ਆਧੁਨਿਕ ਜੀਵਨ ਦੀ ਭੱਜ-ਦੌੜ ਵਿੱਚ, ਅਸੀਂ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਾਂ ਜੋ ਸਾਡੇ ਲਈ ਬਿਲਕੁਲ ਨਵੇਂ ਹੁੰਦੇ ਹਨ। ਇਸ ਦੇ ਬਾਵਜੂਦ ਅਸੀਂ ਇਸ ਨੂੰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਇਸ ਦਾ ਕਾਰਨ ਸਾਡਾ ਦਿਮਾਗ਼ ਹੈ। ਦਿਮਾਗ਼ ਵਿੱਚ ਆਪਣੇ-ਆਪ ਨੂੰ ਢਾਲਣ ਅਤੇ ਨਵੇਂ ਹਲਾਤਾਂ ਅਨੁਸਾਰ ਵਿਹਾਰ ਕਰਨ ਦੀ ਸਮਰੱਥਾ ਹੁੰਦੀ ਹੈ।
ਹਾਲਾਂਕਿ, ਰੋਜ਼ਾਨਾ ਦੀਆਂ ਘਟਨਾਵਾਂ ਕਾਰਨ ਦਿਮਾਗ਼ ਵਿੱਚ ਵੀ ਤਬਦੀਲੀ ਆ ਸਕਦੀ ਹੈ ਅਤੇ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੀਆਂ ਹਨ। ਇਸ ਦੇ ਕਈ ਸਬੂਤ ਮਿਲੇ ਹਨ।
ਮੇਲਿਸਾ ਹੋਗਨਬੂਮ ਇੱਕ ਵਿਗਿਆਨ ਪੱਤਰਕਾਰ ਹੈ।
ਉਨ੍ਹਾਂ ਨੇ ਇਹ ਪਤਾ ਲਗਾਉਣ ਲਈ ਇੱਕ ਪ੍ਰਯੋਗ ਕੀਤਾ ਕਿ ਕੀ ਸਾਡੇ ਆਲੇ ਦੁਆਲੇ ਹੋ ਰਹੀਆਂ ਚੀਜ਼ਾਂ ਨਾਲ ਦਿਮਾਗ਼ ''ਤੇ ਕਿੰਨਾ ਅਸਰ ਪੈਂਦਾ ਹੈ ਕਿ ਉਸਦੇ ਕੰਮ ਕਰਨ ਦਾ ਤਰੀਕਾ ਹੀ ਬਦਲ ਜਾਵੇ?
ਉਹ ਮੰਨਦੀ ਹੈ ਕਿ ਜ਼ਿੰਦਗੀ ਦੇ ਕੁਝ ਪਹਿਲੂਆਂ ਨੂੰ ਬਦਲ ਕੇ ਦਿਮਾਗ਼ ਵਿੱਚ ਮਜ਼ਬੂਤੀ ਲਿਆਂਦੀ ਜਾ ਸਕਦੀ ਹੈ।
ਇਸ ਦੇ ਲਈ ਉਸ ਨੇ ਸਭ ਤੋਂ ਪਹਿਲਾਂ ਆਪਣੇ ਦਿਮਾਗ਼ ਦੀ ਸਕੈਨਿੰਗ ਕਰਵਾਈ। ਉਸ ਦਾ ਫੰਕਸ਼ਨਲ ਮੈਗਨੈਟਿਕ ਰੈਜ਼ੋਨੈਂਸ ਇਮੇਜ (ਐੱਫਐੱਮਆਰਆਈ) ਟੈਸਟ ਕੀਤਾ ਗਿਆ।
ਉਹ ਕਹਿੰਦੀ ਹੈ, "ਸਕੈਨ ਦੌਰਾਨ ਕੁਝ ਵੀ ਨਾ ਸੋਚੋ, ਇਹ ਅਸੰਭਵ ਹੈ। ਮੈਨੂੰ ਇੱਕ ਮਸ਼ੀਨ (ਐੱਫਐੱਮਆਰਆਈ) ਦੇ ਸਾਹਮਣੇ ਲਿਆਂਦਾ ਗਿਆ ਜਿਸ ਤੋਂ ਬਹੁਤ ਉੱਚੀ ਆਵਾਜ਼ ਆ ਰਹੀ ਸੀ। ਮੈਨੂੰ ਇੱਕ ਕਾਲੇ ਕਰਾਸ ''ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ। ਮੇਰੀਆਂ ਅੱਖਾਂ ਖੋਲ੍ਹਣੀਆਂ ਵੀ ਮੁਸ਼ਕਲ ਸਨ। ਮੈਨੂੰ ਟੈਸਟ ਦੇ ਨਤੀਜਿਆਂ ਬਾਰੇ ਵੀ ਚਿੰਤਾ ਸਤਾ ਰਹੀ ਸੀ।"
ਕੀ ਵਿਹਾਰ ਬਦਲਣ ਨਾਲ ਦਿਮਾਗ਼ ਵੀ ਬਦਲਦਾ ਹੈ?
ਮੇਲਿਨਾ ਇਸ ਟੈਸਟ ਦੇ ਨਤੀਜੇ ਅਤੇ ਅਗਲੇ ਛੇ ਹਫ਼ਤਿਆਂ ਦੇ ਪ੍ਰਯੋਗ ਤੋਂ ਬਾਅਦ ਦੇ ਟੈਸਟ ਦੀ ਤੁਲਨਾ ਕਰਨਾ ਚਾਹੁੰਦੀ ਸੀ।
ਇਸ ਨਾਲ ਉਹ ਜਾਣਨਾ ਚਾਹੁੰਦੀ ਸੀ ਕਿ ਉਸ ਦੇ ਦਿਮਾਗ਼ ਵਿਚ ਕੀ ਬਦਲਾਅ ਹੋਇਆ ਹੈ।
ਇਸ ਟੈਸਟ ਦੇ ਨਤੀਜੇ ਜਾਣਨ ਲਈ ਉਸ ਨੇ ਕਲੀਨਿਕਲ ਮਨੋਵਿਗਿਆਨੀ ਦੀ ਮਦਦ ਲਈ।
ਉਹ ਕਹਿੰਦੀ ਹੈ, "ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਧਿਆਨ ਵਰਗੀ ਸਧਾਰਨ ਚੀਜ਼ ਵੀ ਦਿਮਾਗ਼ ਵਿੱਚ ਬਦਲਾਅ ਲਿਆ ਸਕਦੀ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਮੇਰੇ ਦਿਮਾਗ਼ ''ਤੇ ਕੰਮ ਕਰੇਗਾ?"
ਉਸ ਨੇ ਕਿਹਾ, "ਅਗਲੇ ਛੇ ਹਫ਼ਤਿਆਂ ਵਿੱਚ, ਮਨੋਵਿਗਿਆਨੀ ਥੌਰਸਟਨ ਬਰਨਹੋਫਰ ਨੇ ਧਿਆਨ ਨਾਲ ਜੁੜਿਆ ਇੱਕ ਰਿਸਰਚ ਕੋਰਸ ਮੈਨੂੰ ਕਰਨ ਲਈ ਦਿੱਤਾ। ਇਸ ਵਿੱਚ, ਮੈਂ ਹਰ ਰੋਜ਼ ਇੱਕ ਆਡੀਓ ਰਿਕਾਰਡਿੰਗ ਸੁਣਦੇ ਹੋਏ 30 ਮਿੰਟਾਂ ਲਈ ਮੈਡੀਟੇਸ਼ਨ ਕਰਦੀ ਸੀ। ਇਸ ਤੋਂ ਇਲਾਵਾ ਕੁਝ ਹੋਰ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਸਨ।"
ਧਿਆਨ ਦਾ ਦਿਮਾਗ਼ੀ ਮਜ਼ਬੂਤੀ ਨਾਲ ਸਬੰਧ
ਧਿਆਨ ਜਾਂ ਸਿਮਰਨ ਦਾ ਰੁਝਾਨ ਵੈਸੇ ਤਾਂ ਹਜ਼ਾਰਾਂ ਸਾਲ ਪੁਰਾਣਾ ਹੈ। ਪਰ ਅਜੇ ਕੁਝ ਦਹਾਕੇ ਪਹਿਲਾਂ ਹੀ ਮਨੋਵਿਗਿਆਨੀਆਂ ਅਤੇ ਦਿਮਾਗ਼ ਦੇ ਡਾਕਟਰਾਂ ਨੇ ਇਸ ''ਤੇ ਡੂੰਘੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ।
ਵੱਖ-ਵੱਖ ਖੋਜਾਂ ਵਿੱਚ ਮੈਡੀਟੇਸ਼ਨ ਦੀ ਉਪਯੋਗਤਾ ਸਾਬਤ ਕਰਨ ਤੋਂ ਬਾਅਦ ਹੁਣ ਇਸ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ।
ਅਮਰੀਕੀ ਮਨੋਵਿਗਿਆਨੀ ਡੇਵਿਡ ਕ੍ਰੇਸਵੈਲ ਨੇ ਕਈ ਖੋਜਾਂ ਦਾ ਹਵਾਲਾ ਦਿੰਦੇ ਹੋਏ ਲਗਭਗ 20 ਸਾਲ ਪਹਿਲਾਂ ਲਿਖਿਆ ਸੀ ਕਿ ਮਾਨਸਿਕ ਸ਼ਾਂਤੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਹੁੰਦਾ ਹੈ।
ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਖ ਦੀ ਖੋਜਕਰਤਾ ਬ੍ਰੇਟਾ ਹੋਲਜ਼ਲ ਅਤੇ ਅਮਰੀਕਾ ਦੇ ਮੈਸਾਚੁਸੇਟਸ ਜਨਰਲ ਹਸਪਤਾਲ ਦੀ ਖੋਜਕਰਤਾ ਸਾਰਾ ਲੇਜ਼ਰ ਦਾ ਕਹਿਣਾ ਹੈ ਕਿ ਧਿਆਨ ਦਿਮਾਗ਼ ਵਿੱਚ ਯਾਦਦਾਸ਼ਤ ਵਾਲੇ ਹਿੱਸੇ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੁੰਦਾ ਹੈ।
ਮੇਲਿਸਾ ਹੋਗੇਨਬੂਮ ਦੇ ਮਨੋਵਿਗਿਆਨੀ ਬਾਰਨਹੋਫਰ ਦਾ ਕਹਿਣਾ ਹੈ, "ਧਿਆਨ ਵਿੱਚ ਤੁਹਾਨੂੰ ਆਪਣੇ ਸਾਹ ''ਤੇ ਧਿਆਨ ਦੇਣਾ ਪੈਂਦਾ ਹੈ। ਅਸਲ ਵਿੱਚ, ਇਹ ਪ੍ਰਕਿਰਿਆ ਦਿਮਾਗ਼ ਰਾਹੀਂ ਹੁੰਦੀ ਹੈ। ਅਜਿਹਾ ਕਰਨ ਨਾਲ ਦਿਮਾਗ਼ ਇਧਰ-ਉਧਰ ਭਟਕਣਾ ਬੰਦ ਕਰ ਦਿੰਦਾ ਹੈ।"
"ਅਸੀਂ ਸਾਹ ਲੈਂਦੇ, ਛੱਡਦੇ ਹਾਂ। ਯਾਨਿ ਅਸੀਂ ਇੱਕ ਸਮੇਂ ਵਿੱਚ ਜੋ ਕੰਮ ਕਰ ਰਹੇ ਹੁੰਦੇ ਹਾਂ। ਅਸੀਂ ਧਿਆਨ ਕੇਂਦਰਿਤ ਕਰਨ ਲਈ ਸਾਹ ਰਾਹੀਂ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਰਹੇ ਹੁੰਦੇ ਹਾਂ। ਇਸ ਦੌਰਾਨ, ਅਸੀਂ ਆਪਣੀਆਂ ਸਰੀਰਕ, ਮਾਨਸਿਕ ਸਮਰੱਥਾਵਾਂ ਨੂੰ ਕੰਟਰੋਲ ਕਰ ਰਹੇ ਹੁੰਦੇ ਹਾਂ।"
ਧਿਆਨ ਅਹਿਮ ਹੈ ਤੇ ਸਾਵਧਾਨੀ ਵੀ ਜ਼ਰੂਰੀ
ਨਵੀਂ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਦੀ ਮਨੋਵਿਗਿਆਨੀ ਮੋਨਾਲੀਸਾ ਦੱਤਾ ਦਾ ਕਹਿਣਾ ਹੈ, "ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਦਾ ਸਮਾਜਿਕ ਜੀਵਨ ਨਾ-ਮਾਤਰ ਸੀ। ਮੌਤ ਦਾ ਡਰ ਅਤੇ ਨਕਾਰਾਤਮਕਤਾ ਇਸ ਕਦਰ ਲੋਕਾਂ ਵਿੱਚ ਘਰ ਕਰ ਗਈ ਸੀ ਕਿ ਇਸ ਦਾ ਅਸਰ ਉਨ੍ਹਾਂ ਦੀ ਮਾਨਸਿਕ ਸਿਹਤ ''ਤੇ ਪਿਆ।"
"ਕੋਵਿਡ ਤੋਂ ਬਾਅਦ ਚਿੰਤਾ ਅਤੇ ਤਣਾਅ ਦੇ ਨਾਲ-ਨਾਲ ਡਿਪਰੈਸ਼ਨ ਵਿੱਚ ਵਾਧਾ ਦੇਖਿਆ ਗਿਆ ਹੈ।"
ਉਹ ਕਹਿੰਦੀ ਹੈ, "ਸਾਨੂੰ ਚੰਗੀ ਖ਼ੁਰਾਕ, ਸਮੇਂ ਸਿਰ ਸੌਣਾ ਅਤੇ ਉੱਠਣਾ, ਸੂਰਜ ਦੀ ਰੌਸ਼ਨੀ ਵਿੱਚ ਕੁਝ ਦੇਰ ਰਹਿਣਾ ਅਤੇ ਪ੍ਰਕਿਰਤੀ ਦੇ ਨਾਲ ਸਮੇਂ ਬਿਤਾਉਣਾ ਚਾਹੀਦਾ ਹੈ।"
"ਅੱਜ ਲਗਭਗ ਹਰ ਕਿਸੇ ਦਾ ਸਕ੍ਰੀਨ ਟਾਈਮ ਬਹੁਤ ਜ਼ਿਆਦਾ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਵਿੱਚ ਤਣਾਅ ਵਧ ਰਿਹਾ ਹੈ ਬਲਕਿ ਉਨ੍ਹਾਂ ਦਾ ਸੁਭਾਅ ਵੀ ਹਮਲਾਵਰ ਹੁੰਦਾ ਜਾ ਰਿਹਾ ਹੈ। ਇਸ ਨੂੰ ਸੁਧਾਰਨ ਲਈ, ਤੁਹਾਨੂੰ ਆਪਣੀ ਨਿੱਜੀ ਅਤੇ ਕੰਮ ਵਾਲੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦੀ ਵੀ ਲੋੜ ਹੈ।"
ਇਸ ਦੇ ਨਾਲ ਮੋਨਾਲੀਸਾ ਦੱਤਾ ਨੇ ਨਾ ਸਿਰਫ਼ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨ ਅਤੇ ਬਿਹਤਰ ਜੀਵਨ ਸ਼ੈਲੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ, ਬਲਕਿ ਉਸ ਨੇ ਯੋਗਾ ਅਤੇ ਧਿਆਨ ਲਗਾਉਣ ਦੀ ਵੀ ਸਲਾਹ ਦਿੱਤੀ।
ਉਹ ਕਹਿੰਦੀ ਹੈ, "ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਤਣਾਅ ਤੋਂ ਬਚਿਆ ਨਹੀਂ ਜਾ ਸਕਦਾ, ਪਰ ਇਸ ਨੂੰ ਘਟਾਉਣ ਲਈ, ਤੁਹਾਨੂੰ ਧਿਆਨ ਵਰਗੀਆਂ ਚੀਜ਼ਾਂ ਨੂੰ ਅਪਣਾਓ।"
ਹਾਲਾਂਕਿ, ਇਸ ਦੇ ਨਾਲ ਹੀ ਇਹ ਚੇਤਾਵਨੀ ਵੀ ਦਿੰਦੀ ਹੈ ਕਿ ਧਿਆਨ ਕੇਵਲ ਇੱਕ ਮਾਹਰ ਦੀ ਨਿਗਰਾਨੀ ਹੇਠ ਹੀ ਕੀਤਾ ਜਾਣਾ ਚਾਹੀਦਾ ਹੈ। ਖ਼ਾਸ ਤੌਰ ''ਤੇ ਜਿਹੜੇ ਡਿਪਰੈਸ਼ਨ ਤੋਂ ਪੀੜਤ ਹਨ ਕਿਉਂਕਿ ਕਿਸੇ ਬੰਦ ਕਮਰੇ ਜਾਂ ਇਕਾਂਤ ਵਿਚ ਬੇਚੈਨੀ ਹੋ ਸਕਦੀ ਹੈ।
ਛੇ ਹਫ਼ਤਿਆਂ ਬਾਅਦ ਆਪਣੇ ਟੈਸਟ ਵਿੱਚ ਮੇਲਿਨਾ ਨੂੰ ਕੀ ਮਿਲਿਆ ?
ਜਦੋਂ ਛੇ ਹਫ਼ਤੇ ਪੂਰੇ ਹੋ ਗਏ ਤਾਂ ਮੇਲਿਨਾ ਇਹ ਜਾਣਨ ਲਈ ਉਤਸੁਕ ਸੀ ਕਿ ਇਸ ਪ੍ਰਯੋਗ ਦਾ ਉਸ ਦੇ ਦਿਮਾਗ਼ ''ਤੇ ਕੀ ਪ੍ਰਭਾਵ ਪਿਆ।
ਇੱਕ ਵਾਰ ਫਿਰ ਉਸਨੇ ਸਕੈਨਿੰਗ ਕਰਵਾਈ ਅਤੇ ਫਿਰ ਇਸ ਨੂੰ ਆਪਣੇ ਮਨੋਵਿਗਿਆਨੀ ਬਰਨਹੋਫਰ ਨੂੰ ਦਿਖਾਇਆ।
ਬਾਰਨਹੋਫਰ ਨੇ ਦੋਵੇਂ ਸਕੈਨ ਰਿਪੋਰਟਾਂ ਨੂੰ ਦੇਖਿਆ ਅਤੇ ਮੇਲਿਨਾ ਨੂੰ ਦੱਸਿਆ ਕਿ ਉਸ ਦੇ ਦਿਮਾਗ਼ ਵਿੱਚ ਤਬਦੀਲੀਆਂ ਸਾਫ਼ ਦੇਖਣ ਨੂੰ ਮਿਲ ਰਹੀਆਂ ਹਨ।
ਉਸ ਦੇ ਦਿਮਾਗ਼ ਦੇ ਸੱਜੇ ਪਾਸੇ ਸਥਿਤ ਐਮੀਗਡਾਲਾ ਦੇ ਅੱਧੇ ਹਿੱਸੇ ਦਾ ਆਕਾਰ ਘੱਟ ਗਿਆ।
ਐਮੀਗਡਾਲਾ, ਦਿਮਾਗ਼ ਵਿੱਚ ਇੱਕ ਬਦਾਮ ਵਰਗੀ ਬਣਤਰ ਹੈ ਜਿਸਨੂੰ ਜਜ਼ਬਾਤਾਂ ਜਾਂ ਭਾਵਨਾਵਾਂ ਦਾ ਕੇਂਦਰ ਕਿਹਾ ਜਾਂਦਾ ਹੈ। ਇਹ ਤਬਦੀਲੀ ਬਹੁਤ ਮਾਮੂਲੀ ਸੀ ਪਰ ਸਾਫ਼ ਦਿਖਾਈ ਦੇ ਰਹੀ ਸੀ।
ਮੇਲਿਨਾ ਦੇ ਇਸ ਪ੍ਰਯੋਗ ਦੇ ਨਤੀਜੇ ਉਨ੍ਹਾਂ ਵਿਗਿਆਨੀਆਂ ਦੀ ਪ੍ਰਕਾਸ਼ਿਤ ਖੋਜ ਵੱਲ ਲੈ ਜਾਂਦੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਧਿਆਨ ਕਰਨ ਨਾਲ ਐਮੀਗਡਾਲਾ ਦਾ ਆਕਾਰ ਘੱਟ ਜਾਂਦਾ ਹੈ। ਤਣਾਅ ਕਾਰਨ ਇਸ ਦਾ ਆਕਾਰ ਵਧ ਜਾਂਦਾ ਹੈ।
ਨਿਊਰੋਪਲਾਸਟਿਕ - ਦਿਮਾਗ਼ ਦੀ ਮਜ਼ਬੂਤੀ ਦਾ ਰਾਜ਼
ਮਨੁੱਖੀ ਦਿਮਾਗ਼ ਵਿੱਚ ਸਿੱਖਣ, ਬਦਲਾਅ ਕਰਨ ਅਤੇ ਖ਼ੁਦ ਨੂੰ ਵਿਕਸਤ ਕਰਨ ਦਾ ਸੁਭਾਅ ਹੁੰਦਾ ਹੈ। ਇਹ ਪਲਾਸਟਿਕ ਵਾਂਗ ਹੈ ਜੋ ਵੱਖ-ਵੱਖ ਚੀਜ਼ਾਂ ਵਿੱਚ ਬਦਲ ਸਕਦਾ ਹੈ। ਇਸ ਨੂੰ ਨਿਊਰੋਪਲਾਸਟਿਕ ਕਹਿੰਦੇ ਹਨ, ਜਿਸਦਾ ਸਿੱਧਾ ਮਤਲਬ ਹੈ ਕਿ ਜਿਵੇਂ-ਜਿਵੇਂ ਕਿਸੇ ਚੀਜ਼ ਬਾਰੇ ਸਾਡੇ ਵਿਚਾਰ ਬਦਲਦੇ ਹਨ, ਦਿਮਾਗ਼ ਦੀ ਬਣਤਰ ਅਤੇ ਇਸ ਦੇ ਕੰਮ ਕਰਨ ਦੇ ਤਰੀਕੇ ਬਦਲ ਜਾਂਦੇ ਹਨ।
ਇਸ ਦੇ ਨਾਲ ਹੀ, ਯੋਗਾ, ਧਿਆਨ ਅਤੇ ਕਸਰਤ ਵਰਗੀਆਂ ਚੀਜ਼ਾਂ ਰਾਹੀਂ, ਅਸੀਂ ਅਸਲ ਵਿੱਚ ਆਪਣੇ ਦਿਮਾਗ਼ ਦੀ ਤਾਕਤ, ਆਕਾਰ ਅਤੇ ਘਣਤਾ ਨੂੰ ਵਧਾ ਸਕਦੇ ਹਾਂ।
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਸਭ ਜਵਾਨੀ ਤੱਕ ਹੀ ਹੋ ਸਕਦਾ ਹੈ, ਪਰ ਹੁਣ ਸਾਨੂੰ ਪਤਾ ਲੱਗਾ ਹੈ ਕਿ ਇਹ ਇੱਕ ਨਿਰੰਤਰ ਸ਼ਕਤੀ ਹੈ ਜੋ ਸਾਡੀ ਪਛਾਣ ਨੂੰ ਆਕਾਰ ਦੇਣ ਲਈ ਕੰਮ ਕਰਦੀ ਰਹਿੰਦੀ ਹੈ।
ਜਦੋਂ ਵੀ ਅਸੀਂ ਕੁਝ ਨਵਾਂ ਸਿੱਖਦੇ ਹਾਂ, ਤਾਂ ਇਹ ਜਲਦੀ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਂਦਾ ਹੈ।
ਮੇਲਿਸਾ ਹੋਗਨਬੂਮ ਨੇ ਪਾਇਆ ਕਿ ਧਿਆਨ ਨਾਲ ਦਿਮਾਗ਼ ਦੀ ਸਿਹਤ ਨੂੰ ਵੀ ਕੁਝ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਭਾਰਤ ਵਿੱਚ ਸਮਲਿੰਗੀ ਵਿਆਹ: 73 ਸਾਲਾ ਬਜ਼ੁਰਗ, ਸਮਲਿੰਗੀ ਜੋੜਿਆਂ ਦੇ ਵਿਆਹ ਦੇ ਹੱਕ ਲਈ ਕਿਉਂ ਲੜ ਰਹੀ ਹੈ?
NEXT STORY