Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    10:05:08 AM

  • rahul gandhi made a big gesture by taking the name captain

    ਰਾਹੁਲ ਗਾਂਧੀ ਨੇ 'ਕੈਪਟਨ' ਦਾ ਨਾਂ ਲੈਂਦਿਆਂ ਕਰ 'ਤਾ...

  • birthright citizenship in us

    Birthright Citizenship 'ਤੇ ਸਖ਼ਤ ਹੋਏ ਟਰੰਪ !...

  • 1 60 lakh govindas 10 lakh insurance scheme dahi handi

    1.60 ਲੱਖ ਗੋਵਿੰਦਿਆਂ ਲਈ 10 ਲੱਖ ਦਾ ਬੀਮਾ! ਦਹੀਂ...

  • women bank accounts 3 thousand rupees

    17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ ਸੰਕਲਪ

BLOG News Punjabi(ਬਲਾਗ)

ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ ਸੰਕਲਪ

  • Edited By Harpreet Singh,
  • Updated: 14 Apr, 2026 04:47 PM
Blog
dr bhim rao ambedkar
  • Share
    • Facebook
    • Tumblr
    • Linkedin
    • Twitter
  • Comment

ਹਰ ਸਾਲ 14 ਅਪ੍ਰੈਲ ਨੂੰ ਸਾਡਾ ਦੇਸ਼ ਬਾਬਾ ਸਾਹਿਬ ਡਾ. ਭੀਮ ਰਾਓ ਰਾਓ ਜੀ ਅੰਬੇਡਕਰ ਜੀ ਦੀ ਜਯੰਤੀ ਮਨਾਉਂਦਾ ਹੈ। ਇਹ ਸਿਰਫ ਇਕ ਸਮ੍ਰਿਤੀ ਦਿਵਸ ਨਹੀਂ, ਸਗੋਂ ਭਾਰਤ ਦੇ ਲੋਕਤੰਤਰਿਕ ਤੇ ਸਮਾਜਿਕ ਚਰਿੱਤਰ ਦਾ ਸਵੈ-ਮੰਥਨ ਕਰਨ ਦਾ ਮੌਕਾ ਹੈ। ਬਾਬਾ ਸਾਹਿਬ ਅੰਬੇਡਕਰ ਉਨ੍ਹਾਂ ਵਿਰਲੇ ਯੁੱਗ-ਪੁਰਸ਼ਾਂ ’ਚੋਂ ਸਨ, ਜਿਨ੍ਹਾਂ ਨੇ ਨਾ ਸਿਰਫ ਇਤਿਹਾਸ ਬਣਾਇਆ, ਸਗੋਂ ਭਾਰਤ ਦੇ ਭਵਿੱਖ ਦੀ ਨੀਂਹ ਵੀ ਰੱਖੀ।

ਬਾਬਾ ਸਾਹਿਬ ਦਾ ਜਨਮ ਇਕ ਅਜਿਹੇ ਸਮਾਜ ’ਚ ਹੋਇਆ, ਜਿੱਥੇ ਜਾਤ-ਆਧਾਰਿਤ ਵਿਤਕਰਾ ਜੀਵਨ ਦੇ ਹਰ ਖੇਤਰ ’ਚ ਮੌਜੂਦ ਸੀ। ਉਨ੍ਹਾਂ ਨੇ ਖੁਦ ਉਸ ਅਨਿਆ ਨੂੰ ਭੋਗਿਆ, ਸਿੱਖਿਆ ਤੋਂ ਲੈ ਕੇ ਜੀਵਨ ਦੇ ਹਰ ਕਦਮ ’ਤੇ ਅਪਮਾਨ ਦਾ ਜ਼ਹਿਰ ਪੀਤਾ ਪਰ ਉਸ ਨੂੰ ਆਪਣੀ ਸ਼ਖਸੀਅਤ ਦੀ ਹੱਦ ਨਹੀਂ ਬਣਨ ਦਿੱਤਾ। ਸਿੱਖਿਆ ਨੂੰ ਉਨ੍ਹਾਂ ਨੇ ਮੁਕਤੀ ਦਾ ਸਾਧਨ ਬਣਾਇਆ। ਉਹ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ, ਦੋਵਾਂ ਚੋਟੀ ਸੰਸਥਾਵਾਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ। ਉਨ੍ਹਾਂ ਦੀ ਨਿੱਜੀ ਪੁਸਤਕ-ਜਾਇਦਾਦ, ਜੋ ਉਨ੍ਹਾਂ ਦੇ ਜੀਵਨ ਕਾਲ ’ਚ 35,000 ਤੋਂ ਵੱਧ ਗ੍ਰੰਥਾਂ ਤੱਕ ਪਹੁੰਚੀ, ਸਿੱਧ ਕਰਦੀ ਹੈ ਕਿ ਗਿਆਨ ਪ੍ਰਤੀ ਉਨ੍ਹਾਂ ਦੀ ਸਾਧਨਾ ਬੇਮਿਸਾਲ ਸੀ।

ਜ਼ਿਆਦਾਤਰ ਲੋਕ ਬਾਬਾ ਸਾਹਿਬ ਨੂੰ ਸੰਵਿਧਾਨ ਨਿਰਮਾਤਾ ਜਾਂ ਸਮਾਜਿਕ ਕ੍ਰਾਂਤੀ ਦੇ ਅਗਵਾਈਕਰਤਾ ਵਜੋਂ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਇਹ ਗਿਆਨ ਹੈ ਕਿ ਉਨ੍ਹਾਂ ਦੇ ਜੀਵਨ ਦੀ ਅਸਲ ਸ਼ੁਰੂਆਤ ਇਕ ਅਰਥਸ਼ਾਸਤਰੀ ਵਜੋਂ ਹੋਈ ਸੀ। ਉਹ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪਾਉਣ ਵਾਲੇ ਭਾਰਤ ਦੇ ਪਹਿਲੇ ਅਰਥਸ਼ਾਸਤਰੀ ਸਨ।

1915 ’ਚ ਕੋਲੰਬੀਆ ਯੂਨੀਵਰਸਿਟੀ ਤੋਂ ਅਰਥਸ਼ਾਸਤਰ ’ਚ ਐੱਮ.ਏ. ਅਤੇ 1917 ’ਚ ਪੀ. ਐੱਚ. ਡੀ. ਤੋਂ ਬਾਅਦ ਉਨ੍ਹਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਵੀ ਮਾਸਟਰਜ਼ ਅਤੇ ਡਾਕਟਰ ਆਫ ਸਾਇੰਸ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀਆਂ 2 ਪੀ. ਐੱਚ. ਡੀ. ਅਤੇ ਡੂੰਘੀ ਵਿਸ਼ਲੇਸ਼ਣ ਸਮਰੱਥਾ ਉਨ੍ਹਾਂ ਨੂੰ ਆਪਣੇ ਯੁੱਗ ਦੇ ਸਭ ਤੋਂ ਵਿਲੱਖਣ ਅਰਥਸ਼ਾਸਤਰੀਆਂ ਦੀ ਸ਼੍ਰੇਣੀ ’ਚ ਸਥਾਪਤ ਕਰਦੀ ਹੈ।

‘ਐਡਮਿਨਿਸਟ੍ਰੇਸ਼ਨ ਐਂਡ ਫਾਇਨਾਂਸ ਆਫ ਦਿ ਈਸਟ ਇੰਡੀਆ ਕੰਪਨੀ’ ਸ਼ੋਧ-ਪੱਤਰ ’ਚ ਉਨ੍ਹਾਂ ਨੇ ਤੱਥਾਂ ਅਤੇ ਅੰਕੜਿਆਂ ਦੇ ਆਧਾਰ ’ਤੇ ਸਿੱਧ ਕੀਤਾ ਕਿ ਬ੍ਰਿਟਿਸ਼ ਰਾਜ ਦੀਆਂ ਆਰਥਿਕ ਨੀਤੀਆਂ ਨੇ ਭਾਰਤੀ ਜਨਤਾ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ। 1923 ’ਚ ਪ੍ਰਕਾਸ਼ਿਤ ‘ਦਿ ਪ੍ਰਾਬਲਮ ਆਫ ਦਿ ਰੁਪੀ’ ’ਚ ਉਨ੍ਹਾਂ ਨੇ ਤਤਕਾਲੀ ਮਹਾਨ ਅਰਥਸ਼ਾਸਤਰੀ ਜੌਨ ਮੇਨਾਰਡ ਕੇਨਜ਼ ਦੇ ਵਿਚਾਰਾਂ ਦੀ ਵੀ ਨਿਡਰਤਾ ਨਾਲ ਆਲੋਚਨਾ ਕੀਤੀ ਅਤੇ ਗੋਲਡ ਸਟੈਂਡਰਡ ਦਾ ਸਮਰਥਨ ਕਰਦੇ ਹੋਏ ਉਸ ਨੂੰ ਗਰੀਬਾਂ ਦੇ ਹਿੱਤ ’ਚ ਦੱਸਿਆ।

ਉਨ੍ਹਾਂ ਦੀ ਕੋਲੰਬੀਆ ਥੀਸਿਸ 1925 ’ਚ ‘ਪ੍ਰੋਵਿੰਸ਼ੀਅਲ ਫਾਇਨਾਂਸ ਇਨ ਬ੍ਰਿਟਿਸ਼ ਇੰਡੀਆ’ ਵਜੋਂ ਪ੍ਰਕਾਸ਼ਿਤ ਹੋਈ, ਜਿਸ ਦੇ ਟ੍ਰੇਨੀ ਪ੍ਰੋਫੈਸਰ ਐਡਵਿਨ ਸੇਲਿਗਮੈਨ ਨੇ ਸਵੀਕਾਰ ਕੀਤਾ ਕਿ ਇਸ ਵਿਸ਼ੇ ’ਤੇ ਇਸ ਤੋਂ ਡੂੰਘਾ ਅਧਿਐਨ ਉਨ੍ਹਾਂ ਨੇ ਕਿਤੇ ਨਹੀਂ ਦੇਖਿਆ। ਭਾਰਤ ਦੇ ਵਿੱਤ ਕਮਿਸ਼ਨ ਦੀ ਅਵਧਾਰਨਾ ਦੀਆਂ ਜੜ੍ਹਾਂ ਇਸੇ ਥੀਸਿਸ ’ਚ ਨਿਹਤ ਹਨ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਉਨ੍ਹਾਂ ਦੇ ਹੀ ਆਰਥਿਕ ਵਿਚਾਰਾਂ ਦੀ ਪਰਿਣਤੀ ਸੀ। 1918 ’ਚ ਉਨ੍ਹਾਂ ਨੇ ਖੇਤੀਬਾੜੀ ਦੀ ਜ਼ਮੀਨ ਦੀ ਟੁੱਟਵੀਂ ਵਿਵਸਥਾ ਦੀ ਸਮੱਸਿਆ ਉਠਾਈ ਅਤੇ ਉਦਯੋਗੀਕਰਨ ਨੂੰ ਉਸ ਦਾ ਸਮਾਧਾਨ ਦੱਸਿਆ। ਉਨ੍ਹਾਂ ਨੇ ‘ਲੁਕੀ ਹੋਈ ਬੇਰੋਜ਼ਗਾਰੀ’ ਦੀ ਅਵਧਾਰਨਾ ਅਤੇ ‘ਟੂ-ਸੈਕਟਰ ਇਕਨਾਮਿਕ ਮਾਡਲ’ ਦੀ ਰੂਪਰੇਖਾ ਆਪਣੇ ਯੁੱਗ ਦੇ ਅਰਥਸ਼ਾਸਤਰੀਆਂ ਤੋਂ ਦਹਾਕਿਆਂ ਪਹਿਲਾਂ ਪੇਸ਼ ਕਰ ਦਿੱਤੀ ਸੀ।

ਭਾਰਤੀ ਸੰਵਿਧਾਨ ਦੇ ਨਿਰਮਾਣ ’ਚ ਉਨ੍ਹਾਂ ਦੀ ਭੂਮਿਕਾ ਬੇਮਿਸਾਲ ਹੈ। ਉਨ੍ਹਾਂ ਨੇ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦੇ ਤਿੰਨ ਮੂਲ ਸਿਧਾਂਤਾਂ ’ਤੇ ਆਧਾਰਿਤ ਇਕ ਅਜਿਹਾ ਦਸਤਾਵੇਜ਼ ਰਚਿਆ, ਜੋ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨੂੰ ਸੁਰੱਖਿਆ ਅਤੇ ਗੌਰਵ ਦਿੰਦਾ ਹੈ। ਉਨ੍ਹਾਂ ਦੀ ‘ਸੰਵਿਧਾਨਕ ਨੈਤਿਕਤਾ’ ਦੀ ਬੇਨਤੀ ਅਤੇ ਇਹ ਸਪੱਸ਼ਟ ਰਾਏ ਕਿ ਰਾਜਨੀਤਕ ਲੋਕਤੰਤਰ ਉਦੋਂ ਤੱਕ ਸਥਾਈ ਨਹੀਂ ਹੋ ਸਕਦਾ, ਜਦੋਂ ਤੱਕ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਨਹੀਂ ਹੁੰਦੀ, ਇਹੀ ਉਨ੍ਹਾਂ ਦੀ ਵਿਰਾਸਤ ਦਾ ਕੇਂਦਰ-ਬਿੰਦੂ ਹੈ।

ਬਾਬਾ ਸਾਹਿਬ ਅੰਬੇਡਕਰ ਦੀ ਯਾਦ ਸਿਰਫ ਜਯੰਤੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਇਹ ਸੋਚ ਮੋਦੀ ਸਰਕਾਰ ਦੀ ਰਹੀ ਹੈ। ਉਨ੍ਹਾਂ ਨਾਲ ਜੁੜੇ 5 ਪਵਿੱਤਰ ਸਥਾਨਾਂ, ਮਹੂ (ਜਨਮ ਅਸਥਾਨ), ਲੰਡਨ (ਸਿੱਖਿਆ), ਨਾਗਪੁਰ ਦੀ ਦੀਕਸ਼ਾ ਭੂਮੀ, ਦਿੱਲੀ ਦਾ ਅੰਬੇਡਕਰ ਰਾਸ਼ਟਰੀ ਸਮਾਰਕ ਅਤੇ ਮੁੰਬਈ ਦੀ ਚੈਤਿਆ ਭੂਮੀ ਨੂੰ ‘ਪੰਚਤੀਰਥ’ ਵਜੋਂ ਵਿਕਸਿਤ ਕੀਤਾ ਗਿਆ। ਇਹ ਵਰਣਨਯੋਗ ਹੈ ਕਿ ਬਾਬਾ ਸਾਹਿਬ ਦੀ ਮੌਤ ਦੇ 60 ਸਾਲ ਬਾਅਦ ਤੱਕ ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਕੋਈ ਸਮਾਰਕ ਨਹੀਂ ਬਣਿਆ ਸੀ। ਮੋਦੀ ਸਰਕਾਰ ਨੇ ਇਹ ਜ਼ਿੰਮੇਵਾਰੀ ਪੂਰੀ ਕੀਤੀ। 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਸੰਸਥਾਗਤ ਰੂਪ ਦੇਣਾ ਮੋਦੀ ਸਰਕਾਰ ਦੀ ਇਕ ਮਹੱਤਵਪੂਰਨ ਪਹਿਲ ਸੀ।

ਆਜ਼ਾਦੀ ਦੇ 70 ਸਾਲ ਬਾਅਦ ਵੀ 18,000 ਪਿੰਡ ਅਜਿਹੇ ਸਨ, ਜਿੱਥੇ ਬਿਜਲੀ ਦਾ ਖੰਭਾ ਤੱਕ ਨਹੀਂ ਪਹੁੰਚਿਆ ਸੀ। ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਦੀ ਜਾਣਕਾਰੀ ਮਿਲੀ, ਤਾਂ ਉਨ੍ਹਾਂ ਨੇ ਲਾਲ ਕਿਲੇ ਤੋਂ 1,000 ਦਿਨਾਂ ’ਚ ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦਾ ਸੰਕਲਪ ਲਿਆ ਅਤੇ ਉਹ ਸੰਕਲਪ ਸਮੇਂ ਤੋਂ ਪਹਿਲਾਂ ਪੂਰਾ ਹੋਇਆ। ਬਾਬਾ ਸਾਹਿਬ ਨੇ ਨੈਸ਼ਨਲ ਪਾਵਰ ਗ੍ਰਿਡ ਦੀ ਧਾਰਨਾ ਦਿੱਤੀ ਸੀ, ਮੋਦੀ ਸਰਕਾਰ ਨੇ ਉਸੇ ਗ੍ਰਿਡ ਰਾਹੀਂ ਉਨ੍ਹਾਂ ਵਾਂਝੇ ਲੋਕਾਂ ਤੱਕ ਬਿਜਲੀ ਪਹੁੰਚਾਈ ਜਿਨ੍ਹਾਂ ਦੀ ਗੱਲ ਬਾਬਾ ਸਾਹਿਬ ਕਰਦੇ ਸਨ।

ਬਾਬਾ ਸਾਹਿਬ ਦਾ ਆਰਥਿਕ ਦਰਸ਼ਨ ਸੀ ਕਿ ਵਿੱਤੀ ਸਮਾਵੇਸ਼ਨ ਤੋਂ ਬਿਨਾਂ ਸਮਾਜਿਕ ਨਿਆਂ ਅਧੂਰਾ ਹੈ। ਜਨ-ਧਨ ਯੋਜਨਾ ਨੇ ਕਰੋੜਾਂ ਗਰੀਬ ਪਰਿਵਾਰਾਂ ਨੂੰ ਪਹਿਲੀ ਵਾਰ ਬੈਂਕਿੰਗ ਵਿਵਸਥਾ ਨਾਲ ਜੋੜਿਆ, ਸ਼ਾਹੂਕਾਰਾਂ ਦੀ ਗੁਲਾਮੀ ਤੋਂ ਮੁਕਤ ਕੀਤਾ। ਬਾਬਾ ਸਾਹਿਬ ਦੇ ਨਾਂ ’ਤੇ ਡਿਜੀਟਲ ਭੁਗਤਾਨ ਪ੍ਰਣਾਲੀ ‘ਭੀਮ’ ਦਾ ਨਿਰਮਾਣ ਸਿਰਫ ਇਕ ਤਕਨੀਕੀ ਉਪਕਰਨ ਨਹੀਂ, ਇਹ ਉਸ ਵਿਅਕਤੀ ਨੂੰ ਸ਼ਰਧਾਂਜਲੀ ਹੈ ਜਿਸ ਨੇ ਵਿੱਤੀ ਸੁਤੰਤਰਤਾ ਨੂੰ ਸਮਾਜਿਕ ਮੁਕਤੀ ਦਾ ਆਧਾਰ ਮੰਨਿਆ।

ਬਾਬਾ ਸਾਹਿਬ ਨੇ ਮਹਿਲਾ ਸਸ਼ਕਤੀਕਰਨ ਨੂੰ ਸਮਾਜਿਕ ਪ੍ਰਗਤੀ ਦੀ ਕਸੌਟੀ ਮੰਨਿਆ ਸੀ। ਉੱਜਵਲਾ ਯੋਜਨਾ ਰਾਹੀਂ 5 ਕਰੋੜ ਗਰੀਬ ਪਰਿਵਾਰਾਂ ਦੀਆਂ ਮਾਤਾਵਾਂ-ਭੈਣਾਂ ਨੂੰ ਲੱਕੜ ਦੇ ਧੂੰਏਂ ਤੋਂ ਮੁਕਤੀ ਦਿਵਾਈ ਗਈ। ਅੰਬੇਡਕਰ ਦਾ ਸਪਸ਼ਟ ਮੱਤ ਸੀ ਕਿ ਭਾਰਤ ਦਾ ਸੱਚਾ ਵਿਕਾਸ ਪਿੰਡਾਂ ਤੋਂ ਹੋਵੇਗਾ। ਸਵੱਛ ਭਾਰਤ ਮਿਸ਼ਨ ਦੇ ਅਧੀਨ ਕਰੋੜਾਂ ਪਖਾਨਿਆਂ ਦਾ ਨਿਰਮਾਣ, ਵਿਸ਼ੇਸ਼ ਤੌਰ ’ਤੇ ਔਰਤਾਂ ਦੇ ਗੌਰਵ ਦੀ ਰੱਖਿਆ ਲਈ, ਬਾਬਾ ਸਾਹਿਬ ਦੇ ਉਸੇ ਸਨਮਾਨ-ਭਾਵ ਦਾ ਵਿਸਥਾਰ ਹੈ। ‘ਗ੍ਰਾਮ ਉਦੇ ਤੋਂ ਭਾਰਤ ਉਦੇ’ ਮੁਹਿੰਮ, ਜੋ 14 ਅਪ੍ਰੈਲ ਅੰਬੇਡਕਰ ਜਯੰਤੀ ਤੋਂ ਸ਼ੁਰੂ ਹੁੰਦੀ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਮੋਦੀ ਸਰਕਾਰ ਨੇ ਬਾਬਾ ਸਾਹਿਬ ਦੇ ਵਿਚਾਰ ਨੂੰ ਸਰਕਾਰੀ ਨੀਤੀ ਦੀ ਨੀਂਹ ਬਣਾਇਆ ਹੈ।

ਨੌਜਵਾਨਾਂ ਦੇ ਸੰਦਰਭ ’ਚ ਅੰਬੇਡਕਰ ਦਾ ਸਭ ਤੋਂ ਵੱਡਾ ਸੰਦੇਸ਼ ਸੀ, ‘ਸਿੱਖਿਅਤ ਬਣੋ, ਸੰਗਠਿਤ ਹੋਵੋ, ਸੰਘਰਸ਼ ਕਰੋ।’ ਮੋਦੀ ਸਰਕਾਰ ਦੀਆਂ ਸਕਾਲਰਸ਼ਿਪ ਯੋਜਨਾਵਾਂ, ਹੁਨਰ ਵਿਕਾਸ ਪ੍ਰੋਗਰਾਮ ਅਤੇ ਡਿਜੀਟਲ ਇੰਡੀਆ, ਇਹ ਸਭ ਇਸੇ ਸੰਦੇਸ਼ ਦੀ ਨੀਤੀਗਤ ਪਰਿਣਤੀ ਹਨ। ਔਰਤਾਂ ਦੇ ਸੰਦਰਭ ’ਚ ਅੰਬੇਡਕਰ ਨੇ ਕਿਹਾ ਸੀ ਕਿ ਕਿਸੇ ਸਮਾਜ ਦੀ ਪ੍ਰਗਤੀ ਉਸ ਦੀਆਂ ਔਰਤਾਂ ਦੀ ਸਥਿਤੀ ਤੋਂ ਮਾਪੀ ਜਾਂਦੀ ਹੈ। ਮੋਦੀ ਸਰਕਾਰ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ’, ਜਣੇਪਾ ਲਾਭ ਐਕਟ ’ਚ ਪਸਾਰ, ਉੱਜਵਲਾ ਅਤੇ ਮਹਿਲਾ ਸਵੈਮ-ਸਹਾਇਤਾ ਸਮੂਹਾਂ ਨੂੰ ਵਿੱਤੀ ਸਹਾਇਤਾ ਰਾਹੀਂ ਇਸੇ ਦਰਸ਼ਨ ਨੂੰ ਨੀਤੀ ’ਚ ਢਾਲਿਆ ਹੈ।

ਦਹਾਕਿਆਂ ਤੱਕ ਕੁਝ ਪਾਰਟੀਆਂ ਨੇ ਅੰਬੇਡਕਰ ਦੇ ਨਾਂ ’ਤੇ ਵੋਟ ਬੈਂਕ ਦੀ ਰਾਜਨੀਤੀ ਕੀਤੀ, ਸਮਾਜ ਨੂੰ ਜਾਤ ਦੇ ਨਾਂ ’ਤੇ ਵੰਡਿਆ ਅਤੇ ਗਰੀਬਾਂ ਨੂੰ ਗਰੀਬ ਹੀ ਰੱਖਿਆ। ਮੋਦੀ ਸਰਕਾਰ ਨੇ ਇਸ ਰਵਾਇਤ ਨੂੰ ਤੋੜਿਆ, ਅੰਬੇਡਕਰ ਨੂੰ ਕਿਸੇ ਇਕ ਵਰਗ ਦਾ ਪ੍ਰਤੀਕ ਨਹੀਂ, ਸਗੋਂ ਸਮੁੱਚੇ ਭਾਰਤ ਦੇ ਨਿਰਮਾਤਾ ਵਜੋਂ ਸਥਾਪਤ ਕੀਤਾ। ਅੰਬੇਡਕਰ ਜਯੰਤੀ ਇਸੇ ਲਈ ਸਿਰਫ ਯਾਦ ਦਾ ਮੌਕਾ ਨਹੀਂ, ਇਹ ਆਤਮ-ਮੰਥਨ ਅਤੇ ਪ੍ਰਤਿਗਿਆ ਦਾ ਪਲ ਹੈ।

—ਤਰੁਣ ਚੁੱਘ

  • Dr B R Ambedkar
  • PM Modi

ਪਿੰਡਾਂ ਦੀ ਸਵੈ-ਨਿਰਭਰਤਾ

NEXT STORY

Stories You May Like

  • development as well as heritage
    ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
  • brock lesnar says goodbye to a 24 year wrestling career
    WWE 'ਚ ਇਕ ਯੁੱਗ ਦਾ ਅੰਤ, Brock Lesnar ਨੇ 24 ਸਾਲ ਦੇ ਰੈਸਲਿੰਗ ਕਰੀਅਰ ਨੂੰ ਕਿਹਾ ਅਲਵਿਦਾ
  • modi  s indo pacific tour and promise of strategic partnership
    ਮੋਦੀ ਦਾ ਇੰਡੋ-ਪੈਸੀਫਿਕ ਦੌਰਾ ਅਤੇ ਰਣਨੀਤਕ ਭਾਈਵਾਲੀ ਦਾ ਵਾਅਦਾ
  • punjab bjp to run samarasta sankalp abhiyan from tomorrow
    ਪੰਜਾਬ ਭਾਜਪਾ ਭਲਕੇ ਤੋਂ ਚਲਾਏਗੀ 'ਸਮਰਸਤਾ ਸੰਕਲਪ ਅਭਿਆਨ', ਡੇਰਾ ਬੱਲਾਂ ਤੋਂ ਵਾਰਾਣਸੀ ਤੱਕ ਨਿਕਲੇਗੀ ਯਾਤਰਾ
  • government s tough questioning of meta for the second day
    ‘ਮੈਟਾ’ ਤੋਂ ਦੂਜੇ ਦਿਨ ਵੀ ਸਰਕਾਰ ਦੀ ਸਖ਼ਤ ਪੁੱਛਗਿੱਛ, ‘ਐਲਗੋਰਿਦਮ’ ਅਤੇ ਕਾਨੂੰਨ ਦੀ ਪਾਲਣਾ ’ਤੇ ਮੰਗਿਆ ਜਵਾਬ
  • begampura concept is the inspiration for sabka saath  sabka vikas
    ਗੁਰੂ ਰਵਿਦਾਸ ਜੀ ਦਾ ‘ਬੇਗਮਪੁਰਾ’ ਸੰਕਲਪ ਹੀ ‘ਸਭਕਾ ਸਾਥ, ਸਭਕਾ ਵਿਕਾਸ’ ਦੀ ਪ੍ਰੇਰਣਾ: ਕੇਵਲ ਸਿੰਘ ਢਿੱਲੋਂ
  • a new era of defence cooperation begins between india and japan
    ਭਾਰਤ-ਜਾਪਾਨ ਵਿਚਾਲੇ ਰੱਖਿਆ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ; ਨਵੀਂ ਤਕਨਾਲੋਜੀ ਦਾ ਹੋਵੇਗਾ ਅਦਾਨ-ਪ੍ਰਦਾਨ
  • special camps will be held at 568 polling stations of pathankot
    25 ਅਤੇ 26 ਜੁਲਾਈ ਨੂੰ ਜ਼ਿਲ੍ਹਾ ਪਠਾਨਕੋਟ ਦੇ 568 ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ ਵਿਸ਼ੇਸ਼ ਕੈਂਪ: ਡਾ. ਪੱਲਵੀ
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
  • jantar mantar  protest  punjab police
    ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਿਸੇ ਵੀ ਅੱਤਵਾਦੀ ਮਾਡਿਊਲ ਨਾਲ ਸਬੰਧ...
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +