Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 26, 2026

    5:14:46 AM

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • ed issued summons to two ias officers of punjab government

    ਸਨਟੈਕ ਸਿਟੀ ਮਾਮਲਾ: ਈਡੀ ਵੱਲੋਂ ਪੰਜਾਬ ਸਰਕਾਰ ਦੇ...

  • raksha bandhan 2026

    ਰੱਖੜੀ 2026: ਭੈਣਾਂ ਨੂੰ ਭਰਾਵਾਂ ਦੇ ਗੁੱਟ 'ਤੇ...

  • big action in punjab

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ 200 ਕਰੋੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ

BLOG News Punjabi(ਬਲਾਗ)

ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ

  • Edited By Anmol Tagra,
  • Updated: 31 Mar, 2026 06:07 PM
Blog
food processing industry
  • Share
    • Facebook
    • Tumblr
    • Linkedin
    • Twitter
  • Comment

ਅੱਜ ਭਾਰਤ ਆਪਣੀ ਆਰਥਿਕ ਯਾਤਰਾ ਦੇ ਇਕ ਮਹੱਤਵਪੂਰਨ ਮੋੜ ’ਤੇ ਖੜ੍ਹਾ ਹੈ। ਜਿਵੇਂ-ਜਿਵੇਂ ਦੇਸ਼ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚੋਂ ਇਕ ਬਣਨ ਵੱਲ ਵਧ ਰਿਹਾ ਹੈ, ਵਿਕਾਸ ਨੂੰ ਨਾ ਸਿਰਫ ਉਤਪਾਦਨ ਦੀ ਮਾਤਰਾ ਨਾਲ, ਸਗੋਂ ਸਿਰਜੇ ਗਏ ਮੁੱਲ ਨਾਲ ਵੀ ਮਾਪਣਾ ਜ਼ਰੂਰੀ ਹੁੰਦਾ ਜਾ ਰਿਹਾ ਹੈ।

ਫੂਡ ਪ੍ਰੋਸੈਸਿੰਗ ਖੇਤਰ ਦੀ ਤੁਲਨਾ ’ਚ ਸ਼ਾਇਦ ਹੀ ਕੋਈ ਹੋਰ ਖੇਤਰ ਇਸ ਤਬਦੀਲੀ ਨੂੰ ਇੰਨੇ ਸਪੱਸ਼ਟ ਰੂਪ ’ਚ ਦਰਸਾਉਂਦਾ ਹੋਵੇ। ਭਾਰਤ ਅਨਾਜ, ਫਲ, ਸਬਜ਼ੀਆਂ, ਦੁੱਧ ਅਤੇ ਸਮੁੰਦਰੀ ਉਤਪਾਦਾਂ ਦੇ ਸਭ ਤੋਂ ਵੱਡੇ ਉਤਪਾਦਕਾਂ ’ਚੋਂ ਇਕ ਹੈ। ਦਹਾਕਿਆਂ ਤੋਂ ਸਾਡੀ ਖੇਤੀਬਾੜੀ ਸ਼ਕਤੀ ਨੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਈ ਹੈ। ਫਿਰ ਵੀ ਇਸ ਉਪਜ ਦਾ ਇਕ ਵੱਡਾ ਹਿੱਸਾ ਰਵਾਇਤੀ ਤੌਰ ’ਤੇ ਸੀਮਤ ਮੁੱਲ ਵਾਧੇ ਦੇ ਨਾਲ ਸਿੱਧਾ ਖੇਤ ਤੋਂ ਬਾਜ਼ਾਰ ਤੱਕ ਪਹੁੰਚਦਾ ਸੀ।

ਅੱਜ ਭਾਰਤ ਦੇ ਖੇਤੀਬਾੜੀ ਉਤਪਾਦਨ ਦਾ ਸਿਰਫ 12-13 ਫੀਸਦੀ ਹੀ ਪ੍ਰੋਸੈਸਿੰਗ ’ਚੋਂ ਗੁਜ਼ਰਦਾ ਹੈ। ਉਤਪਾਦਨ ਅਤੇ ਪ੍ਰੋਸੈਸਿੰਗ ਦੇ ਵਿਚਾਲੇ ਦਾ ਇਹ ਫਰਕ ਭਾਰਤੀ ਅਰਥਵਿਵਸਥਾ ਦੇ ਸਭ ਤੋਂ ਵੱਡੇ ਮੌਕਿਆਂ ’ਚੋਂ ਇਕ ਹੈ।

ਇਸ ਲਈ ਭਾਰਤ ਦੀ ਖੁਰਾਕ ਯਾਤਰਾ ਦਾ ਅਗਲਾ ਪੜਾਅ ਸਪੱਸ਼ਟ ਹੈ—ਖੇਤੀ ਦੀ ਬਹੁਤਾਤ ਨੂੰ ਉੱਚ ਮੁੱਲ ਵਾਲੇ, ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਖੁਰਾਕੀ ਉਤਪਾਦਾਂ ’ਚ ਤਬਦੀਲ ਕਰਨਾ।

ਇਸ ਮੌਕੇ ਨੂੰ ਪਛਾਣਦੇ ਹੋਏ ਸਰਕਾਰ ਨੇ ਮਾਰਚ 2021 ’ਚ ਫੂਡ ਪ੍ਰੋਸੈਸਿੰਗ ਉਦਯੋਗ ਲਈ ਉਤਪਾਦਨ-ਆਧਾਰਿਤ ਉਤਸ਼ਾਹ ਯੋਜਨਾ ਸ਼ੁਰੂ ਕੀਤੀ, ਜਿਸ ਲਈ 10,900 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ। ਇਹ ਯੋਜਨਾ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵੱਲੋਂ 2021-22 ਤੋਂ 2026-27 ਤੱਕ 6 ਸਾਲਾਂ ਦੀ ਮਿਆਦ ’ਚ ਲਾਗੂ ਕੀਤੀ ਜਾ ਰਹੀ ਹੈ।

ਇਸ ਯੋਜਨਾ ਦਾ ਮੂਲ ਵਿਚਾਰ ਸਰਲ ਪਰ ਸ਼ਕਤੀਸ਼ਾਲੀ ਹੈ—ਉਨ੍ਹਾਂ ਕੰਪਨੀਆਂ ਨੂੰ ਪੁਰਸਕਾਰ ਦੇਣਾ, ਜੋ ਫੂਡ ਪ੍ਰੋਸੈਸਿੰਗ ਸਮਰੱਥਾ, ਨਵੀਨਤਾ ਅਤੇ ਗਲੋਬਲ ਬ੍ਰਾਂਡਿੰਗ ਦੇ ਵਿਸਤਾਰ ’ਚ ਨਿਵੇਸ਼ ਕਰਦੀਆਂ ਹਨ। ਅੰਤ ’ਚ ਇਹ ਯੋਜਨਾ ਭਾਰਤ ਤੋਂ ਕਈ ਗਲੋਬਲ ਫੂਡ ਮੈਨੂਫੈਕਚਰਿੰਗ ਚੈਂਪੀਅਨ ਤਿਆਰ ਕਰਦੀ ਹੈ, ਉਨ੍ਹਾਂ ਨੂੰ ਇਨ-ਸਟੋਰ ਬ੍ਰਾਂਡਿੰਗ, ਅੰਤਰਰਾਸ਼ਟਰੀ ਰਿਟੇਲ ਚੇਨਾਂ ’ਚ ਸ਼ੈਲਫ ਸਪੇਸ ਅਤੇ ਗਲੋਬਲ ਮਾਰਕੀਟਿੰਗ ਮੁਹਿੰਮਾਂ ’ਚ ਨਿਵੇਸ਼ ਕਰਨ ਲਈ ਫੰਡ ਮੁਹੱਈਆ ਕਰਵਾਉਂਦੀ ਹੈ।

ਰਣਨੀਤਕ ਡਿਜ਼ਾਈਨ—ਇਕ ਆਧੁਨਿਕ ਫੂਡ ਈਕੋਸਿਸਟਮ ਦਾ ਨਿਰਮਾਣ :

ਪੀ . ਐੱਲ. ਆਈ. ਐੱਸ. ਐੱਫ. ਪੀ. ਆਈ . ਯੋਜਨਾ ਨੂੰ 3 ਪ੍ਰਮੁੱਖ ਥੰਮ੍ਹਾਂ ਦੇ ਆਲੇ-ਦੁਆਲੇ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ।

ਉੱਚ ਸਮਰੱਥਾ ਵਾਲੇ ਖੁਰਾਕ ਖੇਤਰਾਂ ਨੂੰ ਉਤਸ਼ਾਹ ਦੇਣਾ : ਪਹਿਲੇ ਹਿੱਸੇ ਦਾ ਧਿਆਨ ਰੈਡੀ-ਟੂ-ਕੁੱਕ ਅਤੇ ਰੈਡੀ-ਟੂ-ਈਟ ਖੁਰਾਕੀ ਪਦਾਰਥ—ਪ੍ਰੋਸੈਸਡ ਫਲ ਅਤੇ ਸਬਜ਼ੀਆਂ, ਸਮੁੰਦਰੀ ਉਤਪਾਦਾਂ ਵਰਗੀਆਂ ਪ੍ਰਮੁੱਖ ਖੁਰਾਕ ਸ਼੍ਰੇਣੀਆਂ ’ਚ ਉਤਪਾਦਨ ਵਧਾਉਣ ’ਤੇ ਕੇਂਦਰਿਤ ਹੈ।

ਨਵੀਨਤਾ ਅਤੇ ਲਘੂ ਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.) ਦੀ ਹਿੱਸੇਦਾਰੀ ਨੂੰ ਉਤਸ਼ਾਹਤ ਕਰਨਾ:

ਦੂਜਾ ਹਿੱਸਾ ਲਘੂ ਅਤੇ ਦਰਮਿਆਨੇ ਉਦਯੋਗਾਂ ਵੱਲੋਂ ਵਿਕਸਿਤ ਨਵੀਨਤਾਕਾਰੀ ਅਤੇ ਜੈਵਿਕ ਖੁਰਾਕੀ ਉਤਪਾਦਾਂ ਦਾ ਸਮਰਥਨ ਕਰਦਾ ਹੈ। ਲਘੂ ਅਤੇ ਦਰਮਿਆਨੇ ਉਦਯੋਗ ਭਾਰਤ ਦੇ ਖੁਰਾਕ ਖੇਤਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਮਾਵੇਸ਼ੀ ਵਿਕਾਸ ਲਈ ਆਧੁਨਿਕ ਸਪਲਾਈ ਚੇਨਾਂ ’ਚ ਉਨ੍ਹਾਂ ਦਾ ਏਕੀਕਰਨ ਜ਼ਰੂਰੀ ਹੈ।

2023 ’ਚ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਦੇ ਮੌਕੇ ’ਤੇ ਮੰਤਰਾਲੇ ਨੇ ਰੈਡੀ-ਟੂ-ਕੁੱਕ ਅਤੇ ਰੈਡੀ-ਟੂ-ਈਟ ਉਤਪਾਦਾਂ ’ਚ ਬਾਜਰੇ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਪੀ. ਐੱਲ. ਆਈ. ਯੋਜਨਾ ਤਹਿਤ ਇਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ। ਬਾਜਰਾ ਜਲਵਾਯੂ ਤਬਦੀਲੀ ਦੇ ਪ੍ਰਤੀ ਰੋਧਕ, ਬਹੁਤ ਜ਼ਿਆਦਾ ਪੌਸ਼ਟਿਕ ਹੁੰਦਾ ਹੈ ਅਤੇ ਭਾਰਤ ਦੀਆਂ ਖੇਤੀਬਾੜੀ ਪ੍ਰੰਪਰਾਵਾਂ ’ਚ ਡੂੰਘਾ ਜੁੜਿਆ ਹੋਇਆ ਹੈ। ਆਧੁਨਿਕ ਪ੍ਰੋਸੈਸਡ ਖੁਰਾਕੀ ਪਦਾਰਥਾਂ ’ਚ ਬਾਜਰੇ ਨੂੰ ਸ਼ਾਮਲ ਕਰ ਕੇ ਇਹ ਯੋਜਨਾ ਇਕੋ ਸਮੇਂ ਪੋਸ਼ਣ ਸੁਰੱਖਿਆ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਨੂੰ ਹੁਲਾਰਾ ਦਿੰਦੀ ਹੈ।

ਜ਼ਿਕਰਯੋਗ ਹੈ ਕਿ ਇਸ ਯੋਜਨਾ ਦਾ ਮੂਲ ਰੋਜ਼ਗਾਰ ਟੀਚਾ 25 ਲੱਖ ਨੌਕਰੀਆਂ ਸੀ। ਇਸ ਖੇਤਰ ਨੇ ਪਹਿਲਾਂ ਹੀ ਇਸ ਟੀਚੇ ਦਾ 131 ਫੀਸਦੀ ਹਾਸਲ ਕਰ ਲਿਆ ਹੈ।

ਪੀ. ਐੱਲ.ਆਈ. ਸਮਰਥਿਤ ਕੰਪਨੀਆਂ ਵੱਲੋਂ ਪ੍ਰੋਸੈੱਸ ਕੀਤੇ ਗਏ ਖੇਤੀ ਉਤਪਾਦਾਂ ਦੀ ਵਿਕਰੀ ’ਚ ਵੀ 2019-20 ਤੋਂ 13.23 ਫੀਸਦੀ ਦੀ ਸਾਲਾਨਾ ਦਰ ਨਾਲ ਵਾਧਾ ਦਰਜ ਕੀਤਾ ਗਿਆ ਹੈ। (2019-20 ਤੋਂ ਬਰਾਮਦ ਰੈਂਕਿੰਗ ’ਚ 7.41 ਫੀਸਦੀ ਦਾ ਵਾਧਾ ਹੋਇਆ ਹੈ)। ਇਸ ਯੋਜਨਾ ਤਹਿਤ ਹੁਣ ਤੱਕ 2715 ਕਰੋੜ ਰੁਪਏ ਦੀ ਉਤਸ਼ਾਹ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ, ਜੋ ਕੁੱਲ ਬਜਟ ਦਾ ਲੱਗਭਗ 25 ਫੀਸਦੀ ਹੈ। ਇਹ ਸਾਬਤ ਕਰਦਾ ਹੈ ਕਿ ਫੂਡ ਪ੍ਰੋਸੈਸਿੰਗ ਭਾਰਤ ਦੇ ਨਿਰਮਾਣ ਤੰਤਰ ’ਚ ਸਭ ਤੋਂ ਵੱਧ ਰੋਜ਼ਗਾਰ ਸਿਰਜਣ ਵਾਲੇ ਖੇਤਰਾਂ ’ਚੋਂ ਇਕ ਹੈ।

ਖਪਤਕਾਰਾਂ ਦੀ ਬਦਲਦੀ ਜੀਵਨਸ਼ੈਲੀ ਪ੍ਰਤੀ ਪ੍ਰਤੀਕਿਰਿਆ ਦੇਣਾ :

ਭਾਰਤ ’ਚ ਹੋ ਰਹੀ ਜਨਸੰਖਿਆ ਤਬਦੀਲੀ ਦਾ ਅਸਰ ਖੁਰਾਕ ਉਦਯੋਗ ’ਤੇ ਵੀ ਪੈ ਰਿਹਾ ਹੈ। ਸ਼ਹਿਰੀਕਰਨ ਵੱਲ ਵਧ ਰਹੀ ਨੌਜਵਾਨ ਆਬਾਦੀ ਦੀਆਂ ਵਧਦੀਆਂ ਮੰਗਾਂ ਇਸ ਤਰ੍ਹਾਂ ਹਨ : ਸੁਵਿਧਾਜਨਕ ਖੁਰਾਕੀ ਹੱਲ, ਸਾਫ਼-ਸੁਥਰੀ ਪੈਕੇਜਿੰਗ, ਸੁਰੱਖਿਅਤ ਅਤੇ ਪੌਸ਼ਟਿਕ ਰੈਡੀ-ਟੂ-ਈਟ ਉਤਪਾਦ ਬੈਂਗਲੁਰੂ, ਮੁੰਬਈ ਜਾਂ ਦਿੱਲੀ ਵਰਗੇ ਸ਼ਹਿਰਾਂ ’ਚ ਕੰਮ ਕਰਨ ਵਾਲੇ ਪੇਸ਼ੇਵਰ ਅਕਸਰ ਗੁਣਵੱਤਾ ਭਰਪੂਰ ਰੈਡੀ-ਟੂ-ਕੁੱਕ ਜਾਂ ਰੈਡੀ-ਟੂ-ਈਟ ਭੋਜਨ ਦੀ ਭਾਲ ਕਰਦੇ ਹਨ, ਜੋ ਉਨ੍ਹਾਂ ਦੀ ਤੇਜ਼ ਰਫ਼ਤਾਰ ਜੀਵਨਸ਼ੈਲੀ ਦੇ ਅਨੁਕੂਲ ਹੋਵੇ।

ਭਾਰਤ ਦੀ ਖੇਤੀ ਸੰਪਦਾ ਇਸ ਦੀ ਸਭ ਤੋਂ ਵੱਡੀ ਤਾਕਤ ’ਚੋਂ ਇਕ ਹੈ। ਸਾਡੇ ਸਾਹਮਣੇ ਚੁਣੌਤੀ ਇਸ ਬਹੁਤਾਤ ਨੂੰ ਸਥਾਈ ਆਰਥਿਕ ਮੁੱਲ ’ਚ ਤਬਦੀਲ ਕਰਨਾ ਹੈ। ਫੂਡ ਪ੍ਰੋਸੈਸਿੰਗ ਉਦਯੋਗ ਲਈ ਉਤਪਾਦਨ-ਆਧਾਰਿਤ ਉਤਸ਼ਾਹ ਯੋਜਨਾ ਇਸ ਤਬਦੀਲੀ ਨੂੰ ਰਫਤਾਰ ਦੇਣ ’ਚ ਸਹਾਇਕ ਸਿੱਧ ਹੋ ਰਹੀ ਹੈ ਅਤੇ ਖੁਰਾਕ ਸੁਰੱਖਿਆ ਤੋਂ ਗਲੋਬਲ ਫੂਡ ਲੀਡਰਸ਼ਿਪ ਵੱਲ ਦਾ ਸਫਰ ਜਲਦੀ ਹੀ ਸਾਕਾਰ ਹੋਣ ਵਾਲਾ ਹੈ।

-ਅਵਿਨਾਸ਼ ਜੋਸ਼ੀ

(ਸਕੱਤਰ, ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ)

(‘ਆਈ.ਈ.’ ਤੋਂ ਧੰਨਵਾਦ ਸਹਿਤ)

  • Food Processing
  • Food Processing Industry

ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ

NEXT STORY

Stories You May Like

  • those using wi fi in hotels should be careful
    ਹੋਟਲਾਂ 'ਚ ਜਾਣ ਵਾਲੇ ਹੋ ਜਾਣ ਸਾਵਧਾਨ ! WI-FI ਨੂੰ ਹਥਿਆਰ ਬਣਾ ਰਹੇ ਹੈਕਰਜ਼, ਜਾਰੀ ਹੋਇਆ ਅਲਰਟ
  • contrast border  outfits  indian wear
    ‘ਕੰਟਰਾਸਟ ਬਾਰਡਰ’ ਆਊਟਫਿਟਸ ਲਗਾ ਰਹੇ ਇੰਡੀਅਨ ਵੀਅਰ ’ਚ ਚਾਰ ਚੰਨ
  • akali dal waris punjab de announces first candidate for 2027
    'ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ 2027 ਲਈ ਐਲਾਨਿਆ ਪਹਿਲਾ ਉਮਦੀਵਾਰ
  • gautam adani gets clean chit from us court
    ਗੌਤਮ ਅਡਾਨੀ ਨੂੰ ਅਮਰੀਕੀ ਕੋਰਟ ਤੋਂ 'ਕਲੀਨ ਚਿੱਟ', ਧੋਖਾਧੜੀ ਤੇ ਰਿਸ਼ਵਤਖੋਰੀ ਦੇ ਸਾਰੇ ਕੇਸ ਕੀਤੇ ਖਾਰਿਜ
  • 52 arrested by delhi police
    ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ! ਹਥਿਆਰਾਂ ਸਣੇ 52 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
  • fearing theft  farmer buried rs 5 lakh in field
    ਚੋਰੀ ਦੇ ਡਰੋਂ ਖੇਤ 'ਚ ਕਿਸਾਨ ਨੇ ਦੱਬ ਦਿੱਤੇ ਸਨ 5 ਲੱਖ ਰੁਪਏ, ਸਿਉਂਕ ਨੇ 'ਮਿਹਨਤ ਦੀ ਕਮਾਈ' ਨੂੰ ਕਰ 'ਤਾ ਬਰਬਾਦ
  • history  late manmohan singh  sonia gandhi
    ਇਤਿਹਾਸ ਮਰਹੂਮ ਮਨਮੋਹਨ ਸਿੰਘ ਨੂੰ ਸਭ ਤੋਂ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀਆਂ 'ਚੋਂ ਰੱਖੇਗਾ ਯਾਦ: ਸੋਨੀਆ ਗਾਂਧੀ
  • rain alert  meteorological department  weather update  imd
    11, 12 ਤੇ 13 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ Alert
  • harbhajan singh expresses deep concern over the current situation
    ਹਰਭਜਨ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਪ੍ਰਗਟਾਈ ਡੂੰਘੀ ਚਿੰਤਾ
  • hdfc bank transformation benefits over 37 lakh people in punjab
    ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ...
  • punjab bjp  bl santosh  bjp leader
    'ਆਪ' ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ, ਭਾਜਪਾ ਬਣੇਗੀ ਪੰਜਾਬ ਦੀ ਆਵਾਜ਼ :...
  • punjab police officers strict orders
    ਪੰਜਾਬ ਪੁਲਸ ਦੇ ਇਨ੍ਹਾਂ ਦੋ ਅਧਿਕਾਰੀਆਂ 'ਤੇ ਹੋ ਗਈ ਕਾਰਵਾਈ, ਸਖ਼ਤ ਹੁਕਮ ਜਾਰੀ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
Trending
Ek Nazar
big relie to trump

ਟਰੰਪ ਨੂੰ ਰਾਹਤ, ਅਦਾਲਤ ਨੇ ਡਾਕ ਜ਼ਰੀਏ ਵੋਟ ਪਾਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ...

former ceo of ainet agreed to pa

AiNet ਦੇ ਸਾਬਕਾ ਸੀਈਓ ਕਰਨਗੇ 1.8 ਮਿਲੀਅਨ ਡਾਲਰ ਦਾ ਭੁਗਤਾਨ

us imposed new sanctions on ira

ਅਮਰੀਕਾ ਨੇ 'ਆਪਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ...

indian citizen arrested

ਸ਼੍ਰੀਲੰਕਾ 'ਚ ਦੋ ਭਾਰਤੀ ਗ੍ਰਿਫ਼ਤਾਰ, ਸਿਗਰਟਾਂ ਦੀ ਤਸਕਰੀ ਕਰਨ ਦੀ ਕੀਤੀ ਸੀ...

woman gives birth in hospital washroom

ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ...

new tariffs on china

ਚੀਨ 'ਤੇ ਨਵੇਂ ਟੈਰਿਫ ਲਗਾਉਣ ਦੀ ਤਿਆਰੀ 'ਚ ਟਰੰਪ

hindi film raaz

23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ,...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

kashmera shah backs sunita ahuja amid govinda feud

'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ...

diversity of sarees at times square

'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...

himanshi khurana says she has proof against asim riaz

'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ...

70 year old producer  s dirty act with famous actress

'ਮੇਰੇ ਨਾਲ ਰਹੋ, ਮਾਲਾਮਾਲ ਕਰ ਦਿਆਂਗਾ...'; ਮਸ਼ਹੂਰ ਅਦਾਕਾਰਾ ਨਾਲ 70 ਸਾਲਾ...

horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • beyond the language of genz adapting to them
      ਜੈੱਨ-ਜ਼ੀ ਦੀ ਭਾਸ਼ਾ ਤੋਂ ਪਰ੍ਹੇ, ਉਨ੍ਹਾਂ ਮੁਤਾਬਕ ਢਲਣਾ
    • youth power the biggest capital of developed india
      ਨੌਜਵਾਨ ਸ਼ਕਤੀ : ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਪੂੰਜੀ
    • north korea  s growing closeness with russia
      ਉੱਤਰ ਕੋਰੀਆ ਦੀਆਂ ਰੂਸ ਅਤੇ ਹੁਣ ਦੱਖਣ ਕੋਰੀਆ ਨਾਲ ਵਧਦੀਆਂ ਨਜ਼ਦੀਕੀਆਂ!
    • every home healer
      ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ
    • pakistan and the quagmire of alliances
      ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • the odysseys
      ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ
    • torture continues in illegal camps operating
      ‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ...
    • census
      ਹਰ ਹਾਲ ’ਚ ਜਾਤੀ ਮਰਦਮਸ਼ੁਮਾਰੀ ਕਰੋ ਪਰ ਇਸ ਨਾਲ ਕੁਝ ਤੈਅ ਨਹੀਂ ਹੁੰਦਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +