Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 22, 2026

    12:44:11 AM

  • pargat singh attacks aap government over shubhkaran martyrdom

    "ਕਿੱਥੇ ਹੈ ਇਨਸਾਫ਼?" ਸ਼ੁਭਕਰਨ ਸਿੰਘ ਮਾਮਲੇ 'ਚ...

  • ied found near police post is clear proof of mann government  s failure

    ਪੁਲਸ ਚੌਂਕੀ ਨੇੜੇ IED ਮਿਲਣਾ ਮਾਨ ਸਰਕਾਰ ਦੀ...

  • r p singh hits out at aap government

    ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ,...

  • fight broke out between the housewife and the outsider

    ਘਰਵਾਲੀ ਤੇ ਬਾਹਰ ਵਾਲੀ ’ਚ ਹੋਈ ਹੱਥੋਂਪਾਈ, ਘਰਵਾਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਰੋੜਾਂ ਦੇਸ਼ਵਾਸੀਆਂ ਦੇ ਦਿਲੋ-ਦਿਮਾਗ ’ਚ ਜਿਊਂਦੇ ਹਨ ਜਨਨਾਇਕ ਕਰਪੂਰੀ ਠਾਕੁਰ

BLOG News Punjabi(ਬਲਾਗ)

ਕਰੋੜਾਂ ਦੇਸ਼ਵਾਸੀਆਂ ਦੇ ਦਿਲੋ-ਦਿਮਾਗ ’ਚ ਜਿਊਂਦੇ ਹਨ ਜਨਨਾਇਕ ਕਰਪੂਰੀ ਠਾਕੁਰ

  • Edited By Rakesh,
  • Updated: 24 Jan, 2024 01:43 PM
Blog
jannayak karpuri thakur is alive in the hearts and minds of crores of countrymen
  • Share
    • Facebook
    • Tumblr
    • Linkedin
    • Twitter
  • Comment

ਸਾਡੀ ਜ਼ਿੰਦਗੀ ’ਤੇ ਕਈ ਲੋਕਾਂ ਦੀ ਸ਼ਖ਼ਸੀਅਤ ਦਾ ਪ੍ਰਭਾਵ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲਦੇ ਹਾਂ, ਅਸੀਂ ਜਿਨ੍ਹਾਂ ਦੇ ਸੰਪਰਕ ’ਚ ਰਹਿੰਦੇ ਹਾਂ, ਉਨ੍ਹਾਂ ਦੀਆਂ ਗੱਲਾਂ ਦਾ ਪ੍ਰਭਾਵ ਪੈਣਾ ਸੁਭਾਵਕ ਹੈ ਪਰ ਕੁਝ ਅਜਿਹੇ ਵਿਅਕਤੀ ਵੀ ਹੁੰਦੇ ਹਨ, ਜਿਨ੍ਹਾਂ ਬਾਰੇ ਸੁਣ ਕੇ ਹੀ ਤੁਸੀਂ ਉਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦੇ ਹੋ। ਮੇਰੇ ਲਈ ਅਜਿਹੀ ਹੀ ਰਹੇ ਹਨ ਜਨਨਾਇਕ ਕਰਪੂਰੀ ਠਾਕੁਰ।

ਅੱਜ ਲੋਕਨਾਇਕ ਕਰਪੂਰੀ ਠਾਕੁਰ ਜੀ ਦੀ ਜਨਮ ਸ਼ਤਾਬਦੀ ਹੈ, ਜਿਨ੍ਹਾਂ ਦੀ ਸਮਾਜਿਕ ਨਿਆਂ ਦੀ ਅਣਥੱਕ ਕੋਸ਼ਿਸ਼ ਨੇ ਕਰੋੜਾਂ ਲੋਕਾਂ ਦੇ ਜੀਵਨ ਵਿਚ ਸਕਾਰਾਤਮਕ ਪ੍ਰਭਾਵ ਪਾਇਆ। ਮੈਨੂੰ ਕਦੇ ਵੀ ਕਰਪੂਰੀ ਜੀ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ, ਮੈਂ ਉਨ੍ਹਾਂ ਦੇ ਨਾਲ ਨੇੜਿਓਂ ਕੰਮ ਕਰਨ ਵਾਲੇ ਕੈਲਾਸ਼ਪਤੀ ਮਿਸ਼ਰਾ ਜੀ ਤੋਂ ਉਨ੍ਹਾਂ ਬਾਰੇ ਬਹੁਤ ਕੁਝ ਸੁਣਿਆ। ਉਹ ਸਮਾਜ ਦੇ ਸਭ ਤੋਂ ਪਿਛੜੇ ਵਰਗਾਂ ਵਿਚੋਂ ਇਕ, ਨਾਈ ਸਮਾਜ ਨਾਲ ਸਬੰਧਤ ਸਨ। ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਉਨ੍ਹਾਂ ਬਹੁਤ ਕੁਝ ਪ੍ਰਾਪਤ ਕੀਤਾ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ।

ਜਨਨਾਇਕ ਕਰਪੂਰੀ ਠਾਕੁਰ ਜੀ ਦਾ ਜੀਵਨ ਸਾਦਗੀ ਅਤੇ ਸਮਾਜਿਕ ਨਿਆਂ ਦੇ ਦੋਹਰੇ ਥੰਮ੍ਹਾਂ ਦੇ ਇਰਦ-ਗਿਰਦ ਘੁੰਮਦਾ ਹੈ। ਆਖਰੀ ਸਾਹ ਤੱਕ ਉਨ੍ਹਾਂ ਦੀ ਸਾਦਾ ਜੀਵਨਸ਼ੈਲੀ ਅਤੇ ਨਿਮਰ ਸੁਭਾਅ ਆਮ ਲੋਕਾਂ ਨਾਲ ਡੂੰਘਾ ਜੁੜਿਆ ਰਿਹਾ। ਉਨ੍ਹਾਂ ਦੀ ਸਾਦਗੀ ਨੂੰ ਉਜਾਗਰ ਕਰਨ ਵਾਲੇ ਕਈ ਕਿੱਸੇ ਹਨ। ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਲੋਕ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੀ ਬੇਟੀ ਦੇ ਵਿਆਹ ਸਮੇਤ ਕਿਸੇ ਵੀ ਵਿਅਕਤੀਗਤ ਮਾਮਲੇ ਲਈ ਆਪਣਾ ਪੈਸਾ ਖਰਚਣ ਨੂੰ ਤਰਜੀਹ ਦਿੱਤੀ। ਬਿਹਾਰ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਰਾਜਨੀਤਕ ਨੇਤਾਵਾਂ ਲਈ ਕਾਲੋਨੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਖ਼ੁਦ ਇਸ ਲਈ ਕੋਈ ਜ਼ਮੀਨ ਜਾਂ ਪੈਸਾ ਨਹੀਂ ਲਿਆ। ਸੰਨ 1988 ਵਿਚ ਜਦੋਂ ਉਨ੍ਹਾਂ ਦਾ ਦਿਹਾਂਤ ਹੋਇਆ ਤਾਂ ਕਈ ਆਗੂ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਪਿੰਡ ਗਏ। ਉਨ੍ਹਾਂ ਦੇ ਘਰ ਦੀ ਹਾਲਤ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ-ਇੰਨੇ ਵੱਡੇ ਵਿਅਕਤੀ ਦਾ ਘਰ ਇੰਨਾ ਸਾਦਾ ਕਿਵੇਂ ਹੋ ਸਕਦਾ ਹੈ!

ਉਨ੍ਹਾਂ ਦੀ ਸਾਦਗੀ ਦਾ ਇਕ ਹੋਰ ਕਿੱਸਾ 1977 ਦਾ ਹੈ ਜਦੋਂ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਦਿੱਲੀ ਅਤੇ ਪਟਨਾ ਵਿਚ ਜਨਤਾ ਸਰਕਾਰ ਸੀ। ਉਸ ਸਮੇਂ, ਜਨਤਾ ਪਾਰਟੀ ਨੇਤਾ ਲੋਕਨਾਇਕ ਜੇ. ਪੀ. ਦੇ ਜਨਮ ਦਿਨ ਨੂੰ ਮਨਾਉਣ ਲਈ ਪਟਨਾ ਵਿਚ ਇਕੱਠੇ ਹੋਏ ਸਨ। ਮੁੱਖ ਮੰਤਰੀ ਕਰਪੂਰੀ ਠਾਕੁਰ ਜੀ ਫਟੇ ਹੋਏ ਕੁੜਤੇ ਵਿਚ ਚੋਟੀ ਦੇ ਨੇਤਾਵਾਂ ਦੇ ਸਮੂਹ ਵਿਚ ਘੁੰਮ ਰਹੇ ਸਨ। ਚੰਦਰਸ਼ੇਖਰ ਜੀ ਨੇ ਆਪਣੇ ਅੰਦਾਜ਼ ਵਿਚ ਲੋਕਾਂ ਨੂੰ ਕੁਝ ਪੈਸੇ ਦਾਨ ਕਰਨ ਲਈ ਕਿਹਾ ਤਾਂ ਜੋ ਕਰਪੂਰੀ ਜੀ ਨਵਾਂ ਕੁੜਤਾ ਖਰੀਦ ਸਕਣ ਪਰ, ਕਰਪੂਰੀ ਜੀ ਕਰਪੂਰੀ ਜੀ ਸਨ-ਉਨ੍ਹਾਂ ਨੇ ਪੈਸੇ ਸਵੀਕਾਰ ਕੀਤੇ ਪਰ ਇਸ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕਰ ਦਿੱਤਾ।

ਜਨਨਾਇਕ ਕਰਪੂਰੀ ਠਾਕੁਰ ਜੀ ਨੂੰ ਸਮਾਜਿਕ ਨਿਆਂ ਸਭ ਤੋਂ ਪਿਆਰਾ ਸੀ। ਉਨ੍ਹਾਂ ਦੀ ਰਾਜਨੀਤਕ ਯਾਤਰਾ ਇਕ ਅਜਿਹੇ ਸਮਾਜ ਨੂੰ ਬਣਾਉਣ ਦੇ ਮਹਾਨ ਯਤਨਾਂ ਦੁਆਰਾ ਚਿੰਨ੍ਹਿਤ ਸੀ ਜਿੱਥੇ ਸੰਸਾਧਨਾਂ ਦੀ ਨਿਰਪੱਖ ਵੰਡ ਕੀਤੀ ਗਈ ਹੋਵੇ ਅਤੇ ਹਰ ਇਕ ਦੀ, ਆਪਣੀ ਸਮਾਜਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਮੌਕਿਆਂ ਤੱਕ ਪਹੁੰਚ ਹੋਵੇ। ਉਹ ਭਾਰਤੀ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਣਾਲੀਗਤ ਅਸਮਾਨਤਾਵਾਂ ਨੂੰ ਹੱਲ ਕਰਨਾ ਚਾਹੁੰਦੇ ਸੀ।

ਆਪਣੇ ਆਦਰਸ਼ਾਂ ਪ੍ਰਤੀ ਉਨ੍ਹਾਂ ਦੀ ਅਜਿਹੀ ਪ੍ਰਤੀਬੱਧਤਾ ਸੀ ਕਿ ਇਕ ਅਜਿਹੇ ਯੁਗ ਵਿਚ ਰਹਿਣ ਦੇ ਬਾਵਜੂਦ ਜਿੱਥੇ ਕਾਂਗਰਸ ਪਾਰਟੀ ਸਰਬਵਿਆਪਕ ਸੀ, ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਾਂਗਰਸ ਵਿਰੋਧੀ ਲਾਈਨ ਅਪਣਾ ਲਈ ਕਿਉਂਕਿ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਯਕੀਨ ਹੋ ਗਿਆ ਸੀ ਕਿ ਕਾਂਗਰਸ ਆਪਣੇ ਸਥਾਪਨਾ ਸਿਧਾਂਤਾਂ ਤੋਂ ਭਟਕ ਗਈ ਹੈ।

ਉਨ੍ਹਾਂ ਦਾ ਚੋਣ ਕਰੀਅਰ 1950 ਦੇ ਦਹਾਕੇ ਦੇ ਸ਼ੁਰੂ ਵਿਚ ਸ਼ੁਰੂ ਹੋਇਆ ਅਤੇ ਉਦੋਂ ਤੋਂ ਹੀ ਉਹ ਵਿਧਾਨਕ ਸਦਨਾਂ ਵਿਚ ਅਜਿਹੀ ਤਾਕਤ ਬਣ ਗਏ, ਜਿਨ੍ਹਾਂ ਨੇ ਮਜ਼ਦੂਰ ਜਮਾਤ, ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਨੌਜਵਾਨਾਂ ਦੇ ਸੰਘਰਸ਼ਾਂ ਨੂੰ ਸ਼ਕਤੀਸ਼ਾਲੀ ਆਵਾਜ਼ ਦਿੱਤੀ। ਸਿੱਖਿਆ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਦਾ ਵਿਸ਼ਾ ਸੀ। ਆਪਣੇ ਪੂਰੇ ਰਾਜਨੀਤਕ ਜੀਵਨ ਦੌਰਾਨ ਉਨ੍ਹਾਂ ਨੇ ਗ਼ਰੀਬਾਂ ਲਈ ਸਿੱਖਿਆ ਸਹੂਲਤਾਂ ਵਿਚ ਸੁਧਾਰ ਕਰਨ ਲਈ ਕੰਮ ਕੀਤਾ। ਉਹ ਸਥਾਨਕ ਭਾਸ਼ਾਵਾਂ ਵਿਚ ਸਿੱਖਿਆ ਦੇ ਹਮਾਇਤੀ ਸਨ ਤਾਂ ਜੋ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਲੋਕ ਵੀ ਪੌੜੀਆਂ ਚੜ੍ਹ ਸਕਣ ਅਤੇ ਸਫ਼ਲਤਾ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਵੀ ਕਈ ਕਦਮ ਉਠਾਏ।

ਲੋਕਤੰਤਰ, ਵਾਦ-ਵਿਵਾਦ ਅਤੇ ਚਰਚਾ ਕਰਪੂਰੀ ਜੀ ਦੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਸਨ। ਇਹ ਭਾਵਨਾ ਉਦੋਂ ਦਿਖਾਈ ਦਿੱਤੀ ਜਦੋਂ ਉਨ੍ਹਾਂ ਨੇ ਇਕ ਨੌਜਵਾਨ ਦੇ ਰੂਪ ਵਿਚ ਆਪਣੇ ਆਪ ਨੂੰ ਭਾਰਤ ਛੱਡੋ ਅੰਦੋਲਨ ਵਿਚ ਲੀਨ ਕਰ ਦਿੱਤਾ ਅਤੇ ਇਹ ਫਿਰ ਦੇਖਿਆ ਗਿਆ ਜਦੋਂ ਉਨ੍ਹਾਂ ਨੇ ਐਮਰਜੈਂਸੀ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦੇ ਵਿਲੱਖਣ ਦ੍ਰਿਸ਼ਟੀਕੋਣ ਨੂੰ ਜੇ. ਪੀ., ਡਾ. ਲੋਹੀਆ ਅਤੇ ਚਰਨ ਸਿੰਘ ਜੀ ਜਿਹੇ ਲੋਕਾਂ ਨੇ ਬਹੁਤ ਸਲਾਹਿਆ।

ਸ਼ਾਇਦ ਭਾਰਤ ਲਈ ਜਨਨਾਇਕ ਕਰਪੂਰੀ ਠਾਕੁਰ ਜੀ ਦੇ ਸਭ ਤੋਂ ਮਹੱਤਵਪੂਰਨ ਯੋਗਦਾਨਾਂ ਵਿਚੋਂ ਇਕ ਪਿਛੜੀਆਂ ਸ਼੍ਰੇਣੀਆਂ ਲਈ ਸਕਾਰਾਤਮਕ ਕਾਰਵਾਈ ਉਪਕਰਣ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਸੀ, ਇਸ ਉਮੀਦ ਨਾਲ ਕਿ ਉਨ੍ਹਾਂ ਨੂੰ ਉਹ ਪ੍ਰਤੀਨਿਧਤਾ ਅਤੇ ਮੌਕੇ ਦਿੱਤੇ ਗਏ ਸਨ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਦੇ ਇਸ ਫ਼ੈਸਲੇ ਦਾ ਭਾਰੀ ਵਿਰੋਧ ਹੋਇਆ ਪਰ ਉਹ ਕਿਸੇ ਦਬਾਅ ਅੱਗੇ ਨਹੀਂ ਝੁਕੇ। ਉਨ੍ਹਾਂ ਦੀ ਅਗਵਾਈ ਹੇਠ, ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਨੇ ਇਕ ਵਧੇਰੇ ਸਮਾਵੇਸ਼ੀ ਸਮਾਜ ਲਈ ਆਧਾਰ ਬਣਾਇਆ, ਜਿੱਥੇ ਕਿਸੇ ਦਾ ਜਨਮ ਕਿਸੇ ਦੀ ਕਿਸਮਤ ਨੂੰ ਨਿਰਧਾਰਿਤ ਨਹੀਂ ਕਰਦਾ ਸੀ। ਉਹ ਸਮਾਜ ਦੇ ਸਭ ਤੋਂ ਪਿਛੜੇ ਵਰਗ ਨਾਲ ਸਬੰਧਤ ਸਨ ਪਰ ਉਨ੍ਹਾਂ ਨੇ ਸਾਰੇ ਲੋਕਾਂ ਲਈ ਕੰਮ ਕੀਤਾ। ਉਨ੍ਹਾਂ ਅੰਦਰ ਕੁੜੱਤਣ ਦਾ ਕੋਈ ਨਿਸ਼ਾਨ ਨਹੀਂ ਸੀ, ਜੋ ਉਨ੍ਹਾਂ ਨੂੰ ਸੱਚਮੁੱਚ ਮਹਾਨ ਬਣਾਉਂਦਾ ਹੈ।

ਪਿਛਲੇ 10 ਵਰ੍ਹਿਆਂ ਵਿਚ, ਸਾਡੀ ਸਰਕਾਰ ਜਨਨਾਇਕ ਕਰਪੂਰੀ ਠਾਕੁਰ ਜੀ ਦੇ ਮਾਰਗ ’ਤੇ ਚੱਲੀ ਹੈ, ਜੋ ਸਾਡੀਆਂ ਯੋਜਨਾਵਾਂ ਅਤੇ ਨੀਤੀਆਂ ਤੋਂ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਨਾਲ ਪਰਿਵਰਤਨਕਾਰੀ ਸ਼ਕਤੀਕਰਨ ਆਇਆ ਹੈ। ਸਾਡੀ ਰਾਜਨੀਤੀ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਰਹੀ ਹੈ ਕਿ ਕਰਪੂਰੀ ਜੀ ਜਿਹੇ ਕੁਝ ਨੇਤਾਵਾਂ ਨੂੰ ਛੱਡ ਕੇ ਸਮਾਜਿਕ ਨਿਆਂ ਦੀ ਮੰਗ ਸਿਰਫ਼ ਰਾਜਨੀਤਕ ਨਾਅਰੇ ਤੱਕ ਹੀ ਸੀਮਤ ਰਹੀ।

ਕਰਪੂਰੀ ਜੀ ਦੇ ਵਿਜ਼ਨ ਤੋਂ ਪ੍ਰੇਰਿਤ ਹੋ ਕੇ ਅਸੀਂ ਇਸ ਨੂੰ ਇਕ ਪ੍ਰਭਾਵਸ਼ਾਲੀ ਸ਼ਾਸਨ ਮਾਡਲ ਵਜੋਂ ਲਾਗੂ ਕੀਤਾ ਹੈ। ਮੈਂ ਵਿਸ਼ਵਾਸ ਅਤੇ ਮਾਣ ਨਾਲ ਕਹਿ ਸਕਦਾ ਹਾਂ ਕਿ ਜਨਨਾਇਕ ਕਰਪੂਰੀ ਠਾਕੁਰ ਜੀ ਨੇ ਪਿਛਲੇ ਕੁਝ ਸਾਲਾਂ ਵਿਚ ਭਾਰਤ ਦੇ 25 ਕਰੋੜ ਲੋਕਾਂ ਨੂੰ ਗ਼ਰੀਬੀ ਦੇ ਚੁੰਗਲ ਤੋਂ ਮੁਕਤ ਕਰਨ ਦੇ ਕਾਰਨਾਮੇ ’ਤੇ ਬਹੁਤ ਮਾਣ ਮਹਿਸੂਸ ਕੀਤਾ ਹੋਵੇਗਾ। ਇਹ ਸਮਾਜ ਦੇ ਸਭ ਤੋਂ ਪਿਛੜੇ ਵਰਗਾਂ ਦੇ ਲੋਕ ਹਨ, ਜਿਨ੍ਹਾਂ ਨੂੰ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਦੇ ਕਰੀਬ ਸੱਤ ਦਹਾਕਿਆਂ ਬਾਅਦ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਸੀ। ਇਸ ਦੇ ਨਾਲ ਹੀ, ਸੰਤ੍ਰਿਪਤਾ ਵੱਲ ਸਾਡੀਆਂ ਕੋਸ਼ਿਸ਼ਾਂ-ਹਰ ਸਕੀਮ 100 ਫੀਸਦੀ ਕਵਰੇਜ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਸਮਾਜ ਭਲਾਈ ਲਈ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਅੱਜ, ਜਦੋਂ ਓ. ਬੀ. ਸੀ., ਐੱਸ. ਸੀ. ਅਤੇ ਐੱਸ. ਟੀ. ਭਾਈਚਾਰਿਆਂ ਦੇ ਲੋਕ ਮੁਦਰਾ ਲੋਨ ਦੇ ਕਾਰਨ ਉੱਦਮੀ ਬਣ ਰਹੇ ਹਨ, ਇਹ ਕਰਪੂਰੀ ਠਾਕੁਰ ਜੀ ਦੇ ਆਰਥਿਕ ਸੁਤੰਤਰਤਾ ਦੇ ਸੰਕਲਪ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ, ਇਹ ਸਾਡੀ ਸਰਕਾਰ ਸੀ ਜਿਸ ਨੂੰ ਐੱਸ. ਸੀ., ਐੱਸ. ਟੀ. ਅਤੇ ਓ. ਬੀ. ਸੀ. ਰਾਖਵਾਂਕਰਨ ਵਧਾਉਣ ਦਾ ਸਨਮਾਨ ਮਿਲਿਆ। ਸਾਨੂੰ ਓ. ਬੀ. ਸੀ. ਕਮਿਸ਼ਨ ਦੀ ਸਥਾਪਨਾ ਦਾ ਮਾਣ ਵੀ ਮਿਲਿਆ (ਦੁੱਖ ਦੀ ਗੱਲ ਹੈ ਕਿ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ), ਜੋ ਕਿ ਕਰਪੂਰੀ ਜੀ ਦੇ ਦਰਸਾਏ ਮਾਰਗ ’ਤੇ ਚੱਲ ਰਿਹਾ ਹੈ। ਸਾਡੀ ਪ੍ਰਧਾਨ ਮੰਤਰੀ-ਵਿਸ਼ਵਕਰਮਾ ਯੋਜਨਾ ਭਾਰਤ ਭਰ ਵਿਚ ਓ. ਬੀ. ਸੀ. ਭਾਈਚਾਰਿਆਂ ਨਾਲ ਸਬੰਧਤ ਕਰੋੜਾਂ ਲੋਕਾਂ ਲਈ ਖੁਸ਼ਹਾਲੀ ਦੇ ਨਵੇਂ ਰਾਹ ਵੀ ਲਿਆਵੇਗੀ।

ਖ਼ੁਦ ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਵਿਅਕਤੀ ਹੋਣ ਦੇ ਨਾਤੇ ਮੈਨੂੰ ਜਨਨਾਇਕ ਕਰਪੂਰੀ ਠਾਕੁਰ ਜੀ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਮੇਰੇ ਵਰਗੇ ਕਈ ਲੋਕਾਂ ਦੇ ਜੀਵਨ ’ਚ ਕਰਪੂਰੀ ਬਾਬੂ ਦਾ ਪ੍ਰਤੱਖ ਅਤੇ ਅਪ੍ਰਤੱਖ ਯੋਗਦਾਨ ਰਿਹਾ ਹੈ। ਇਸ ਲਈ ਮੈਂ ਸਦਾ ਉਨ੍ਹਾਂ ਦਾ ਧੰਨਵਾਦੀ ਰਹਾਂਗਾ।

ਬਦਕਿਸਮਤੀ ਨਾਲ, ਅਸੀਂ 64 ਵਰ੍ਹਿਆਂ ਦੀ ਮੁਕਾਬਲਤਨ ਛੋਟੀ ਉਮਰ ਵਿਚ ਕਰਪੂਰੀ ਜੀ ਨੂੰ ਗੁਆ ਦਿੱਤਾ। ਅਸੀਂ ਉਨ੍ਹਾਂ ਨੂੰ ਉਦੋਂ ਗੁਆ ਦਿੱਤਾ ਜਦੋਂ ਸਾਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਫਿਰ ਵੀ ਉਹ ਆਪਣੇ ਕੰਮ ਕਰਕੇ ਕਰੋੜਾਂ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਵਸੇ ਹੋਏ ਹਨ। ਉਹ ਇਕ ਸੱਚੇ ਲੋਕ ਨਾਇਕ ਸਨ!

ਬਦਕਿਸਮਤੀ ਨਾਲ, ਅਸੀਂ 64 ਵਰ੍ਹਿਆਂ ਦੀ ਮੁਕਾਬਲਤਨ ਛੋਟੀ ਉਮਰ ਵਿਚ ਕਰਪੂਰੀ ਜੀ ਨੂੰ ਗੁਆ ਦਿੱਤਾ। ਅਸੀਂ ਉਨ੍ਹਾਂ ਨੂੰ ਉਦੋਂ ਗੁਆ ਦਿੱਤਾ ਜਦੋਂ ਸਾਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਫਿਰ ਵੀ ਉਹ ਆਪਣੇ ਕੰਮ ਕਰ ਕੇ ਕਰੋੜਾਂ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਵਸੇ ਹੋਏ ਹਨ। ਉਹ ਸੱਚੇ ਲੋਕਨਾਇਕ ਸਨ!

ਨਰਿੰਦਰ ਮੋਦੀ, (ਭਾਰਤ ਦੇ ਪ੍ਰਧਾਨ ਮੰਤਰੀ)

  • Jananayak Karpoori Thakur
  • PM Modi
  • Bihar
  • Former Chief Minister
  • Humble Nature

ਨਵੇਂ ਭਾਰਤ ’ਚ ਇਕ ਸੱਭਿਆਚਾਰਕ ਪੁਨਰ ਜਾਗਰਣ ਦਾ ਉਭਾਰ

NEXT STORY

Stories You May Like

  • controversy again over the film border
    ਜਿਊਂਦੇ ਹਨ 'ਬਾਰਡਰ' ਦੇ ਅਸਲ ਨਾਇਕ! ਫਿਲਮ 'ਚ ਦਿਖਾਏ ਸ਼ਹੀਦ, ਫੌਜੀਆਂ 'ਚ ਰੋਸ
  • boy mobile online game brain nerves blood pressure
    'ਕਾਲ' ਬਣਿਆ ਮੋਬਾਈਲ ਤੇ ਹੈੱਡਫੋਨ ! ਫਟ ਗਈਆਂ ਦਿਮਾਗ ਦੀਆਂ ਨਸਾਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ
  • fire breaks out in shop filled with hardware goods  loss worth crores of rupees
    ਹਾਰਡਵੇਅਰ ਦੇ ਸਾਮਾਨ ਨਾਲ ਭਰੀ ਦੁਕਾਨ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦਾ ਹੋਇਆ ਨੁਕਸਾਨ
  • this organ is the first to stop functioning immediately after death
    ਮੌਤ ਤੋਂ ਤੁਰੰਤ ਬਾਅਦ ਕੰਮ ਕਰਨਾ ਬੰਦ ਕਰ ਦਿੰਦੈ ਇਹ ਅੰਗ, ਜ਼ਿਆਦਾਤਰ ਲੋਕ ਹਨ ਅਣਜਾਣ
  • aap spent crores of rupees from punjab treasury giani harpreet singh
    'ਆਪ' ਨੇ ਮੁੰਬਈ ਨਿਗਮ ਚੋਣਾਂ ਲਈ ਪੰਜਾਬ ਦੇ ਖ਼ਜ਼ਾਨੇ 'ਚੋਂ ਖਰਚੇ ਕਰੋੜਾਂ ਰੁਪਏ: ਗਿਆਨੀ ਹਰਪ੍ਰੀਤ ਸਿੰਘ
  • mahakaleshwar temple  mahashivratri  laddu prasad  income of crores
    ਮਹਾਸ਼ਿਵਰਾਤਰੀ ਮੌਕੇ ਲੱਡੂ ਤੇ ਜਲਦ ਦਰਸ਼ਨ ਟਿਕਟ ਨਾਲ ਮਹਾਕਾਲੇਸ਼ਵਰ ਮੰਦਰ ਨੂੰ ਹੋਈ ਕਰੋੜਾਂ ਦੀ ਆਮਦਨ
  • pollution control board officials are being harassed for sour seats
    ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ 'ਮਲਾਈਦਾਰ ਸੀਟਾਂ' ਦਾ ਚਸਕਾ, ਵਾਰ-ਵਾਰ ਕਰਵਾਉਂਦੇ ਹਨ ਲੁਧਿਆਣਾ ’ਚ ਪੋਸਟਿੰਗ
  • bank employee with a customer
    ''ਠਾਕੁਰ ਹਾਂ ਮੈਂ..!'', ਬੈਂਕ 'ਚ ਮਹਿਲਾ ਕਰਮਚਾਰੀ ਨੇ ਗਾਹਕ ਨਾਲ ਕੀਤੀ ਬਦਤਮੀਜ਼ੀ ਤੇ ਕੱਢੀਆਂ ਗਾਲ੍ਹਾਂ
  • a 14 wheeler truck crushed the only son in front of his father
    ਸੜਕਾਂ ਦੀ ਮੰਦੀ ਹਾਲਤ ਨੇ ਲਈ ਮਾਸੂਮ ਦੀ ਜਾਨ, 14 ਟਾਇਰਾਂ ਵਾਲੇ ਟਰੱਕ ਨੇ ਪਿਓ...
  • punjabi singer ks makhan joins akali dal
    ਅਕਾਲੀ ਦਲ 'ਚ ਸ਼ਾਮਲ ਹੋਏ ਪੰਜਾਬੀ ਗਾਇਕ KS ਮੱਖਣ, ਸੁਖਬੀਰ ਬਾਦਲ ਨੇ ਪਾਰਟੀ 'ਚ...
  • sukhpal khaira alleges misuse of 15th finance commission grants in punjab
    ਖਹਿਰਾ ਨੇ ਪੰਜਾਬ 'ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ 'ਚ ਦੁਰਵਰਤੋਂ ਦੇ...
  • delhi assembly  atishi video  dgp punjab  summons
    ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ !...
  • summons issued to cp dhanpreet kaur in atishi case
    ਆਤਿਸ਼ੀ ਵੀਡੀਓ ਮਾਮਲਾ: ਜਲੰਧਰ ਪੁਲਸ ਕਮਿਸ਼ਨਰ ਨੂੰ ਸੰਮਨ ਜਾਰੀ
  • wife catches home guard husband with another woman in pg jalandhar
    ਜਲੰਧਰ: ਦੂਜੀ ਔਰਤ ਨਾਲ PG 'ਚ ਵੜਿਆ ਸੀ ਹੋਮਗਾਰਡ ਮੁਲਾਜ਼ਮ! ਉਪਰੋਂ ਪਹੁੰਚ ਗਈ...
  • weather will change in punjab
    ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਨੂੰ ਲੈ ਕੇ ਪੜ੍ਹੋ ਤਾਜ਼ਾ ਅਪਡੇਟ
  • e rickshaw drivers scuffle over a 20 rupee ride in jalandhar
    ਜਲੰਧਰ 'ਚ ਬੱਸ ਸਟੈਂਡ ਦੇ ਬਾਹਰ 20 ਰੁਪਏ ਦੀ ਸਵਾਰੀ ਨੂੰ ਲੈ ਕੇ ਈ-ਰਿਕਸ਼ਾ ਚਾਲਕਾਂ...
Trending
Ek Nazar
ind vs sa t20 world cup super 8 match

Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ...

owner of famous fashion brand dies under mysterious circumstances in thailand

ਥਾਈਲੈਂਡ 'ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ 'ਚ ਮੌਤ

people caught a thief stealing expensive chocolates in jalandhar

ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...

sargun mehta refutes pregnancy rumours

ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

accident wedding 5 members

ਗੁਜਰਾਤ 'ਚ ਰੂਹ ਕੰਬਾਊ ਹਾਦਸਾ: ਵਿਆਹ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ...

chips and cold drinks

Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ...

8 police officers suspended

ਵੱਡੀ ਕਾਰਵਾਈ: ਇਸ ਸੂਬੇ 'ਚ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 8 ਪੁਲਸ ਮੁਲਾਜ਼ਮ...

free ration cut name new rules

ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ...

actor shares emotional final advice to daughters

ਪਿਓ ਦਾ ਆਖ਼ਰੀ Gift ! ਧੀਆਂ ਨੂੰ ਦੇ ਗਿਆ ਉਮਰ ਭਰ ਦਾ 'ਗੁਰ', ਭਾਵੁਕ ਕਰ...

singer kishore mandal and krish mandal bought mercedes

'ਦਿਲ ਲਗਾਨਾ ਮਨਾ ਥਾ' ਫੇਮ ਗਾਇਕ ਭਰਾਵਾਂ ਦੇ ਹੁਨਰ ਨੂੰ ਲੱਗੇ ਭਾਗ ! ਖਰੀਦੀ 75...

sargun mehta pregnancy rumours

ਵਿਆਹ ਦੇ 12 ਸਾਲ ਬਾਅਦ ਮੰਮੀ-ਡੈਡੀ ਬਣੇਗੀ ਪੰਜਾਬੀ ਇੰਡਸਟਰੀ ਦੀ ਇਹ ਜੋੜੀ ! ਸੋਸ਼ਲ...

mumbai court grants bail raj kundra in alleged bitcoin scam case

ਰਾਜ ਕੁੰਦਰਾ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਮਿਲੀ ਜ਼ਮਾਨਤ, ਪਰ ਮੰਨਣੀਆਂ ਪੈਣਗੀਆਂ...

indian cricketer announces divorce

ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ

ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ...

highway toll cash payment ban

ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • from mass movement to isolated resistance  the changing face of trade unionism
      ਜਨ ਅੰਦੋਲਨ ਤੋਂ ਇੱਕਾ-ਦੁੱਕਾ ਵਿਰੋਧ ਤੱਕ : ਟ੍ਰੇਡ ਯੂਨੀਅਨ ਵਾਦ ਦਾ ਬਦਲਦਾ ਦਾ...
    • governments should focus on providing jobs
      ਸੁਪਰੀਮ ਕੋਰਟ ਨੇ ਕਿਹਾ, ਸਰਕਾਰਾਂ ਲੋਕਾਂ ਨੂੰ ਮੁਫਤ ਦੇ ਤੋਹਫਿਆਂ ਦੀ ਬਜਾਏ...
    • punjab congress
      ਪੰਜਾਬ ਕਾਂਗਰਸ ਦੀ ‘ਨਵੀਂ ਇਕਜੁੱਟਤਾ’ : ਹੁਣ ਨਜ਼ਰਾਂ 2027 ’ਤੇ
    • india bangladesh relations
      ਸੱਤਾ ਤਬਦੀਲੀ ਨਾਲ ਸੁਧਰਨਗੇ ਭਾਰਤ-ਬੰਗਲਾਦੇਸ਼ ਸਬੰਧ!
    • is rahul gandhi suffering from the feeling of privilege
      ਕੀ ਰਾਹੁਲ ਗਾਂਧੀ ‘ਵਿਸ਼ੇਸ਼ ਅਧਿਕਾਰ ਦੀ ਭਾਵਨਾ’ ਨਾਲ ਗ੍ਰਸਤ ਹਨ?
    • hate cases should be heard on priority
      ਨਫ਼ਰਤ ਫੈਲਾਉਣ ਦੇ ਮਾਮਲਿਆਂ ’ਤੇ ਪਹਿਲ ਦੇ ਆਧਾਰ ’ਤੇ ਸੁਣਵਾਈ ਹੋਣੀ ਚਾਹੀਦੀ
    • the problem of stray dogs and lack of cleanliness at   airports
      ‘ਹਵਾਈ ਅੱਡਿਆਂ ’ਤੇ’ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਵੱਛਤਾ ਦੀ ਕਮੀ!
    • carney s anti trump trade alliance
      ਕਾਰਨੀ ਨੇ ਇਕ ਵੱਡਾ ਐਂਟੀ-ਟਰੰਪ ਟ੍ਰੇਡ ਅਲਾਇੰਸ ਬਣਾਇਆ
    • himachal s future
      ਹੁਣ ਕੌੜੇ ਫੈਸਲੇ ਹੀ ਘੜਨਗੇ ਹਿਮਾਚਲ ਦਾ ਭਵਿੱਖ
    • our democracy is indian in its meaning context and temperament
      ਆਪਣੇ ਅਰਥ, ਸੰਦਰਭ ਅਤੇ ਮਿਜ਼ਾਜ ’ਚ ਭਾਰਤੀ ਹੈ ਸਾਡਾ ਲੋਕਤੰਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +