Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 17, 2026

    12:28:40 AM

  • gippy grewal faces mistreatment on air canada flight

    ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ 'ਚ ਹੋਈ ਬਦਸਲੂਕੀ,...

  • ind vs wi

    TEAM INDIA ਦਾ ਐਲਾਨ, 2 ਨਵੇਂ ਖਿਡਾਰੀਆਂ ਨੂੰ...

  • issue of upi payment fees reaches supreme court

    UPI ਪੇਮੈਂਟ 'ਤੇ ਫੀਸ ਦਾ ਮਾਮਲਾ ਪਹੁੰਚਿਆ ਸੁਪਰੀਮ...

  • gurpreet kaur defamation case court

    ਡਾ. ਗੁਰਪ੍ਰੀਤ ਕੌਰ ਵੱਲੋਂ ਮਜੀਠੀਆ, ਹਰਸਿਮਰਤ ਅਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਹਾਰਾਸ਼ਟਰ ’ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸ਼ਿਲਪਕਾਰ ‘ਦੇਵੇਂਦਰ ਫੜਨਵੀਸ’

BLOG News Punjabi(ਬਲਾਗ)

ਮਹਾਰਾਸ਼ਟਰ ’ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸ਼ਿਲਪਕਾਰ ‘ਦੇਵੇਂਦਰ ਫੜਨਵੀਸ’

  • Edited By Tanu,
  • Updated: 05 Dec, 2024 03:30 PM
Blog
devendra fadnavis is the architect of bjp  s  in maharashtra
  • Share
    • Facebook
    • Tumblr
    • Linkedin
    • Twitter
  • Comment

‘ਮੇਰਾ ਪਾਨੀ ਉਤਰਤਾ ਦੇਖ, ਮੇਰੇ ਕਿਨਾਰੇ ਪਰ ਘਰ ਮਤ ਬਸਾ ਲੇਨਾ,
ਮੈਂ ਸਮੰਦਰ ਹੂੰ ਲੌਟ ਕਰ ਵਾਪਸ ਆਊਂਗਾ।
2019 ਵਿਚ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨਾਲੋਂ ਵੱਖ ਹੋਣ ਤੋਂ ਬਾਅਦ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਅਸਫਲ ਰਹਿਣ ਤੋਂ ਬਾਅਦ, ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਫਲੋਰ ’ਤੇ ਇਸ ਦੋਹੇ ਦਾ ਹਵਾਲਾ ਦਿੱਤਾ। ਉਦੋਂ ਭਾਜਪਾ ਸਭ ਤੋਂ ਵੱਡੀ ਪਾਰਟੀ ਸੀ। ਸਰਕਾਰ ਬਣਾਉਣ ਦੀਆਂ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਭਾਜਪਾ ਢਾਈ ਸਾਲ ਤੱਕ ਵਿਰੋਧੀ ਧਿਰ ਵਿਚ ਰਹੀ। ਊਧਵ ਠਾਕਰੇ ਨੇ ਫੜਨਵੀਸ ਅਤੇ ਅਮਿਤ ਸ਼ਾਹ ’ਤੇ ਆਪਣੀ ਗੱਲ ਤੋਂ ਪਿੱਛੇ ਹਟਣ ਅਤੇ ਉਸ ਦੀ ਪਿੱਠ ਵਿਚ ਛੁਰਾ ਮਾਰਨ ਦਾ ਦੋਸ਼ ਲਾਉਂਦਿਆਂ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਅਤੇ ਕਾਂਗਰਸ ਨਾਲ ਮਹਾ ਵਿਕਾਸ ਆਘਾੜੀ ਦੀ ਸਰਕਾਰ ਬਣਾਉਣ ਲਈ ਹੱਥ ਮਿਲਾਇਆ ਸੀ। ਮਹਾਰਾਸ਼ਟਰ ਦੀ ਸਿਆਸਤ ਵਿਚ ਫੜਨਵੀਸ ਅਤੇ ਊਧਵ ਵਿਚਕਾਰ ਅਜੇ ਵੀ ਕੁੜੱਤਣ ਬਰਕਰਾਰ ਹੈ।

2022 ਵਿਚ, ਏਕਨਾਥ ਸ਼ਿੰਦੇ ਦੀ ਅਗਵਾਈ ਵਿਚ ਸ਼ਿਵ ਸੈਨਾ ਵਿਚ ਫੁੱਟ ਤੋਂ ਬਾਅਦ, ਜਿਸ ਦਾ ਦੋਸ਼ ਊਧਵ ਨੇ ਫੜਨਵੀਸ ਉੱਤੇ ਲਗਾਇਆ, ਭਾਜਪਾ ਮਹਾਰਾਸ਼ਟਰ ਵਿਚ ਸੱਤਾ ਵਿਚ ਵਾਪਸ ਆਈ। ਕੁਝ ਸਮੇਂ ਬਾਅਦ ਐੱਨ. ਸੀ. ਪੀ. ਵੀ ਵੱਖ ਹੋ ਗਈ ਅਤੇ ਅਜੀਤ ਪਵਾਰ ਦੀ ਅਗਵਾਈ ਵਾਲਾ ਧੜਾ ਭਾਜਪਾ-ਸ਼ਿਵ ਸੈਨਾ ਗੱਠਜੋੜ ਵਿਚ ਸ਼ਾਮਲ ਹੋ ਗਿਆ।

ਇਹ ਅਜੀਬ ਸਥਿਤੀ ਸੀ, ਜਿੱਥੇ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦੇ ਵੱਖ-ਵੱਖ ਧੜੇ ਇਕੋ ਸਮੇਂ ਸਰਕਾਰ ਅਤੇ ਵਿਰੋਧੀ ਧਿਰ ਦਾ ਹਿੱਸਾ ਸਨ। ਦੋਵਾਂ ਪਾਰਟੀਆਂ ਦੇ ਵਿਰੋਧੀ ਧੜਿਆਂ ਨੇ ਫੜਨਵੀਸ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ’ਤੇ ‘ਵੰਡ ਦੀ ਸਿਆਸਤ’ ਕਰਨ ਦਾ ਦੋਸ਼ ਲਗਾਇਆ ਅਤੇ ਫੜਨਵੀਸ ’ਤੇ ਵੰਡ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ।

ਅੱਜ ਜਦੋਂ ਮਹਾਯੁਤੀ ਗੱਠਜੋੜ ਦੀ ਵੱਡੀ ਜਿੱਤ ਕਾਰਨ ਉਨ੍ਹਾਂ ਦਾ ਦੋਹਾ ਇੰਟਰਨੈੱਟ ’ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਭਾਜਪਾ ਨੇ ਲਗਭਗ 90 ਫੀਸਦੀ ਦੀ ਸਟ੍ਰਾਈਕ ਰੇਟ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ, ਧਿਆਨ ਇਕ ਵਾਰ ਫਿਰ ਫੜਨਵੀਸ ਜਾਂ ‘ਦੇਵਾ ਭਾਊ’ ’ਤੇ ਹੈ, ਕਿਉਂਕਿ ਭਾਜਪਾ ਦੀ ਮੁਹਿੰਮ ਨੇ ਉਸ ਨੂੰ ਸਤੰਬਰ ਵਿਚ ਬ੍ਰਾਂਡ ਕੀਤਾ ਸੀ। ਪੂਰੀ ਮੁਹਿੰਮ ਦੌਰਾਨ, ਉਨ੍ਹਾਂ ਦੇ ਵਿਰੋਧੀਆਂ ਨੇ ਫੜਨਵੀਸ ਦਾ ਨਿਰਾਦਰ ਨਾਲ ਜ਼ਿਕਰ ਕੀਤਾ। ਅੰਨਾਜੀ ਦੇ ਰੂਪ ਵਿਚ ਫੜਨਵੀਸ ਪੰਤ, ਮਰਾਠਾ ਇਤਿਹਾਸ ਵਿਚ ਇਕ ਵਿਵਾਦਗ੍ਰਸਤ ਵਿਅਕਤੀ ਹਨ, ਜਿਨ੍ਹਾਂ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਵਿਰੁੱਧ ਸਾਜ਼ਿਸ਼ ਰਚਣ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲਈ ਬਹੁਤ ਸਾਰੇ ਲੋਕਾਂ ਵਲੋਂ ‘ਗੱਦਾਰ’ ਮੰਨਿਆ ਜਾਂਦਾ ਹੈ।

ਅੱਜ ਮਹਾਰਾਸ਼ਟਰ ਵਿਚ ਫੜਨਵੀਸ ਨੂੰ ਭਾਜਪਾ ਦੀ ਜਿੱਤ ਦੇ ਸ਼ਿਲਪਕਾਰ (ਆਰਕੀਟੈਕਟ) ਵਜੋਂ ਦੇਖਿਆ ਜਾ ਰਿਹਾ ਹੈ ਪਰ ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਰਾਜ ਵਿਚ ਲੜੀਆਂ 28 ਸੀਟਾਂ ਵਿਚੋਂ ਸਿਰਫ਼ 9 ਸੀਟਾਂ ਹੀ ਜਿੱਤੀਆਂ ਸਨ। ਉਨ੍ਹਾਂ ਕਿਹਾ, ‘‘ਮੈਂ ਮਹਾਰਾਸ਼ਟਰ ’ਚ ਪਾਰਟੀ ਦੇ ਪ੍ਰਦਰਸ਼ਨ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਕੇਂਦਰੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰ ਕੇ ਮੈਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਮੈਂ ਪਾਰਟੀ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ।’’ ਫਿਰ ਫੜਨਵੀਸ ਨੇ ਮੁੰਬਈ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਜੋ ਕਿਹਾ, ਉਸ ਨੇ ਰਾਸ਼ਟਰੀ ਪੱਧਰ ’ਤੇ ਹਲਚਲ ਮਚਾ ਦਿੱਤੀ। ਪੰਜ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 148 ਸੀਟਾਂ ’ਤੇ ਚੋਣ ਲੜੀ ਅਤੇ ਇਨ੍ਹਾਂ ’ਚੋਂ 132 ’ਤੇ ਜਿੱਤ ਹਾਸਲ ਕੀਤੀ।

ਕਰੀਅਰ ਦੀ ਸ਼ੁਰੂਆਤ

ਬਹੁਤ ਘੱਟ ਉਮਰ ’ਚ ਸ਼ੁਰੂ ਹੋਏ ਆਪਣੇ ਸਿਆਸੀ ਕਰੀਅਰ ਵਿਚ ਉਨ੍ਹਾਂ ਨੇ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਪ੍ਰਾਪਤ ਕੀਤੀਆਂ। ਨਾਗਪੁਰ ਵਿਚ ਇਕ ਸਾਧਾਰਨ ਪਿਛੋਕੜ ਵਾਲੇ ਫੜਨਵੀਸ ਇਕ ਅਜਿਹੇ ਪਰਿਵਾਰ ਨਾਲ ਸਬੰਧਤ ਸਨ ਜਿਸਦਾ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਅਤੇ ਜਨਸੰਘ ਨਾਲ ਡੂੰਘਾ ਸਬੰਧ ਸੀ। ਉਨ੍ਹਾਂ ਦੇ ਪਿਤਾ ਗੰਗਾਧਰ ਫੜਨਵੀਸ ਵਿਧਾਨ ਪ੍ਰੀਸ਼ਦ ਦੇ ਮੈਂਬਰ ਸਨ ਅਤੇ ਜਨਸੰਘ ਨਾਲ ਜੁੜੇ ਹੋਏ ਸਨ। ਫੜਨਵੀਸ ਬਹੁਤ ਛੋਟੀ ਉਮਰ ਵਿਚ ਆਰ. ਐੱਸ. ਐੱਸ. ਵਿਚ ਸ਼ਾਮਲ ਹੋ ਗਏ ਸਨ। ਆਪਣੇ ਵਿਦਿਆਰਥੀ ਜੀਵਨ ਦੌਰਾਨ ਉਨ੍ਹਾਂ ਨੇ ਆਰ. ਐੱਸ. ਐੱਸ. ਨਾਲ ਸਬੰਧਤ ਸੱਜੇ-ਪੱਖੀ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਵਿਚ ਸ਼ਾਮਲ ਹੋ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਉਹ 27 ਸਾਲ ਦੀ ਉਮਰ ਵਿਚ ਨਾਗਪੁਰ ਸ਼ਹਿਰ ਦੇ ਸਭ ਤੋਂ ਨੌਜਵਾਨ ਮੇਅਰ ਬਣੇ।

ਉਹ ਮਹਾਰਾਸ਼ਟਰ ਦੇ ਦੂਜੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ, ਦੇਸ਼ ਦੇ ਇਤਿਹਾਸ ਵਿਚ ਦੂਜੇ ਸਭ ਤੋਂ ਨੌਜਵਾਨ ਮੇਅਰ ਅਤੇ ਸੂਬੇ ਵਿਚ ਪੂਰੇ 5 ਸਾਲਾਂ ਦੇ ਕਾਰਜਕਾਲ ਦੀ ਸੇਵਾ ਕਰਨ ਵਾਲੇ ਸਿਰਫ 2 ਮੁੱਖ ਮੰਤਰੀਆਂ ਵਿਚੋਂ ਇੱਕ ਹਨ। ਉਨ੍ਹਾਂ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਅਗਵਾਈ ਨੇ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੋਵਾਂ ਦੀ ਕਰਮ ਭੂਮੀ ਨਾਗਪੁਰ ਨੂੰ ਬਦਲ ਦਿੱਤਾ।

ਮੁੜ-ਉਭਾਰ

ਉਨ੍ਹਾਂ ਦੇ ਮੌਜੂਦਾ ਮੁੜ-ਉਭਾਰ ਨੂੰ ਉਨ੍ਹਾਂ ਦੇ ਸਬਰ, ਲਗਨ, ਲਚਕਤਾ, ਰਣਨੀਤਕ ਸੋਚ ਅਤੇ ਅਨੁਕੂਲਤਾ ਦੇ ਪ੍ਰਮਾਣ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਟੀ ਦੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਲਈ ਹੈ, ਪਾਰਟੀ ਦੇ ਹਿੱਤ ਵਿਚ ਕਈ ਰੁਕਾਵਟਾਂ ਨੂੰ ਤੋੜਿਆ ਹੈ, ਪਾਰਟੀ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਬਹੁਤ ਜੋਖਮ ਉਠਾਇਆ ਹੈ ਅਤੇ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਲਈ ਰਣਨੀਤੀਆਂ ਘੜੀਆਂ ਹਨ। 2019 ਵਿਚ, ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਕਿ ਉਹ ਮੁੜ ਸੱਤਾ ’ਚ ਪਰਤਣਗੇ ‘ਮੀ ਪੁਨਹਾ ਯੇੇ ਇਨ’ ਕਵਿਤਾ ਨੂੰ ਸੋਸ਼ਲ ਮੀਡੀਆ ’ਤੇ ਸਾਲਾਂ ਤੱਕ ਟ੍ਰੋਲ ਕੀਤਾ ਗਿਆ ਸੀ, ਜਿਸ ਨਾਲ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਕੀ ਪਾਰਟੀ ਦੇ ਅੰਦਰ ਉਨ੍ਹਾਂ ਦੀ ਮਹੱਤਤਾ ਘੱਟ ਗਈ ਹੈ।

2022 ’ਚ ਸ਼ਿਵ ਸੈਨਾ ’ਚ ਫੁੱਟ ਤੋਂ ਬਾਅਦ ਜਦੋਂ ਏਕਨਾਥ ਸ਼ਿੰਦੇ ਨੇ ਭਾਜਪਾ ਨਾਲ ਹੱਥ ਮਿਲਾਇਆ ਤਾਂ ਫੜਨਵੀਸ ਦੇ ਕਈ ਹਮਾਇਤੀਆਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਇਸ ਦੀ ਬਜਾਏ, ਫੜਨਵੀਸ ਨੇ ਖੁਦ ਐਲਾਨ ਕੀਤਾ ਕਿ ਉਹ ਮੁੱਖ ਮੰਤਰੀ ਹੋਣਗੇ ਅਤੇ ਭਾਵੇਂ ਉਹ ਸੱਤਾ ਤੋਂ ਬਾਹਰ ਰਹਿਣਾ ਚਾਹੁੰਦੇ ਸਨ, ਪਰ ਪਾਰਟੀ ਦੇ ਨਿਰਦੇਸ਼ਾਂ ਕਾਰਨ ਉਹ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਇਹ ਇਕ ਕਦਮ ਹੇਠਾਂ ਮੰਨਿਆ ਗਿਆ।

ਇਕ ਸਿਆਸਤਦਾਨ ਵਜੋਂ ਉਹ ਆਪਣੇ ਬਾਰੇ ਪੈਦਾ ਹੋਈ ਧਾਰਨਾ ਪ੍ਰਤੀ ਬੇਹੱਦ ਸੁਚੇਤ ਅਤੇ ਸਾਵਧਾਨ ਰਹਿੰਦੇ ਹਨ। ਉਨ੍ਹਾਂ ਦੇ ਬਹੁਤ ਸਾਰੇ ਸਿਆਸੀ ਵਿਰੋਧੀ ਉਸ ਨੂੰ ਇਕੋ ਸਮੇਂ ਹੁਸ਼ਿਆਰ ਅਤੇ ਅਸੁਰੱਖਿਅਤ ਦੱਸਦੇ ਹਨ, ਇਕ ਅਜਿਹਾ ਆਦਮੀ ਜੋ ਮੁਕਾਬਲੇ ਨੂੰ ਬਹੁਤਾ ਪਸੰਦ ਨਹੀਂ ਕਰਦਾ। ਮਹਾਰਾਸ਼ਟਰ ਦੇ ਸਿਆਸੀ ਮਾਹੌਲ ਵਿਚ ਬਹੁਤ ਸਾਰੇ ਸੀਨੀਅਰ ਸਿਆਸਤਦਾਨਾਂ ਦੇ ਉਲਟ, ਉਹ ਕਿਸੇ ਅਜਿਹੇ ਵਿਅਕਤੀ ਵਜੋਂ ਨਹੀਂ ਜਾਣੇ ਜਾਂਦੇ ਹਨ ਜੋ ਆਪਣੇ ਵਿਚਾਰਾਂ ਅਤੇ ਯੋਜਨਾਵਾਂ ਬਾਰੇ ਖੁੱਲ੍ਹ ਕੇ ਚਰਚਾ ਕਰਦੇ ਹਨ। ਉਹ ਅਜਿਹੇ ਵਿਅਕਤੀ ਹਨ ਜੋ ਬਹੁਤ ਤੇਜ਼ੀ ਨਾਲ ਪੌੜੀ ਚੜ੍ਹਦੇ ਨਜ਼ਰ ਆਉਂਦੇ ਹਨ। 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਦੇਵੇਂਦਰ ਫੜਨਵੀਸ ਦਾ ਤੋਹਫ਼ਾ ਦੇਣ’ ਲਈ ਨਾਗਪੁਰ ਦਾ ਧੰਨਵਾਦ ਕੀਤਾ ਸੀ।

2024 ’ਚ ਸੂਬਾਈ ਵਿਧਾਨ ਸਭਾ ਦੀ ਜਿੱਤ ਤੋਂ ਬਾਅਦ ਮੋਦੀ ਨੇ ਉਨ੍ਹਾਂ ਨੂੰ ‘ਪਰਮ ਮਿੱਤਰ’ ਕਿਹਾ ਸੀ। ਕਸ਼ਮੀਰ ਤੋਂ ਲੈ ਕੇ ਅਯੁੱਧਿਆ ਤੱਕ ਉਨ੍ਹਾਂ ਨੇ ਕਈ ਮੁਹਿੰਮਾਂ ਵਿਚ ਹਿੱਸਾ ਲਿਆ ਹੈ। ਸੰਘ ਦੇ ਇਕ ਨਜ਼ਦੀਕੀ ਵਿਅਕਤੀ ਨੇ ਕਿਹਾ, ‘‘ਉਹ ਇਕ ਸੰਪੂਰਨ ਅਤੇ ਆਦਰਸ਼ ਸਿਆਸੀ ਆਗੂ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਯੋਗਤਾ ਦੇ ਆਧਾਰ ’ਤੇ ਸਥਾਪਿਤ ਕੀਤਾ ਹੈ।’’

-ਵਿਨੇ ਦੇਸ਼ਪਾਂਡੇ ਪੰਡਿਤ
 

  • Shiv Sena
  • Devendra Fadnavis
  • Maharashtra Legislative Assembly
  • ਸ਼ਿਵ ਸੈਨਾ
  • ਦੇਵੇਂਦਰ ਫੜਨਵੀਸ
  • ਮਹਾਰਾਸ਼ਟਰ ਵਿਧਾਨ ਸਭਾ

‘ਤਾਰੀਖ ਪਰ ਤਾਰੀਖ’ ਦੇ ਦਿਨ ਅਜੇ ਲੱਦੇ ਨਹੀਂ

NEXT STORY

Stories You May Like

  • hospital nicu fire rescued
    ਨਵਜੰਮੇ ਬੱਚਿਆਂ ਦੇ ਵਾਰਡ 'ਚ ਲੱਗ ਗਈ ਅੱਗ, ਮਹਾਰਾਸ਼ਟਰ ਦੇ ਹਸਪਤਾਲ 'ਚ ਪਈਆਂ ਭਾਜੜਾਂ
  • anahat makes a stunning start at qatar classic
    ਅਨਾਹਤ ਦਾ ਕਤਰ ਕਲਾਸਿਕ ਵਿੱਚ ਸ਼ਾਨਦਾਰ ਆਗਾਜ਼
  • samples of medicines for heart  fever  diabetes  bp fail
    ਦਿਲ,ਬੁਖ਼ਾਰ, ਸ਼ੂਗਰ, BP ਦੀਆਂ ਦਵਾਈਆਂ ਦੇ ਸੈਂਪਲ ਫ਼ੇਲ, ਜਾਂਚ ਦੇ ਘੇਰੇ 'ਚ 199 ਮੈਡੀਸਨ
  • 650th birth anniversary of sri guru ravidass maharaj ji
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ 'ਚ ਸ਼ਾਨਦਾਰ ਡਰੋਨ ਸ਼ੋਅ
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ
  • rahul gandhi bjp
    ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ
  • bjp journey
    ਕੇਂਦਰ ’ਚ ਭਾਜਪਾ ਦੇ ਉਭਾਰ ਦਾ ਸਫਰ
  • stock markets   heavy buying in shares of it companies  hdfc bank
    IT ਕੰਪਨੀਆਂ ਤੇ HDFC ਬੈਂਕ ਦੇ ਸ਼ੇਅਰਾਂ 'ਚ ਭਾਰੀ ਖਰੀਦਦਾਰੀ ਕਾਰਨ ਸ਼ੇਅਰ ਬਾਜ਼ਾਰਾਂ 'ਚ ਵਾਧਾ
  • jalandhar police register fir against singer nijjar
    ਪਾਲੀਵੁੱਡ ਗਾਇਕ ਨਿੱਝਰ ਦੀਆਂ ਵਧੀਆਂ ਮੁਸ਼ਕਿਲਾਂ, ਜਲੰਧਰ ਪੁਲਸ ਨੇ ਦਰਜ ਕੀਤੀ FIR
  • punjab weather imd heavy rain alert
    ਪੰਜਾਬ 'ਚ 5 ਦਿਨ ਮੌਸਮ ਰਹੇਗਾ ਖ਼ਰਾਬ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • hooliganism in jalandhar gunshots fired in the area
    ਜਲੰਧਰ 'ਚ ਚੱਲੀਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
  • controversy shooting of singer nijjar s new song in dav college jalandhar
    ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ...
  • harjap singh sangha meets nz high commissioner
    ਹਰਜਾਪ ਸਿੰਘ ਸੰਘਾ ਨੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਅਹਿਮ...
  • adarsh   nagar market park jalandhar
    ਆਦਰਸ਼ ਨਗਰ ਮਾਰਕੀਟ ਦਾ ਪਾਰਕ ਬਚਾਉਣ ਦੀ ਲੜਾਈ ਹੁਣ ਸੀ. ਐੱਮ. ਦਰਬਾਰ ਤਕ ਪਹੁੰਚੀ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • fake travel agent arrested
    ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਜ਼ੀ...
Trending
Ek Nazar
amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mayavati politics
      ਕੀ ਮਾਇਆਵਤੀ ਯੂ. ਪੀ. ਦੀ ਸਿਆਸਤ ’ਚ ਵਾਪਸੀ ਕਰ ਸਕੇਗੀ ?
    • fraud under the guise of sending people abroad continues unabated
      ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
    • bjp trump card yogi
      ਨੌਜਵਾਨਾਂ ਦੀ ਬੇਚੈਨੀ, ਜਾਤੀਗਤ ਪਾੜਿਆਂ ਦੇ ਬਾਵਜੂਦ ਯੂ. ਪੀ. ’ਚ ਯੋਗੀ ਕਿਉਂ ਹਨ...
    • tax article
      ਟੈਕਸ ਅਸੀਂ ਦਿੰਦੇ ਹਾਂ, ਹਿਸਾਬ ਕੌਣ ਦੇਵੇਗਾ?
    • brics
      ਘੇਰੇ ਤੋਂ ਧੁਰੀ ਤੱਕ: ਬ੍ਰਿਕਸ ’ਚ ਭਾਰਤ ਦਾ ਸਫ਼ਰ
    • mcd
      MCD ਅਣਦੇਖੀ ਕਰਦੀ ਹੈ, ਪੁਲਸ ਚੁੱਪ ਰਹਿੰਦੀ ਹੈ ਅਤੇ ਭੁਗਤਦਾ ਨਾਗਰਿਕ ਹੈ
    • artificial intelligence is a double edged sword
      ‘ਦੋਧਾਰੀ ਤਲਵਾਰ ਹੈ ਮਸਨੂਈ ਬੁੱਧੀਮਤਾ’
    • g20 brics
      ਜੀ-20 ਤੋਂ ਬ੍ਰਿਕਸ ਤੱਕ, ਭਾਰਤ ਦੇ ‘ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ’ ਦਾ ਮਹੱਤਵ
    • gdp
      ਜੀ.ਡੀ.ਪੀ. ਦੇ ਅੰਕੜਿਆਂ ਨੂੰ ਆਈਨਾ ਦਿਖਾਓ
    • pakistan sikh pilgrims
      ਪਾਕਿਸਤਾਨ ਕਰ ਰਿਹੈ ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਪੂਜਾ-ਪਾਠ ਦੇ ਅਧਿਕਾਰ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +