Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    2:03:11 PM

  • tarn taran  bsf bus overturns in fields  6 jawans injured

    ਪੰਜਾਬ 'ਚ BSF ਦੀ ਬੱਸ ਪਲਟੀ, 34 ਜਵਾਨ ਸਨ ਸਵਾਰ

  • school student  abohar school

    ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਸ਼ਰੇਆਮ...

  • shocking incident in ludhiana

    ਪੰਜਾਬ: ਲੁੱਟਾਂ-ਖੋਹਾਂ ਕਰਨ ਵਾਲੇ ਦਾ ਕਤਲ! ਲੋਕਾਂ...

  • khalistani slogans found written on school walls in jalandhar

    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਿੰਡਾਂ ਦੀ ਸਵੈ-ਨਿਰਭਰਤਾ

BLOG News Punjabi(ਬਲਾਗ)

ਪਿੰਡਾਂ ਦੀ ਸਵੈ-ਨਿਰਭਰਤਾ

  • Edited By Rakesh,
  • Updated: 14 Apr, 2026 04:25 PM
Blog
self reliance of villages
  • Share
    • Facebook
    • Tumblr
    • Linkedin
    • Twitter
  • Comment

ਅਮਰੀਕਾ, ਈਰਾਨ ਅਤੇ ਇਜ਼ਰਾਈਲ ਜੰਗ ਪਿੱਛੋਂ ਤੇਲ, ਗੈਸ ਆਦਿ ਨੂੰ ਲੈ ਕੇ ਇੰਨੀ ਮਾਰੋਮਾਰੀ ਮਚੀ ਕਿ ਆਸਟ੍ਰੇਲੀਆ ਨੇ ਆਪਣੇ ਪੈਟਰੋਲ ਪੰਪ ਹੀ ਬੰਦ ਕਰ ਦਿੱਤੇ। ਬਹੁਤ ਸਾਰੇ ਦੇਸ਼ਾਂ ’ਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਵਾਹਨਾਂ ਦੇ ਮੁਕਾਬਲੇ ਜਨਤਕ ਵਾਹਨਾਂ ਦੀ ਵਰਤੋਂ ਕਰਨ। ਆਪਣੇ ਦੇਸ਼ ’ਚ ਵੀ ਕਿੱਲਤ ਦੇਖੀ ਗਈ। ਤੇਲ ’ਤੇ ਬਹੁਤ ਸਾਰੇ ਦੇਸ਼ਾਂ ਦੀ ਨਿਰਭਰਤਾ ਦੂਜੇ ਦੇਸ਼ਾਂ ’ਤੇ ਹੈ। ਅਜਿਹੀ ਹਾਲਤ ’ਚ ਜੇ ਕਿਸੇ ਰਸਤੇ ਤੋਂ ਤੇਲ ਸਮੁੱਚੀ ਦੁਨੀਆ ’ਚ ਪਹੁੰਚਦਾ ਹੈ, ਜਿਵੇਂ ਕਿ ਹੋਰਮੁਜ਼, ਉਸ ਨੂੰ ਈਰਾਨ ਨੇ ਬੰਦ ਕਰ ਦਿੱਤਾ ਤਾਂ ਸਾਰੇ ਵਿਪਤਾ ’ਚ ਫਸ ਜਾਣਗੇ।

ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਦੇਖਦੇ-ਪੜ੍ਹਦੇ ਵਾਰ-ਵਾਰ ਯਾਦ ਆਉਂਦਾ ਹੈ ਕਿ ਇਹ ਕਿਹੋ ਜਿਹਾ ਵਿਕਾਸ ਹੈ ਕਿ ਜੇਕਰ ਕੋਈ ਦੇਸ਼ ਚਾਹੇ ਤਾਂ ਸਮੁੱਚੀ ਦੁਨੀਆ ਦੇ ਦੇਸ਼ਾਂ ਦੀ ਨਾ ਸਿਰਫ ਆਰਥਿਕਤਾ ਤਬਾਹ ਕਰ ਦੇਵੇ, ਸਗੋਂ ਲੋਕਾਂ ਦਾ ਜਿਊਣਾ ਵੀ ਔਖਾ ਕਰ ਦੇਵੇ।

ਗਾਂਧੀ ਜੀ ਇਸੇ ਲਈ ਹਰ ਪਿੰਡ ਨੂੰ ਇਕ ਆਤਮ-ਨਿਰਭਰ ਇਕਾਈ ਵਜੋਂ ਵਿਕਸਿਤ ਕਰਨਾ ਚਾਹੁੰਦੇ ਸਨ। ਆਪਣੀ ਪੁਸਤਕ ‘ਹਿੰਦ ਸਵਰਾਜ’ ’ਚ ਉਨ੍ਹਾਂ ਨੇ ਇਨ੍ਹਾਂ ਹੀ ਧਾਰਨਾਵਾਂ ਬਾਰੇ ਦੱਸਿਆ ਸੀ। ਗੁਜਰਾਤ ਦੀ ਪ੍ਰਸਿੱਧ ਸਮਾਜ ਸੇਵਿਕਾ ਇਲਾ ਭੱਟ ਵੀ ਇਸੇ ਦੀ ਹਾਮੀ ਸੀ। ਉਨ੍ਹਾਂ ਨੇ ਆਪਣੀ ਪੁਸਤਕ ‘ਅਨੁਬੰਧ’ ’ਚ ਦੱਸਿਆ ਹੈ ਕਿ ਲੋਕਾਂ ਨੂੰ ਰੋਜ਼ਾਨਾ ਜੀਵਨ ’ਚ ਵਰਤੋਂ ਵਾਲੀਆਂ ਚੀਜ਼ਾਂ ਆਪਣੇ ਆਸ-ਪਾਸ ਤੋਂ ਹੀ ਖਰੀਦਣੀਆਂ ਚਾਹੀਦੀਆਂ ਹਨ। ਵੱਧ ਤੋਂ ਵੱਧ ਇਸ ਦੀ ਦੂਰੀ ਸੌ ਕਿਲੋਮੀਟਰ ਦਾ ਖੇਤਰ ਹੋ ਸਕਦੀ ਹੈ। ਇਸ ਤਰ੍ਹਾਂ ਸਥਾਨਕ ਉਤਪਾਦਾਂ ਨੂੰ ਬਾਜ਼ਾਰ ਮਿਲਦਾ ਹੈ, ਸਥਾਨਕ ਅਰਥਵਿਵਸਥਾ ਵਿਕਸਿਤ ਹੁੰਦੀ ਹੈ ਅਤੇ ਲੋਕਾਂ ਦਾ ਜੀਵਨ ਸੌਖਾ ਹੁੰਦਾ ਹੈ।

ਗਾਂਧੀ ਜੀ ਜਾਂ ਇਲਾ ਭੱਟ ਇਹ ਗੱਲਾਂ ਹਵਾ ’ਚ ਨਹੀਂ ਕਰ ਰਹੇ ਸਨ। ਅਜਿਹੀ ਜੀਵਨਸ਼ੈਲੀ ਆਪਣੇ ਪਿੰਡਾਂ ’ਚ ਸੀ ਵੀ। ਜੇਕਰ ਇਹ ਲੇਖਿਕਾ ਆਪਣੇ ਬਚਪਨ ਨੂੰ ਯਾਦ ਕਰੇ, ਤਾਂ ਲੋਕ ਆਪਣੇ ਘਰਾਂ ਦੀਆਂ ਦੀਵਾਰਾਂ, ਛੱਤ, ਫਰਸ਼, ਸਭ ਆਪਣੇ ਆਪ ਹੀ ਬਣਾ ਲੈਂਦੇ ਸਨ। ਇਨ੍ਹਾਂ ’ਚ ਵਰਤੀ ਜਾਣ ਵਾਲੀ ਸਮੱਗਰੀ ਜਿਵੇਂ ਕਿ ਚੀਕਣੀ ਮਿੱਟੀ, ਛੱਤ ਲਈ ਫੂਸ ਜਾਂ ਲੱਕੜ ਦੀਆਂ ਸੋਟੀਆਂ ਸਥਾਨਕ ਹੀ ਹੁੰਦੀਆਂ ਸਨ।

ਖੇਤਾਂ ’ਚ ਜੋ ਅੰਨ, ਸਬਜ਼ੀ ਉਗਦੀ ਸੀ, ਉਸ ਦਾ ਵੱਡਾ ਹਿੱਸਾ ਘਰ ਦੇ ਕੰਮ ਆਉਂਦਾ ਸੀ। ਸਰ੍ਹੋਂ ਤੋਂ ਪਿੰਡ ਦੇ ਕੋਲ੍ਹੂ ਤੋਂ ਹੀ ਤੇਲ ਕਢਵਾਉਣਾ। ਖੇਤਾਂ ’ਚ ਬਚੇ ਡੰਡਲ ਆਦਿ ਦੀ ਵਰਤੋਂ ਬਾਲਣ ਜਾਂ ਪਸ਼ੂਆਂ ਦੇ ਚਾਰੇ ਵਜੋਂ ਕਰਨੀ। ਘਰ ਦੇ ਪਸ਼ੂਆਂ ਦਾ ਦੁੱਧ, ਮੱਖਣ, ਘਿਓ, ਲੱਸੀ ਆਦਿ ਦੀ ਵੀ ਵਰਤੋਂ ਹੁੰਦੀ ਸੀ। ਗੋਹੇ ਦੀਆਂ ਪਾਥੀਆਂ ਨੂੰ ਬਾਲਣ ਲਈ ਵਰਤਿਆਂ ਜਾਂਦਾ ਸੀ। ਘਰ ਦੀਆਂ ਛੱਤਾਂ ਜਦੋਂ ਪਾਈਆਂ ਜਾਂਦੀਆਂ ਸਨ ਤਾਂ ਛੱਪਰ ਪੈਂਦਾ ਸੀ ਅਤੇ ਬਾਹਰੋਂ ਕਿਸੇ ਮਜ਼ਦੂਰ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਸੀ। ਪਿੰਡ ਦੇ ਲੋਕ ਹੀ ਆ ਕੇ ਇਸ ’ਚ ਮਦਦ ਕਰਦੇ ਸਨ।

ਜੇਕਰ ਕਿਸੇ ਦੇ ਘਰ ’ਚ ਵਿਆਹ ਹੁੰਦਾ, ਤਾਂ ਆਪਣੇ ਘਰ ਦਾ ਅਨਾਜ, ਸਬਜ਼ੀਆਂ, ਦੁੱਧ, ਦਹੀਂ ਸਭ ਉਸ ਪਰਿਵਾਰ ਦੇ ਕੋਲ ਪਹੁੰਚਾਇਆ ਜਾਂਦਾ ਸੀ। ਜੇਕਰ ਕਿਸੇ ਦੇ ਘਰ ’ਚ ਕੱਦੂ ਲੱਗੇ ਹੁੰਦੇ ਸਨ, ਤਾਂ ਇਕ ਕੱਦੂ ਲੱਗਾ ਹੀ ਰਹਿਣ ਦਿੱਤਾ ਜਾਂਦਾ, ਜਦੋਂ ਉਹ ਖੂਬ ਵੱਡਾ ਹੋ ਜਾਂਦਾ ਸੀ, ਤਾਂ ਉਸ ਨੂੰ ਬਿਨਾਂ ਕੱਟੇ ਘਰ ’ਚ ਹੀ ਰੱਖ ਲਿਆ ਜਾਂਦਾ ਸੀ। ਵਿਆਹ ਜਿਵੇਂ ਹੀ ਕਰੀਬ ਆਉਂਦੇ ਸਨ, ਉਸ ਨੂੰ ਉਸ ਘਰ ’ਚ ਪਹੁੰਚਾ ਦਿੱਤਾ ਜਾਂਦਾ ਸੀ, ਕਿਉਂਕਿ ਕੱਦੂ ਬਾਰੇ ਮਸ਼ਹੂਰ ਹੈ ਕਿ ਜੇਕਰ ਉਹ ਸਬੂਤਾ ਹੋਵੇ ਤਾਂ ਬਹੁਤ ਦਿਨਾਂ ਤੱਕ ਖਰਾਬ ਨਹੀਂ ਹੁੰਦਾ।

ਵਿਆਹ ’ਚ ਕੈਟਰਿੰਗ ਦੀ ਵਿਵਸਥਾ ਵੀ ਬਾਹਰੋਂ ਨਹੀਂ ਕਰਨੀ ਪੈਂਦੀ ਸੀ। ਪਿੰਡ ਦੀਆਂ ਔਰਤਾਂ ਆਪਣੇ-ਆਪਣੇ ਚਕਲੇ-ਵੇਲਣ ਲੈ ਕੇ ਉਸ ਘਰ ’ਚ ਪਹੁੰਚ ਜਾਂਦੀਆਂ ਸਨ। ਉਹ ਬਾਰਾਤ ਲਈ ਸਾਗ, ਸਬਜ਼ੀ ਬਣਾਉਂਦੀਆਂ, ਪੂਰੀਆਂ ਵੇਲਦੀਆਂ। ਲੋੜ ਪੈਣ ’ਤੇ ਹਲਵਾਈ ਸਿਰਫ਼ ਲੱਡੂ ਬਣਾਉਣ ਲਈ ਰੱਖਿਆ ਜਾਂਦਾ ਸੀ। ਖਾਣਾ ਪਰੋਸਣ ਦੀ ਜ਼ਿੰਮੇਵਾਰੀ ਘਰ ਅਤੇ ਬਾਹਰ ਦੇ ਆਦਮੀਆਂ ਦੀ ਹੁੰਦੀ ਸੀ।

ਉਨ੍ਹਾਂ ਦਿਨਾਂ ’ਚ ਜਿਸ ਵਿਆਹ ’ਚ ਪੰਜ ਤਰ੍ਹਾਂ ਦੇ ਪਕਵਾਨ ਪਰੋਸੇ ਜਾਂਦੇ ਸਨ, ਉਸ ਨੂੰ ‘ਪਚਫੇਨੀ’ ਦੀ ਦਾਵਤ ਕਿਹਾ ਜਾਂਦਾ ਅਤੇ ਬਹੁਤ ਚੰਗਾ ਮੰਨਿਆ ਜਾਂਦਾ। ਨਹੀਂ ਤਾਂ ਬਸ ਪੂਰੀ, ਕਚੌਰੀ, ਸਬਜ਼ੀ ਆਦਿ ਨਾਲ ਹੀ ਕੰਮ ਚਲ ਜਾਂਦਾ ਸੀ। ਖਾਣ ਲਈ ਪੱਤਲ ਅਤੇ ਕੁਲ੍ਹੜ ਵੀ ਪਿੰਡ ਦੇ ਸਥਾਨਕ ਕਾਰੀਗਰ ਹੀ ਬਣਾਉਂਦੇ ਸਨ। ਇਸ ਨਾਲ ਉਨ੍ਹਾਂ ਦੀ ਵੀ ਆਮਦਨ ਹੁੰਦੀ ਸੀ। ਵਿਆਹ ਸੰਪੰਨ ਹੋਣ ਤੱਕ ਆਪਣੇ ਘਰ ਵਾਲਿਆਂ ਦੇ ਨਾਲ ਹੋਰ ਲੋਕ ਵੀ ਖੂਬ ਭੱਜ-ਦੌੜ ਕਰਦੇ ਸਨ। ਹੋਰਨਾਂ ਤਿਉਹਾਰਾਂ ’ਚ ਵੀ ਲੋਕਾਂ ਦੀ ਸਾਂਝੀਵਾਲਤਾ ਖੂਬ ਦੇਖਣ ’ਚ ਆਉਂਦੀ ਸੀ।

ਪਿੰਡ ’ਚ ‘ਬਾਰਟਰ’ ਭਾਵ ਅਦਲਾ-ਬਦਲੀ ਦਾ ਸਿਸਟਮ ਵੀ ਚਲਦਾ ਸੀ। ਜੇਕਰ ਤੁਹਾਡੇ ਘਰ ’ਚ ਮੱਕੀ ਹੈ ਅਤੇ ਤੁਹਾਨੂੰ ਚੌਲ ਚਾਹੀਦੇ ਹਨ, ਤਾਂ ਪਿੰਡਾਂ ’ਚ ਜੋ ਛੋਟੀਆਂ-ਮੋਟੀਆਂ ਦੁਕਾਨਾਂ ਹੁੰਦੀਆਂ ਸਨ, ਉੱਥੇ ਝੋਲੀ ’ਚ ਭਰ ਕੇ ਲੈ ਜਾਂਦੇ ਸਨ, ਬਦਲੇ ’ਚ ਚੌਲ ਲੈ ਆਉਂਦੇ ਸਨ। ਜੇਕਰ ਕੁਝ ਹੋਰ ਚਾਹੀਦਾ ਹੁੰਦਾ, ਤਾਂ ਉਹ ਵੀ ਅਨਾਜ ਦੇ ਬਦਲੇ ਮਿਲ ਜਾਂਦਾ ਸੀ। ਇਹੀ ਆਤਮ-ਨਿਰਭਰਤਾ ਸੀ। ਖਾਣਾ ਪਕਾਉਣ ਲਈ ਤੁਸੀਂ ਕਿਸੇ ਬਾਹਰੀ ਗੈਸ ’ਤੇ ਨਿਰਭਰ ਨਹੀਂ ਸੀ। ਨਾ ਹੀ ਇਹ ਕਿ ਜੇਕਰ ਤੇਲ ਨਹੀਂ ਮਿਲਿਆ, ਡੀਜ਼ਲ ਨਾ ਹੋਇਆ, ਮੰਡੀ ’ਚ ਸਬਜ਼ੀ ਅਤੇ ਫਲ ਨਹੀਂ ਪਹੁੰਚੇ, ਤਾਂ ਅੱਜ ਦੀ ਤਰ੍ਹਾਂ ਉਹ ਕਿਸੇ ਘਰ ਤੱਕ ਵੀ ਨਹੀਂ ਪਹੁੰਚਣਗੇ।

ਇਸੇ ਤਰ੍ਹਾਂ ਜ਼ਿਆਦਾਤਰ ਲੋਕ ਪੈਦਲ ਚਲਦੇ ਸਨ। ਕਿਤੇ ਦੂਰ ਦੀ ਯਾਤਰਾ ਕਰਨੀ ਹੋਵੇ, ਤਾਂ ਕਿਸੇ ਤੋਂ ਬੈਲਗੱਡੀ ਜਾਂ ਸਾਈਕਲ ਉਧਾਰ ਲੈ ਲੈਂਦੇ। ਬਹੁਤ ਸਾਧਾਰਨ ਜਿਹਾ ਦਿਖਾਵਾ ਰਹਿਤ ਜੀਵਨ ਸੀ। ਪਰ ਜਿਵੇਂ-ਜਿਵੇਂ ਅਸੀਂ ਸੰਪੰਨ ਹੋਏ, ਸਾਡੀ ਨਿਰਭਰਤਾ ਵੀ ਦੂਜਿਆਂ ’ਤੇ ਵਧਦੀ ਗਈ। ਇਨ੍ਹਾਂ ਦਿਨਾਂ ’ਚ ਤਾਂ ਪਿੰਡ ’ਚ ਵੀ ਘਰ-ਘਰ ’ਚ ਗੈਸ ਹੋ ਗਈ ਹੈ। ਇਹ ਵੀ ਸਮਝ ’ਚ ਨਹੀਂ ਆਉਂਦਾ ਕਿ ਜੇਕਰ ਪਸ਼ੂ ਹਨ, ਤਾਂ ਗੋਹੇ ਨੂੰ ਟਿਕਾਣੇ ਕਿਵੇਂ ਲਗਾਈਏ। ਜਿਸ ਪਰਾਲੀ ਦੀ ਸਮੱਸਿਆ ਦਾ ਹਰ ਸਾਲ ਰੌਲਾ ਪੈਂਦਾ ਹੈ, ਉਨ੍ਹਾਂ ਦਿਨਾਂ ’ਚ ਪਰਾਲੀ ਕਦੇ ਬਚਦੀ ਹੀ ਨਹੀਂ ਸੀ। ਪਸ਼ੂਆਂ ਦੇ ਚਾਰੇ ਅਤੇ ਬਾਲਣ ਦੇ ਕੰਮ ਆ ਜਾਂਦੀ ਸੀ। ਇਸੇ ਤਰ੍ਹਾਂ ਹੁਣ ਬਹੁਤ ਘੱਟ ਲੋਕ ਪੈਦਲ ਚਲਦੇ ਦਿਖਾਈ ਦਿੰਦੇ ਹਨ। ਸਾਈਕਲ ਦੇ ਮੁਕਾਬਲੇ ਬਾਈਕ ਜ਼ਿਆਦਾਤਰ ਘਰਾਂ ’ਚ ਦਿਖਾਈ ਦਿੰਦੀ ਹੈ। ਵਟਾਂਦਰਾ ਪ੍ਰਣਾਲੀ ਤਾਂ ਨਸ਼ਟ ਹੋ ਹੀ ਗਈ।

ਵਕਤ ਬਦਲ ਗਿਆ ਹੈ ਪਰ ਕਹਿੰਦੇ ਹਨ ਕਿ ਇਤਿਹਾਸ ਕਦੇ ਕਾਮੇਡੀ ਤਾਂ ਕਦੇ ਟ੍ਰੈਜਡੀ ਵਜੋਂ ਵਾਪਸ ਆਉਂਦਾ ਹੈ। ਪਿਛਲੇ ਦਿਨਾਂ ’ਚ ਜਦੋਂ ਗੈਸ ਦੀ ਕਿੱਲਤ ਹੋਈ ਤਾਂ ਚੁੱਲ੍ਹਿਆਂ, ਅੰਗੀਠੀਆਂ ਅਤੇ ਸਟੋਵ ਦੀ ਵਾਪਸੀ ਦੇਖੀ ਗਈ। 

ਸ਼ਮਾ ਸ਼ਰਮਾ

  • Self reliance of villages
  • villages
  • Self reliance

ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ

NEXT STORY

Stories You May Like

  • iran warns us
    ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ : ਈਰਾਨ ਦਾ ਵੱਡਾ ਬਿਆਨ
  • truck hits electric pole near kotli underpass
    ਕੋਟਲੀ ਅੰਡਰਪਾਸ ਨੇੜੇ ਬਿਜਲੀ ਦੇ ਖੰਭੇ ਨਾਲ ਟਕਰਾਇਆ ਟਰੱਕ, ਕਈ ਪਿੰਡਾਂ ਦੀ ਬਿਜਲੀ ਠੱਪ
  • power crisis deepens in punjab dozens of villages plunged into darkness
    ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
  • fear of floods increased in villages along beas river due to continuous rains
    ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ 'ਚ ਹੜਾਂ ਦਾ ਡਰ ਵਧਿਆ
  • big news for 16 villages of punjab
    ਪੰਜਾਬ ਦੇ 16 ਪਿੰਡਾਂ ਲਈ ਵੱਡੀ ਖ਼ਬਰ, ਜ਼ਮੀਨਾਂ ਨੂੰ ਲੈ ਕੇ ਲੱਗੀ ਆਹ ਰੋਕ, ਪੜ੍ਹੋ ਹਾਈਕੋਰਟ ਦਾ ਸਖ਼ਤ ਫ਼ੈਸਲਾ
  • boat service at makora port closed due to rising water level of ravi river
    ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਮਕੌੜਾ ਪੱਤਣ ’ਤੇ ਕਿਸ਼ਤੀ ਸੇਵਾ ਬੰਦ, ਅੱਧੀ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ
  • a big blow to thousands of families
    ਹਜ਼ਾਰਾਂ ਪਰਿਵਾਰਾਂ ਨੂੰ ਵੱਡਾ ਝਟਕਾ! ਚੰਡੀਗੜ੍ਹ ਦੇ 22 ਪਿੰਡਾਂ 'ਚ ਲਾਲ ਡੋਰਾ ਵਧਾਉਣ ਤੋਂ ਪ੍ਰਸ਼ਾਸਨ ਦਾ ਇਨਕਾਰ
  • garbage moving from city to villages
    ਸ਼ਹਿਰ ਤੋਂ ਪਿੰਡਾਂ ਵੱਲ ਹੋਇਆ ਕੂੜੇ ਦਾ ਰੁਖ, ਲੋਕਾਂ ਨੇ ਕੀਤਾ ਜੰਮ ਕੇ ਵਿਰੋਧ, ਕੂੜੇ ਨਾਲ ਭਰੀਆਂ ਗੱਡੀਆਂ ਰੋਕੀਆਂ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
  • jantar mantar  protest  punjab police
    ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਿਸੇ ਵੀ ਅੱਤਵਾਦੀ ਮਾਡਿਊਲ ਨਾਲ ਸਬੰਧ...
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
Trending
Ek Nazar
kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +