Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    12:09:21 PM

  • punjab police employee found drunk in jalandhar viral video

    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ...

  • dispute over number plate

    ਕੈਨੇਡਾ 'ਚ 'ਬਿਸ਼ਨੋਈ' ਲਿਖੀ ਨੰਬਰ ਪਲੇਟ 'ਤੇ...

  • hormuz proposal

    ਕੀ ਖੁੱਲ੍ਹੇਗਾ ਹੋਰਮੁਜ਼ ? ਅਮਰੀਕਾ ਦੇ ਅਧਿਕਾਰਤ...

  • police raid former sgpc member amarjit chawla s house

    ਸਾਬਕਾ SGPC ਮੈਂਬਰ ਅਮਰਜੀਤ ਚਾਵਲਾ ਦੇ ਘਰ ਪੁਲਸ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ

BLOG News Punjabi(ਬਲਾਗ)

ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ

  • Edited By Anmol Tagra,
  • Updated: 25 Sep, 2026 08:42 PM
Blog
revised epf
  • Share
    • Facebook
    • Tumblr
    • Linkedin
    • Twitter
  • Comment

ਵਿਸ਼ਵਕਰਮਾ ਜਯੰਤੀ ’ਤੇ, ਕੰਮਗਾਰਾਂ ਅਤੇ ਸ਼ਿਲਪਕਾਰਾਂ ਦਾ ਸਨਮਾਨ ਕਰਨ ਵਾਲੇ ਇਸ ਤਿਉਹਾਰ ਦੇ ਮੌਕੇ ’ਤੇ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਲਈ ਤਨਖ਼ਾਹ ਹੱਦ ਨੂੰ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦੇ ਬਹੁਤ ਸਮੇਂ ਤੋਂ ਪੈਂਡਿੰਗ ਫ਼ੈਸਲੇ ਦਾ ਐਲਾਨ ਕੀਤਾ। ਕੋਈ ਪੁੱਛ ਸਕਦਾ ਹੈ ਕਿ ਹੱਦ ਵਿਚ 10,000 ਰੁਪਏ ਦੇ ਵਾਧੇ ਨਾਲ ਆਖ਼ਿਰ ਕੀ ਬਦਲਾਅ ਆਵੇਗਾ? ਇਸ ਸੋਧ ਦੀ ਜ਼ਰੂਰਤ ਕਿਉਂ ਹੈ ਅਤੇ ਇਸ ਦਾ ਕਰਮਚਾਰੀ ਜਾਂ ਰੁਜ਼ਗਾਰਦਾਤਾ ’ਤੇ ਕੀ ਅਸਰ ਪਵੇਗਾ? ਤਾਂ ਆਓ, ਮੁੱਢਲੀਆਂ ਗੱਲਾਂ ਤੋਂ ਸ਼ੁਰੂਆਤ ਕਰਦੇ ਹਾਂ।

25,000 ਰੁਪਏ ਦੀ ਇਹ ਵਿਧਾਨਕ ਤਨਖ਼ਾਹ ਹੱਦ ਲਾਜ਼ਮੀ ਈ. ਪੀ. ਐੱਫ., ਕਰਮਚਾਰੀ ਪੈਨਸ਼ਨ ਯੋਜਨਾ (ਈ. ਪੀ. ਐੱਸ.) ਅਤੇ ਕਰਮਚਾਰੀ ਜਮ੍ਹਾ-ਲਿੰਕਡ ਬੀਮਾ (ਈ. ਡੀ. ਐੱਲ. ਆਈ.) ਕਵਰੇਜ ਲਈ ਹੱਦ ਦਾ ਕੰਮ ਕਰਦੀ ਹੈ। ਇਹ ਤਿੰਨੋਂ ਯੋਜਨਾਵਾਂ ਭਾਰਤ ਵਿਚ ਤਨਖ਼ਾਹਦਾਰ ਕਾਮਿਆਂ ਲਈ ਸਮਾਜਿਕ ਸੁਰੱਖਿਆ ਢਾਂਚੇ ਦਾ ਮੁੱਖ ਅਾਧਾਰ ਹਨ : ਰਿਟਾਇਰਮੈਂਟ/ਐਮਰਜੈਂਸੀ ਫੰਡ; ਰੁਜ਼ਗਾਰਦਾਤਾ ਦੇ ਯੋਗਦਾਨ ਨਾਲ ਵਿੱਤ-ਪੋਸ਼ਿਤ ਪੈਨਸ਼ਨ ਫੰਡ, ਜਿਸ ਤੋਂ ਰਿਟਾਇਰਮੈਂਟ ਤੋਂ ਬਾਅਦ ਭੁਗਤਾਨ ਕੀਤਾ ਜਾਂਦਾ ਹੈ; ਅਤੇ ਜੀਵਨ ਬੀਮਾ, ਜੋ ਰੁਜ਼ਗਾਰਦਾਤਾ ਦੇ ਯੋਗਦਾਨ ਨਾਲ ਹੀ ਵਿੱਤ-ਪੋਸ਼ਿਤ ਕੀਤਾ ਜਾਂਦਾ ਹੈ, ਜਿਸ ਨਾਲ ਕਰਮਚਾਰੀ ਦੀ ਮੌਤ ਦੀ ਸਥਿਤੀ ਵਿਚ ਉਸ ਦੇ ਪਰਿਵਾਰ ਨੂੰ ਸਹਾਇਤਾ ਮਿਲ ਸਕੇ। ਪੂਰੀ ਤਰ੍ਹਾਂ ਉਚਿਤ ਇਹੀ ਹੈ ਕਿ ਸਮਾਜਿਕ ਸੁਰੱਖਿਆ ਨੂੰ ਸਾਲ 2014 ਤੋਂ ਸਥਿਰ ਕਿਸੇ ਅੰਕੜੇ ’ਤੇ ਅਾਧਾਰਿਤ ਨਾ ਰੱਖਿਆ ਜਾਵੇ, ਜਦਕਿ ਇਸ ਮਿਆਦ ਦੌਰਾਨ ਤਨਖ਼ਾਹਾਂ, ਘੱਟੋ-ਘੱਟ ਮਜ਼ਦੂਰੀ ਅਤੇ ਰਹਿਣ-ਸਹਿਣ ਦੀ ਲਾਗਤ ਲਗਾਤਾਰ ਵਧਦੀ ਰਹੀ ਹੈ।

ਪਿਛਲੀ ਤਨਖ਼ਾਹ ਹੱਦ ਤਹਿਤ, 15,000 ਰੁਪਏ ਤੋਂ ਵੱਧ ਮਹੀਨਾਵਾਰ ਤਨਖ਼ਾਹ ’ਤੇ ਨੌਕਰੀ ਸ਼ੁਰੂ ਕਰਨ ਵਾਲਾ ਕੋਈ ਵੀ ਨਵਾਂ ਕਰਮਚਾਰੀ ਲਾਜ਼ਮੀ ਈ. ਪੀ. ਐੱਫ. ਕਵਰੇਜ ਤੋਂ ਬਾਹਰ ਹੋ ਜਾਂਦਾ ਸੀ, ਈ. ਪੀ. ਐੱਸ. ਲਈ ਯੋਗ ਨਹੀਂ ਹੁੰਦਾ ਸੀ ਅਤੇ ਈ. ਡੀ. ਐੱਲ. ਆਈ. ਦੀ ਸੁਰੱਖਿਆ ਤੋਂ ਵੀ ਵਾਂਝਾ ਰਹਿੰਦਾ ਸੀ। ਕਿਸੇ ਮੌਜੂਦਾ ਕਰਮਚਾਰੀ ਦੀ ਤਨਖ਼ਾਹ ਸਮੇਂ ਦੇ ਨਾਲ ਇਸ ਹੱਦ ਤੋਂ ਵੱਧ ਹੋ ਜਾਣ ’ਤੇ ਕਵਰੇਜ ਖ਼ਤਮ ਨਹੀਂ ਹੁੰਦੀ ਸੀ ਪਰ ਈ. ਪੀ. ਐੱਸ. ਤਹਿਤ ਪੈਨਸ਼ਨ ਯੋਗ ਤਨਖ਼ਾਹ 15,000 ਰੁਪਏ ’ਤੇ ਹੀ ਸੀਮਤ ਰਹਿੰਦੀ ਸੀ। ਕੋਈ ਇਹ ਦਲੀਲ ਦੇ ਸਕਦਾ ਹੈ ਕਿ ਵੱਧ ਤਨਖ਼ਾਹ ਪਾਉਣ ਵਾਲੇ ਕਰਮਚਾਰੀ ਇਸ ਦੀ ਥਾਂ ਸਵੈ-ਇੱਛਤ ਕਵਰੇਜ ਦਾ ਬਦਲ ਚੁਣ ਸਕਦੇ ਹਨ। ਇਸ ਦਲੀਲ ਵਿਚ ਸਮੱਸਿਆ ਇਹ ਹੈ ਕਿ ਹੱਦ ਤੋਂ ਵੱਧ ਤਨਖ਼ਾਹ ’ਤੇ ਸਵੈ-ਇੱਛਤ ਨਾਮਜ਼ਦਗੀ ਲਈ ਸਾਂਝੇ ਬਦਲ ਤਹਿਤ ਰੁਜ਼ਗਾਰਦਾਤਾ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ, ਜਿਸ ਨਾਲ ਇਹ ਬਦਲ ਇਕ ਯਕੀਨੀ ਹੱਕ ਦੀ ਥਾਂ ਸੌਦੇਬਾਜ਼ੀ ਦਾ ਵਿਸ਼ਾ ਬਣ ਜਾਂਦਾ ਹੈ। ਵਧੀ ਹੋਈ ਤਨਖ਼ਾਹ ਹੱਦ ਦੇ ਨਾਲ, ਇਹ ਕਵਰੇਜ ਸੌਦੇਬਾਜ਼ੀ ਦਾ ਵਿਸ਼ਾ ਨਾ ਰਹਿ ਕੇ ਅਧਿਕਾਰ ਹੱਕ ਬਣ ਜਾਵੇਗੀ।

ਵਧੀ ਹੋਈ ਤਨਖ਼ਾਹ ਹੱਦ ਕਾਮਿਆਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਂ ਨਹੀਂ ਕਰਦੀ ਪਰ ਇਹ ਰਸਮੀ ਸਮਾਜਿਕ ਸੁਰੱਖਿਆ ਢਾਂਚੇ ਨੂੰ ਥੋੜ੍ਹਾ ਜਿਹਾ ਹੋਰ ਨਿਆਂਪੂਰਨ ਅਤੇ ਥੋੜ੍ਹਾ ਵਿਆਪਕ ਜ਼ਰੂਰ ਬਣਾਉਂਦੀ ਹੈ। 10,000 ਰੁਪਏ ਦਾ ਵਾਧਾ ਭਾਵੇਂ ਮਾਮੂਲੀ ਲੱਗਦਾ ਹੋਵੇ ਪਰ ਹੁਣ ਸਮਾਜਿਕ ਸੁਰੱਖਿਆ ਢਾਂਚੇ ਦੇ ਦਾਇਰੇ ਵਿਚ ਆਉਣ ਵਾਲੇ ਵਾਧੂ 51 ਲੱਖ ਕਾਮਿਆਂ ਦੀ ਗਿਣਤੀ ਮਾਮੂਲੀ ਨਹੀਂ ਹੈ ਅਤੇ ਜ਼ਿਆਦਾਤਰ ਅਧਿਕਾਰਾਂ ਦੇ ਉਲਟ, ਇਸ ਅਧਿਕਾਰ ਦਾ ਲਾਭ ਲੈਣ ਲਈ ਕਾਮੇ ਨੂੰ ਆਪਣੇ ਵੱਲੋਂ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ।

ਮਨੁੱਖ ਆਪਣੇ ਭਵਿੱਖ ਦੀ ਕਲਪਨਾ ਕਰਨ ਅਤੇ ਉਸ ਲਈ ਤਿਆਰੀ ਕਰਨ ਵਿਚ ਬਹੁਤੇ ਚੰਗੇ ਨਹੀਂ ਹੁੰਦੇ। 65 ਸਾਲ ਦੀ ਉਮਰ ਦੇ ਆਪਣੇ ਭਵਿੱਖੀ ਸਰੂਪ ਲਈ ਕੋਈ ਬਜਟ ਨਹੀਂ ਬਣਾਉਂਦਾ। ਅਸੀਂ ਅਕਸਰ ਉਸ ਛੋਟੇ ਲਾਭ ਨੂੰ ਚੁਣਦੇ ਹਾਂ ਜੋ ਜਲਦੀ ਮਿਲ ਜਾਵੇ, ਨਾ ਕਿ ਉਸ ਵੱਡੇ ਲਾਭ ਦੇ ਜੋ ਦੇਰ ਨਾਲ ਮਿਲੇ। ਵਿਵਹਾਰਕ ਅਰਥਸ਼ਾਸਤਰ ਵਿਚ ਇਸ ਨੂੰ ‘ਹਾਈਪਰਬੋਲਿਕ ਡਿਸਕਾਊਂਟਿੰਗ’ ਕਿਹਾ ਜਾਂਦਾ ਹੈ। ਸਿੱਟੇ ਵਜੋਂ, ਸੀਮਤ ਆਮਦਨ ਵਿਚ ਤੁਰੰਤ ਖਪਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਤੁਲਨਾ ਵਿਚ ਭਵਿੱਖ ਵਿਚ ਆਪਣੇ ਲਈ ਜਾਂ ਕਿਸੇ ਭਵਿੱਖੀ ਸਥਿਤੀ ਲਈ ਬੱਚਤ ਕਰਨਾ ਅਤੇ ਯੋਜਨਾ ਬਣਾਉਣਾ ਅਕਸਰ ਵਧੇਰੇ ਔਖਾ ਹੁੰਦਾ ਹੈ। ਇਹੋ ਕਾਰਨ ਹੈ ਕਿ ਈ. ਪੀ. ਐੱਫ. ਓ. ਦੁਆਰਾ ਚਲਾਈਆਂ ਜਾਂਦੀਆਂ ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ ਵਰਗੀਆਂ ਪ੍ਰਣਾਲੀਆਂ ਦੀ ਰੂਪ-ਰੇਖਾ ਮਹੱਤਵਪੂਰਨ ਹੈ।

ਇਹ ਬੱਚਤ ਕਰਨ ਲਈ ਕਾਮੇ ਦੀ ਇੱਛਾ ਜਾਂ ਇੱਛਾ-ਸ਼ਕਤੀ ’ਤੇ ਨਿਰਭਰ ਕੀਤੇ ਬਿਨਾਂ ਕੰਮ ਕਰਦੀ ਹੈ। ਆਮਦਨ ਕਾਮੇ ਦੇ ਖਾਤੇ ਵਿਚ ਪਹੁੰਚਣ ਤੋਂ ਪਹਿਲਾਂ ਹੀ ਪੈਨਸ਼ਨ ਲਈ ਯੋਗਦਾਨ ਵੱਖਰਾ ਰੱਖ ਲਿਆ ਜਾਂਦਾ ਹੈ—ਜੋ ਪੈਸਾ ਕਦੇ ਦਿਖਾਈ ਹੀ ਨਹੀਂ ਦਿੰਦਾ, ਉਸ ਨੂੰ ਖਰਚਣਾ ਸੰਭਵ ਨਹੀਂ ਹੁੰਦਾ ਅਤੇ ਹੌਲੀ-ਹੌਲੀ, ਹਰ ਮਹੀਨੇ ਤਨਖਾਹ ਦਾ ਇਕ ਛੋਟਾ ਹਿੱਸਾ ਵੱਖਰਾ ਰੱਖਿਆ ਜਾਂਦਾ ਹੈ, ਜਿਸ ਨਾਲ ਰਿਟਾਇਰਮੈਂਟ ਫੰਡ ਤਿਆਰ ਹੁੰਦਾ ਹੈ, ਜਿਸ ਦੀ ਵਰਤੋਂ ਐਮਰਜੈਂਸੀ ਵਿਚ ਵੀ ਕੀਤੀ ਜਾ ਸਕਦੀ ਹੈ, ਨਾਲ ਹੀ ਜੀਵਨ ਬੀਮੇ ਦਾ ਕਵਰੇਜ ਵੀ ਮਿਲਦਾ ਹੈ—ਉਹ ਵੀ ਤੁਹਾਡੇ ਵੱਲੋਂ ਬਿਨਾਂ ਕਿਸੇ ਵਾਧੂ ਯਤਨ ਕੀਤੇ।

ਹਾਲਾਂਕਿ, ਇਸ ਸੋਧ ਦੇ ਨਾਲ ਰੁਜ਼ਗਾਰਦਾਤਾਵਾਂ ਲਈ ਇਕ ਲਾਗਤ ਵੀ ਜੁੜੀ ਹੋਈ ਹੈ। ਲਾਜ਼ਮੀ ਤਨਖਾਹ ਹੱਦ ਹੁਣ ਵਧਾ ਕੇ 25,000 ਰੁਪਏ ਕੀਤੇ ਜਾਣ ਦੇ ਨਾਲ, ਰੁਜ਼ਗਾਰਦਾਤਾਵਾਂ ਨੂੰ ਕਾਫ਼ੀ ਜ਼ਿਆਦਾ ਗਿਣਤੀ ਵਿਚ ਕਰਮਚਾਰੀਆਂ ਨੂੰ ਵਿਧਾਨਕ ਈ. ਪੀ. ਐੱਫ. ਕਵਰੇਜ ਪ੍ਰਦਾਨ ਕਰਨੀ ਹੋਵੇਗੀ ਅਤੇ ਉਨ੍ਹਾਂ ਦੇ ਮਹੀਨਾਵਾਰ ਯੋਗਦਾਨ ਸਬੰਧੀ ਜ਼ਿੰਮੇਵਾਰੀਆਂ ਵੀ ਵਧ ਜਾਣਗੀਆਂ। ਉਦਾਹਰਣ ਲਈ, 22,000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਅਜਿਹਾ ਕਰਮਚਾਰੀ, ਜੋ ਪਹਿਲਾਂ ਲਾਜ਼ਮੀ ਕਵਰੇਜ ਤੋਂ ਬਾਹਰ ਸੀ, ਹੁਣ ਵਿਧਾਨਕ ਤੌਰ ’ਤੇ ਈ. ਪੀ. ਐੱਫ. ਕਵਰੇਜ ਦੇ ਦਾਇਰੇ ਵਿਚ ਆਵੇਗਾ ਅਤੇ ਰੁਜ਼ਗਾਰਦਾਤਾ ਲਈ ਇਸ ਕਰਮਚਾਰੀ ਨੂੰ ਈ. ਪੀ. ਐੱਫ. ਕਵਰੇਜ ਦੇਣਾ ਲਾਜ਼ਮੀ ਹੋਵੇਗਾ।

ਹੁਣ ਰੁਜ਼ਗਾਰਦਾਤਾ ਨੂੰ ਤਨਖਾਹ ਦਾ 12 ਫੀਸਦੀ ਯੋਗਦਾਨ ਪਾਉਣਾ ਪਵੇਗਾ, ਜੋ ਈ. ਪੀ. ਐੱਸ. ਪੈਨਸ਼ਨ ਸਕੀਮ ਅਤੇ ਕਰਮਚਾਰੀ ਦੇ ਆਪਣੇ ਈ. ਪੀ. ਐੱਫ. ਖਾਤੇ ਦੇ ਦਰਮਿਆਨ ਵੰਡਿਆ ਜਾਵੇਗਾ। ਇਹ ਰਕਮ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 2,640 ਰੁਪਏ ਜਾਂ ਸਾਲਾਨਾ 31,680 ਰੁਪਏ ਹੋਵੇਗੀ। ਅਜਿਹੇ 20 ਕਰਮਚਾਰੀਆਂ ਦੇ ਮਾਮਲੇ ਵਿਚ, ਇਹ ਵਾਧੂ ਪੇਰੋਲ ਲਾਗਤ ਦੇ ਰੂਪ ਵਿਚ ਪ੍ਰਤੀ ਸਾਲ 6,33,600 ਰੁਪਏ ਹੋਵੇਗੀ। ਇਸ ਤੋਂ ਇਲਾਵਾ, ਈ. ਡੀ. ਐੱਲ. ਆਈ. ਬੀਮਾ ਯੋਗਦਾਨ ਵੀ ਹੋਵੇਗਾ, ਜੋ ਰਕਮ ਵਿਚ ਭਾਵੇਂ ਛੋਟਾ ਹੈ ਪਰ ਹੁਣ ਇਸ ਦੀ ਗਣਨਾ ਵੀ ਵੱਧ ਤਨਖਾਹ ਦੇ ਅਾਧਾਰ ’ਤੇ ਕੀਤੀ ਜਾਵੇਗੀ। ਨਿਯੁਕਤੀ ਸਬੰਧੀ ਫੈਸਲੇ ਲੈਂਦੇ ਸਮੇਂ ਇਹ ਮਾਲਕਾਂ ਲਈ ਇਕ ਅਸਲ ਲਾਗਤ ਹੈ।

ਵੱਧ ਲਾਗਤ ਕੰਪਨੀ ਲਈ ਇਕ ਸਪੱਸ਼ਟ ਸਿੱਟਾ ਜਾਪਦੀ ਹੈ ਪਰ ਇਹ ਸਿਰਫ਼ ਸ਼ੁਰੂਆਤੀ ਪ੍ਰਭਾਵ ਹੈ ਅਤੇ ਰੁਜ਼ਗਾਰ ਬਾਜ਼ਾਰ ਇਸ ਤੋਂ ਕਿਤੇ ਵੱਧ ਗੁੰਝਲਦਾਰ ਹੈ। ਵੱਧ ਈ. ਪੀ. ਐੱਫ. ਕਵਰੇਜ ਭਰਤੀ ਲਈ ਇਕ ਸਕਾਰਾਤਮਕ ਸੰਕੇਤ ਵਜੋਂ ਕੰਮ ਕਰਦੀ ਹੈ, ਜਿਸ ਨਾਲ ਵੱਧ ਕੁਸ਼ਲ ਅਤੇ ਵੱਧ ਕਾਰਜ-ਕੁਸ਼ਲਤਾ ਵਾਲੇ ਕਾਮੇ ਆਕਰਸ਼ਿਤ ਹੁੰਦੇ ਹਨ, ਕਿਉਂਕਿ ਨਵੇਂ ਕਰਮਚਾਰੀ ਕਿਸੇ ਨੌਕਰੀ ਦਾ ਮੁਲਾਂਕਣ ਕਰਦੇ ਸਮੇਂ ਸਿਰਫ਼ ਮਹੀਨਾਵਾਰ ਤਨਖਾਹ ਨੂੰ ਹੀ ਧਿਆਨ ਵਿਚ ਨਹੀਂ ਰੱਖਦੇ। ਇਹ ਕਵਰੇਜ ਕਰਮਚਾਰੀਆਂ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿਚ ਵੀ ਸਹਾਇਕ ਹੋ ਸਕਦੀ ਹੈ।

ਪੈਨਸ਼ਨ ਅਤੇ ਬੀਮਾ ਲਾਭ ਵਾਲਾ ਵਰਕਰ ਸੰਭਵ ਤੌਰ ’ਤੇ ਵੱਧ ਸਮੇਂ ਤੱਕ ਕੰਮ ’ਤੇ ਬਣਿਆ ਰਹੇਗਾ ਅਤੇ ਨੌਕਰੀ ਦੀ ਸ਼ੁਰੂਆਤ ਥੋੜ੍ਹੀ ਵੱਧ ਸੁਰੱਖਿਆ ਦੇ ਨਾਲ ਕਰੇਗਾ। ਦੂਰਦਰਸ਼ੀ ਰੁਜ਼ਗਾਰਦਾਤਾ ਪਹਿਲਾਂ ਹੀ ਇਸ ਨੂੰ ਸਮਝਦੇ ਹਨ ਅਤੇ ਚੰਗੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਸਵੈ-ਇੱਛਤ ਕਵਰੇਜ ਪ੍ਰਦਾਨ ਕਰਦੇ ਹਨ।

ਸਮਾਜਿਕ ਸੁਰੱਖਿਆ ਦੀ ਧਾਰਨਾ ਇਹ ਹੈ ਕਿ ਇਹ ਟ੍ਰੈਮਪੋਲੀਨ ਵਾਂਗ ਨਾ ਸਿਰਫ਼ ਤੁਹਾਨੂੰ ਸੰਭਾਲਦੀ ਹੈ, ਸਗੋਂ ਮੁੜ ਉੱਛਲ ਕੇ ਅੱਗੇ ਵਧਣ ਵਿਚ ਵੀ ਸਮਰੱਥ ਬਣਾਉਂਦੀ ਹੈ। ਇਸ ਵਿਵਸਥਾ ਦਾ ਮੂਲ ਉਦੇਸ਼ ਵਰਕਰਾਂ ਨੂੰ ਅਜਿਹਾ ਫੰਡ ਉਪਲਬਧ ਕਰਵਾਉਣਾ ਹੈ, ਜਿਸ ਨਾਲ ਉਹ ਐਮਰਜੈਂਸੀ ਦੇ ਸਮੇਂ ਜਾਂ ਰਿਟਾਇਰਮੈਂਟ ਤੋਂ ਬਾਅਦ ਜ਼ਰੂਰਤ ਪੈਣ ’ਤੇ ਧਨ ਪ੍ਰਾਪਤ ਕਰ ਸਕਣ, ਤਾਂ ਜੋ ਕੋਈ ਅਸਥਾਈ ਸੰਕਟ ਉਮਰ ਭਰ ਦੀ ਮੁਸੀਬਤ ਦਾ ਰੂਪ ਨਾ ਲੈ ਲਵੇ ਅਤੇ ਉਨ੍ਹਾਂ ਨੂੰ ਲੋਨ ਦੇ ਜਾਲ ਵਿਚ ਨਾ ਫਸਾਵੇ।

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਵਰਗੀਆਂ ਪਹਿਲਕਦਮੀਆਂ, ਜਿਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਵਧੇਰੇ ਕਿਫ਼ਾਇਤੀ ਅਤੇ ਪਹੁੰਚਯੋਗ ਬਣਾਇਆ ਹੈ, ਇਸ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਬਦਲਦੇ ਰੁਜ਼ਗਾਰ ਦੇ ਸਰੂਪ ਲਈ ਤਿਆਰੀ ਕਰਨ ਲਈ ਮਜ਼ਬੂਤ ਉਦਯੋਗਿਕ ਸੰਪਰਕਾਂ ਦੇ ਨਾਲ, ਹੁਨਰ ਸੁਧਾਰ, ਰੀ-ਸਕਿੱਲਿੰਗ ਅਤੇ ਨਵੇਂ ਹੁਨਰ ਵਿਕਾਸ ਲਈ ਇਕ ਹੁਨਰ ਵਿਕਾਸ ਈਕੋਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਕੰਟ੍ਰੀਬਿਊਟਰੀ ਪੈਨਸ਼ਨ ਕਵਰੇਜ ਨੂੰ ਘੱਟ ਆਮਦਨ ਵਾਲੇ ਵਰਗ ਦੇ ਉਨ੍ਹਾਂ ਲੋਕਾਂ ਤੱਕ ਹੋਰ ਅੱਗੇ ਵਧਾਉਂਦੀ ਹੈ, ਜੋ ਨਿਵੇਸ਼ ਜੋਖਮ ਚੁੱਕਣ ਅਤੇ ਆਰਥਿਕ ਅਤੇ ਬਾਜ਼ਾਰ ਦੇ ਵਾਧੇ ਦੇ ਲਾਭਾਂ ਵਿਚ ਭਾਈਵਾਲੀ ਕਰਨ ਦੇ ਚਾਹਵਾਨ ਹਨ। ਇਹ ਟ੍ਰੈਮਪੋਲੀਨ ਵੀ ਕਦਮ-ਦਰ-ਕਦਮ ਮਜ਼ਬੂਤ ਹੁੰਦਾ ਜਾ ਰਿਹਾ ਹੈ।

- ਸ਼੍ਰੀ ਵੀ. ਅਨੰਤ ਨਾਗੇਸ਼ਵਰਨ ਅਤੇ ਸ਼ਰੂਤੀ ਸਿੰਘ

(ਵੀ. ਅਨੰਤ ਨਾਗੇਸ਼ਵਰਨ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਹਨ ਅਤੇ ਸ਼ਰੂਤੀ ਭਾਰਤੀ ਆਰਥਿਕ ਸੇਵਾ ਦੀ ਇਕ ਅਧਿਕਾਰੀ ਹਨ। ਪ੍ਰਗਟ ਕੀਤੇ ਗਏ ਵਿਚਾਰ ਨਿੱਜੀ ਹਨ।)

  • PF
  • EPFO
  • EPF

ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ

NEXT STORY

Stories You May Like

  • epfo employees government salary limit increased
    12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
  • big changes in australia s immigration
    ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਵੱਡੇ ਬਦਲਾਅ, ਵਿਦਿਆਰਥੀਆਂ 'ਤੇ ਲਗਾ'ਤੀ ਇਹ ਪਾਬੰਦੀ
  • security check
    ਡੌਗ ਸਕੁਐਡ ਅਤੇ ਐਂਟੀ ਸੈਬੋਟੇਜ ਟੀਮਾਂ ਵਲੋਂ ਸਰਕਾਰੀ ਦਫ਼ਤਰਾਂ ਦੀ ਵਿਸ਼ੇਸ਼ ਸੁਰੱਖਿਆ ਜਾਂਚ
  • 7500 students receive e scooters
    7500 ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਗੀਆਂ ਈ-ਸਕੂਟੀ; CM ਮੋਹਨ ਯਾਦਵ ਦਾ ਵੱਡਾ ਐਲਾਨ
  • high court withholds salaries
    ਪੈਨਸ਼ਨ ਦਾ ਬਕਾਇਆ ਨਾ ਦੇਣ ’ਤੇ ਹਾਈ ਕੋਰਟ ਨੇ ਡੀ. ਈ. ਓ., ਡੀ. ਟੀ. ਓ. ਅਤੇ ਬੈਂਕ ਅਧਿਕਾਰੀਆਂ ਦੀ ਰੋਕੀ ਤਨਖ਼ਾਹ
  • flood in nepal
    ਨੇਪਾਲ 'ਚ ਆਏ ਹੜ੍ਹ ਨਾਲ ਰਸੁਵਾਗਧੀ ਸੜਕ ਪ੍ਰਭਾਵਿਤ, ਮੁੜ ਨਿਰਮਾਣ ਲਈ ਚੀਨ ਤੋਂ ਮੰਗੀ ਮਦਦ
  • senior congress leader e m  sudarsana natchiappan passes away
    ਕਾਂਗਰਸ ਦੇ ਸੀਨੀਅਰ ਆਗੂ ਈ. ਐੱਮ. ਸੁਦਰਸ਼ਨ ਨਾਚੀਅੱਪਨ ਦਾ ਦੇਹਾਂਤ, 79 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
  • fraud case
    ਫਰਜ਼ੀ ਈ-ਚਾਲਾਨ ਭੇਜ ਅਣਪਛਾਤੇ ਠੱਗਾਂ ਨੇ ਖ਼ਾਤੇ 'ਚੋਂ ਉਡਾਏ 5.75 ਲੱਖ ਰੁਪਏ
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
  • lpu statement
    'ਬਦਨਾਮ ਕਰਨ ਦੀ ਕੋਸ਼ਿਸ਼..!', ਪ੍ਰਦਰਸ਼ਨ ਦੀਆਂ ਖ਼ਬਰਾਂ ਵਿਚਾਲੇ LPU ਦਾ ਆ ਗਿਆ...
  • university protests
    ਮਸ਼ਹੂਰ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ! ਭੰਨਤੋੜ ਦੀਆਂ...
  • 6 year old child tests positive for swine flu
    6 ਸਾਲਾ ਬੱਚੇ ਦੀ ਸਵਾਈਨ ਫਲੂ ਦੀ ਰਿਪੋਰਟ ਆਈ ਪਾਜ਼ੇਟਿਵ, ਮਰੀਜ਼ਾਂ ਦੀ ਕੁੱਲ ਗਿਣਤੀ...
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
  • shri sidh baba sodal mela jalandhar
    ਜਲੰਧਰ ਦੇ ਇਤਿਹਾਸਕ ਬਾਬਾ ਸੋਢਲ ਦੇ ਮੇਲੇ ’ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਹੋਏ...
  • special train will run between jalandhar city barhni jalandhar city
    ਜਲੰਧਰ ਸਿਟੀ-ਬੜ੍ਹਨੀ-ਜਲੰਧਰ ਸਿਟੀ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ
  • lottery shop owner jackpot wins a prize of one lakh rupees in jalandhar
    ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...
Trending
Ek Nazar
amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

phones suddenly started ringing sbi sent alert messages

ਅਚਾਨਕ ਖੜਕਣ ਲੱਗੇ ਫ਼ੋਨ! SBI ਸਮੇਤ ਕਈ ਵੱਡੇ ਬੈਂਕਾਂ ਨੇ ਭੇਜੇ ਅਲਰਟ ਸੰਦੇਸ਼,...

parliamentary elections

ਰੂਸੀ ਸੰਸਦੀ ਚੋਣਾਂ : ਨਤੀਜੇ ਸਾਹਮਣੇ ਆਏ, ਕ੍ਰੇਮਲਿਨ ਦੀ ਪਕੜ ਹੋਰ ਹੋਈ ਮਜ਼ਬੂਤ ​​

veteran bollywood actor mushtaq khan laid to rest

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ...

navy rescues fishermen

ਸ਼੍ਰੀਲੰਕਾ ਜਲ ਸੈਨਾ ਨੇ ਬਚਾਏ 25 ਮਛੇਰੇ

heavy rain

ਨੇਪਾਲ 'ਚ ਭਾਰੀ ਮੀਂਹ,  ਜਨਤਕ ਆਵਾਜਾਈ ਸੇਵਾਵਾਂ ਠੱਪ

make in india 12 years narendra modi investment

'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ...

indian scientists

ਅਮਰੀਕੀ ਜੀਓਫਿਜ਼ੀਕਲ ਯੂਨੀਅਨ ਪੁਰਸਕਾਰ ਜੇਤੂਆਂ 'ਚ ਭਾਰਤੀ ਵਿਗਿਆਨੀ ਸ਼ਾਮਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the philosophy of concern for the last person
      ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ
    • voters get caught in the sir s explanation
      ਐੱਸ. ਆਈ. ਆਰ. ਦੀ ਸਫ਼ਾਈ ’ਚ ਫਸਦੇ ਵੋਟਰ!
    • blinded by selfishness  people are killing their own kin
      ‘ਸੁਆਰਥ ’ਚ ਅੰਨ੍ਹੇ ਹੋ ਕੇ ਲੋਕ’ ਆਪਣਿਆਂ ਦੇ ਹੀ ਕਰ ਰਹੇ ਨੇ ਕਤਲ!
    • drugs problem in punjab
      ਪੰਜਾਬ ਨਸ਼ੇ ਦੀ ਸਮੱਸਿਆ ’ਤੇ ਕਿਵੇਂ ਕਾਬੂ ਪਾ ਸਕਦਾ ਹੈ?
    • punjab elections
      ਫ਼ੈਸਲਾਕੁੰਨ ਮੋੜ ਸਾਬਤ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ
    • delhi and pu elections
      ‘ਜੈੱਨ ਜੀ’ ਦੇ ਸ਼ੀਸ਼ੇ ’ਚ ਦਿੱਲੀ ਤੇ ਪੰਜਾਬ ਯੂਨੀਵਰਸਿਟੀਆਂ ਦੀਆਂ ਚੋਣਾਂ
    • more focus on basic education
      ਮੁੱਢਲੀ ਸਿੱਖਿਆ ’ਤੇ ਵਧੇਰੇ ਧਿਆਨ ਦੇਣ ਦੀ ਲੋੜ
    • innocent lives being lost to gun culture in america
      ‘ਅਮਰੀਕਾ ’ਚ ਗੰਨ ਕਲਚਰ ਨਾਲ ਜਾ ਰਹੀਆਂ ਬੇਕਸੂਰ ਲੋਕਾਂ ਦੀਆਂ ਜਾਨਾਂ!’
    • pollution impact on food
      ਕੀ ਪ੍ਰਦੂਸ਼ਣ ਨਾਲ ਖਰਾਬ ਹੋ ਰਿਹਾ ਸਾਡਾ ਭੋਜਨ?
    • ease of doing business
      ਈਜ਼ ਆਫ ਡੂਇੰਗ ਬਿਜ਼ਨੈੱਸ, ‘ਪਹਿਲਾਂ ਕਮਾਓ ਫਿਰ ਚੁਕਾਓ’ ਦੀ ਨੀਤੀ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +