Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 20, 2026

    3:33:00 AM

  • cbi takes major action in shubhendu adhikari  s pa murder case

    ਸ਼ੁਭੇਂਦੂ ਅਧਿਕਾਰੀ ਦੇ PA ਦੇ ਕਤਲ ਮਾਮਲੇ 'ਚ CBI...

  • rr vs lsg  ipl 2026

    ਵੈਭਵ ਸੂਰਿਆਵੰਸ਼ੀ ਦੇ ਤੂਫਾਨ 'ਚ ਉੱਡੀ ਲਖਨਊ,...

  • rr vs lsg ipl 2026 josh and marsh played a brilliant innings

    RR vs LSG, IPL 2026 : ਜੋਸ਼ ਤੇ ਮਾਰਸ਼ ਨੇ ਖੇਡੀ...

  • big warning in punjab for 7 days meteorological department issues orange alert

    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?

BLOG News Punjabi(ਬਲਾਗ)

ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?

  • Edited By Harpreet Singh,
  • Updated: 20 Apr, 2026 05:54 PM
Blog
central vigilance commission
  • Share
    • Facebook
    • Tumblr
    • Linkedin
    • Twitter
  • Comment

ਸਭ ਜਾਣਦੇ ਹਨ ਕਿ ਭਾਰਤ ’ਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਡੂੰਘੀਆਂ ਹਨ। ਸਰਕਾਰੀ ਮਸ਼ੀਨਰੀ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ 1964 ’ਚ ਸਥਾਪਤ ਕੇਂਦਰੀ ਚੌਕਸੀ ਕਮਿਸ਼ਨ (ਸੀ. ਵੀ. ਸੀ.) ਅੱਜ ਵੀ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਦਾ ਪ੍ਰਮੁੱਖ ਹਥਿਆਰ ਮੰਨਿਆ ਜਾਂਦਾ ਹੈ ਪਰ ਹਾਲ ਦੇ ਵਰ੍ਹਿਆਂ ’ਚ ਸੀ. ਵੀ. ਸੀ. ਕੋਲ ਪੈਂਡਿੰਗ ਮਾਮਲਿਆਂ ਦੀ ਗਿਣਤੀ ਨੇ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਹੈ।

ਸੀ. ਵੀ. ਸੀ. ਦੀ 2024 ਦੀ ਸਾਲਾਨਾ ਰਿਪੋਰਟ (ਜੋ 31 ਅਗਸਤ, 2025 ਨੂੰ ਜਾਰੀ ਕੀਤੀ ਗਈ ਅਤੇ 31 ਦਸੰਬਰ, 2024 ਤੱਕ ਦੇ ਅੰਕੜਿਆਂ ’ਤੇ ਆਧਾਰਿਤ ਹੈ) ਦੇ ਅਨੁਸਾਰ, ਸੀ. ਬੀ. ਆਈ. ਵਲੋਂ ਜਾਂਚੇ ਗਏ 7,072 ਭ੍ਰਿਸ਼ਟਾਚਾਰ ਦੇ ਮਾਮਲੇ ਅਦਾਲਤਾਂ ’ਚ ਪੈਂਡਿੰਗ ਹਨ, ਜਿਨ੍ਹਾਂ ’ਚੋਂ 379 ਮਾਮਲੇ 20 ਵਰ੍ਹਿਆਂ ਤੋਂ ਵੱਧ ਪੁਰਾਣੇ ਹਨ। 2,660 ਮਾਮਲੇ 10 ਵਰ੍ਹਿਆਂ ਤੋਂ ਜ਼ਿਆਦਾ ਪੈਂਡਿੰਗ ਹਨ। ਇਹ ਅੰਕੜਾ ਨਾ ਸਿਰਫ ਨਿਆਇਕ ਪ੍ਰਕਿਰਿਆ ਦੀ ਹੌਲੀ ਗਤੀ ਨੂੰ ਦਰਸਾਉਂਦਾ ਹੈ, ਸਗੋਂ ਸੀ. ਵੀ. ਸੀ. ਦੀ ਨਿਗਰਾਨੀ ਵਾਲੀ ਪੂਰੀ ਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਵੀ ਉਜਾਗਰ ਕਰਦਾ ਹੈ। ਵਿਭਾਗੀ ਜਾਂਚ, ਅਨੁਸ਼ਾਸਨੀ ਕਾਰਵਾਈ ਅਤੇ ਇਸਤਗਾਸਾ ਮਨਜ਼ੂਰੀ ’ਚ ਦੇਰੀ ਦੇ ਕਾਰਨ ਆਮ ਨਾਗਰਿਕ ਦਾ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ’ਚ ਵਿਸ਼ਵਾਸ ਡਗਮਗਾਉਂਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੀ. ਵੀ. ਸੀ. ਸਵੈ-ਜਾਂਚ ਏਜੰਸੀ ਨਹੀਂ ਹੈ। ਇਹ ਸ਼ਿਕਾਇਤਾਂ ਦੀ ਸਮੀਖਿਆ ਕਰਦਾ ਹੈ, ਵਿਭਾਗੀ ਮੁੱਖ ਚੌਕਸੀ ਅਧਿਕਾਰੀਆਂ (ਸੀ. ਵੀ. ਓ.) ਨੂੰ ਹੁਕਮ ਦਿੰਦਾ ਹੈ ਅਤੇ ਸੀ. ਬੀ. ਆਈ. ਨੂੰ ਜਾਂਚ ਸੌਂਪਦਾ ਹੈ ਪਰ ਅਸਲ ਕਾਰਵਾਈ ਹੋਰ ਏਜੰਸੀਆਂ ’ਤੇ ਨਿਰਭਰ ਹੈ। ਪਹਿਲਾ ਕਾਰਨ ਹੈ ਮਨੁੱਖੀ ਸਰੋਤਾਂ ਦੀ ਕਮੀ। ਸੀ. ਵੀ. ਸੀ. ਕੋਲ ਸੀਮਤ ਸਟਾਫ਼ ਹੈ, ਜਦਕਿ ਕੇਂਦਰੀ ਮੰਤਰਾਲਿਆਂ, ਜਨਤਕ ਖੇਤਰ ਦੇ ਉਪਕ੍ਰਮਾਂ ਅਤੇ ਬੈਂਕਾਂ ’ਚ ਹਜ਼ਾਰਾਂ ਮਾਮਲੇ ਆਉਂਦੇ ਹਨ। ਸੀ. ਵੀ. ਓ. ਅਕਸਰ ਪਾਰਟ-ਟਾਈਮ ਹੁੰਦੇ ਹਨ ਅਤੇ ਉਨ੍ਹਾਂ ਕੋਲ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਦੂਜਾ, ਪ੍ਰਕਿਰਿਆ ’ਚ ਦੇਰੀ। ਮੁੱਢਲੀ ਜਾਂਚ ਤੋਂ ਲੈ ਕੇ ਮੁੱਖ ਸਜ਼ਾ ਦੀ ਸਿਫ਼ਾਰਸ਼ ਤੱਕ ਕਈ ਪੜਾਅ ਹਨ। ਸੀ. ਵੀ. ਸੀ. ਨੇ 2020 ’ਚ ਸਮੇਂ ਦੀ ਹੱਦ ਨਿਰਧਾਰਤ ਕੀਤੀ ਸੀ ਪਰ ਮੰਤਰਾਲੇ ਅਕਸਰ ਇਸਤਗਾਸਾ ਮਨਜ਼ੂਰੀ ’ਚ ਦੇਰੀ ਕਰਦੇ ਹਨ। 2024 ਦੀ ਰਿਪੋਰਟ ’ਚ ਹੀ 46 ਸੰਗਠਨਾਂ ਤੋਂ 200 ਮਾਮਲੇ ਮੁਕੱਦਮਾ ਮਨਜ਼ੂਰੀ ਲਈ ਪੈਂਡਿੰਗ ਦੱਸੇ ਗਏ।

ਤੀਜਾ, ਅਦਾਲਤੀ ਪੈਂਡਿੰਗ। ਭਾਰਤ ’ਚ ਕੁੱਲ 5.5 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਹਨ। ਭ੍ਰਿਸ਼ਟਾਚਾਰ ਦੇ ਮਾਮਲੇ ਗੁੰਝਲਦਾਰ ਹੁੰਦੇ ਹਨ। ਸਬੂਤ ਇਕੱਠੇ ਕਰਨਾ, ਗਵਾਹਾਂ ਦੀ ਉਪਲਬਧਤਾ ਅਤੇ ਸਿਆਸੀ ਦਬਾਅ, ਆਦਿ ਇਨ੍ਹਾਂ ਸਭ ਦੇ ਕਾਰਨ ਟ੍ਰਾਇਲ ਸਾਲਾਂ ਤੱਕ ਖਿੱਚੇ ਜਾਂਦੇ ਹਨ। ਚੌਥਾ ਕਾਰਨ ਸੰਸਥਾਗਤ। ਸੀ. ਵੀ. ਸੀ. ਦੀਆਂ ਸਿਫ਼ਾਰਸ਼ਾਂ ਸਲਾਹਕਾਰੀ ਹੁੰਦੀਆਂ ਹਨ, ਬਾਈਂਡਿੰਗ ਨਹੀਂ। 2024 ’ਚ 23 ਮਹੱਤਵਪੂਰਨ ਮਾਮਲਿਆਂ ’ਚ ਵਿਭਾਗਾਂ ਨੇ ਸੀ. ਵੀ. ਸੀ. ਦੀ ਸਲਾਹ ਨੂੰ ਕਮਜ਼ੋਰ ਜਾਂ ਨਜ਼ਰਅੰਦਾਜ਼ ਕਰ ਦਿੱਤਾ। ਇਹ ਸਥਿਤੀ ‘ਵਿਨੀਤ ਨਾਰਾਇਣ’ ਮਾਮਲੇ (1998) ’ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਬਣੀ ਹੋਈ ਹੈ, ਜਿਸ ਦੇ ਨਤੀਜੇ ਵਜੋਂ ਮੌਜੂਦਾ ਸਮੇਂ ’ਚ ਸੀ. ਵੀ. ਸੀ. ਐਕਟ, 2003 ਬਣਿਆ। ਕੋਰਟ ਨੇ ਸੀ. ਵੀ. ਸੀ. ਨੂੰ ਆਜ਼ਾਦੀ ਦੇਣ ਲਈ ਕਿਹਾ ਸੀ, ਪਰ ਕਾਨੂੰਨ ’ਚ ਇਸ ਨੂੰ ਲੋੜੀਂਦੇ ਦੰਦ ਨਹੀਂ ਦਿੱਤੇ ਗਏ। ਨਤੀਜਾ-ਸੀ. ਵੀ. ਸੀ. ਨੂੰ ‘ਦੰਦਹੀਣ ਸ਼ੇਰ’ ਕਿਹਾ ਜਾਣ ਲੱਗਾ।

ਸੁਪਰੀਮ ਕੋਰਟ ਦੇ ‘ਵਿਨੀਤ ਨਾਰਾਇਣ’ ਫੈਸਲੇ ਨੇ ਸੀ. ਵੀ. ਸੀ. ਨੂੰ ‘ਵਿਧਾਨਿਕ ਇਕਾਈ’ ਦਾ ਦਰਜਾ ਦਿਵਾਇਆ। ਚੋਣ ਕਮੇਟੀ ’ਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਮਲ ਹਨ, ਤਾਂ ਜੋ ਸਿਆਸੀ ਦਖਲਅੰਦਾਜ਼ੀ ਰੋਕੀ ਜਾ ਸਕੇ ਪਰ ਪੀ. ਜੇ. ਥੌਮਸ ਮਾਮਲੇ (2011) ’ਚ ਕੋਰਟ ਨੇ ‘ਸੰਸਥਾਗਤ ਅਖੰਡਤਾ’ ’ਤੇ ਜ਼ੋਰ ਦਿੱਤਾ। ਫਿਰ ਵੀ ਅੱਜ ਸੀ. ਵੀ. ਸੀ. ਨੂੰ ਦੰਦਹੀਣ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਕਾਨੂੰਨ ’ਚ ਸੀ. ਵੀ. ਸੀ. ਨੂੰ ਸੁਤੰਤਰ ਜਾਂਚ ਦਾ ਅਧਿਕਾਰ ਨਹੀਂ ਦਿੱਤਾ ਗਿਆ। ਇਹ ਸੀ. ਬੀ. ਆਈ. ’ਤੇ ਨਿਰਭਰ ਹੈ, ਜੋ ਸਵੈ-ਸਿਆਸੀ ਦਬਾਅ ’ਚ ਆ ਸਕਦੀ ਹੈ। ਸਿਫ਼ਾਰਸ਼ਾਂ ਬਾਈਂਡਿੰਗ ਨਹੀਂ ਹਨ, ਇਸ ਲਈ ਵਿਭਾਗ ਅਨੁਸ਼ਾਸਨੀ ਕਾਰਵਾਈ ’ਚ ਆਪਣੀ ਮਰਜ਼ੀ ਚਲਾ ਸਕਦੇ ਹਨ। ਸੀ. ਵੀ. ਸੀ. ਦੀ ਹੱਦ ‘ਗਰੁੱਪ ਏ’ ਅਧਿਕਾਰੀਆਂ ਅਤੇ ਪੀ. ਐੱਸ. ਯੂ. ਤੱਕ ਸੀਮਤ ਹੈ। ਮੰਤਰੀਆਂ ਅਤੇ ਸੰਸਦ ਮੈਂਬਰਾਂ ’ਤੇ ਇਸ ਦਾ ਅਧਿਕਾਰ ਨਹੀਂ। ਸਾਧਨਾਂ ਦੀ ਕਮੀ, ਸਟਾਫ਼ ਦੀ ਨਾਕਾਫ਼ੀ ਅਤੇ ਸਿਆਸੀ ਇੱਛਾ-ਸ਼ਕਤੀ ਦੀ ਕਮੀ ਨੇ ਇਸ ਨੂੰ ਕਮਜ਼ੋਰ ਬਣਾ ਦਿੱਤਾ ਹੈ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁਪਰੀਮ ਕੋਰਟ ਦੇ ਇਰਾਦੇ ਨੂੰ ਕਾਨੂੰਨ ਨੇ ਪੂਰਾ ਨਹੀਂ ਕੀਤਾ, ਨਵਾਂ ਗਠਨ ਆਜ਼ਾਦੀ ਦਾ ਦਿਖਾਵਾ ਮਾਤਰ ਹੈ।

ਜਿੱਥੇ ਚਾਹ ਉੱਥੇ ਰਾਹ, ਸੀ. ਵੀ. ਸੀ. ਨੇ ਪਹਿਲਾਂ ਹੀ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ। ਇਸ ’ਚ ਸਾਰੀਆਂ ਵਿਭਾਗੀ ਜਾਂਚਾਂ ਨੂੰ ਸੀ. ਵੀ. ਸੀ. ਪੋਰਟਲ ’ਤੇ ਲਾਜ਼ਮੀ ਤੌਰ ’ਤੇ ਦਰਜ ਕੀਤਾ ਜਾਵੇ ਅਤੇ ਏ. ਆਈ. ਆਧਾਰਿਤ ਟ੍ਰੈਕਿੰਗ ਸਿਸਟਮ ਲਗਾਇਆ ਜਾਵੇ, ਤਾਂ ਜੋ ਹਰ ਪੜਾਅ ਦੀ ਸਮਾਂ-ਹੱਦ ਦੀ ਨਿਗਰਾਨੀ ਹੋਵੇ। ਸੀ. ਵੀ. ਸੀ. ਦੀਆਂ 2020 ਦੀਆਂ ਗਾਈਡਲਾਈਨਜ਼ ਨੂੰ ਕਾਨੂੰਨੀ ਰੂਪ ਦਿਓ, ਇਸਤਗਾਸਾ ਮਨਜ਼ੂਰੀ 3 ਮਹੀਨੇ ’ਚ ਲਾਜ਼ਮੀ ਹੋਵੇ। ਦੇਰੀ ’ਤੇ ਵਿਭਾਗੀ ਅਧਿਕਾਰੀਆਂ ’ਤੇ ਸਜ਼ਾ ਦਾ ਪ੍ਰਬੰਧ ਹੋਵੇ। ਭ੍ਰਿਸ਼ਟਾਚਾਰ ਦੇ ਮਾਮਲਿਆਂ ਲਈ ਵਿਸ਼ੇਸ਼ ਅਦਾਲਤਾਂ ਵਧਾਈਆਂ ਜਾਣ ਅਤੇ ਸੀ. ਬੀ. ਆਈ.-ਸੀ. ਵੀ. ਸੀ. ਮਾਮਲਿਆਂ ਨੂੰ ਤਰਜੀਹ ਦਿੱਤੀ ਜਾਵੇ। ਸੀ. ਵੀ. ਸੀ. ’ਚ ਜ਼ਿਆਦਾ ਟੈਕਨੀਕਲ ਐਗਜ਼ਾਮੀਨਰਸ ਅਤੇ ਜਾਂਚ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇ। ਸੀ. ਵੀ. ਸੀ. ਸਿਫ਼ਾਰਸ਼ਾਂ ਨੂੰ ਅੰਸ਼ਿਕ ਤੌਰ ’ਤੇ ਰੁਕਾਵਟ ਵਾਲੀਆਂ ਬਣਾਇਆ ਜਾਵੇ, ਜਿਵੇਂ ਮੁੱਖ ਸਜ਼ਾ ਦੀ ਸਿਫ਼ਾਰਸ਼ ਨੂੰ ਸਿਰਫ ਉੱਚ ਪੱਧਰੀ ਕਮੇਟੀ ਹੀ ਬਦਲ ਸਕੇ।

ਪਰ ਸ਼ਾਇਦ ਸੀ. ਵੀ. ਸੀ. ਵਰਗੇ ਵੱਡੇ ਸੰਗਠਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਦੇਸ਼ ਭਰ ’ਚ ਸੇਵਾ-ਮੁਕਤ ਅਧਿਕਾਰੀਆਂ ਦੀ ਇਕ ਅਨੋਖੀ ਤਾਕਤ ਹੈ, ਜੋ ਅਕਸਰ ਅਣਦੇਖੀ ਰਹਿ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਰਿਟਾਇਰਡ ਆਈ. ਏ. ਐੱਸ., ਆਈ. ਪੀ. ਐੱਸ., ਆਈ. ਆਰ. ਐੱਸ. ਜਾਂ ਇੰਜੀਨੀਅਰਿੰਗ ਤੇ ਬੈਂਕਿੰਗ ਸੇਵਾਵਾਂ ਦੇ ਅਧਿਕਾਰੀਆਂ ਕੋਲ 30-40 ਸਾਲ ਦੀ ਸੇਵਾ ਦਾ ਅਮੁੱਲ ਤਜਰਬਾ ਹੈ। ਉਹ ਵਿਭਾਗੀ ਪ੍ਰਕਿਰਿਆਵਾਂ ਦੀਆਂ ਬਾਰੀਕੀਆਂ ਜਾਣਦੇ ਹਨ। ਕਿਹੜਾ ਨਿਯਮ ਕਿਸ ਤਰ੍ਹਾਂ ਦਾ ‘ਲੂਪਹੋਲ’ ਪੈਦਾ ਕਰਦਾ ਹੈ, ਫਾਈਲ ਕਿਵੇਂ ਘੁਮਾਈ ਜਾਂਦੀ ਹੈ, ਟੈਂਡਰ ’ਚ ਘਪਲਾ ਕਿਵੇਂ ਹੁੰਦਾ ਹੈ? ਉਹ ਦਸਤਾਵੇਜ਼ਾਂ ਨੂੰ ਦੇਖ ਕੇ ਤੁਰੰਤ ਬੇਨਿਯਮੀਆਂ ਫੜ ਲੈਂਦੇ ਹਨ, ਜੋ ਨੌਜਵਾਨ ਅਧਿਕਾਰੀਆਂ ਨੂੰ ਮੁਸ਼ਕਲ ਲੱਗਦੀਆਂ ਹਨ। ਸੇਵਾ-ਮੁਕਤ ਅਧਿਕਾਰੀ ਸੀ. ਵੀ. ਓ. ਦੇ ਰੂਪ ’ਚ ਜਾਂ ਸਲਾਹਕਾਰ ਦੇ ਰੂਪ ’ਚ ਕੰਮ ਕਰ ਸਕਦੇ ਹਨ। ਉਹ ਪ੍ਰਸ਼ਾਸਨਿਕ ਕਾਰਜਪ੍ਰਣਾਲੀ ਨੂੰ ਖ਼ੂਬ ਸਮਝਦੇ ਹਨ, ਇਸ ਲਈ ਅਨੁਸ਼ਾਸਨੀ ਕਾਰਵਾਈ ’ਚ ਉਚਿਤ ਸਲਾਹ ਦੇ ਸਕਦੇ ਹਨ, ਜੋ ਕਿ ਨਿਆਂਸੰਗਤ ਪਰ ਸਖ਼ਤ ਸਾਬਤ ਹੋ ਸਕਦੀ ਹੈ। ਸੀ. ਵੀ. ਸੀ. ਨੂੰ ਇਕ ‘ਰਿਟਾਇਰਡ ਬਿਊਰੋਕ੍ਰੇਟਸ ਐਡਵਾਈਜ਼ਰੀ ਪੈਨਲ’ ਬਣਾਉਣਾ ਚਾਹੀਦਾ ਹੈ, ਜਿੱਥੇ ਤਜਰਬੇਕਾਰ ਅਧਿਕਾਰੀ ਪਾਰਟ-ਟਾਈਮ ਆਧਾਰ ’ਤੇ ਜਟਿਲ ਮਾਮਲਿਆਂ ਦੀ ਸਮੀਖਿਆ ਕਰਨ। ਇਸ ਨਾਲ ਨਾ ਸਿਰਫ ਪੈਂਡੈਂਸੀ ਘੱਟ ਹੋਵੇਗੀ, ਸਗੋਂ ਨੌਜਵਾਨ ਸਟਾਫ਼ ਨੂੰ ਮੈਂਟਰਸ਼ਿਪ ਵੀ ਮਿਲੇਗੀ। ਉਨ੍ਹਾਂ ਦੀ ਨਿਰਪੱਖਤਾ ਅਤੇ ਤਜਰਬਾ ਸੀ. ਵੀ. ਸੀ. ਨੂੰ ਭਰੋਸੇਯੋਗ ਬਣਾਏਗਾ।

ਸੀ. ਵੀ. ਸੀ. ’ਚ ਪੈਂਡੈਂਸੀ ਸਿਰਫ਼ ਅੰਕੜਿਆਂ ਦੀ ਸਮੱਸਿਆ ਨਹੀਂ, ਸਗੋਂ ਲੋਕਤੰਤਰ ਦੀ ਭਰੋਸੇਯੋਗਤਾ ਦੀ ਹੈ। ਸੁਪਰੀਮ ਕੋਰਟ ਦੇ ‘ਵਿਨੀਤ ਨਾਰਾਇਣ’ ਦੇ ਫੈਸਲੇ ਨੇ ਜੋ ਸੁਪਨਾ ਦੇਖਿਆ ਸੀ, ਉਸ ਨੂੰ ਪੂਰਾ ਕਰਨ ਲਈ ਸੀ. ਵੀ. ਸੀ. ਐਕਟ ’ਚ ਸੋਧ ਜ਼ਰੂਰੀ ਹੈ। ਸੇਵਾ-ਮੁਕਤ ਅਧਿਕਾਰੀਆਂ ਨੂੰ ਸਰਗਰਮ ਰੂਪ ’ਚ ਜੋੜ ਕੇ, ਡਿਜੀਟਲ ਟ੍ਰੈਕਿੰਗ ਅਤੇ ਬਾਈਂਡਿੰਗ ਸਿਫ਼ਾਰਸ਼ਾਂ ਨਾਲ ਸੀ. ਵੀ. ਸੀ. ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਦੋਂ ਹੀ ਭ੍ਰਿਸ਼ਟਾਚਾਰ ’ਤੇ ਲਗਾਮ ਲੱਗੇਗੀ ਅਤੇ ‘ਦੰਦਹੀਣ ਸ਼ੇਰ’ ਸੱਚਾ ਸ਼ਿਕਾਰੀ ਬਣੇਗਾ। ਸਰਕਾਰ, ਨਿਆਂਪਾਲਿਕਾ ਅਤੇ ਨਾਗਰਿਕ ਸਮਾਜ ਨੂੰ ਮਿਲ ਕੇ ਇਸ ਦਿਸ਼ਾ ’ਚ ਕਦਮ ਚੁੱਕਣੇ ਹੋਣਗੇ। ਨਹੀਂ ਤਾਂ, ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸੁਪਨਾ ਅਧੂਰਾ ਰਹਿ ਜਾਵੇਗਾ।

-ਵਿਨੀਤ ਨਾਰਾਇਣ

  • Central Vigilance Commission
  • CVC
  • Corruption

ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ ਵੇਦੀ ’ਤੇ ਇਤਿਹਾਸਕ ਗਲਤੀ

NEXT STORY

Stories You May Like

  • kiran majumdar shaw announces successor
    ਜਾਣੋ ਕੌਣ ਸੰਭਾਲੇਗਾ 60,000 ਕਰੋੜ ਦੀ ਵਿਰਾਸਤ, ਕਿਰਨ ਮਜੂਮਦਾਰ-ਸ਼ਾਅ ਨੇ ਐਲਾਨਿਆ ਉੱਤਰਾਧਿਕਾਰੀ
  • 8 mobile phones recovered from firozpur central jail
    ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚੋਂ 8 ਮੋਬਾਇਲ ਫੋਨ ਬਰਾਮਦ
  • historic salary hike under 8th pay commission meetings in states
    8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ
  • was trump  s china trip a success or a failure
    ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
  • bloody clash between inmates in gurdaspur central jail
    ਗੁਰਦਾਸਪੁਰ ਦੀ ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਦੀ ਖੂਨੀ ਝੜਪ, 4 ਜ਼ਖ਼ਮੀ
  • mobile  tobacco from central jail
    ਕੇਂਦਰੀ ਜੇਲ੍ਹ 'ਚੋਂ ਮੋਬਾਈਲ, ਤੰਬਾਕੂ, ਬੀੜੀਆਂ, ਸਿਗਰੇਟ, ਲਾਈਟਰ ਬਰਾਮਦ
  • did the people of punjab expect such a political change
    ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!
  • police increase vigilance at religious places in guru nagari
    ਗੁਰੂ ਨਗਰੀ ’ਚ ਧਾਰਮਿਕ ਸਥਾਨਾਂ ’ਤੇ ਪੁਲਸ ਨੇ ਵਧਾਈ ਚੌਕਸੀ; ਜਨਤਕ ਥਾਵਾਂ ’ਤੇ ਚੈਕਿੰਗ
  • big warning in punjab for 7 days meteorological department issues orange alert
    ਪੰਜਾਬ 'ਚ 7 ਦਿਨਾਂ ਲਈ ਵੱਡੀ ਚਿਤਾਵਨੀ! ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ...
  • punjab police asi punjab police officer
    ਵੱਡੀ ਖ਼ਬਰ : ਰਾਹ 'ਚ ਘੇਰ ਕੇ ਮਾਰ 'ਤਾ ਪੰਜਾਬ ਪੁਲਸ ਦਾ ਏ. ਐੱਸ. ਆਈ.
  • power cut in punjab
    ਪੰਜਾਬ 'ਚ ਬੁੱਧਵਾਰ ਨੂੰ ਲੱਗੇਗਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ...
  • bharat band these shops remain close in punjab
    ਬੁੱਧਵਾਰ ਨੂੰ ‘ਭਾਰਤ ਬੰਦ’! ਪੰਜਾਬ ‘ਚ ਨਹੀਂ ਖੁੱਲਣਗੀਆਂ ਇਹ ਦੁਕਾਨਾਂ
  • dhami condemns sacrilege in jalandhar
    ਜਲੰਧਰ ’ਚ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਸਖ਼ਤ ਸ਼ਬਦਾਂ ’ਚ ਕੀਤੀ ਨਿੰਦਾ
  • good news for students wanting to go to italy
    ਇਟਲੀ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ Good News! ਜਲੰਧਰ 'ਚ ਸਿੱਖੋ ਇਟਾਲੀਅਨ...
  • big uproar over pre paid meters tubewells at risk of closure in jalandhar
    ਪੰਜਾਬ: ਪ੍ਰੀ-ਪੇਡ ਮੀਟਰਾਂ ਕਰਕੇ ਪਿਆ ਵੱਡਾ ਰੌਲਾ! ਟਿਊਬਵੈੱਲ ਬੰਦ ਹੋਣ ਦਾ ਖ਼ਤਰਾ,...
  • heatwave wreaks havoc in punjab one person dies in jalandhar
    ਪੰਜਾਬ 'ਚ ਕਹਿਰ ਵਰ੍ਹਾਉਣ ਲੱਗੀ ਗਰਮੀ! ਜਲੰਧਰ 'ਚ ਇਕ ਵਿਅਕਤੀ ਦੀ ਮੌਤ, ਲੋਕਾਂ ਨੂੰ...
Trending
Ek Nazar
team india

IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

petrol diesel price increase

ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

severe storm and heavy rain alert in 19 states

ਅਗਲੇ 17 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ 19 ਸੂਬਿਆਂ 'ਚ ਜਾਰੀ...

toyota hybrid vehicle

Toyota ਦੀਆਂ ਗੱਡੀਆਂ 'ਤੇ ਟੁੱਟ ਕੇ ਪੈ ਗਏ ਲੋਕ! ਵੇਚ'ਤੀਆਂ 3 ਲੱਖ ਹਾਈਬ੍ਰਿਡ...

after 9 years  there is a rift in bharti singh and harsh  s relationship

9 ਸਾਲ ਬਾਅਦ ਭਾਰਤੀ ਸਿੰਘ ਤੇ ਹਰਸ਼ ਦੇ ਰਿਸ਼ਤੇ 'ਚ ਆਈ ਦਰਾੜ! ਕਾਮੇਡੀਅਨ ਨੇ ਤੋੜੀ...

iran increased power

ਈਰਾਨ ਦੀ ਵਧਦੀ ਤਾਕਤ ਨੇ ਅਮਰੀਕਾ ਨੂੰ ਪਾਇਆ ਸੋਚੀਂ

advisory issued in nawanshahr due to extreme heat

ਭਿਆਨਕ ਗਰਮੀ ਦੇ ਮੱਦੇਨਜ਼ਰ ਨਵਾਂਸ਼ਹਿਰ 'ਚ ਐਡਵਾਈਜ਼ਰੀ ਜਾਰੀ! ਦੁਪਹਿਰ 12 ਤੋਂ 4...

famous comedian buys his own luxurious house in dubai

ਮਸ਼ਹੂਰ ਕਾਮੇਡੀਅਨ ਨੇ ਦੁਬਈ 'ਚ ਖਰੀਦਿਆ ਆਪਣਾ ਆਲੀਸ਼ਾਨ ਘਰ, ਮਿਲੀ ਅਪਾਰਟਮੈਂਟ ਦੀ...

famous actor and comedian s wife dies sought help from cm vijay for treatment

ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਦੀ ਪਤਨੀ ਦਾ ਦਿਹਾਂਤ, ਇਲਾਜ ਲਈ CM ਵਿਜੇ ਤੋਂ ਮੰਗੀ...

snake enters salman khan s galaxy apartment creating chaos

ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ 'ਚ ਵੜਿਆ ਸੱਪ, ਮਚੀ ਹਫੜਾ-ਦਫੜੀ

a bottle of water costs rs 299 in a famous actor s restaurant

ਪਾਣੀ 299 ਰੁਪਏ ਤੇ ਡਾਈਟ ਕੋਕ 180 ਦੀ ! ਮਸ਼ਹੂਰ ਅਦਾਕਾਰ ਦੇ ਰੈਸਟੋਰੈਂਟ ਦਾ ਬਿੱਲ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

long powercut

ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

weather update

ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ 'ਚ...

famous cricketer passes away

IPL ਵਿਚਾਲੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਦਿੱਗਜ ਖਿਡਾਰੀ ਦਾ ਹੋਇਆ ਦਿਹਾਂਤ

the most expensive ice cream in the world

ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ! ਇਕ ਸਕੂਪ ਦੀ ਕੀਮਤ 5 ਲੱਖ ਰੁਪਏ ਤੋਂ ਵੀ...

servant raped girl by forcing her to drink alcohol

ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • frugality must become a social culture
      ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ
    • was trump  s china trip a success or a failure
      ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
    • issues were hidden from public knowledge
      ਮੁੱਦਿਆਂ ਨੂੰ ਲੋਕਾਂ ਦੀ ਜਾਣਕਾਰੀ ਤੋਂ ਲੁਕੋਇਆ ਗਿਆ
    • pm modi
      ਚਾਹ ਦੀ ਭੱਠੀ ਤੋਂ ਸੰਸਦ ਦੇ ਗਲਿਆਰਿਆਂ ਤੱਕ ਮੋਦੀ
    • online censorship
      ਆਨਲਾਈਨ ਸੈਂਸਰਸ਼ਿਪ ਅਤੇ ਸਿਆਸੀ ਤਾਨਾਸ਼ਾਹੀ ਵੱਲ
    • canada  khalistani  public report  national security
      ਇਨਕਾਰ ਤੋਂ ਮਾਨਤਾ ਤੱਕ : ਕੈਨੇਡਾ ਅਤੇ ਖਾਲਿਸਤਾਨੀ ਖਤਰਾ ​
    • prisoner escapes from indian jails and police custody
      ‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!
    • congress priyanka gandhi
      ਕਾਂਗਰਸ ਦੀ ਫੈਸਲਾ ਪ੍ਰਕਿਰਿਆ ’ਚ ਪ੍ਰਿਯੰਕਾ ਗਾਂਧੀ ਦਾ ਵਧਦਾ ਪ੍ਰਭਾਵ
    • crisis is not so deep that we cannot fathom it
      ਸੰਕਟ ਹੈ ਪਰ ਇੰਨਾ ਡੂੰਘਾ ਨਹੀਂ ਕਿ ਉਸਦੀ ਥਾਹ ਨਾ ਪਾ ਸਕੀਏ
    • eyes on target
      ਸਹੀ ਨਿਸ਼ਾਨੇ ’ਤੇ ਨਜ਼ਰ...!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +