Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 23, 2026

    3:44:58 AM

  • earthquake hits china  s tibet

    ਭਿਆਨਕ ਭੂਚਾਲ ਦਾ ਕਹਿਰ: 16 ਲੋਕਾਂ ਦੀ ਮੌਤ ਤੇ 32...

  • nepali servant drugges family  flees with jewelry and cash

    ਪੰਜਾਬ 'ਚ ਵੱਡੀ ਵਾਰਦਾਤ: ਪਰਿਵਾਰ ਨੂੰ ਬੇਹੋਸ਼ ਕਰ...

  • field parvinder jhota s wife in the assembly elections

    ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ...

  • punjabi boy usa

    ਅਮਰੀਕਾ 'ਚ ਪੰਜਾਬੀ ਮੁੰਡੇ ਨਾਲ ਵਾਪਰ ਗਈ ਅਣਹੋਣੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਕਸਿਤ ਭਾਰਤ ਦੇ ਕੇਂਦਰ ’ਚ ਕਿਸਾਨ ਨੂੰ ਸਥਾਪਿਤ ਕਰ ਸਕਦਾ ਹੈ ਐਗਰੋਵੋਲਟਿਕਸ

BLOG News Punjabi(ਬਲਾਗ)

ਵਿਕਸਿਤ ਭਾਰਤ ਦੇ ਕੇਂਦਰ ’ਚ ਕਿਸਾਨ ਨੂੰ ਸਥਾਪਿਤ ਕਰ ਸਕਦਾ ਹੈ ਐਗਰੋਵੋਲਟਿਕਸ

  • Edited By Harpreet Singh,
  • Updated: 22 Oct, 2026 05:01 PM
Blog
viksit bharat
  • Share
    • Facebook
    • Tumblr
    • Linkedin
    • Twitter
  • Comment

ਵਿਕਸਿਤ ਭਾਰਤ ਵੱਲ, ਭਾਰਤ ਦੀ ਯਾਤਰਾ ਦੀ ਨੀਂਹ, ਸਾਡੇ ਪਿੰਡਾਂ ਦੀ ਸਮ੍ਰਿੱਧੀ ’ਤੇ ਹੀ ਰੱਖੀ ਜਾਣੀ ਚਾਹੀਦੀ ਹੈ। ਜੋ ਕਿਸਾਨ ਰਾਸ਼ਟਰ ਨੂੰ ਭੋਜਨ ਪ੍ਰਦਾਨ ਕਰਦਾ ਹੈ, ਉਹ ਦੇਸ਼ ਦੇ ਆਰਥਿਕ ਵਿਕਾਸ ਤੋਂ ਪੈਦਾ ਹੋਣ ਵਾਲੇ ਮੌਕਿਆਂ ਵਿਚ ਪੂਰੇ ਹਿੱਸੇ ਦਾ ਹੱਕਦਾਰ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੰਨਦਾਤਾ ਦਾ ਸਸ਼ਕਤੀਕਰਨ ਸ਼ਾਸਨ ਦਾ ਇਕ ਪ੍ਰਮੁੱਖ ਉਦੇਸ਼ ਰਿਹਾ ਹੈ। ਐਗਰੋਵੋਲਟਿਕਸ , ਜਿਸ ਨੂੰ ਐਗਰੀ-ਪੀਵੀ ਵੀ ਕਿਹਾ ਜਾਂਦਾ ਹੈ, ਕਿਸਾਨਾਂ ਨੂੰ ਆਪਣੀ ਜ਼ਮੀਨ ’ਤੇ ਖੇਤੀ ਜਾਰੀ ਰੱਖਦੇ ਹੋਏ ਸਵੱਛ ਬਿਜਲੀ ਪੈਦਾ ਕਰਨ ਦੇ ਯੋਗ ਬਣਾ ਕੇ ਇਸ ਉਦੇਸ਼ ਨੂੰ ਅੱਗੇ ਲਿਜਾਣ ਦਾ ਇਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ। ਫੋਟੋਵੋਲਟਿਕਸ ਬਣਤਰਾਂ ਵਾਯੂਮੰਡਲੀ ਮੰਗ ਦੇ ਚਰਮ ਦੌਰ ’ਚ ਫਸਲਾਂ ਦੀ ਕੈਨੋਪੀ ਦੇ ਤਾਪਮਾਨ, ਵਾਸ਼ਪ ਉਤਸਰਜਨ ਦੀ ਜ਼ਰੂਰਤ ਅਤੇ ਮਿੱਟੀ ਦੀ ਨਮੀ ਦੇ ਨੁਕਸਾਨ ਨੂੰ ਘੱਟ ਕਰਦੀਆਂ ਹਨ, ਜਿਸ ਨਾਲ ਅਨੁਕੂਲ ਸੂਖਮ ਜਲਵਾਯੂ (ਮਾਈਕ੍ਰੋ ਕਲਾਈਮੇਟ) ਦਾ ਨਿਰਮਾਣ ਹੁੰਦਾ ਹੈ।

ਅਸਲ ਵਿਚ, ਸਾਲ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਸਾਡੀ ਰਾਸ਼ਟਰੀ ਯਾਤਰਾ ’ਚ ਭਾਰਤ ਦਾ ਖੇਤੀਬਾੜੀ ਖੇਤਰ ਖੇਤਾਂ ਤੋਂ ਸੌਰ ਊਰਜਾ ਉਤਪਾਦਨ ਦਾ ਇਕ ਸਸ਼ਕਤ ਮੰਚ ਬਣ ਕੇ ਉਭਰਿਆ ਹੈ। ਇਸ ਦੇ ਨਾਲ ਹੀ, ਭਾਰਤ ਸਰਕਾਰ ਦੇ ਸਫ਼ਲ ਯਤਨ ਪੀਐੱਮ-ਕੁਸੁਮ (ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉੱਥਾਨ ਮਹਾ-ਅਭਿਆਨ) ਦੇ ਰੂਪ ਵਿਚ ਪਹਿਲਾਂ ਹੀ ਦਿਖਾਈ ਦੇ ਰਹੇ ਹਨ, ਜਿਸ ਨੇ ਸਿੰਚਾਈ ਦੇ ਸੂਰਜੀਕਰਨ ਰਾਹੀਂ ਡੀਕਾਰਬੋਨਾਈਜ਼ੇਸ਼ਨ (ਕਾਰਬਨ ਨਿਕਾਸੀ ਵਿਚ ਕਮੀ) ਅਤੇ ਵਾਤਾਵਰਣ- ਅਨੁਕੂਲ ਟਿਕਾਊ ਖੇਤੀਬਾੜੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕੀਤਾ ਹੈ।

ਇਸ ਤੋਂ ਇਲਾਵਾ, ਪੀਐੱਮ-ਕੁਸੁਮ ਦੇ ਅਗਲੇ ਪੜਾਅ ਤਹਿਤ ਐਗਰੀ-ਫੋਟੋਵੋਲਟਿਕਸ ਲਈ ਵੱਖਰੀ ਵਿਵਸਥਾ ਬਣਾ ਕੇ ਸੌਰ ਊਰਜਾ ਉਤਪਾਦਨ ਨੂੰ ਗਤੀ ਦੇਣ ਦੇ ਯਤਨ ਕੀਤੇ ਜਾ ਰਹੇ ਹਨ। 21 ਤੋਂ ਸ਼ੁਰੂ ਹੋਏ ਅਤੇ 23 ਅਕਤੂਬਰ, 2026 ਤੱਕ ਚਲਣ ਵਾਲੇ 7ਵੇਂ ਐਗਰੋਵੋਲਟਿਕਸ ਵਿਸ਼ਵ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰੇਗਾ।

ਇਸ ਦਾ ਵਿਸ਼ਾ - ਪਾਵਰਿੰਗ ਦ ਗਲੋਬਲ ਸਾਊਥ - ਸਿੱਧੇ ਤੌਰ ’ਤੇ ਉਸ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦਾ ਹੈ ਜਿਸ ਨੂੰ ਨਿਭਾਉਣ ਲਈ ਭਾਰਤ ਤਤਪਰ ਹੈ। ਅਸੀਂ ਚਾਹੁੰਦੇ ਹਾਂ ਕਿ ਖੇਤੀਬਾੜੀ ਨਵੀਨਤਾ ਅਤੇ ਊਰਜਾ ਤਬਦੀਲੀ ਦੇ ਲਾਭ ਉਨ੍ਹਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਪਹੁੰਚਣ, ਜੋ ਭਾਰਤ ਦੇ ਕੁੱਲ ਕਿਸਾਨਾਂ ਦਾ ਲਗਭਗ 86 ਫੀਸਦੀ ਹਿੱਸਾ ਹਨ। ਇਹ ਸੰਮੇਲਨ ਇਕ ਅਜਿਹਾ ਦ੍ਰਿਸ਼ਟੀਕੋਣ ਤਿਆਰ ਕਰਨ ਵਿਚ ਮਦਦ ਕਰ ਸਕਦਾ ਹੈ ਜੋ ਭਾਰਤ ਦੇ ਪਿੰਡਾਂ ਦੀ ਸੇਵਾ ਕਰੇ ਅਤੇ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ਾਂ ਨੂੰ ਵਿਵਹਾਰਕ ਅਨੁਭਵ ਪ੍ਰਦਾਨ ਕਰੇ।

ਸਾਡੇ ਲਈ ਪ੍ਰਸਥਾਨ ਬਿੰਦੂ ਕਿਸਾਨ ਦੀ ਆਜੀਵਿਕਾ ਹੈ। ਹਰ ਫਸਲ ਦੇ ਪਿੱਛੇ ਮਹੀਨਿਆਂ ਦੀ ਮਿਹਨਤ, ਲਗਾਈ ਗਈ ਪੂੰਜੀ ਅਤੇ ਇਕ ਪੂਰੇ ਪਰਿਵਾਰ ਦੀਆਂ ਉਮੀਦਾਂ ਜੁੜੀਆਂ ਹੁੰਦੀਆਂ ਹਨ। ਚੰਗੀ ਫਸਲ ਦਾ ਮਤਲਬ ਹਮੇਸ਼ਾ ਚੰਗੀ ਆਮਦਨ ਨਹੀਂ ਹੁੰਦਾ। ਮੌਸਮ, ਖੇਤੀਬਾੜੀ ਲਾਗਤ ਅਤੇ ਬਜ਼ਾਰ ਦੀਆਂ ਕੀਮਤਾਂ ਘਰੇਲੂ ਬਜਟ ਨੂੰ ਅਸਥਿਰ ਕਰ ਸਕਦੀਆਂ ਹਨ। ਲੋਕ ਨੀਤੀ ਨੂੰ ਕਿਸਾਨਾਂ ਨੂੰ ਇਨ੍ਹਾਂ ਗੈਰ-ਯਕੀਨੀਅਾਂ ਦਾ ਸਾਹਮਣਾ ਕਰਨ ਲਈ ਸਮਰੱਥ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਕਮਾਈ ਦੇ ਵਾਧੂ ਮੌਕੇ ਪੈਦਾ ਕਰਨੇ ਚਾਹੀਦੇ ਹਨ।

ਇੱਥੇ ਹੀ ਖੇਤੀਬਾੜੀ ਅਤੇ ਨਵਿਆਉਣਯੋਗ ਊਰਜਾ ਨੀਤੀ ਦਾ ਮੇਲ ਹੁੰਦਾ ਹੈ। ਐਗਰੋਵੋਲਟਿਕਸ ਖੇਤੀ ਦੇ ਅਨੁਕੂਲ ਬਣਤਰਾਂ ਅਤੇ ਦੂਰੀਆਂ ਰਾਹੀਂ ਇਕ ਹੀ ਜ਼ਮੀਨ ’ਤੇ ਖੇਤੀ ਅਤੇ ਸੌਰ ਉਤਪਾਦਨ ਦੋਵਾਂ ਨੂੰ ਜੋੜਦਾ ਹੈ। ਇਹ ਕਿਸਾਨ ਨੂੰ ਬਿਜਲੀ ਤੋਂ ਮਾਲੀਆ ਦਾ ਇਕ ਵਾਧੂ ਸੋਮਾ ਪ੍ਰਦਾਨ ਕਰ ਸਕਦਾ ਹੈ। ਜਿੱਥੇ ਸੌਰ ਊਰਜਾ ਡੀਜ਼ਲ ਜਾਂ ਖਰੀਦੀ ਗਈ ਬਿਜਲੀ ਦੀ ਥਾਂ ਲਵੇਗੀ, ਉੱਥੇ ਇਹ ਲਾਗਤ ਵੀ ਘਟਾ ਸਕਦੀ ਹੈ। ਐਗਰੀ-ਪੀਵੀ ਦੇ ਤਹਿਤ ਬਣਨ ਵਾਲੀ ਅਨੁਕੂਲ ਸੂਖਮ ਜਲਵਾਯੂ ਬਹੁਤ ਜ਼ਿਆਦਾ ਗਰਮੀ ਦੇ ਤਣਾਅ (ਹੀਟ ਸਟਰੈੱਸ), ਸੋਕੇ, ਬਹੁਤ ਜ਼ਿਆਦਾ ਸੌਰ ਰੇਡੀਏਸ਼ਨ ਅਤੇ ਗੜੇਮਾਰੀ ਦੇ ਖ਼ਿਲਾਫ਼ ਵਾਧੂ ਸੁਰੱਖਿਆ ਪ੍ਰਦਾਨ ਕਰਦੀ ਹੈ।

ਅੰਨਦਾਤਾ ਦੇ ‘ਊਰਜਾਦਾਤਾ’ ਬਣਨ ਦੀ ਸੰਭਾਵਨਾ ਇਕ ਸਪਸ਼ਟ ਸਿਆਸੀ ਸੁਨੇਹਾ ਦਿੰਦੀ ਹੈ : ਕਿਸਾਨ ਨੂੰ ਭਾਰਤ ਦੀ ਊਰਜਾ ਸੰਪਦਾ ਦੇ ਸਿਰਜਣ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਲਾਭਵੰਦ ਵੀ ਹੋਣਾ ਚਾਹੀਦਾ ਹੈ। ਐਗਰੋਵੋਲਟਿਕਸ ਭਾਰਤ ਦੇ ਖੁਰਾਕ ਅਤੇ ਊਰਜਾ ਸੁਰੱਖਿਆ ਦੇ ਟੀਚਿਆਂ ਨੂੰ ਸਹਿਜਤਾ ਨਾਲ ਇਕੱਠੇ ਜੋੜ ਸਕਦਾ ਹੈ, ਜਿਸ ਨਾਲ ਇਕੋ ਹੀ ਜ਼ਮੀਨ ਰਾਸ਼ਟਰ ਦਾ ਪੋਸ਼ਣ ਵੀ ਕਰ ਸਕੇਗੀ ਅਤੇ ਉਸ ਦੇ ਭਵਿੱਖ ਨੂੰ ਊਰਜਾ ਵੀ ਦੇ ਸਕੇਗੀ।

ਇਹ ਅਹਿਮ ਇੱਛਾ 'ਆਤਮ-ਨਿਰਭਰ ਭਾਰਤ' ਦੇ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਸੌਰ ਊਰਜਾ ਦੇ ਖੇਤਰ ਵਿਚ ਭਾਰਤ ਦੇ ਵਿਸਥਾਰ ਨੇ ਇਹ ਸਾਬਤ ਕੀਤਾ ਹੈ ਕਿ ਜਦੋਂ ਨੀਤੀਆਂ ਨਿਵੇਸ਼ਕਾਂ ਨੂੰ ਵਿਸ਼ਵਾਸ ਦਿਵਾਉਂਦੀਆਂ ਹਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦੀਆਂ ਹਨ, ਤਾਂ ਨਿਰੰਤਰ ਸਿਆਸੀ ਅਗਵਾਈ ਕੀ ਹਾਸਲ ਕਰ ਸਕਦੀ ਹੈ। ਘਰੇਲੂ ਵੀਨਿਰਮਾਣ, ਪਾਰਦਰਸ਼ੀ ਖਰੀਦ ਅਤੇ ਊਰਜਾ ਬੁਨਿਆਦੀ ਢਾਂਚੇ ਵਿਚ ਨਿਵੇਸ਼ ਨੇ ਅੱਗੇ ਦੇ ਵਿਕਾਸ ਦੀ ਨੀਂਹ ਰੱਖਣ ਵਿਚ ਮਦਦ ਕੀਤੀ ਹੈ। ਐਗਰੋਵੋਲਟਿਕਸ ਇਨ੍ਹਾਂ ਮੌਕਿਆਂ ਨੂੰ ਗ੍ਰਾਮੀਣ ਅਰਥ-ਵਿਵਸਥਾ ਵਿਚ ਹੋਰ ਵਧੇਰੇ ਵਿਸਥਾਰ ਦੇ ਸਕਦਾ ਹੈ, ਜਿਸ ਵਿਚ ਸਥਾਪਨਾ, ਰੱਖ-ਰਖਾਅ ਅਤੇ ਖੇਤੀਬਾੜੀ ਸੇਵਾਵਾਂ ਨਾਲ ਜੁੜੇ ਰੋਜ਼ਗਾਰ ਸ਼ਾਮਲ ਹਨ।

ਵਿਕਾਸ ਨੂੰ ਲੈ ਕੇ ਸਾਡੀ ਸਰਕਾਰ ਦਾ ਦ੍ਰਿਸ਼ਟੀਕੋਣ ਸਾਨੂੰ ਇਨ੍ਹਾਂ ਮੌਕਿਆਂ ਨੂੰ ਆਪਸ ਵਿਚ ਜੋੜਨ ਦੀ ਜ਼ਿੰਮੇਵਾਰੀ ਦਿੰਦਾ ਹੈ। ਭਾਰਤ ਵਿਚ ਐਗਰੋਵੋਲਟਿਕਸ ਨੂੰ ਸਫ਼ਲਤਾਪੂਰਵਕ ਅਪਣਾਉਣ ਲਈ ਫਸਲਾਂ ਦੀ ਸਹੀ ਚੋਣ ਮੁੱਢਲੀਆਂ ਸ਼ਰਤਾਂ ਵਿਚੋਂ ਇੱਕ ਹੈ। ਇਸ ਲਈ ਫਸਲਾਂ ਦੀ ਚੋਣ ਵਿਚ ਸ਼ੈਡੋ ਟੋਲਰੈਂਸ ਅਤੇ ਰੁਕ-ਰੁਕ ਕੇ ਮਿਲਣ ਵਾਲੇ ਰੇਡੀਏਸ਼ਨ ਵਿਚ ਸਥਿਰ ਉਤਪਾਦਕਤਾ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਤਪਾਦਕਤਾ ਬਣਾਈ ਰੱਖਣ ਲਈ ਢੁਕਵਾਂ ਖੇਤੀਬਾੜੀ ਪ੍ਰਬੰਧਨ—ਜਿਵੇਂ ਲਾਈਨਾਂ ਵਿਚਕਾਰ ਬਿਜਾਈ, ਲੋੜੀਂਦੀ ਸਿੰਚਾਈ ਅਤੇ ਪੌਸ਼ਟਿਕ ਤੱਤਾਂ ਦੀ ਸਪਲਾਈ ਅਤੇ ਉਚਿਤ ਫਸਲ ਚੱਕਰ—ਲਾਜ਼ਮੀ ਹੈ।

ਐਗਰੋਵੋਲਟਿਕਸ ਡਿਜ਼ਾਈਨਾਂ ਦਾ ਆਮ ਟੀਚਾ ਫਸਲ ਦੀ ਕੈਨੋਪੀ ਤੱਕ ਲਗਭਗ 70 ਪ੍ਰਤੀਸ਼ਤ ਜਾਂ ਉਸ ਤੋਂ ਵੱਧ ਕੁਦਰਤੀ ਰੇਡੀਏਸ਼ਨ ਬਣਾਈ ਰੱਖਣਾ ਹੋਣਾ ਚਾਹੀਦਾ ਹੈ, ਜਦੋਂ ਕਿ ਐਡਜਸਟੇਬਲ ਪੀਵੀ ਪੈਨਲ ਰੇਡੀਏਸ਼ਨ-ਸੰਵੇਦਨਸ਼ੀਲ ਵਾਧਾ ਪੜਾਵਾਂ ਦੌਰਾਨ ਵਾਧੂ ਲਚਕਤਾ ਪ੍ਰਦਾਨ ਕਰ ਸਕਦੇ ਹਨ। ਇਕ ਪਿੰਡ ਨੂੰ ਉਤਪਾਦਕ ਖੇਤਾਂ, ਭਰੋਸੇਯੋਗ ਊਰਜਾ ਅਤੇ ਬਾਜ਼ਾਰਾਂ ਤੱਕ ਪਹੁੰਚ ਦੀ ਜ਼ਰੂਰਤ ਹੁੰਦੀ ਹੈ।

ਇਸ ਲਈ ਖੇਤੀਬਾੜੀ ਅਤੇ ਊਰਜਾ ਵਿਭਾਗਾਂ ਨੂੰ ਰਾਜ ਸਰਕਾਰਾਂ, ਖੋਜ ਸੰਸਥਾਨਾਂ ਅਤੇ ਸਥਾਨਕ ਸੰਸਥਾਵਾਂ ਦੇ ਨਾਲ ਮਿਲ ਕੇ ਯੋਜਨਾ ਬਣਾਉਣੀ ਚਾਹੀਦੀ ਹੈ। ਕਿਸਾਨ ਇਨ੍ਹਾਂ ਸਾਰੇ ਫੈਸਲਿਆਂ ਦੇ ਨਤੀਜਿਆਂ ਨੂੰ ਆਪਣੀ ਇਕ ਹੀ ਜੋਤ ’ਤੇ ਅਨੁਭਵ ਕਰਦਾ ਹੈ; ਸਾਡੇ ਸੰਸਥਾਨਾਂ ਨੂੰ ਵੀ ਇਸੇ ਇਕਜੁੱਟਤਾ ਦੀ ਭਾਵਨਾ ਦੇ ਨਾਲ ਕੰਮ ਕਰਨ ਵਿਚ ਸਮਰੱਥ ਹੋਣਾ ਚਾਹੀਦਾ ਹੈ।

ਐਗਰੋਵੋਲਟਿਕਸ ਦਾ ਸਿਆਸੀ ਆਧਾਰ ਇਸ ਗੱਲ ’ਤੇ ਟਿਕਿਆ ਹੈ ਕਿ ਵਿਕਾਸ ਨਾਲ ਕਿਸ ਨੂੰ ਲਾਭ ਮਿਲਦਾ ਹੈ। ਊਰਜਾ ਸੁਰੱਖਿਆ ਵਿਚ ਵਾਧੇ ਨਾਲ ਗ੍ਰਾਮੀਣ ਰੋਜ਼ੀ ਰੋਟੀ ਨੂੰ ਮਜ਼ਬੂਤੀ ਮਿਲਣੀ ਚਾਹੀਦੀ ਹੈ। ਸਵੱਛ ਤਕਨੀਕ ਵਿਚ ਨਿਵੇਸ਼ ਨਾਲ ਪਿੰਡਾਂ ਦੇ ਕਿਸਾਨਾਂ ਅਤੇ ਨੌਜਵਾਨਾਂ ਲਈ ਮੌਕੇ ਪੈਦਾ ਹੋਣੇ ਚਾਹੀਦੇ ਹਨ। ਵਿਕੇਂਦ੍ਰੀਕ੍ਰਿਤ ਐਗਰੀ-ਪੀਵੀ ਅਤੇ ਪੀਐੱਮ-ਕੁਸੁਮ ਦੇ ਅਗਲੇ ਪੜਾਅ ਵਿਚ ਡੀਜ਼ਲ ਅਤੇ ਗਰਿੱਡ ਬਿਜਲੀ ਦੀ ਲਾਗਤ ’ਤੇ ਰਾਸ਼ਟਰ ਦੇ ਵਿੱਤੀ ਬੋਝ ਨੂੰ ਘਟਾਉਣ ਦੀ ਭਾਰੀ ਸਮਰੱਥਾ ਹੈ। ਭਾਰਤ ਦੀ ਅੰਤਰਰਾਸ਼ਟਰੀ ਅਗਵਾਈ ਨੂੰ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਤਰ੍ਹਾਂ ਨਾਲ ਵਿਕਾਸ ਹਾਸਲ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਦੇ ਨਾਗਰਿਕਾਂ ਦੇ ਹਿਤ ਵਿਚ ਹੋਵੇ। ਇਹੀ ਉਹ ਜ਼ਿੰਮੇਵਾਰੀਆਂ ਹਨ, ਜੋ ਇਸ ਸੰਮੇਲਨ ਨੂੰ ਸਿਰਫ਼ ਇਕ ਰਸਮੀ ਬੈਠਕ ਤੋਂ ਕਿਤੇ ਵੱਧ ਮਹੱਤਵਪੂਰਨ ਬਣਾਉਂਦੀਆਂ ਹਨ।

ਜਦੋਂ ਅਸੀਂ ਨਵੀਂ ਦਿੱਲੀ ਵਿਚ ਵਿਸ਼ਵ ਦਾ ਸਵਾਗਤ ਕਰ ਰਹੇ ਹਾਂ, ਤਾਂ ਸਾਡੀਆਂ ਉਮੀਦਾਂ ਵਿਵਹਾਰਕ ਹਨ। ਇਨ੍ਹਾਂ ਚਰਚਾਵਾਂ ਨਾਲ ਬਿਹਤਰ ਪਰਖੇ ਗਏ ਪ੍ਰਾਜੈਕਟਾਂ, ਗਿਆਨ ਸਾਂਝਾ ਕਰਨ ਵਾਲੀਆਂ ਸਾਂਝੇਦਾਰੀਆਂ ਅਤੇ ਅਜਿਹੀਆਂ ਕਾਰੋਬਾਰੀ ਵਿਵਸਥਾਵਾਂ ਵਿਕਸਿਤ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ’ਤੇ ਕਿਸਾਨ ਭਰੋਸਾ ਕਰ ਸਕਣ। ‘ਵਿਕਸਿਤ ਭਾਰਤ’ ਤਾਂ ਹੀ ਅੱਗੇ ਵਧੇਗਾ ਜਦੋਂ ਛੋਟੇ ਕਿਸਾਨਾਂ ਕੋਲ ਸਮ੍ਰਿੱਧੀ ਦੇ ਨਵੇਂ ਸੋਮਿਆਂ ਵਿਚ ਹਿੱਸਾ ਲੈਣ ਦਾ ਭਰੋਸਾ ਅਤੇ ਸਾਧਨ ਹੋਣਗੇ। ਐਗਰੋਵੋਲਟਿਕਸ ਖੇਤੀਬਾੜੀ ਨੂੰ ਆਪਣੀ ਨੀਂਹ ਅਤੇ ਅੰਨਦਾਤਾ ਨੂੰ ਆਪਣੇ ਕੇਂਦਰ ਵਿਚ ਰੱਖ ਕੇ ਇਸ ਟੀਚੇ ਦੀ ਪ੍ਰਾਪਤੀ ਵਿਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ।

-ਪ੍ਰਹਿਲਾਦ ਜੋਸ਼ੀ ਤੇ ਸ਼ਿਵਰਾਜ ਸਿੰਘ ਚੌਹਾਨ

  • Viksit Bharat
  • Farmers
  • Arovoltaics

ਸੀ.ਜੇ.ਪੀ. ਨੇ ਆਪਣੀ ਸਮਰੱਥਾ ਤੋਂ ਕਿਤੇ ਵੱਡਾ ਨਿਸ਼ਾਨਾ ਚੁਣ ਲਿਆ

NEXT STORY

Stories You May Like

  • farmers in bangladesh are blindly using pesticides
    ਉਪਜ ਵਧਾਉਣ ਲਈ ਪਰੋਸਿਆ ਜਾ ਰਿਹੈ ਜ਼ਹਿਰ, ਬੰਗਲਾਦੇਸ਼ 'ਚ ਕਿਸਾਨ ਅੰਨ੍ਹੇਵਾਹ ਕਰ ਰਹੇ ਕੀਟਨਾਸ਼ਕਾਂ ਦੀ ਵਰਤੋਂ
  • will there be heavy fees at the airport due to excess baggage
    ਕੀ ਹਵਾਈ ਅੱਡੇ 'ਤੇ ਸਾਮਾਨ ਦੇ ਜ਼ਿਆਦਾ ਭਾਰ ਕਾਰਨ ਲੱਗੇਗੀ ਭਾਰੀ ਫੀਸ? ਸਰਕਾਰ ਕਰ ਸਕਦੀ ਹੈ ਨਿਯਮਾਂ ਚ ਬਦਲਾਅ
  • european car companies to prioritize manufacturing in india
    ਯੂਰਪ ਦੀਆਂ ਕਾਰ ਕੰਪਨੀਆਂ ਭਾਰਤ ’ਚ ਨਿਰਮਾਣ ਨੂੰ ਦੇਣਗੀਆਂ ਤਰਜੀਹ, ਦੇਸ਼ ਬਣੇਗਾ ਗਲੋਬਲ ਕੇਂਦਰ : ਗੋਇਲ
  • indian  woman farmer  strawberry  united nations
    ਮਾਣ ਵਾਲੀ ਗੱਲ ; ਭਾਰਤ ਦੀ ਮਹਿਲਾ ਕਿਸਾਨ ਨੂੰ UN ਦੀ ਏਜੰਸੀ ਨੇ ਕੀਤਾ ਸਨਮਾਨਿਤ
  • statement by sports minister mansukh mandaviya
    ਭਾਰਤ ਖੇਡਾਂ ਨੂੰ ਰਾਸ਼ਟਰ ਨਿਰਮਾਣ ਦੇ ਕੇਂਦਰ 'ਚ ਰੱਖ ਰਿਹੈ : ਖੇਡ ਮੰਤਰੀ ਮਨਸੁਖ ਮਾਂਡਵੀਆ
  • punjab bandh farmers union parvinder jhota
    15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ ਯੂਨੀਅਨ ਨੇ ਕਰ 'ਤਾ ਵੱਡਾ ਐਲਾਨ
  • india is working towards strengthening relations with china again
    ਚੀਨ ਨਾਲ ਸਬੰਧ ਮੁੜ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ ਭਾਰਤ: ਪੀਯੂਸ਼ ਗੋਇਲ
  • supreme court  central government  metro  trains  passengers
    'ਸਭ ਕੁਝ ਠੱਪ ਨਹੀਂ ਕਰ ਸਕਦੇ...', ਟਰੇਨਾਂ ਰੱਦ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ
  • rain likely in these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਵੱਡੀ...
  • a dozen youths attack a vehicle  victim flees to save his life
    ਜਲੰਧਰ ਵਿਖੇ ਦਰਜਨ ਭਰ ਨੌਜਵਾਨਾਂ ਨੇ ਗੱਡੀ 'ਤੇ ਹਮਲਾ ਕਰਕੇ ਭੰਨੇ ਸ਼ੀਸ਼ੇ, ਨੌਜਵਾਨ...
  • network involved in smuggling of drugs and weapons busted in amritsar
    ਅੰਮ੍ਰਿਤਸਰ ’ਚ ਨਸ਼ੇ ਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਨੈੱਟਵਰਕ ਦਾ...
  • bullet motorcycle stolen from outside the house
    ਚੋਰਾਂ ਦੇ ਬੁਲੰਦ ਹੌਂਸਲੇ! ਘਰ ਦੇ ਬਾਹਰੋਂ ਬੁਲੇਟ ਮੋਟਰਸਾਈਕਲ ਹੋਇਆ ਚੋਰੀ
  • new twist young man suicide at girlfriend  s house  sister major revelations
    ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ!...
  • uproar in jalandhar politics
    ਜਲੰਧਰ ਦੀ ਸਿਆਸਤ ’ਚ ਹਲਚਲ! ਰਮਨ ਅਰੋੜਾ ਤੇ ਰਾਜਵਿੰਦਰ ਕੌਰ ਥਿਆੜਾ ਦੀ ਕਥਿਤ ਆਡੀਓ...
  • man dead on road accident
    ਪਿੰਡ ਢੱਡਾ ਦੇ ਨੇੜੇ ਵਾਪਰੇ ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਅਕਤੀ ਦੀ ਮੌਤ
  • strict action by punjab dgp gaurav yadav pharmaceutical drugs
    ਪੰਜਾਬ DGP ਸਖ਼ਤ! ਰਾਜਸਥਾਨ, ਹਿਮਾਚਲ ਸਣੇ ਵੱਖ-ਵੱਖ DGPs ਸਾਹਮਣੇ ਚੁੱਕਿਆ ਫਾਰਮਾ...
Trending
Ek Nazar
famous punjabi actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਅਦਾਕਾਰ, ਸਾਹਮਣੇ ਆਈਆਂ ਖੂਬਸੂਰਤ...

toronto temple to host indian consular camp

ਟੋਰਾਂਟੋ ਸਥਿਤ ਮੰਦਰ 'ਚ ਮੁੜ ਲੱਗੇਗਾ ਭਾਰਤੀ ਕੌਂਸਲੇਟ ਕੈਂਪ ! 15 ਥਾਵਾਂ 'ਤੇ...

trump claim about iran

ਟਰੰਪ ਨੇ ਈਰਾਨ ਨੂੰ 'ਹਰਾ' ਦੇਣ ਦਾ ਕੀਤਾ ਵੱਡਾ ਦਾਅਵਾ

female mp s office

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਦੇ ਦਫ਼ਤਰ 'ਚ ਰਥਿਆਰ ਸਣੇ ਦਾਖਲ ਹੋਇਆ ਵਿਅਕਤੀ

indians arrested

ਸ਼੍ਰੀਲੰਕਾ : ਕੇਂਦੂ ਪੱਤਿਆਂ ਦੀ ਤਸਕਰੀ ਦੀ ਕੋਸ਼ਿਸ਼ 'ਚ ਸੱਤ ਭਾਰਤੀ ਗ੍ਰਿਫ਼ਤਾਰ

toll plaza 25 crore narcotics people arrested

ਟੋਲ ਪਲਾਜ਼ਾ 'ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ

tripura  youth  content creator  delhi police  kiren rijiju

ਤ੍ਰਿਪੁਰਾ ਦੇ ਨੌਜਵਾਨ 'ਤੇ ਕੰਟੈਂਟ ਕ੍ਰਿਏਟਰ ਨੇ ਕੀਤੀਆਂ ਨਸਲੀ ਟਿੱਪਣੀਆਂ !...

veteran actress lashes out at rumors of financial crisis

"ਮੈਂ ਭੀਖ ਨਹੀਂ ਮੰਗ ਰਹੀ..!" ਆਰਥਿਕ ਤੰਗੀ ਦੀਆਂ ਅਫ਼ਵਾਹਾਂ 'ਤੇ ਭੜਕੀ ਦਿੱਗਜ...

bjp supporters  police  malda

ਭਾਜਪਾ ਸਮਰਥਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਗੋਲੀ ਮਾਰ ਕਰ 'ਤਾ ਕਤਲ,...

pope leo xiv

ਪੋਪ ਲੀਓ XIV ਪੂਰੀ ਤਰ੍ਹਾਂ ਸਿਹਤਮੰਦ , ਹੁਣ ਫੇਫੜਿਆਂ ਦੇ ਕੈਂਸਰ ਦੇ ਹੋਰ ਇਲਾਜ ਦੀ...

sonia gandhi  congress  instagram account  book

ਸੋਨੀਆ ਗਾਂਧੀ ਨੇ ਬਣਾਇਆ Instagram ਅਕਾਊਂਟ ! ਆਪਣੀ ਕਿਤਾਬ ਦੀ ਪਹਿਲੀ ਝਲਕ ਕੀਤੀ...

agniveer recruitment rally will be held in amritsar from december 7 to 17

ਅੰਮ੍ਰਿਤਸਰ ’ਚ 7 ਤੋਂ 17 ਦਸੰਬਰ ਤੱਕ ਹੋਵੇਗੀ 11 ਰੋਜ਼ਾ ਅਗਨੀਵੀਰ ਭਰਤੀ ਰੈਲੀ, 3...

fwice writes to pm modi supporting daler mehndi

ਦਲੇਰ ਮਹਿੰਦੀ ਦੀ ਸਟੇਜ 'ਤੇ ਬੇਇੱਜ਼ਤੀ ਕਰ ਬੁਰੇ ਫ਼ਸੇ 'ਮੰਤਰੀ ਸਾਬ੍ਹ' ! PM ਮੋਦੀ...

clocks time change in europe

ਕਰ ਲਵੋ ਤਿਆਰੀ, ਯੂਰਪ ਦਾ ਸਮਾਂ ਬਦਲਣ ਦੀ ਫਿਰ ਆ ਗਈ ਵਾਰੀ…

after the famous music director  his actor nephew also passes away

ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਗਰੋਂ ਅਦਾਕਾਰ ਭਤੀਜੇ ਨੇ ਵੀ ਤੋੜਿਆ ਦਮ ! ਇੰਡਸਟਰੀ...

temples in illinois

ਇਲੀਨੋਇਸ ਮੰਦਰ ਹਮਲੇ ਦੀ ਸਾਜ਼ਿਸ਼ ਦੀ ਨਫ਼ਰਤ ਅਪਰਾਧ ਵਜੋਂ ਹੋਵੇ ਜਾਂਚ : 105...

us iran conflict

ਈਰਾਨ 'ਤੇ ਨਹੀਂ ਕਰਾਂਗੇ ਹਮਲਾ ! ਅਮਰੀਕਾ ਅਤੇ ਇਜ਼ਰਾਈਲ ਨੇ ਕਰ'ਤਾ ਐਲਾਨ

migrants left us

ਟਰੰਪ ਦੇ ਦੂਜੇ ਕਾਰਜਕਾਲ 'ਚ 30 ਲੱਖ ਤੋਂ ਵੱਧ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • economical treatment
      ਸਸਤੇ ਇਲਾਜ ਲਈ ਸਿਰਫ ਸਖ਼ਤ ਨਿਯਮ ਅਤੇ ਕੀਮਤਾਂ ’ਤੇ ਲਗਾਮ ਕਾਫ਼ੀ ਨਹੀਂ
    • detain and protest
      ਪ੍ਰਦਰਸ਼ਨ, ਹਿਰਾਸਤ, ਰਿਹਾਈ ਅਤੇ ਫਿਰ ਪ੍ਰਦਰਸ਼ਨ : ਵਿਰੋਧ ਦੇ...
    • some traitors are putting india s security at risk
      ‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!
    • india us
      ਵਾਸ਼ਿੰਗਟਨ ਦਾ ਰੂਸ ਪ੍ਰਤੀ ਬਦਲਦਾ ਰੁਖ਼ ਭਾਰਤ-ਅਮਰੀਕਾ ਸਮਝੌਤੇ ਲਈ ਇਕ ਸੁਨੇਹਾ
    • when anarchy challenges democracy
      ਜਦੋਂ ਅਰਾਜਕਤਾ ਦਿੰਦੀ ਹੈ ਲੋਕਤੰਤਰ ਨੂੰ ਚੁਣੌਤੀ
    • kerala government for elders
      ਬਜ਼ੁਰਗਾਂ ਲਈ ਕੇਰਲਮ ਦੀ ਚੰਗੀ ਪਹਿਲ
    • has   vijay   chosen his right path
      ਕੀ ‘ਵਿਜੇ’ ਨੇ ਆਪਣਾ ਸਹੀ ਰਸਤਾ ਚੁਣ ਲਿਆ ਹੈ?
    • ongoing violence in manipur is extremely concerning
      ‘ਮਣੀਪੁਰ ’ਚ ਜਾਰੀ ਹਿੰਸਾ’ ਅਤਿਅੰਤ ਚਿੰਤਾਜਨਕ!
    • internet and common man
      ਇੰਟਰਨੈੱਟ ਦੀ ਜੰਗ ’ਚ ਆਮ ਆਦਮੀ ਦਾ ਕਿੰਨਾ ਫ਼ਾਇਦਾ ?
    • children right to the internet not a ban
      ਬੱਚਿਆਂ ਦਾ ਇੰਟਰਨੈੱਟ ਅਧਿਕਾਰ : ਪਾਬੰਦੀ ਨਹੀਂ, ਜ਼ਿੰਮੇਵਾਰੀ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +