ਤ੍ਰਿਣਮੂਲ ਕਾਂਗਰਸ ਦੀ ਹਮਲਾਵਰ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਬਲਾਕ ’ਚ ਕੇਂਦਰੀ ਹਸਤੀ ਬਣ ਕੇ ਉਭਰ ਰਹੀ ਹੈ। ਭਾਜਪਾ ਵਿਰੁੱਧ ਉਸ ਦੀ ਨਿਡਰ ਰਣਨੀਤੀ ਅਤੇ ਅਗਵਾਈ ਦੀ ਖਾਹਿਸ਼ ਨੇ ਗੱਠਜੋੜ ਨੂੰ ਨਵੀਂ ਊਰਜਾ ਦਿੱਤੀ ਹੈ, ਪਰ ਨਾਲ ਹੀ ਇਸ ਵਿਚ ਪੇਚੀਦਗੀਆਂ ਵੀ ਪੈਦਾ ਕਰ ਦਿੱਤੀਆਂ ਹਨ। ਉਸਦੀ ਰਾਜਨੀਤਿਕ ਤਾਕਤ ਅਤੇ ਦ੍ਰਿੜ੍ਹਤਾ ਨੇ ਉਸ ਨੂੰ ਇਕ ਸੰਭਾਵੀ ਏਕਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਹੈ। ਹਾਲਾਂਕਿ, ਉਨ੍ਹਾਂ ਦੀਆਂ ਇੱਛਾਵਾਂ ਗੱਠਜੋੜ ਦੀ ਏਕਤਾ ਅਤੇ ਕਾਂਗਰਸ ਅਤੇ ਹੋਰ ਸਹਿਯੋਗੀਆਂ ਦੀ ਰਣਨੀਤੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ।
ਇੰਡੀਆ ਬਲਾਕ ਲਈ ਚੁਣੌਤੀਆਂ : ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗੱਠਜੋੜ ਵਜੋਂ ਇੰਡੀਆ ਬਲਾਕ ਨੂੰ ਏਕਤਾ ਬਣਾਈ ਰੱਖਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਮਮਤਾ ਦੀ ਲੀਡਰਸ਼ਿਪ ਦੀ ਹਮਲਾਵਰ ਦਾਅਵੇਦਾਰੀ ਵਿਆਪਕ ਚੁਣੌਤੀ ਦਾ ਪ੍ਰਤੀਕ ਹੈ, ਇਲਾਕਾਈ ਅਭਿਲਾਸ਼ਾਵਾਂ ਅਤੇ ਸਮੂਹਿਕ ਟੀਚਿਆਂ ਵਿਚਕਾਰ ਸੰਤੁਲਨ ਕਾਇਮ ਕਰਨਾ ਮੁਸ਼ਕਲ ਹੋਵੇਗਾ। ਮਮਤਾ ਦੀ ਅਗਵਾਈ ਦਾ ਦਾਅਵਾ ਹੋਰ ਖੇਤਰੀ ਨੇਤਾਵਾਂ, ਜਿਵੇਂ ਕਿ ਨਿਤੀਸ਼ ਕੁਮਾਰ, ਅਖਿਲੇਸ਼ ਯਾਦਵ ਅਤੇ ਅਰਵਿੰਦ ਕੇਜਰੀਵਾਲ ਨੂੰ ਦੂਰ ਕਰ ਸਕਦਾ ਹੈ, ਜੋ ਖੁਦ ਪ੍ਰਧਾਨ ਮੰਤਰੀ ਅਹੁਦੇ ਦੀ ਇੱਛਾ ਰੱਖਦੇ ਹਨ।
ਸਰਬਸੰਮਤੀ ਨਾਲ ਅਗਵਾਈ ਦੀ ਘਾਟ ਗੱਠਜੋੜ ਵਿਚ ਤਣਾਅ ਵਧਾ ਸਕਦੀ ਹੈ। 26 ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਹੱਲ ਗੱਠਜੋੜ ਦੀ ਏਕਤਾ ਲਈ ਸਭ ਤੋਂ ਵੱਡੀ ਪ੍ਰੀਖਿਆ ਹੋਵੇਗੀ। ਪੱਛਮੀ ਬੰਗਾਲ, ਪੰਜਾਬ ਅਤੇ ਦਿੱਲੀ ਵਰਗੇ ਰਾਜਾਂ ਵਿਚ, ਜਿੱਥੇ ਇਲਾਕਾਈ ਪਾਰਟੀਆਂ ਪ੍ਰਭਾਵਸ਼ਾਲੀ ਹਨ, ਕਾਂਗਰਸ ਨਾਲ ਗੱਲਬਾਤ ਵਿਵਾਦਪੂਰਨ ਹੋ ਸਕਦੀ ਹੈ। ਗੱਠਜੋੜ ਵਿਚ ਖੱਬੇਪੱਖੀ ਤੋਂ ਲੈ ਕੇ ਮੱਧਮਾਰਗੀ ਪਾਰਟੀਆਂ ਤੱਕ ਦੀਆਂ ਪਾਰਟੀਆਂ ਸ਼ਾਮਲ ਹਨ। ਇਨ੍ਹਾਂ ਵਿਚਾਰਧਾਰਕ ਵਖਰੇਵਿਆਂ ਨੂੰ ਸੰਤੁਲਿਤ ਕਰਨਾ ਅਤੇ ਭਾਜਪਾ ਵਿਰੁੱਧ ਇਕਸਾਰ ਬਿਰਤਾਂਤ ਤਿਆਰ ਕਰਨਾ ਔਖਾ ਕੰਮ ਹੋਵੇਗਾ।
ਭਾਜਪਾ ਦੇ ਵਿਸ਼ਾਲ ਚੋਣ ਤੰਤਰ ਦੇ ਖਿਲਾਫ ‘ਇੰਡੀਆ’ ਬਲਾਕ ਨੂੰ ਫੰਡ ਇਕੱਠਾ ਕਰਨ, ਮੁਹਿੰਮ ਚਲਾਉਣ ਅਤੇ ਭਾਜਪਾ ਦੇ ਵਿਆਪਕ ਪ੍ਰਭਾਵ ਦਾ ਮੁਕਾਬਲਾ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਗੱਠਜੋੜ ਨੂੰ ਯਕੀਨ ਦਿਵਾਉਣਾ ਹੋਵੇਗਾ ਕਿ ਇਹ ਭਾਜਪਾ ਦਾ ਸਥਿਰ ਬਦਲ ਪ੍ਰਦਾਨ ਕਰ ਸਕਦਾ ਹੈ। ਅਗਵਾਈ ਦੇ ਵਿਵਾਦ ਅਤੇ ਵਿਰੋਧੀ ਬਿਆਨ ਇਸਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਕਾਂਗਰਸ ’ਤੇ ਪ੍ਰਭਾਵ : ਮਮਤਾ ਦੀਆਂ ਖਾਹਿਸ਼ਾਂ ਕਾਂਗਰਸ ਲਈ ਵੱਡੀ ਚੁਣੌਤੀ ਹਨ, ਜੋ ਰਵਾਇਤੀ ਤੌਰ ’ਤੇ ਵਿਰੋਧੀ ਗੱਠਜੋੜਾਂ ਦਾ ਕੇਂਦਰ ਰਹੀ ਹੈ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੂੰ ਨਵੀਂ ਊਰਜਾ ਮਿਲੀ ਹੈ, ਪਰ ਉਹ ‘ਇੰਡੀਆ’ ਬਲਾਕ ਵਿਚ ਆਪਣਾ ਦਬਦਬਾ ਕਾਇਮ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਮਮਤਾ ਦਾ ਵਧਦਾ ਵੱਕਾਰ ਕਾਂਗਰਸ ਦੇ ਪ੍ਰਭਾਵ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ।
ਪੱਛਮੀ ਬੰਗਾਲ ਅਤੇ ਕੇਰਲ ਵਰਗੇ ਰਾਜਾਂ ਵਿਚ ਜਿੱਥੇ ਕਾਂਗਰਸ ਦਾ ਟੀ. ਐੱਮ. ਸੀ. ਅਤੇ ਖੱਬੀਆਂ ਪਾਰਟੀਆਂ ਨਾਲ ਸਿੱਧਾ ਮੁਕਾਬਲਾ ਹੈ, ਮਮਤਾ ਦੀਆਂ ਅਗਵਾਈ ਦੀਆਂ ਖਾਹਿਸ਼ਾਂ ਇਸ ਮੁਕਾਬਲੇਬਾਜ਼ੀ ਨੂੰ ਹੋਰ ਤੇਜ਼ ਕਰ ਸਕਦੀਆਂ ਹਨ।
ਫਿਰ ਵੀ, ਕਾਂਗਰਸ ਦੀ ਪੂਰੇ ਭਾਰਤ ਵਿਚ ਮੌਜੂਦਗੀ ਅਤੇ ਸੰਸਦੀ ਤਾਕਤ ਇਸ ਨੂੰ ਵਿਰੋਧੀ ਗੱਠਜੋੜ ਵਿਚ ਮਹੱਤਵਪੂਰਨ ਭੂਮਿਕਾ ਪ੍ਰਦਾਨ ਕਰਦੀ ਹੈ, ਪਰ ਮਮਤਾ ਦੀਆਂ ਇੱਛਾਵਾਂ ਉਸ ਨੂੰ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰਨ ਅਤੇ ਸਹਿਯੋਗੀਆਂ ਨਾਲ ਸਬੰਧਾਂ ਨੂੰ ਸੰਤੁਲਿਤ ਕਰਨ ਲਈ ਮਜਬੂਰ ਕਰ ਸਕਦੀਆਂ ਹਨ।
ਮਮਤਾ ਦੀਆਂ ਖਾਹਿਸ਼ਾਂ ਦਾ ਪ੍ਰਭਾਵ : ਇਕ ਪਾਸੇ, ਮਮਤਾ ਦੀ ਹਮਲਾਵਰ ਦਾਅਵੇਦਾਰੀ, ਇਕ ਪਾਸੇ ਉਸ ਦੀ ਗਤੀਸ਼ੀਲਤਾ ਅਤੇ ਇਲਾਕਾਈ ਨੇਤਾਵਾਂ ਨੂੰ ਇਕਜੁੱਟ ਕਰਨ ਦੀ ਯੋਗਤਾ ਗੱਠਜੋੜ ਦੀ ਤਾਕਤ ਵਧਾ ਸਕਦੇ ਹਨ, ਦੂਜੇ ਪਾਸੇ, ਉਸ ਦੀਆਂ ਸਪੱਸ਼ਟ ਇੱਛਾਵਾਂ ਮੁੱਖ ਸਹਿਯੋਗੀਆਂ ਨੂੰ ਦੂਰ ਕਰ ਸਕਦੀਆਂ ਹਨ ਅਤੇ ਵਿਰੋਧੀ ਏਕਤਾ ਨੂੰ ਤੋੜ ਸਕਦੀਆਂ ਹਨ।
ਇਸ ਦੇ ਨਾਲ ਹੀ ਮਮਤਾ ਦੀ ਅਗਵਾਈ ’ਚ ਇਲਾਕਾਈ ਪਾਰਟੀਆਂ ਨੂੰ ਹੋਰ ਵੀ ਜ਼ੋਰਦਾਰ ਭੂਮਿਕਾ ਮਿਲ ਸਕਦੀ ਹੈ। ਉਨ੍ਹਾਂ ਦੀ ਅਗਵਾਈ ਸ਼ੈਲੀ ਉਨ੍ਹਾਂ ਰਾਜਾਂ ਵਿਚ ਗੱਠਜੋੜ ਦੇ ਭਾਜਪਾ ਵਿਰੋਧੀ ਏਜੰਡੇ ਨੂੰ ਤਿੱਖਾ ਕਰ ਸਕਦੀ ਹੈ ਜਿੱਥੇ ਇਲਾਕਾਈ ਪਾਰਟੀਆਂ ਦਾ ਪ੍ਰਭਾਵ ਹੈ। ਹਾਲਾਂਕਿ, ਮਮਤਾ ਦੀ ਅਗਵਾਈ ਦਾ ਦਾਅਵਾ ਹੋਰ ਨੇਤਾਵਾਂ ਦੇ ਵਿਰੋਧ ਨੂੰ ਭੜਕਾ ਸਕਦਾ ਹੈ, ਜਿਸ ਨਾਲ ਗੱਠਜੋੜ ਦੀ ਏਕਤਾ ਕਮਜ਼ੋਰ ਹੋ ਸਕਦੀ ਹੈ।
ਜੇ ਕਾਂਗਰਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਹ ਵੱਧ ਟਕਰਾਅ ਭਰਿਆ ਰਵੱਈਆ ਅਪਣਾ ਸਕਦੀ ਹੈ, ਿਜਸ ਨਾਲ ਪ੍ਰਮੁੱਖ ਰਾਜਾਂ ’ਚ ਵਿਰੋਧੀ ਧਿਰ ਰਣਨੀਤੀਆਂ ’ਚ ਖਿੰਡਾਅ ਹੋ ਸਕਦਾ ਹੈ।
ਮਮਤਾ ਬੈਨਰਜੀ ਨੇ ਲਗਾਤਾਰ ਸਾਬਤ ਕੀਤਾ ਹੈ ਕਿ ਉਹ ਭਾਜਪਾ ਨੂੰ ਚੁਣੌਤੀ ਦੇਣ ਦੇ ਸਮਰੱਥ ਹੈ। 2021 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਉਸਦੀ ਨਿਰਣਾਇਕ ਜਿੱਤ ਇਕ ਅਹਿਮ ਮੋੜ ਸੀ, ਜਿਸ ਨੇ ਭਾਜਪਾ ਦੇ ਵਿਰੁੱਧ ਉਸਦੇ ਮਜ਼ਬੂਤ ਅਕਸ ਨੂੰ ਸਥਾਪਿਤ ਕੀਤਾ। ਉਨ੍ਹਾਂ ਦੀ ਅਗਵਾਈ ਸ਼ੈਲੀ, ਜੋ ਜ਼ਮੀਨੀ ਪੱਧਰ ’ਤੇ ਸਰਗਰਮੀ, ਮਜ਼ਬੂਤ ਭਾਜਪਾ-ਵਿਰੋਧੀ ਭਾਸ਼ਣਾਂ ਅਤੇ ਇਲਾਕਾਈ ਨੇਤਾ ਵਜੋਂ ਰਾਸ਼ਟਰੀ ਅਪੀਲ ਨਾਲ ਚਿੰਨ੍ਹਿਤ ਹੈ, ਨੇ ‘ਇੰਡੀਆ’ ਬਲਾਕ ਦੀ ਅਗਵਾਈ ਕਰਨ ਦੀ ਉਸ ਦੀ ਅਭਿਲਾਸ਼ਾ ਨੂੰ ਬਲ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਚਿਹਰੇ ਵਜੋਂ ਪੇਸ਼ ਕਰ ਕੇ ਮਮਤਾ ਆਪਣੀ ਅਗਵਾਈ ਹੇਠ ਇਲਾਕਾਈ ਆਗੂਆਂ ਨੂੰ ਸੰਗਠਿਤ ਕਰਨਾ ਚਾਹੁੰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਨਿਤੀਸ਼ ਕੁਮਾਰ, ਅਰਵਿੰਦ ਕੇਜਰੀਵਾਲ ਅਤੇ ਊਧਵ ਠਾਕਰੇ ਵਰਗੇ ਨੇਤਾਵਾਂ ਨਾਲ ਸੰਪਰਕ ਕਰ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਗੱਠਜੋੜ ਵਿਚ ਕਾਂਗਰਸ ਨੂੰ ਪਛਾੜਨ ਦੀ ਤਿਆਰੀ ਕਰ ਰਹੀ ਹੈ।
ਅਗਾਂਹ ਦਾ ਰਾਹ : ਭਾਜਪਾ ਦੇ ਖਿਲਾਫ ਆਪਣੇ ਆਪ ਨੂੰ ਇਕ ਭਰੋਸੇਯੋਗ ਬਦਲ ਵਜੋਂ ਪੇਸ਼ ਕਰਨ ਲਈ, ‘ਇੰਡੀਆ’ ਬਲਾਕ ਨੂੰ ਲੀਡਰਸ਼ਿਪ ਦੇ ਮੁੱਦੇ ਨੂੰ ਵਿਹਾਰਕਤਾ ਅਤੇ ਆਪਸੀ ਸਤਿਕਾਰ ਨਾਲ ਸੁਲਝਾਉਣਾ ਹੋਵੇਗਾ, ਸਮੂਹਿਕ ਟੀਚਿਆਂ ਨੂੰ ਵਿਅਕਤੀਗਤ ਇੱਛਾਵਾਂ ਤੋਂ ਉੱਪਰ ਰੱਖਣਾ ਪਵੇਗਾ।
ਗੱਠਜੋੜ ਨੂੰ ਜਲਦਬਾਜ਼ੀ ਵਿਚ ਕਿਸੇ ਇਕ ਨੇਤਾ ਨੂੰ ਅੱਗੇ ਵਧਾਉਣ ਦੀ ਬਜਾਏ ਸਮੂਹਿਕ ਅਗਵਾਈ ’ਤੇ ਜ਼ੋਰ ਦੇਣਾ ਚਾਹੀਦਾ ਹੈ। ਅਜਿਹਾ ਬਿਰਤਾਂਤ ਬਣਾਉਣਾ ਜੋ ਵੋਟਰਾਂ ਨਾਲ ਜੁੜ ਸਕੇ ਅਤੇ ਜੋ ਸ਼ਾਸਨ, ਆਰਥਿਕ ਨੀਤੀਆਂ ਅਤੇ ਸਮਾਜਿਕ ਨਿਆਂ ’ਤੇ ਕੇਂਦ੍ਰਿਤ ਹੋਵੇ, ਬਹੁਤ ਜ਼ਰੂਰੀ ਹੈ। ਭਾਜਪਾ ਦੇ ਬਿਰਤਾਂਤ ਦਾ ਮੁਕਾਬਲਾ ਕਰਨ, ਇਸ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਨ ਅਤੇ ਭਾਰਤ ਦੇ ਭਵਿੱਖ ਲਈ ਇਕ ਦ੍ਰਿਸ਼ ਪੇਸ਼ ਕਰਨ ਲਈ ਇਕ ਵਿਸ਼ਾਲ ਮੁਹਿੰਮ ਦੀ ਲੋੜ ਹੋਵੇਗੀ।
ਸਮੁੱਚੇ ਤੌਰ ’ਤੇ, ਮਮਤਾ ਬੈਨਰਜੀ ਦੀ ‘ਇੰਡੀਆ’ ਬਲਾਕ ਦੀ ਅਗਵਾਈ ਕਰਨ ਦੀ ਲਾਲਸਾ ਉਸ ਦੀ ਰਾਜਨੀਤਿਕ ਸੂਝ ਅਤੇ ਦ੍ਰਿੜ੍ਹਤਾ ਨੂੰ ਦਰਸਾਉਂਦੀ ਹੈ। ਜਿੱਥੇ ਉਨ੍ਹਾਂ ਦੀ ਅਗਵਾਈ ਗੱਠਜੋੜ ਨੂੰ ਨਵੀਂ ਊਰਜਾ ਦੇ ਸਕਦੀ ਹੈ, ਉੱਥੇ ਇਹ ਅੰਦਰੂਨੀ ਫੁੱਟ ਵੀ ਵਧਾ ਸਕਦੀ ਹੈ। ਇਸ ਗੁੰਝਲਦਾਰ ਸਮੀਕਰਨ ਨੂੰ ਨੈਵੀਗੇਟ ਕਰਨਾ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਲਈ ਸਿਆਸੀ ਪਰਿਪੱਕਤਾ ਦੀ ਪ੍ਰੀਖਿਆ ਹੋਵੇਗੀ।
ਕੇ. ਐੱਸ. ਤੋਮਰ
ਵਿਸ਼ਵ ਧਿਆਨ ਦਿਵਸ : ਸਵੈ-ਬੋਧ ਅਤੇ ਵਿਸ਼ਵ ਸ਼ਾਂਤੀ ਵੱਲ ਇਕ ਕਦਮ
NEXT STORY