Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 27, 2026

    3:30:17 AM

  • big commotion before the special session of parliament

    ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਵੱਡੀ ਹਲਚਲ !...

  • big news central government calls a special session of parliament

    ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ...

  • meteorological department yellow alert issued in 13 districts of punjab

    ਪੰਜਾਬ ਦੇ 13 ਜ਼ਿਲ੍ਹਿਆਂ 'ਚ Alert ਜਾਰੀ! 30...

  • ind vs sl india sets sri lanka a target of 318

    IND vs SL : ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ

BLOG News Punjabi(ਬਲਾਗ)

ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ

  • Edited By Harpreet Singh,
  • Updated: 07 Oct, 2026 11:54 AM
Blog
employment
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੀ ਅਰਥਵਿਵਸਥਾ ਉਸ ਰਫ਼ਤਾਰ ਨਾਲ ਵਧ ਰਹੀ ਹੈ ਜਿਸ ’ਤੇ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੂੰ ਜਲਣ ਹੋ ਰਹੀ ਹੋਵੇਗੀ। ਕੇਂਦਰੀ ਵਿੱਤ ਮੰਤਰਾਲੇ ਦੇ ਹਾਲੀਆ ਮੁਲਾਂਕਣ ’ਚ ਜੁਲਾਈ ਤੋਂ ਸਤੰਬਰ ਦੀ ਤਿਮਾਹੀ ’ਚ ਦੇਸ਼ ਦੀ ਜੀ.ਡੀ.ਪੀ. ’ਚ 7.3 ਫ਼ੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਅਪ੍ਰੈਲ ਤੋਂ ਜੂਨ 2026 ’ਚ ਜੀ. ਡੀ. ਪੀ. 7.8 ਫ਼ੀਸਦੀ ਵਧੀ। ਇਨ੍ਹਾਂ ਪ੍ਰਭਾਵਸ਼ਾਲੀ ਅੰਕੜਿਆਂ ਦੇ ਪਿੱਛੇ ਇਕ ਚਿੰਤਾਜਨਕ ਸਵਾਲ ਖੜ੍ਹਾ ਹੈ ਕਿ ਵਧਦੀ ਵਿਕਾਸ ਦਰ ਦੇ ਵਿਚਾਲੇ ਉਹ ਨੌਕਰੀਆਂ ਕਿੱਥੇ ਹਨ, ਜੋ ਭਾਰਤ ਦੇ ਨੌਜਵਾਨਾਂ ਦੀਆਂ ਉਮੀਦਾਂ ਪੂਰੀਆਂ ਕਰਨ?

ਅਗਸਤ 2026 ਦੇ ਪੀਰੀਆਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ਼. ਐੱਸ.) ਅੰਕੜਿਆਂ ’ਚ ਆਮ ਬੇਰੋਜ਼ਗਾਰੀ ਦਰ 5 ਫ਼ੀਸਦੀ ਦਿਖਾਈ ਗਈ, ਹਾਲਾਂਕਿ 15 ਤੋਂ 29 ਸਾਲ ਦੇ ਨੌਜਵਾਨਾਂ ’ਚ ਬੇਰੋਜ਼ਗਾਰੀ ਦਰ ਜੂਨ ’ਚ 16.2 ਫ਼ੀਸਦੀ ਅਤੇ ਅਗਸਤ ’ਚ 15 ਫ਼ੀਸਦੀ ’ਤੇ ਆਈ, ਜਦਕਿ ਅਨਪੜ੍ਹਾਂ ’ਚ ਇਹ ਸਿਰਫ਼ 0.3 ਫ਼ੀਸਦੀ ਸੀ। ਨੌਕਰੀ ਲਈ ਤਿਆਰ ਹਰ 6 ਨੌਜਵਾਨਾਂ ’ਚੋਂ 1 ਬੇਰੋਜ਼ਗਾਰ ਹੈ। ਸਟੇਟ ਆਫ਼ ਵਰਕਿੰਗ ਇੰਡੀਆ 2026 ਦੇ ਅਨੁਸਾਰ, ਕੰਮਕਾਜੀ ਉਮਰ ਵਾਲੇ ਲੋਕਾਂ ਦਾ ਅਨੁਪਾਤ 2030 ਤੋਂ ਬਾਅਦ ਘਟਨਾ ਸ਼ੁਰੂ ਹੋਣ ਦੀ ਉਮੀਦ ਹੈ। ਭਾਵ ਨੌਜਵਾਨ ਆਬਾਦੀ ਨੂੰ ਦੇਸ਼ ਲਈ ਆਰਥਿਕ ਫ਼ਾਇਦੇ ’ਚ ਬਦਲਣ ਦਾ ਸਮਾਂ ਹੁਣ ਘਟਦਾ ਜਾ ਰਿਹਾ ਹੈ।

ਮਸਲਾ ਸਿਰਫ਼ ਬੇਰੋਜ਼ਗਾਰੀ ਦਾ ਨਹੀਂ : ਭਾਰਤ ਦੇ ਬੇਰੋਜ਼ਗਾਰੀ ਦੇ ਅੰਕੜਿਆਂ ਮੁਤਾਬਕ ਸਾਲ 2025 ’ਚ 56.2 ਫ਼ੀਸਦੀ ਕਾਮੇ ਸਵੈ-ਰੋਜ਼ਗਾਰ ’ਚ ਸਨ, ਜਦਕਿ 23.6 ਫ਼ੀਸਦੀ ਨਿਯਮਤ ਤਨਖ਼ਾਹ ਜਾਂ ਤਨਖ਼ਾਹ-ਅਾਧਾਰਿਤ ਕੰਮ ’ਤੇ ਸਨ। ਭਾਵੇਂ ਹੀ ਮੈਨੂਫੈਕਚਰਿੰਗ ਸੈਕਟਰ ’ਚ ਰੋਜ਼ਗਾਰ ਦੀ ਹਿੱਸੇਦਾਰੀ ਵਧ ਕੇ 12.1 ਫ਼ੀਸਦੀ ਹੋਈ ਹੈ ਪਰ ਖੇਤੀ ਅਜੇ ਵੀ 43 ਫ਼ੀਸਦੀ ਰੋਜ਼ਗਾਰ ਦਿੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਦੀ ਸਮੱਸਿਆ ਸਿਰਫ਼ ਨੌਕਰੀਆਂ ਦੇ ਜ਼ਿਆਦਾ ਮੌਕੇ ਪੈਦਾ ਕਰਨਾ ਨਹੀਂ, ਸਗੋਂ ਅਜਿਹੀਆਂ ਨੌਕਰੀਆਂ ਤਿਆਰ ਕਰਨਾ ਹੈ ਜੋ ਉਤਪਾਦਕ, ਟਿਕਾਊ, ਢੰਗ ਦੀ ਤਨਖ਼ਾਹ ਵਾਲੀਆਂ ਅਤੇ ਲੋਕਾਂ ਦੀ ਕਾਬਲੀਅਤ ਅਤੇ ਹੁਨਰ ਨਾਲ ਮੇਲ ਖਾਣ ਵਾਲੀਆਂ ਹੋਣ।

ਸਿੱਖਿਆ ਅਤੇ ਰੋਜ਼ਗਾਰ ਦੇ ਵਿਚਾਲੇ ਦੀ ਖਾਈ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੋਰ ਗੂੜ੍ਹਾ ਕਰਦੀ ਹੈ। ਸਟੇਟ ਆਫ਼ ਵਰਕਿੰਗ ਇੰਡੀਆ 2026 ਰਿਪੋਰਟ ਦੀ ਮੰਨੀਏ ਤਾਂ 15 ਤੋਂ 25 ਸਾਲ ਦੀ ਉਮਰ ’ਚ ਗ੍ਰੈਜੂਏਟਸ ਦੇ ਵਿਚਾਲੇ ਬੇਰੋਜ਼ਗਾਰੀ ਕਰੀਬ 40 ਫ਼ੀਸਦੀ ਹੈ, ਜਦਕਿ 25 ਤੋਂ 29 ਸਾਲ ਵਾਲਿਆਂ ’ਚ ਕਰੀਬ 20 ਫ਼ੀਸਦੀ। 2023 ’ਚ 20 ਤੋਂ 29 ਸਾਲ ਦੇ 6.3 ਕਰੋੜ ਗ੍ਰੈਜੂਏਟਾਂ ’ਚੋਂ 1.1 ਕਰੋੜ ਬੇਰੋਜ਼ਗਾਰ ਸਨ। ਨਤੀਜਾ ਇਹ ਹੈ ਕਿ ਡਿਗਰੀ ਹੁਣ ਕਰੀਅਰ ਦਾ ਦਰਵਾਜ਼ਾ ਨਹੀਂ, ਕਤਾਰ ’ਚ ਖੜਨ ਹੋਣ ਦਾ ਟੋਕਨ ਬਣ ਕੇ ਰਹਿ ਗਈ ਹੈ।

ਆਰਥਿਕ ਵਿਕਾਸ ਦਰ ਨੌਕਰੀਆਂ ਕਿਉਂ ਨਹੀਂ ਤਿਆਰ ਕਰ ਪਾ ਰਹੀ: ਪਹਿਲਾ, ਵਿਕਾਸ ਦਾ ਢਾਂਚਾ ਅਹਿਮ ਹੈ, ਕੈਪੀਟਲ ਇੰਟੈਂਸਿਵ ਅਤੇ ਉੱਚ-ਉਤਪਾਦਕਤਾ ਵਾਲੇ ਖੇਤਰ ਵੱਡੀ ਗਿਣਤੀ ’ਚ ਕਾਮਿਆਂ ਨੂੰ ਰੋਜ਼ਗਾਰ ਦਿੱਤੇ ਬਿਨਾਂ ਭਾਰੀ ਆਰਥਿਕ ਮੁੱਲ ਪੈਦਾ ਕਰ ਸਕਦੇ ਹਨ। ਭਾਰੀ ਪੂੰਜੀ ਅਤੇ ਤਕਨਾਲੋਜੀ ਨਾਲ ਮਿਲਣ ਵਾਲਾ ਵਿਕਾਸ ਚੰਗਾ ਹੈ ਪਰ ਭਾਰਤ ਉਨ੍ਹਾਂ ਖੇਤਰਾਂ ’ਤੇ ਭਰੋਸਾ ਕਰ ਕੇ ਵਧਦੀ ਬੇਰੋਜ਼ਗਾਰੀ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕਦਾ, ਜਿਥੇ ਥੋੜ੍ਹੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਹਨ।

ਦੂਸਰਾ, ਮੈਨੂਫੈਕਚਰਿੰਗ ਸੈਕਟਰ ਅਜੇ ਤੱਕ ਰੋਜ਼ਗਾਰ ਦਾ ਵੱਡਾ ਸਰੋਤ ਨਹੀਂ ਬਣਿਆ, ਜੋ ਲੋਕਾਂ ਨੂੰ ਖੇਤਾਂ ਤੋਂ ਕਾਰਖਾਨਿਆਂ ਵੱਲ ਲੈ ਜਾਵੇ ਜਿਵੇਂ ਕਿ ਚੀਨ, ਦੱਖਣੀ ਕੋਰੀਆ ਅਤੇ ਵੀਅਤਨਾਮ ਵਰਗੇ ਪੂਰਬੀ ਏਸ਼ੀਆਈ ਦੇਸ਼ਾਂ ’ਚ ਹੋਇਆ, ਜਿੱਥੇ ਕਰੋੜਾਂ ਲੋਕ ਖੇਤੀ ਦੇ ਸੀਜ਼ਨਲ ਕੰਮ ਦੇ ਨਾਲ ਕੱਪੜੇ, ਬੂਟ, ਖਿਡੌਣੇ ਅਤੇ ਇਲੈਕਟ੍ਰੋਨਿਕਸ ਦੇ ਕਾਰਖਾਨਿਆਂ ’ਚ ਕੰਮ ਕਰ ਰਹੇ ਹਨ। ਭਾਰਤ ’ਚ ਮੈਨੂਫੈਕਚਰਿੰਗ ਸੈਕਟਰ ਜੀ. ਡੀ. ਪੀ. ਦਾ ਸਿਰਫ਼ ਸੱਤਵਾਂ ਹਿੱਸਾ ਹੈ ਅਤੇ ਹਰ 9 ’ਚੋਂ 1 ਕਾਮੇ ਨੂੰ ਇਸ ’ਚ ਰੋਜ਼ਗਾਰ ਮਿਲਦਾ ਹੈ।

ਹਾਲਾਂਕਿ ਮੈਨੂਫੈਕਚਰਿੰਗ ਸੈਕਟਰ ਦੇ ਸਰਵੇਖਣ ਦੇ ਅੰਕੜੇ ਬਿਆਨ ਕਰਦੇ ਹਨ ਕਿ ਸਾਲ 2024-25 ’ਚ ਮੈਨੂਫੈਕਚਰਿੰਗ ਆਊਟਪੁੱਟ 7.81 ਫ਼ੀਸਦੀ ਵਧੀ, ਰੋਜ਼ਗਾਰ 7.19 ਫ਼ੀਸਦੀ ਵਧਿਆ, ਤਨਖ਼ਾਹਾਂ ਵੀ 12.08 ਫ਼ੀਸਦੀ ਵਧੀਆਂ। ਫਿਰ ਵੀ 145 ਕਰੋੜ ਆਬਾਦੀ ਦੇ ਦੇਸ਼ ’ਚ ਸੰਗਠਿਤ ਮੈਨੂਫੈਕਚਰਿੰਗ ਸੈਕਟਰ ’ਚ ਸਿਰਫ਼ 1.9 ਕਰੋੜ ਲੋਕ ਕੰਮ ਕਰਦੇ ਹਨ, ਜਦਕਿ 3.3 ਕਰੋੜ ਅਸੰਗਠਿਤ ਮੈਨੂਫੈਕਚਰਿੰਗ ’ਚ ਕੰਮ ਕਰ ਰਹੇ ਹਨ।

ਜਿਸ ਅਰਥਵਿਵਸਥਾ ’ਚ ਰੋਜ਼ਗਾਰ ਲਈ ਹਰ ਸਾਲ ਲੱਖਾਂ ਨਵੇਂ ਲੋਕ ਤਿਆਰ ਹੋ ਰਹੇ ਹਨ, ਉਸ ਲਈ ਇਹ ਪੈਮਾਨਾ ਕਾਫ਼ੀ ਨਹੀਂ ਹੈ। ਭਾਰਤ ਨੂੰ ਅਜਿਹੀ ਮੈਨੂਫੈਕਚਰਿੰਗ ਚਾਹੀਦੀ ਹੈ ਜੋ ਸਿਰਫ਼ ਵੱਡੀ ਨਾ ਹੋਵੇ, ਸਗੋਂ ਲੇਬਰ ਇੰਟੈਂਸਿਵ ਭਾਵ ਅਧਿਕ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀ ਹੋਵੇ। ਕੱਪੜਾ, ਗਾਰਮੈਂਟਸ, ਬੂਟ, ਫੂਡ ਪ੍ਰੋਸੈਸਿੰਗ, ਫਰਨੀਚਰ, ਖਿਡੌਣੇ ਅਤੇ ਇਲੈਕਟ੍ਰੋਨਿਕਸ ਅਸੈਂਬਲੀ ’ਚ ਅਧਿਕ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਸਮਰੱਥਾ ਹੈ। ਸਾਲ 2020 ਤੋਂ ਲਾਗੂ ਹੋਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀ.ਐੱਲ.ਆਈ.) ਯੋਜਨਾਵਾਂ ਨੇ ਵੀ ਲੇਬਰ ਇੰਟੈਂਸਿਵ ਸੈਕਟਰ ਦੀ ਜਗ੍ਹਾ ਕੈਪੀਟਲ ਇੰਟੈਂਸਿਵ ਸੈਕਟਰ ਨੂੰ ਤਰਜੀਹ ਦਿੱਤੀ ਹੈ।

ਤੀਸਰਾ, ਗ੍ਰੈਜੂਏਟਸ ਨੂੰ ਰੋਜ਼ਗਾਰ ਸੁਰੱਖਿਅਤ ਕਰਨ ਲਈ ਡਿਗਰੀਆਂ ਨੂੰ ਵੱਧ ਪ੍ਰਾਸੰਗਿਕ ਬਣਾਉਣ, ਵਿੱਦਿਅਕ ਰਸਤਿਆਂ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਨੂੰ ਸਿੱਧੇ ਇੰਪਲਾਇਰਜ਼ ਨਾਲ ਜੋੜਨ ਦੀ ਲੋੜ ਹੈ।

ਅਗਲਾ ਰਾਹ, ਵਿਕਾਸ ਦੀ ਰਣਨੀਤੀ ’ਚ ਰੋਜ਼ਗਾਰ ਨੂੰ ਅਹਿਮੀਅਤ: ਇਸ ਸਮੇਂ ਜ਼ਰੂਰੀ ਹੈ ਕਿ ਰੋਜ਼ਗਾਰ ਨੂੰ ਵਿਕਾਸ ਦਾ ਅਹਿਮ ਹਿੱਸਾ ਬਣਾਇਆ ਜਾਵੇ ਅਤੇ ਨੌਜਵਾਨਾਂ ਦੀ ਬੇਚੈਨੀ ’ਤੇ ਧਿਆਨ ਦਿੱਤਾ ਜਾਵੇ। ਆਰਥਿਕ ਵਿਕਾਸ ਦੀ ਰਣਨੀਤੀ ਦੇ ਕੇਂਦਰ ’ਚ ਐੱਮ. ਐੱਸ. ਐੱਮ. ਈ. ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਸਮੇਂ ਸਿਰ ਭੁਗਤਾਨ, ਸਸਤੀ ਕਾਰਜਸ਼ੀਲ ਪੂੰਜੀ, ਟੈਕਨਾਲੋਜੀ ਤੱਕ ਆਸਾਨ ਪਹੁੰਚ ਅਤੇ ਪੇਚੀਦਾ ਕੰਪਲਾਇੰਸਜ਼ ਤੋਂ ਛੁਟਕਾਰਾ ਦਿਵਾ ਕੇ ਕਰੋੜਾਂ ਛੋਟੀਆਂ ਫਰਮਾਂ ਨੂੰ ਉਤਪਾਦਕਤਾ ਅਤੇ ਨਵੇਂ ਰੋਜ਼ਗਾਰ ਦੀ ਦਹਿਲੀਜ਼ ਪਾਰ ਕਰਨ ’ਚ ਮਦਦ ਦੀ ਲੋੜ ਹੈ।

99,446 ਕਰੋੜ ਰੁਪਏ ਦੀ ਪੀ. ਐੱਮ. ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ 2 ਸਾਲਾਂ ’ਚ 3.5 ਕਰੋੜ ਤੋਂ ਜ਼ਿਆਦਾ ਨੌਕਰੀਆਂ ਤਿਆਰ ਕਰਨ ਦਾ ਟੀਚਾ ਹੈ ਪਰ ਇਸ ਯੋਜਨਾ ਦੀ ਅਸਲ ਸਫ਼ਲਤਾ ਦੀ ਪਰਖ ਭਾਰੀ ਇੰਸੈਂਟਿਵ ਨਾਲ ਨਹੀਂ ਸਗੋਂ ਇਸ ਗੱਲ ਤੋਂ ਹੋਣੀ ਚਾਹੀਦੀ ਹੈ ਕਿ ਇਹ ਸਬਸਿਡੀ ਖ਼ਤਮ ਹੋਣ ਤੋਂ ਬਾਅਦ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ।

ਸਕਿੱਲ ਡਿਵੈਲਪਮੈਂਟ ਪਾਲਿਸੀ ਦੀ ਵੀ ਇਸੇ ਤਰ੍ਹਾਂ ਦੀ ਜਾਂਚ ਦੀ ਲੋੜ ਹੈ। ਅਪ੍ਰੈਂਟਿਸਸ਼ਿਪ ਨੂੰ ਕਲਾਸਰੂਮ ਅਤੇ ਫੈਕਟਰੀ ਦੇ ਵਿਚਾਲੇ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ। ਆਈ. ਟੀ. ਆਈ. ਅਤੇ ਪੌਲੀਟੈਕਨਿਕ ਵਿਚ ਇੰਪਲਾਇਰਜ਼ ਦੀ ਜ਼ਿਆਦਾ ਹਿੱਸੇਦਾਰੀ ਹੋਵੇ, ਉਦਯੋਗਾਂ ਦੁਆਰਾ ਡਿਜ਼ਾਈਨ ਕੀਤੇ ਕੋਰਸ ਸਕਿੱਲ ਡਿਵੈਲਪਮੈਂਟ ਦੀ ਸਿੱਖਿਆ ’ਚ ਸ਼ਾਮਲ ਹੋਣੇ ਚਾਹੀਦੇ ਹਨ। ਇਨਵੈਸਟਰਸ ਸੰਮੇਲਨਾਂ ’ਚ ਸਿਰਫ਼ ਪੂੰਜੀ ਨਿਵੇਸ਼ ਦੇ ਐਲਾਨਾਂ ਦੀ ਦੌੜ ਦੀ ਬਜਾਏ ਰਾਜਾਂ ਨੂੰ ਨਵੀਆਂ ਨੌਕਰੀਆਂ, ਟ੍ਰੇਂਡ ਅਪ੍ਰੈਂਟਿਸ, ਅੌਰਤਾਂ ਅਤੇ ਨੌਜਵਾਨਾਂ ਨੂੰ ਵੱਧ ਰੋਜ਼ਗਾਰ ਦੇ ਮਾਮਲੇ ’ਚ ਬਿਹਤਰ ਪ੍ਰਦਰਸ਼ਨ ਦੇ ਆਧਾਰ ’ਤੇ ਕੇਂਦਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਦੀ ਦਰਕਾਰ ਹੈ।

-ਡਾ. ਅੰਮ੍ਰਿਤ ਸਾਗਰ ਮਿੱਤਲ 
(ਵਾਈਸ ਚੇਅਰਮੈਨ ਸੋਨਾਲੀਕਾ)

  • Employment
  • Economic Development

ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ

NEXT STORY

Stories You May Like

  • the cycle of violence  sexual abuse  and suicides among prisoners
    ‘ਜੇਲ੍ਹਾਂ ’ਚ ਕੈਦੀਆਂ ਵਿਚਾਲੇ ਮਾਰਕੁੱਟ, ਜਿਨਸੀ ਸ਼ੋਸ਼ਣ’ ਖ਼ੁਦਕੁਸ਼ੀਆਂ ਆਦਿ ਦਾ ਸਿਲਸਿਲਾ ਜਾਰੀ!
  • new wave in kashmir
    ਅੱਤਵਾਦ ’ਤੇ ਸ਼ਿਕੰਜਾ ਅਤੇ ਕਸ਼ਮੀਰ ’ਚ ਬਦਲਾਅ ਦੀ ਨਵੀਂ ਲਹਿਰ
  • free ration scheme
    ਮੁਫ਼ਤ ਰਾਸ਼ਨ ਯੋਜਨਾ ਨੂੰ ਸੁਚਾਰੂ ਬਣਾਉਣ ਦੀ ਲੋੜ
  • baba sahib constitution
    ਬਾਬਾ ਸਾਹਿਬ ਦੇ ਸੰਵਿਧਾਨ ਤੋਂ ਵਿਕਸਿਤ ਭਾਰਤ ਤੱਕ, ਮੋਦੀ ਸਰਕਾਰ ਦੀ ਵਚਨਬੱਧਤਾ
  • our constitution
    ਦੇਸ਼ ਦਾ ਮਾਰਗਦਰਸ਼ਕ : ਸਾਡਾ ਸੰਵਿਧਾਨ
  • deaths and illnesses occurring due to food poisoning at certain parties
    ‘ਕੁਝ ਪਾਰਟੀਆਂ, ਵਿਆਹ ਸਮਾਰੋਹਾਂ, ਸਕੂਲਾਂ ਆਦਿ ’ਚ’ ਫੂਡ ਪੁਆਇਜ਼ਨਿੰਗ ਨਾਲ ਹੋ ਰਹੀਆਂ ਮੌਤਾਂ, ਬੀਮਾਰ ਹੋ ਰਹੇ ਲੋਕ!
  • democracy  government  opposition  threat
    ਲੋਕਤੰਤਰ ਨੂੰ ਖ਼ਤਰਾ ਸਰਕਾਰ ਤੋਂ ਹੈ ਜਾਂ ਵਿਰੋਧੀ ਧਿਰ ਤੋਂ?
  • anger  india  social media  politics
    ਗੁੱਸੇ ਦੀ ਹੱਦ ਨਹੀਂ, ਜਵਾਬਦੇਹੀ ਸਿਫ਼ਰ
  • drug smugler arrested
    ਨਕੋਦਰ 'ਚ 2 ਕਿੱਲੋ ਚਿੱਟੇ ਤੇ ਵਿਦੇਸ਼ੀ ਅਸਲੇ ਸਣੇ ਮੁਲਜ਼ਮ ਗ੍ਰਿਫ਼ਤਾਰ
  • jalandhar power cut
    BLACKOUT ਤੋਂ ਪਹਿਲਾਂ ਹੀ ਜਲੰਧਰ 'ਚ ਹੋਇਆ ਘੁੱਪ ਹਨੇਰਾ! ਜਾਣੋ ਕਦੋਂ ਆਵੇਗੀ ਬੱਤੀ
  • meteorological department yellow alert issued in 13 districts of punjab
    ਪੰਜਾਬ ਦੇ 13 ਜ਼ਿਲ੍ਹਿਆਂ 'ਚ Alert ਜਾਰੀ! 30 ਨਵੰਬਰ ਤੱਕ ਮੌਸਮ ਵਿਭਾਗ ਦੀ ਵੱਡੀ...
  • chumme wali bhabhi ranjit kaur join politics party
    'ਚੁੰਮੇ ਵਾਲੀ ਭਾਬੀ' ਦੀ ਸਿਆਸਤ 'ਚ ਐਂਟਰੀ! ਨੀਟੂ ਸ਼ਟਰਾਂ ਵਾਲਾ ਨੇ ਇਸ ਪਾਰਟੀ...
  • big news 3 pilgrims from punjab go missing pakistan
    ਵੱਡੀ ਖ਼ਬਰ : ਗੁਰਪੁਰਬ ਮੌਕੇ ਪਾਕਿਸਤਾਨ ਗਏ ਜਥੇ 'ਚੋਂ ਪੰਜਾਬ ਦੇ 3 ਸ਼ਰਧਾਲੂ ਲਾਪਤਾ
  • major revelations in the murder case of businessman lucky thakur
    ਜਲੰਧਰ: ਕਾਰੋਬਾਰੀ ਲੱਕੀ ਠਾਕੁਰ ਕਤਲ ਮਾਮਲੇ 'ਚ ਵੱਡੇ ਖ਼ੁਲਾਸੇ! ਕੁੜੀ ਨੇ ਦਿੱਤੀ...
  • sukhbir badal visits sarabjit singh makkar s residence
    ਗਠਜੋੜ ਮਗਰੋਂ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਦੇ ਘਰ ਪਹੁੰਚੇ ਸੁਖਬੀਰ ਬਾਦਲ,...
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
Trending
Ek Nazar
big news central government calls a special session of parliament

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ...

migrant robbers held a tailor hostage and looted goods worth lakhs

ਪੰਜਾਬ 'ਚ ਪ੍ਰਵਾਸੀ ਲੁਟੇਰਿਆਂ ਦੀ ਦਹਿਸ਼ਤ! ਹਾਈਵੇਅ 'ਤੇ ਦਰਜੀ ਨੂੰ ਬੰਧਕ ਬਣਾ ਕੇ...

oil facility in bangkok

ਬੈਂਕਾਕ ਦੇ ਮੁੱਖ ਤੇਲ ਪਲਾਂਟ 'ਚ ਵੱਡੇ ਧਮਾਕਾ,  ਅੱਗ ਲੱਗਣ ਨਾਲ ਘੱਟੋ-ਘੱਟ ਸੱਤ...

three arrested ncluding sheikh hasina s former deputy press secretary

ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੇ ਸਾਬਕਾ ਡਿਪਟੀ ਪ੍ਰੈਸ ਸਕੱਤਰ ਸਮੇਤ ਤਿੰਨ...

broderick wins election

34 ਸਾਲਾ ਬ੍ਰੋਡਰਿਕ ਨੇ ਟਰੰਪ ਦੇ ਅਜੇਤੂ ਮੌਜੂਦਾ ਕਾਂਗਰਸਮੈਨ ਨੂੰ ਹਰਾਇਆ

blasphemy law passed in punjab  pakistan

ਪਾਕਿਸਤਾਨ: ਪੰਜਾਬ ਅਸੈਂਬਲੀ 'ਚ ਈਸ਼ ਨਿੰਦਾ ਕਾਨੂੰਨ ਨੂੰ ਹੋਰ ਸਖ਼ਤ ਕਰਨ ਦਾ ਮਤਾ...

diwali celebration first time at kansas

ਕੰਸਾਸ ਸਟੇਟ ਕੈਪੀਟਲ ਵਿਖੇ ਪਹਿਲੀ ਵਾਰ 'ਦੀਵਾਲੀ' ਸਮਾਰੋਹ ਆਯੋਜਿਤ

accused escapes from punjab police custody

ਵੱਡੀ ਖਬਰ: ਪੰਜਾਬ ਪੁਲਸ ਦੀ ਗ੍ਰਿਫ਼ਤ 'ਚੋਂ ਮੁਲਜ਼ਮ ਫ਼ਰਾਰ

become rich give up these bad habits money

ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਛੱਡ ਦਿਓ ਇਹ ਆਦਤਾਂ, ਘਰ 'ਚ...

australia passes online safety law

AUS ਨੇ ਔਨਲਾਈਨ ਸੁਰੱਖਿਆ ਕਾਨੂੰਨ ਕਰ'ਤਾ ਪਾਸ, ਤਕਨਾਲੋਜੀ ਕੰਪਨੀਆਂ 'ਤੇ ਭਾਰੀ...

people charged for trespassing at prince william  s residence

ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਦੀ ਰਿਹਾਇਸ਼ 'ਤੇ ਘੁਸਪੈਠ, ਦੋ ਵਿਅਕਤੀਆਂ...

wife catches husband red handed with his girlfriend in a hotel

ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਹੁੰਚੀ ਪਤਨੀ...

punjab crime incident

ਤਲਵਾੜਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ! ਰਸਤੇ 'ਚ ਸੁੱਟੀ ਲਾਸ਼ ਦੀ ਹਾਲਤ ਵੇਖ ਸਹਿਮੇ...

khalsa chhauni plumpton parkash purab

ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਖ਼ਾਲਸਾ ਛਾਉਣੀ ਪਲੰਪਟਨ...

saudi arabia  s defense alliance flops

ਸਾਊਦੀ ਅਰਬ ਦਾ ਰੱਖਿਆ ਗਠਜੋੜ ਫਲਾਪ ;  ਰੂਤੀਆਂ ਨਾਲ ਲੜਨ ਤੋਂ ਕਰ'ਤਾ ਇਨਕਾਰ

forcefully marriage in pakistan

ਪਾਕਿਸਤਾਨ 'ਚ ਕੁੜੀ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ, ਮੁਸਲਿਮ ਸ਼ਖ਼ਸ ਨਾਲ...

flooding in gold mine

ਇੰਡੋਨੇਸ਼ੀਆ : ਸੋਨੇ ਦੀ ਖਾਨ 'ਚ ਭਰਿਆ ਪਾਣੀ, ਫਸੇ 29 ਮਜ਼ਦੂਰ

solomon islands makes australia security partner

ਚੀਨ ਨੂੰ ਝਟਕਾ,  ਸੋਲੋਮਨ ਟਾਪੂ ਨੇ ਆਸਟ੍ਰੇਲੀਆ ਨੂੰ ਬਣਾਇਆ ਮੁੱਖ ਸੁਰੱਖਿਆ ਭਾਈਵਾਲ

Daily Horoscope
    Previous Next
    • ਬਲਾਗ ਦੀਆਂ ਖਬਰਾਂ
    • worldskills asia
      ਕੌਸ਼ਲ ਨੂੰ ਅਹਿਮੀਅਤ : ਭਾਰਤ ਵੱਲੋਂ ‘ਵਰਲਡਸਕਿਲਜ਼ ਏਸ਼ੀਆ 2027’ ਦੀ ਮੇਜ਼ਬਾਨੀ
    • delimitation bill
      ਹੱਦਬੰਦੀ ’ਤੇ ਮਨੋਵਿਗਿਆਨਕ ਰਾਜਨੀਤੀ
    • smuggling of drugs and gold via aircraft
      ਜਹਾਜ਼ਾਂ ਰਾਹੀਂ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ!
    • guru nanak dev university
      ਗੁਰੂ ਨਾਨਕ ਦੇਵ ਯੂਨੀਵਰਸਿਟੀ : ਅੰਮ੍ਰਿਤਸਰ ਦੀ ਵਿਰਾਸਤ ਤੋਂ ਭਵਿੱਖ ਦੇ ਵਿਕਾਸ ਤੱਕ
    • sri guru nanak dev ji
      ਮਨੁੱਖਤਾ, ਬਰਾਬਰੀ ਅਤੇ ਸੱਚ ਦੇ ਰਹਿਬਰ - ਸ੍ਰੀ ਗੁਰੂ ਨਾਨਕ ਦੇਵ ਜੀ
    • pollution
      ਪ੍ਰਦੂਸ਼ਣ ਅਤੇ ਆਮ ਆਦਮੀ...!
    • course to save marriage
      ਵਿਆਹ ਨੂੰ ਬਚਾਉਣ ਦਾ ਕੋਰਸ
    • some  illegal de addiction centers  are turning into hubs
      ‘ਕੁਝ ਨਾਜਾਇਜ਼ ਨਸ਼ਾ ਮੁਕਤੀ ਕੇਂਦਰ’ ਬਣਦੇ ਜਾ ਰਹੇ ਰੋਗੀਆਂ ਦੇ ਟਾਰਚਰ ਅਤੇ ਲੁੱਟ...
    • sonia gandhi book
      ਸੋਨੀਆ ਗਾਂਧੀ ਦੀ ਕਿਤਾਬ ਦਾ ਮਹੱਤਵ
    • social media
      ਜਦੋਂ ਸੱਚ ਸੋਸ਼ਲ ਮੀਡੀਆ ਦਾ ਪਹਿਲਾ ਸ਼ਿਕਾਰ ਬਣ ਜਾਂਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +