ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਵੀਰਵਾਰ ਤੋਂ ਸਾਊਦੀ ਅਰਬ ਦੇ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਜਾ ਰਹੇ ਹਨ। ਇਸ ਉੱਚ-ਪੱਧਰੀ ਦੌਰੇ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਅਤੇ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ।
6 ਤੋਂ 8 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ਦੌਰਾਨ ਪੀ.ਐੱਮ. ਸ਼ਹਿਬਾਜ਼ ਸ਼ਰੀਫ਼ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰਨਗੇ। ਪ੍ਰਤੀਨਿਧ ਮੰਡਲ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਇਕ ਪਾਸੇ ਵਿਕਾਸ ਤੇ ਦੂਜੇ ਪਾਸੇ 'ਆਟੇ' ਪਿੱਛੇ ਗੋਲ਼ੀਆਂ ! 370 ਹਟਣ ਮਗਰੋਂ ਕਿੰਨਾ ਬਦਲ ਗਿਆ ਜੰਮੂ-ਕਸ਼ਮੀਰ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਅਨੁਸਾਰ, 'ਇਸਲਾਮਾਬਾਦ ਸਮਝੌਤੇ' ਤਹਿਤ ਪਾਕਿਸਤਾਨ ਅਮਰੀਕਾ ਅਤੇ ਇਰਾਨ ਨੂੰ ਦੁਬਾਰਾ ਗੱਲਬਾਤ ਦੀ ਮੇਜ਼ 'ਤੇ ਲਿਆਉਣ ਲਈ ਯਤਨ ਕਰ ਰਿਹਾ ਹੈ। ਪਾਕਿਸਤਾਨ ਇੱਕ ਪਾਸੇ ਸਾਊਦੀ ਨਾਲ ਰਣਨੀਤਕ ਰਿਸ਼ਤੇ ਮਜ਼ਬੂਤ ਰੱਖਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਆਪਣੇ ਗੁਆਂਢੀ ਦੇਸ਼ ਇਰਾਨ ਨਾਲ ਵੀ ਸੰਪਰਕ ਬਣਾ ਕੇ ਰੱਖ ਰਿਹਾ ਹੈ।
ਸਾਊਦੀ ਅਰਬ ਨੇ ਲਾਲ ਸਾਗਰ ਅਤੇ ਬਾਬ-ਅਲ-ਮੰਦੇਬ ਤੋਂ ਲੰਘਣ ਵਾਲੇ ਤੇਲ ਅਤੇ ਵਪਾਰਕ ਮਾਰਗਾਂ ਦੀ ਸੁਰੱਖਿਆ ਲਈ 'ਬਹੁ-ਰਾਸ਼ਟਰੀ ਸਮੁੰਦਰੀ ਰੱਖਿਆ ਗਠਜੋੜ' ਦਾ ਪ੍ਰਸਤਾਵ ਰੱਖਿਆ ਹੈ, ਜਿਸ ਦਾ ਪਾਕਿਸਤਾਨ ਸਮੇਤ 14 ਦੇਸ਼ਾਂ ਨੇ ਸਮਰਥਨ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਸਾਲ ਇੱਕ ਮਹੱਤਵਪੂਰਨ ਰੱਖਿਆ ਸਮਝੌਤਾ ਵੀ ਲਾਗੂ ਹੋਇਆ ਹੈ, ਜਿਸ ਤਹਿਤ ਪਾਕਿਸਤਾਨੀ ਸੈਨਿਕ ਸਾਊਦੀ ਅਰਬ ਵਿੱਚ ਤਾਇਨਾਤ ਹਨ। ਰੱਖਿਆ ਅਤੇ ਸੁਰੱਖਿਆ ਤੋਂ ਇਲਾਵਾ, ਪਾਕਿਸਤਾਨ ਆਪਣੀ ਡਾਵਾਂਡੋਲ ਅਰਥਵਿਵਸਥਾ ਨੂੰ ਸੰਭਾਲਣ ਲਈ ਵਿੱਤੀ ਮਦਦ ਅਤੇ ਤੇਲ ਸਪਲਾਈ ਵਾਸਤੇ ਵੀ ਸਾਊਦੀ ਅਰਬ 'ਤੇ ਵੱਡੇ ਪੱਧਰ 'ਤੇ ਨਿਰਭਰ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ ਇਸ ਮਾਮਲੇ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ ਅਸਤੀਫਾ
NEXT STORY