Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    8:49:40 PM

  • mohan bhagwat on gen z

    ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ...

  • raja warring meeting

    ਰਾਜਾ ਵੜਿੰਗ ਦੀ ਮੀਟਿੰਗ 'ਚ ਜ਼ਬਰਦਸਤ ਹੰਗਾਮਾ!...

  • jalandhar boy stuck in russia truth about travel agents revealed in video

    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ...

  • punjabi sikh youth truck driver in america

    ਅਮਰੀਕਾ ਤੋਂ ਦੁਖਦ ਘਟਨਾ, ਨੌਜਵਾਨ ਖੁਸ਼ਕਰਨਦੀਪ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?

BLOG News Punjabi(ਬਲਾਗ)

ਕੀ ਆਸਿਮ ਮੁਨੀਰ ਪਾਕ ’ਚ ਤਖਤਾਪਲਟ ਦਾ ਮਨ ਬਣਾ ਚੁੱਕੇ ਹਨ?

  • Edited By Anmol Tagra,
  • Updated: 06 Aug, 2026 04:53 PM
Blog
has asim munir made up his mind to stage a coup in pakistan
  • Share
    • Facebook
    • Tumblr
    • Linkedin
    • Twitter
  • Comment

ਪਾਕਿਸਤਾਨ ਦੇ ਵਜ਼ੀਰੇ ਦਾਖਲਾ ਮੋਹਸਿਨ ਨਕਵੀ ਦੇ ਹਾਲੀਆ ਬਿਆਨਾਂ ਨੇ ਪਾਕਿਸਤਾਨ ਦੀ ਸਿਆਸਤ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਮੋਹਸਿਨ ਨਕਵੀ ਜੋ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਬੜੀ ਛੋਟੀ ਉਮਰ ’ਚ ਹੀ ਉਨ੍ਹਾਂ ਨੂੰ ਇੰਟੀਰੀਅਰ ਮਨਿਸਟਰੀ ਮਿਲ ਗਈ ਹੈ। ਉਨ੍ਹਾਂ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦਾ ਸਿਸਟਮ ਕੋਲੈਪਸ ਭਾਵ ਕਿ ਢਹਿ-ਢੇਰੀ ਹੋ ਗਿਆ ਹੈ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਸੁਵਿਧਾਵਾਂ ਦੇਣ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ’ਚ ਨਾ-ਕਾਮਯਾਬ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਬੜੀ ਮਿਹਨਤ ਨਾਲ ਕੰਮ ਕਰਦੇ ਹਨ ਪਰ ਜੇ ਉਹ 18-18 ਘੰਟੇ ਵੀ ਕੰਮ ਕਰਨ ਤਾਂ ਵੀ ਪਾਕਿਸਤਾਨ ਦਾ ਕੁਝ ਨਹੀਂ ਸਵਾਰ ਸਕਦੇ। ਇਸ ਬਿਆਨ ਨਾਲ ਉਨ੍ਹਾਂ ਨੇ ਪਾਕਿਸਤਾਨ ’ਚ ਪ੍ਰਸ਼ਾਸਕੀ ਰੱਦੋ ਬਦਲ ਵੱਲ ਇਸ਼ਾਰਾ ਕੀਤਾ ਅਤੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਚਾਰ ਸੂਬਿਆਂ ਨੂੰ ਵੰਡ ਕੇ ਹੋਰ ਪ੍ਰਬੰਧਕੀ ਬਲਾਕ ਜਿਨ੍ਹਾਂ ਨੂੰ ਸੂਬੇ ਜਾਂ ਕੁਝ ਹੋਰ ਨਾਮ ਦਿਓ, ਬਣਾਉਣ ਦੀ ਲੋੜ ਹੈ ਤਾਂ ਜੋ ਤਾਕਤ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚ ਸਕੇ। ਉਨ੍ਹਾਂ ਨੇ ਆਪਣੇ ਬਿਆਨਾਂ ’ਚ ਪਾਕਿਸਤਾਨੀ ਇਸਟੈਬਲਿਸ਼ਮੈਂਟ ਭਾਵ ਫੌਜ ਦੀ ਵੱਡੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇਸ ਕਾਨਫਰੰਸ ਤੋਂ ਬਾਅਦ ਜਦੋਂ ਪਾਕਿਸਤਾਨੀ ਫੌਜ ਦੇ ਬੁਲਾਰੇ ਡੀ. ਜੀ. ਆਈ. ਐੱਸ. ਪੀ. ਆਰ ਅਹਿਮਦ ਸ਼ਰੀਫ ਚੌਧਰੀ ਨੂੰ ਨਕਵੀ ਦੇ ਇਨ੍ਹਾਂ ਬਿਆਨਾਂ ਬਾਰੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਸਾਧਾਰਨ ਰੂਪ ’ਚ ਤਾਂ ਕਿਹਾ ਕਿ ਉਹ ਸਿਆਸੀ ਬਿਆਨਾਂ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਫਿਰ ਉਨ੍ਹਾਂ ਨੇ ਨਕਵੀ ਵੱਲੋਂ ਜਤਾਏ ਗਏ ਸਾਰੇ ਹੀ ਵਿਚਾਰਾਂ ਦੀ ਪਰੋੜਤਾ ਕੀਤੀ ਅਤੇ ਸਿਆਸੀ ਲੀਡਰਸ਼ਿਪ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸੁਰੱਖਿਆ ਨੂੰ ਉਦੋਂ ਤੱਕ ਯਕੀਨੀ ਨਹੀਂ ਬਣਾਇਆ ਜਾ ਸਕਦਾ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਆਪਣਾ ਕਾਰਜਭਾਰ ਚੰਗੀ ਤਰ੍ਹਾਂ ਨਹੀਂ ਸੰਭਾਲਦੀ। ਉਨ੍ਹਾਂ ਨੇ ਐਡਮਿਨਿਸਟਰੇਸ਼ਨ ਅਤੇ ਸਕਿਓਰਿਟੀ ਇਸਟੈਬਲਿਸ਼ਮੈਂਟ ਨੂੰ ਜੋੜ ਕੇ ਦੇਖਿਆ ਜਿੱਥੋਂ ਇਹ ਸਪਸ਼ਟ ਇਸ਼ਾਰਾ ਮਿਲ ਗਿਆ ਕਿ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਜਿਸਦੇ ਮੁਖੀ ਅੱਜ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਹਨ, ਉਹ ਹੁਣ ਆਪਣੀ ਤਾਕਤ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਮਿਲਟਰੀ ਦੇ ਨਾਲ ਨਾਲ ਸਿਆਸੀ ਅਗਵਾਈ ਵੀ ਖੁਦ ਸੰਭਾਲ ਲੈਣ, ਜਿਸ ਨੂੰ ਇਕ ਤਰ੍ਹਾਂ ਦਾ ਤਖਤਾ ਪਲਟ ਹੀ ਮੰਨਿਆ ਜਾ ਸਕਦਾ ਹੈ। ਪਾਕਿਸਤਾਨੀ ਇਸਟੈਬਲਿਸ਼ਮੈਂਟ ਦੇ ਨਾਲ ਜੁੜੇ ਵੱਖ-ਵੱਖ ਮੀਡੀਆ ਅਦਾਰੇ ਅਤੇ ਹੋਰ ਬੁਲਾਰੇ ਵੀ ਇਸ ਬਿਆਨ ਤੋਂ ਬਾਅਦ ਤੁਰੰਤ ਐਕਟਿਵ ਹੋ ਗਏ ਹਨ ਤੇ ਉਨ੍ਹਾਂ ਨੇ ਸਿਆਸੀ ਪਾਰਟੀਆਂ ਵਿਰੁੱਧ ਆਪੋ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿੱਥੋਂ ਲੱਗਦਾ ਹੈ ਕਿ ਆਸਿਮ ਮੁਨੀਰ ਸਾਬ੍ਹ ਹੁਣ ਰਾਵਲਪਿੰਡੀ ਤੋਂ ਇਸਲਾਮਾਬਾਦ ਤੱਕ ਦਾ ਫਾਸਲਾ ਤੈਅ ਕਰਨ ਦਾ ਮਨ ਬਣਾ ਚੁੱਕੇ ਹਨ।

ਪਾਕਿਸਤਾਨ ’ਚ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਕਿਸੇ ਫੌਜੀ ਜਰਨੈਲ ਨੇ ਸੱਤਾ ਆਪਣੇ ਹੱਥਾਂ ’ਚ ਲਈ ਹੋਵੇ ਪਰ ਅੱਜ ਜੋ ਖਿੱਤੇ ਦੇ ਹਾਲਾਤ ਬਣੇ ਹੋਏ ਹਨ ਉਨ੍ਹਾਂ ਦੇ ਮੱਦੇਨਜ਼ਰ ਆਸਿਮ ਮੁਨੀਰ ਦਾ ਇਸ ਤਰ੍ਹਾਂ ਸੱਤਾ ਹਥਿਆਉਣ ਵੱਲ ਵਧਣਾ ਬੜਾ ਮਾਅਨੇ ਰੱਖਦਾ ਹੈ। ਇਕ ਪਾਸੇ ਅਮਰੀਕਾ ਇਰਾਨ ਨਾਲ ਯੁੱਧ ’ਚ ਉਲਝਿਆ ਹੋਇਆ ਹੈ ਜਿਸ ’ਚ ਪਾਕਿਸਤਾਨ ਅਮਰੀਕਾ ਨੂੰ ਫਾਇਦਾ ਪਹੁੰਚਾ ਕੇ ਆਪਣਾ ਰਾਹ ਸਾਫ ਕਰਨਾ ਚਾਹੁੰਦਾ ਹੈ। ਜਿਸ ਤੋਂ ਸਾਫ ਹੈ ਕਿ ਵਕਤ ਦੀ ਵਗਦੀ ਗੰਗਾ ’ਚ ਹੁਣ ਆਸਿਮ ਮੁਨੀਰ ਵੀ ਹੱਥ ਧੋਣਾ ਚਾਹੁੰਦੇ ਹਨ, ਹਾਲਾਂਕਿ

ਪਾਕਿਸਤਾਨ ਦੀ ਮਿਲਟਰੀ ਪਹਿਲਾਂ ਹੀ ਸਿਆਸਤ ਨੂੰ ਕੰਟਰੋਲ ਕਰਦੀ ਹੈ ਅਤੇ ਆਪਣੀ ਮਰਜ਼ੀ ਦੀਆਂ ਪਾਰਟੀਆਂ ਨੂੰ ਜਿਤਾਉਣਾ, ਹਰਾਉਣਾ ਅਤੇ ਸਰਕਾਰਾਂ ਬਣਵਾਉਣੀਆਂ ਇਕ ਆਮ ਗੱਲ ਹੈ ਪਰ ਹੁਣ ਪ੍ਰਸ਼ਾਸਨ ਫੇਰਬਦਲ ਦੇ ਨਾਮ ’ਤੇ ਆਸਿਮ ਮੁਨੀਰ ਕੀ ਕਰਨਾ ਚਾਹੁੰਦੇ ਹਨ ਇਹ ਭਵਿੱਖ ਦੇ ’ਚ ਵੇਖਣ ਵਾਲੀ ਗੱਲ ਹੋਵੇਗੀ। ਕੀ ਉਹ ਆਪਣੇ ਤੋਂ ਪਹਿਲੇ ਫੌਜੀ ਤਾਨਾਸ਼ਾਹਾਂ ਜਨਰਲ ਅਯੂਬ ਖਾਨ, ਜਨਰਲ ਜ਼ੀਆ ਉਲ ਹੱਕ ਅਤੇ ਜਨਰਲ ਪ੍ਰਵੇਸ਼ ਮੁਸ਼ਰਫ ਵਾਂਗ ਪਾਕਿਸਤਾਨ ਦੇ ਸਦਰ ਭਾਵ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ? ਪਰ ਇਨ੍ਹਾਂ ਤਿੰਨਾਂ ਹੀ ਕੇਸਾਂ ’ਚ ਫੌਜੀ ਤਾਨਾਸ਼ਾਹਾਂ ਦੀ ਸਦਰ ਬਣਨ ਦੀ ਖਾਹਿਸ਼ ਤਾਂ ਪੂਰੀ ਹੋਈ ਪਰ ਉਸ ਤੋਂ ਬਾਅਦ ਉਹ ਸੱਤਾ ਉੱਤੇ ਕਾਬਜ਼ ਨਹੀਂ ਰਹਿ ਸਕੇ। ਕਿਉਂਕਿ ਫੀਲਡ ਮਾਰਸ਼ਲ ਹੋਣ ਦੇ ਨਾਤੇ ਅੱਜ ਫੌਜ ਦੀ ਸਾਰੀ ਤਾਕਤ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਹੱਥਾਂ ’ਚ ਹੈ ਪਰ ਜੇ ਉਹ ਰਾਸ਼ਟਰਪਤੀ ਬਣ ਜਾਂਦੇ ਹਨ ਅਤੇ ਫੌਜ ਦਾ ਕਾਰਜਭਾਰ ਕਿਸੇ ਹੋਰ ਜਰਨੈਲ ਨੂੰ ਸੌਂਪ ਦਿੰਦੇ ਹਨ ਤਾਂ ਕੀ ਪਾਕਿਸਤਾਨੀ ਇਸਟੈਬਲਿਸ਼ਮੈਂਟ ਉਨ੍ਹਾਂ ਦੀ ਸਦਾਰਤ ਨੂੰ ਤਾਕਤਵਰ ਰਹਿਣ ਦੇਵੇਗੀ ਜਾਂ ਫਿਰ ਉਹ ਆਪਣੇ ਨਵੇਂ ਚੀਫ ਦੇ ਹੁਕਮਾਂ ਵੱਲ ਵੇਖੇਗੀ ? ਕੀ ਆਸਿਮ ਮੁਨੀਰ ਆਰਮੀ ਚੀਫ ਅਤੇ ਸਦਰ ਦੋਵਾਂ ਹੀ ਅਹੁਦਿਆਂ ’ਤੇ ਬਣੇ ਰਹਿ ਸਕਦੇ ਹਨ ? ਇਹ ਦੇਖਣ ਵਾਲਾ ਹੋਵੇਗਾ ਕਿ ਆਸਿਮ ਮੁਨੀਰ ਹੁਣ ਆਪਣੀ ਤਾਕਤ ਦਾ ਪਸਾਰਾ ਕਿਸ ਤਰੀਕੇ ਕਰਨਾ ਚਾਹੁਣਗੇ।

ਜੇ ਗੱਲ ਸੂਬਿਆਂ ਦੇ ਪੁਨਰਗਠਨ ਦੀ ਕਰੀਏ ਤਾਂ ਭਾਰਤ ਅਤੇ ਪਾਕਿਸਤਾਨ ਇਕੋ ਹੀ ਸਮੇਂ ’ਤੇ ਆਜ਼ਾਦ ਹੋਏ। ਭਾਰਤ ’ਚ ਭਾਸ਼ਾ ਦੇ ਆਧਾਰ ’ਤੇ ਸੂਬੇ ਬਣਾਉਣ ਦੀ ਪਹਿਲਾਂ ਬੜੀ ਵਿਰੋਧਤਾ ਸੀ ਪਰ ਫਿਰ ਸਰਕਾਰ ਨੇ ਇਹ ਅਹਿਸਾਸ ਕੀਤਾ ਕਿ ਭਾਸ਼ਾ ਦੇ ਆਧਾਰ ’ਤੇ ਸੂਬੇ ਬਣਾਉਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ, ਇਸ ਲਈ ਭਾਸ਼ਾ ਦੇ ਆਧਾਰ ’ਤੇ ਕਈ ਸੂਬੇ ਬਣਾਏ ਗਏ ਅਤੇ ਸੂਬਿਆਂ ਦਾ ਪੁਨਰਗਠਨ ਸਮੇਂ-ਸਮੇਂ ’ਤੇ ਹੁੰਦਾ ਰਿਹਾ ਪਰ ਪਾਕਿਸਤਾਨ ’ਚ 1947 ਦੇ ਸਮੇਂ ਤਿੰਨ ਸੂਬੇ ਸਨ ਚੌਥੇ ਬਲੋਚਿਸਤਾਨ ਨੂੰ ਫੌਜੀ ਤਾਕਤ ਰਾਹੀਂ ਧੱਕੇ ਨਾਲ ਹਥਿਆ ਲਿਆ ਗਿਆ ਤੇ ਦੇਸ਼ ਦਾ ਚੌਥਾ ਸੂਬਾ ਬਣਾਇਆ ਗਿਆ। ਬੀਤੇ 75 ਸਾਲਾਂ ’ਚ ਸੂਬਿਆਂ ਦਾ ਕਿਸੇ ਵੀ ਤਰ੍ਹਾਂ ਦਾ ਪੁਨਰਗਠਨ ਨਹੀਂ ਹੋਇਆ। ਵੱਖ-ਵੱਖ ਸਮੇਂ ’ਤੇ ਇਹ ਮੰਗ ਉੱਠਦੀ ਰਹੀ ਕਿ ਪਾਕਿਸਤਾਨੀ ਪੰਜਾਬ ਦੇ ਦੱਖਣੀ ਹਿੱਸੇ ਜਿਸ ਨੂੰ ਸਾਊਥ ਪੰਜਾਬ ਕਿਹਾ ਜਾਂਦਾ ਬਹਾਵਲਪੁਰ ਦਾ ਇਲਾਕਾ ਜੋ ਕਿ ਵਿਕਾਸ ਪੱਖੋਂ ਬਹੁਤ ਪੱਛੜਿਆ ਹੋਇਆ ਹੈ ਨੂੰ ਉੱਤਰੀ ਪੰਜਾਬ ਨਾਲੋਂ ਵੱਖ ਕਰ ਕੇ ਇਕ ਅਲੱਗ ਸੂਬਾ ਬਣਾ ਦਿੱਤਾ ਜਾਵੇ ਜਾਂ ਜਿਹੜਾ ਸਰਾਈਕੀ ਇਲਾਕਾ ਹੈ ਉਸਨੂੰ ਅਲੱਗ ਸੂਬਾ ਬਣਾ ਦਿੱਤਾ ਜਾਵੇ ਪਰ ਕੀ ਪੰਜਾਬ ਦੀ ਡੋਮੀਨੈਂਟ ਕਮਿਊਨਿਟੀ ਜੋ ਕਿ 60% ਪਾਕਿਸਤਾਨੀ ਆਬਾਦੀ ਦਾ ਹਿੱਸਾ ਹੈ ਅਤੇ ਪਾਕਿਸਤਾਨ ’ਚ ਹਰ ਪਾਸੇ ਛਾਈ ਹੋਈ ਹੈ ਆਪਣੇ ਸਿਆਸੀ ਰੁਤਬੇ ਦਾ ਘਟਾਅ ਕਬੂਲ ਕਰਨਗੇ ?

ਇਸੇ ਤਰ੍ਹਾਂ ਸਿੰਧ ’ਚ ਜਿੱਥੇ ਸਿੰਧੂ ਦੇਸ਼ ਦੀ ਮੰਗ ਵਾਰ-ਵਾਰ ਉੱਠਦੀ ਰਹੀ ਹੈ, ਕੀ ਸਿੰਧੀ ਲੋਕ ਇਹ ਬਰਦਾਸ਼ਤ ਕਰਨਗੇ ਕਿ ਉਨ੍ਹਾਂ ਦੇ ਪ੍ਰਮੁੱਖ ਸ਼ਹਿਰ ਕਰਾਚੀ ਨੂੰ ਸਿੰਧ ਨਾਲੋਂ ਵੱਖ ਕਰ ਦਿੱਤਾ ਜਾਵੇ। ਇਹ ਕਿਸ ਤਰ੍ਹਾਂ ਦੀ ਐਡਮਿਨਿਸਟਰੇਟਿਵ ਆਰਗੇਨਾਈਜ਼ੇਸ਼ਨ ਹੋਵੇਗੀ ? ਇਸਦਾ ਖਾਕਾ ਅਜੇ ਪਬਲਿਕ ਦੇ ਸਾਹਮਣੇ ਨਹੀਂ ਆਇਆ ਹੈ। ਜੇ ਗੱਲ ਬਲੋਚਿਸਤਾਨ ਦੀ ਕਰੀਏ ਤਾਂ ਉਹ ਬਿਲਕੁਲ ਹੀ ਵੱਖਰਾ ਹੈ, ਬਲੋਚਿਸਤਾਨ ’ਚ ਪਾਕਿਸਤਾਨ ਦੇ ਖਿਲਾਫ ਅਲਹਿਦਗੀ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। ਖੈਬਰ ਪਖਤੂਨਖਾ ਦੇ ਲੋਕ ਜੋ ਕਿ ਨਸਲੀ ਰੂਪ ’ਚ ਪਖਤੂਨ ਹਨ ਉਹ ਆਪਣੀ ਸਮਾਨਤਾ ਅਫਗਾਨਿਸਤਾਨ ਦੀ ਪਖਤੂਨ ਆਬਾਦੀ ਨਾਲ ਦੇਖਦੇ ਹਨ। ਸੋ ਕੀ ਪਾਕਿਸਤਾਨ ਨੂੰ ਸਿਰਫ ਐਡਮਿਨਿਸਟਰੇਟਿਵ ਗਰਾਊਂਡ ’ਤੇ ਹੀ ਆਰਗੇਨਾਈਜ਼ ਕੀਤਾ ਜਾਵੇਗਾ, ਜਿਸ ਤਰ੍ਹਾਂ ਅੰਗਰੇਜ਼ਾਂ ਦੇ ਜ਼ਮਾਨੇ ’ਚ ਕੀਤਾ ਜਾਂਦਾ ਸੀ ਜਾਂ ਪਾਕਿ ਸਰਕਾਰ ਆਪਣੇ ਦੇਸ਼ ਦੇ ਭਾਸ਼ਾਈ ਸੱਭਿਆਚਾਰਕ ਅਤੇ ਵਿਕਾਸ ਦੇ ਮਾਪਦੰਡਾਂ ਨੂੰ ਧਿਆਨ ’ਚ ਰੱਖਦੇ ਹੋਏ ਉਹ ਆਪਣੇ ਮੁਲਕ ਨੂੰ ਆਰਗੇਨਾਈਜ਼ ਕਰੇਗੀ ? ਜੋ ਵੀ ਹੋਣ ਜਾ ਰਿਹਾ ਹੈ ਇਸ ਨਾਲ ਪਾਕਿਸਤਾਨ ’ਚ ਇਕ ਵੱਡੀ ਸਿਆਸੀ ਉਥਲ-ਪੁਥਲ ਦੀਆਂ ਸੰਭਾਵਨਾਵਾਂ ਤੋਂ ਜਾਪਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜਾ ਕਸ਼ਮੀਰ ’ਚ ਸੰਵਿਧਾਨਿਕ ਬਦਲਾਅ ਕਰਾਉਣ ਲਈ ਇਕ ਵੱਡੀ ਤਨਜ਼ੀਮ ਚੱਲ ਰਹੀ ਹੈ, ਜਿਸ ’ਤੇ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਬੜਾ ਅੱਤਿਆਚਾਰ ਕੀਤਾ ਹੈ, ਗੋਲੀ ਚੱਲਣ ਨਾਲ ਕਈ ਲੋਕਾਂ ਦੀ ਮੌਤ ਦੀ ਖਬਰ ਵੀ ਆ ਰਹੀ ਹੈ।

ਸੋ ਪਾਕਿਸਤਾਨ ਦੇ ਇੰਟੀਰੀਅਰ ਮਨਿਸਟਰ ਵੱਲੋਂ ਖੁਦ ਇਹ ਗੱਲ ਕਹਿਣੀ ਕਿ ‘‘ਉਸਦੇ ਦੇਸ਼ ਦਾ ਸਰਕਾਰੀ ਢਾਂਚਾ ਤਬਾਹ ਹੋ ਚੁੱਕਾ ਹੈ’’ ਇਹ ਕੋਈ ਛੋਟਾ ਬਿਆਨ ਨਹੀਂ, ਇਸ ਬਿਆਨ ਨੂੰ ਮੋਹਸਿਨ ਨਕਵੀ ਦੀ ਅਮਰੀਕਾ ਫੇਰੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਕੀ ਆਸਿਮ ਮੁਨੀਰ ਰਾਸ਼ਟਰਪਤੀ ਟਰੰਪ ਕੋਲੋਂ ਪਾਕਿਸਤਾਨ ਦੀ ਮੁਕੰਮਲ ਸੱਤਾ ਹਥਿਆਉਣ ਲਈ ਹਰੀ ਝੰਡੀ ਲੈ ਚੁੱਕੇ ਨੇ, ਕੀ ਆਸਿਮ ਮੁਨੀਰ ਈਰਾਨ ’ਤੇ ਹੋਏ ਅਮਰੀਕੀ ਹਮਲੇ ਨਾਲ ਬਣੇ ਸਿਆਸੀ ਹਾਲਾਤ ਨੂੰ ਆਪਣੇ ਹੱਕ ’ਚ ਵਰਤ ਸਕਦੇ ਹਨ ? ਇਹ ਹੁਣ ਸਮਾਂ ਹੀ ਦੱਸੇਗਾ ਪਰ ਇਕ ਗੱਲ ਜ਼ਰੂਰ ਹੈ ਕਿ ਆਸਿਮ ਮੁਨੀਰ ਦੇ ਹੱਥਾਂ ਵਿਚ ਬੇਤਹਾਸ਼ਾ ਸੱਤਾ ਦਾ ਆਉਣਾ ਇਮਰਾਨ ਖਾਨ ਦੇ ਸਮਰਥਕਾਂ ਲਈ ਕੋਈ ਚੰਗੀ ਖਬਰ ਨਹੀਂ ਹੈ।

ਇਮਰਾਨ ਖਾਨ ਜੋ ਪਾਕਿਸਤਾਨ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਹਨ ਉਨ੍ਹਾਂ ਨੂੰ ਅਡਿਆਲਾ ਜੇਲ ’ਚ ਡੱਕਿਆ ਗਿਆ ਹੈ। ਜਿੱਥੋਂ ਉਨ੍ਹਾਂ ਦੀ ਸਿਹਤ ’ਚ ਲਗਾਤਾਰ ਵਿਗਾੜ ਦੀਆਂ ਖਬਰਾਂ ਆ ਰਹੀਆਂ ਹਨ। ਇਮਰਾਨ ਖਾਨ ਸਾਬ੍ਹ ਨੇ ਪਿਛਲੇ ਸਿਆਸੀ ਲੀਡਰਾਂ ਵਾਂਗ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਫੌਜ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਨੇ ਇਕ ਬਿਆਨ ਰਾਹੀਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਚੋਰਾਂ ਡਕੈਤਾਂ ਦੀ ਲੱਤ ਹੇਠੋਂ ਲੰਘਣ ਨਾਲੋਂ ਉਹ ਜੇਲਾਂ ’ਚ ਮਰਨਾ ਪਸੰਦ ਕਰਨਗੇ, ਜੋ ਕਿ ਖਾਨ ਦੀ ਦਲੇਰੀ ਦਾ ਵੱਡਾ ਸਬੂਤ ਹੈ ਪਰ ਕੀ ਖਾਨ ਸਾਬ੍ਹ ਦਾ ਹਸ਼ਰ ਵੀ ਉਹ ਹੋਵੇਗਾ ਜੋ ਜੀਆ ਉਲ ਹੱਕ ਦੇ ਹੱਥੋਂ ਜੁਲਫਕਾਰ ਅਲੀ ਭੁੱਟੋ ਦਾ ਹੋਇਆ ਸੀ ? ਜ਼ੁਲਫਕਾਰ ਅਲੀ ਭੁੱਟੋ ਦੀ ਮੌਤ ਨੂੰ ਇਕ ਜੁਡੀਸ਼ਅਲ ਕਤਲ ਕਿਹਾ ਜਾਂਦਾ ਹੈ, ਜਿੱਥੇ ਇਕ ਪੁਰਾਣਾ ਬੇਮਾਨਾ ਕੇਸ ਖੋਲ੍ਹ ਕੇ ਭੁੱਟੋ ਨੂੰ ਫਾਹੇ ਲਾ ਦਿੱਤਾ ਗਿਆ ਸੀ। ਜਾਂ ਫਿਰ ਜਨਰਲ ਆਸਿਮ ਮੁਨੀਰ ਦਾ ਹਸ਼ਰ ਜੀਆ ਉਲ ਹੱਕ ਵਾਲਾ ਹੋਵੇਗਾ? ਇਹ ਸਭ ਭਵਿੱਖ ਦੇ ਗਰਭ ’ਚ ਪਿਆ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਪਾਕਿਸਤਾਨੀ ਫੌਜੀ ਤਾਨਾਸ਼ਾਹਾਂ ਨੇ ਓਨਾ ਚਿਰ ਹੀ ਰਾਜ ਕੀਤਾ ਹੈ ਜਿੰਨਾ ਚਿਰ ਅਮਰੀਕਾ ਬਹਾਦਰ ਦੀ ਨਜ਼ਰ ਉਨ੍ਹਾਂ ਉੱਤੇ ਸਵੱਲੀ ਰਹੀ। ਖੈਰ ਪਾਕਿਸਤਾਨ ’ਚ ਉਥਲ-ਪੁਥਲ ਦੱਖਣੀ ਏਸ਼ੀਆ ਦੇ ਲਈ ਕੋਈ ਚੰਗੀ ਖਬਰ ਨਹੀਂ ਹੈ ਕਿਉਂਕਿ ਦੱਖਣੀ ਏਸ਼ੀਆ ਦੇ ਮੁਲਕਾਂ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ’ਚ ਪਹਿਲਾਂ ਹੀ ਸਿਆਸੀ ਉਥਲ-ਪੁਥਲ ਚੱਲ ਰਹੀ ਹੈ ਤੇ ਭਾਰਤ ’ਚ ਵੀ ਜੈੱਨ-ਜ਼ੀ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੀ ਸੱਤਾ ’ਤੇ ਪਕੜ ਨੂੰ ਕਮਜ਼ੋਰ ਕੀਤਾ ਹੈ’ ਇਸ ਦੌਰਾਨ ਜੇ ਪਾਕਿਸਤਾਨ ’ਚ ਵੀ ਸਿਆਸੀ ਉਥਲ-ਪੁਥਲ ਹੁੰਦੀ ਹੈ ਤਾਂ ਇਸਦਾ ਅਸਰ ਸਾਰੇ ਸਾਊਥ ਏਸ਼ੀਆ ਦੇ ਖਿੱਤੇ ’ਚ ਪਹੁੰਚ ਜਾਵੇਗਾ।

- ਮਨਿੰਦਰ ਸਿੰਘ ਗਿੱਲ
ਮੈਨੇਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੀ, ਕੈਨੇਡਾ

  • Pakistan
  • Asim Munir
  • Coup

ਗੁਰੂ ਰਵਿਦਾਸ ਜੀ : ਸਿਰਫ਼ ਇਤਿਹਾਸ ਨਹੀਂ, ਸਗੋਂ ਮਨੁੱਖਤਾ ਦੇ ਭਵਿੱਖ ਦੀ ਦਿਸ਼ਾ

NEXT STORY

Stories You May Like

  • pakistan pm and asim munir to visit saudi arab
    ਤਣਾਅ ਵਿਚਾਲੇ ਸਾਊਦੀ ਜਾਣਗੇ ਸ਼ਹਿਬਾਜ਼ ਸ਼ਰੀਫ਼ ਤੇ ਆਸਿਮ ਮੁਨੀਰ ! ਅਮਰੀਕਾ-ਇਰਾਨ ਦੀ ਕਰਵਾਉਣਗੇ 'ਸੁਲਾਹ'
  • pm modi in mannn ki baat
    'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼
  • congress  priyanka gandhi  by election  results  bjp
    ਜ਼ਿਮਨੀ ਚੋਣ ਨਤੀਜਿਆਂ 'ਤੇ ਬੋਲੀ ਪ੍ਰਿਯੰਕਾ ਗਾਂਧੀ- ਲੋਕ ਭਾਜਪਾ ਤੋਂ ਅੱਕ ਚੁੱਕੇ ਹਨ, ਇਹ ਸ਼ੁਰੂਆਤ ਹੈ
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • impact of inflation
    ਮਹਿੰਗਾਈ ਨੇ ਤੋੜਿਆ ਲੱਕ: ਤੇਲ-ਦਾਲਾਂ ਤੋਂ ਬਾਅਦ ਹੁਣ ਦੁੱਧ-ਚੀਨੀ ਨੇ ਵੀ ਮਾਰੀ 'ਛਾਲ', ਜਾਣੋ ਕੀ ਹਨ ਨਵੇਂ ਰੇਟ
  • parents children transfers property
    ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ? ਜਾਣੋ ਕੀ ਹੈ ਕਾਨੂੰਨ
  • last date to file itr today penalty will be imposed
    ITR ਫਾਈਲ ਕਰਨ ਦੀ ਆਖ਼ਰੀ ਤਾਰੀਖ਼ ਅੱਜ, ਜਾਣੋ ਟੈਕਸ ਨਾ ਭਰਨ ਦੇ ਕੀ-ਕੀ ਹੋ ਸਕਦੇ ਹਨ ਨੁਕਸਾਨ
  • people are being cheated of money by creating fake accounts
    Fake account ਬਣਾ ਕੇ ਲੋਕਾਂ ਤੋਂ ਠੱਗੇ ਜਾ ਰਹੇ ਹਨ ਪੈਸੇ ! ਸਰਕਾਰ ਨੇ ਕਰ'ਤਾ ਅਲਰਟ ਜਾਰੀ
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • heavy rain warning in punjab tomorrow
    ਪੰਜਾਬ 'ਚ ਭਲਕੇ ਭਾਰੀ ਮੀਂਹ ਦੀ ਚਿਤਾਵਨੀ, 8 ਜ਼ਿਲ੍ਹਿਆਂ 'ਚ ਅਲਰਟ
  • third front appears to be forming in gymkhana club elections
    ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਬਣਦਾ ਦਿਸ ਰਿਹਾ ਹੈ ਥਰਡ ਫਰੰਟ, ਮੁਕਾਬਲਾ ਦਿਲਚਸਪ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
Trending
Ek Nazar
youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • nandan nilekani leak proof exams
      ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +