Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    5:28:41 PM

  • encounter between punjab police and murder suspect

    ਪੰਜਾਬ ਪੁਲਸ ਤੇ ਕਤਲ ਮਾਮਲੇ 'ਚ ਲੋੜੀਂਦੇ ਮੁਲਜ਼ਮ...

  • union minister hardeep singh puri arrived in amritsar and met with traders

    ਅੰਮ੍ਰਿਤਸਰ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ...

  • breach in canal near amritsar s chatiwind village

    ਖਤਰੇ ਦੀ ਘੰਟੀ! ਚਾਟੀਵਿੰਡ ਨੇੜੇ ਨਹਿਰ 'ਚ ਪੈ ਗਿਆ...

  • major administrative reshuffle jalandhar shos of 6 police stations transferred

    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ

BLOG News Punjabi(ਬਲਾਗ)

ਮੋਦੀ ਸਰਕਾਰ ਦੇ ਆਰਥਿਕ ਅੰਕੜੇ ਅਤੇ ਜ਼ਮੀਨੀ ਹਕੀਕਤ

  • Edited By Shubam Kumar,
  • Updated: 19 Sep, 2026 04:25 PM
Blog
the modi government economic data and ground reality
  • Share
    • Facebook
    • Tumblr
    • Linkedin
    • Twitter
  • Comment

ਮੋਦੀ ਸਰਕਾਰ ਦੇਸ਼ ਦੇ ਅਰਥਚਾਰੇ ਸਬੰਧੀ ਅੰਕੜਿਆਂ ਨੂੰ ਜਿੰਨਾ ਮਰਜ਼ੀ ਲੁਕਾਉਣ ਜਾਂ ਵਧਾ-ਚੜ੍ਹਾ ਕੇ ਦੱਸਣ ਦਾ ਯਤਨ ਕਰੇ, ਜ਼ਮੀਨੀ ਹਕੀਕਤਾਂ ਸਦਕਾ ਅਰਥਚਾਰੇ ਦੀ ਪਤਲੀ ਹਾਲਤ ਲੋਕਾਂ ਸਾਹਮਣੇ ਆਪਣੇ-ਆਪ ਹੀ ਉਜਾਗਰ ਹੋ ਰਹੀ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਭਾਰਤ ਦੀ 145 ਕਰੋੜ ਦੀ ਅਾਬਾਦੀ ’ਚੋਂ 80 ਕਰੋੜ ਤੋਂ ਵਧੇਰੇ ਲੋਕ ਸਰਕਾਰ ਵੱਲੋਂ ਹਰ ਮਹੀਨੇ ਮੁਫਤ ਵੰਡੇ ਜਾ ਰਹੇ 20 ਕਿਲੋ ਚਾਵਲ ਜਾਂ ਆਟਾ ਤੇ 5 ਕਿਲੋ ਦਾਲ ’ਤੇ ਗੁਜ਼ਾਰਾ ਕਰਨ ਲਈ ਮਜਬੂਰ ਕਿਉਂ ਹਨ?

ਦੇਸ਼ ਦੇ 45 ਕਰੋੜ ਪੜ੍ਹੇ-ਲਿਖੇ ਤੇ ਹੁਨਰਮੰਦ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਕਿਉਂ ਝੱਲ ਰਹੇ ਹਨ ? ਵਿਦੇਸ਼ੀ ਵਪਾਰ ਦਾ ਘਾਟਾ ਤੇ ਅਮੀਰ-ਗਰੀਬ ਦਾ ਪਾੜਾ ਖਤਰਨਾਕ ਹੱਦਾਂ ਪਾਰ ਕਿਉਂ ਕਰਦਾ ਜਾ ਰਿਹਾ ਹੈ? ਸਿੱਧਾ ਵਿਦੇਸ਼ੀ ਨਿਵੇਸ਼ ਥੱਲੇ ਨੂੰ ਕਿਉਂ ਜਾ ਰਿਹਾ ਹੈ? ਸਵੈ-ਨਿਰਭਰ ਆਰਥਿਕ ਵਿਕਾਸ ਦਾ ਥੰਮ ‘ਪਬਲਿਕ ਸੈਕਟਰ’ ਦਾ ਅੰਨ੍ਹੇਵਾਹ ਨਿੱਜੀਕਰਨ ਕਿਉਂ ਕੀਤਾ ਜਾ ਰਿਹਾ ਹੈ? ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਕਿਉਂ ਘਟ ਰਹੀ ਹੈ?

ਕੀ ਇਸ ਸਭ ਕਾਸੇ ਦੇ ਹੁੰਦਿਆਂ ਭਾਰਤੀ ਅਰਥਵਿਵਸਥਾ ਨੂੰ ਅਮਰੀਕਾ, ਰੂਸ, ਚੀਨ, ਇੰਗਲੈਂਡ, ਫਰਾਂਸ, ਜਰਮਨੀ ਵਰਗੇ ਅਮੀਰ ਦੇਸ਼ਾਂ ਦੇ ਵੱਡੇ ਅਰਥਚਾਰਿਆਂ ਦੇ ਮੁਕਾਬਲੇ ਖੜ੍ਹਨ ਯੋਗ ਬਣਾਇਆ ਜਾ ਸਕਦਾ ਹੈ? ਕਿਸੇ ਬੱਝਵੇਂ ਰੋਜ਼ਗਾਰ ਜਾਂ ਗਾਰੰਟੀਸ਼ੁਦਾ ਸਮਾਜਿਕ ਸੁਰੱਖਿਆ ਛਤਰੀ ਦੀ ਅਣਹੋਂਦ ਕਾਰਨ, ਆਮ ਲੋਕਾਂ ਦੀ ਆਮਦਨ ਦਾ ਪੱਧਰ ਐਨਾ ਨੀਵਾਂ ਹੋ ਗਿਆ ਹੈ ਕਿ ਮਹਿੰਗਾਈ ਦੇ ਇਸ ਦੌਰ ’ਚ ਦੋ ਵਕਤ ਦੀ ਰੋਟੀ ਤਾਂ ਛੱਡੋ, ਹੁਣ ਤਾਂ ਚਾਹ ਦਾ ਕੱਪ ਵੀ ਮਿਹਨਤਕਸ਼ਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਪਰ ਇਹ ਸਮਝੋਂ ਬਾਹਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਤੇ ਉਨ੍ਹਾਂ ਦੀ ਮਿੱਤਰ ਮੰਡਲੀ ਦੇਸ਼ ਨੂੰ ‘ਵਿਸ਼ਵ ਗੁਰੂ’ ਦਾ ਦਰਜਾ ਕਿਹੜੇ ਮਿਆਰ ਸਾਹਮਣੇ ਰੱਖ ਕੇ ਦਿੰਦੀ ਹੈ?

ਦੇਸ਼ ਦੀ ਕੁਲ ਦੌਲਤ ਦਾ 40 ਫੀਸਦੀ ਸਿਰਫ 1 ਫੀਸਦੀ ਅਮੀਰਾਂ ਕੋਲ ਹੈ। ਸਿਰਫ 10 ਫੀਸਦੀ ਭਾਰਤੀ 70 ਫੀਸਦੀ ਕੌਮੀ ਧਨ ਦੇ ਮਾਲਕ ਹਨ। 2026 ਦੀ ਪਹਿਲੀ ਤਿਮਾਹੀ ’ਚ ਭਾਰਤ ਸਿਰ 762.8 ਬਿਲੀਅਨ ਡਾਲਰ ਦਾ ਵਿਦੇਸ਼ੀ ਕਰਜ਼ਾ ਸੀ। ਝੂਠਾ ਪ੍ਰਚਾਰ ਕੀਤਾ ਗਿਆ ਹੈ ਕਿ 2026 ਦੀ ਪਹਿਲੀ ਤਿਮਾਹੀ ਦੀ ਜੀ. ਡੀ. ਪੀ. ਰੇਟ 7.8 ਫੀਸਦੀ ਸੀ, ਜਦੋਂ ਕਿ ਕੇਂਦਰੀ ਸਰਕਾਰ ਦੇ ਸਾਬਕਾ ਵਿੱਤ ਸਕੱਤਰ ਤੇ ਆਰਥਿਕ ਮਾਮਲਿਆਂ ਦੇ ਸਕੱਤਰ ਰਹਿ ਚੁੱਕੇ ਸ਼੍ਰੀ ਸੁਭਾਸ਼ ਚੰਦਰ ਗਰਗ ਨੇ ਦਾਅਵਾ ਕੀਤਾ ਹੈ ਕਿ ਇਹ ਦਰ ਸਿਰਫ 2.6 ਫੀਸਦੀ ਰਹੀ ਹੈ।

ਖੰਡ ਦੀ ਪੈਦਾਵਾਰ, ਖਪਤ ਤੇ ਦਰਾਮਦ ਬਾਬਤ ਲਾਏ ਸਾਰੇ ਅੰਦਾਜ਼ੇ ਝੂਠ ’ਤੇ ਅਾਧਾਰਤ ਸਨ। ਇਸੇ ਕਰ ਕੇ ਆਮ ਲੋਕਾਂ ਨੂੰ ਖੰਡ 70 ਰੁਪਏ ਕਿਲੋ ਖਰੀਦਣੀ ਪਈ ਹੈ । ਪਿਆਜ਼ ਦਾ ਭਾਅ 50-60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਅਫਸੋਸ ਤੇ ਬੇਸ਼ਰਮੀ ਦੀ ਗੱਲ ਇਹ ਹੈ ਕਿ ਲੱਕ-ਤੋੜ ਮਹਿੰਗਾਈ ਬਾਰੇ ਚਿੰਤਾ ਕਰਨ ਜਾਂ ਇਸ ਦਾ ਕੋਈ ਠੋਸ ਉਪਾਅ ਲੱਭਣ ਦੀ ਥਾਂ ਮੱਧ ਪ੍ਰਦੇਸ਼ ਦੇ ਇਕ ਭਾਜਪਾ ਮੰਤਰੀ ਜੀ ਫਰਮਾ ਰਹੇ ਹਨ ਕਿ ‘‘ਖੰਡ ਦਾ ਭਾਅ ਹੋਰ ਵਧਣਾ ਚਾਹੀਦਾ ਹੈ, ਤਾਂ ਕਿ ਲੋਕ ਖੰਡ ਦੀ ਵਰਤੋਂ ਹੀ ਨਾ ਕਰ ਸਕਣ, ਕਿਉਂਕਿ ਇਹ ਲੋਕਾਂ ਦੀ ਸਿਹਤ, ਖਾਸਕਰ 40 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਬਹੁਤ ਖਤਰਨਾਕ ਹੈ।’’

ਦੇਸ਼ ਵਾਸੀਆਂ ਨੇ ਕੇਰਲਾ ਦੇ ਨਿਵਾਸੀ, ਆਰ.ਐੱਸ.ਐੱਸ. ਦੇ ਸਾਬਕਾ ਵਿਚਾਰਕ ਟੀ.ਬੀ. ਮੋਹਨ ਦਾਸ ਦਾ ਇਹ ਬਿਆਨ ਤਾਂ ਪੜ੍ਹ-ਸੁਣ ਹੀ ਲਿਆ ਹੋਵੇਗਾ ਕਿ, ‘‘ਜਿਨ੍ਹਾਂ ਹਜ਼ਾਰਾਂ ਨੌਜਵਾਨ ਲੜਕੇ-ਲੜਕੀਆਂ ਨੇ ਪੇਪਰ ਲੀਕ ਧਾਂਦਲੀ ਦੇ ਮੁੱਖ ਦੋਸ਼ੀ ਕੇਂਦਰੀ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣ ਤੇ ਅਖੌਤੀ ਨਵੀਂ ਵਿਦਿਅਕ ਨੀਤੀ ਬਦਲੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ ਮੰਤਰ ਵਿਖੇ ਲਗਭਗ 36 ਦਿਨ ਸੰਘਰਸ਼ ਕੀਤਾ ਹੈ, ਉਹ ਲੜਕੀਆਂ ਆਪਣੇ ਨਾਲ ਜਬਰ-ਜ਼ਨਾਹ ਹੋਣ ’ਤੇ ਬਹੁਤ ਖੁਸ਼ ਹੁੰਦੀਆਂ ਹਨ।’’ ਇਹ ਕਹਿਣ ਦੀ ਉਸਦੀ ਜੁਅਰਤ ਤੋਂ ਇਹ ਅੰਦਾਜ਼ਾ ਬਾਖੂਬੀ ਹੋ ਜਾਂਦਾ ਹੈ ਕਿ ਲੋਕਾਂ ’ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਸਦਾਚਾਰਕ ਕਦਰਾਂ-ਕੀਮਤਾਂ ਮਜ਼ਬੂਤ ਕਰਨ ਦੇ ਦਾਅਵੇ ਕਰਨ ਵਾਲਾ ਸੰਘ ਔਰਤਾਂ ਬਾਰੇ ਕਿਹੋ ਜਿਹੀ ਨੀਚ ਸੋਚ ਰੱਖਦਾ ਹੈ?

2014 ’ਚ ਭਾਜਪਾ ਗਠਜੋੜ ਦੇ ਸੱਤਾ ’ਤੇ ਕਾਬਜ਼ ਹੋਣ ’ਚ ਨਰਿੰਦਰ ਮੋਦੀ ਦੇ ਉਸ ‘ਜਾਦੂਮਈ ਕਰਿਸ਼ਮੇ’ ਨੇ ਵੱਡੀ ਭੂਮਿਕਾ ਅਦਾ ਕੀਤੀ ਸੀ, ਜੋ ਗੋਦੀ ਮੀਡੀਆ ਤੇ ਹੋਰ ਹਰ ਤਰ੍ਹਾਂ ਦੇ ਪ੍ਰਚਾਰ ਸਾਧਨਾਂ ਰਾਹੀਂ ਅਤੇ ਸੰਘ ਪਰਿਵਾਰ ਦੇ ਦੇਸ਼ ਭਰ ’ਚ ਫੈਲੇ ਜਥੇਬੰਦਕ ਢਾਂਚੇ ਨੇ ਝੂਠੇ ਪ੍ਰਚਾਰ ਰਾਹੀਂ ਸਿਰਜਿਆ ਸੀ। ਮੋਦੀ ਨੂੰ ‘ਸਰਵ ਸ਼ਕਤੀਮਾਨ ਰਾਜ ਪੁਰਸ਼’ ਤੇ ‘ਨਾਨ ਬਾਇਓਲੋਜੀਕਲ’ ਵਿਧੀ ਨਾਲ ਜਨਮ ਲੈਣ ਵਾਲੇ ਐਸੇ ‘ਮਹਾਮਾਨਵ’ ਵਜੋਂ ਪੇਸ਼ ਕੀਤਾ ਗਿਆ, ਜੋ ਦੇਸ਼ ਦੀਆਂ ਸਾਰੀਆਂ ਆਰਥਿਕ-ਸਮਾਜਿਕ ਸਮੱਸਿਆਵਾਂ ਚੁਟਕੀਆਂ ’ਚ ਹੱਲ ਕਰਨ ਤੇ ਕੌਮੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ’ਤੇ ਕਾਬੂ ਪਾਉਣ ਦੇ ਸਮਰੱਥ ਹੈ।

ਨੋਟਬੰਦੀ, ਜੀ.ਐੱਸ.ਟੀ., ‘ਸਟਾਰਟ ਅੱਪ’ ਆਦਿ ਦੀ ਸਫਲਤਾ ਬਾਰੇ ਪ੍ਰਧਾਨ ਮੰਤਰੀ ਅੱਜ-ਕੱਲ ਇਕ ਸ਼ਬਦ ਤੱਕ ਨਹੀਂ ਬੋਲਦੇ। ਪ੍ਰਤੀ ਸਾਲ 2 ਕਰੋੜ ਨੌਕਰੀਆਂ ਦੇਣ ਦਾ ਕਰਿਸ਼ਮਾ ‘ਪਕੌੜਿਆਂ’ ਦੀ ਦੁਕਾਨ ਖੋਲ੍ਹਣ ਦੀਆਂ ਮੱਤਾਂ ਦੇਣ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਮੋਦੀ ਜੀ, ਵਿਦੇਸ਼ਾਂ ’ਚ ਦੱਬੇ ਕਾਲੇ ਧਨ ’ਚੋਂ ਇਕ ਵੀ ਰੁਪਈਆ ਭਾਰਤ ਲਿਆਉਣ ਦਾ ਵੇਰਵਾ ਦੇਣ ਤੋਂ ਪੂਰੀ ਤਰ੍ਹਾਂ ਮੁਨੱਕਰ ਹਨ। ਉਲਟਾ, ਭਾਜਪਾ ਦੇ ‘ਮਿੱਤਰ’ ਅਨੇਕਾਂ ਧਨੀ ਠੱਗ ਦੇਸ਼ ਨਾਲ ਕਰੋੜਾਂ-ਅਰਬਾਂ ਰੁਪਏ ਦੀ ਠੱਗੀ ਮਾਰ ਕੇ ਵਿਦੇਸ਼ਾਂ ’ਚ ਮੌਜਾਂ ਲੁੱਟ ਰਹੇ ਹਨ। ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਦੇ ਕਰਜ਼ੇ ਮੁਆਫ਼ ਕਰ ਕੇ ਆਮ ਲੋਕਾਂ ਦੇ ਸਿਰਾਂ ’ਤੇ ਆਰਥਿਕ ਬੋਝ ਦੀ ਪੰਡ ਹੋਰ ਭਾਰੀ ਤੇ ਅਸਹਿ ਬਣਾ ਦਿੱਤੀ ਗਈ ਹੈ।

‘ਰਾਮ ਮੰਦਰ’ ਦੀ ਉਸਾਰੀ ਦਾ ਸਿਹਰਾ ਮੋਦੀ ਜੀ ਨੇ ਖੁਦ ਆਪਣੇ ਸਿਰ ਬੰਨ੍ਹਣ ਦਾ ਨਾਟਕ ਰਚਿਆ ਸੀ। ਰਾਮ ਮੰਦਰ ਲਈ ਆਮ ਲੋਕਾਂ, ਖਾਸ ਕਰ ਕੇ ਹਿੰਦੂ ਜਨ ਸਮੂਹਾਂ ਨੇ ਸ਼ਰਧਾ ਨਾਲ ਅਰਬਾਂ ਰੁਪਏ ਤੇ ਸੋਨਾ-ਚਾਂਦੀ ਦਾਨ ਕੀਤੇ ਸਨ। ਸੰਘ-ਭਾਜਪਾ ਵਲੋਂ ਥਾਪੇ ਗਏ ਪ੍ਰਬੰਧਕਾਂ ਨੇ ਉਕਤ ਚੜ੍ਹਾਵੇ ਤੋਂ ਲਗਭਗ 200 ਕਰੋੜ ਰੁਪਏ ਬੜੀ ਦੀਦਾ-ਦਲੇਰੀ ਨਾਲ ਚੋਰੀ ਕਰ ਲਿਆ ਹੈ। ਇਸ ਕਰਤੂਤ ਨੇ ਸੰਘ-ਭਾਜਪਾ ਦੀ ਹਿੰਦੂ ਧਰਮ ਪ੍ਰਤੀ ‘ਆਸਥਾ’ ਦਾ ਢੋਂਗ ਲੋਕਾਂ ’ਚ ਨੰਗਾ ਕਰ ਦਿੱਤਾ ਹੈ।

ਪਰ ਕੋਈ ਵੀ ਅੱਤਿਆਚਾਰ ਤੇ ਜਬਰ ਸਿਆਸੀ ਪੱਖੋਂ ਚੇਤਨ ਜਨਤਾ ਨੂੰ ਲੰਮੇ ਸਮੇਂ ਲਈ ਦਬਾ ਕੇ ਨਹੀਂ ਰੱਖ ਸਕਦਾ। ਇਹ ਹਾਂ-ਪੱਖੀ ਸਿਲਸਿਲਾ ਸ਼ੁਰੂ ਹੋ ਵੀ ਚੁੱਕਾ ਹੈ। ਇਤਿਹਾਸਕ ਕਿਸਾਨ ਅੰਦੋਲਨ ਅਤੇ ਦੇਸ਼ ਦੇ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਰੋਜ਼ਗਾਰ ਦਿੱਤੇ ਜਾਣ, ਲੋਕ-ਪੱਖੀ ਵਿਦਿਅਕ ਨੀਤੀ ਸਿਰਜੇ ਜਾਣ ਤੇ ਪੇਪਰ ਲੀਕ ਵਰਗੇ ਮੁਜਰਮਾਨਾ ਕਾਰੇ ਬੰਦ ਕੀਤੇ ਜਾਣ ਲਈ ਲੜਿਆ ਗਿਆ ਘੋਲ ਇਸ ਬਦਲਾਅ ਦੀਆਂ ਕਨਸੋਆਂ ਦੇ ਰਿਹਾ ਹੈ। ਮੋਦੀ ਦੀ ਅਗਵਾਈ ਵਾਲਾ ਭਾਰਤ ਦਾ ਫਿਰਕੂ-ਫਾਸ਼ੀ ਰਾਜ ਆਪਣੇ ਅੰਤਿਮ ਦਿਨ ਉਡੀਕ ਰਿਹਾ ਹੈ।

-ਮੰਗਤ ਰਾਮ ਪਾਸਲਾ

  • Modi
  • government
  • economic data
  • ground reality

ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼

NEXT STORY

Stories You May Like

  • failure to eradicate polio in pakistan
    ਪਾਕਿਸਤਾਨ 'ਚ ਪੋਲੀਓ ਖ਼ਾਤਮੇ 'ਚ ਨਾਕਾਮੀ! ਸਰਕਾਰੀ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰ ਵੱਡਾ ਫ਼ਰਕ
  • bangladesh and china discussed
    ਬੰਗਲਾਦੇਸ਼ ਅਤੇ ਚੀਨ ਨੇ ਪ੍ਰਸਤਾਵਿਤ ਆਰਥਿਕ ਗਲਿਆਰੇ, ਬੁਨਿਆਦੀ ਢਾਂਚੇ ਅਤੇ ਊਰਜਾ ਸਹਿਯੋਗ 'ਤੇ ਕੀਤੀ ਚਰਚਾ
  • old man beaten case
    ਜ਼ਮੀਨੀ ਝਗੜੇ ਨੂੰ ਲੈ ਕੇ 72 ਸਾਲਾ ਬਜ਼ੁਰਗ ਨੂੰ ਡੰਡਿਆਂ ਨਾਲ ਕੁੱਟਿਆ
  • fir case
    ਜ਼ਮੀਨੀ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਦਾ ਮੁਕੱਦਮਾ ਦਰਜ
  • a new flight for australia india economic relations
    ਸਿਰਫ਼ ਵਪਾਰ ਨਹੀਂ, ਲੰਮੇ ਸਮੇਂ ਦੀ ਭਾਈਵਾਲੀ: ਆਸਟ੍ਰੇਲੀਆ ਅਤੇ ਭਾਰਤ ਦੇ ਆਰਥਿਕ ਰਿਸ਼ਤਿਆਂ ਦੀ ਨਵੀਂ ਉਡਾਣ
  • reduces   windfall tax   on exports of petrol  diesel and atf
    ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ATF ਦੀ ਬਰਾਮਦ ’ਤੇ ‘ਵਿੰਡਫਾਲ ਟੈਕਸ’ ਘਟਾਇਆ
  • modi government  india  amit shah
    ਮੋਦੀ ਸਰਕਾਰ ਨੇ ਭਾਰਤ ਨੂੰ 2029 ਤੱਕ ਨਸ਼ਾ ਮੁਕਤ ਬਣਾਉਣ ਦਾ ਰੋਡਮੈਪ ਕੀਤਾ ਤਿਆਰ : ਅਮਿਤ ਸ਼ਾਹ
  • narendra modi  china  jairam ramesh  xi jinping
    ਚੀਨ ਦੇ ਸਾਹਮਣੇ ਨਜ਼ਰ ਆਇਆ ਮੋਦੀ ਸਰਕਾਰ ਦਾ ਯੋਜਨਾਬੱਧ ਸਮਰਪਣ : ਜੈਰਾਮ ਰਮੇਸ਼
  • major administrative reshuffle jalandhar shos of 6 police stations transferred
    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
  • vendor selling   heart attack paratha   files complaint against 31 people
    'ਹਾਰਟ ਅਟੈਕ ਪਰੌਂਠਾ' ਲਾਉਣ ਵਾਲੇ ਵਿਅਕਤੀ ਨੇ 31 ਲੋਕਾਂ 'ਤੇ ਗਰੁੱਪ ਕਾਲ ਕਰਕੇ...
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...
  • revelation by client sent to dubai network of pakistani agents at the airport
    ਦੁਬਈ ਭੇਜੇ ਕਲਾਇੰਟ ਦਾ ਖ਼ੁਲਾਸਾ! ਏਅਰਪੋਰਟ 'ਤੇ ਪਾਕਿ ਏਜੰਟਾਂ ਦਾ ਨੈੱਟਵਰਕ,...
  • child missing from outside home in jalandhar
    ਜਲੰਧਰ 'ਚ ਘਰ ਦੇ ਬਾਹਰੋਂ ਜਵਾਕ ਹੋਇਆ ਗਾਇਬ, ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
  • attack on muslim man   incident captured on cctv
    ਮੁਸਲਿਮ ਵਿਅਕਤੀ ’ਤੇ ਹਮਲਾ, CCTV 'ਚ ਕੈਦ ਹੋਈ ਘਟਨਾ
  • maksudan new vegetable market dispute
    ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ 'ਚ 3-3 ਮੀਟਿੰਗਾਂ, ਨਵੇਂ ਬਣੇ...
  • major grp search operation at jalandhar city railway station
    ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ GRP ਦੀ ਵੱਡੀ ਸਰਚ ਮੁਹਿੰਮ, ਪਲੇਟਫਾਰਮਾਂ ਤੋਂ...
Trending
Ek Nazar
jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • need to further intensify the drive to apprehend terrorist sympathizers
      ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ...
    • trend needs to be stopped
      ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
    • mindset
      ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?
    • narendra modi
      ਨਰਿੰਦਰ ਮੋਦੀ : ਗਾਂਧੀਨਗਰ ਤੋਂ ਦਿੱਲੀ ਤੱਕ, ਜਨਤਕ ਜੀਵਨ ਦੇ 25 ਸਾਲ
    • drug free punjab
      ਨਸ਼ਾ-ਮੁਕਤ ਪੰਜਾਬ : ਸਿਰਫ਼ ਨਸ਼ੇ ਵਿਰੁੱਧ ਨਹੀਂ, ਪੰਜਾਬ ਦੇ ਭਵਿੱਖ ਦੀ ਲੜਾਈ
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • ayurved for health
      ਸਿਹਤਮੰਦ ਭਵਿੱਖ ਲਈ ਆਯੁਰਵੇਦ
    • varanasi school camp
      ...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
    • oil crisis
      ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !
    • india brics
      ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +