Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 14, 2026

    3:19:11 PM

  • ind vs eng 1st odi

    IND vs ENG 1st ODI: ਇੰਗਲੈਂਡ ਨੇ ਟਾਸ ਜਿੱਤ ਕੇ...

  • middle east tension

    ਮਿਡਲ ਈਸਟ ਜੰਗ 'ਚ ਇਕ ਹੋਰ ਦੇਸ਼ ਦੀ ਐਂਟਰੀ ! ਸਾਊਦੀ...

  • heartbreaking incident in kapurthala

    ਕਪੂਰਥਲਾ 'ਚ ਰੂਹ ਕੰਬਾਊ ਘਟਨਾ! ਮਾਂ ਨੇ 3 ਜਵਾਕਾਂ...

  • toll plaza  punjab free

    ਖਰੜ-ਮੋਰਿੰਡਾ ਹਾਈਵੇ 'ਤੇ ਸਥਿਤੀ ਟੋਲ ਪਲਾਜ਼ਾ ਕੀਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਡਿਜੀਟਲ ਡਿਟੌਕਸ : ਪਰਿਵਾਰਾਂ ਲਈ ਇਕ ਲਾਜ਼ਮੀ ਕਦਮ

BLOG News Punjabi(ਬਲਾਗ)

ਡਿਜੀਟਲ ਡਿਟੌਕਸ : ਪਰਿਵਾਰਾਂ ਲਈ ਇਕ ਲਾਜ਼ਮੀ ਕਦਮ

  • Edited By Anmol Tagra,
  • Updated: 13 Jul, 2026 06:15 PM
Blog
digital detox
  • Share
    • Facebook
    • Tumblr
    • Linkedin
    • Twitter
  • Comment

ਆਧੁਨਿਕ ਯੁੱਗ ’ਚ ਸਮਾਰਟਫ਼ੋਨ, ਸੋਸ਼ਲ ਮੀਡੀਆ, ਓ. ਟੀ. ਟੀ. ਅਤੇ ਇੰਟਰਨੈੱਟ ਆਦਿ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕੇ ਹਨ। ਸਵੇਰੇ ਉੱਠਦੇ ਹੀ ਪਹਿਲਾ ਕੰਮ ਸਕ੍ਰੀਨ ਚੈੱਕ ਕਰਨਾ, ਰਾਤ ਨੂੰ ਸੌਣ ਤੋਂ ਪਹਿਲਾਂ ਆਖਰੀ ਕੰਮ ਵੀ ਸਕ੍ਰੀਨ ਦੇਖਣਾ, ਇਕ ਆਮ ਜਿਹੀ ਗੱਲ ਹੋ ਗਈ ਹੈ ਪਰ ਇਸ ਡਿਜੀਟਲ ਨਿਰਭਰਤਾ ਨੇ ਸਾਡੀ ਮਾਨਸਿਕ ਸਿਹਤ, ਸਰੀਰਕ ਫਿਟਨੈੱਸ, ਪਰਿਵਾਰਕ ਰਿਸ਼ਤਿਆਂ ਅਤੇ ਸਮਾਜਿਕ ਜੀਵਨ ਨੂੰ ਗੰਭੀਰ ਰੂਪ ’ਚ ਪ੍ਰਭਾਵਿਤ ਕੀਤਾ ਹੈ। ਅਜਿਹੇ ’ਚ ਕਈ ਮਨੋਵਿਗਿਆਨੀ ਮੰਨਦੇ ਹਨ ਕਿ ‘ਡਿਜੀਟਲ ਡਿਟੌਕਸ’ ਭਾਵ ਡਿਜੀਟਲ ਉਪਕਰਨਾਂ ਤੋਂ ਕੁਝ ਸਮੇਂ ਲਈ ਪੂਰਨ ਤੌਰ ’ਤੇ ਦੂਰ ਰਹਿਣਾ, ਅੱਜ ਹਰ ਪਰਿਵਾਰ ਲਈ ਲੋੜ ਬਣ ਗਿਆ ਹੈ। ਇਹ ਨਾ ਸਿਰਫ਼ ਨਿੱਜੀ ਵਿਕਾਸ ਲਈ, ਸਗੋਂ ਪੂਰੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਮਹੱਤਵਪੂਰਨ ਹੈ।

ਜ਼ਿਕਰਯੋਗ ਹੈ ਕਿ ਡਿਜੀਟਲ ਮਾਧਿਅਮਾਂ ਦੀ ਲਤ ਹੁਣ ਇਕ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਅਤੇ ਵੱਖ-ਵੱਖ ਅਧਿਐਨਾਂ ਅਨੁਸਾਰ, ਔਸਤ ਵਿਅਕਤੀ ਦਿਨ ’ਚ 7-8 ਘੰਟੇ ਤੋਂ ਵੱਧ ਸਕ੍ਰੀਨ ’ਤੇ ਬਿਤਾਉਂਦਾ ਹੈ। ਬੱਚਿਆਂ ਅਤੇ ਨੌਜਵਾਨਾਂ ’ਚ ਇਹ ਅੰਕੜਾ ਹੋਰ ਵੀ ਵੱਧ ਹੈ। ਇਸ ਲਤ ਦੇ ਕਈ ਖ਼ਤਰਨਾਕ ਪ੍ਰਭਾਵ ਹਨ। ਸਭ ਤੋਂ ਅਹਿਮ ਹੈ ਮਾਨਸਿਕ ਸਿਹਤ ’ਤੇ ਅਸਰ। ਹਰ ਵੇਲੇ ਨੋਟੀਫਿਕੇਸ਼ਨਾਂ, ਲਾਈਕਸ ਅਤੇ ਕੁਮੈਂਟਸ ਆਦਿ ਦੀ ਭਾਲ ’ਚ ਸਾਡਾ ਦਿਮਾਗ ਲਗਾਤਾਰ ਡੋਪਾਮਾਈਨ ਦੀ ਖੋਜ ’ਚ ਰਹਿੰਦਾ ਹੈ। ਇਸ ਨਾਲ ਚਿੰਤਾ, ਉਦਾਸੀ, ਨੀਂਦ ਦੀ ਸਮੱਸਿਆ ਅਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ’ਚ ਕਮੀ ਆਉਂਦੀ ਹੈ। ‘ਡਿਜੀਟਲ ਡਿਪ੍ਰੈਸ਼ਨ’ ਜਾਂ ‘ਸੋਸ਼ਲ ਮੀਡੀਆ ਐਂਗਜ਼ਾਇਟੀ’ ਹੁਣ ਆਮ ਸ਼ਬਦ ਬਣ ਗਏ ਹਨ। ਨਵੀਂ ਪੀੜ੍ਹੀ ’ਚ ਆਤਮ-ਸਨਮਾਨ ਘੱਟ ਹੋਣਾ, ਦੂਜਿਆਂ ਨਾਲ ਤੁਲਨਾ ਕਰਨਾ ਅਤੇ ਅਸਲ ਦੁਨੀਆ ਤੋਂ ਕਟਾਅ ਵਧ ਰਿਹਾ ਹੈ।

ਇਸ ਦੇ ਨਾਲ ਹੀ ਸਰੀਰਕ ਸਿਹਤ ਵੀ ਵਿਗੜ ਰਹੀ ਹੈ। ਅੱਖਾਂ ਦੀ ਥਕਾਵਟ, ਧੌਣ-ਪਿੱਠ ਦਾ ਦਰਦ, ਮੋਟਾਪਾ, ਕਮਜ਼ੋਰ ਇਮਿਊਨਿਟੀ, ਇਹ ਸਭ ਵੀ ਵੱਧ ਸਕ੍ਰੀਨ ਟਾਈਮ ਦੇ ਸਿੱਧੇ ਨਤੀਜੇ ਹਨ। ਬੱਚਿਆਂ ’ਚ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਪਰਿਵਾਰਾਂ ’ਚ ਗੱਲਬਾਤ ਘੱਟ ਗਈ ਹੈ। ਖਾਣੇ ਦੀ ਮੇਜ਼ ’ਤੇ ਸਾਰੇ ਆਪਣਾ ਫ਼ੋਨ ਦੇਖਦੇ ਹਨ, ਬੱਚੇ ਮਾਂ-ਬਾਪ ਤੋਂ ਘੱਟ ਅਤੇ ਯੂਟਿਊਬ ਆਦਿ ਤੋਂ ਜ਼ਿਆਦਾ ਸਿੱਖਦੇ ਹਨ। ਅਜਿਹੇ ’ਚ ਰਿਸ਼ਤਿਆਂ ’ਚ ਡੂੰਘਾਈ ਘੱਟ ਰਹੀ ਹੈ।

ਇੰਨਾ ਹੀ ਨਹੀਂ, ਇਸ ਬੁਰੀ ਲਤ ਦਾ ਸਮਾਜਿਕ ਪੱਧਰ ’ਤੇ ਵੀ ਨੁਕਸਾਨ ਹੈ। ਫੇਕ ਨਿਊਜ਼, ਸਾਈਬਰ ਬੁਲਿੰਗ, ਪ੍ਰਾਈਵੇਸੀ ਦਾ ਹਨਨ ਅਤੇ ਸਮੇਂ ਦੀ ਬਰਬਾਦੀ ਦੇ ਅੰਕੜਿਆਂ ’ਚ ਵੀ ਵਾਧਾ ਹੋ ਰਿਹਾ ਹੈ। ਕੰਮ ਦੀ ਉਤਪਾਦਕਤਾ ਘੱਟ ਰਹੀ ਹੈ ਕਿਉਂਕਿ ਮਲਟੀ-ਟਾਸਕਿੰਗ ਦੇ ਨਾਂ ’ਤੇ ਅਸੀਂ ਇਕ ਕੰਮ ’ਤੇ ਵੀ ਧਿਆਨ ਨਹੀਂ ਦੇ ਪਾਉਂਦੇ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਦੀ ਯਾਦਦਾਸ਼ਤ ਅਤੇ ਡੂੰਘਾ ਸੋਚਣ ਦੀ ਸਮਰੱਥਾ ਘੱਟ ਹੋ ਰਹੀ ਹੈ।

ਸੋਸ਼ਲ ਮੀਡੀਆ ਕ੍ਰਾਂਤੀ (ਲਗਭਗ 2004-2006 ਤੋਂ ਬਾਅਦ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਆਦਿ) ਤੋਂ ਪਹਿਲਾਂ ਦੀ ਦੁਨੀਆ ਯਾਦ ਕਰੋ। ਸੂਚਨਾ ਅਤੇ ਮਨੋਰੰਜਨ ਦੇ ਸਾਧਨ ਵੱਖਰੇ ਸਨ ਪਰ ਉਨ੍ਹਾਂ ਦੇ ਲਾਭ ਅੱਜ ਦੇ ਡਿਜੀਟਲ ਮਾਧਿਅਮਾਂ ਨਾਲੋਂ ਕਿਤੇ ਵੱਧ ਡੂੰਘੇ ਸਨ। ਲੋਕ ਕਿਤਾਬਾਂ ਪੜ੍ਹਦੇ ਸਨ। ਇਕ ਨਾਵਲ ਪੜ੍ਹਨ ’ਚ ਪੂਰਾ ਧਿਆਨ ਲੱਗਦਾ ਸੀ। ਇਸ ਨਾਲ ਸ਼ਬਦਾਵਲੀ ਵਧਦੀ ਸੀ, ਕਲਪਨਾ ਸ਼ਕਤੀ ਵਿਕਸਿਤ ਹੁੰਦੀ ਸੀ ਅਤੇ ਸਬਰ ਆਉਂਦਾ ਸੀ। ਅਖ਼ਬਾਰ ਪੜ੍ਹਨਾ ਪਰਿਵਾਰ ਦਾ ਸਮੂਹਿਕ ਕਾਰਜ ਹੁੰਦਾ ਸੀ। ਸਵੇਰੇ ਚਾਹ ਦੇ ਨਾਲ ਅਖ਼ਬਾਰ ਪੜ੍ਹਨਾ, ਚਰਚਾ ਕਰਨ ਨਾਲ ਬੌਧਿਕ ਵਿਕਾਸ ਅਤੇ ਪਰਿਵਾਰਕ ਸਾਂਝ ਦੋਵੇਂ ਵਧਦੇ ਸਨ। ਅੱਜ ਦੀ ਤੁਲਨਾ ’ਚ ਉਸ ਸਮੇਂ ਜਾਣਕਾਰੀ ਘੱਟ ਪਰ ਡੂੰਘੀ ਅਤੇ ਭਰੋਸੇਮੰਦ ਹੁੰਦੀ ਸੀ।

ਦਾਦਾ-ਦਾਦੀ ਤੋਂ ਕਹਾਣੀਆਂ ਸੁਣਨਾ, ਲੋਕ ਗੀਤ, ਸੱਭਿਆਚਾਰਕ ਪ੍ਰੋਗਰਾਮਾਂ ’ਚ ਹਿੱਸਾ ਲੈਣਾ, ਇਹ ਸਭ ਯਾਦਦਾਸ਼ਤ ਅਤੇ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਦੇ ਸਨ। ਜਾਣਕਾਰੀ ਦਾ ਪ੍ਰਸਾਰ ਹੌਲੀ ਪਰ ਪ੍ਰਭਾਵਸ਼ਾਲੀ ਹੁੰਦਾ ਸੀ। ਲੋਕ ਡੂੰਘੀਆਂ ਗੱਲਾਂ ਕਰਦੇ ਸਨ, ਬਹਿਸਾਂ ਹੁੰਦੀਆਂ ਸਨ ਅਤੇ ਰਿਸ਼ਤੇ ਮਜ਼ਬੂਤ ਹੁੰਦੇ ਸਨ। ਉਸ ਯੁੱਗ ’ਚ ਧਿਆਨ ਭਟਕਾਉਣ ਵਾਲੇ ਤੱਤ ਘੱਟ ਸਨ। ਨਤੀਜੇ ਵਜੋਂ, ਲੋਕ ਜ਼ਿਆਦਾ ਰਚਨਾਤਮਕ, ਸਬਰ ਵਾਲੇ ਅਤੇ ਖ਼ੁਸ਼ ਰਹਿੰਦੇ ਸਨ। ਅਧਿਐਨਾਂ ਤੋਂ ਸਾਬਤ ਹੁੰਦਾ ਹੈ ਕਿ ਸਕ੍ਰੀਨ-ਫ਼੍ਰੀ ਪੀੜ੍ਹੀ ਦੀ ਯਾਦਦਾਸ਼ਤ, ਸਮੱਸਿਆ-ਹੱਲ ਕਰਨ ਦੀ ਸਮਰੱਥਾ ਅਤੇ ਰਚਨਾਤਮਕਤਾ ਅੱਜ ਦੀ ਪੀੜ੍ਹੀ ਨਾਲੋਂ ਬਿਹਤਰ ਸੀ।

ਪਰਿਵਾਰ ਸਮਾਜ ਦੀ ਮੂਲ ਇਕਾਈ ਹੈ। ਜੇਕਰ ਪਰਿਵਾਰ ਡਿਜੀਟਲ ਲਤ ਨਾਲ ਗ੍ਰਸਤ ਹੈ, ਤਾਂ ਪੂਰਾ ਸਮਾਜ ਪ੍ਰਭਾਵਿਤ ਹੁੰਦਾ ਹੈ। ਅਜਿਹੇ ’ਚ ਡਿਜੀਟਲ ਡਿਟੌਕਸ ਅਪਣਾਉਣ ਦੇ ਕਈ ਲਾਭ ਹਨ। ਬਿਨਾਂ ਫ਼ੋਨ ਦੇ ਡਿਨਰ, ਬਾਹਰ ਘੁੰਮਣਾ, ਬੋਰਡ ਗੇਮਜ਼ ਖੇਡਣਾ, ਇਹ ਛੋਟੀਆਂ-ਛੋਟੀਆਂ ਆਦਤਾਂ ਰਿਸ਼ਤਿਆਂ ’ਚ ਗਰਮਾਹਟ ਲਿਆਉਂਦੀਆਂ ਹਨ। ਇਸ ਨਾਲ ਬੱਚੇ ਆਪਣੇ ਵੱਡਿਆਂ ਨਾਲ ਜ਼ਿਆਦਾ ਜੁੜਦੇ ਹਨ। ਸਕ੍ਰੀਨ ਤੋਂ ਦੂਰ ਰਹਿਣ ਨਾਲ ਨੀਂਦ ਬਿਹਤਰ ਹੁੰਦੀ ਹੈ, ਚਿੰਤਾ ਘੱਟ ਹੁੰਦੀ ਹੈ ਅਤੇ ਖ਼ੁਸ਼ੀ ਵਧਦੀ ਹੈ, ਜਿਸ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ। ਪੜ੍ਹਾਈ, ਖੇਡ-ਕੁੱਦ, ਕਲਾਤਮਕ ਗਤੀਵਿਧੀਆਂ ’ਚ ਵਾਧਾ ਹੁੰਦਾ ਹੈ। ਸਕ੍ਰੀਨ ਟਾਈਮ ਸੀਮਤ ਕਰਨ ਨਾਲ ਇਕਾਗਰਤਾ ਅਤੇ ਰਚਨਾਤਮਕਤਾ ਵਧਦੀ ਹੈ। ਜ਼ਿਆਦਾ ਚੱਲਣਾ-ਫਿਰਨਾ, ਕਸਰਤ, ਸਿਹਤਮੰਦ ਭੋਜਨ ਦੀਆਂ ਆਦਤਾਂ ਪੈਂਦੀਆਂ ਹਨ।

ਮਾਹਿਰ ਮੰਨਦੇ ਹਨ ਕਿ ਡਿਜੀਟਲ ਡਿਟੌਕਸ ਇਕਦਮ ਨਹੀਂ, ਹੌਲੀ-ਹੌਲੀ ਅਪਣਾਉਣਾ ਚਾਹੀਦਾ ਹੈ। ਇਸ ਦੇ ਲਈ ਅਸੀਂ ਆਪਣੇ ਪਰਿਵਾਰਕ ਪੱਧਰ ’ਤੇ ਕੁਝ ਨਿਯਮ ਬਣਾਈਏ। ਘਰ ’ਚ ਸਕ੍ਰੀਨ-ਫ਼੍ਰੀ ਜ਼ੋਨ ਬਣਾਏ ਜਾਣ, ਜਿਵੇਂ ਕਿ ਖਾਣੇ ਦਾ ਕਮਰਾ, ਬੈੱਡਰੂਮ ’ਚ ਫ਼ੋਨ ਪਾਬੰਦੀਸ਼ੁਦਾ ਹੋਵੇ। ਡਿਟੌਕਸ ਟਾਈਮ ਤੈਅ ਕੀਤਾ ਜਾਵੇ। ਮਿਸਾਲ ਦੇ ਤੌਰ ’ਤੇ ਹਰ ਦਿਨ ਘੱਟੋ-ਘੱਟ 2 ਘੰਟੇ ਅਤੇ ਵੀਕੈਂਡ ’ਤੇ ਪੂਰਾ ਦਿਨ ਸਕ੍ਰੀਨ-ਫ਼੍ਰੀ ਬਣਾਉਣ ਦੀ ਕੋਸ਼ਿਸ਼ ਕਰੋ। ਪਰਿਵਾਰਕ ਗਤੀਵਿਧੀਆਂ ਵਧਾਓ। ਜਿਵੇਂ ਕਿ ਕਿਤਾਬ ਪੜ੍ਹਨਾ, ਪਿਕਨਿਕ ’ਤੇ ਜਾਣਾ, ਖੁੱਲ੍ਹੇ ’ਚ ਖੇਡਣਾ, ਸੰਗੀਤ ਸੁਣਨਾ ਆਦਿ।

ਇਹ ਸੱਚ ਹੈ ਕਿ ਡਿਜੀਟਲ ਤਕਨੀਕ ਨੇ ਜੀਵਨ ਨੂੰ ਆਸਾਨ ਬਣਾਇਆ ਹੈ ਪਰ ਇਸ ਦੀ ਦੁਰਵਰਤੋਂ ਸਾਡੀ ਖ਼ੁਸ਼ਹਾਲੀ ਖੋਹ ਰਹੀ ਹੈ। ਡਿਜੀਟਲ ਡਿਟੌਕਸ ਪਿੱਛੇ ਮੁੜਨਾ ਨਹੀਂ, ਸਗੋਂ ਸੰਤੁਲਿਤ ਜੀਵਨ ਵੱਲ ਵਧਣਾ ਹੈ। ਹਰ ਪਰਿਵਾਰ ਨੂੰ ਇਸ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੀਆਂ ਸੱਭਿਆਚਾਰਕ ਜੜ੍ਹਾਂ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਨਿੱਜੀ ਸਿਹਤ ਨੂੰ ਬਚਾ ਕੇ ਰੱਖ ਸਕੀਏ। ਪਹਿਲਾਂ ਦਾ ਯੁੱਗ ਸਾਨੂੰ ਯਾਦ ਦਿਵਾਉਂਦਾ ਹੈ ਕਿ ਖ਼ੁਸ਼ੀ ਸਕ੍ਰੀਨਾਂ ’ਚ ਨਹੀਂ, ਸਗੋਂ ਰਿਸ਼ਤਿਆਂ, ਕੁਦਰਤ ਅਤੇ ਸਿਰਜਣਾਤਮਕਤਾ ’ਚ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡਿਜੀਟਲ ਡਿਟੌਕਸ ਦੀ ਦਿਸ਼ਾ ’ਚ ਛੋਟੇ-ਛੋਟੇ ਕਦਮ ਉਠਾਈਏ। ਫ਼ੋਨ ਨੂੰ ਥੋੜ੍ਹੀ ਦੇਰ ਦੂਰ ਰੱਖੋ, ਪਰਿਵਾਰ ਨਾਲ ਸਮਾਂ ਬਿਤਾਓ ਅਤੇ ਅਸਲ ਜੀਵਨ ਦਾ ਆਨੰਦ ਲਓ। ਡਿਜੀਟਲ ਡਿਟੌਕਸ ਨਾ ਸਿਰਫ਼ ਨਿੱਜੀ, ਸਗੋਂ ਸਮਾਜਿਕ ਤਬਦੀਲੀ ਦਾ ਮਾਧਿਅਮ ਬਣ ਸਕਦਾ ਹੈ। ਤੰਦਰੁਸਤ ਪਰਿਵਾਰ ਹੀ ਤੰਦਰੁਸਤ ਰਾਸ਼ਟਰ ਦੀ ਨੀਂਹ ਹੈ।

—ਵਿਨੀਤ ਨਾਰਾਇਣ

  • Digital Detox
  • Smartphone
  • Social Media

ਲਾਲਾ ਲਾਜਪਤ ਰਾਏ ਅਤੇ ਪੰਜਾਬ ਦਾ ਰਾਸ਼ਟਰੀ ਸੰਘਰਸ਼

NEXT STORY

Stories You May Like

  • license and doctor  s prescription will be mandatory for the sale of medicines
    ਸਰਕਾਰ ਦੀ ਸਖ਼ਤੀ, ਹੁਣ ਇਨ੍ਹਾਂ ਦਵਾਈਆਂ ਦੀ ਵਿਕਰੀ ਲਈ ਲਾਜ਼ਮੀ ਹੋਵੇਗਾ ਲਾਇਸੈਂਸ ਤੇ ਡਾਕਟਰ ਦੀ ਪਰਚੀ
  • demand for amendment to exempt teachers from mandatory tet requirement
    ਅਧਿਆਪਕਾਂ ਲਈ ਲਾਜ਼ਮੀ ਟੈੱਟ ਦੀ ਸ਼ਰਤ ਤੋਂ ਛੋਟ ਦੇਣ ਲਈ RTI ਐਕਟ ’ਚ ਸੋਧ ਦੀ ਮੰਗ
  • digital india  india  new identity  pm modi
    'ਡਿਜੀਟਲ ਇੰਡੀਆ' ਨੇ ਭਾਰਤ ਨੂੰ ਦੁਨੀਆ 'ਚ ਇੱਕ ਨਵੀਂ ਪਛਾਣ ਦਿੱਤੀ: PM ਨਰਿੰਦਰ ਮੋਦੀ
  • digital revolution in the education sector apaar
    ਸਿੱਖਿਆ ਖੇਤਰ 'ਚ ਡਿਜੀਟਲ ਕ੍ਰਾਂਤੀ! APAAR ਨਾਲ ਜੁੜੇ 26 ਕਰੋੜ ਤੋਂ ਵੱਧ ਵਿਦਿਆਰਥੀ
  • pink ration card holders  new rules
    ਹਰਿਆਣਾ 'ਚ ਗੁਲਾਬੀ ਰਾਸ਼ਨ ਕਾਰਡ ਧਾਰਕਾਂ ਲਈ ਨਵਾਂ ਨਿਯਮ ਜਾਰੀ, ਛੋਟੇ ਪਰਿਵਾਰਾਂ ਨੂੰ ਝਟਕਾ
  • young man took a terrible step after being disturbed by his neighbors
    ਪਠਾਨਕੋਟ 'ਚ ਨੌਜਵਾਨ ਨੇ ਗੁਆਂਢੀਆਂ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖੌਫਨਾਕ ਕਦਮ
  • karur visit  cm vijay thalapathy
    ਭਲਕੇ ਕਰੂਰ ਦੌਰੇ 'ਤੇ CM ਵਿਜੇ ਥਲਾਪਤੀ, ਭਗਦੜ 'ਚ ਮਾਰੇ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
  • free wheat mustard oil money
    ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL ਪਰਿਵਾਰਾਂ ਨੂੰ ਵੱਡਾ ਝਟਕਾ
  • mischievous boys smashed the windows of several cars parked in the street
    ਗਲੀ 'ਚ ਖੜ੍ਹੀਆਂ ਗੱਡੀਆਂ ਦੇ ਭੰਨੇ ਸ਼ੀਸ਼ੇ! CCTV 'ਚ ਕੈਦ ਹੋਈ ਘਟਨਾ
  • blo who conducted sir faces charges of misconduct
    SIR ਕਰਨ ਵਾਲੇ ਬੀ. ਐੱਲ. ਓ. ’ਤੇ ਲੱਗੇ ਬਦਤਮੀਜ਼ੀ ਕਰਨ ਦੇ ਦੋਸ਼
  • jalandhar on high alert security increased police deployed at every corner
    High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
  • offline decree creates major problem registrations done in punjab
    ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ...
  • foreign travel consultants operating without a license reopen offices
    ਬਿਨਾਂ ਲਾਇਸੈਂਸ ਦੇ ਚੱਲ ਰਹੇ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਫਿਰ ਖੋਲ੍ਹੇ ਦਫ਼ਤਰ,...
  • four districts of punjab monsoon
    ਪੰਜਾਬ ਦੇ 4 ਜ਼ਿਲ੍ਹਿਆਂ ਤੋਂ ਮਾਨਸੂਨ ਦੇ ਬੱਦਲ ਗਾਇਬ, ਸੈਟੇਲਾਈਟ ਤਸਵੀਰਾਂ ਨੇ...
  • fake ips officer and his wife arrested for cheating
    ਨਕਲੀ IPS ਅਧਿਕਾਰੀ ਦਾ ਪਰਦਾਫਾਸ਼: ਪੁਲਸ ਭਰਤੀ ਦੇ ਨਾਂ 'ਤੇ ਮਾਰੀ ਠੱਗੀ, ਪਤਨੀ...
  • punjab bans arbitrary fee hike of private schools
    ਪੰਜਾਬ 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਫੀਸ ਵਾਧੇ ’ਤੇ ਲੱਗੀ ਰੋਕ, ਸਰਕਾਰ ਨੇ...
Trending
Ek Nazar
closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • life dying in a borewell
      ਬੋਰਵੈੱਲ ’ਚ ਦਮ ਤੋੜਦੀ ਜ਼ਿੰਦਗੀ
    • middle powers and the geopolitics of the fourth industrial revolution
      ਮੱਧ ਸ਼ਕਤੀਆਂ ਅਤੇ ਚੌਥੀ ਉਦਯੋਗਿਕ ਕ੍ਰਾਂਤੀ ਦੀ ਭੂ-ਰਾਜਨੀਤੀ
    • some government officials and employees diving into the sea of   corruption
      ਭ੍ਰਿਸ਼ਟਾਚਾਰ ਦੇ ਸਮੁੰਦਰ ’ਚ ਚੁੱਭੀਆਂ ਲਾਉਂਦੇ ਕੁਝ ਸਰਕਾਰੀ ਅਧਿਕਾਰੀ ਅਤੇ...
    • temple offerings
      ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ...
    • global economy
      ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ
    • small businessmen problems
      ਨੀਤੀਆਂ ਦੇ ਚੱਕਰਵਿਊ ’ਚ ਫਸੇ ਦੇਸ਼ ਦੇ ਛੋਟੇ ਕਾਰੋਬਾਰੀਆਂ
    • karnataka cabinet new faces
      ਕਰਨਾਟਕ ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਕਈ ਨਵੇਂ ਚਿਹਰੇ
    • who donate organs of deceased loved ones are worthy of sainthood
      ਸਾਧੂਵਾਦ ਦੇ ਪਾਤਰ ਹਨ ਮ੍ਰਿਤਕ ਪਿਆਰਿਆਂ ਦੇ ਅੰਗ ਦਾਨ ਕਰਨ ਵਾਲੇ!
    • why are films like   satluj   banned in a democracy
      ਲੋਕਤੰਤਰ ’ਚ ‘ਸਤਲੁਜ’ ਵਰਗੀਆਂ ਫ਼ਿਲਮਾਂ ’ਤੇ ਪਾਬੰਦੀ ਕਿਉਂ?
    • india should strengthen its anti drone  on the border
      ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਆਪਣਾ ਐਂਟੀ-ਡ੍ਰੋਨ ਸਿਸਟਮ ਜ਼ਿਆਦਾ ਮਜ਼ਬੂਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +