੱਚ ਇਨ੍ਹਾਂ ਰਿਵਾਜਾਂ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਉਹ ਪਿੰਡ ਵਿੱਚ ਜਾਗਰੂਕਤਾ ਕੈਂਪ ਲਗਾਉਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਨਗੇ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

ਮੁੰਡਿਆਂ ਨੂੰ ਮਾਹਵਾਰੀ ਬਾਰੇ ਇਹ ਗੱਲਾਂ ਜਾਨਣੀਆਂ ਜ਼ਰੂਰੀ ਕਿਉਂ ਹਨ?
NEXT STORY