Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    7:15:42 AM

  • major incident in punjab retired soldier shoots shopkeeper

    ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨ...

  • punjab bjp appointments

    ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ...

  • heartbreaking accident in greece

    ਗ੍ਰੀਸ 'ਚ ਰੂਹ ਕੰਬਾਊ ਹਾਦਸਾ: ਅੱਗ ਬੁਝਾਉਣ ਗਏ ਦੋ...

  • thunderstorm and heavy rain alert in 10 districts in punjab weather

    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ

BLOG News Punjabi(ਬਲਾਗ)

ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ

  • Edited By Anmol Tagra,
  • Updated: 12 Jun, 2026 05:16 PM
Blog
cockroach janta party
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਲੋਕਤੰਤਰੀ ਇਤਿਹਾਸ ’ਚ ਕਈ ਵਾਰ ਅਜਿਹਾ ਹੋਇਆ ਹੈ ਕਿ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਉੱਠੀ ਇਕ ਛੋਟੀ ਜਿਹੀ ਆਵਾਜ਼ ਸਮੇਂ ਦੇ ਨਾਲ ਇਕ ਵੱਡੇ ਸਿਆਸੀ ਤੂਫ਼ਾਨ ’ਚ ਬਦਲ ਗਈ।

1974 ’ਚ ਬਿਹਾਰ ਦੇ ਵਿਦਿਆਰਥੀਆਂ ਨੇ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ। ਉਸ ਵੇਲੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ ਕਿ ਇਹ ਲਹਿਰ ਅੱਗੇ ਚੱਲ ਕੇ ਦੇਸ਼ ਦੀ ਸਿਆਸਤ ਬਦਲ ਦੇਵੇਗੀ। ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਇਸ ਅੰਦੋਲਨ ਦੀ ਅਗਵਾਈ ਸੰਭਾਲੀ ਤਾਂ ਇਹ ਸਿਰਫ ਵਿਦਿਆਰਥੀਆਂ ਦੀ ਲੜਾਈ ਨਾ ਰਹੀ, ਸਗੋਂ ਇਕ ਰਾਸ਼ਟਰੀ ਜਨ ਅੰਦੋਲਨ ਬਣ ਗਈ। ਇਸੇ ਅੰਦੋਲਨ ’ਚੋਂ ਬਾਅਦ ’ਚ ਕਈ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਨਿਕਲੇ।

ਇਸੇ ਤਰ੍ਹਾਂ ਅਾਸਾਮ ’ਚ ਵਿਦਿਆਰਥੀਆਂ ਦੀ ਅਗਵਾਈ ਹੇਠ ਚੱਲੇ ਅੰਦੋਲਨ ਨੇ ਅੱਗੇ ਚੱਲ ਕੇ ਆਸਾਮ ਗਣ ਪ੍ਰੀਸ਼ਦ ਨੂੰ ਜਨਮ ਦਿੱਤਾ। 2011 ’ਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਹਜ਼ਾਰਾਂ ਨੌਜਵਾਨ ਦਿੱਲੀ ਦੀਆਂ ਸੜਕਾਂ ’ਤੇ ਉਤਰੇ ਅਤੇ ਕੁਝ ਹੀ ਸਾਲਾਂ ’ਚ ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ’ਚ ਇਕ ਵੱਡੀ ਤਾਕਤ ਬਣ ਗਈ। ਇਤਿਹਾਸ ਦਾ ਸਬਕ ਹੈ ਕਿ ਹਰ ਅੰਦੋਲਨ ਕਾਮਯਾਬ ਨਹੀਂ ਹੁੰਦਾ ਪਰ ਹਰ ਵੱਡਾ ਸਿਆਸੀ ਬਦਲਾਅ ਵੀ ਕਿਸੇ ਨਾ ਕਿਸੇ ਅੰਦੋਲਨ ’ਚੋਂ ਹੀ ਜਨਮ ਲੈਂਦਾ ਹੈ।

ਇਸੇ ਪ੍ਰਸੰਗ ’ਚ ਅੱਜ ਚਰਚਾ ’ਚ ਆਈ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਨੂੰ ਦੇਖਣ ਦੀ ਲੋੜ ਹੈ। ਬਹੁਤ ਸਾਰੇ ਲੋਕ ਇਸ ਨੂੰ ਇਕ ਮੀਮ, ਇਕ ਸੋਸ਼ਲ ਮੀਡੀਆ ਮਜ਼ਾਕ ਜਾਂ ਕੁਝ ਹਫ਼ਤਿਆਂ ਦੀ ਡਿਜੀਟਲ ਲਹਿਰ ਮੰਨ ਰਹੇ ਹਨ ਪਰ ਇਤਿਹਾਸ ਦੱਸਦਾ ਹੈ ਕਿ ਕਈ ਵਾਰ ਮਜ਼ਾਕ ਵਜੋਂ ਸ਼ੁਰੂ ਹੋਈਆਂ ਚੀਜ਼ਾਂ ਵੀ ਗੰਭੀਰ ਸਿਆਸੀ ਰੂਪ ਧਾਰ ਲੈਂਦੀਆਂ ਹਨ।

ਸੀ. ਜੇ. ਪੀ. ਦੇ ਪਿੱਛੇ ਖੜ੍ਹੇ ਅਭਿਜੀਤ ਦੀਪਕੇ ਕੋਈ ਵੱਡੇ ਸਿਆਸੀ ਨੇਤਾ ਨਹੀਂ ਹਨ। ਪੁਣੇ ਨਾਲ ਸੰਬੰਧਤ ਦੀਪਕੇ ਸਿਆਸੀ ਸੰਚਾਰ ਅਤੇ ਡਿਜੀਟਲ ਮੁਹਿੰਮਾਂ ਨਾਲ ਜੁੜੇ ਰਹੇ ਹਨ। ਉਨ੍ਹਾਂ ਦਾ ਨਾਂ ਪਹਿਲਾਂ ਆਮ ਆਦਮੀ ਪਾਰਟੀ ਦੀਆਂ ਕੁਝ ਸੋਸ਼ਲ ਮੀਡੀਆ ਗਤੀਵਿਧੀਆਂ ਨਾਲ ਵੀ ਜੁੜਿਆ ਰਿਹਾ ਹੈ। ਬਾਅਦ ’ਚ ਉਹ ਅਮਰੀਕਾ ਚਲੇ ਗਏ ਅਤੇ ਬੋਸਟਨ ਯੂਨੀਵਰਸਿਟੀ ’ਚ ਪਬਲਿਕ ਰਿਲੇਸ਼ਨਜ਼ ਦੀ ਪੜ੍ਹਾਈ ਕਰਨ ਲੱਗੇ ਪਰ 2026 ’ਚ ਇਕ ਵਿਵਾਦਿਤ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੇ ਇਕ ਅਲੱਗ ਰੂਪ ਦਿਖਾਇਆ।

ਜਦੋਂ ਪ੍ਰੀਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਬਾਰੇ ਚਰਚਾ ਦੌਰਾਨ ‘ਕਾਕਰੋਚ’ ਸ਼ਬਦ ਵਿਵਾਦ ਦਾ ਕੇਂਦਰ ਬਣਿਆ, ਤਾਂ ਦੀਪਕੇ ਨੇ ਇਸ ਸ਼ਬਦ ਨੂੰ ਹੀ ਵਿਰੋਧ ਦਾ ਪ੍ਰਤੀਕ ਬਣਾ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਮੀਮਾਂ, ਵਿਅੰਗਾਤਮਕ ਵੀਡੀਓਜ਼ ਰਾਹੀਂ ਕਿਹਾ ਕਿ ਉਹ ਇਸ ਸ਼ਬਦ ਨੂੰ ਹੀ ਨੌਜਵਾਨਾਂ ਲਈ ਤਾਕਤ ਬਣਾਉਣਗੇ।

ਇਹ ਨਹੀਂ ਲੱਗਦਾ ਕਿ ਇਹ ਸਿਰਫ਼ ਇਕ ਡਿਜੀਟਲ ਪ੍ਰਯੋਗ ਸੀ, ਕਿਉਂਕਿ ਅਭਿਜੀਤ ਨੇ ਜਿੱਥੇ ਪਹਿਲੇ ਦਿਨ ਹੀ ਸਿਆਸੀ ਪਾਰਟੀ ਵਾਲਾ ਨਾਂ ਰੱਖ ਦਿੱਤਾ ਸੀ ਭਾਵੇਂ ਮੈਨੀਫੈਸਟੋ ਸਿਰਫ ਨੌਜਵਾਨਾਂ ਨਾਲ ਜੋੜਿਆ ਗਿਆ ਸੀ, ਸਾਫ ਕਰਦਾ ਹੈ ਕਿ ਸਿਆਸੀ ਮੰਸ਼ਾ ਭਾਰੂ ਹੈ ਪਰ ਨਾ ਕੋਈ ਦਫ਼ਤਰ ਅਤੇ ਨਾ ਕੋਈ ਸੰਗਠਨ। ਫਿਰ ਵੀ ਕੁਝ ਹੀ ਦਿਨਾਂ ਵਿਚ ਲੱਖਾਂ ਨੌਜਵਾਨ ਇਸ ਨਾਲ ਜੁੜ ਗਏ। ਨੀਟ, ਸੀ. ਯੂ. ਈ. ਟੀ., ਐੱਸ. ਐੱਸ. ਸੀ., ਰੇਲਵੇ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਜੁੜੀਆਂ ਸ਼ਿਕਾਇਤਾਂ, ਪੇਪਰ ਲੀਕ ਅਤੇ ਸਰਕਾਰੀ ਨੌਕਰੀਆਂ ਦੀ ਘਾਟ ਨੇ ਇਸ ਮੁਹਿੰਮ ਨੂੰ ਇਕ ਵੱਡੇ ਅਸੰਤੋਸ਼ ਦਾ ਮੰਚ ਬਣਾ ਦਿੱਤਾ। ਇਕ ਮੀਮ ਹੌਲੀ-ਹੌਲੀ ਇਕ ਮੂਵਮੈਂਟ ’ਚ ਬਦਲਣ ਲੱਗਾ ਜਿਸ ਨਾਲ ਅਭਿਜੀਤ ਦੀ ਸਿਆਸੀ ਜਿਗਿਆਸਾ ਪੂਰੀ ਹੋਣ ਦੀ ਉਮੀਦ ਵੱਡੀ ਹੋ ਗਈ ਅਤੇ ਉਸ ਨੇ ਭਾਰਤ ਆ ਕੇ ਅੰਦੋਲਨ ਕਰਨ ਦਾ ਫੈਸਲਾ ਕਰ ਲਿਆ।

ਬਾਅਦ ’ਚ ਅਭਿਜੀਤ ਦੀਪਕੇ ਦੀ ਭਾਰਤ ਵਾਪਸੀ ਇਸ ਕਹਾਣੀ ਦਾ ਅਗਲਾ ਅਧਿਆਏ ਸੀ। ਬੋਸਟਨ ਤੋਂ ਦਿੱਲੀ ਪਰਤ ਕੇ ਉਨ੍ਹਾਂ ਨੇ 6 ਜੂਨ ਨੂੰ ਜੰਤਰ-ਮੰਤਰ ਪ੍ਰਦਰਸ਼ਨ ਦੀ ਅਗਵਾਈ ਕੀਤੀ। ਹੈਰਾਨੀ ਦੀ ਗੱਲ ਸੀ ਕਿ ਕਾਕਰੋਚ ਜਨਤਾ ਪਾਰਟੀ ਨੂੰ ਸੋਸ਼ਲ ਮੀਡੀਆ ਰਾਹੀਂ ਭਾਵੇਂ 2 ਕਰੋੜ ਤੋਂ ਵੱਧ ਲੋਕਾਂ ਨੇ ਸਮਰਥਨ ਦਿੱਤਾ ਪਰ ਇਸ ਪ੍ਰਦਰਸ਼ਨ ’ਚ ਹਾਜ਼ਰ ਗਿਣਤੀ ਨੇ ਇਹ ਸਾਬਤ ਕੀਤਾ ਕਿ ਸੋਸ਼ਲ ਮੀਡੀਆ ਦੇ ਸਮਰਥਨ ਤੇ ਭੌਤਿਕੀ ਸਮਰਥਨ ਵਿਚਕਾਰ ਬੜਾ ਵੱਡਾ ਫਰਕ ਹੁੰਦਾ ਹੈ, ਕਿਉਂਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸਮਰਥਕਾਂ ਦੀ ਗਿਣਤੀ ਮੁਕਾਬਲੇ ਨਿਗੂਣੀ ਸੀ ਪਰ ਇਹ ਵੀ ਸਾਬਤ ਹੋ ਗਿਆ ਕਿ ਸੀ. ਜੇ. ਪੀ. ਸਿਰਫ਼ ਮੋਬਾਈਲ ਸਕ੍ਰੀਨ ਤੱਕ ਸੀਮਤ ਨਹੀਂ ਰਹੀ। ਹੁਣ ਇਹ ਸੜਕਾਂ ’ਤੇ ਵੀ ਦਿਖਾਈ ਦੇ ਰਹੀ ਸੀ ਪਰ ਪ੍ਰਬੰਧਾਂ ’ਚ ਛੋਟੀਆਂ-ਛੋਟੀਆਂ ਗਲਤੀਆਂ ਨੇ ਪ੍ਰਬੰਧਕਾਂ ਦੀ ਪਰਿਪੱਕਤਾ ਤੇ ਪਾਰਟੀ ਚਲਾਉਣ ਦੀ ਸਮਰੱਥਾ ’ਤੇ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।

ਪੂਰੇ ਦੇਸ਼ ਵਿਚ ਸੀ. ਜੇ. ਪੀ. ਕੀ ਪ੍ਰਭਾਵ ਦਿਖਾਏਗੀ, ਇਸ ਨੂੰ ਛੱਡ ਕੇ ਪੰਜਾਬ ਬਾਰੇ ਗੱਲ ਕਰਦੇ ਹਾਂ ਕਿਉਂਕਿ 11 ਜੂਨ ਨੂੰ ਪੁਣੇ ਵਾਲੇ ਪ੍ਰਦਰਸ਼ਨ ਤੋਂ ਬਾਅਦ ਅੰਮ੍ਰਿਤਸਰ ’ਚ ਵੀ ਪ੍ਰਦਰਸ਼ਨ ਕਰਨ ਦੀ ਤਿਆਰੀ ਦਾ ਐਲਾਨ ਕੀਤਾ ਗਿਆ ਹੈ ਪਰ ਦੇਖਣਾ ਹੋਵੇਗਾ ਕਿ ਕਿਤੇ ਇਸ ਪਾਰਟੀ ਦਾ ਹਾਲ ਵੀ ਪੁਰਾਣੇ ਸਿਆਸੀ ਪ੍ਰਯੋਗਾਂ ਵਰਗਾ ਤਾਂ ਨਹੀਂ ਹੋਵੇਗਾ?

ਪੰਜਾਬ ਪਹਿਲਾਂ ਵੀ ਕਈ ‘ਤੀਜੀ ਤਾਕਤ’ ਵਾਲੇ ਪ੍ਰਯੋਗ ਦੇਖ ਚੁੱਕਾ ਹੈ। 1999 ’ਚ ਗੁਰਚਰਨ ਸਿੰਘ ਟੌਹੜਾ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ। ਉਸ ਵੇਲੇ ਟੌਹੜਾ ਦਾ ਪੰਥਕ ਿਸਆਸਤ ਵਿਚ ਬਹੁਤ ਵੱਡਾ ਪ੍ਰਭਾਵ ਸੀ। ਕਈ ਲੋਕਾਂ ਨੂੰ ਲੱਗਿਆ ਕਿ ਪੰਜਾਬ ਵਿਚ ਨਵਾਂ ਸਿਆਸੀ ਧੁਰਾ ਬਣੇਗਾ ਪਰ ਇਹ ਪ੍ਰਯੋਗ ਲੰਬਾ ਨਹੀਂ ਚੱਲਿਆ।

2011 ਵਿਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪੀਪਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਬਣੀ। ਪੜ੍ਹੇ-ਲਿਖੇ ਵਰਗ, ਬੁੱਧੀਜੀਵੀਆਂ ਅਤੇ ਮੀਡੀਆ ਦੇ ਇਕ ਹਿੱਸੇ ਤੋਂ ਇਲਾਵਾ ਆਮ ਲੋਕਾਂ ਨੇ ਇਸ ਨੂੰ ਪੰਜਾਬ ਦੀ ਨਵੀਂ ਆਸ ਕਰਾਰ ਦਿੱਤਾ। ਵੱਡੀਆਂ ਰੈਲੀਆਂ ਹੋਈਆਂ, ਉਤਸ਼ਾਹ ਬਣਿਆ ਪਰ ਸੰਗਠਨ ਦੀ ਮਜ਼ਬੂਤੀ ਦੀ ਕਮੀ ਕਾਰਨ ਇਹ ਵੀ ਇਤਿਹਾਸ ਦਾ ਹਿੱਸਾ ਬਣ ਗਈ।

ਇਸਦੇ ਉਲਟ ਆਮ ਆਦਮੀ ਪਾਰਟੀ ਨੇ ਅੰਦੋਲਨ ਨੂੰ ਸੰਗਠਨ ਬਣਾ ਕੇ ਅਤੇ ਸੰਗਠਨ ਨੂੰ ਚੁਣਾਵੀ ਢਾਂਚੇ ਰਾਹੀਂ ਸੋਸ਼ਲ ਮੀਡੀਆ ਦੀ ਤਾਕਤ ਵਰਤ ਕੇ ਜਨਤਕ ਵਿਰੋਧ ਨੂੰ ਸੱਤਾ ਵਿਚ ਬਦਲਣ ਦੀ ਸਮਰੱਥਾ ਦਿਖਾਈ।

ਅੱਜ ਸੀ. ਜੇ. ਪੀ. ਵੀ ਉਸੇ ਮੋੜ ’ਤੇ ਖੜ੍ਹੀ ਹੈ। ਇਸ ਕੋਲ ਨੌਜਵਾਨਾਂ ਦਾ ਗੁੱਸਾ ਹੈ, ਡਿਜੀਟਲ ਸਮਰਥਨ ਹੈ ਅਤੇ ਮੀਡੀਆ ਦਾ ਧਿਆਨ ਵੀ ਹੈ ਪਰ ਕੀ ਇਸ ਕੋਲ ਸੰਗਠਨ ਹੈ? ਕੀ ਇਸ ਕੋਲ ਰਾਜ ਪੱਧਰੀ ਲੀਡਰਸ਼ਿਪ ਹੈ? ਕੀ ਇਸ ਕੋਲ ਸਪੱਸ਼ਟ ਸਿਆਸੀ ਦਿਸ਼ਾ ਹੈ? ਇਹ ਸਵਾਲ ਅਜੇ ਜਵਾਬ ਮੰਗਦੇ ਹਨ।

ਪੰਜਾਬ ਦੇ ਨੌਜਵਾਨਾਂ ਲਈ ਵੀ ਇਹ ਪ੍ਰਯੋਗ ਦਿਲਚਸਪ ਹੈ। ਬੇਰੁਜ਼ਗਾਰੀ, ਪੇਪਰ ਲੀਕ, ਸਰਕਾਰੀ ਭਰਤੀਆਂ ’ਚ ਦੇਰੀ ਅਤੇ ਵਿਦੇਸ਼ਾਂ ਵੱਲ ਲਗਾਤਾਰ ਹੋ ਰਿਹਾ ਪਲਾਇਨ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਹੈ। ਇਸ ਲਈ ਸੀ. ਜੇ. ਪੀ. ਦੇ ਮੁੱਦੇ ਪੰਜਾਬ ਲਈ ਅਜਨਬੀ ਨਹੀਂ ਹਨ।

ਅੰਤ ’ਚ ਸਵਾਲ ਇਹ ਨਹੀਂ ਕਿ ਕਾਕਰੋਚ ਜਨਤਾ ਪਾਰਟੀ ਅੱਜ ਕਿੰਨੀ ਵੱਡੀ ਹੈ। ਅਸਲ ਸਵਾਲ ਇਹ ਹੈ ਕਿ ਕੀ ਇਹ ਵੀ ਪੰਜਾਬ ਦੇ ਸੰਦਰਭ ’ਚ ਪੀ. ਪੀ. ਪੀ. ਅਤੇ ਸਰਬ ਹਿੰਦ ਅਕਾਲੀ ਦਲ ਵਾਂਗ ਇਕ ਛੋਟਾ ਪ੍ਰਯੋਗ ਸਾਬਤ ਹੋਵੇਗੀ ਜਾਂ ਫਿਰ ਦੇਸ਼ ਭਰ ’ਚ ਜੈ ਪ੍ਰਕਾਸ਼ ਨਾਰਾਇਣ ਦੇ ਬਿਹਾਰ ਅੰਦੋਲਨ ਅਤੇ ਆਮ ਆਦਮੀ ਪਾਰਟੀ ਵਾਂਗ ਇਕ ਨਵੀਂ ਸਿਆਸੀ ਧਾਰਾ ਦਾ ਬੀਜ ਬਣੇਗੀ। ਇਤਿਹਾਸ ਦਾ ਫੈਸਲਾ ਅਜੇ ਬਾਕੀ ਹੈ ਪਰ ਇਹ ਨਿਸ਼ਚਿਤ ਹੈ ਕਿ ਕਾਕਰੋਚ ਜਨਤਾ ਪਾਰਟੀ ਨੇ ਸਿਸਟਮ ਦੀਆਂ ਖਾਮੀਆਂ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾ ਦਿੱਤਾ ਹੈ। ਹਾਲਾਂਕਿ ਪਹਿਲੇ ਪ੍ਰਦਰਸ਼ਨ ਨਾਲ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ, ਇਸ ਲਈ ਅਗਲੇ ਕੁਝ ਮਹੀਨਿਆਂ ’ਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਫਲਤਾ ਹਾਸਲ ਕਰਨ ਲਈ ਇਹ ਪਾਰਟੀ ਕਿਸ ਤਰ੍ਹਾਂ ਦਾ ਅੰਦੋਲਨ ਚਲਾਉਂਦੀ ਹੈ, ਇਸ ’ਤੇ ਪੰਜਾਬੀਆਂ ਦੀ ਨਜ਼ਰ ਜ਼ਰੂਰ ਬਣੀ ਰਹੇਗੀ।

–ਇਕਬਾਲ ਸਿੰਘ ਚੰਨੀ

  • Cockroach Janta Party
  • CJP

‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!

NEXT STORY

Stories You May Like

  • student movements shift political equations  path to a comeback for rahul gandhi
    ਵਿਦਿਆਰਥੀ ਅੰਦੋਲਨ ਨਾਲ ਬਦਲੇ ਸਿਆਸੀ ਸਮੀਕਰਨ! ਰਾਹੁਲ ਗਾਂਧੀ ਲਈ ਵਾਪਸੀ ਦਾ ਰਸਤਾ ਜਾਂ ਅਗਨੀ ਪ੍ਰੀਖਿਆ
  • kangana ranaut speaks on janata party  s performance
    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
  • paper leak lok sabha rahul gandhi
    'ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ 'ਚ ਗੁੱਸਾ, ਨਫ਼ਰਤ ਜਾਂ ਹਿੰਸਾ ਨਹੀਂ ਸੀ', ਰਾਹੁਲ ਗਾਂਧੀ ਦਾ ਵੱਡਾ ਬਿਆਨ
  • cockroach janata party  spider man  hulk  jantar mantar
    'ਕਾਕਰੋਚ' ਪਾਰਟੀ ਦੇ ਪ੍ਰਦਰਸ਼ਨ 'ਚ ਪਹੁੰਚੇ 'ਸਪਾਈਡਰ ਮੈਨ' ਤੇ 'HULK', ਜੰਤਰ ਮੰਤਰ 'ਤੇ ਹੋਇਆ ਵੱਡਾ ਇਕੱਠ
  • cockroach party in pakistan
    ਹੁਣ ਪਾਕਿਸਤਾਨ 'ਚ ਬਣੀ 'ਕਾਕਰੋਚ ਪਾਰਟੀ', ਸੋਸ਼ਲ ਮੀਡੀਆ 'ਤੇ 1.12 ਲੱਖ ਤੋਂ ਵੱਧ ਫਾਲੋਅਰਜ਼
  • cji  cockroach  fake law degree  youth  supreme court
    'ਕਾਕਰੋਚ' ਵਾਲੀ ਟਿੱਪਣੀ ਸਿਰਫ਼ ਫਰਜ਼ੀ ਲਾਅ ਡਿਗਰੀ ਵਾਲਿਆਂ ਲਈ ਸੀ, ਸਾਰੇ ਨੌਜਵਾਨਾਂ ਲਈ ਨਹੀਂ: CJI
  • cockroach janata party abhijit deepke death
    ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ ਦਿੱਤੀ ਸਫਾਈ
  • gen z  gen alpha  road  protest
    Gen Z ਤੋਂ ਬਾਅਦ ਹੁਣ ਸੜਕਾਂ 'ਤੇ ਉਤਰੀ Gen Alpha, ਟੁੱਟੇ ਪੱਖੇ, ਗੰਦੇ ਟਾਇਲਟਾਂ 'ਤੇ ਜਤਾਇਆ ਗੁੱਸਾ
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
  • jalandhar gymkhana club handed over to officers  puda  s aca appointed secretary
    ਅਫ਼ਸਰਾਂ ਦੇ ਹਵਾਲੇ ਹੋਇਆ ਜਲੰਧਰ ਜਿਮਖਾਨਾ ਕਲੱਬ, ਪੁੱਡਾ ਦੇ ACA ਨੂੰ ਲਾਇਆ ਸੈਕਟਰੀ
  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
Trending
Ek Nazar
team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • china  universities  india
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +