Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 12, 2026

    2:47:08 PM

  • threat to blow up ludhiana court with a bomb

    ਲੁਧਿਆਣਾ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ!...

  • nagar kirtan organized from gurdwara sri ramsar sahib

    ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਰਾਮਸਰ ਸਾਹਿਬ...

  • risk of swine flu rises in punjab

    ਪੰਜਾਬ 'ਚ ਸਵਾਈਨ ਫਲੂ ਦਾ ਖ਼ਤਰਾ ਵਧਿਆ! ਲੁਧਿਆਣਾ...

  • putin on europe

    '...ਤਾਂ ਮੰਨਾਂਗੇ ਰੂਸ ਨਾਲ ਸਿੱਧੀ ਜੰਗ !', ਭਾਰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੁਣੌਤੀਆਂ ਹਨ, ਸਰਕਾਰ ਹੈ, ਪਰ ਸ਼ਾਸਨ ਗੈਰ-ਹਾਜ਼ਰ

BLOG News Punjabi(ਬਲਾਗ)

ਚੁਣੌਤੀਆਂ ਹਨ, ਸਰਕਾਰ ਹੈ, ਪਰ ਸ਼ਾਸਨ ਗੈਰ-ਹਾਜ਼ਰ

  • Edited By Tanu,
  • Updated: 09 Feb, 2025 03:43 PM
Blog
governance is absent
  • Share
    • Facebook
    • Tumblr
    • Linkedin
    • Twitter
  • Comment

ਜਿੱਥੋਂ ਤੱਕ ਮੈਨੂੰ ਯਾਦ ਹੈ, ਇਸ ਤੋਂ ਵੱਧ ਸਿਆਸਤ ਤੋਂ ਪ੍ਰੇਰਿਤ ਬਜਟ ਕਦੇ ਨਹੀਂ ਆਇਆ। ਨਾ ਹੀ ਅਜਿਹਾ ਕੋਈ ਬਜਟ ਆਇਆ ਜੋ ਅਰਥਵਿਵਸਥਾ ’ਚ ਸੁਧਾਰ ਅਤੇ ਪੁਨਰਗਠਨ ਦੇ ਮੌਕੇ ਨੂੰ ਆਪਣੇ ਹੱਕ ’ਚ ਕਰਨ ’ਚ ਇੰਨੀ ਬੁਰੀ ਤਰ੍ਹਾਂ ਅਸਫਲ ਹੋ ਰਿਹਾ ਹੈ। ਲੋਕ ਤਿਆਰ ਸਨ ਅਤੇ ਸਰਕਾਰ ਨੇ ਉਨ੍ਹਾਂ ਨੂੰ ਅਸਫਲ ਕਰ ਦਿੱਤਾ। 1991 ਵਾਂਗ 2025 : 2024 ਦੀ ਸਥਿਤੀ ’ਤੇ ਝਾਤ ਮਾਰੀਏ ਤਾਂ ਭਾਜਪਾ ਨੂੰ ਤੀਜੀ ਵਾਰ ਸੱਤਾ ’ਚ ਵੋਟ ਦਿੱਤੀ ਗਈ ਸੀ ਪਰ ਇਕ ਚਿਤਾਵਨੀ ਦੇ ਨਾਲ। ਤੁਹਾਡੇ ਕੋਲ ਲੋੜੀਂਦੀ ਗਿਣਤੀ ਹੋਵੇਗੀ ਪਰ ਸਰਕਾਰ ਬਣਾਉਣ ਲਈ ਮੁਕੰਮਲ ਬਹੁਮਤ ਨਹੀਂ ਹੋਵੇਗੀ। ਤੁਸੀਂ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੋਗੇ। ਤੁਸੀਂ ਆਮ ਸਹਿਮਤੀ ਨਾਲ ਰਾਜ ਕਰੋਗੇ। ਤੁਸੀਂ ਬੇਰੋਜ਼ਗਾਰੀ, ਗਰੀਬੀ ਅਤੇ ਨਾਬਰਾਬਰੀ, ਮਹਿੰਗਾਈ, ਕਿਸਾਨਾਂ ਦੀ ਪ੍ਰੇਸ਼ਾਨੀ ਅਤੇ ਗੈਰ-ਹਾਜ਼ਰ ਜਾਂ ਟੁੱਟੇ ਹੋਏ ਮੁੱਢਲੇ ਢਾਂਚੇ ਦੇ ਮੁੱਦਿਆਂ ਨੂੰ ਸੰਬੋਧਿਤ ਕਰੋਗੇ।

ਇਹ ਉਹੀ ਸਥਿਤੀ ’ਚ ਜਿਸਦਾ ਸਾਹਮਣਾ ਨਰਸਿਮ੍ਹਾ ਰਾਓ, ਮਨਮੋਹਨ ਸਿੰਘ ਨੇ 1991 ’ਚ ਕੀਤਾ ਸੀ। ਕਾਂਗਰਸ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ 1 ਜੁਲਾਈ, 1991 ਤੋਂ ਕ੍ਰਾਂਤੀਕਾਰੀ ਸੁਧਾਰਾਂ ਦਾ ਐਲਾਨ ਕੀਤਾ ਅਤੇ 15 ਅਗਸਤ 1991 ਤੱਕ ਸੁਧਾਰਾਂ ਦੀ ਪਹਿਲੀ ਕਿਸ਼ਤ ਪੂਰੀ ਕਰ ਲਈ। ਜਿਸ ’ਚ ਮੁੱਲ ਘਟਾਓ, ਵਪਾਰ ਸੁਧਾਰ, ਵਿੱਤੀ ਖੇਤਰ ਸੁਧਾਰ, ਟੈਕਸਟੇਸ਼ਨ ਸੁਧਾਰ ਅਤੇ ਉਦਯੋਗਿਕ ਨੀਤੀ ਸ਼ਾਮਲ ਸੀ। 2024 ਦੀਆਂ ਚੋਣਾਂ ਦੇ ਬਾਅਦ 23 ਜੁਲਾਈ, 2024 ਨੂੰ ਮੋਦੀ, ਸੀਤਾਰਾਮਣ ਦਾ ਪਹਿਲਾ ਬਜਟ ਇਕ ਨੀਰਸ ਬਜਟ ਸੀ। ਇਸ ’ਚ ਮੂਲ ਕਾਰਨਾਂ ਨੂੰ ਸੰਬੋਧਿਤ ਕਰਨ ਲਈ ਕੁਝ ਵੀ ਨਹੀ ਂਸੀ। ਹਮੇਸ਼ਾ ਵਾਂਗ ਬਹਾਨੇ ਬਣਾਏ ਗਏ ਅਤੇ ਵਾਅਦਾ ਕੀਤਾ ਕਿ ਪਹਿਲਾ ਪੂਰਨ ਬਜਟ ਭਾਵੇਂ ਇਸ ਦਾ ਜੋ ਵੀ ਭਾਵ ਹੋਵੇ, ਮੁੱਦਿਆਂ ਨੂੰ ਸੰਬੋਧਿਤ ਕਰੇਗਾ। ਇਸ ਦਰਮਿਆਨ ਅਰਥਵਿਵਸਥਾ ਮੱਠੀ ਹੋ ਗਈ, ਤਨਖਾਹ ਸਥਿਰ ਹੋ ਗਈ, ਮਹਿੰਗਾਈ ਹਾਵੀ ਹੋ ਗਈ ਅਤੇ ਐੱਫ. ਡੀ.ਆਈ. ਨੇ ਝੁਕਣ ਤੋਂ ਨਾਂਹ ਕਰ ਦਿੱਤੀ ਅਤੇ ਐੱਫ.ਆਈ. ਆਈ. ਪ੍ਰਵਾਹ ’ਚ ਗਿਰਾਵਟ ਆਈ। ਐੱਫ.ਆਈ.ਆਈ. ਨੇ ਨਿਵੇਸ਼ ਵਾਪਸ ਲੈ ਲਿਆ ਅਤੇ ਕਾਰੋਬਾਰ ਅਤੇ ਕਾਰੋਬਾਰੀ ਸਿੰਗਾਪੁਰ, ਦੁਬਈ ਅਤੇ ਅਮਰੀਕਾ ਚਲੇ ਗਏ। ਹਰ ਕਿਸੇ ਦੇ ਬੁੱਲ੍ਹਾਂ ’ਤੇ ਸਵਾਲ ਸੀ ‘ਸਰਕਾਰ ਨੂੰ ਕੌਣ ਬੁਲਾਵੇਗਾ।’

ਸਮਝਦਾਰੀ ਭਰੀ ਸਲਾਹ : ਸ਼ੁਕਰ ਹੈ ਕਿ ਮੁੱਖ ਆਰਥਿਕ ਸਲਾਹਕਾਰ ਨੇ ਆਰਥਿਕ ਸਰਵੇਖਣ 2024-25 ਦੀ ਆਪਣੀ ਪੇਸ਼ਕਸ਼ ’ਚ ਸਪੱਸ਼ਟ ਤੌਰ ’ਤੇ ਕਿਹਾ। ਉਨ੍ਹਾਂ ਦੀ ਸਮਝਦਾਰੀ ਭਰੀ ਸਲਾਹ ਸੀ ਕਿ ‘ਰਾਹ ’ਚੋਂ ਹਟ ਜਾਓ’ ਅਤੇ ‘ਡੀਰੈਗੂਲੇਟ ਹਟਾਓ’। ਆਰਥਿਕ ਸਰਵੇਖਣ ’ਚ 13 ਅਧਿਆਏ ਹਨ ਪਰ ਮੈਂ ਸਿਰਫ 4 ਚੁਣਾਂਗਾ ਤਾਂ ਕਿ ਇਹ ਸਪੱਸ਼ਟ ਹੋ ਸਕੇ ਕਿ ਮੁੱਖ ਆਰਥਿਕ ਸਲਾਹਕਾਰ ਦੀ ਸਿਫਾਰਿਸ਼ ਕੀ ਸੀ ਅਤੇ ਸਰਕਾਰ ਦੀ ਪ੍ਰਤੀਕਿਰਿਆ ਜਾਂ ਗੈਰ-ਪ੍ਰਤੀਕਿਰਿਆ ਕੀ ਸੀ।

ਅਧਿਆਏ 1: ਅਰਥਚਾਰੇ ਦੀ ਸਥਿਤੀ ਨੇ ਮੰਦੇ ਦੇ ਕਾਰਨਾਂ ਨੂੰ ਦਰਸਾਇਆ ਅਤੇ ਮੁਕਾਬਲੇਬਾਜ਼ੀ ’ਚ ਸੁਧਾਰ ਲਈ, ਨਿਯਮਾਂ ਅਤੇ ਰੱਖਿਆਤਮਕ ਸੁਧਾਰਾਂ ਦੀ ਸਿਫਾਰਿਸ਼ ਕੀਤੀ। ਸੀਤਾਰਾਮਨ ਨੇ ਉਲਟ ਰਸਤਾ ਅਪਣਾਇਆ। ਉਨ੍ਹਾਂ ਨੇ ਮੌਜੂਦਾ ਯੋਜਨਾਵਾਂ ’ਚ ਹੋਰ ਵੱਧ ਧਨ ਪਾਇਆ ਅਤੇ 7 ਯੋਜਨਾਵਾਂ, 8 ਮਿਸ਼ਨਾਂ ਅਤੇ 4 ਨੀਤੀਆਂ ਦਾ ਐਲਾਨ ਕੀਤਾ।

‘ਡੀਰੈਗੂਲੇਟ’ ਦੇ ਲਈ ਕੋਈ ਪ੍ਰਮੁੱਖ ਤਜਵੀਜ਼ ਨਹੀਂ ਸੀ, ਨਾ ਹੀ ਕਿਸੇ ਖੇਤਰ ਦੀ ਮੁਕਾਬਲੇਬਾਜ਼ੀ ’ਚ ਸੁਧਾਰ ਲਈ ਕੋਈ ਕਦਮ ਦੱਸੇ ਗਏ। ਉਹ ਸਿਰਫ ਗੈਰ-ਵਿੱਤੀ ਖੇਤਰ ਦੇ ਨਿਯਮਾਂ ਦੀ ਸਮੀਖਿਆ ਲਈ ‘ਡੀਰੈਗੂਲੇਟ’ ਦੇ ਸੁਧਾਰਾਂ ਲਈ ਉਹ ਇਕ ਉੱਚ ਪੱਧਰੀ ਕਮੇਟੀ ਦੀ ਐਲਾਨ ਕਰ ਸਕਦੀ ਸੀ ਜਿਸ ਦਾ ਭਾਵ ਹੈ ਕਿ ਵਿੱਤੀ ਖੇਤਰ ਸਰਕਾਰ ਦੇ ਕੰਟਰੋਲ ’ਚ ਰਹੇਗਾ ਅਤੇ ਕੋਈ ਸਮੀਖਿਆ ਨਹੀਂ ਕੀਤੀ ਜਾਵੇਗੀ।

ਨਾਂਹ ਅਤੇ ਵੱਧ ਨਾਂਹ : ਬੇਰੋਜ਼ਗਾਰੀ ਦੇਸ਼ਾਂ ਦੇ ਸਾਹਮਣੇ ਸਭ ਤੋਂ ਗੰਭੀਰ ਚੁਣੌਤੀ ਹੈ, ਖਾਸ ਕਰ ਕੇ ਉਨ੍ਹਾਂ ਪਰਿਵਾਰਾਂ ਲਈ ਜਿਨ੍ਹਾਂ ਦੇ ਬੱਚੇ ਬੇਰੋਜ਼ਗਾਰ ਹਨ। ਅਧਿਆਏ 12 ’ਚ ਰੋਜ਼ਗਾਰ ਅਤੇ ਹੁਨਰ ਵਿਕਾਸ ’ਚ, ਆਰਥਿਕ ਸਰਵੇਖਣ ਨੇ ਵੱਧ ਕਿਰਤ ਬਲ ਸਰਵੇਖਣ (ਪੀ. ਐੱਲ. ਐੱਫ. ਐੱਸ.) ’ਤੇ ਭਰੋਸਾ ਕੀਤਾ ਜਿਸ ਨੇ ਸਿੱਟਾ ਕੱਢਿਆ ਕਿ 2023-24 ’ਚ ਬੇਰੋਜ਼ਗਾਰੀ ਦਰ ਘਟ ਕੇ 3.2 ਫੀਸਦੀ ਹੋ ਗਈ ਹੈ।

ਇਸ ਨੂੰ ਆਰਥਿਕ ਸਿਧਾਂਤ ’ਚ ਮੁਕੰਮਲ ਰੋਜ਼ਗਾਰ ਮੰਨਿਆ ਜਾਵੇਗਾ। ਨੁਕਸਾਂ ਨੂੰ ਸਮਝਦੇ ਹੋਏ, ਆਰਥਿਕ ਸਰਵੇਖਣ ਨੇ ਦੱਸਿਆ ਕਿ ਸੰਨ 2030 ਤੱਕ 78.5 ਲੱਖ ਗੈਰ-ਖੇਤੀਬਾੜੀ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ, ਜਦ ਕੰਮਕਾਜੀ ਉਮਰ ਦੀ ਆਬਾਦੀ 96 ਕਰੋੜ ਤੱਕ ਪਹੁੰਚ ਜਾਵੇਗੀ। ਰੈਗੂਲਰ ਤਨਖਾਹ ਵਾਲੀਆਂ ਨੌਕਰੀਆਂ ਦਾ ਅਨੁਪਾਤ ਘਟਿਆ ਹੈ ਅਤੇ ਸਵੈਰੋਜ਼ਗਾਰ, ਜਿਸ ’ਚ ਖੁਦ ਦੇ ਖੇਤ ਵੀ ਸ਼ਾਮਲ ਹਨ, ਵਧਿਆ ਹੈ।

ਪਿਛਲੇ 7 ਸਾਲਾਂ ’ਚ ਤਨਖਾਹ ਵਾਲੇ ਰੋਜ਼ਗਾਰ ’ਚ ਮਰਦਾਂ ਲਈ ਪ੍ਰਤੀ ਮਹੀਨਾ ਅਸਲ ਮਜ਼ਦੂਰੀ 12,665 ਰੁਪਏ ਤੋਂ ਘਟ ਕੇ 11,858 ਰੁਪਏ ਹੋ ਗਈ ਹੈ। ਸਵੈ-ਰੋਜ਼ਗਾਰ ਕਰਨ ਵਾਲੇ ਕਿਰਤੀਆਂ ਲਈ ਅਸਲ ਮਜ਼ਦੂਰੀ ’ਚ ਵੀ ਗਿਰਾਵਟ ਆਈ ਹੈ। ਜ਼ਮੀਨੀ ਪੱਧਰ ’ਤੇ ਸਾਰੇ ਸਬੂਤ, ਖਾਸ ਕਰ ਕੇ ਹੇਠਲੇ ਪੱਧਰ ਦੀਆਂ ਨੌਕਰੀਆਂ ਲਈ ਅਰਜ਼ੀਆਂ ਦੀ ਗਿਣਤੀ ਪੀ.ਐੱਲ.ਐੱਫ. ਐੱਸ. ਦੇ ਸਿੱਟੇ ਦਾ ਖੰਡਨ ਕਰਦੀ ਹੈ।

ਕੀ ਵਿੱਤ ਮੰਤਰੀ ਪੀ. ਐੱਲ. ਐੱਫ. ਐੱਸ. ਅਤੇ ਆਰਥਿਕ ਸਰਵੇਖਣ ਨਾਲ ਸਹਿਮਤ ਹਨ? ਹਰ ਮਾਮਲੇ ’ਤੇ ਉਨ੍ਹਾਂ ਦੀ ਚੁੱਪ ਸੱਚਾਈ ਨੂੰ ਨਾਕਾਰਨਾ ਹੈ। ਅਸਲੀਅਤ ਇਹ ਹੈ ਕਿ ਜੀ. ਡੀ. ਪੀ. ਦਰਮਿਆਨੀ ਰਫਤਾਰ ਨਾਲ ਵਧ ਰਹੀ ਹੈ, ਬੇਰੋਜ਼ਗਾਰੀ ਵਧ ਰਹੀ ਹੈ, ਖਾਸ ਕਰਕੇ ਨੌਜਵਾਨਾਂ ਅਤੇ ਗ੍ਰੈਜੂਏਟਾਂ ਦੇ ਦਰਮਿਆਨ ਹੋਰ ਰੋਜ਼ਗਾਰ ਸਿਰਜਣ ਦਾ ਕਾਰਜ ਠੱਪ ਹੈ। ਡੀਰੈਗੂਲੇਸ਼ਨ ਡਰਾਈਵਜ਼ ਗ੍ਰੋਥ (ਅਧਿਆਏ 5) ਸਿਰਲੇਖ ਦੇ ਤਹਿਤ ਇਕ ਪੂਰਾ ਅਧਿਆਏ ਹੈ। 31 ਫੀਸਦੀ ਤੋਂ ਘਟ ਦੀ ਮੌਜੂਦਾ ਨਿਵੇਸ਼ ਦਰ 6.5 ਫੀਸਦੀ ਤੋਂ ਘੱਟ ਦੀ ਵਿਕਾਸ ਦਰ ਦੇ ਨਾਲ, ਆਰਥਿਕ ਸਰਵੇਖਣ ਨੇ ਦੱਸਿਆ ਹੈ ਕਿ ਅਸੀਂ 2047 ਤੱਕ ਵਿਕਸਿਤ ਦੇਸ਼ ਨਹੀਂ ਬਣ ਸਕਦੇ।

ਕਮਜ਼ੋਰੀ : ‘ਮੇਕ ਇਨ ਇੰਡੀਆ’ ਭਾਰਤ ਦਾ ਵਿਨਿਰਮਾਣ ਖੇਤਰ ਛੋਟਾ ਹੈ ਅਤੇ ਮਜ਼ਬੂਤ ਰਫਤਾਰ ਨਾਲ ਨਹੀਂ ਵਧ ਰਿਹਾ। ਅਧਿਆਏ 7 ਉਦਯੋਗ, ਕਾਰੋਬਾਰ ਸੁਧਾਰਾਂ ਦੇ ਬਾਰੇ ’ਚ ਸਭ ਕੁਝ ਠੰਡੇ ਤੱਥ ਸਾਹਮਣੇ ਲਿਆਉਂਦਾ ਹੈ। ਵਿਸ਼ਵ ਪੱਧਰੀ ਵਿਨਿਰਮਾਣ ’ਚ ਸਾਡਾ ਹਿੱਸਾ 2.8 ਫੀਸਦੀ ਹੈ ਜਦਕਿ ਚੀਨ ਦਾ 28.8 ਫੀਸਦੀ ਹੈ।
ਜੀ.ਵੀ.ਏ. ’ਚ ਵਿਨਿਰਮਾਣ ਖੇਤਰ ਦਾ ਹਿੱਸਾ 2011.12 ’ਚ 17.4 ਫੀਸਦੀ ਦੇ ਉਚ ਪੱਧਰ ਤੋਂ ਘਟ ਕੇ 2023-24 ’ਚ 14.2 ਫੀਸਦੀ ਰਹਿ ਗਿਆ ਹੈ। ਅਸੀਂ ਵਿਨਿਰਮਾਣ ਲਈ ਜ਼ਰੂਰੀ ਉਚ ਪੱਧਰੀ ਮਸ਼ੀਨਾਂ ਦੀ ਦਰਾਮਦ ਕਰਦੇ ਹਾਂ। ਬਜਟ ਦੀ ਪ੍ਰਤੀਕਿਰਿਆ ਯੋਜਨਾਵਾਂ ਅਤੇ ਮਿਸ਼ਨਾਂ ਨੂੰ ਲਾਂਚ ਕਰਨਾ ਹੈ। ਸ਼ਾਸਨ ਵਰਤਮਾਨ ’ਚ ਹੈ। ਚੁਣੌਤੀਆਂ ਹਨ, ਸਰਕਾਰ ਹੈ ਪਰ ਸ਼ਾਸਨ ਗੈਰ-ਹਾਜ਼ਰ ਹੈ। ਜੰਗਲ ’ਚ ਇਕ ਹੋਰ ਆਵਾਜ਼ ਹੈ।

–ਪੀ. ਚਿਦਾਂਬਰਮ

  • challenges
  • government
  • governance
  • absent
  • ਚੁਣੌਤੀਆਂ
  • ਸਰਕਾਰ
  • ਸਾਸ਼ਨ
  • ਗੈਰ ਹਾਜ਼ਰ

ਟ੍ਰੇਡ ਵਾਰ ਦਾ ਲੰਬਾ ਇਤਿਹਾਸ

NEXT STORY

Stories You May Like

  • relief for absent punjab employees
    ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ
  • important meeting of punjab congress leaders held in delhi
    ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਹੋਈ ਅਹਿਮ ਮੀਟਿੰਗ, ਚੰਨੀ ਰਹੇ ਗੈਰ-ਹਾਜ਼ਰ
  • everyone agrees  but playing so many matches a year is a challenge  saikia
    ਸਾਰੇ ਸਹਿਮਤ ਹਨ, ਪਰ ਸਾਲ ਵਿੱਚ ਬਹੁਤ ਜ਼ਿਆਦਾ ਮੈਚ ਖੇਡਣਾ ਇੱਕ ਚੁਣੌਤੀ ਹੈ: ਸੈਕੀਆ
  • india s gdp
    7.8 ਫੀਸਦੀ ਵਿਕਾਸ ਦਰ, ਪਰ ਕਿੱਥੇ ਹੈ ਖੁਸ਼ਹਾਲੀ ?
  • mohanjit sheron punjab government dsp
    ਮੋਹਨਜੀਤ ਸ਼ੇਰੋਂ ਮਾਮਲੇ 'ਚ ਵੱਡਾ ਐਕਸ਼ਨ, DSP ਦਾ ਤਬਾਦਲਾ, 3 ਮੁਲਾਜ਼ਮ ਲਾਈਨ ਹਾਜ਼ਰ
  • rekha gupta  delhi  bulldozer  illegal construction
    ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ! CM ਰੇਖਾ ਗੁਪਤਾ ਨੇ ਦਿੱਤਾ ਨਿਰਦੇਸ਼
  • illegal arms factory busted in jharkhand
    ਝਾਰਖੰਡ 'ਚ ਗੈਰ-ਕਾਨੂੰਨੀ ਹਥਿਆਰ ਫੈਕਟਰੀ ਦਾ ਪਰਦਾਫਾਸ਼, ਪੁਲਸ ਵੱਲੋਂ ਮਸ਼ੀਨਾਂ ਤੇ ਉਪਕਰਣ ਜ਼ਬਤ
  • sugar will be cheaper soon know the government s plan
    ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • man dead on road accident
    ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
  • important news regarding punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਦੀ ਵੱਡੀ ਭਵਿੱਖਬਾਣੀ ਜਾਰੀ
  • pedrino restaurant
    ਪੇਡ੍ਰਿਨੋ ਰੈਸਟੋਰੈਂਟ ’ਚ CIA ਸਟਾਫ਼ ਦੇ ਮੁਲਾਜ਼ਮ ਬਣ ਕੇ ਮਾਲਕ ਨੂੰ ਪਿਸਤੌਲ...
  • fire breaks out at pizza restaurant in kartarpur
    ਕਰਤਾਰਪੁਰ ਵਿਖੇ ਪਿੱਜ਼ਾ ਰੈਸਟੋਰੈਂਟ 'ਚ ਲੱਗੀ ਅੱਗ
Trending
Ek Nazar
rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

supreme court abu salem release dismissed

ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • new world map
      457 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ
    • students
      ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ
    • india s gdp
      7.8 ਫੀਸਦੀ ਵਿਕਾਸ ਦਰ, ਪਰ ਕਿੱਥੇ ਹੈ ਖੁਸ਼ਹਾਲੀ ?
    • what he wrote is still true today
      ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
    • analysis of development statistics
      ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
    • women are bosses
      ਘਰ ਦੀਆਂ ਬੌਸ ਔਰਤਾਂ
    • pm modi
      ਮੋਦੀ ਦੀ ਅਗਵਾਈ ਸ਼ੈਲੀ ਦੀ ਖਾਸੀਅਤ ਮਜ਼ਬੂਤ ਰਾਸ਼ਟਰਵਾਦ ਅਤੇ ਫੈਸਲਾ ਲੈਣ ਦੀ ਸਮਰੱਥਾ
    • homeopath becomes allopath
      ਹੋਮਿਓਪੈਥ ਬਣਨਗੇ ਐਲੋਪੈਥ...!
    • modi s leadership style
      ਮੋਦੀ ਦੀ ਅਗਵਾਈ ਸ਼ੈਲੀ ਦੀ ਖਾਸੀਅਤ ਮਜ਼ਬੂਤ ਰਾਸ਼ਟਰਵਾਦ ਅਤੇ ਫੈਸਲਾਕਰਤਾ
    • atrocities committed against students by some teachers
      ‘ਕੁਝ ਅਧਿਆਪਕ-ਅਧਿਆਪਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +