ਵਪਾਰ ਜੰਗਾਂ (ਟ੍ਰੇਡ ਵਾਰ) ਨੇ ਪੂਰੇ ਇਤਿਹਾਸ ’ਚ ਵਿਸ਼ਵ ਪੱਧਰੀ ਆਰਥਿਕ ਸਰਗਰਮੀ ਨੂੰ ਮਹੱਤਵਪੂਰਨ ਤੌਰ ’ਤੇ ਆਕਾਰ ਦਿੱਤਾ ਹੈ। ਇਹ ਜੰਗਾਂ ਉਦੋਂ ਹੁੰਦੀਆਂ ਹਨ ਜਦੋਂ ਰਾਸ਼ਟਰ ਘਰੇਲੂ ਉਦਯੋਗਾਂ ਦੀ ਰੱਖਿਆ ਲਈ ਟੈਰਿਫ, ਕੋਟਾ ਜਾਂ ਹੋਰ ਵਪਾਰਕ ਰੋਕਾਂ ਲਾਉਂਦੇ ਹਨ, ਜੋ ਅਕਸਰ ਜਵਾਬੀ ਕਾਰਵਾਈ ਨੂੰ ਭੜਕਾਉਂਦੇ ਹਨ। ਇਹ ਵਿਸ਼ਵ ਪੱਧਰੀ ਵਪਾਰ ਨੂੰ ਰੋਕਦੇ ਹਨ ਅਤੇ ਭੂਗੋਲਿਕ-ਸਿਆਸੀ ਅਸਥਿਰਤਾ ਨੂੰ ਨਿਸ਼ਾਨੇ ’ਤੇ ਲੈਂਦੇ ਹਨ, ਝੜਪਾਂ ਨੂੰ ਭੜਕਾ ਸਕਦੇ ਹਨ ਅਤੇ ਲੜਾਈ ਸ਼ੁਰੂ ਕਰ ਸਕਦੇ ਹਨ, ਇਸ ਲਈ ਇਹ ਤੈਅ ਹੈ ਕਿ ਵਪਾਰ ਜੰਗਾਂ ਨੇ ਨਾ ਸਿਰਫ ਕੌਮਾਂਤਰੀ ਵਣਜ ਅਤੇ ਆਰਥਿਕ ਨੀਤੀ ਬਦਲਾਂ ਨੂੰ ਪ੍ਰਭਾਵਿਤ ਕੀਤਾ ਹੈ ਸਗੋਂ ਡੂੰਘੀ ਦਰਾਮਦ ਦੇ ਬੜੇ ਗੰਭੀਰ ਰਣਨੀਤੀ ਬਦਲਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਜਿਵੇਂ-ਜਿਵੇਂ ਆਰਥਿਕ ਅਤਿ ਰਾਸ਼ਟਰਵਾਦ ਦੁਨੀਆ ਭਰ ’ਚ ਦੱਖਣਪੰਥੀ ਲੋਕ-ਲੁਭਾਵਣੇਵਾਦ ਦੇ ਉਦੈ ਹੋਣ ਨਾਲ ਪ੍ਰਗਟ ਹੁੰਦਾ ਹੈ, ਜਿਸ ਨੂੰ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ’ ਵਰਗੇ ਬੰਪਰ ਸਟਿੱਕਰ ਨਾਅਰਿਆਂ ਰਾਹੀਂ ਦਰਸਾਇਆ ਜਾਂਦਾ ਹੈ ਅਤੇ ਯੂਰਪ ’ਚ ਵਧਦੇ ਪ੍ਰਵਾਸੀ ਵਿਰੋਧੀ ਗੁੱਸੇ ਨੇ ਰਫਤਾਰ ਫੜੀ ਹੈ ਜਿਸ ਦੇ ਪਿੱਛੇ ਸਪੱਸ਼ਟ ਤੌਰ ’ਤੇ ਇਕ ਆਰਥਿਕ ਉਪ ਪੱਧਰ ਹੈ। ਵਪਾਰ ਸੰਘਰਸ਼ ਵਿਸ਼ਵ ਪੱਧਰੀ ਨੀਤੀ ਬਹਿਸ ’ਚ ਸਭ ਤੋਂ ਅੱਗੇ ਹੈ ਅਤੇ ਕੇਂਦਰ ’ਚ ਹੈ। ਅੱਜ ਦੀ ਆਪਸ 'ਚ ਜੁੜੀ ਅਰਥਵਿਵਸਥਾ ਦੀਆਂ ਗੁੰਝਲਾਂ ਨੂੰ ਸਮਝਣ ਲਈ ਉਨ੍ਹਾਂ ਦੇ ਇਤਿਹਾਸਕ ਪ੍ਰਭਾਵ ਅਤੇ ਸਮਕਾਲੀ ਪ੍ਰਭਾਵਾਂ ਨੂੰ ਸਮਝਣਾ ਇਕ ਪੂਰਵ ਸ਼ਰਤ ਹੈ।
ਮੁੱਢਲੀ ਵਪਾਰ ਜੰਗ : ਈਸਟ ਇੰਡੀਆ ਕੰਪਨੀ ਅਤੇ ਬਸਤੀਵਾਦੀ ਵਿਸਥਾਰ :
ਆਧੁਨਿਕ ਨਿਗਮਾਂ ਦੇ ਉਦੈ ਹੋਣ ਤੋਂ ਬਹੁਤ ਪਹਿਲਾਂ, ਅੰਗਰੇਜ਼ੀ ਈਸਟ ਇੰਡੀਆ ਕੰਪਨੀ ਸ਼ੁਰੂਆਤੀ ਵਪਾਰ ਜੰਗਾਂ ਦੇ ਕੇਂਦਰ ’ਚ ਸੀ। 1600 ’ਚ ਸ਼ਾਹੀ ਚਾਰਟਰ ਦੁਆਰਾ ਸਥਾਪਿਤ ਈਸਟ ਇੰਡੀਆ ਕੰਪਨੀਆਂ ਨੇ ਬ੍ਰਿਟੇਨ ਅਤੇ ਈਸਟ ਇੰਡੀਜ਼ ਦੇ ਦਰਮਿਆਨ ਵਪਾਰ ’ਤੇ ਗਲਬਾ ਕਾਇਮ ਕੀਤਾ। ਚਾਹ, ਮਸਾਲੇ, ਕੱਪੜੇ ਅਤੇ ਅਫੀਮ ਵਰਗੀਆਂ ਪ੍ਰਮੁੱਖ ਵਸਤੂਆਂ ਨੂੰ ਕੰਟਰੋਲ ’ਚ ਕੀਤਾ। 18ਵੀਂ ਸ਼ਤਾਬਦੀ ਤੱਕ ਇਸ ਦਾ ਪ੍ਰਭਾਵ ਵਣਜ ਤੋਂ ਪਰ੍ਹੇ ਫੈਲ ਗਿਆ ਜਿਸ ਨੇ ਭਾਰਤ ’ਚ ਬ੍ਰਿਟਿਸ਼ ਬਸਤੀਵਾਦੀ ਰਾਜ ਦੀ ਨੀਂਹ ਰੱਖੀ। ਕੰਪਨੀ ਦੀ ਹਮਲਾਵਰ ਵਪਾਰ ਰਣਨੀਤੀ ਨੇ ਭਾਰਤੀ ਵਪਾਰ ’ਚ ਬ੍ਰਿਟੇਨ ਦੇ ਗਲਬੇ ਨੂੰ ਸੁਰੱਖਿਅਤ ਕਰਨ ਲਈ ਵਪਾਰ ਮਾਰਗਾਂ ਅਤੇ ਬਾਜ਼ਾਰਾਂ ’ਤੇ ਕਾਬੂ ਪਾਉਣ ਲਈ ਡੱਚ ਅਤੇ ਪੁਰਤਗਾਲੀਆਂ ਨਾਲ ਭਿਆਨਕ ਮੁਕਾਬਲੇਬਾਜ਼ੀ ਕਰ ਦਿੱਤੀ।
ਹਾਲਾਂਕਿ ਇਨ੍ਹਾਂ ਬਸਤੀਵਾਦੀ ਵਪਾਰ ਜੰਗਾਂ ਦੀ ਸਥਾਨਕ ਅਰਥਚਾਰਿਆਂ ਨੂੰ ਬੜੀ ਵੱਡੀ ਕੀਮਤ ਅਦਾ ਕਰਨੀ ਪਈ। ਕਿਉਂਕਿ ਬਸਤੀਵਾਦੀ ਨੀਤੀਆਂ ਨੇ ਸਾਮਰਾਜਵਾਦੀਆਂ ਦੇ ਵਿਨਿਰਮਾਣ ਮੁੱਢਲੇ ਢਾਂਚੇ ਦੇ ਪੱਖ ’ਚ ਦੇਸੀ ਉਦਯੋਗਾਂ ਨੂੰ ਦਬਾਅ ਦਿੱਤਾ। ਈਸਟ ਇੰਡੀਆ ਕੰਪਨੀ ਦੇ ਪ੍ਰਮੁੱਖ ਸੰਦਰਭ ’ਚ ਇਸ ਆਰਥਿਕ ਔਕੜ ਨੇ ਗੁੱਸੇ ਨੂੰ ਹਵਾ ਦਿੱਤੀ, ਜਿਸ ਦੀ ਸ਼ੁਰੂਆਤ ਆਜ਼ਾਦੀ ਦੀ ਪਹਿਲੀ ਜੰਗ ’ਚ ਹੋਈ, ਜਿਸ ਨੂੰ ਐਂਗਲੋਫਾਈਲ ਇਤਿਹਾਸਕਾਰਾਂ ਨੇ 1857 ਦੀ ਮਹਾਨ ਬਗਾਵਤ ਵਜੋਂ ਵਰਨਣ ਕੀਤਾ ਹੈ।
ਅਫੀਮ ਜੰਗ : ਪ੍ਰਭੂਸੱਤਾ ਦੀ ਕੀਮਤ ’ਤੇ ਆਰਥਿਕ ਲਾਭ :19ਵੀਂ ਸਦੀ ਦੀ ਅਫੀਮ ਜੰਗ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਵਪਾਰ ਝਗੜੇ ਫੌਜੀ ਝੜਪਾਂ ’ਚ ਬਦਲ ਸਕਦੇ ਹਨ। ਉਸ ਸਮੇਂ ਚੀਨ ਦੀਆਂ ਵਪਾਰ ਨੀਤੀਆਂ ਚਾਹ ਅਤੇ ਰੇਸ਼ਮ ਵਰਗੇ ਬਰਾਮਦਕਾਰਾਂ ਨੂੰ ਤਰਜੀਹ ਦਿੰਦੀਆਂ ਸਨ, ਜਦਕਿ ਦਰਾਮਦ ਸੀਮਤ ਕਰਦੀਆਂ ਸਨ। ਇਸ ਅਸੰਤੁਲਨ ਨੂੰ ਦੂਰ ਕਰਨ ਲਈ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਭਾਰਤ ਤੋਂ ਚੀਨ ’ਚ ਅਫੀਮ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਵਿਆਪਕ ਆਦਤ ਅਤੇ ਆਰਥਿਕ ਚੁੱਕ-ਥਲ ਪੈਦਾ ਹੋ ਗਈ।
ਜਦੋਂ ਕਿੰਗ ਰਾਜਵੰਸ਼ ਨੇ ਅਫੀਮ ਦੇ ਵਪਾਰ ’ਤੇ ਰੋਕ ਲਾਉਣ ਦਾ ਯਤਨ ਕੀਤਾ, ਤਾਂ ਬ੍ਰਿਟੇਨ ਨੇ ਫੌਜੀ ਤਾਕਤ ਦੇ ਨਾਲ ਜਵਾਬ ਦਿੱਤਾ, ਜਿਸ ਨਾਲ ਪਹਿਲੀ (1839-1842) ਅਤੇ ਦੂਜੀ (1856-1860) ਅਫੀਮ ਜੰਗ ਛਿੜ ਗਈ। ਇਨ੍ਹਾਂ ਝੜਪਾਂ ਨੇ ਚੀਨ ਨੂੰ ਬ੍ਰਿਟਿਸ਼ ਵਪਾਰੀਆਂ ਦੀ ਆਪਣੀ ਬੰਦਰਗਾਹ ਖੋਲ੍ਹਣ, ਹਾਂਗਕਾਂਗ ਨੂੰ ਸੌਂਪਣ ਅਤੇ ਆਪਣੇ ਅਰਥਚਾਰੇ ’ਤੇ ਵਿਦੇਸ਼ੀ ਪ੍ਰਭਾਵ ਨੂੰ ਪ੍ਰਵਾਨ ਕਰਨ ਲਈ ਮਜਬੂਰ ਕੀਤਾ।
ਗਿਲਡੇਡ ਏਜ ’ਚ ਸੁਰੱਖਿਆਵਾਦ : ਟੈਰਿਫ ਅਤੇ ਬਦਲਾ : 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੀ ਸ਼ੁਰੂਆਤ ’ਚ, ਵਪਾਰ ਝੜਪ ਬਸਤੀਵਾਦੀ ਦੁਸ਼ਮਣੀ ਤੋਂ ਹਟ ਕੇ ਆਰਥਿਕ ਗਲਬੇ ਦੀ ਹੋੜ ਵਾਲੀਆਂ ਉਦਯੋਗਿਕ ਸ਼ਕਤੀਆਂ ’ਚ ਬਦਲ ਗਈ। ਗਿਲਡੇਡ ਏਜ (1870-1900) ਦੌਰਾਨ ਸੰਯੁਕਤ ਰਾਜ ਅਮਰੀਕਾ ਨੇ ਆਪਣੇ ਘਰੇਲੂ ਉਦਯੋਗਾਂ ਨੂੰ ਯੂਰਪੀ ਮੁਕਾਬਲੇਬਾਜ਼ੀ ਤੋਂ ਬਚਾਉਣ ਲਈ ਰੱਖਿਆਤਮਕ ਨੀਤੀਆਂ ਨੂੰ ਅਪਣਾਇਆ।
ਜਦਕਿ ਜਾਨ ਡੀ. ਰਾਕਫੇਲਰ ਅਤੇ ਐਂਡਰਿਊ ਕਾਰਨੇਗੀ ਵਰਗੇ ਉਦਯੋਗਿਕ ਮਹਾਰਥੀਆਂ ਨੂੰ ਇਨ੍ਹਾਂ ਨੀਤੀਆਂ ਤੋਂ ਲਾਭ ਹੋਇਆ। ਯੂਰਪੀ ਦੇਸ਼ਾਂ ਦੇ ਬਦਲਾ ਲੈਣ ਵਾਲੇ ਟੈਰਿਫ ਨੇ ਅੰਤਰਰਾਸ਼ਟਰੀ ਵਪਾਰ ਨੂੰ ਹੌਲੀ ਕਰ ਦਿੱਤਾ, ਜਿਸ ਨਾਲ ਆਰਥਿਕ ਅਸਥਿਰਤਾ ਵਧ ਗਈ। ਨਤੀਜੇ ਵਜੋਂ ਮੰਦਾ-ਖਾਸ ਤੌਰ ’ਤੇ ਮਹਾਮੰਦੀ ਦੌਰਾਨ, ਸੁਰੱਖਿਆਵਾਦ ਦੇ ਜੋਖਮਾਂ ਨੂੰ ਉਜਾਗਰ ਕੀਤਾ ਅਤੇ ਦੂਜੀ ਸੰਸਾਰ ਜੰਗ ਦੇ ਬਾਅਦ ਵੱਧ ਸਹਿਕਾਰੀ ਵਿਸ਼ਵ ਪੱਧਰੀ ਵਪਾਰਕ ਢਾਂਚੇ ਦਾ ਰਾਹ ਪੱਧਰਾ ਕੀਤਾ।
ਆਧੁਨਿਕ ਵਪਾਰ ਜੰਗ : ਯੂ. ਐੱਸ.-ਚੀਨ ਆਰਥਿਕ ਝੜਪ : 21ਵੀਂ ਸਦੀ ’ਚ ਵਪਾਰ ਜੰਗ ਆਰਥਿਕ ਕੂਟਨੀਤੀ ਦੇ ਸ਼ਕਤੀਸ਼ਾਲੀ ਔਜ਼ਾਰ ਦੇ ਰੂਪ ’ਚ ਫਿਰ ਤੋਂ ਉਭਰੀ। ਇਸ ਦੀ ਇਕ ਪ੍ਰਮੁੱਖ ਉਦਾਹਰਣ ਯੂ. ਐੱਸ.-ਚੀਨ ਵਪਾਰ ਝੜਪ ਹੈ ਜੋ 2018 ’ਚ ਟਰੰਪ ਪ੍ਰਸ਼ਾਸਨ ਤਹਿਤ ਸ਼ੁਰੂ ਹੋਈ ਸੀ। ਵਪਾਰ ਅਸੰਤੁਲਨ, ਬੌਧਿਕ ਜਾਇਦਾਦ ਦੀ ਚੋਰੀ ਅਤੇ ਰਾਸ਼ਟਰੀ ਸੁਰੱਖਿਆ ’ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਮਰੀਕਾ ਨੇ ਚੀਨੀ ਵਸਤੂਆਂ ’ਤੇ ਟੈਰਿਫ ਲਗਾਇਆ ਜਿਸ ’ਤੇ ਚੀਨ ਵਲੋਂ ਜਵਾਬੀ ਕਾਰਵਾਈ ਕੀਤੀ ਗਈ। ਟਰੰਪ ਦੇ ਫਿਰ ਤੋਂ ਚੁਣੇ ਜਾਣ ਦੇ ਨਾਲ, ਤਣਾਅ ਦਾ ਇਕ ਨਵਾਂ ਪੜਾਅ, ਜਿਸ ਨੂੰ ਵਪਾਰ ਜੰਗ 2.0 ਕਿਹਾ ਜਾਂਦਾ ਹੈ, ਉਭਰਿਆ ਹੈ।
ਭਾਰਤ ’ਤੇ ਪ੍ਰਭਾਵ : ਮੌਕਾ ਅਤੇ ਚੁਣੌਤੀਆਂ : ਚੱਲ ਰਹੀ ਅਮਰੀਕਾ-ਚੀਨ ਵਪਾਰ ਜੰਗ ਨੇ ਵਿਸ਼ਵ ਪੱਧਰੀ ਵਪਾਰਕ ਸਰਗਰਮੀ ਨੂੰ ਨਵਾਂ ਰੂਪ ਦਿੱਤਾ ਹੈ, ਜਿਸ ਨਾਲ ਭਾਰਤ ਲਈ ਮੌਕੇ ਅਤੇ ਚੁਣੌਤੀਆਂ ਦੋਵੇਂ ਪੈਦਾ ਹੋਈਆਂ ਹਨ। ਸਪਲਾਈ ਲੜੀਆਂ ਦੇ ਮੁੜ ਗਠਨ ਦੇ ਨਾਲ ਹੀ ਭਾਰਤ ਨੇ ਅਮਰੀਕੀ ਬਰਾਮਦ ’ਚ ਵਾਧਾ ਦੇਖਿਆ ਹੈ, ਜੋ ਵਿੱਤੀ ਸਾਲ 2025 ਦੇ ਅਪ੍ਰੈਲ ਤੋਂ ਦਸੰਬਰ ਦੇ ਦਰਮਿਆਨ 60 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਜਦਕਿ ਅਮਰੀਕਾ ਤੋਂ ਦਰਾਮਦ 33.4 ਬਿਲੀਅਨ ਡਾਲਰ ਰਹੀ। ਬਦਲਦੇ ਵਪਾਰ ਦ੍ਰਿਸ਼ ’ਚ ਭਾਰਤ ਨੂੰ ਆਪਣੀ ਮੁਕਾਬਲੇਬਾਜ਼ੀ ਵਧਾਉਣ ਲਈ ਮੁੱਢਲੇ ਸੁਧਾਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ।
–ਮਨੀਸ਼ ਤਿਵਾੜੀ
(ਵਕੀਲ, ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ)
ਰਵਾਇਤੀ ਵਿਆਹ ਦੀ ਪਰਿਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ ਓਪਨ ਮੈਰਿਜ
NEXT STORY