ਬਠਿੰਡਾ (ਸੁਖਵਿੰਦਰ) : ਨੈਸ਼ਨਲ ਕਲੋਨੀ ਰਜਵਾਹੇ ਨੇੜੇ ਝਾੜੀਆਂ ਵਿਚ ਡਿੱਗੇ ਇਕ ਨੌਜਵਾਨ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਨੇ ਕੀਟਨਾਸ਼ਕ ਨਿਗਲ ਲਿਆ ਸੀ। ਪੁਲਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੰਸਥਾ ਵਰਕਰਾਂ ਨੂੰ ਸੂਚਨਾ ਮਿਲੀ ਸੀ ਕਿ ਰਜਬਾਹਾ ਨੇੜੇ ਇਕ ਨੌਜਵਾਨ ਜ਼ਖਮੀ ਹਾਲਤ ਵਿਚ ਪਿਆ ਹੈ ।
ਸੂਚਨਾ ਮਿਲਦੇ ਹੀ ਵਲੰਟੀਅਰ ਮੋਨੂੰ ਸ਼ਰਮਾ, ਸੁਮਿਤ ਮਹੇਸ਼ਵਰੀ, ਹਰਸ਼ਿਤ ਚਾਵਲਾ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੀੜਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਜੋਗਾਨੰਦ ਵਜੋਂ ਹੋਈ ਹੈ। ਮ੍ਰਿਤਕ ਦਿਹਾੜੀਦਾਰ ਮਜ਼ਦੂਰ ਸੀ। ਮ੍ਰਿਤਕ ਕੋਲੋਂ ਕੀਟਨਾਸ਼ਕ ਦੀ ਬੋਤਲ ਵੀ ਬਰਾਮਦ ਹੋਈ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਕੀਟਨਾਸ਼ਕ ਨਿਗਲ ਲਿਆ ਸੀ। ਥਾਣਾ ਥਰਮਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਰਾਤ ਦੇ ਪੁੱਜਣ ਤੋਂ ਪਹਿਲਾਂ ਹੀ ਮੈਰਿਜ ਪੈਲੇਸ ’ਚ ਵਾਪਰਿਆ ਵੱਡਾ ਹਾਦਸਾ, ਦੇਖ ਹੈਰਾਨ ਰਹਿ ਗਏ ਸਭ
NEXT STORY