ਬੋਹਾ (ਬਾਂਸਲ) : ਅਦਾਲਤ ’ਚ ਪੇਸ਼ੀ ਭੁਗਤ ਕੇ ਜਾ ਰਹੇ ਵਿਅਕਤੀਆਂ ਦੀ ਗੱਡੀ ਘੇਰ ਕੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ, ਜਿਸ ’ਤੇ ਪੁਲਸ ਨੇ 6 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਅੱਕਾਂਵਾਲੀ ਦੇ ਰਹਿਣ ਵਾਲੇ ਬਲਦੇਵ ਸਿੰਘ ਉਰਫ ਕਾਲਾ ਦੇ ਬਿਆਨ ਅਨੁਸਾਰ ਕਿ ਉਹ ਬੁਢਲਾਡਾ ਕਚਹਿਰੀ ’ਚੋਂ ਪੇਸ਼ੀ ਭੁਗਤ ਕੇ ਪਿੰਡ ਜਾ ਰਹੇ ਸਨ।
ਇਸ ਦੌਰਾਨ ਪਿੰਡ ਅੰਦਰ ਦਾਖਲ ਹੋਣ ਸਮੇਂ ਰਸਤੇ ’ਚ ਪਿੰਡ ਅੱਕਾਂਵਾਲੀ ਦੇ ਗੁਰਕੀਰਤ ਸਿੰਘ ਗੋਗੀ, ਸੁਰਿੰਦਰ ਸਿੰਘ ਛਿੰਦਾ, ਜਗਸੀਰ ਸਿੰਘ ਜੱਗੀ, ਮਨਵਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸੀ, ਹਰਪ੍ਰੀਤ ਸਿੰਘ ਹੈਪੀ ਨੇ ਸੋਟੀਆਂ, ਕੁਹਾੜੀ, ਨਲਕੇ ਦੀ ਹੱਥੀ ਅਤੇ ਪਸਤੌਲ ਨੁਮਾ ਚੀਜ਼ ਨਾਲ ਮੇਰੇ ਅਤੇ ਮੇਰੇ ਦੋਸਤਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਅਤੇ ਸੱਟਾਂ ਮਾਰ ਕੇ ਫਰਾਰ ਹੋ ਗਏ। ਬਾਅਦ ਵਿਚ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਪੁਲਸ ਨੇ ਉਪਰੋਕਤ 6 ਵਿਅਕਤੀਆਂ ਖ਼ਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਦਿਆਂ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇੱਕ ਪੁਰਾਣੇ ਝਗੜੇ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਅਕਾਲ ਚਲਾਣਾ
NEXT STORY