Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 12, 2026

    3:21:37 PM

  • tree cutting incident

    ਦਰੱਖ਼ਤ ਕੱਟਣ ਪਿੱਛੇ ਚੱਲ ਗਈਆਂ ਤਾੜ-ਤਾੜ ਗੋਲ਼ੀਆਂ !...

  • 3 arrested after cbi raid

    ਵਿਜੀਲੈਂਸ ਹੈਡਕੁਆਟਰ 'ਤੇ ਸੀਬੀਆਈ ਦਾ ਛਾਪਾ, 3...

  • indian youth in thailand

    ਥਾਈਲੈਂਡ ਘੁੰਮਣ ਗਏ ਭਾਰਤੀ ਨੌਜਵਾਨਾਂ ਨਾਲ ਵਾਪਰੀ...

  • punjab vigilance bureau s first statement on cbi action

    CBI ਦੀ ਕਾਰਵਾਈ ਮਾਮਲੇ 'ਚ ਪੰਜਾਬ ਵਿਜੀਲੈਂਸ ਬਿਊਰੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ

BLOG News Punjabi(ਬਲਾਗ)

ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ

  • Edited By Harpreet Singh,
  • Updated: 20 Apr, 2026 05:59 PM
Blog
economy condition
  • Share
    • Facebook
    • Tumblr
    • Linkedin
    • Twitter
  • Comment

ਅਸੀਂ ਇਕ ਅਜਿਹੀ ਖਤਰਨਾਕ ਸਥਿਤੀ ’ਚੋਂ ਗੁਜ਼ਰ ਰਹੇ ਹਾਂ, ਜਦੋਂ ਸੰਸਾਰ ਪੱਧਰੀ ਪੈਦਾ ਹੋਈਆਂ ਹਾਲਤਾਂ ਦਾ ਭਾਰਤ ਦੀ ਆਰਥਿਕਤਾ ਤੇ ਰਾਜਨੀਤੀ ’ਤੇ ਬੁਰਾ ਅਸਰ ਪੈ ਰਿਹਾ ਹੈ। ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਛੇੜੀ ਜੰਗ ਦੇ ਸਿੱਟੇ ਵਜੋਂ ਊਰਜਾ ਦੇ ਖੇਤਰ ’ਚ ਸੰਕਟ ਦੇ ਬੱਦਲ ਮੰਡਰਾਅ ਰਹੇ ਹਨ ਤੇ ਮਹਿੰਗਾਈ, ਬੇਰੁਜ਼ਗਾਰੀ ਰਾਕੇਟ ਵਾਂਗ ਉਤਾਂਹ ਵੱਲ ਨੂੰ ਵਧਦੀ ਜਾ ਰਹੀ ਹੈ। ਸਾਡੀ ਮੌਜੂਦਾ ਸਰਕਾਰ ਦੀ ਵਿਦੇਸ਼ੀ ਨੀਤੀ ਨੇ ਅਜਿਹੇ ਦੇਸ਼ਾਂ ਨੂੰ ਮਿੱਤਰ ਬਣਾਉਣ ਦਾ ਜੋਖਮ ਲਿਆ ਹੈ, ਜੋ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ। ਅਮਰੀਕਾ ਦਾ ਨਾਟੋ ਦੇ ਮੈਂਬਰ ਦੇਸ਼ਾਂ ਨਾਲ ਮੌਜੂਦਾ ਵਿਵਹਾਰ ਇਸ ਦਾ ਪ੍ਰਮਾਣ ਹੈ।

ਜੰਗ ਦੌਰਾਨ ਧਾੜਵੀ ਅਮਰੀਕਾ-ਇਜ਼ਰਾਈਲ ਨਾਲ ਖੜ੍ਹ ਕੇ ਅਸੀਂ ਈਰਾਨ, ਰੂਸ ਵਰਗੇ ਦੇਸ਼ਾਂ ਤੋਂ ਦੁਸ਼ਮਣਾਂ ਵਰਗੀ ਦੂਰੀ ਬਣਾ ਲਈ ਹੈ। ਲਗਭਗ ਇਕ ਕਰੋੜ ਭਾਰਤੀ, ਜੋ ਖਾੜੀ ਦੇਸ਼ਾਂ ’ਚ ਰੋਟੀ-ਰੋਜ਼ੀ ਲਈ ਪ੍ਰਵਾਸ ਕਰੀ ਬੈਠੇ ਹਨ, ਦੀ ਸੁਰੱਖਿਆ ਲਈ ਸਾਡੇ ਦੇਸ਼ ਦੀ ਸਰਕਾਰ ਵੱਲੋਂ ਜੰਗਬੰਦੀ ਕਰਾਉਣ ਲਈ ਲੋੜੀਂਦੀ ਪਹਿਲਕਦਮੀ ਨਹੀਂ ਕੀਤੀ ਗਈ। ਅੰਤਰਰਾਸ਼ਟਰੀ ਮਾਮਲਿਆਂ ’ਚ ‘ਵਿਸ਼ਵ ਗੁਰੂ’ ਦਾ ਕਿਧਰੇ ਨਾਂ ਨਜ਼ਰ ਨਹੀਂ ਆ ਰਿਹਾ। ਆਉਣ ਵਾਲੇ ਦਿਨਾਂ ’ਚ ਜੇਕਰ ਇਸ ਜੰਗ ’ਤੇ ਬਰੇਕ ਨਹੀਂ ਲੱਗਦੀ ਤਾਂ ਭਾਰਤੀ ਲੋਕਾਂ ਦੀਆਂ ਮੁਸ਼ਕਲਾਂ ’ਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਤੋਂ ਅੱਖਾਂ ਬੰਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।

ਭਾਰਤੀ ਰੁਪਏ ਦੀ ਕਦਰ ਘਟਾਈ ਨੇ ਵਿਦੇਸ਼ੀ ਕਰਜ਼ਿਆਂ ਦੇ ਭਾਰ ਦੀ ਪੰਡ ਭਾਰੀ ਕਰ ਦਿੱਤੀ ਹੈ। ਵਿਦੇਸ਼ੀ ਵਪਾਰ ’ਚ ਅਸਾਵਾਂਪਨ ਵਧ ਗਿਆ ਹੈ। ਅਮੀਰ-ਗਰੀਬ ਦੇ ਵਧ ਰਹੇ ਭਿਆਨਕ ਪਾੜੇ ਬਾਰੇ ਸਿਰਫ ਸਰਕਾਰ ਵਿਰੋਧੀ ਦਲਾਂ ਵੱਲੋਂ ਹੀ ਚਿੰਤਾ ਨਹੀਂ ਪ੍ਰਗਟਾਈ ਜਾ ਰਹੀ, ਬਲਕਿ ਸੀ. ਰਘੂ ਰਾਜਨ ਵਰਗੇ ਸਰਮਾਏਦਾਰੀ ਪ੍ਰਬੰਧ ਦੇ ਹਮਾਇਤੀ ਅਰਥਸ਼ਾਸਤਰੀ ਵੀ ਅਮੀਰਾਂ-ਗਰੀਬਾਂ ’ਚ ਵਧ ਰਹੇ ਆਰਥਿਕ ਪਾੜੇ ਤੋਂ ਪੈਦਾ ਹੋਣ ਵਾਲੀ ਰਾਜਨੀਤਕ ਤੇ ਸਮਾਜਿਕ ਅਸਥਿਰਤਾ ਤੇ ਟਕਰਾਅ ਬਾਰੇ ਆਪਣੀ ਫਿਕਰਮੰਦੀ ਜ਼ਾਹਿਰ ਕਰ ਰਹੇ ਹਨ। ਕੱਚੇ ਤੇਲ ਦੀ ਆਮਦ ’ਚ ਆਈ ਕਮੀ ਤੇ ਭਵਿੱਖੀ ਅਨਿਸ਼ਚਿਤਤਾ ’ਚ ਹੋ ਰਹੇ ਵਾਧੇ ਨਾਲ ਹਜ਼ਾਰਾਂ ਛੋਟੇ ਤੇ ਦਰਮਿਆਨੇ ਸਨਅਤੀ ਅਦਾਰੇ ਬੰਦ ਹੋਣ ਨਾਲ ਲੱਖਾਂ ਮਜ਼ਦੂਰ ਆਪੋ ਆਪਣੇ ਪ੍ਰਾਂਤਾਂ ਨੂੰ ਬੇਰੁਜ਼ਗਾਰੀ ਦੀ ਮਾਰ ਝੱਲਣ ਲਈ ਵਾਪਸ ਪਰਤ ਰਹੇ ਹਨ।

ਖੇਤੀਬਾੜੀ ਦਾ ਧੰਦਾ, ਜੋ ਗਰੀਬ, ਛੋਟੇ ਤੇ ਦਰਮਿਆਨੇ ਦਰਜੇ ਦੇ ਕਿਸਾਨਾਂ ਲਈ ਪਹਿਲਾਂ ਹੀ ਘਾਟੇਬੰਦੀ ਦਾ ਸੌਦਾ ਬਣਿਆ ਹੋਇਆ ਹੈ, ਭਾਰਤ-ਅਮਰੀਕਾ ਦਰਮਿਆਨ ਹੋਏ ਸਮਝੌਤਿਆਂ ਨਾਲ ਹੋਰ ਵੀ ਚੌੜ ਚਪੱਟ ਹੋਣ ਵਾਲਾ ਹੈ। ਇਸ ਸਮਝੌਤੇ ਅੰਦਰ ਪ੍ਰਸਤਾਵਿਤ ਫਲਾਂ, ਸੁੱਕੇ ਮੇਵਿਆਂ, ਪਸ਼ੂਆਂ ਦੀ ਖੁਰਾਕ, ਮੱਕੇ ਤੇ ਇਸ ਤੋਂ ਤਿਆਰ ਕੀਤੇ ਤੇਲ ਦੀ ਆਮਦ ਨਾਲ ਭਾਰਤ ਦਾ ਕਿਸਾਨ ਇਨ੍ਹਾਂ ਵਸਤਾਂ ਦਾ ਮੰਡੀ ’ਚ ਕਿਵੇਂ ਮੁਕਾਬਲਾ ਕਰ ਸਕੇਗਾ? ਨੋਟ ਕਰਨ ਵਾਲੀ ਗੱਲ ਇਹ ਹੈ ਕਿ ਖੇਤੀਬਾੜੀ ਦਾ ਧੰਦਾ ਲਾਹੇਵੰਦਾ ਬਣਾਉਣ ਵਾਸਤੇ ਅਮਰੀਕਾ ਸਰਕਾਰ ਆਪਣੇ ਕਿਸਾਨਾਂ ਨੂੰ ਪ੍ਰਤੀ ਕਿਸਾਨ 6000 ਡਾਲਰ ਸਬਸਿਡੀ ਦਿੰਦੀ ਹੈ, ਜਦਕਿ ਭਾਰਤ ਸਰਕਾਰ ਸਿਰਫ 294 ਡਾਲਰ ਤੱਕ ਸੀਮਤ ਹੈ।

ਵਿਦੇਸ਼ੀ ਵਸਤਾਂ ਦੇ ਵੱਡੇ-ਵੱਡੇ ਹੱਟ ਜਿਸ ਮਾਤਰਾ ’ਚ ਖੁੱਲ੍ਹਦੇ ਜਾ ਰਹੇ ਹਨ, ਜਿੱਥੇ ਵਿਦੇਸ਼ੀ ਬ੍ਰਾਂਡਾਂ ਦਾ ਕੱਪੜਾ, ਹੋਰ ਵਰਤੋਂ ਦੀਆਂ ਚੀਜ਼ਾਂ ਤੇ ਖਾਧ ਪਦਾਰਥ ਵਿਕਣਗੇ, ਉਨ੍ਹਾਂ ਦਾ ਟਾਕਰਾ ਸਾਡੇ ਰੇਹੜੀਆਂ, ਖੋਖਿਆਂ ਤੇ ਛੋਟੀਆਂ ਦੁਕਾਨਾਂ ਵਾਲੇ ਦੁਕਾਨਦਾਰ ਕਿਵੇਂ ਕਰ ਸਕਣਗੇ? ਸਾਨੂੰ ਨੇੜ ਭਵਿੱਖ ਅੰਦਰ ਛੋਟੀਆਂ ਦੁਕਾਨਾਂ ਤੇ ਛੋਟੇ ਕਾਰੋਬਾਰੀਆਂ ਦੇ ਗੇਟਾਂ ’ਤੇ ਜੜ੍ਹੇ ਤਾਲਿਆਂ ਦੀ ਘਿਨਾਉਣੀ ਤਸਵੀਰ ਨਜ਼ਰ ਆ ਰਹੀ ਹੈ, ਜਿਵੇਂ ਕਿ ਮੈਕਸੀਕੋ, ਬ੍ਰਾਜ਼ੀਲ ਤੇ ਕਈ ਅਫਰੀਕੀ ਤੇ ਏਸ਼ੀਆਈ ਦੇਸ਼ਾਂ ’ਚ ਵਾਪਰਿਆ ਹੈ। ਅਫਸੋਸ ਹੈ ਕਿ ਇਹ ਕੌੜਾ ਸੱਚ ਹੁਕਮਰਾਨ ਮੋਦੀ ਸਰਕਾਰ ਨੂੰ ਨਹੀਂ ਦਿਸ ਰਿਹਾ। ਵਿਦੇਸ਼ੀ ਵਸਤਾਂ ਦੀ ਆਮਦ ਦਾ ਵਿਰੋਧ ਕਰਨ ਵਾਲਾ ਸੰਗਠਨ, ਆਰ. ਐੱਸ. ਐੱਸ., ਇਸ ਨਵੇਂ ਪ੍ਰਬੰਧ ਦਾ ਹਮਾਇਤੀ ਬਣ ਗਿਆ ਹੈ।

ਸਾਮਰਾਜ ਨਿਰਦੇਸ਼ਿਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੇ ਸ਼ਿਕਾਰ ਹੋਏ ਸੰਸਾਰ ਦੇ ਆਰਥਿਕ ਤੌਰ ’ਤੇ ਗਰੀਬ ਤੇ ਪੱਛੜੇ ਦੇਸ਼ਾਂ ਦੀ ਤਰਸਯੋਗ ਸਥਿਤੀ ਨੂੰ ਦੇਖਦਿਆਂ, ਸਾਨੂੰ ਆਪਣੇ ਦੇਸ਼ ਦੇ ਅਰਥਚਾਰੇ ਦੀ ਭਵਿੱਖੀ ਹਾਲਤ ਬਾਰੇ ਚਿੰਤਾ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਭਾਰਤ ਦੀ ਆਰਥਿਕਤਾ ਅੰਦਰ ਸਾਮਰਾਜ ਦੇ ਕੰਟਰੋਲ ਵਾਲੀਆਂ ਵਿੱਤੀ ਸੰਸਥਾਵਾਂ ਤੇ ਸਾਮਰਾਜ ਦੀਆਂ ਨਿਰਦੇਸ਼ਿਤ ਨਵ-ਉਦਾਰਵਾਦੀ ਆਰਥਿਕ ਨੀਤੀਆਂ ਦੀ ਜਕੜ ਵਧਦੀ ਜਾ ਰਹੀ ਹੈ, ਉਸ ਨਾਲ ਦੇਸ਼ ਨੂੰ ਨਵੀਂ ਕਿਸਮ ਦੀ ਗੁਲਾਮੀ, ਭਾਵ ਨਵ-ਬਸਤੀਵਾਦ ਦਾ ਦਰਦ ਝੱਲਣਾ ਪੈ ਸਕਦਾ ਹੈ। ਉਸ ਤੋਂ ਮੁਕਤੀ ਹਾਸਲ ਕਰਨ ਲਈ ਸਾਨੂੰ ਆਜ਼ਾਦੀ ਦੀ ਦੂਸਰੀ ਜੰਗ ਲੜਨੀ ਵੀ ਪੈ ਸਕਦੀ ਹੈ। ਇਹ ਜੰਗ ਬਿਨਾਂ ਸ਼ੱਕ ਪਹਿਲੇ ਲੜੇ ਗਏ ਆਜ਼ਾਦੀ ਸੰਗਰਾਮ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋਵੇਗੀ, ਕਿਉਂਕਿ ਭਾਰਤੀ ਸਮਾਜ ਦੀ ਫੌਲਾਦੀ ਏਕਤਾ ਨੂੰ ਸੱਜੇ-ਪੱਖੀ ਸ਼ਕਤੀਆਂ ਨੇ ਫਿਰਕੂ ਲੀਹਾਂ ’ਤੇ ਵੰਡ ਕੇ ਬਹੁਤ ਕਮਜ਼ੋਰ ਕਰ ਦਿੱਤਾ ਹੈ।

ਆਰ. ਐੱਸ. ਐੱਸ. ਦੇ ਮਿਥੇ ਨਿਸ਼ਾਨੇ ਧਰਮ ਆਧਾਰਿਤ ‘‘ਗੈਰ-ਲੋਕਰਾਜੀ ਹਿੰਦੂਤਵੀ ਰਾਜ’’ ਦੀ ਸਥਾਪਨਾ ਲਈ ਯਤਨਸ਼ੀਲ ਲੋਕ ਸਥਿਤੀ ਦੀ ਗੰਭੀਰਤਾ ਨੂੰ ਸਮਝ ਕੇ ਅਗਾਂਹਵਧੂ ਨਜ਼ਰੀਏ ਨਾਲ ਦਰਪੇਸ਼ ਮੁਸ਼ਕਲਾਂ ਦੇ ਹੱਲ ਦੇ ਉਪਾਅ ਕਰਨ ਦੀ ਬਜਾਏ ਸਥਿਤੀ ਨੂੰ ਹੋਰ ਗੁੰਝਲਦਾਰ ਤੇ ਤਰਸਯੋਗ ਬਣਾਉਣ ’ਚ ਮਸ਼ਰੂਫ ਹਨ। ਉਨ੍ਹਾਂ ਦਾ ਏਜੰਡਾ ‘ਅਨੇਕਤਾ ’ਚ ਏਕਤਾ’ ਦੇ ਸੰਕਲਪ ਨੂੰ ਖਤਮ ਕਰਕੇ ਵੱਖ-ਵੱਖ ਧਰਮਾਂ ’ਚ ਖਟਾਸ ਪੈਦਾ ਕਰਨ ਵਾਲਾ ਹੈ। ਜਾਤੀ-ਪਾਤੀ ਵਿਵਸਥਾ ਮਜ਼ਬੂਤ ਕਰਨ ਲਈ ‘ਮਨੂੰਵਾਦੀ’ ਵਿਚਾਰਧਾਰਾ ਨੂੰ ਮੁੜ ਆਗੂ ਸੀਟ ’ਤੇ ਬਿਠਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਅਗਾਂਹਵਧੂ ਤੇ ਖੱਬੇ-ਪੱਖੀ ਵਿਚਾਰਧਾਰਾ ਨੂੰ ਦੇਸ਼ ਦੇ ਦੁਸ਼ਮਣ ਦੱਸ ਕੇ ਉਨ੍ਹਾਂ ਵਿਰੁੱਧ ਨਫਰਤੀ ਪ੍ਰਚਾਰ ਵਿੱਢਿਆ ਜਾਣਾ ਅਸਲ ’ਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦਾ ਖਾਤਮਾ ਕਰਕੇ ਬਰਾਬਰਤਾ, ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦੇ ਮਾਨਵੀ ਫਲਸਫੇ ਦੇ ਜੜ੍ਹੀਂ ਤੇਲ ਦੇਣ ਦੇ ਬਰਾਬਰ ਹੈ, ਜਿਸ ਨੂੰ ਸੰਘ ਪਰਿਵਾਰ ਆਪਣਾ ‘ਪਵਿੱਤਰ ਫਰਜ਼’ ਸਮਝਣ ਦਾ ਭਰਮ ਪਾਲ ਰਿਹਾ ਹੈ। ਦੇਸ਼ ਦੇ ਅਨੇਕਾਂ ਹਿੱਸਿਆਂ ’ਚ ਇਲਾਕਾਈ, ਭਾਸ਼ਾਈ, ਧਾਰਮਿਕ ਤੇ ਸੱਭਿਆਚਾਰਕ ਵੱਖਰੇਵਿਆਂ ’ਤੇ ਅਾਧਾਰਿਤ ‘ਯੁੱਧ’ ਵਰਗੀ ਸਥਿਤੀ ਬਣੀ ਹੋਈ ਹੈ। ਦੇਸ਼ ਦੀ ਨਿਆਂਪਾਲਿਕਾ, ਸੰਵਿਧਾਨਕ ਸੰਸਥਾਵਾਂ, ਸਰਕਾਰੀ ਮਸ਼ੀਨਰੀ ਤੇ ਸੰਵਿਧਾਨਕ ਅਹੁਦਿਆਂ ਦੀ ਵਰਤੋਂ ਦੇਸ਼ ਦੇ ਸੰਵਿਧਾਨ ਅੰਦਰ ਦਰਜ ਧਾਰਾਵਾਂ ਅਨੁਸਾਰ ਨਿਰਪੱਖ ਰੂਪ ’ਚ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਬੇਵਿਸ਼ਵਾਸੀ, ਸ਼ੰਕਾਵਾਦੀ ਤੇ ਆਪਸੀ ਕੁੜੱਤਣ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕਰਾਜੀ ਵਿਵਸਥਾ ਸੰਕਟ ’ਚ ਘਿਰੀ ਹੋਈ ਹੈ।

ਜਦੋਂ ਦੇਸ਼ ਵਿਦੇਸ਼ੀ ਤੇ ਅੰਦਰੂਨੀ ਖਤਰਿਆਂ ਦੇ ਸਨਮੁੱਖ ਖੜ੍ਹਾ ਹੋਵੇ, ਤਦ ਸਾਡਾ ਸਾਰੇ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਸੌੜੇ ਤੇ ਫਿਰਕੂ ਦਾਅਰਿਆਂ ’ਚੋਂ ਬਾਹਰ ਨਿਕਲ ਕੇ ਦੇਸ਼ ਦੇ ਸੰਵਿਧਾਨ, ਅਗਾਂਹਵਧੂ ਸਮਾਜਿਕ ਤੇ ਧਰਮਨਿਰਪੱਖ ਕਦਰਾਂ-ਕੀਮਤਾਂ ਦੀ ਰਾਖੀ ਕਰਦਿਆਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਦਾ ਯਤਨ ਕਰੀਏ।

-ਮੰਗਤ ਰਾਮ ਪਾਸਲਾ

  • Economy
  • Countries
  • India
  • USA

ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ

NEXT STORY

Stories You May Like

  • indian selectors should keep an eye on mohsin khan  sanjay bangar
    ਮੋਹਸਿਨ ਖਾਨ 'ਤੇ ਭਾਰਤੀ ਚੋਣਕਾਰਾਂ ਦੀ ਹੋਣੀ ਚਾਹੀਦੀ ਹੈ ਨਜ਼ਰ : ਸੰਜੇ ਬਾਂਗਰ
  • future  water drop  save  cm rekha gupta
    ਭਵਿੱਖ ਵੱਲ ਦੇਖਦੇ ਹੋਏ ਸਾਨੂੰ ਪਾਣੀ ਦੀ ਹਰ ਬੂੰਦ ਬਚਾਉਣੀ ਪਵੇਗੀ : CM ਰੇਖਾ ਗੁਪਤਾ
  • life should not only be long but also active and respectable
    ਉਮਰ ਸਿਰਫ਼ ਲੰਬੀ ਨਹੀਂ, ਸਰਗਰਮ ਅਤੇ ਸਨਮਾਨਜਨਕ ਵੀ ਹੋਣੀ ਚਾਹੀਦੀ ਹੈ
  • important board meeting of sir ratan tata trust cancelled
    ਸਰ ਰਤਨ ਟਾਟਾ ਟਰਸਟ ਦੀ ਅਹਿਮ ਬੋਰਡ ਮੀਟਿੰਗ ਰੱਦ, ਟਾਟਾ ਸੰਨਜ਼ 'ਚ ਨਾਮਜ਼ਦਗੀਆਂ 'ਤੇ ਹੋਣੀ ਸੀ ਚਰਚਾ
  • the so called vips should listen to the voice of the common people
    ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
  • harbhajan singh heaps praise on csk  s young batsman
    'ਉਹ ਖਿਡਾਰੀ ਭਵਿੱਖ ਦਾ ਸਟਾਰ ਹੈ', ਹਰਭਜਨ ਸਿੰਘ ਨੇ ਕੀਤੀ CSK ਦੇ ਨੌਜਵਾਨ ਬੱਲੇਬਾਜ਼ ਦੀ ਕੀਤੀ ਰੱਜ ਕੇ ਸ਼ਲਾਘਾ
  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • the lives of those in need can be saved by donating
    ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
  • jalandhar new orders
    ਜਲੰਧਰ 'ਚ ਲੱਗ ਗਈਆਂ ਨਵੀਆਂ ਪਾਬੰਦੀਆਂ! ਹੁਣ 10 ਵਜੇ ਤੋਂ ਬਾਅਦ...
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
Trending
Ek Nazar
miscreants set fire to straw

ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਚੜ੍ਹਾ'ਤਾ ਦਿਨ, 45 ਟਰਾਲੀਆਂ ਤੂੜੀ ਨੂੰ ਲਾਈ ਅੱਗ,...

wife destroys house with her own hands

ਪੰਜਾਬ: ਪਤਨੀ ਨੇ ਆਪਣੇ ਹੱਥੀਂ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਪਤੀ ਨੂੰ...

rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

dinanagar municipal council takes action after high court s stricture

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • small businessmen on imports
      ਭਾਰਤ ਦੇ ਛੋਟੇ ਬਰਾਮਦਕਾਰ ਕੀ ਕਹਿੰਦੇ ਹਨ ਬਰਾਮਦ ਬਾਰੇ?
    • mothers day article
      ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ
    • rp singh amit shah india politics modern chanakya
      ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
    • finally trump and mamata had to bow to the constitution and the law
      ‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!
    • prototype fast breeder reactor
      ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ...
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • cyber   crime cases increasing in the country
      ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
    • bangal elections
      ਕਿਉਂ ਅਸਾਮ, ਪ. ਬੰਗਾਲ ’ਚ ਭਾਜਪਾ ਦੀ ਜਿੱਤ ਪੂਰੇ ਉੱਤਰ-ਪੂਰਬ ਲਈ ਮਾਅਨੇ ਰੱਖਦੀ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +