ਬੁਢਲਾਡਾ (ਬਾਂਸਲ) : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ 'ਚ ਆਪਣੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਕੌਮੀ ਪ੍ਰਧਾਨ ਨੀਤਿਨ ਨਬੀਨ ਦੀ ਮਨਜ਼ੂਰੀ ਨਾਲ ਵੱਖ-ਵੱਖ ਵਿੰਗਾਂ ਦੇ ਇੰਚਾਰਜ, ਮੀਡੀਆ ਇੰਚਾਰਜ, ਕੋ ਇੰਚਾਰਜ ਤੋਂ ਇਲਾਵਾ 12 ਮੀਤ ਪ੍ਰਧਾਨ, 5 ਜਨਰਲ ਸੈਕਟਰੀ, 12 ਸਕੱਤਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਪੰਜਾਬ ਭਾਜਪਾ ਦਾ ਸਕੱਤਰ ਅਤੇ ਪਰਮਪਾਲ ਕੌਰ ਸੰਧੂ ਨੂੰ ਸਟੇਟ ਮੀਡੀਆ ਕੋ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸ ਨਿਯੁਕਤੀ ਨੂੰ ਲੈ ਕੇ ਬਾਂਸਲ ਦਾ ਕਹਿਣਾ ਹੈ ਕਿ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਯਤਨਸ਼ੀਲ ਹਾਂ ਅਤੇ ਰਹਾਂਗੇ। ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ। ਬਾਂਸਲ ਦੀ ਨਿਯੁਕਤੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਮਾਨਸਾ, ਬੁਢਲਾਡਾ, ਮੌੜ ਹਲਕਿਆਂ 'ਚ ਖੁਸ਼ੀ ਦੀ ਲਹਿਰ ਹੈ। ਵਰਕਰਾਂ ਵੱਲੋਂ ਕੌਮੀ ਪ੍ਰਧਾਨ ਨੀਤਿਨ ਨਬੀਨ, ਸੂਬਾ ਪ੍ਰਧਾਨ ਕੇਵਲ ਸਿੰਘ ਢਿਲੋਂ ਦਾ ਧੰਨਵਾਦ ਕਰਦਿਆਂ ਲੱਡੂ ਵੀ ਵੰਡੇ ਗਏ।
ਰਾਜਾ ਵੜਿੰਗ ਨੇ ਮਾਈਕ 'ਚ ਲਗਵਾਏ ਚੰਨੀ ਦੇ ਨਾਅਰੇ! ਸਟੇਜ 'ਤੇ ਬੁਲਾਇਆ ਬੰਦਾ, ਡਾਇਲ ਕਰਵਾ ਲਿਆ ਨੰਬਰ (ਵੀਡੀਓ)
NEXT STORY