Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 22, 2026

    7:01:24 PM

  • brother  police  home  mansa

    ਪੰਜਾਬ : ਵੱਡੇ ਭਰਾ ਦਾ ਕਤਲ ਕਰਕੇ ਸਾਰੀ ਰਾਤ ਬੈਠਾ...

  • instagram boyfriend girlfriend

    ਪੰਜਾਬ : ਇੰਸਟਾਗ੍ਰਾਮ 'ਤੇ ਹੋਇਆ ਪਿਆਰ, ਪ੍ਰੇਮੀ...

  • harjinder singh dhami sgpc amarjit chawla

    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ...

  • big news ed raids gmada office in mohali

    ਵੱਡੀ ਖ਼ਬਰ : ਮੋਹਾਲੀ ਦੇ GMADA ਦਫ਼ਤਰ 'ਚ ED ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਾਤੀਗਤ ਜਨਗਣਨਾ ’ਚ ਵਿਵਾਦ ਦੇ ਨੁਕਤੇ ਤਾਂ ਹਨ ਹੀ!

BLOG News Punjabi(ਬਲਾਗ)

ਜਾਤੀਗਤ ਜਨਗਣਨਾ ’ਚ ਵਿਵਾਦ ਦੇ ਨੁਕਤੇ ਤਾਂ ਹਨ ਹੀ!

  • Edited By Harpreet Singh,
  • Updated: 27 Aug, 2026 04:32 PM
Blog
caste census
  • Share
    • Facebook
    • Tumblr
    • Linkedin
    • Twitter
  • Comment

ਮੰਨਿਆ ਜਾਂਦਾ ਹੈ ਕਿ 2011 ਦੀ ਜਨਗਣਨਾ ’ਚ ਜਾਤੀ ਦੀ ਜਾਣਕਾਰੀ ਜੋੜਨ ਦਾ ਫ਼ੈਸਲਾ ਜਿਸ ਸਿਆਸੀ ਦਬਾਅ ਹੇਠ ਲਿਆ ਗਿਆ, ਉਸ ਨੂੰ ਬਣਾਉਣ ’ਚ ਸ਼ਰਦ ਯਾਦਵ ਦੀ ਭੂਮਿਕਾ ਸਭ ਤੋਂ ਵੱਡੀ ਸੀ। ਮੰਡਲ ਦੀ ਸਿਆਸਤ ਨਾਲ ਦੇਸ਼ ’ਚ ਚਰਚਿਤ ਹੋਏ ਸ਼ਰਦ ਯਾਦਵ ਨੂੰ ਇਸ ਮੁਹਿੰਮ ਦੀ ਹਵਾ ਕਮਜ਼ੋਰ ਹੁੰਦੇ ਜਾਣ ਦਾ ਅੰਦਾਜ਼ਾ ਸੀ ਅਤੇ ਉਸ ਦੇ ਕਾਰਨਾਂ ਨੂੰ ਦੂਰ ਕਰਨਾ ਉਨ੍ਹਾਂ ਦੇ ਵੱਸ ’ਚ ਨਹੀਂ ਸੀ। ਇਕ ਵੱਡਾ ਕਾਰਨ ਤਾਂ ਮੰਡਲ ਦਾ ਸਿਆਸੀ ਲਾਭ ਗਿਣਤੀ ਦੇ ਪਰਿਵਾਰਾਂ ਤੱਕ ਸੀਮਤ ਹੋ ਜਾਣਾ ਸੀ ਪਰ ਉਨ੍ਹਾਂ ਨੂੰ ਭਰੋਸਾ ਸੀ ਕਿ ਇਕ ਵਾਰ ਜਦੋਂ ਜਾਤੀਗਤ ਗਿਣਤੀ ਦੇ ਅੰਕੜੇ ਸਾਹਮਣੇ ਆਉਣਗੇ ਤਾਂ ਫਿਰ ਤੋਂ ਜਾਤੀ ਦੀ ਵਿਚਾਰ ਚਰਚਾ ਰਾਜਨੀਤੀ ਦੇ ਕੇਂਦਰ ’ਚ ਆ ਜਾਵੇਗੀ। ਇਹ ਗਿਣਤੀ ਹੋਈ ਵੀ, ਪਰ ਅਜਿਹਾ ਨਤੀਜਾ ਨਹੀਂ ਨਿਕਲਿਆ। ਉਸ ਦੀ ਵਜ੍ਹਾ ਜਾਤੀਗਤ ਅੰਕੜੇ ਕਦੇ ਜਾਰੀ ਹੀ ਨਾ ਹੋ ਸਕਣਾ ਹੈ।

ਪਹਿਲਾਂ ਇਹ ਲੱਗਦਾ ਰਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੀ ਇੱਛਾ ਨਹੀਂ ਸੀ ਅਤੇ ਉਹ ਸ਼ੁਰੂ ਤੋਂ ਟਾਲ-ਮਟੋਲ ਕਰ ਵੀ ਰਹੀ ਸੀ। ਉਸ ਨੇ ਮੁੱਖ ਜਨਗਣਨਾ ਦੇ ਸਵਾਲਾਂ ’ਚ ਜਾਤੀ ਵਾਲੀ ਜਾਣਕਾਰੀ ਮੰਗੀ ਵੀ ਨਹੀਂ ਸੀ। ਇਹ ਸਰਵੇਖਣ ਬਾਅਦ ’ਚ ਹੋਇਆ ਪਰ ਬਾਅਦ ’ਚ ਇਹ ਜ਼ਾਹਿਰ ਹੋਇਆ ਕਿ ਅੰਕੜੇ ਬਹੁਤ ਹੀ ਖ਼ਰਾਬ ਸਰੂਪ ’ਚ ਆਏ ਹਨ ਅਤੇ ਜੇਕਰ ਉਨ੍ਹਾਂ ਨੂੰ ਜਾਰੀ ਕੀਤਾ ਗਿਆ ਤਾਂ ਝਗੜੇ ਵਧਣਗੇ ਅਤੇ ਜਾਤੀਆਂ ਦਾ ਆਪਸੀ ਸੰਬੰਧ ਕਲੇਸ਼ ’ਚ ਬਦਲ ਸਕਦਾ ਹੈ। ਯੋਜਨਾ ਬਣਾਉਣ, ਸਰੋਤਾਂ ਦੀ ਵੰਡ ਅਤੇ ਸੱਤਾ ’ਚ ਹਿੱਸੇਦਾਰੀ ਦੀ ਵੰਡ ਦੇ ਜਿਸ ਉਦੇਸ਼ ਨਾਲ ਇਹ ਕਰਵਾਉਣ ਦੀ ਅਪੀਲ ਕੀਤੀ ਗਈ ਸੀ, ਉਹ ਕੋਈ ਵੀ ਟੀਚਾ ਪੂਰਾ ਹੁੰਦਾ ਨਹੀਂ ਦਿਸ ਰਿਹਾ ਸੀ।

ਫਿਰ ਨਾ ਅੰਕੜੇ ਜਾਰੀ ਹੋਏ ਅਤੇ ਨਾ ਹੀ ਕਾਰਨ ਦੱਸਿਆ ਗਿਆ। ਮਨਮੋਹਨ ਸਰਕਾਰ ਆਪਣੀ ਆਦਤ ਅਨੁਸਾਰ ਆਲੋਚਨਾ ਸੁਣ ਕੇ ਵੀ ਚੁੱਪ ਰਹੀ ਅਤੇ ਵਿਰੋਧੀ ਧਿਰ, ਜਿਸ ’ਚ ਭਾਜਪਾ ਵੀ ਸ਼ਾਮਲ ਸੀ, ਇਸ ਖੁੰਝਾਹਟ ਜਾਂ ਗਲਤੀ ਦਾ ਭਾਂਡਾ ਸਰਕਾਰ ਦੇ ਸਿਰ ਭੰਨ ਕੇ ਆਪਣੀ ਰਾਜਨੀਤੀ ਚਮਕਾਉਂਦੀ ਰਹੀ। ਇਸ ’ਚ ਮੰਡਲ ਵਾਲਾ ਖੇਮਾ ਤਾਂ ਲਗਾਤਾਰ ਕਮਜ਼ੋਰ ਪੈਂਦਾ ਗਿਆ ਅਤੇ 2 ਰਾਜਾਂ ਤੇ ਪਰਿਵਾਰਾਂ ਦੀ ਸਿਆਸਤ ਤੱਕ ਸੀਮਤ ਹੋ ਕੇ ਰਹਿ ਗਈ ਪਰ ਹੁਣ ਅਚਾਨਕ ਪਾਸਾ ਪਲਟਿਆ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਾਤੀਗਤ ਜਨਗਣਨਾ ਦੇ ਪੱਖ ’ਚ ਹੋ ਗਏ। ਉਨ੍ਹਾਂ ਨੇ ਕਾਂਗਰਸੀ ਸਰਕਾਰਾਂ ਦੁਆਰਾ ਲਗਾਈ ਗਈ ਦੇਰੀ ਨੂੰ ਗਲਤ ਕਹਿਣਾ ਵੀ ਸ਼ੁਰੂ ਕੀਤਾ। ਹੁਣ ਤਾਂ ਉਨ੍ਹਾਂ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ।

ਇਹ ਸ਼ੁਰੂਆਤ ਤਦ ਹੋਈ, ਜਦੋਂ ਬਿਹਾਰ ਸਰਕਾਰ ਨੇ ਆਪਣੇ ਇੱਥੇ ਜਾਤੀਗਤ ਜਨਗਣਨਾ ਦਾ ਫ਼ੈਸਲਾ ਕੀਤਾ ਅਤੇ ਕਾਂਗਰਸ ਉਸ ਸਰਕਾਰ ’ਚ ਸ਼ਾਮਲ ਸੀ। ਸਹਿਮਤੀ ਤਾਂ ਬਿਹਾਰ ਭਾਜਪਾ ਨੇ ਵੀ ਦਿੱਤੀ ਸੀ ਪਰ ਕੇਂਦਰ ਸਰਕਾਰ ਨੇ ਇਸ ਨੂੰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਲੈ ਕੇ ਹਰ ਉਪਾਅ ਕੀਤਾ ਪਰ ਜਦੋਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਪਿੱਛੇ ਪੂਰੀ ਮੰਡਲਵਾਦੀ ਧਾਰਾ ਨੇ ਜਾਤੀਗਤ ਜਨਗਣਨਾ ਨੂੰ ਇਕ ਵੱਡਾ ਸਿਆਸੀ ਮੁੱਦਾ ਬਣਾ ਦਿੱਤਾ, ਤਾਂ ਭਾਜਪਾ ਨੂੰ ਵੀ ਪੱਖ ’ਚ ਦਿਸਣ ਦੀ ਮਜਬੂਰੀ ਹੋ ਗਈ। ਰਾਹੁਲ ਨੂੰ ਹੁਣ ਇਹ ਆਪਣਾ ਇਕ ਨਵਾਂ ਹਥਿਆਰ ਲੱਗਣ ਲੱਗਾ

ਪਰ ਭਾਜਪਾ ਜਾਤੀਗਤ ਜਨਗਣਨਾ ਤਾਂ ਕੀ, ਆਮ ਜਨਗਣਨਾ ਕਰਵਾਉਣ ਤੋਂ ਵੀ ਝਿਜਕਦੀ ਰਹੀ ਹੈ। ਇਸ ਦੇ ਕੀ ਕਾਰਨ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਪਰ ਉਸ ਦੀ ਚਰਚਾ ਇੱਥੇ ਕਰਨ ਦਾ ਮਤਲਬ ਨਹੀਂ ਹੈ। ਵੋਟਰ ਸੂਚੀ ਦੀ ਸੁਧਾਈ ਅਤੇ ਨਾਗਰਿਕਤਾ ਦੇ ਸਵਾਲਾਂ ’ਤੇ ਉਸ ਦਾ ਰਵੱਈਆ ਵੀ ਸਮਝ ’ਚ ਨਹੀਂ ਆਉਂਦਾ। ਸੰਜੋਗ ਨਾਲ 2020 ਦੇ ਆਸ-ਪਾਸ ਫੈਲੇ ਕੋਵਿਡ ਨੇ ਉਸ ਨੂੰ ਇਕ ਬਹਾਨਾ ਵੀ ਦੇ ਦਿੱਤਾ। ਕਈ ਮਾਮਲਿਆਂ ’ਚ ਇਸ ਦੇ ਪਿੱਛੇ ਸੰਘ ਨੂੰ ਮੰਨਿਆ ਜਾਂਦਾ ਰਿਹਾ ਹੈ। ਵੈਸੇ ਸੰਘ ਰਾਖਵੇਂਕਰਨ ਦੇ ਪੱਖ ’ਚ ਬਿਆਨ ਦਿੰਦਾ ਰਿਹਾ ਹੈ ਅਤੇ ਚੋਣ ਮਜਬੂਰੀਆਂ ਕਾਰਨ ਪਿਛੜਿਆਂ ਨੂੰ ਥਾਂ ਦੇਣੀ ਸ਼ੁਰੂ ਕੀਤੀ। ਨਰਿੰਦਰ ਮੋਦੀ ਦਾ ਪਿਛੜਿਅਾ ਹੋਣਾ ਸਿਰਫ਼ ਵੋਟ ਦੀ ਰਾਜਨੀਤੀ ਲਈ ਸਹੂਲਤ ਵਧਾਉਣ ਵਾਲਾ ਸਾਬਤ ਹੋਇਆ ਹੈ, ਨਜ਼ਰੀਆ ਬਦਲਣ ਵਾਲਾ ਨਹੀਂ ਪਰ ਜਦੋਂ ਰਾਹੁਲ ਦੀ ਅਗਵਾਈ ’ਚ ਲਗਭਗ ਪੂਰੀ ਵਿਰੋਧੀ ਧਿਰ ਅਤੇ ਭਾਜਪਾ ਦੇ ਅੰਦਰਲੇ ਪਿਛੜੇ ਤਬਕੇ ਨੇ ਦਬਾਅ ਬਣਾਇਆ, ਤਾਂ ਉਸ ਨੇ ਦੇਰ ਨਾਲ ਸ਼ੁਰੂ ਹੋਈ ਜਨਗਣਨਾ ਨਾਲ ਜਾਤੀਗਤ ਗਿਣਤੀ ਦਾ ਪ੍ਰਸਤਾਵ ਵੀ ਸਵੀਕਾਰ ਕਰ ਲਿਆ ਸੀ।

ਪਰ ਇਕ ਵਾਰ ਜਨਗਣਨਾ ਦਾ ਸ਼ੁਰੂਆਤੀ ਹਿਸਾਬ ਹੋ ਜਾਣ ਤੋਂ ਬਾਅਦ ਜਾਤੀ ਦੀ ਗਿਣਤੀ ਜਦੋਂ ਸ਼ੁਰੂ ਹੋਣ ਵਾਲੀ ਸੀ, ਤਾਂ ਖ਼ਬਰ ਆਈ ਕਿ ਜਨਗਣਨਾ ਦੇ ਫਾਰਮ ’ਚ ਸਿੱਧੇ ਉਹੀ ਜਾਣਕਾਰੀ ਦਰਜ ਕਰ ਲਈ ਜਾਵੇਗੀ ਜੋ ਸਾਹਮਣੇ ਵਾਲਾ ਵਿਅਕਤੀ ਆਪਣੀ ਜਾਤੀ ਨੂੰ ਲੈ ਕੇ ਕਹੇਗਾ। ਇਸ ’ਚ ਨਾ ਤਾਂ ਉਸ ਤੋਂ ਕੋਈ ਸਬੂਤ ਦੇਣ ਲਈ ਕਿਹਾ ਜਾਵੇਗਾ ਅਤੇ ਨਾ ਹੀ ਸਰਕਾਰ ਆਪਣੇ ਵਰਗੀਕਰਨ ਦੇ ਹਿਸਾਬ ਨਾਲ ਉਸ ਦੀ ਜਾਤੀ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਦਲਿਤਾਂ ਦੇ ਮਾਮਲੇ ’ਚ ਅਜਿਹਾ ਨਹੀਂ ਹੈ। ਉੱਥੇ ਉਨ੍ਹਾਂ ਦੀ ਜਾਤੀ ਅਨੁਸੂਚਿਤ ਜਾਤੀਆਂ ਦੀ ਸੂਚੀ ਦੇ ਹਿਸਾਬ ਨਾਲ ਦਰਜ ਹੋ ਰਹੀ ਹੈ। ਅਜਿਹੀ ਗੜਬੜ ਖ਼ਾਸ ਤੌਰ ’ਤੇ ਓ.ਬੀ.ਸੀ. ਵਰਗ ਨਾਲ ਹੋ ਰਹੀ ਹੈ, ਜਿਨ੍ਹਾਂ ਦੀ ਗਿਣਤੀ ਦਾ ਹਿਸਾਬ ਹੀ ਰਾਜਨੀਤੀ, ਅਰਥਨੀਤੀ ਅਤੇ ਸਮਾਜ ਨੀਤੀ ਦੇ ਹਿਸਾਬ ਨਾਲ ਸਭ ਤੋਂ ਮਹੱਤਵਪੂਰਨ ਹੈ। ਇਹ ਸਮਾਜ ਦਾ ਸਭ ਤੋਂ ਵੱਡਾ ਤਬਕਾ ਹੈ ਵੀ ਅਤੇ ਸਿਆਸੀ ਬਦਲਾਅ ਨੂੰ ਇਸੇ ਤਬਕੇ ਦੇ ਲੋਕ ਅਗਵਾਈ ਦੇ ਰਹੇ ਹਨ ਅਤੇ ਇਹ ਸਥਿਤੀ ਤਦ ਹੈ ਜਦਕਿ ਕੇਂਦਰ ਸਰਕਾਰ ਅਤੇ ਹਰ ਰਾਜ ਸਰਕਾਰ ਨੇ ਆਪਣੇ ਇੱਥੇ ਓ. ਬੀ. ਸੀ. ਤਬਕੇ ਦੀਆਂ ਜਾਤੀਆਂ ਦੀ ਅਧਿਕਾਰਤ ਸੂਚੀ ਤੈਅ ਕਰ ਰੱਖੀ ਹੈ। ਮੰਡਲ ਵਾਲੇ ਰਾਖਵੇਂਕਰਨ ਲਈ ਇਹ ਬੁਨਿਆਦੀ ਲੋੜ ਹੈ ਅਤੇ ਲੱਗ ਰਿਹਾ ਹੈ ਕਿ ਗੱਲ 2011 ਵਾਲੇ ਤਜਰਬੇ ’ਤੇ ਹੀ ਜਾ ਕੇ ਰੁਕੇਗੀ ਅਤੇ ਜਾਤੀਆਂ ਦਾ ਹਿਸਾਬ ਸਾਫ਼ ਨਹੀਂ ਹੋ ਸਕੇਗਾ।

2011 ’ਚ ਜਦੋਂ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਜਾਤੀ ਦੱਸਣ ਅਤੇ ਉਸੇ ਜਾਣਕਾਰੀ ਨੂੰ ਦਰਜ ਕਰਨ ਦਾ ਕੰਮ ਹੋਇਆ, ਤਾਂ ਦੇਸ਼ ’ਚ 46.7 ਲੱਖ ਜਾਤੀਆਂ ਨਿਕਲ ਆਈਆਂ ਅਤੇ ਇਨ੍ਹਾਂ ’ਚ ਕੌਣ ਅਗੜਾ ਹੈ ਕੌਣ ਪਿਛੜਾ, ਇਸ ਦਾ ਕੋਈ ਹਿਸਾਬ ਸਾਹਮਣੇ ਨਹੀਂ ਆਇਆ। ਜਦੋਂ ਅੰਗਰੇਜ਼ੀ ਰਾਜ ’ਚ ਜਾਤੀਗਤ ਜਨਗਣਨਾ ਹੁੰਦੀ ਸੀ, ਤਦ ਹਰ ਵਾਰ ਅਨੇਕ ਪਿਛੜੀਆਂ ਜਾਤੀਆਂ ਵੱਲੋਂ ਖ਼ੁਦ ਨੂੰ ਖੱਤਰੀ ਜਾਂ ਬ੍ਰਾਹਮਣ ਹੋਣ ਦਾ ਦਾਅਵਾ ਪੇਸ਼ ਹੁੰਦਾ ਸੀ ਅਤੇ ਇਸ ਨੂੰ ਨਿਪਟਾਉਣਾ ਜ਼ਿਆਦਾ ਮੁਸ਼ਕਿਲ ਨਹੀਂ ਹੁੰਦਾ ਸੀ ਅਤੇ ਅਨੇਕ ਲੋਕਾਂ ਦਾ ਮੰਨਣਾ ਹੈ ਕਿ ਜਾਤੀਆਂ ਦਾ ਮੌਜੂਦਾ ਸਰੂਪ ਇਨ੍ਹਾਂ ਜਨਗਣਨਾਵਾਂ ਦੇ ਅਜਿਹੇ ਵਿਵਾਦਾਂ ਨਾਲ ਤੈਅ ਹੋਇਆ ਹੈ, ਉਸ ਤੋਂ ਪਹਿਲਾਂ ਉਨ੍ਹਾਂ ਦਾ ਸਰੂਪ ਅਜਿਹਾ ਨਹੀਂ ਸੀ ਪਰ ਹੁਣ ਤਾਂ ਉੱਚੀ ਜਾਤੀ ਵਾਲੇ ਵੀ ਖ਼ੁਦ ਨੂੰ ਪਿਛੜਿਅਾ ਅਤੇ ਦਲਿਤ ਦੱਸਣ ਦੀ ਦੌੜ ’ਚ ਹਨ, ਜਿਸ ਨਾਲ ਰਾਖਵੇਂਕਰਨ ਦਾ ਲਾਭ ਮਿਲ ਜਾਵੇ। ਸਰਕਾਰੀ ਨੌਕਰੀ ਪਾਉਣ ਲਈ ਬੇਈਮਾਨੀ ਹੋਣਾ ਆਮ ਹੈ। ਅਜਿਹੇ ’ਚ ਉਹ ਫੈਸਲਾ ਤਾਂ ਕਰਨਾ ਪਵੇਗਾ।

ਦਿਲਚਸਪ ਹੈ ਕਿ 1931 ’ਚ ਜਦੋਂ ਆਖਰੀ ਜਾਤੀਗਤ ਜਨਗਣਨਾ ਹੋਈ ਸੀ, ਤਦ 4147 ਜਾਤੀਆਂ ਗਿਣੀਆਂ ਗਈਆਂ ਸਨ। 1980 ਦੇ ਦਹਾਕੇ ’ਚ ਸਮਾਜ ਸ਼ਾਸਤਰੀ ਕੁਮਾਰ ਸੁਰੇਸ਼ ਸਿੰਘ ਦੀ ਅਗਵਾਈ ’ਚ ਭਾਰਤੀ ਸਮਾਜ ਦੇ ਵਿਆਪਕ ਸਰਵੇਖਣ ’ਚ ਵੀ ਕਰੀਬ 3800 ਜਾਤੀਆਂ ਗਿਣੀਆਂ ਗਈਆਂ ਸਨ ਪਰ ਸਰਕਾਰ ਚਾਹੇਗੀ ਤਦ ਇਹ ਹਿਸਾਬ ਹੈ, ਜੇਕਰ ਉਹ ਹੀ ਟਾਲਣਾ ਚਾਹੁੰਦੀ ਹੈ ਤਾਂ ਜਾਤੀਗਤ ਜਨਗਣਨਾ ਦਾ ਕੀ ਹੋਵੇਗਾ, ਕਿਹਾ ਨਹੀਂ ਜਾ ਸਕਦਾ।

-ਅਰਵਿੰਦ ਮੋਹਨ

  • Caste
  • Census
  • Dispute

ਨੌਜਵਾਨ ਸ਼ਕਤੀ ਦੀ ਹਿੰਸਾ ਅਤੇ ਪੁਲਸ ਤੇ ਪ੍ਰਸ਼ਾਸਨ ਦੀ ਸਰਗਰਮੀ

NEXT STORY

Stories You May Like

  • bjp trump card yogi
    ਨੌਜਵਾਨਾਂ ਦੀ ਬੇਚੈਨੀ, ਜਾਤੀਗਤ ਪਾੜਿਆਂ ਦੇ ਬਾਵਜੂਦ ਯੂ. ਪੀ. ’ਚ ਯੋਗੀ ਕਿਉਂ ਹਨ ਭਾਜਪਾ ਦਾ ਤਰੁੱਪ ਦਾ ਪੱਤਾ
  • caste census process jairam ramesh
    ਜਾਤੀ ਜਨਗਣਨਾ ਪ੍ਰਕਿਰਿਆ "ਅਸਫਲ" ਹੋਣ 'ਤੇ ਜੈਰਾਮ ਰਮੇਸ਼ ਦਾ ਅਹਿਮ ਬਿਆਨ
  • maksudan new vegetable market dispute
    ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ 'ਚ 3-3 ਮੀਟਿੰਗਾਂ, ਨਵੇਂ ਬਣੇ ਫੜ੍ਹ ’ਤੇ ਪੁਲਸ ਤਾਇਨਾਤ
  • two deople dead on road accident
    ਖੜ੍ਹੇ ਟਰਾਲੇ ’ਚ ਵੱਜਿਆ ਟਰਾਲਾ, 2 ਵਿਅਕਤੀਆਂ ਹੀ ਮੌਤ
  • peskov statement
    ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ
  • religious event  sp mp  song controversy
    ਧਾਰਮਿਕ ਸਮਾਗਮ 'ਚ ਸਪਾ ਸੰਸਦ ਮੈਂਬਰ ਦੇ ਸਮਰਥਨ 'ਚ ਗੀਤ ਵਜਾਉਣ ਨੂੰ ਲੈ ਕੇ ਵਿਵਾਦ, ਮਾਮਲਾ ਦਰਜ
  • diplomatic dispute
    ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਦੇ ਹੁਕਮ
  • these items are rich sources of vitamin b
    Vitamin B ਦਾ 'ਭੰਡਾਰ' ਹਨ ਇਹ ਚੀਜ਼ਾਂ ! ਅੱਜ ਹੀ ਕਰੋ ਡਾਈਟ 'ਚ ਸ਼ਾਮਲ ਤੇ ਜਾਣੋ ਫਾਇਦੇ
  • special on punjab s weather
    ਪੰਜਾਬ ਦੇ ਮੌਸਮ ਨੂੰ ਲੈ ਖਾਸ ਅਪਡੇਟ, ਆਉਣ ਵਾਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਣਾ
  • former sub postsentencedone and a half years in prison
    ਸਾਬਕਾ ਸਬ-ਪੋਸਟ ਮਾਸਟਰ ਨੂੰ ਲਾਂਡਰਿੰਗ ਮਾਮਲੇ ’ਚ ਡੇਢ ਸਾਲ ਦੀ ਕੈਦ, ਮਾਮਲਾ ਜਾਣ...
  • protest against police over failure to find child abducted
    ਭਗਤ ਸਿੰਘ ਕਾਲੋਨੀ ਤੋਂ ਅਗਵਾ ਹੋਏ ਬੱਚੇ ਦੇ ਨਾ ਮਿਲਣ ’ਤੇ ਪੁਲਸ ਖ਼ਿਲਾਫ਼...
  • the food safety wing conducted surprise raids to inspect cleanliness
    ਬੇਕਰੀਆਂ ਤੇ ਹਲਵਾਈਆਂ ਦੀ ਵਰਕਸ਼ਾਪ ’ਚ ਸਾਫ਼-ਸਫ਼ਾਈ ਦੇਖਣ ਲਈ ਫੂਡ ਸੇਫਟੀ ਵਿੰਗ ਨੇ...
  • 7 year old boy dies at prominent hospital in jalandhar
    ਜਲੰਧਰ: ਪ੍ਰਸਿੱਧ ਹਸਪਤਾਲ ’ਚ ਦੇਰ ਰਾਤ 7 ਸਾਲਾ ਬੱਚੇ ਦੀ ਮੌਤ, ਪਰਿਵਾਰ ਨੇ...
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ...
  • jalandhar 1 year old child goes missing
    ਜਲੰਧਰ: 1 ਸਾਲਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਮਾਮਲੇ ਦੀ ਜਾਂਚ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
Trending
Ek Nazar
statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

iran warns us

ਬਦਲ ਦੇਵਾਂਗੇ 'ਯੁੱਧ ਦਾ ਭੂਗੋਲ'", ਈਰਾਨ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

indian youth in canada

ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ

singapore airlines

ਸਿੰਗਾਪੁਰ ਏਅਰਲਾਈਨਜ਼ ਦੁਨੀਆ ਦੀ ਸਰਵੋਤਮ ਹਵਾਈ ਕੰਪਨੀ, ਕਤਰ ਏਅਰਵੇਜ਼ ਦੂਜੇ ਸਥਾਨ...

moushumi chatterjee s advice to her daughter

'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ...

sting video of mixing 12 kg water in 28 kg milk surfaced

ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ...

ice officer in usa

ਅਮਰੀਕਾ 'ਚ ICE ਅਧਿਕਾਰੀ ਨੇ ਵੈਨੇਜ਼ੁਏਲਾ ਦੇ ਨਾਗਰਿਕ ਨੂੰ ਮਾਰ'ਤੀ ਗੋਲੀ

british pm to meet trump

ਟਰੰਪ ਨਾਲ ਮੁਲਾਕਾਤ ਕਰਨਗੇ ਬ੍ਰਿਟਿਸ਼ PM; ਯੂਕਰੇਨ, ਪੱਛਮੀ ਏਸ਼ੀਆ ਸੰਕਟ 'ਤੇ...

parliamentary elections

ਰੂਸੀ ਸੰਸਦੀ ਚੋਣਾਂ : ਪੁਤਿਨ-ਪੱਖੀ ਪਾਰਟੀ ਦਾ ਦਬਦਬਾ ਬਰਕਰਾਰ

veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • officers who undermine the
      ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • atal canteens
      ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’
    • we have to be trusted
      ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!
    • upi doubts
      ਯੂ. ਪੀ. ਆਈ. ਰਾਹੀਂ ਭੁਗਤਾਨ ਦੀ ਫੀਸ ਨੂੰ ਲੈ ਕੇ ਉੱਭਰਦੇ ਖਦਸ਼ੇ
    • new world map
      ਦੁਨੀਆ ਦੇ ‘ਨਵੇਂ ਨਕਸ਼ੇ’ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ
    • employees who plunder public funds  deserve severe and exemplary punishment
      ‘ਧਨ ਲੁੱਟਣ ਵਾਲੇ ਮੁਲਾਜ਼ਮ’ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇ ਹੱਕਦਾਰ!
    • the modi government economic data and ground reality
      ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ
    • political activities intensify over the formation of a third front
      ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼
    • indian cricket
      ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ 'ਚ ਫਸੀ ਭਾਰਤੀ ਕ੍ਰਿਕਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +