Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 24, 2026

    10:51:14 PM

  • two cousins from faridkot district die after car falls into canal

    ਕਾਰ ਨਹਿਰ ’ਚ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ...

  • big news union minister ravneet bittu resigned

    ਵੱਡੀ ਖਬਰ : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ...

  • big decision of the government in the paper leak case

    ਪੇਪਰ ਲੀਕ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ ! NTA...

  • cjp jp nadda meeting dharmendra pradhan compensation

    CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?

BLOG News Punjabi(ਬਲਾਗ)

‘ਡਿਜੀਟਲ ਇੰਡੀਆ’’ : ਦਿੱਕਤ ਕਿੱਥੇ ਹੈ?

  • Edited By Shubam Kumar,
  • Updated: 24 Jul, 2026 04:21 PM
Blog
digital india where is the problem
  • Share
    • Facebook
    • Tumblr
    • Linkedin
    • Twitter
  • Comment

ਡਿਜੀਟਲ ਇੰਡੀਆ ਮੁਹਿੰਮ ਦੀ ਸ਼ੁਰੂਆਤ ਸਮੇਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਤਕਨਾਲੋਜੀ ਹਰ ਨਾਗਰਿਕ ਦੇ ਜੀਵਨ ਨੂੰ ਆਸਾਨ ਬਣਾ ਦੇਵੇਗੀ। ਆਧਾਰ, ਯੂ. ਪੀ. ਆਈ., ਈ-ਗਵਰਨੈਂਸ ਪੋਰਟਲ, ਆਨਲਾਈਨ ਟੈਕਸ ਫਾਈਲਿੰਗ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਆਮ ਆਦਮੀ ਨੂੰ ਵਿਚੋਲਿਆਂ ਤੋਂ ਮੁਕਤੀ ਦਿਵਾਉਣਗੀਆਂ ਅਤੇ ਪਾਰਦਰਸ਼ਤਾ ਲਿਆਉਣਗੀਆਂ ਪਰ 2026 ’ਚ ਆ ਕੇ ਹਕੀਕਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਜਿੱਥੇ ਸ਼ਹਿਰਾਂ ਦੇ ਨੌਜਵਾਨ ਅਤੇ ਪੜ੍ਹੇ-ਲਿਖੇ ਵਰਗ ਨੂੰ ਕੁਝ ਸੁਵਿਧਾਵਾਂ ਜ਼ਰੂਰ ਮਿਲੀਆਂ ਹਨ, ਉੱਥੇ ਹੀ ਬਜ਼ੁਰਗ ਨਾਗਰਿਕ, ਪੇਂਡੂ ਆਬਾਦੀ ਅਤੇ ਤਕਨੀਕੀ ਤੌਰ ’ਤੇ ਕਮਜ਼ੋਰ ਤਬਕੇ ਲਈ ਇਹ ਮੁਹਿੰਮ ਇਕ ਨਵੀਂ ਮੁਸੀਬਤ ਬਣ ਗਈ ਹੈ। ਸੁਵਿਧਾ ਦਾ ਦਾਅਵਾ ਹਵਾਈ ਸਾਬਤ ਹੋ ਰਿਹਾ ਹੈ। ਡਿਜੀਟਲੀਕਰਨ ਨੇ ਅਨੇਕਾਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ, ਜਿਨ੍ਹਾਂ ਦਾ ਸਾਹਮਣਾ ਰੋਜ਼ਾਨਾ ਦੀ ਜ਼ਿੰਦਗੀ ’ਚ ਲੱਖਾਂ ਲੋਕ ਕਰ ਰਹੇ ਹਨ।

ਭਾਰਤ ’ਚ ਕਰੀਬ 15 ਕਰੋੜ ਬਜ਼ੁਰਗ ਨਾਗਰਿਕ ਹਨ ਅਤੇ 2050 ਤੱਕ ਇਹ ਗਿਣਤੀ ਦੁੱਗਣੀ ਹੋਣ ਵਾਲੀ ਹੈ। ਹੈਲਪਏਜ ਇੰਡੀਆ ਵਰਗੇ ਸੰਗਠਨਾਂ ਦੇ ਸਰਵੇਖਣ ਅਨੁਸਾਰ, 85.8 ਫੀਸਦੀ ਬਜ਼ੁਰਗ ਡਿਜੀਟਲੀ ਅਨਪੜ੍ਹ ਹਨ। ਸਿਰਫ 5 ਫੀਸਦੀ ਹੀ ਆਨਲਾਈਨ ਬੈਂਕਿੰਗ ਜਾਂ ਸਿਹਤ ਸੇਵਾਵਾਂ ਦੀ ਵਰਤੋਂ ਕਰਦੇ ਹਨ। 66 ਫੀਸਦੀ ਇਨ੍ਹਾਂ ਸੇਵਾਵਾਂ ਨੂੰ ਭਰਮਾਊ ਮੰਨਦੇ ਹਨ ਅਤੇ 51 ਫੀਸਦੀ ਗਲਤੀ ਕਰਨ ਦੇ ਡਰੋਂ ਇਸ ਤੋਂ ਬਚਦੇ ਹਨ।

ਆਮ ਅਤੇ ਸੀਨੀਅਰ ਨਾਗਰਿਕਾਂ ਨੂੰ ਲੈਂਡ ਟੈਕਸ ਲਈ, ਐੱਲ. ਪੀ. ਜੀ., ਆਧਾਰ, ਲਾਇਸੈਂਸ, ਪਾਸਪੋਰਟ, ਬੈਂਕਿੰਗ ਅਤੇ ਜੀਵਨ ਪ੍ਰਮਾਣ ਆਦਿ ਲਈ ਵੱਖ-ਵੱਖ ਵੈੱਬਸਾਈਟਾਂ ਅਤੇ ਬਾਇਓਮੈਟ੍ਰਿਕ ਸਕੈਨਰ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਸੀਨੀਅਰ ਨਾਗਰਿਕਾਂ ਦੀਆਂ ਉਂਗਲਾਂ ਦੀ ਰਗੜ ਜਾਂ ਆਰਥਰਾਈਟਿਸ ਕਾਰਨ ਸਕੈਨਰ ਕੰਮ ਨਹੀਂ ਕਰਦਾ। ਪਾਸਵਰਡ ਭੁੱਲਣਾ, ਛੋਟੇ ਫੌਂਟ ਪੜ੍ਹਨਾ, ਓ. ਟੀ. ਪੀ. ਪ੍ਰਾਪਤ ਕਰਨਾ, ਇਹ ਸਭ ਰੋਜ਼ਾਨਾ ਦੀ ਜੱਦੋਜਹਿਦ ਬਣ ਗਏ ਹਨ।

ਦਿੱਲੀ ’ਚ ਰਹਿਣ ਵਾਲੀ ਇਕ ਸੀਨੀਅਰ ਔਰਤ ਨੂੰ ਆਪਣੇ ਕੁਝ ਸ਼ੇਅਰ ਸਰਟੀਫਿਕੇਟਾਂ ਨਾਲ ਸੰਬੰਧਤ ਕੰਮ ਲਈ ਸਰਕਾਰ ਵਲੋਂ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਪੋਰਟਲ ’ਤੇ ਅਰਜ਼ੀ ਦੇਣਾ ਲਾਜ਼ਮੀ ਦੱਸਿਆ ਗਿਆ। ਜਦੋਂ ਵੀ ਉਹ ਆਪਣੀ ਅਰਜ਼ੀ ਮੰਤਰਾਲੇ ਦੀ ਵੈੱਬਸਾਈਟ ’ਤੇ ਪਾਉਂਦੀ ਸੀ, ਤਾਂ ਕਿਸੇ ਨਾ ਕਿਸੇ ਕਾਰਨ ਉਹ ਰੱਦ ਹੋ ਜਾਂਦੀ ਸੀ। ਹਾਰ ਕੇ ਉਸ ਨੂੰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਜਾਣਾ ਪਿਆ, ਜਿੱਥੇ ਪਹੁੰਚ ਕੇ ਦੇਖਿਆ ਕਿ ਉਹ ਇਕੱਲੀ ਹੀ ਪਰੇਸ਼ਾਨ ਨਹੀਂ ਸੀ, ਉਸ ਵਰਗੇ ਉੱਥੇ ਹੋਰ ਵੀ ਕਈ ਸਨ। ਲਗਭਗ ਇਕ ਸਾਲ ਤੱਕ ਚੱਲੇ ਸੰਘਰਸ਼ ਦੌਰਾਨ ਇਕ ਸਮਾਂ ਅਜਿਹਾ ਆਇਆ ਕਿ ਉਨ੍ਹਾਂ ਨੇ ਹਿੰਮਤ ਹਾਰ ਦਿੱਤੀ ਅਤੇ ਆਪਣੀ ਮਿਹਨਤ ਦੀ ਕਮਾਈ ਨਾਲ ਲਏ ਸ਼ੇਅਰਾਂ ਨੂੰ ਛੱਡ ਦੇਣ ਦਾ ਫੈਸਲਾ ਤੱਕ ਕਰ ਲਿਆ ਪਰ ਲਗਾਤਾਰ ਪਿੱਛੇ ਪਏ ਰਹਿਣ ਨਾਲ ਅਤੇ ਵਾਰ-ਵਾਰ ਅਰਜ਼ੀ ਦੇਣ ਤੋਂ ਬਾਅਦ ਉਨ੍ਹਾਂ ਦੇ ਸ਼ੇਅਰ ਸਰਟੀਫਿਕੇਟ ਡਿਜੀਟਲ ਫਾਰਮ ’ਚ ਬਦਲੇ ਗਏ ਅਤੇ ਕੰਪਨੀ ਤੋਂ ਉਸ ਨੂੰ ਲਾਭਾਂਸ਼ ਵੀ ਮਿਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ‘ਡਿਜੀਟਲ ਇੰਡੀਆ’ ਦੀ ਅਸਲੀਅਤ ਸਰਕਾਰੀ ਦਾਅਵਿਆਂ ਤੋਂ ਕੋਹਾਂ ਦੂਰ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕੋਰਟ ਨੇ ਵੀ ‘ਡਿਜੀਟਲ ਡਿਵਾਈਡ’ ’ਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਵੈੱਲਫੇਅਰ ਸਕੀਮਾਂ ਲਈ ਆਨਲਾਈਨ ਮੋਡ ਗਰੀਬਾਂ, ਬਜ਼ੁਰਗਾਂ ਅਤੇ ਦਿਵਿਆਂਗਾਂ ਲਈ ਰੁਕਾਵਟ ਬਣ ਰਿਹਾ ਹੈ। ਕਈ ਬਜ਼ੁਰਗ ਪਰਿਵਾਰ ਦੇ ਮੈਂਬਰਾਂ ਜਾਂ ਸਾਈਬਰ ਕੈਫੇ ’ਤੇ ਨਿਰਭਰ ਰਹਿੰਦੇ ਹਨ, ਜਿੱਥੇ ਵਾਧੂ ਖਰਚਾ ਹੁੰਦਾ ਹੈ। ਭਾਸ਼ਾ ਦੀ ਸਮੱਸਿਆ ਵੀ ਗੰਭੀਰ ਹੈ, ਜ਼ਿਆਦਾਤਰ ਪੋਰਟਲ ਅੰਗਰੇਜ਼ੀ ’ਚ ਹਨ, ਜਦਕਿ ਪੇਂਡੂ ਜਾਂ ਅਰਧ-ਸ਼ਹਿਰੀ ਬਜ਼ੁਰਗ ਖੇਤਰੀ ਭਾਸ਼ਾਵਾਂ ’ਚ ਹੀ ਸਹਿਜ ਹੁੰਦੇ ਹਨ। ਪੇਂਡੂ ਖੇਤਰਾਂ ’ਚ ਇੰਟਰਨੈੱਟ ਦੀ ਪਹੁੰਚ ਮਾਤਰ 34-41 ਫੀਸਦੀ ਹੈ, ਜਦਕਿ ਸ਼ਹਿਰੀ ਖੇਤਰਾਂ ’ਚ 70 ਫੀਸਦੀ ਤੋਂ ਵੱਧ। ਟਰਾਈ ਦੇ ਅੰਕੜਿਆਂ ਅਤੇ ਵੱਖ-ਵੱਖ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਨੈਕਟੀਵਿਟੀ ਦੀ ਘਾਟ, ਬਿਜਲੀ ਦੀ ਅਨਿਯਮਿਤਤਾ ਅਤੇ ਡਿਵਾਈਸਾਂ ਦੀ ਮਹਿੰਗਾਈ ਵੱਡੀਆਂ ਰੁਕਾਵਟਾਂ ਹਨ।

ਪੇਂਡੂ ਲੋਕਾਂ ਨੂੰ ਸਰਕਾਰੀ ਯੋਜਨਾਵਾਂ, ਜਿਵੇਂ ਕਿ ਪੀ. ਐੱਮ. ਕਿਸਾਨ, ਪੈਨਸ਼ਨ, ਰਾਸ਼ਨ, ਲਖਪਤੀ ਬੇਟੀ ਯੋਜਨਾ ਆਦਿ ਲਈ ਆਨਲਾਈਨ ਫਾਰਮ ਭਰਨੇ ਪੈਂਦੇ ਹਨ। ਨੈੱਟਵਰਕ ਚਲਾ ਜਾਵੇ ਤਾਂ ਪੂਰਾ ਫਾਰਮ ਦੁਬਾਰਾ ਭਰਨਾ ਪੈਂਦਾ ਹੈ। ਦਸਤਾਵੇਜ਼ ਅਪਲੋਡ ’ਚ ਨਾਂ ਦੇ ਸਪੈਲਿੰਗ ਦੀ ਗੜਬੜ, ਫਾਈਲ ਸਾਈਜ਼ ਦੀ ਸੀਮਾ, ਫਾਰਮੈਟ ਦੀ ਸਮੱਸਿਆ ਜਾਂ ਪੋਰਟਲ ਕ੍ਰੈਸ਼ ਹੋਣਾ ਆਮ ਗੱਲ ਹੈ। ਅਜਿਹੇ ’ਚ ਕਾਮਨ ਸਰਵਿਸ ਸੈਂਟਰਾਂ ’ਤੇ ਵੀ ਭੀੜ ਅਤੇ ਵਾਧੂ ਫੀਸ ਲੱਗਦੀ ਹੈ, ਜੋ ਕੁਝ ਲੋਕਾਂ ਲਈ ਬੋਝ ਹੈ।

ਔਰਤਾਂ, ਦਲਿਤਾਂ, ਆਦਿਵਾਸੀਆਂ ਅਤੇ ਦਿਵਿਆਂਗਾਂ ’ਚ ਡਿਜੀਟਲ ਸਾਖਰਤਾ ਹੋਰ ਵੀ ਘੱਟ ਹੈ। ਸਮਾਰਟਫੋਨ ਅਕਸਰ ਮਰਦ ਮੈਂਬਰਾਂ ਕੋਲ ਹੀ ਰਹਿੰਦਾ ਹੈ। ਬਾਇਓਮੈਟ੍ਰਿਕ ਫੇਲੀਅਰ—ਉਂਗਲਾਂ ਦੇ ਘਿਸਣ, ਚਮੜੀ ਦੀ ਸਮੱਸਿਆ ਜਾਂ ਬੁਢਾਪੇ ਕਾਰਨ—ਆਧਾਰ ਆਧਾਰਿਤ ਪ੍ਰਮਾਣਿਕਤਾ ਨੂੰ ਅਸਫਲ ਕਰ ਦਿੰਦੀ ਹੈ। ਨਤੀਜੇ ਵਜੋਂ ਪੈਨਸ਼ਨ ਰੁਕ ਜਾਂਦੀ ਹੈ, ਰਾਸ਼ਨ ਨਹੀਂ ਮਿਲਦਾ ਅਤੇ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ।

ਜ਼ਿਆਦਾਤਰ ਪੋਰਟਲਾਂ ’ਤੇ ਦਸਤਾਵੇਜ਼ ਅਪਲੋਡ ਦੀ ਫਾਈਲ ਸਾਈਜ਼ ਲਿਮਿਟ ਹੁੰਦੀ ਹੈ। ਵੱਡੇ ਸਕੈਨ ਜਾਂ ਕਈ ਫੋਟੋਆਂ ਅਪਲੋਡ ਨਹੀਂ ਹੋ ਪਾਉਂਦੀਆਂ। ਫਾਰਮੈੱਟ ਸਪੋਰਟ ਨਹੀਂ ਕਰਦਾ, ਪੋਰਟਲ ਹੌਲੀ ਚੱਲਦਾ ਹੈ ਜਾਂ ਸ਼ਾਮ ਨੂੰ ਕ੍ਰੈਸ਼ ਹੋ ਜਾਂਦਾ ਹੈ।

ਡਿਜੀਟਲੀਕਰਨ ਨੇ ਸਾਈਬਰ ਅਪਰਾਧ ਨੂੰ ਉਤਸ਼ਾਹ ਦਿੱਤਾ ਹੈ। ਬਜ਼ੁਰਗਾਂ ਨੂੰ ‘ਡਿਜੀਟਲ ਅਰੈਸਟ’ ਜਾਂ ਫਰਜ਼ੀ ਅਧਿਕਾਰੀ ਬਣ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਵੀ ਲੋਕਾਂ ਦਾ ਭਰੋਸਾ ਡਿਜੀਟਲ ਪ੍ਰਣਾਲੀ ਤੋਂ ਉੱਠਣ ਲੱਗਦਾ ਹੈ।

ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਦੀ ਦਿਸ਼ਾ ’ਚ ਕਦਮ ਚੁੱਕਣੇ ਚਾਹੀਦੇ ਹਨ। ਹਰ ਬਲਾਕ ’ਚ ਬਜ਼ੁਰਗਾਂ ਅਤੇ ਪੇਂਡੂ ਲੋਕਾਂ ਲਈ ਫ੍ਰੀ ਹੈਲਪ-ਡੈਸਕ ਹੋਣ, ਜਿੱਥੇ ਸਿਖਲਾਈ ਪ੍ਰਾਪਤ ਸਟਾਫ਼ ਫਾਰਮ ਭਰਨ ’ਚ ਮਦਦ ਕਰੇ। ਮਹੱਤਵਪੂਰਨ ਸੇਵਾਵਾਂ ’ਚ ਹਾਈਬ੍ਰਿਡ ਮੋਡ ਹੋਣੇ ਚਾਹੀਦੇ ਹਨ—ਆਨਲਾਈਨ ਅਤੇ ਆਫਲਾਈਨ ਦੋਵੇਂ। ਯੂਜ਼ਰ ਇੰਟਰਫੇਸ ਨੂੰ ਸਰਲ, ਖੇਤਰੀ ਭਾਸ਼ਾਵਾਂ ’ਚ, ਵੱਡੇ ਫੌਂਟ ਅਤੇ ਵੁਆਇਸ ਗਾਈਡੈਂਸ ਨਾਲ ਬਣਾਉਣਾ ਚਾਹੀਦਾ ਹੈ। ਬਜ਼ੁਰਗਾਂ ਅਤੇ ਔਰਤਾਂ ਲਈ ਨਿਸ਼ਾਨਾਬੱਧ ਸਿਖਲਾਈ ਹੋਵੇ, ਸਕੂਲਾਂ ’ਚ ਪਰਿਵਾਰ ਨੂੰ ਸ਼ਾਮਲ ਕਰ ਕੇ। ਇਸ ਦੇ ਨਾਲ ਹੀ ਫਾਈਲ ਸਾਈਜ਼ ਅਤੇ ਤਕਨੀਕੀ ਸੀਮਾਵਾਂ ਨੂੰ ਵਧਾਉਣਾ ਅਤੇ ਮੋਬਾਈਲ ਫ੍ਰੈਂਡਲੀ ਬਣਾਉਣਾ ਚਾਹੀਦਾ ਹੈ।

‘ਡਿਜੀਟਲ ਇੰਡੀਆ’ ਨੂੰ ਸਫਲ ਬਣਾਉਣ ਲਈ ਇਸ ਨੂੰ ਸਮਾਵੇਸ਼ੀ ਬਣਾਉਣਾ ਜ਼ਰੂਰੀ ਹੈ। ਤਕਨਾਲੋਜੀ ਸੇਵਾ ਕਰੇ, ਰੁਕਾਵਟ ਨਾ ਬਣੇ। ਨਹੀਂ ਤਾਂ, ਵਿਕਾਸ ਦੀ ਇਹ ਗੱਡੀ ਅੱਧੀ ਆਬਾਦੀ ਨੂੰ ਪਿੱਛੇ ਛੱਡ ਕੇ ਅੱਗੇ ਵਧੇਗੀ, ਜੋ ਨਾ ਸਿਰਫ਼ ਅਨਿਆਂ ਹੈ, ਸਗੋਂ ਰਾਸ਼ਟਰ ਦੀ ਤਰੱਕੀ ’ਚ ਰੁਕਾਵਟ ਵੀ ਹੈ।
— ਰਜਨੀਸ਼ ਕਪੂਰ

  • Digital India
  • problem
  • article
  • jagbani

‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ ਅਪਰਾਧੀ!

NEXT STORY

Stories You May Like

  • cbse  digital marking  students
    CBSE ਦੇ ‘ਡਿਜੀਟਲ ਮਾਰਕਿੰਗ ਸਿਸਟਮ’ ਤੋਂ ਨਿਰਾਸ਼ ਵਿਦਿਆਰਥੀ, ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
  • digital detox
    ਡਿਜੀਟਲ ਡਿਟੌਕਸ : ਪਰਿਵਾਰਾਂ ਲਈ ਇਕ ਲਾਜ਼ਮੀ ਕਦਮ
  • preparations to implement mdr on upi
    UPI 'ਤੇ MDR ਲਾਗੂ ਕਰਨ ਦੀ ਤਿਆਰੀ! ਵਧ ਸਕਦੀ ਹੈ ਕਾਰੋਬਾਰ ਦੀ ਲਾਗਤ, ਡਿਜੀਟਲ ਭੁਗਤਾਨ 'ਤੇ ਪਵੇਗਾ ਵੱਡਾ ਅਸਰ
  • banks will be closed for 3 days this week  when  where
    ਇਸ ਹਫ਼ਤੇ 3 ਦਿਨ ਬੰਦ ਰਹਿਣਗੇ Bank, ਜਾਣੋ ਕਦੋਂ ਤੇ ਕਿੱਥੇ ਨਹੀਂ ਹੋਵੇਗਾ ਕੰਮਕਾਜ
  • india hindu rashtra muslims baba ramdev
    'ਭਾਰਤ ਹਿੰਦੂ ਰਾਸ਼ਟਰ ਬਣੇਗਾ ਤਾਂ ਮੁਸਲਮਾਨ ਕਿੱਥੇ ਜਾਣਗੇ', ਬਾਬਾ ਰਾਮਦੇਵ ਦਾ ਵੱਡਾ ਬਿਆਨ
  • nse to start futures and options trading on   nifty india fpi 150   from august 12
    12 ਅਗਸਤ ਤੋਂ ‘ਨਿਫਟੀ ਇੰਡੀਆ FPI 150’ ’ਤੇ ਵਾਅਦਾ ਅਤੇ ਵਿਕਲਪ ਕਾਰੋਬਾਰ ਸ਼ੁਰੂ ਕਰੇਗਾ NSE
  • new poster for  the india story  released
    "ਦਿ ਇੰਡੀਆ ਸਟੋਰੀ" ਦਾ ਨਵਾਂ ਪੋਸਟਰ ਰਿਲੀਜ਼
  • 100 percent digital election records sir 2026 in dharamkot and garhshankar
    ਧਰਮਕੋਟ ਤੇ ਗੜ੍ਹਸ਼ੰਕਰ 'ਚ ਐੱਸ. ਆਈ. ਆਰ-2026 ਤਹਿਤ ਚੋਣ ਰਿਕਾਰਡ ਹੋਇਆ 100 ਫ਼ੀਸਦੀ ਡਿਜੀਟਲ
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
  • strict action on school buses  8 buses challaned for violating safety rules
    ਸਕੂਲੀ ਬੱਸਾਂ 'ਤੇ ਕੱਸਿਆ ਗਿਆ ਸ਼ਿਕੰਜਾ, ਸੁਰੱਖਿਆ ਨਿਯਮ ਤੋੜਨ 'ਤੇ 8 ਬੱਸਾਂ ਦੇ...
  • punjab police employee dies in road accident while on duty
    ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ...
Trending
Ek Nazar
cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

pakistan prime minister condemned

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • development as well as heritage
      ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
    • poor condition of some government schools
      ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
    • true love
      ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
    • anger and chaos
      ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !
    • parliament debate
      ਪਾਰਟੀ ਰਾਜਨੀਤੀ ਵਾਲੇ ਮੁੱਦਿਆਂ ਲਈ ਸੰਸਦ ਢੁੱਕਵਾਂ ਮੰਚ ਨਹੀਂ
    • j k state
      ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ : ਕੀ ਵਿਚਾਲੇ ਲਟਕਿਆ ਰਹੇਗਾ ਇਹ ਸਵਾਲ?
    • pakistan has started using minors to send drugs and weapons to punjab
      ਪੰਜਾਬ ’ਚ ਨਸ਼ਾ ਅਤੇ ਹਥਿਆਰ ਭੇਜਣ ਲਈ ਨਾਬਾਲਗਾਂ ਦੀ ਵਰਤੋਂ ਕਰਨ ਲੱਗਾ ਪਾਕਿਸਤਾਨ!
    • canada study visa
      ਕੈਨੇਡਾ ਵਲੋਂ ਵਿਦਿਆਰਥੀਆਂ ਦੇ ਦਾਖਲੇ ’ਚ ਕਟੌਤੀ ਨਾਲ ਭਾਰਤੀਆਂ ਨੂੰ ਸਭ ਤੋਂ ਵੱਧ...
    • action against adulteration
      ਜੰਗ ਜ਼ਰੂਰੀ ਹੈ ਖਾਣੇ ’ਚ ਮਿਲਾਵਟ ਕਰਨ ਵਾਲਿਆਂ ਦੇ ਵਿਰੁੱਧ
    • school uniform
      ਛੋਟੇ ਸਕੂਲੀ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਨਹੀਂ ਹੋਣੀ ਚਾਹੀਦੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +