ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਦਾਅਵਾ ਕੀਤਾ, ਜਿਸ ਤੋਂ ਬਾਅਦ ਕਈ ਲੋਕ ਉਨ੍ਹਾਂ ਦੀ ਜਾਣਕਾਰੀ ਬਾਰੇ ਸਵਾਲ ਖੜ੍ਹੇ ਕਰ ਰਹੇ ਹਨ।
ਅਮਰੀਕਾ ਦੇ ਸੈਨ ਫ਼ਰਾਂਸਿਸਕੋ ਵਿੱਚ ਦਿੱਤੇ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (ਯਾਤਰਾਵਾਂ) ਦਾ ਜ਼ਿਕਰ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਥਾਈਲੈਂਡ ਵੀ ਗਏ ਸਨ।
ਰਾਹੁਲ ਗਾਂਧੀ ਦੇ ਭਾਸ਼ਣ ਦਾ ਇਹ ਹਿੱਸਾ ਸੋਸ਼ਲ ਮੀਡੀਆ ''ਤੇ ਟਰੈਂਡ ਕਰਨ ਲੱਗਿਆ। ਭਾਜਪਾ ਆਗੂਆਂ ਅਤੇ ਹੋਰ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਉਨ੍ਹਾਂ ਦੀ ਜਾਣਕਾਰੀ ''ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ।
ਕੁਝ ਲੋਕਾਂ ਨੇ ਉਨ੍ਹਾਂ ਨੂੰ ''ਟਰੋਲ'' ਵੀ ਕਰਨਾ ਸ਼ੁਰੂ ਕਰ ਦਿੱਤਾ। ਟਵਿੱਟਰ ਉੱਤੇ #ਗੁਰੂ ਨਾਨਕ #ਥਾਈਲੈਂਡ ਅਤੇ #ਰਾਹੁਲ ਗਾਂਧੀ ਟਰੈਂਡ ਕਰਨ ਲੱਗੇ ਗਏ।
ਰਾਹੁਲ ਗਾਂਧੀ ਨੇ ਕੀ ਕਿਹਾ?
ਰਾਹੁਲ ਗਾਂਧੀ ਅਮਰੀਕਾ ਦੌਰੇ ''ਤੇ ਗਏ ਸਨ, ਜਿੱਥੇ ਉਹ ਸੈਨ ਫ਼ਰਾਂਸਿਸਕੋ ''ਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਭਾਸ਼ਣ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਕੁਝ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਨਾਅਰੇਬਾਜ਼ੀ ਕਰਨ ਵਾਲੇ ਲੋਕ ਸਿੱਖਸ ਫ਼ਾਰ ਜਸਟਿਸ (ਐੱਸਜੇਐਫ਼) ਨਾਲ ਜੁੜੇ ਹੋਏ ਸਨ। ਉਹ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਗਾ ਰਹੇ ਸਨ।
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਵੀ ਨਾਅਰੇਬਾਜ਼ੀ ਵੀ ਕੀਤੀ ਗਈ।
ਜਦੋਂ ਨਾਅਰੇਬਾਜ਼ੀ ਹੋਣ ਲੱਗੀ ਤਾਂਂ ਰਾਹੁਲ ਗਾਂਧੀ ਕੁਝ ਦੇਰ ਰੁਕੇ। ਫ਼ਿਰ ਉਨ੍ਹਾਂ ਨੇ ਆਪਣੀ ''ਭਾਰਤ ਜੋੜੋ ਯਾਤਰਾ'' ਦਾ ਜ਼ਿਕਰ ਕੀਤਾ।
ਰਾਹੁਲ ਗਾਂਧੀ ਨੇ ਕਿਹਾ, "ਭਾਰਤ ਜੋੜੋ ਇੱਕ ਵਿਚਾਰ ਹੈ, ਜੋ ਤੁਹਾਡੇ ਦਿਲਾਂ ਵਿੱਚ ਹੈ। ਇਹ ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਇੱਕ ਦੂਜੇ ਪ੍ਰਤੀ ਪਿਆਰ ਰੱਖਣ ਬਾਰੇ ਹੈ। ਇਹ ਇੱਕ ਦੂਜੇ ਪ੍ਰਤੀ ਹਿੰਸਕ ਨਾ ਹੋਣ ਬਾਰੇ ਵੀ ਹੈ। ਇਹ ਹੰਕਾਰ ਨਾ ਦਿਖਾਉਣ ਬਾਰੇ ਹੈ।"
ਇਸ ਤੋਂ ਬਾਅਦ ਉਨ੍ਹਾਂ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ।
ਰਾਹੁਲ ਗਾਂਧੀ ਨੇ ਕਿਹਾ, "ਮੈਂ ਇੱਥੇ ਆਪਣੇ ਸਿੱਖ ਭਰਾਵਾਂ ਨੂੰ ਦੇਖ ਰਿਹਾ ਹਾਂ। ਤੁਹਾਡੇ ਗੁਰੂ ਨਾਨਕ ਜੀ ਦਾ ਸਾਰਾ ਜੀਵਨ ਇਸੇ ਗੱਲ ਲਈ ਸੀ। ਉਹ ਗੱਲ ਸੀ, ਨਿਮਰ ਬਣੋ, ਦਿਆਲੂ ਬਣੋ, ਅਸੀਂ ਗੁਰੂ ਨਾਨਕ ਜੀ ਦੇ ਮੁਕਾਬਲੇ ਕੁਝ ਨਹੀਂ ਤੁਰੇ।"
ਇਸ ਤੋਂ ਬਾਅਦ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਥਾਈਲੈਂਡ ਯਾਤਰਾ ਬਾਰੇ ਦਾਅਵਾ ਕੀਤਾ।
ਰਾਹੁਲ ਗਾਂਧੀ ਨੇ ਕਿਹਾ, "ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਗਏ ਸਨ। ਉਹ ਥਾਈਲੈਂਡ ਵੀ ਗਏ ਸਨ, ਉਹ ਵੀ ਸ਼੍ਰੀਲੰਕਾ ਵੀ ਗਏ ਸਨ। ਇਹ ਵੱਡੇ ਲੋਕ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਨੂੰ ਇਕਜੁੱਟ ਕਰ ਰਹੇ ਸਨ।"
ਕਾਂਗਰਸ ਆਗੂ ਰਾਹੁਲ ਗਾਂਧੀ ਦਾ ਇਹ ਬਿਆਨ ਜਿਵੇਂ ਹੀ ਸਾਹਮਣੇ ਆਇਆ, ਸੋਸ਼ਲ ਮੀਡੀਆ ''ਤੇ ਬਹਿਸ ਛਿੜ ਗਈ।
ਕੁਝ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੂੰ ਸਵਾਲ ਕੀਤਾ ਹੈ ਕਿ, "ਕੀ ਗੁਰੂ ਨਾਨਕ ਦੇਵ ਜੀ ਥਾਈਲੈਂਡ ਗਏ ਸਨ ਅਤੇ ਕੀ ਉਨ੍ਹਾਂ ਨੇ ਭਾਰਤ ਯਾਤਰਾ ਜੋੜੋ ਯਾਤਰੀ ਕੀਤੀ ਸੀ?"
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਯਾਤਰਾਵਾਂ ਕੀਤੀਆਂ। ਉਨ੍ਹਾਂ ਨੇ ਭਾਰਤ ਅਤੇ ਪੱਛਮੀ ਏਸ਼ੀਆ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਹੁਤਾ ਸਫ਼ਰ ਪੈਦਲ ਹੀ ਕੀਤਾ।
ਉਨ੍ਹਾਂ ਨਾਲ ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਜੀ ਵੀ ਸਫ਼ਰ ਕਰਦੇ ਸਨ।
ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ।
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਇਟਸ ਉੱਤੇ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਬਾਰੇ ਵੇਰਵੇ ਦਰਜ ਕੀਤੇ ਗਏ।
ਪਹਿਲੀ ਉਦਾਸੀ (1500-1505)
ਗੁਰੂ ਨਾਨਕ ਦੇਵ ਨੇ ਆਪਣੀ ਪਹਿਲੀ ਯਾਤਰਾ ਸੁਲਤਾਨਪੁਲ ਲੋਧੀ ਤੋ ਸ਼ੁਰੂ ਕੀਤੀ ਸੀ।
ਉਹ ਉੱਤਰ ਭਾਰਤ ਦੇ ਬਹੁਤੇ ਇਲਾਕਿਆਂ ਵਿੱਚ ਘੁੰਮੇ।
ਉਨ੍ਹਾਂ ਨੇ ਪੰਜ ਸਾਲਾਂ ਵਿੱਚ ਉੱਤਰ-ਪ੍ਰਦੇਸ਼, ਬਿਹਾਰ, ਮੱਧ-ਪ੍ਰਦੇਸ਼, ਬੰਗਲਾਦੇਸ਼ ਤੇ ਉੱਤਰ-ਪੂਰਵੀ ਪਾਕਿਸਤਾਨ ਦੇ ਕਈ ਇਲਾਕਿਆਂ ਦੀ ਯਾਤਰਾ ਕੀਤੀ।
ਦੂਜੀ ਉਦਾਸੀ (1506-1509)
ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਵਿੱਚ ਦੱਖਣ ਭਾਰਤ ਦਾ ਰੁਖ਼ ਕੀਤਾ।
ਉਹ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਦੇਸ਼ ਦੇ ਦੱਖਣੀ ਹਿੱਸਿਆ ਵੱਲ ਗਏ।
ਉਹ ਤਾਮਿਲਨਾਡੂ, ਕੇਰਲਾ,ਕਰਨਾਟਕ ਤੋਂ ਗਏ ਤੇ ਉਥੋਂ ਵਾਪਸ ਆਉਂਦਿਆਂ ਗੋਆ, ਮਹਾਰਸ਼ਟਰ ਤੇ ਗੁਜਰਾਤ ਵਿੱਚੋਂ ਨਿਕਲੇ।
ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸ੍ਰੀਲੰਕਾ ਦੀ ਯਾਤਰਾ ਵੀ ਇਸੇ ਦੌਰਾਨ ਕੀਤੀ ਸੀ।
ਤੀਜੀ ਉਦਾਸੀ (1514-1516)
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਯਾਤਰਾ ਵਿੱਚ ਹਿਮਾਲਿਆ ਦਾ ਦੌਰਾ ਕੀਤਾ।
ਇਸ ਦੌਰਾਨ ਉਹ ਕਸ਼ਮੀਰ ਤੋਂ ਇਲਾਵਾ ਲੱਦਾਖ ਅਤੇ ਤਿੱਬਤ ਵੀ ਗਏ ਸਨ।
ਚੌਥੀ ਉਦਾਸੀ (1518-1521)
ਇਸ ਯਾਤਰਾ ਵਿੱਚ ਗੁਰੂ ਨਾਨਕ ਦੇਵ ਨੇ ਪੱਛਮ ਰੁਖ਼ ਕੀਤਾ। ਉਹ ਮੌਜੂਦਾ ਪਾਕਿਸਤਾਨ ਤੋਂ ਹੁੰਦੇ ਹੋਏ ਅਰਬ-ਪ੍ਰਾਇਦੀਪ ਪਹੁੰਚੇ ਤੇ ਪੱਛਮੀ ਏਸ਼ੀਆ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ।
ਇਸੇ ਯਾਤਰਾ ਦੌਰਾਨ ਉਹ ਮੱਕਾ ਤੇ ਮਦੀਨਾ ਵੀ ਗਏ। ਇਸ ਤੋਂ ਇਲਾਵਾ ਉਹ ਯੇਰੂਸ਼ਲਮ ਵਰਗੇ ਕਈ ਧਾਰਮਿਕ ਕੇਂਦਰਾਂ ’ਤੇ ਗਏ।
ਚੌਥੀ ਉਦਾਸੀ ਤੋਂ ਬਾਅਦ, ਗੁਰੂ ਨਾਨਕ ਦੇਵ ਜੀ ਰਾਵੀ ਨਦੀ ਦੇ ਕੰਢੇ ਕਰਤਾਰਪੁਰ (ਮੌਜੂਦਾ ਪਾਕਿਸਤਾਨ) ਵਿਖੇ ਆ ਵਸੇ ਅਤੇ ਆਪਣਾ ਬਾਕੀ ਜੀਵਨ ਉੱਥੇ ਹੀ ਬਿਤਾਇਆ।
ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ
ਰਾਹੁਲ ਗਾਂਧੀ ਵਲੋਂ ਆਪਣੀ ਭਾਰਤ ਜੋੜੋ ਯਾਤਰਾ ਬਾਰੇ ਦੱਸਿਆ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦਾ ਜ਼ਿਕਰ ਕਰਨ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨੂੰ ਭਾਰਤ ਜੋੜੋ ਯਾਤਰਾ ਨਾਲ ਮੇਲਣਾ ਅੱਤ ਮੰਦਭਾਗਾ ਹੈ। ਇਹ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਮਾਫ਼ੀ ਮੰਗਣ ਲ਼ਈ ਵੀ ਨਹੀਂ ਕਿਹਾ ਜਾ ਸਕਦਾ। ਸੰਗਤ ਆਪ ਹੀ ਦੇਖੇ ਕਿ ਇਨ੍ਹਾਂ ਨੂੰ ਕਿਵੇਂ ਜਵਾਬ ਦੇਣਾ ਹੈ।’’
ਗੁਰਚਰਨ ਸਿੰਘ ਨੇ ਕਿਹਾ ਕਿ ਇਹ ਅਜਿਹਾ ਪਰਿਵਾਰ ਹੈ, ਜੋ ਹਮੇਸ਼ਾ ਸਿੱਖਾਂ ਕੌਮ ਉੱਤੇ ਹਮਲੇ ਕਰਦਾ ਰਿਹਾ ਹੈ, ਕਦੇ ਟੈਂਕਾਂ ਅਤੇ ਵਿਚਾਰਾਂ ਨਾਲ।
ਰਾਹੁਲ ਗਾਂਧੀ ਦੇ ਦਾਅਵੇ ''ਤੇ ਹੋਰ ਟਿੱਪਣੀਆਂ
ਗੁਰੂ ਨਾਨਕ ਦੇਵ ਜੀ ਦੀ ਥਾਈਲੈਂਡ ਫੇਰੀ ਨਾਲ ਜੁੜੇ ਰਾਹੁਲ ਗਾਂਧੀ ਦੇ ਦਾਅਵੇ ਬਾਰੇ ਲੋਕਾਂ ਨੇ ਸੋਸ਼ਲ ਮੀਡੀਆ ''ਤੇ ਕਈ ਟਿੱਪਣੀਆਂ ਕੀਤੀਆਂ।
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਤਿੱਖੇ ਸਵਾਲ ਕੀਤੇ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ''ਤੇ ਲਿਖਿਆ, "ਪਿਆਰੇ ਰਾਹੁਲ ਗਾਂਧੀ, ਅਸੀਂ ਕਦੋਂ ਤੱਕ ਤੁਹਾਡੀਆਂ ਬੇਵਕੂਫ਼ੀਆਂ ਦੇ ਨਾਮ ''ਤੇ ਤੁਹਾਨੂੰ ਮਾਫ਼ ਕਰਦੇ ਰਹਾਂਗੇ। ਤੁਸੀਂ ਕਿੱਥੇ ਪੜ੍ਹਿਆ ਕਿ ਗੁਰੂ ਨਾਨਕ ਦੇਵ ਜੀ ਥਾਈਲੈਂਡ ਗਏ ਸਨ?”
ਭਾਜਪਾ ਦੇ ਰਾਜ ਸਭਾ ਮੈਂਬਰ ਡਾਕਟਰ ਕੇ ਲਕਸ਼ਮਣ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਉਣਾ ਠੀਕ ਨਹੀਂ ਹੈ।
ਉਨ੍ਹਾਂ ਨੇ ਟਵਿੱਟਰ ''ਤੇ ਲਿਖਿਆ, "ਇਹ ਦਾਅਵਾ ਕਰਦਿਆਂ ਗੁਰੂ ਨਾਨਕ ਜੀ ਦਾ ਮਜ਼ਾਕ ਬਣਾਉਣਾ ਠੀਕ ਨਹੀਂ ਹੈ ਕਿ ਉਹ ਥਾਈਲੈਂਡ ਗਏ ਸਨ।"
ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਵੀ ਰਾਹੁਲ ਗਾਂਧੀ ਦੇ ਦਾਅਵੇ ''ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਬਾਰੇ ਇੱਕ ਟਵੀਟ ਕੀਤਾ ਹੈ।
ਪੰਡਿਤ ਨੇ ਲਿਖਿਆ, "ਗੁਰੂ ਨਾਨਕ ਦੇਵ ਜੀ ਥਾਈਲੈਂਡ ਗਏ ਸਨ। ਇਸ ਬੰਦੇ ਨੂੰ ਇਤਿਹਾਸ ਕੌਣ ਪੜ੍ਹਾਉਂਦਾ ਹੈ?"
ਰਾਹੁਲ ਗਾਂਧੀ ਦਾ ਭਾਜਪਾ ਤੇ ਖਾਲਿਸਤਾਨ ਪੱਖੀਆਂ ਨੂੰ ਜਵਾਬ
ਸਿੱਖਸ ਫ਼ਾਰ ਜਸਟਿਸ (ਐੱਸਜੇਐਫ਼) ਨਾਲ ਜੁੜੇ ਕੁਝ ਲੋਕਾਂ ਵਲੋਂ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਨ ਅਤੇ ਖਾਲਿਸਤਾਨ ਦੇ ਝੰਡੇ ਦਿਖਾਉਣ ਬਾਰੇ ਰਾਹੁਲ ਨੇ ਆਪਣਾ ਪੱਖ ਰੱਖਿਆ।
ਐੱਸਜੇਐੱਫ਼ ਨੇ ਅਜਿਹਾ ਕਰਨ ਬਾਰੇ ਵੀ ਦੱਸਿਆ।
ਐੱਸਜੇਐੱਫ਼ ਦਾ ਕਹਿਣਾ ਹੈ ਕਿ ਉਹ ਰਾਹੁਲ ਗਾਂਧੀ ਦੀ ਹਰ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਆਉਣ ’ਤੇ ਵੀ ਅਜਿਹਾ ਹੀ ਕਰਨਗੇ।
ਰਾਹੁਲ ਗਾਂਧੀ ਨੇ ਕੁਝ ਸਮੇਂ ਲਈ ਆਪਣਾ ਭਾਸ਼ਣ ਰੋਕਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੁਰਾਣੀ ਕਹਾਵਤ ‘ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ’ ਨੂੰ ਦੁਹਾਰਾਇਆ।
ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ''ਤੇ ਨਿਸ਼ਾਨਾ ਸਾਧਦਿਆਂ ਕਿਹਾ, "ਅਜਿਹੇ ਲੋਕ ਰੱਬ ਦੇ ਕੋਲ ਬੈਠ ਕੇ ਉਨ੍ਹਾਂ ਨੂੰ ਵੀ ਸਮਝਾ ਸਕਦੇ ਹਨ। ਅਜਿਹੇ ਲੋਕਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਵੀ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਮੋਦੀ ਜੀ ਨੂੰ ਰੱਬ ਦੇ ਕੋਲ ਬਿਠਾਉਂਦੇ ਹੋ ਤਾਂ ਮੋਦੀ ਜੀ ਰੱਬ ਨੂੰ ਸਮਝਾਉਣ ਲੱਗਣਗੇ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ।”
“ਪ੍ਰਮਾਤਮਾ ਵੀ ਉਲਝਣ ਵਿੱਚ ਪੈ ਜਾਵੇਗਾ ਕਿ ਮੈਂ ਕੀ ਬਣਾਇਆ ਹੈ? ਇਹ ਮਜ਼ੇਦਾਰ ਗੱਲਾਂ ਹਨ ਪਰ ਇਹੀ ਹੋ ਰਿਹਾ ਹੈ।"
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਲੋਕਾਂ ਦਾ ਇੱਕ ਗਰੁੱਪ ਅਜਿਹਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਭ ਕੁਝ ਜਾਣਦੇ ਹਨ।
ਉਨ੍ਹਾਂ ਕਿਹਾ ਕਿ,“ਇਹ ਲੋਕ ਵਿਗਿਆਨਿਕਾਂ ਨੂੰ ਵਿਗਿਆਨ ਸਮਝਾ ਸਕਦੇ ਹਨ, ਇਤਿਹਾਸਕਾਰਾਂ ਨੂੰ ਇਤਿਹਾਸ ਸਮਝਾ ਸਕਦੇ ਹਨ ਅਤੇ ਫ਼ੌਜ ਨੂੰ ਹਥਿਆਰਾਂ ਬਾਰੇ ਸਮਝਾ ਸਕਦੇ ਹਨ।”
“ਪਰ ਅਸਲ ਵਿੱਚ ਉਹ ਕੁਝ ਵੀ ਨਹੀਂ ਸਮਝਦੇ। ਕਿਉਂਕਿ ਜ਼ਿੰਦਗੀ ਵਿੱਚ ਜਦੋਂ ਤੱਕ ਤੁਸੀਂ ਸੁਣਨ ਨੂੰ ਤਿਆਰ ਨਹੀਂ, ਉਦੋਂ ਤੱਕ ਕੁਝ ਵੀ ਨਹੀਂ ਸਮਝ ਸਕਦੇ।”
ਰਾਹੁਲ ਗਾਂਧੀ ਨੇ ਇਹ ਵੀ ਕਿਹ ਕਿ ਭਾਜਪਾ ਕੋਲ ਸਵਾਲਾਂ ਦੀ ਜਗ੍ਹਾ ਨਹੀਂ, ਉਨ੍ਹਾਂ ਕੋਲ ਸਿਰਫ਼ ਜਵਾਬ ਹੁੰਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਔਰਤਾਂ ਦੀ ''ਸਰਦਾਰੀ'': ''ਮੈਨੂੰ ਲੱਗਾ ਸੁਪਨਿਆਂ ਦੇ ਸਾਰੇ ਰਾਹ ਬੰਦ ਹੋ ਗਏ'' ਪਰ....
NEXT STORY