Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 24, 2026

    9:29:56 PM

  • two cousins   from faridkot district die after car falls into canal

    ਕਾਰ ਨਹਿਰ ’ਚ ਡਿੱਗਣ ਕਾਰਨ ਦੋ ਚਚੇਰੇ ਭਰਾਵਾਂ ਦੀ...

  • big news union minister ravneet bittu resigned

    ਵੱਡੀ ਖਬਰ : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ...

  • big decision of the government in the paper leak case

    ਪੇਪਰ ਲੀਕ ਮਾਮਲੇ 'ਚ ਸਰਕਾਰ ਦਾ ਵੱਡਾ ਫੈਸਲਾ ! NTA...

  • cjp jp nadda meeting dharmendra pradhan compensation

    CJP ਨਾਲ ਮੀਟਿੰਗ ਤੋਂ ਬਾਅਦ JP ਨੱਢਾ ਦਾ ਵੱਡਾ ਬਿਆਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ ਕਮਜ਼ੋਰੀ

BLOG News Punjabi(ਬਲਾਗ)

ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਕਟ ਨੇ ਉਜਾਗਰ ਕੀਤੀ ਕਾਂਗਰਸ ਦੀ ਲੀਡਰਸ਼ਿਪ ਦੀ ਕਮਜ਼ੋਰੀ

  • Edited By Shubam Kumar,
  • Updated: 24 Jul, 2026 06:05 PM
Blog
exposed the weakness of congress leadership
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਕਾਂਗਰਸ ਲਈ ਇਕ ਆਸਾਨ ਨਿਸ਼ਾਨਾ ਹੋ ਸਕਦਾ ਹੈ, ਜਿਸ ਨੂੰ ਭੁਨਾਉਣ ਦੀ ਪਾਰਟੀ ਨੂੰ ਰਣਨੀਤੀ ਬਣਾਉਣੀ ਚਾਹੀਦੀ ਹੈ, ਪਰ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੀ ਸੋਚ ’ਚ ਮਤਭੇਦ ਅਤੇ ਕੁਪ੍ਰਬੰਧਨ ਅਤੇ ਇਸ ਦੇ ਨਤੀਜੇ ਵਜੋਂ ਪੈਦਾ ਹੋਏ ਸੰਕਟ ਨੇ ਕਾਂਗਰਸ ਦੀ ਇਸ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਰਾਜ ’ਚ ਵਾਪਸੀ ਦੀਆਂ ਸੰਭਾਵਨਾਵਾਂ ’ਤੇ ਪਾਣੀ ਫੇਰ ਦਿੱਤਾ ਹੈ। ਦਰਅਸਲ, ਕਾਂਗਰਸ ਦੀਆਂ ਸੂਬਾਈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਕਾਈਆਂ ’ਚ ਫੈਲੀ ਗੰਭੀਰ ਧੜੇਬੰਦੀ ਅਤੇ ਇਸ ਭ੍ਰਿਸ਼ਟਾਚਾਰ ਨੂੰ ਰੋਕਣ ’ਚ ਅਸਮਰੱਥ ਏ. ਆਈ. ਸੀ. ਸੀ. ਲੀਡਰਸ਼ਿਪ ਦੀ ਵਾਰ-ਵਾਰ ਦੀ ਨਾਕਾਮੀ ਦਾ ਗੰਭੀਰ ਅਸਰ ਪੰਜਾਬ ’ਚ ਦਿਖਾਈ ਦੇ ਰਿਹਾ ਹੈ। ਇਹ ਮੁੱਖ ਮੰਤਰੀ ਅਹੁਦੇ ਦੇ ਸੰਭਾਵੀ ਉਮੀਦਵਾਰਾਂ ਦਾ ਵੱਖ-ਵੱਖ ਦਿਸ਼ਾਵਾਂ ’ਚ ਖਿੱਚ ਪੈਦਾ ਕਰਨ ਅਤੇ ਰਣਨੀਤਿਕ ਤੌਰ ’ਤੇ ‘ਹਾਈਕਮਾਨ ਦੀ ਸੱਤਾ ਨੂੰ ਚੁਣੌਤੀ ਦੇਣ’ ਲਈ ਹੱਥ ਮਿਲਾਉਣ ਦੀ ਇਕ ਸ਼ਾਨਦਾਰ ਉਦਾਹਰਣ ਹੈ।

ਪ੍ਰਭਾਵਸ਼ਾਲੀ ਵਿਚੋਲਗੀ ਕਰਨ ਦੀ ਬਜਾਏ, ਕੇਂਦਰੀ ਲੀਡਰਸ਼ਿਪ ਵਲੋਂ ਟੁਕੜਿਆਂ ’ਚ ਹੱਲ ਪੇਸ਼ ਕਰਨ ਅਤੇ ਅੰਤ ’ਚ ਯਥਾ-ਸਥਿਤੀ ਬਣਾਏ ਰੱਖਣ ’ਚ ਹੀ ਸੰਤੁਸ਼ਟ ਰਹਿਣ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ। ਜਿਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਾਂਗਰਸ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉੱਥੇ ਕਾਂਗਰਸ ਆਗੂਆਂ, ਵਿਸ਼ੇਸ਼ ਤੌਰ ’ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇੰਚਾਰਜਾਂ ਦੇ ਉਤਸ਼ਾਹ ਨਾਲ ਧੜੇਬੰਦੀ ਨੂੰ ਉਤਸ਼ਾਹ ਮਿਲਿਆ ਹੈ। ਇਸ ਦੀਆਂ 2 ਮੁੱਖ ਉਦਾਹਰਣਾਂ ਪੰਜਾਬ ਅਤੇ ਗੁਆਂਢੀ ਜੰਮੂ-ਕਸ਼ਮੀਰ ਹਨ। ਦੋਵਾਂ ਸੂਬਿਆਂ ’ਚ ਇਕ ਸਮਾਨ ਗੱਲ ਇਹ ਹੈ ਕਿ ਪੀ. ਸੀ. ਸੀ. ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (ਪੰਜਾਬ) ਅਤੇ ਤਾਰਿਕ ਹਾਮਿਦ ਕਰਰਾ (ਜੰਮੂ-ਕਸ਼ਮੀਰ) ਰਾਹੁਲ ਗਾਂਧੀ ਦੇ ਨਿੱਜੀ ਉਮੀਦਵਾਰ ਹਨ। ਇੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ ਅਤੇ ਇੱਥੋਂ ਹੀ ਕੇਂਦਰੀ ਲੀਡਰਸ਼ਿਪ ਦੀ ਸੱਤਾ ਨੂੰ ਚੁਣੌਤੀ ਦਿੱਤੇ ਜਾਣ ਦਾ ਤਰਕ ਜਨਮ ਲੈਂਦਾ ਹੈ। ਆਖਿਰਕਾਰ, ਰਾਹੁਲ ਗਾਂਧੀ ਨੇ ਵੜਿੰਗ ਅਤੇ ਕਰਰਾ ਨੂੰ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਿਯੁਕਤ ਕੀਤਾ ਹੋਵੇਗਾ, ਜਿਸ ’ਚ ਉਹ ਅਸਫਲ ਪ੍ਰਤੀਤ ਹੁੰਦੇ ਹਨ।

ਇਸ ’ਚ ਕੋਈ ਸ਼ੱਕ ਨਹੀਂ ਕਿ ਧੜੇਬੰਦੀ ਦੇ ਪਿੱਛੇ ਹੋਰ ਕਾਰਨ ਵੀ ਹਨ। ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਇਸ ਭਿਆਨਕ ਸਮੱਸਿਆ ਦੇ ਪਰਿਪੇਖ ’ਚ ਦੇਖਿਆ ਜਾਣਾ ਚਾਹੀਦਾ ਹੈ ਕਿ ਸੰਕਟ ਨੂੰ ਬਣਾਏ ਰੱਖਣ ਅਤੇ ਰਾਹੁਲ ਨੂੰ ਜ਼ਮੀਨੀ ਹਕੀਕਤਾਂ ਤੋਂ ਜਾਣੂ ਨਾ ਕਰਵਾ ਕੇ ਉਨ੍ਹਾਂ ਦੇ ਨਾਂ ਦੀ ਆੜ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੜਿੰਗ ਅਤੇ ਕਰਰਾ ਦੋਵੇਂ ਹੀ ਆਪਣੇ-ਆਪਣੇ ਖੇਤਰਾਂ ’ਚ ਪਾਰਟੀ ਸੰਗਠਨਾਂ ਦਾ ਮੁੜ-ਨਿਰਮਾਣ ਕਰਨ ਦੇ ਮੂਲ ਉਦੇਸ਼ ਨੂੰ ਪ੍ਰਾਪਤ ਕਰਨ ’ਚ ਬੁਰੀ ਤਰ੍ਹਾਂ ਅਸਫਲ ਰਹੇ ਹਨ, ਜੋ ਗਾਂਧੀ ਉਨ੍ਹਾਂ ਤੋਂ ਕਰਵਾਉਣਾ ਚਾਹੁੰਦੇ ਸਨ। ਚੋਣਾਂ ਵਾਲੇ ਪੰਜਾਬ ਦਾ ਮਹੱਤਵ ਹੋਰ ਵੀ ਵਧ ਗਿਆ ਹੈ ਕਿਉਂਕਿ ਕਾਂਗਰਸ ਲਗਾਤਾਰ ਚੋਣਾਂ ਦੀ ਹਾਰ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਹਾਲਾਂਕਿ ਹੁਣ ਪੰਜਾਬ ਹੀ ਉਨ੍ਹਾਂ ਲਈ ਵਾਪਸੀ ਦਾ ਮੌਕਾ ਹੈ। ਜੇਕਰ ਰਾਹੁਲ ਸਮੇਂ-ਸਮੇਂ ’ਤੇ ਧੜੇਬੰਦੀ ਨੂੰ ਸ਼ਾਂਤ ਕਰਨ ਲਈ ਅਜਿਹੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਭੇਜੇ ਗਏ ਇੰਚਾਰਜਾਂ ਅਤੇ ਕਮੇਟੀਆਂ ਵਲੋਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਏ ਜਾਣ ਤੋਂ ਬਾਅਦ, ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਤਾਂ ਇਸ ’ਚ ਕੀ ਹਰਜ਼ ਹੈ? ਜੇਕਰ ਕਿਸੇ ਮੌਜੂਦਾ ਨੇਤਾ ਨੂੰ ਗਲਤ ਕਾਰਜਸ਼ੈਲੀ ਅਤੇ ਕਾਰਜਪ੍ਰਣਾਲੀ ਦੇ ਕਾਰਨ ਕੰਮ ਪੂਰਾ ਨਾ ਕਰ ਸਕਣ ਦੀ ਵਜ੍ਹਾ ਕਰਕੇ ਹਟਾਇਆ ਜਾਂਦਾ ਹੈ ਤਾਂ ਇਸ ’ਚ ਹੰਕਾਰ ਦੀ ਕੋਈ ਗੱਲ ਨਹੀਂ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਵਿਸ਼ੇਸ਼ ਤੌਰ ’ਤੇ ਸੰਕਟਗ੍ਰਸਤ ਖੇਤਰਾਂ ਨਾਲ ਨਜਿੱਠਣ ਦੇ ਦ੍ਰਿਸ਼ਟੀਕੋਣ ’ਚ ਵਿਆਪਕ ਬਦਲਾਅ ਦੀ ਲੋੜ ਹੈ। ਹਮੇਸ਼ਾ ਨਹੀਂ, ਪਰ ਜ਼ਿਆਦਾਤਰ ਮਾਮਲਿਆਂ ’ਚ, ਏ. ਆਈ. ਸੀ. ਸੀ. ਵਲੋਂ ਨਿਯੁਕਤ ਮਿਸ਼ਨ ਅਜਿਹੇ ਖੇਤਰਾਂ ’ਚ ਜ਼ਮੀਨੀ ਹਕੀਕਤਾਂ ’ਤੇ ਆਧਾਰਿਤ ਰਿਪੋਰਟ ਤਿਆਰ ਕਰਨ ਦੀ ਬਜਾਏ, ਆਪਣੀ ਸਹੂਲਤ ਅਨੁਸਾਰ ਤਿਆਰ ਕੀਤੀ ਗਈ ਰਣਨੀਤੀ ਅਪਣਾਉਂਦੇ ਹਨ। ਨਤੀਜੇ ਵਜੋਂ, ਰਾਹੁਲ ਦਾ ਜ਼ਿਕਰ ਇਕ ਸੁਰੱਖਿਆਤਮਕ ਕਵਚ ਬਣ ਕੇ ਰਹਿ ਗਿਆ ਹੈ ਅਤੇ ਦੌਰਾ ਕਰਨ ਵਾਲੀਆਂ ਕਮੇਟੀਆਂ ਸੱਤਾਧਾਰੀਆਂ ਨੂੰ ਸਰਪ੍ਰਸਤੀ ਦਿੰਦੀਆਂ ਨਜ਼ਰ ਆਉਂਦੀਆਂ ਹਨ, ਜਿਸ ਨਾਲ ਕੇਂਦਰੀ ਲੀਡਰਸ਼ਿਪ ਨੂੰ ਸ਼ਾਇਦ ਹੀ ਕੋਈ ਲਾਭ ਹੁੰਦਾ ਹੈ।

ਪੰਜਾਬ ਦੇ ਮਾਮਲੇ ’ਚ, ਕਾਂਗਰਸ ਖਜ਼ਾਨਚੀ ਅਤੇ ਤਜਰਬੇਕਾਰ ਨੇਤਾ ਅਜੇ ਮਾਕਨ ਦੀ ਅਗਵਾਈ ਵਾਲੀ 3-ਮੈਂਬਰੀ ਕਮੇਟੀ ਨੇ ਬਾਗੀ ਨੇਤਾਵਾਂ ਸਮੇਤ ਪੰਜਾਬ ਦੇ ਕਈ ਨੇਤਾਵਾਂ ਨਾਲ ਗੱਲਬਾਤ ਦੇ ਆਧਾਰ ’ਤੇ ਦੱਸਿਆ ਸੀ ਕਿ ਜ਼ਿਆਦਾਤਰ ਲੋਕਾਂ ਦੀ ਰਾਏ ਵੜਿੰਗ ਦੀ ਥਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਆਉਣ ਦੇ ਪੱਖ ’ਚ ਸੀ। ਪੰਜਾਬ ਦੀ ਮੌਜੂਦਾ ਸਥਿਤੀ ’ਚ ਵੜਿੰਗ ਪੂਰੀ ਤਰ੍ਹਾਂ ਅਲੱਗ-ਥਲੱਗ ਪੈ ਗਏ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਵੰਡੇ ਹੋਏ ਸਦਨ ਦੀ ਅਗਵਾਈ ਕਰਨ ਦੀ ਸਥਿਤੀ ’ਚ ਨਹੀਂ ਦਿਸਦੇ। ਕੇਂਦਰੀ ਲੀਡਰਸ਼ਿਪ, ਜਿਸ ’ਚ ਮਾਕਨ ਖੁਦ ਪਾਰਟੀ ਦੇ ਚੋਟੀ ਦੇ ਨੇਤਾਵਾਂ ’ਚੋਂ ਇਕ ਹਨ, ਨੇ ਕਮੇਟੀ ਦੀ ਸਿਫ਼ਾਰਸ਼ ਨੂੰ ਕਿਵੇਂ ਅਤੇ ਕਿਉਂ ਨਜ਼ਰਅੰਦਾਜ਼ ਕੀਤਾ ਅਤੇ ਕਿਸ ਪੱਧਰ ’ਤੇ, ਇਹ ਅਜੇ ਤੱਕ ਸਪੱਸ਼ਟ ਨਹੀਂ ਹੈ। ਕੀ ਰਾਹੁਲ ਨੇ ਰਿਪੋਰਟ ਦੇਖੀ ਹੈ ਜਾਂ ਨਹੀਂ?

ਦਿਲਚਸਪ ਗੱਲ ਇਹ ਹੈ ਕਿ ਏ. ਆਈ. ਸੀ. ਸੀ. ਦੇ ਮਜ਼ਬੂਤ ਧੜੇ ਨੇ ਮਾਕਨ ਕਮੇਟੀ ਦੀ ਸਿਫ਼ਾਰਸ਼ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜੋ ਪੰਜਾਬ ਕਾਂਗਰਸ ’ਚ ਬਹੁਮਤ ਦੇ ਮਤ ਨੂੰ ਦਰਸਾਉਂਦਾ ਹੈ। ਸਿਫ਼ਾਰਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹੋਏ, ਵੜਿੰਗ ਨੂੰ ਪੀ. ਸੀ. ਸੀ. ਪ੍ਰਧਾਨ ਵਜੋਂ ਬਰਕਰਾਰ ਰੱਖਣ ਦਾ ਐਲਾਨ ਕਰਨ ਅਤੇ ਚੋਣਾਂ ਦੀ ਤਿਆਰੀ ’ਚ ਚੰਨੀ ਅਤੇ ਹੋਰ ਵਿਦਰੋਹੀ ਨੇਤਾਵਾਂ ਨੂੰ ਹੋਰ ਵੱਖ-ਵੱਖ ਕਮੇਟੀਆਂ ਦੇ ਮੁਖੀ ਵਜੋਂ ਨਿਯੁਕਤ ਕਰਨ ’ਚ ਜ਼ਰਾ ਵੀ ਸਮਾਂ ਨਹੀਂ ਗਵਾਇਆ ਗਿਆ।

ਪੰਜਾਬ ਅਤੇ ਜੰਮੂ-ਕਸ਼ਮੀਰ ਵਰਗੇ ਰਣਨੀਤਿਕ ਖੇਤਰਾਂ ’ਚ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਉੱਚ ਪੱਧਰ ’ਤੇ ਫੈਸਲਾਕੁੰਨ ਵਿਚੋਲਗੀ ਕਰਨੀ ਚਾਹੀਦੀ ਹੈ। ਕਿਸੇ ਵੀ ਦੇਰੀ ਨਾਲ ਕਾਂਗਰਸ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਹੱਥੋਂ ਆਪਣੀ ਮਹੱਤਵਪੂਰਨ ਜ਼ਮੀਨ ਗੁਆ ਦੇਵੇਗੀ, ਜੰਮੂ ਖੇਤਰ ’ਚ ਭਾਜਪਾ ਨੂੰ ਅਤੇ ਕਸ਼ਮੀਰ ਘਾਟੀ ’ਚ ਨੈਸ਼ਨਲ ਕਾਨਫਰੰਸ ਅਤੇ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।

ਕਿਉਂਕਿ ਪੰਜਾਬ ਅਤੇ ਜੰਮੂ-ਕਸ਼ਮੀਰ ਇਕੋ ਬੇੜੀ ’ਚ ਸਵਾਰ ਹਨ, ਇਸ ਲਈ ਪੰਜਾਬ ’ਚ ਹੋਣ ਵਾਲੇ ਘਟਨਾਚੱਕਰ ਦਾ ਅਸਰ ਗੁਆਂਢੀ ਰਾਜ ਜੰਮੂ-ਕਸ਼ਮੀਰ ’ਚ ਕਾਂਗਰਸ ’ਤੇ ਪੈਣਾ ਤੈਅ ਹੈ। ਇਸ ਦਾ ਕਾਰਨ ਇਹ ਹੈ ਕਿ ਬਾਗੀ ਨੇਤਾ ਚੰਨੀ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੰਮੂ ਖੇਤਰ ਨਾਲ ਲੱਗਦੇ ਲੋਕ ਸਭਾ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ (ਹਾਲਾਂਕਿ ਪੱਖਪਾਤੀ ਤਰੀਕੇ ਨਾਲ) ਮਹੱਤਵਪੂਰਨ ਭੂਮਿਕਾ ਨਿਭਾਈ ਸੀ।
—ਕ੍ਰਿਸ਼ਨ ਭਨੋਟ

  • Punjab
  • Jammu and Kashmir
  • exposed
  • weakness
  • Congress leadership

ਪੰਜਾਬ ’ਚ ਭਾਜਪਾ ਮੋਦੀ ਦੇ ਪੰਜ ਨੁਕਾਤੀ ਏਜੰਡੇ ਤਹਿਤ ਲੜੇਗੀ ਵਿਧਾਨ ਸਭਾ ਚੋਣਾਂ

NEXT STORY

Stories You May Like

  • passenger bus  house  rocks
    ਜੰਮੂ-ਕਸ਼ਮੀਰ: ਡੋਡਾ 'ਚ ਯਾਤਰੀ ਬੱਸ ਅਤੇ ਘਰ 'ਤੇ ਡਿੱਗੀਆਂ ਚੱਟਾਨਾਂ, ਤਿੰਨ ਦੀ ਮੌਤ
  • jammu kashmir  state  demand  delhi
    ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ’ਚ ਨੈਸ਼ਨਲ ਕਾਨਫਰੰਸ ਦਾ ਪ੍ਰਦਰਸ਼ਨ
  • power crisis in punjab amid summer heat
    ਗਰਮੀ ਵਿਚਾਲੇ ਪੰਜਾਬ 'ਚ ਬਣਿਆ ਬਿਜਲੀ ਸੰਕਟ! 17,452 ਮੈਗਾਵਾਟ 'ਤੇ ਪੁੱਜੀ ਖ਼ਪਤ
  • mrai demands removal of 2 5 percent import duty on aluminum scrap
    MRAI ਨੇ ਐਲੂਮੀਨੀਅਮ ਸਕ੍ਰੈਪ ’ਤੇ ਲੱਗੀ 2.5 ਫੀਸਦੀ ਇੰਪੋਰਟ ਡਿਊਟੀ ਹਟਾਉਣ ਦੀ ਕੀਤੀ ਮੰਗ
  • budget phone and tv buyers cut purchasing
    ਬਜਟ ਫੋਨ ਅਤੇ ਟੀਵੀ ਖਰੀਦਦਾਰਾਂ ਨੇ ਘਟਾਈ ਖ਼ਰੀਦਦਾਰੀ, ਕੰਪਨੀਆਂ ਦੀ ਵਧੀ ਮੁਸ਼ਕਲ
  • charanjit singh channi called a meeting of youth congress today
    ਚਰਨਜੀਤ ਸਿੰਘ ਚੰਨੀ ਨੇ ਅੱਜ ਸੱਦੀ ਯੂਥ ਕਾਂਗਰਸ ਦੀ ਮੀਟਿੰਗ
  • punjab congress main face assembly elections
    ਪੰਜਾਬ 'ਚ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਚਿਹਰਾ, ਬਘੇਲ ਨੇ ਸਾਫ ਕੀਤੀ ਸਥਿਤੀ
  • madan lal jalalpur bhupesh baghel
    ਮਦਨ ਲਾਲ ਜਲਾਲਪੁਰ ਦੀ ਛੁੱਟੀ ਕਰੇਗੀ ਪੰਜਾਬ ਕਾਂਗਰਸ : ਭੂਪੇਸ਼ ਬਘੇਲ
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
  • strict action on school buses  8 buses challaned for violating safety rules
    ਸਕੂਲੀ ਬੱਸਾਂ 'ਤੇ ਕੱਸਿਆ ਗਿਆ ਸ਼ਿਕੰਜਾ, ਸੁਰੱਖਿਆ ਨਿਯਮ ਤੋੜਨ 'ਤੇ 8 ਬੱਸਾਂ ਦੇ...
  • punjab police employee dies in road accident while on duty
    ਡਿਊਟੀ 'ਤੇ ਜਾਂਦੇ ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ...
Trending
Ek Nazar
cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

pakistan prime minister condemned

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • development as well as heritage
      ਵਿਕਾਸ ਵੀ, ਵਿਰਾਸਤ ਵੀ : ਮੋਦੀ ਜੀ ਦੇ 12 ਸਾਲਾਂ ਦੀ ਸੌਗਾਤ
    • poor condition of some government schools
      ‘ਕੁਝ ਸਰਕਾਰੀ ਸਕੂਲਾਂ ਦੀ ਖ਼ਸਤਾ ਹਾਲਤ’ ਟੀਚਰਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ!
    • true love
      ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
    • anger and chaos
      ਗੁੱਸੇ ਦੀ ਆੜ ’ਚ ਅਰਾਜਕਤਾ ਦਾ ਏਜੰਡਾ !
    • parliament debate
      ਪਾਰਟੀ ਰਾਜਨੀਤੀ ਵਾਲੇ ਮੁੱਦਿਆਂ ਲਈ ਸੰਸਦ ਢੁੱਕਵਾਂ ਮੰਚ ਨਹੀਂ
    • j k state
      ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ : ਕੀ ਵਿਚਾਲੇ ਲਟਕਿਆ ਰਹੇਗਾ ਇਹ ਸਵਾਲ?
    • pakistan has started using minors to send drugs and weapons to punjab
      ਪੰਜਾਬ ’ਚ ਨਸ਼ਾ ਅਤੇ ਹਥਿਆਰ ਭੇਜਣ ਲਈ ਨਾਬਾਲਗਾਂ ਦੀ ਵਰਤੋਂ ਕਰਨ ਲੱਗਾ ਪਾਕਿਸਤਾਨ!
    • canada study visa
      ਕੈਨੇਡਾ ਵਲੋਂ ਵਿਦਿਆਰਥੀਆਂ ਦੇ ਦਾਖਲੇ ’ਚ ਕਟੌਤੀ ਨਾਲ ਭਾਰਤੀਆਂ ਨੂੰ ਸਭ ਤੋਂ ਵੱਧ...
    • action against adulteration
      ਜੰਗ ਜ਼ਰੂਰੀ ਹੈ ਖਾਣੇ ’ਚ ਮਿਲਾਵਟ ਕਰਨ ਵਾਲਿਆਂ ਦੇ ਵਿਰੁੱਧ
    • school uniform
      ਛੋਟੇ ਸਕੂਲੀ ਬੱਚਿਆਂ ਦੀ ਯੂਨੀਫਾਰਮ ’ਚ ਟਾਈ ਨਹੀਂ ਹੋਣੀ ਚਾਹੀਦੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +