Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    2:28:05 AM

  • terror in patna

    ਪਟਨਾ 'ਚ ਦਹਿਸ਼ਤ: Blinkit ਡਿਲੀਵਰੀ ਗਰਲ 'ਤੇ...

  • punjab bandh school holiday update

    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ...

  • punjab congress chief warrents

    ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪੰਜਾਬ 'ਚ ਹੋਵੇਗੀ...

  • heavy rain and storm in punjab alert issued

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੰਗਾਲ ਨੇ ਖ਼ੁਦ ਨੂੰ ਫਿਰ ਤੋਂ ਲੱਭ ਲਿਆ

BLOG News Punjabi(ਬਲਾਗ)

ਬੰਗਾਲ ਨੇ ਖ਼ੁਦ ਨੂੰ ਫਿਰ ਤੋਂ ਲੱਭ ਲਿਆ

  • Edited By Rakesh,
  • Updated: 12 May, 2026 07:59 PM
Blog
bengal has rediscovered itself
  • Share
    • Facebook
    • Tumblr
    • Linkedin
    • Twitter
  • Comment

ਹਾਵੜਾ ਕਦੇ ਏਸ਼ੀਆ ਦਾ ‘ਸ਼ੈਫੀਲਡ’ ਕਹਾਉਂਦਾ ਸੀ। ਹੁਗਲੀ ਨਦੀ ਦੇ ਕੰਢੇ ਸਥਿਤ ਜੂਟ ਮਿੱਲਾਂ ਇਸ ਉਪ-ਮਹਾਦੀਪ ਦੇ ਸੰਗਠਿਤ ਉਦਯੋਗ ਦਾ ਸਭ ਤੋਂ ਵੱਡਾ ਕੇਂਦਰ ਸਨ। ਕੋਲਕਾਤਾ ਭਾਰਤ ਦੀ ਵਪਾਰਕ ਰਾਜਧਾਨੀ ਹੁੰਦੀ ਸੀ। ਬਿਰਲਾ ਅਤੇ ਟਾਟਾ ਘਰਾਣਿਆਂ ਦੇ ਨਾਲ-ਨਾਲ ਆਈ. ਟੀ. ਸੀ., ਬ੍ਰਿਟਾਨੀਆ, ਕੋਲ ਇੰਡੀਆ, ਹਿੰਦੁਸਤਾਨ ਮੋਟਰਜ਼ ਅਤੇ ਗਾਰਡਨ ਰੀਚ ਸ਼ਿਪਬਿਲਡਰਜ਼ ਦੇ ਹੈੱਡਕੁਆਰਟਰ ਵੀ ਇਥੇ ਹੀ ਸਥਿਤ ਸਨ। ਬਰਨਪੁਰ ਸਥਿਤ ਇਸਕੋ ਦੀ ਸਥਾਪਨਾ 1918 ’ਚ ਹੋਈ ਸੀ। ਜਦਕਿ ਦੁਰਗਾਪੁਰ ਇਸਪਾਤ ਪਲਾਂਟ ਦੂਜੀ 5 ਸਾਲਾਂ ਯੋਜਨਾ ਦਾ ਹਿੱਸਾ ਸੀ। ਸਾਲ 1950-51 ’ਚ ਬੰਗਾਲ ਨੇ ਦੇਸ਼ ਦੇ ਕੁੱਲ ਮੈਨੂਫੈਕਚਰਿੰਗ ਉਤਪਾਦਨ ’ਚ ਲੱਗਭਗ 27 ਫੀਸਦੀ ਦਾ ਯੋਗਦਾਨ ਪਾਇਆ ਸੀ।

ਜਿਸ ਚੀਜ਼ ਨੂੰ ਬਣਾਉਣ ’ਚ ਇਕ ਸਦੀ ਲੱਗੀ ਸੀ, ਉਸ ਨੂੰ ਆਰਥਿਕ ਘਟੀਆ ਪ੍ਰਬੰਧਾਂ ਤੋਂ ਕਿਤੇ ਵੱਧ ਸੋਚੀ-ਸਮਝੀ ਸਾਜ਼ਿਸ਼ ਰਾਹੀਂ ਤਬਾਹ ਕਰ ਦਿੱਤਾ ਗਿਆ। ਖੱਬੇਪੱਖੀ ਮੋਰਚਾ ਨੇ 1977 ’ਚ ਸੱਤਾ ਸੰਭਾਲੀ, ਜੋ 34 ਸਾਲਾਂ ਤੱਕ ਸੱਤਾ ’ਤੇ ਕਾਬਜ਼ ਰਿਹਾ। ਮਜ਼ਦੂਰ ਵਰਗ ਦੇ ਹਿੱਤਾਂ ਦੀ ਨਾਅਰੇਬਾਜ਼ੀ ਦੀ ਆੜ ’ਚ, ਇਕ ਸੰਗਠਿਤ ਸਮਾਨਾਂਤਰ ਰਾਜ ਨੇ ਜੜ੍ਹਾਂ ਜਮਾ ਲਈਆਂ। ਮਕਾਨ ਬਣਾਉਣ ਤੋਂ ਲੈ ਕੇ ਦੁਕਾਨ ਚਲਾਉਣ, ਭੱਠੀ ਸਥਾਪਤ ਕਰਨ ਅਤੇ ਪੰਚਾਇਤ ਦੀ ਮੀਟਿੰਗ ਕਰਨ ਤੱਕ ਲਈ ਇਜਾਜ਼ਤ ਲੈਣੀ ਹੁੰਦੀ ਸੀ, ਜੋ ਇਕ ਖੱਬੇਪੱਖੀ ਮੋਰਚਾ ਨੇ ਖੁਦ ਆਪਣਾ ਰੁਖ਼ ਬਦਲਣ ਅਤੇ ਟਾਟਾ ਮੋਟਰਜ਼ ਨੂੰ ਸਿੰਗੂਰ ਲਿਆਉਣ ਦੀ ਕੋਸ਼ਿਸ਼ ਕੀਤੀ। ਤਾਂ ਵਿਰੋਧੀ ਧਿਰ ’ਚ ਬੈਠੀ ਤ੍ਰਿਣਮੂਲ ਕਾਂਗਰਸ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਇਹ ਪ੍ਰਾਜੈਕਟ ਸਾਲ 2008 ’ਚ ਗੁਜਰਾਤ ਚਲਾ ਗਿਆ। ਮਾਫੀਆ ਨੇ ਆਪਣਾ ਚੋਲਾ ਬਦਲ ਲਿਆ, ਉਹ ਖਤਮ ਨਹੀਂ ਹੋਇਆ।

ਸਾਲ 2011 ’ਚ, ਤ੍ਰਿਣਮੂਲ ਕਾਂਗਰਸ ‘ਪਰਿਵਰਤਨ’ ਦੇ ਵਾਅਦੇ ’ਤੇ ਸੱਤਾ ’ਚ ਆਈ। ਇਸ ਤੋਂ ਬਾਅਦ ਜੋ ਕੁਝ ਹੋਇਆ, ਉਹ ਨਵੇਂ ਰੂਪ ’ਚ ਪੁਰਾਣੀ ਵਿਵਸਥਾ ਦੇ ਪਰਤ ਆਉਣ ਵਰਗਾ ਸੀ। ਚੰਦਾ, ਹੁਣ ਇਵਜ਼ਾਨਾ-ਰਕਮ ਬਣ ਗਿਆ। ਕਾਰਕੁੰਨ ਸਿੰਡੀਕੇਟ ਬਣ ਗਏ। ਰਾਸ਼ਟਰੀ ਪੱਧਰ ’ਤੇ ਮੈਨੂਫੈਕਚਰਿੰਗ ’ਚ ਬੰਗਾਲ ਦੀ 27 ਫੀਸਦੀ ਦੀ ਹਿੱਸੇਦਾਰੀ ਘਟ ਕੇ 5 ਫੀਸਦੀ ਤੋਂ ਵੀ ਹੇਠਾਂ ਆ ਗਈ ਹੈ। ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਦੇ 127 ਫੀਸਦੀ ਤੋਂ ਡਿੱਗ ਕੇ 84 ਫੀਸਦੀ ’ਤੇ ਆ ਗਈ ਹੈ। 6000 ਤੋਂ ਵੱਧ ਰਜਿਸਟਰਡ ਕੰਪਨੀਆਂ ਨੇ ਆਪਣੇ ਹੈੱਡਕੁਆਰਟਰ ਕੋਲਕਾਤਾ ਤੋਂ ਬਾਹਰ ਤਬਦੀਲ ਕਰ ਦਿੱਤੇ ਹਨ। ਕਦੇ ਹਾਵੜਾ ਜਾਂ ਸਾਲਟ ਲੇਕ ’ਚ ਕੰਮ ਕਰਨ ਵਾਲੇ ਬੰਗਾਲ ਦੇ ਬੱਚੇ, ਹੁਣ ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ’ਚ ਰਹਿੰਦੇ ਹਨ। ਆਪਣੀ ਨੌਕਰੀ ਅਤੇ ਆਪਣੇ ਪੈਸਿਆਂ ਨੂੰ ਸੂਬੇ ਤੋਂ ਬਾਹਰ ਜਾਂਦਾ ਦੇਖਣ ਵਾਲੇ ਵੋਟਰਾਂ ਨੇ ਆਪਣਾ ਹਿਸਾਬ ਬਰਾਬਰ ਕਰਨਾ ਸੀ ਅਤੇ ਉਨ੍ਹਾਂ ਦੇ ਹੱਥ ’ਚ ਹਿਸਾਬ ਬਰਾਬਰ ਕਰਨ ਦਾ ਜ਼ਰੀਆ ਇਕ ਵੋਟ-ਪੱਤਰ ਹੀ ਸੀ।

ਇਕ ਔਰਤ ਮੁੱਖ ਮੰਤਰੀ ਦੇ ਸ਼ਾਸਨਕਾਲ ’ਚ ਸੂਬੇ ਦੀਆਂ ਔਰਤਾਂ ’ਤੇ ਬੇਰਹਿਮ ਤਸ਼ੱਦਦ ਹੋਏ ਅਤੇ ਉਨ੍ਹਾਂ ਦੇ ਕਤਲ ਹੋਏ। ਅਗਸਤ 2024 ’ਚ ਆਰ. ਜੀ. ਕਰ ਮੈਡੀਕਲ ਕਾਲਜ ’ਚ ਇਕ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਹੋਇਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਕਲਕੱਤਾ ਹਾਈਕੋਰਟ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦਾ ਹੁਕਮ ਦਿੱਤਾ ਕਿਉਂਕਿ ਕੋਲਕਾਤਾ ਪੁਲਸ ਦੀ ਜਾਂਚ ਭਰੋਸੇਯੋਗ ਨਹੀਂ ਸੀ। ਜਨਵਰੀ 2024 ’ਚ ਸੰਦੇਸ਼ਖਾਲੀ ਦੀ ਘਟਨਾ ਹੋਈ, ਸੁੰਦਰਬਨ ਦੇ ਇਕ ਟਾਪੂ ਦੀਆਂ ਔਰਤਾਂ ਤ੍ਰਿਣਮੂਲ ਦੇ ਇਕ ਜ਼ਿਲਾ ਪ੍ਰੀਸ਼ਦ ਮੈਂਬਰ ਵਿਰੁੱਧ ਸੜਕਾਂ ’ਤੇ ਉਤਰ ਆਈਆਂ। ਉਹ ਆਗੂ 55 ਦਿਨਾਂ ਤੱਕ ਫ਼ਰਾਰ ਰਿਹਾ, ਜਦਕਿ ਸੂਬੇ ਦੀ ਪੁਲਸ ਚੁੱਪਚਾਪ ਬੈਠੀ ਰਹੀ ਅਤੇ ਉਸ ਵਿਰੁੱਧ ਕੋਈ ਮਾਮਲਾ ਦਰਜ ਨਾ ਕੀਤਾ। ਇਹ ਬੇਹੱਦ ਨਿੰਦਣਯੋਗ ਅਤੇ ਘੋਰ ਬੇਇਨਸਾਫੀ ਸੀ।

ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਪਹਿਲੀ ਛਾਪੇਮਾਰੀ ਦੀ ਰਾਤ ਸਾਲਟ ਲੇਕ ਦੇ ਇਕ ਬੰਦ ਫਲੈਟ ਵਿਚੋਂ 21 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ। ਸੰਬੰਧਤ ਜਾਇਦਾਦਾਂ ਤੋਂ ਹੋਈ ਬਰਾਮਦਗੀ ਦੇ ਬਾਅਦ ਕੁੱਲ ਰਾਸ਼ੀ 50 ਕਰੋੜ ਰੁਪਏ ਤੋਂ ਵੱਧ ਦੀ ਹੋ ਗਈ ਅਤੇ ਤਤਕਾਲੀ ਕੈਬਨਿਟ ਮੰਤਰੀ ਪਾਰਥ ਚੈਟਰਜੀ ਦੀ ਗ੍ਰਿਫ਼ਤਾਰੀ ਹੋਈ। ਅਪ੍ਰੈਲ 2024 ’ਚ ਕਲਕੱਤਾ ਹਾਈ ਕੋਰਟ ਨੇ ਭਰਤੀ ਤਹਿਤ 25,753 ਅਧਿਆਪਕਾਂ, ਗਰੁੱਪ-ਸੀ, ਅਤੇ ਗਰੁੱਪ-ਡੀ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ, ਇਨ੍ਹਾਂ ਨਿਯੁਕਤੀਆਂ ਨੂੰ ਭਰਤੀ ਪ੍ਰਕਿਰਿਆ ਦੇ ਮੁੱਢਲੇ ਦੌਰ ਤੋਂ ਹੀ ਨਾਜਾਇਜ਼ ਪਾਇਆ ਿਗਆ ਸੀ। ਇਸ ਫੈਸਲੇ ਨੂੰ ਸੁਪਰੀਮ ਕੋਰਟ ’ਚ ਲਿਜਾਇਆ ਿਗਆ ਅਤੇ ਦੇਸ਼ ਦੀ ਸਰਵਉੱਚ ਅਦਾਲਤ ਨੇ 2025 ’ਚ ਇਸ ਨੂੰ ਬਰਕਰਾਰ ਰੱਖਿਆ।

ਬੰਗਾਲ ਦੇ ਨੌਜਵਾਨਾਂ ਨੂੰ ਜੀਵਨ ’ਚ ਇਕ ਮਜ਼ਬੂਤ ਆਧਾਰ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸਕੂਲੀ ਭਰਤੀ ਦੀ ਪੂਰੀ ਪ੍ਰਕਿਰਿਆ ਇਕ ਅਜਿਹੇ ਅੱਡੇ ’ਚ ਤਬਦੀਲ ਹੋ ਗਈ, ਜਿੱਥੇ ਅਹੁਦਿਆਂ ਨੂੰ ਵੇਚਿਆ ਜਾ ਰਿਹਾ ਸੀ ਅਤੇ ਜਾਇਜ਼ ਉਮੀਦਵਾਰ ਨੂੰ ਭਰਤੀ ਦੀ ਕਤਾਰ ਦਿਖਾਈ ਹੀ ਨਹੀਂ ਦੇ ਰਹੀ ਸੀ। ਰਾਸ਼ਨ ਘਪਲਾ ਤਾਂ ਇਸ ਘਪਲੇ ਤੋਂ ਵੀ ਉੱਪਰ ਸੀ। ਇਸ ’ਚ ਇਕ ਹੋਰ ਮੌਜੂਦਾ ਕੈਬਨਿਟ ਮੰਤਰੀ ਜਯੋਤੀਪ੍ਰਿਯ ਮਲਿਕ ਫਸ ਗਈ।

ਬੰਗਾਲ ’ਚ ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਨੇ ਇਨ੍ਹਾਂ ਗੱਲਾਂ ਅਤੇ ਮੋਦੀ ਸਰਕਾਰ ਦੇ ਵਿਕਾਸ ਨੂੰ ਆਧਾਰ ਬਣਾ ਕੇ ਵੋਟਾਂ ਮੰਗੀਆਂ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਿਰੁੱਧ ਧਮਕੀਆਂ, ਕੇਂਦਰੀ ਬਲਾਂ ਦੇ ਪਰਤ ਜਾਣ ਤੋਂ ਬਾਅਦ ਹੋਣ ਵਾਲੇ ਹਾਲ ਨਾਲ ਜੁੜੇ ਐਲਾਨ ਅਤੇ ਚੋਣਾਂ ਤੋਂ ਬਾਅਦ ਦੀ ਹਿੰਸਾ ਦੇ ਪਿਛਲੇ ਦੌਰਾਂ ’ਚ ਗਈਆਂ ਜਾਨਾਂ, ਇਹ ਸਭ ਵਰਕਰਾਂ ਲਈ ਹਵਾਈ ਗੱਲਾਂ ਨਹੀਂ ਸਨ। ਉਹ ਇਨ੍ਹਾਂ ਸਭ ਤਜਰਬਿਆਂ ’ਚੋਂ ਲੰਘ ਚੁੱਕੇ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ੁਦ ਬੰਗਾਲ ਦੇ ਵੱਖ-ਵੱਖ ਜ਼ਿਲਿਆਂ ’ਚ ਘੁੰਮ-ਘੁੰਮ ਕੇ ਦੇਖ ਰਹੇ ਸਨ। ਉਹ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਮਹਿਜ਼ ਚੋਣ ਉਲਟ-ਫੇਰ ਨਹੀਂ ਸੀ। ਇਹ ਇਕ ਗੜ੍ਹ ਨੂੰ ਢਾਹੁਣ ਵਰਗਾ ਸੀ।

ਆਰ. ਜੀ. ਕਰ ਕਤਲਕਾਂਡ ਦੀ ਪੀੜਤ ਦੀ ਮਾਂ ਰਤਨਾ ਦੇਬਨਾਥ, ਜਿਸ ਨੂੰ ਭਾਰਤੀ ਜਨਤਾ ਪਾਰਟੀ ਨੇ ਪਾਣੀਹਾਟੀ ਤੋਂ ਉਮੀਦਵਾਰ ਬਣਾਇਆ ਸੀ, ਨੇ 15 ਸਾਲਾਂ ਤੋਂ ਚਲੇ ਆ ਰਹੇ ਤ੍ਰਿਣਮੂਲ ਦੇ ਗੜ੍ਹ ਨੂੰ ਤਬਾਹ ਕਰਦੇ ਹੋਏ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਰੇਖਾ ਪਾਤਰਾ, ਜਿਨ੍ਹਾਂ ਨੇ ਸੰਦੇਸ਼ਖਾਲੀ ’ਚ ਆਪਣੀ ਹੀ ਧਰਤੀ ’ਤੇ ਸੂਬੇ ਦੁਆਰਾ ਠੁਕਰਾਏ ਗਏ ਅਧਿਕਾਰ ਦੀ ਮੰਗ ਰੱਖੀ ਅਤੇ ਉਸੇ ਮੰਗ ਨੂੰ ਲੈ ਕੇ ਹਿੰਗਲਗੰਜ ’ਚ ਚੋਣ ਲੜੀ। ਕੁੱਲ 30 ਸਾਲਾਂ ਤੱਕ ਖੱਬੇਪੱਖੀ ਅਤੇ 15 ਸਾਲਾਂ ਤੋਂ ਤ੍ਰਿਣਮੂਲ ਦੇ ਗੜ੍ਹ ਰਹੇ ਜ਼ਿਲਿਆਂ ਦੇ ਵੋਟਰਾਂ ਨੇ ਪਹਿਲੀ ਵਾਰ ਕਮਲ ਦੇ ਨਿਸ਼ਾਨ ਨੂੰ ਚੁਣਿਆ। ਦੋ ਵੱਖ-ਵੱਖ ਪਾਰਟੀਆਂ ਦੇ 49 ਸਾਲਾਂ ਦੇ ਮਾਫ਼ੀਆ ਸ਼ਾਸਨ ਦਾ ਅੰਤ ਹੋ ਗਿਆ। ਇਹ ਸਿਰਫ ਇਕ ਚੋਣਾਵੀ ਲੋਕ ਫਤਵਾ ਭਰ ਨਹੀਂ, ਸਗੋਂ ਇਕ ਨੈਤਿਕ ਲੋਕ ਫਤਵਾ ਵੀ ਸੀ।

ਜਨਤਾ ਦੇ ਇਸ ਫੈਸਲੇ ’ਤੇ ਪਹਿਲਾਂ ਤੋਂ ਹੀ ਸਵਾਲੀਆ ਨਿਸ਼ਾਨ ਲਾਏ ਜਾ ਰਹੇ ਹਨ। ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਤਹਿਤ 90 ਲੱਖ ਅਪਾਤਰ ਨਾਂ ਹਟਾ ਦਿੱਤੇ ਗਏ। ਇਨ੍ਹਾਂ ਅਪਾਤਰ ਨਾਵਾਂ ਨੂੰ 15 ਸਾਲਾਂ ਤੋਂ ਬਣਾਈ ਰੱਖਿਆ ਗਿਆ ਸੀ। ਅਪਾਤਰ ਨਾਵਾਂ ਨੂੰ ਹਟਾਉਣ ਦੀ ਕਾਰਵਾਈ ਨੂੰ ਹਾਰਨ ਵਾਲੀ ਧਿਰ ਵੋਟਰਾਂ ਦਾ ਘਾਣ ਦੱਸ ਰਹੀ ਹੈ। ਸੂਬੇ ਦੇ ਇਤਿਹਾਸ ’ਚ ਸਭ ਤੋਂ ਵੱਧ 92.93 ਫੀਸਦੀ ਪੋਲਿੰਗ ਨੇ ਇਸ ਸਵਾਲ ਦਾ ਨਿਬੇੜਾ ਕਰ ਦਿੱਤਾ ਕਿ ਵੋਟਰ ਸੂਚੀ ਭਰੋਸੇਯੋਗ ਸੀ ਜਾਂ ਨਹੀਂ।

ਬੰਗਾਲ ਨੇ ਵੋਟ ਪਾ ਦਿੱਤੀ ਹੈ ਅਤੇ ਉੱਥੋਂ ਦੇ ਲੋਕਾਂ ਨੇ ਆਪਣੀ ਚੋਣ ਕਰ ਲਈ ਹੈ। ਸਾਲ 2047 ਤੱਕ ‘ਵਿਕਸਿਤ ਭਾਰਤ’ ਦੀ ਦਿਸ਼ਾ ’ਚ ਆਪਣਾ ਯੋਗਦਾਨ ਫਿਰ ਤੋਂ ਦੇਣ ਲਈ ਬੰਗਾਲ ਬਿਲਕੁਲ ਤਿਆਰ ਹੈ। ਪਿਛਲੇ ਦਹਾਕੇ ’ਚ ਲਏ ਗਏ ਹਰ ਭਲਾਈ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਫੈਸਲੇ ਦੇ ਪਿੱਛੇ ਇਕ ਅਜਿਹਾ ਪ੍ਰਧਾਨ ਮੰਤਰੀ ਰਿਹਾ ਹੈ, ਜੋ ਨਾਗਰਿਕ ਨੂੰ ਸਭ ਤੋਂ ਉੱਪਰ ਮੰਨਦਾ ਹੈ।

ਹਰਦੀਪ ਸਿੰਘ ਪੁਰੀ (ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ)

  • Bengal
  • rediscovered itself
  • Sheffield

ਅਮਰੀਕਾ ’ਚ ਪੜ੍ਹਨ ਦਾ ਸੁਪਨਾ

NEXT STORY

Stories You May Like

  • boy commits suicide by jumping into nangal hydel canal
    Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...
  • boats capsized
    ਬੰਗਾਲ ਦੀ ਖਾੜੀ 'ਚ ਡੁੱਬੀਆਂ ਦੋ ਕਿਸ਼ਤੀਆਂ,  500 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
  • wholesale inflation rose for the 8th consecutive month  reaching 9 87 percent
    ਆਮ ਲੋਕਾਂ ਨੂੰ ਫਿਰ ਲੱਗਾ ਝਟਕਾ: ਪ੍ਰਚੂਨ ਦੀ ਬਜਾਏ ਥੋਕ ਮਹਿੰਗਾਈ ’ਚ ਲਗਾਤਾਰ 8ਵੇਂ ਮਹੀਨੇ ਉਛਾਲ, 9.87 ਫੀਸਦੀ ’ਤੇ...
  • banks collect rs 26 100 crore penalty for minimum balance  hdfc earns most
    ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ 26,100 ਕਰੋੜ ਦਾ ਜੁਰਮਾਨਾ, HDFC ਨੂੰ ਸਭ ਤੋਂ ਵਧ ਕਮਾਈ
  • ai swallowed the business of a company worth rs 1 25 lakh crore
    AI ਨੇ ਨਿਗਲ ਲਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
  • amit shah  west bengal  chief minister  law and order
    ਅਮਿਤ ਸ਼ਾਹ ਨੇ ਬੰਗਾਲ ਦੇ CM ਤੇ ਸੂਬੇ ਦੇ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ 'ਤੇ ਕੀਤੀ ਚਰਚਾ
  • governmet ready to talk to students
    ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ
  • ruckus over 650 year old adina mosque in bengal
    ਬੰਗਾਲ ’ਚ 650 ਸਾਲ ਪੁਰਾਣੀ ਅਦੀਨਾ ਮਸਜਿਦ ਨੂੰ ਲੈ ਕੇ ਹੰਗਾਮਾ, ਭਾਜਪਾ ਨੇਤਾ ਨੇ ਕੀਤੀ ਪੂਜਾ
  • bpeo office clerk arrested for accepting bribe
    5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ
  • punjab bandh school holiday update
    ਭਲਕੇ ਪੰਜਾਬ ਬੰਦ ਦੌਰਾਨ ਸਕੂਲਾਂ ਵਿਚ ਛੁੱਟੀ ਬਾਰੇ ਜਥੇਬੰਦੀਆਂ ਨੇ ਕਰ'ਤਾ ਵੱਡਾ...
  • djjs guru purnima
    ਗੁਰੂ ਪੂਰਨਿਮਾ ਮੌਕੇ ਪੰਜ ਲੱਖ ਤੋਂ ਵੱਧ ਸ਼ਰਧਾਲੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ...
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • police and excise department raid a house in jalandhar
    ਘਰ 'ਚ ਪੁਲਸ ਤੇ ਆਬਕਾਰੀ ਵਿਭਾਗ ਦਾ ਛਾਪਾ, ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ
Trending
Ek Nazar
silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • student protest
      ‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • government and social media
      ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
    • india s future
      ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +