ਅੱਤਵਾਦ ਸਿਰਫਿਰੇ, ਮਨਚਲੇ, ਅੜੀਅਲ, ਵਿਵੇਕਹੀਣ, ਮੰਦਬੁੱਧੀ ਨਾਲ ਜੁੜੇ ਗੈਰ-ਮਨੁੱਖੀ ਸੰਗਠਨ ਦੀ ਮਾੜੀ ਪ੍ਰਕਿਰਿਆ ਹੈ ਜਿਸ ਦੇ ਡਰ ਦਾ ਨਿਰਦੋਸ਼ ਮਨੁੱਖ ਹੀ ਨਹੀਂ ਸਗੋਂ ਹਰ ਜੀਵ ਸ਼ਿਕਾਰ ਹੋਇਆ ਹੈ। ਮੰਦਰ, ਮਸਜਿਦ, ਦਰਗਾਹ, ਚਰਚ, ਗੁਰਦੁਆਰੇ, ਸਕੂਲ, ਰੇਲਵੇ ਸਟੇਸ਼ਨ ਅਤੇ ਸੰਸਦ ਭਵਨ ਆਦਿ ਸਭ ਇਸ ਦੇ ਕੇਂਦਰ ਬਿੰਦੂ ਹਨ ਜਿੱਥੇ ਅੱਤਵਾਦ ਦੀਆਂ ਘਟਨਾਵਾਂ ਵਾਪਰੀਆਂ ਹਨ।
ਅੱਤਵਾਦ ਦਾ ਨਾ ਕੋਈ ਧਰਮ ਹੈ, ਨਾ ਵਤਨ ਅਤੇ ਨਾ ਹੀ ਕੋਈ ਆਪਣਾ। ਇਸ ਨੇ ਸਿਰਫ ਬਿਨਾਂ ਕਾਰਨ ਡਰ ਹਰ ਥਾਂ ਮਚਾਉਣਾ ਹੈ। ਇਸ ਕਾਰਨ ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਸਮੇਤ ਕਈ ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ। ਆਧੁਨਿਕ ਖੌਫਨਾਕ ਹਥਿਆਰ, ਬੰਬ, ਟਿਫਿਨ ਬੰਬ, ਖਿਡੌਣੇ, ਬੈਗ, ਪੈੱਨ ਆਦਿ ਆਤਮਘਾਤੀ ਹਮਲੇ ਰਾਹੀਂ ਦਹਿਸ਼ਤ ਮਚਾਉਣ ਦਾ ਸਿਲਸਿਲਾ ਸਮੁੱਚੀ ਦੁਨੀਆ ’ਚ ਜਾਰੀ ਹੈ ਜਿਸ ਦਾ ਸ਼ਿਕਾਰ ਸਾਡਾ ਦੇਸ਼ ਵੀ ਹੋਇਆ ਹੈ।
ਪੂਰੇ ਦੇਸ਼ ’ਚ ਅੱਤਵਾਦ ਕਾਰਨ ਵਾਪਰੀਆਂ ਪ੍ਰਮੁੱਖ ਘਟਨਾਵਾਂ ’ਤੇ ਇਕ ਨਜ਼ਰ ਮਾਰੀਏ ਜਿੱਥੇ 21 ਮਈ 1991 ਨੂੰ ਤਮਿਲਨਾਡੂ ਦੇ ਸ਼੍ਰੀ ਪੇਰੰਬੁਟੂਰ ’ਚ ਅੱਤਵਾਦੀ ਸੰਗਠਨ ਐੱਲ. ਟੀ. ਟੀ. ਈ. ਵੱਲੋਂ ਆਤਮਘਾਤੀ ਮਨੁੱਖੀ ਬੰਬ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਸਾਬਕਾ ਪ੍ਰਧਾਨ ਮੰਤਰੀ ਵੀ. ਪੀ. ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੱਤਵਾਦ ’ਤੇ ਕੰਟਰੋਲ ਕਰਨ ਅਤੇ ਆਪਸੀ ਸਦਭਾਵਨਾ ਬਣਾਈ ਰੱਖਣ ਦੇ ਮੰਤਵ ਨਾਲ 21 ਮਈ ਨੂੰ ਪੂਰੇ ਦੇਸ਼ ’ਚ ਅੱਤਵਾਦ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਲਿਆ।
ਫਿਰ ਵੀ ਦੇਸ਼ ਨੂੰ ਅੱਤਵਾਦ ਤੋਂ ਛੁਟਕਾਰਾ ਨਹੀਂ ਮਿਲਿਆ। 12 ਮਾਰਚ 1993 ਨੂੰ ਮੁੰਬਈ ਸੀਰੀਅਲ ਬੰਬ ਧਮਾਕੇ ਹੋਏ ਜਿਸ ਨੇ 257 ਵਿਅਕਤੀਆਂ ਦੀ ਜਾਨ ਲੈ ਲਈ। 713 ਵਿਅਕਤੀ ਜ਼ਖਮੀ ਵੀ ਹੋਏ। 14 ਫਰਵਰੀ 1998 ਨੂੰ ਕੋਇੰਬਟੂਰ ਵਿਖੇ ਇਕ ਧਮਾਕਾ ਹੋਇਆ ਜਿਸ ’ਚ 60 ਜਾਨਾਂ ਗਈਆਂ, 200 ਦੇ ਲਗਭਗ ਵਿਅਕਤੀ ਜ਼ਖਮੀ ਹੋਏ। 3 ਨਵੰਬਰ 1999 ਨੂੰ ਸ਼੍ਰੀਨਗਰ ਦੇ ਬਾਦਾਮ ਬਾਗ ’ਚ, ਅਕਤੂਬਰ 2001 ’ਚ ਜੰਮੂ-ਕਸ਼ਮੀਰ ਵਿਧਾਨ ਸਭਾ ਕੰਪਲੈਕਸ ਅੰਦਰ, 13 ਦਸੰਬਰ 2001 ਨੂੰ ਭਾਰਤੀ ਸੰਸਦ ਵਿਖੇ, 14 ਮਈ 2002 ਨੂੰ ਜੰਮੂ ਕਸ਼ਮੀਰ ਦੇ ਕਾਲੂਚਕ ਵਿਖੇ, 2 ਸਤੰਬਰ 2002 ਨੂੰ ਅਕਸ਼ਰ ਧਾਮ ਮੰਦਰ ਵਿਖੇ ਅੱਤਵਾਦੀ ਹਮਲੇ ਹੋਏ।
29 ਅਕਤੂਬਰ 2005 ਨੂੰ ਦਿੱਲੀ ’ਚ ਲੜੀਵਾਰ ਬੰਬ ਧਮਾਕੇ ਹੋਏ। ਅਕਤੂਬਰ 2007 ’ਚ ਅਜਮੇਰ ਸ਼ਰੀਫ ਦਰਗਾਹ ਵਿਖੇ ਵੀ ਅੱਤਵਾਦੀ ਹਮਲਾ ਹੋਇਆ। 17 ਜੁਲਾਈ 2006 ਨੂੰ ਮੁੰਬਈ ’ਚ ਰੇਲ ਧਮਾਕਾ, 13 ਮਈ 2008 ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਲੜੀਵਾਰ ਬੰਬ ਧਮਾਕੇ, ਜਨਵਰੀ 2008 ’ਚ ਸੀ. ਆਰ. ਪੀ. ਐੱਫ. ਦੇ ਕੈਂਪ ’ਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਵੀ ਦੇਸ਼ ਦੇ ਹਰ ਹਿੱਸੇ ’ਚ ਲਗਾਤਾਰ ਅੱਤਵਾਦੀ ਹਮਲੇ ਹੁੰਦੇ ਰਹੇ। 14 ਫਰਵਰੀ 2010 ਨੂੰ ਜੰਮੂ ਖੇਤਰ ਦੇ ਪੁਲਵਾਮਾ ’ਚ ਵੱਡੀ ਅੱਤਵਾਦੀ ਘਟਨਾ ਵਾਪਰੀ ਜਿਸ ਦੌਰਾਨ 40 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ। ਇਕ ਵਾਰ ਪੂਰਾ ਦੇਸ਼ ਹਿੱਲ ਗਿਆ। ਇਸ ਤਰ੍ਹਾਂ ਦੇ ਅੱਤਵਾਦੀ ਹਮਲਿਆਂ ’ਚ ਕਈ ਨਿਰਦੋਸ਼ ਜਾਨਾਂ ਗਈਆਂ। ਅੱਜ ਵੀ ਅੱਤਵਾਦ ਜਾਰੀ ਹੈ ਜਿਸ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਲਗਾਤਾਰ ਹਮਾਇਤ ਮਿਲ ਰਹੀ ਹੈ।
ਇਸ ਤਰ੍ਹਾਂ ਦੇ ਗੈਰ-ਮਨੁੱਖੀ ਅੱਤਵਾਦ ਦਾ ਵਿਰੋਧ ਸਾਡਾ ਦੇਸ਼ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਕਰ ਰਿਹਾ ਹੈ। ਅਜੇ ਹੁਣੇ ਜਿਹੇ ਹੀ ਗੋਆ ’ਚ ਆਯੋਜਿਤ ਐੱਸ. ਸੀ.ਓ. ਅਧੀਨ ਹੋ ਰਹੀ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਆਪਣੇ ਉਦਘਾਟਨੀ ਭਾਸ਼ਨ ’ਚ ਅੱਤਵਾਦ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਸੀ ਕਿ ਅੱਜ ਅੱਤਵਾਦ ਪੂਰੀ ਦੁਨੀਆ ਲਈ ਖਤਰਾ ਬਣ ਚੁੱਕਾ ਹੈ ਜਿਸ ’ਤੇ ਹਰ ਹਾਲਤ ’ਚ ਰੋਕ ਲਾਉਣੀ ਜ਼ਰੂਰੀ ਹੈ।
ਅੱਤਵਾਦ ਨਾਲ ਲੜਾਈ ’ਚ ਸਾਡੀ ਪਹਿਲ ਹੈ ਅਤੇ ਇਸ ਨੂੰ ਜੜੋਂ੍ਹ ਮਿਟਾਉਣ ਲਈ ਅਸੀਂ ਦ੍ਰਿੜ੍ਹ ਸੰਕਲਪ ਹਾਂ। ਅੱਤਵਾਦ ਵਿਰੁੱਧ ਸਭ ਨੂੰ ਮਿਲ ਕੇ ਲੜਨਾ ਹੋਵੇਗਾ। ਅੱਤਵਾਦ ਨੂੰ ਸਹੀ ਠਹਿਰਾਉਣਾ ਅਤੇ ਇਸ ਨੂੰ ਹਮਾਇਤ ਦੇਣੀ ਹਰ ਹਾਲਤ ’ਚ ਗਲਤ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਦੀ ਹੋ ਰਹੀ ਫੰਡਿੰਗ ’ਤੇ ਰੋਕ ਲਾਉਣੀ ਜ਼ਰੂਰੀ ਹੈ। ਅੱਤਵਾਦ ਨੂੰ ਅਜੇ ਹਰਾਇਆ ਨਹੀਂ ਜਾ ਸਕਿਆ। ਇਸ ਨੂੰ ਜੜ੍ਹੋਂ ਮਿਟਾਉਣ ਲਈ ਸਭ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਅੱਤਵਾਦ ਸਭ ਦਾ ਦੁਸ਼ਮਣ ਹੈ ਜਿਸ ਨੂੰ ਹਰ ਹਾਲਤ ’ਚ ਮਨੁੱਖਤਾ ਦੇ ਹਿੱਤਾਂ ’ਚ ਮਿਟਾਉਣਾ ਜ਼ਰੂਰੀ ਹੈ।
ਅੱਤਵਾਦ ਵਿਰੁੱਧ ਭਾਰਤ ਦੀ ਇਸ ਬੁਲੰਦ ਆਵਾਜ਼ ਦੀ ਗਾਜ ਯਕੀਨੀ ਤੌਰ ’ਤੇ ਅੱਤਵਾਦੀਆਂ ’ਤੇ ਡਿੱਗੇਗੀ ਜਿਸ ਕਾਰਨ ਉਨ੍ਹਾਂ ਦਾ ਮਨੋਬਲ ਡਿੱਗੇਗਾ। ਦੁਨੀਆ ਨੂੰ ਇਕ ਦਿਨ ਇਸ ਤੋਂ ਰਾਹਤ ਮਿਲੇਗੀ। ਅਮਨ ਚੈਨ, ਸੁਖ-ਸ਼ਾਂਤੀ ਲਈ ਇਸ ਗੈਰ-ਮੰਗਲਮਈ ਅੱਤਵਾਦ ਨੂੰ ਜੜ੍ਹੋਂ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ।
ਡਾ. ਭਰਤ ਮਿਸ਼ਰ ਪ੍ਰਾਚੀ
ਮੁਸ਼ਕਲ ਦੀ ਹਾਲਤ 'ਚ ਭਾਜਪਾ ਸਰਕਾਰ 'ਮੌਨ' ਧਾਰ ਲੈਂਦੀ ਹੈ
NEXT STORY