Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 01, 2025

    8:05:56 PM

  • transgenders create havoc in the hospital

    ਹਸਪਤਾਲ 'ਚ ਕਿੰਨਰਾਂ ਦਾ ਤਾਂਡਵ! ਅਰਧ ਨੰਗਨ ਹੋ ਕੇ...

  • punjab meteorological department s big forecast weather

    ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ...

  • aamdeep kaur appointed state president of punjab women s wing by aap

    ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ...

  • ipl 2025 punjab wins the toss and invites mumbai to bat see playing 11

    IPL 2025 : ਪੰਜਾਬ ਨੇ ਟਾਸ ਜਿੱਤ ਮੁੰਬਈ ਨੂੰ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰੱਖੜੀ ’ਤੇ ਕਈ ਭੈਣਾਂ-ਭਰਾਵਾਂ ਦੀ ਦਰਦਨਾਕ ਮੌਤ, ਖੁਸ਼ੀਆਂ ਦੀ ਥਾਂ ਸੋਗ ਦਾ ਪਰਛਾਵਾਂ

BLOG News Punjabi(ਬਲਾਗ)

ਰੱਖੜੀ ’ਤੇ ਕਈ ਭੈਣਾਂ-ਭਰਾਵਾਂ ਦੀ ਦਰਦਨਾਕ ਮੌਤ, ਖੁਸ਼ੀਆਂ ਦੀ ਥਾਂ ਸੋਗ ਦਾ ਪਰਛਾਵਾਂ

  • Edited By Harpreet Singh,
  • Updated: 20 Aug, 2024 03:54 AM
Blog
many brothers and sisters died on the day of rakhi
  • Share
    • Facebook
    • Tumblr
    • Linkedin
    • Twitter
  • Comment

ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਖੁਸ਼ੀ ਦਾ ਤਿਉਹਾਰ ਹੈ ਪਰ ਇਨ੍ਹਾਂ ਦਿਨਾਂ ਦੌਰਾਨ ਹੀ ਕੁਝ ਅਜਿਹੀਆਂ ਦਰਦਨਾਕ ਘਟਨਾਵਾਂ ਵਾਪਰੀਆਂ, ਜਿਸ ਨਾਲ ਸਬੰਧਤ ਪਰਿਵਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਕਈ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੇ ਬਿਨਾਂ ਹੀ ਅਤੇ ਕਈ ਭਰਾ ਰੱਖੜੀ ਬੰਨ੍ਹਵਾਉਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ। ਪਿਛਲੇ 4 ਦਿਨਾਂ ਦੀਆਂ ਅਜਿਹੀਆਂ ਹੀ ਘਟਨਾਵਾਂ ਹੇਠਾਂ ਦਰਜ ਹਨ :

* 16 ਅਗਸਤ ਨੂੰ ਸੀਕਰ (ਰਾਜਸਥਾਨ) ’ਚ ਛੱਤ ਤੋਂ ਡਿੱਗਣ ਨਾਲ ਇਕ ਲੜਕੀ ਦੇ ਇਕਲੌਤੇ ਭਰਾ ਆਦਿਤਿਆ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਆਦਿਤਿਆ ਨੂੰ ‘ਬ੍ਰੇਨ ਡੈੱਡ’ ਐਲਾਨੇ ਜਾਣ ਤੋਂ ਬਾਅਦ ਦੁਖੀ ਪਰਿਵਾਰ ਨੇ ਦੁੱਖ ਦੀ ਇਸ ਘੜੀ ਵਿਚ ਵੀ ਉਸਦਾ ਲੀਵਰ, ਦਿਲ ਅਤੇ ਸਰੀਰ ਦੇ ਹੋਰ ਅੰਗ ਦਾਨ ਕਰਨ ਦਾ ਐਲਾਨ ਕੀਤਾ ਹੈ।

*17 ਅਗਸਤ ਨੂੰ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਸੀਕਰ ਤੋਂ ਨਾਰਨੌਲ (ਹਰਿਆਣਾ) ਆ ਰਹੇ ਸ਼ੇਖਰ ਨਾਂ ਦੇ ਨੌਜਵਾਨ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।

* 18 ਅਗਸਤ ਨੂੰ ਨਾਲੰਦਾ (ਬਿਹਾਰ) ਤੋਂ ਬੁਰਾੜੀ ਸਥਿਤ ਆਪਣੇ ਮਾਪਿਆਂ ਦੇ ਘਰ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਨਵੀਂ ਦਿੱਲੀ ਆਈ ਬੌਬੀ ਨਾਂ ਦੀ ਔਰਤ ਅਤੇ ਉਸ ਦੇ ਭਤੀਜੇ ਦੇ ਮੋਟਰਸਾਈਕਲ ਨੂੰ ਵਜ਼ੀਰਾਬਾਦ ਫਲਾਈਓਵਰ ’ਤੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬੌਬੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

*18 ਅਗਸਤ ਨੂੰ ਹੀ ਔਰੰਗਾਬਾਦ (ਬਿਹਾਰ) ਦੇ ਪਿੰਡ ‘ਲਭਰੀ ਪਰਸਾਵਾ’ ਨੇੜੇ ਇਕ ਪਰਿਵਾਰ ਨੂੰ ਰੱਖੜੀ ਦੀ ਖਰੀਦਦਾਰੀ ਕਰ ਕੇ ਵਾਪਸ ਆ ਰਹੇ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਮਾਂ-ਧੀ ਦੀ ਮੌਤ ਹੋ ਗਈ ਜਦਕਿ ਉਸ ਦੀ ਦੂਸਰੀ ਧੀ ਅਤੇ ਮੋਟਰਸਾਈਕਲ ਚਲਾ ਰਿਹਾ ਦਿਓਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

*18 ਅਗਸਤ ਨੂੰ ਹੀ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ‘ਬੇਲਵਾਨੀਆ’ ’ਚ ਆਪਣੇ ਸਹੁਰੇ ਘਰ ਤੋਂ ਮਾਪਿਆਂ ਦੇ ਘਰ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਨਿਕਲੀ ‘ਸੋਨਾ ਦੇਵੀ’ ਨਾਂ ਦੀ ਔਰਤ ਦੀ ਪਿੰਡ ’ਚ ਬਣੇ ‘ਚੈੱਕ ਡੈਮ’ ਨੂੰ ਪਾਰ ਕਰਦੇ ਸਮੇਂ ਅਚਾਨਕ ਆਏ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ।

* 18 ਅਗਸਤ ਨੂੰ ਹੀ ਸਾਗਰ (ਮੱਧ ਪ੍ਰਦੇਸ਼) ਵਿਚ ਇਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਪਣੇ ਪਤੀ ਅਤੇ ਬੱਚਿਆਂ ਸਮੇਤ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇਕ ਔਰਤ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ।

*18 ਅਗਸਤ ਨੂੰ ਹੀ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ’ਚ ਆਪਣੀ ਭੈਣ ਨੂੰ ਸਹੁਰਿਆਂ ਤੋਂ ਆਪਣੇ ਘਰ ਲੈ ਕੇ ਜਾ ਰਹੇ ਯੋਗਿੰਦਰ ਨਾਂ ਦੇ ਨੌਜਵਾਨ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਅਤੇ ਉਸ ਦੇ ਦੋਸਤ ਅਨਿਲ ਦੀ ਮੌਤ ਹੋ ਗਈ।

* 18 ਅਗਸਤ ਨੂੰ ਨਗਰ ਬਾਜ਼ਾਰ (ਉੱਤਰ ਪ੍ਰਦੇਸ਼) ਵਿਚ ਇਕ ਮੋਟਰਸਾਈਕਲ ਨੂੰ ਇਕ ਤੇਜ਼ ਰਫਤਾਰ ਵਾਹਨ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ’ਤੇ ਸਵਾਰ ਆਪਣੇ ਭਤੀਜੇ ਦੁਰਗੇਸ਼ ਨਾਲ ਰੱਖੜੀ ਦਾ ਸਾਮਾਨ ਖਰੀਦਣ ਜਾ ਰਹੀ ਔਰਤ ‘ਮੋਨਾ ਦੇਵੀ’ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਗੰਭੀਰ ਜ਼ਖ਼ਮੀ ਹੋ ਗਿਆ।

*18 ਅਗਸਤ ਨੂੰ ਹੀ ਸਮਸਤੀਪੁਰ (ਬਿਹਾਰ) ’ਚ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਪਣੇ ਪਤੀ ਨਾਲ ਰੱਖੜੀ ਲੈਣ ਜਾ ਰਹੀ ਅੌਰਤ ਸੁਸ਼ਮਾ ਦੇ ਪਤੀ ਦੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ’ਚ ਜ਼ਖਮੀ ਸੁਸ਼ਮਾ ਦੀ ਜਾਨ ਬਚਾਉਣ ਲਈ ਉਸ ਦੀ ਲੱਤ ਕੱਟਣੀ ਪਵੇਗੀ।

* 18 ਅਗਸਤ ਨੂੰ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਹਾਜੀਪੁਰ (ਬਿਹਾਰ) ਤੋਂ ਰੇਲਗੱਡੀ ਰਾਹੀਂ ਵੈਸ਼ਾਲੀ ਜਾ ਰਹੀ ਔਰਤ 'ਮੁੰਨੀ ਦੇਵੀ' ਦੀ ਰੇਲਗੱਡੀ ਤੋਂ ਡਿੱਗਣ ਨਾਲ ਮੌਤ ਹੋ ਗਈ।

* 18 ਅਗਸਤ ਨੂੰ ਹੀ ਕਰਨਾਲ (ਹਰਿਆਣਾ) ’ਚ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇਕ ਔਰਤ ਮਨਜੀਤ ਅਤੇ ਉਸ ਦੇ ਪਤੀ ਮੰਗਾ ਸਿੰਘ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਗਲਤ ਸਾਈਡ ਤੋਂ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ।

*18 ਅਗਸਤ ਨੂੰ ਹੀ ਗੰਗਾ ਪ੍ਰਸਾਦ ਜੋ ਕਿ ਆਪਣੀ ਭੈਣ ਦੇ ਘਰ ਗਰਿਆਬੰਦ (ਛੱਤੀਸਗੜ੍ਹ) ਵਿਖੇ ਰੱਖੜੀ ਬੰਨ੍ਹਵਾਉਣ ਲਈ ‘ਧਮਤਰੀ’ ਜਾਣ ਲਈ ਬੱਸ ’ਚ ਸਵਾਰ ਹੋ ਰਿਹਾ ਸੀ, ਨੂੰ ਪਿੱਛੇ ਤੋਂ ਇਕ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਗੰਭੀਰ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।

* 18 ਅਗਸਤ ਨੂੰ ਹੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਤੋਂ ਅਲੀਗੜ੍ਹ ਰੱਖੜੀ ਬੰਨ੍ਹ ਕੇ ਪਰਤ ਰਹੇ ਇਕੋ ਪਰਿਵਾਰ ਦੇ 7 ਮੈਂਬਰਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।

*18 ਅਗਸਤ ਨੂੰ ਹੀ ਗੁਰਾਇਆ (ਪੰਜਾਬ) ਦੇ ਪਿੰਡ ਰੁੜਕਾ ਕਲਾਂ ਵਿਚ ਰੱਖੜੀ ਬੰਨ੍ਹਵਾਉਣ ਆਏ ਦੋ ਭੈਣਾਂ ਦੇ ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

* 19 ਅਗਸਤ ਨੂੰ ਸਾਊਂਘਾਟ (ਉੱਤਰ ਪ੍ਰਦੇਸ਼) ਦੇ ‘ਵਾਲਟਰਗੰਜ’ ’ਚ ਆਪਣੇ ਜੇਠ ਦੇ ਬੇਟੇ ਹਿਮਾਂਸ਼ੂ ਨਾਲ ਮੋਟਰਸਾਈਕਲ ’ਤੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਅਨੁਰਾਧਾ ਨਾਂ ਦੀ ਔਰਤ ਦੀ ਸੜਕ ਹਾਦਸੇ ’ਚ ਮੌਤ ਹੋ ਗਈ।

ਇਹ ਘਟਨਾਵਾਂ ਦੁਖਦਾਈ ਹਨ ਪਰ ਇਨ੍ਹਾਂ ਵਿਚ ਦੂਜਿਆਂ ਦੇ ਨਾਲ-ਨਾਲ ਵਾਹਨ ਚਲਾਉਣ ’ਚ ਕੁਝ ਆਪਣੀਆਂ ਗਲਤੀਆਂ ਵੀ ਸ਼ਾਮਲ ਹੋਣਗੀਆਂ। ਇਸ ਲਈ ਅਜਿਹੇ ਮੌਕਿਆਂ ’ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਘੱਟੋ- ਘੱਟ ਅਗਲੇ ਸਾਲ ਆਉਣ ਵਾਲੀ ਰੱਖੜੀ ਦੇ ਤਿਉਹਾਰ ’ਤੇ ਅਜਿਹਾ ਕੁਝ ਨਾ ਹੋਵੇ ਅਤੇ ਸਾਡੀਆਂ ਸਾਰੀਆਂ ਭੈਣਾਂ ਅਤੇ ਭਰਾ ਸੁਰੱਖਿਅਤ ਰਹਿਣ।

-ਵਿਜੇ ਕੁਮਾਰ

  • Rakhi
  • Brother
  • Sister
  • Relationships

ਯੂ.ਪੀ. ਦੇ ਬਰੇਲੀ ਦਾ ਇਕ ਸੀਰੀਅਲ ਕਿਲਰ

NEXT STORY

Stories You May Like

  • multi vehicle collision
    ਹਾਈਵੇਅ 'ਤੇ ਕਈ ਵਾਹਨਾਂ ਦੀ ਟੱਕਰ, 12 ਲੋਕਾਂ ਦੀ ਮੌਤ
  • heavy rain and storm
    ਤੇਜ਼ ਮੀਂਹ-ਤੂਫਾਨ ਨੇ ਮਚਾਈ ਤਬਾਹੀ, ਦੋ ਲੋਕਾਂ ਤੇ ਕਈ ਜਾਨਵਰਾਂ ਦੀ ਹੋਈ ਦਰਦਨਾਕ ਮੌਤ
  • bullet fired from uncle  s gun during wedding ceremony
    ਵਿਆਹ ਸਮਾਗਮ ਦੌਰਾਨ ਮਾਮੇ ਦੀ ਬੰਦੂਕ 'ਚੋਂ ਚੱਲੀ ਗੋਲੀ, ਭਾਣਜੇ ਦੀ ਦਰਦਨਾਕ ਮੌਤ
  • tricolor flag pole falls on young man due to thunderstorm in jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਨੇ ਉਜਾੜਿਆ ਘਰ, ਤਿਰੰਗੇ ਦਾ ਪੋਲ ਨੌਜਵਾਨ ’ਤੇ ਡਿੱਗਿਆ, ਦਰਦਨਾਕ ਮੌਤ
  • three sisters drowned in deep water
    ਨਦੀ 'ਚੋਂ ਮਿੱਟੀ ਲੈਣ ਗਈਆਂ ਤਿੰਨ ਸਕੀਆਂ ਭੈਣਾਂ ਦੀ ਡੂੰਘੇ ਪਾਣੀ 'ਚ ਡੁੱਬਣ ਨਾਲ ਮੌਤ
  • big breaking  road accident in bathinda
    Big Breaking! ਦੇਰ ਸ਼ਾਮ ਵਾਪਰਿਆ ਸੜਕੀ ਹਾਦਸਾ, ਦੋ ਔਰਤਾਂ ਸਣੇ ਤਿੰਨ ਦੀ ਦਰਦਨਾਕ ਮੌਤ
  • man death case
    ਤਲਵੰਡੀ ਸਾਬੋ ਵਿਖੇ ਵਾਪਰਿਆ ਦਰਦਨਾਕ ਹਾਦਸਾ, ਵਿਅਕਤੀ ਦੀ ਮੌਕੇ 'ਤੇ ਹੀ ਮੌਤ
  • brothers died bathing in a pond
    ਤਲਾਬ 'ਚ ਨਹਾਉਂਦੇ ਸਮੇਂ ਦੋ ਸਕੇ ਭਰਾਵਾਂ ਦੀ ਮੌਤ, ਮਚੀ ਹਫੜਾ-ਦਫੜੀ
  • punjab meteorological department s big forecast weather
    ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਮੀਂਹ ਨੂੰ ਲੈ ਕੇ...
  • today  s top 10 news
    'ਆਪ' ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਤੇ ਪਾਕਿ PM ਦਾ ਵੱਡਾ...
  • fard kendra employees wrote a letter to the government  put forward this demand
    ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਲਿਖਿਆ ਗਿਆ ਪੱਤਰ, ਰੱਖੀ ਇਹ ਮੰਗ
  • aamdeep kaur appointed state president of punjab women s wing by aap
    ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ,...
  • inspector harpreet kaur arrested in corruption case sent to jail for 14 days
    ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਇੰਸਪੈਕਟਰ ਹਰਪ੍ਰੀਤ ਕੌਰ ਨੂੰ 14 ਦਿਨਾਂ ਲਈ...
  • after mla raman arora improvement trust on the radar of vigilance department
    MLA ਰਮਨ ਅਰੋੜਾ ਤੋਂ ਬਾਅਦ ਵਿਜੀਲੈਂਸ ਦੇ ਰਾਡਾਰ ’ਤੇ ਹੋਵੇਗਾ ਜਲੰਧਰ ਦਾ ਇਹ ਟਰੱਸਟ
  • now drug smugglers in punjab will be tracked 24 hours a day
    ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ...
  • surprising revelation about mla raman arora
    MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ,...
Trending
Ek Nazar
punjab meteorological department s big forecast weather

ਪੰਜਾਬ 'ਚ 3 ਜੂਨ ਤੱਕ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ, ਮੀਂਹ ਨੂੰ ਲੈ ਕੇ...

people died celebrating champions league win

ਫਰਾਂਸ: ਚੈਂਪੀਅਨਜ਼ ਲੀਗ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਦੋ ਲੋਕਾਂ ਦੀ ਮੌਤ

afghanistan welcomes pakistan decision

ਅਫਗਾਨਿਸਤਾਨ ਨੇ ਪਾਕਿਸਤਾਨ ਦੇ ਫੈਸਲੇ ਦਾ ਕੀਤਾ ਸਵਾਗਤ

russia attacks ukrainian military training center

ਰੂਸ ਵੱਲੋਂ ਯੂਕ੍ਰੇਨ ਦੇ ਫੌਜੀ ਸਿਖਲਾਈ ਕੇਂਦਰ 'ਤੇ ਹਮਲਾ, ਮਾਰੇ ਗਏ 12 ਸੈਨਿਕ

china accuses us of provoking cold war

ਚੀਨ ਨੇ ਅਮਰੀਕਾ 'ਤੇ ਸ਼ੀਤਯੁੱਧ ਉਕਸਾਉਣ ਦਾ ਲਗਾਇਆ ਦੋਸ਼

serious allegations against sheikh hasina

ਸ਼ੇਖ ਹਸੀਨਾ 'ਤੇ ਲੱਗੇ ਗੰਭੀਰ ਦੋਸ਼

aamdeep kaur appointed state president of punjab women s wing by aap

ਵੱਡੀ ਖ਼ਬਰ: 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ,...

us statement on conflict between russia and ukraine

ਰੂਸ ਅਤੇ ਯੂਕ੍ਰੇਨ ਵਿਚਾਲੇ ਟਕਰਾਅ 'ਤੇ ਅਮਰੀਕਾ ਦਾ ਅਹਿਮ ਬਿਆਨ

fire at hospital

ਹਸਪਤਾਲ 'ਚ ਅੱਗ ਲੱਗਣ ਮਗਰੋਂ ਫੈਲਿਆ ਧੂੰਆਂ, ਤਿੰਨ ਮਰੀਜ਼ਾਂ ਦੀ ਮੌਤ

now drug smugglers in punjab will be tracked 24 hours a day

ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ...

job saved despite embarrassing behavior on flight

ਫਲਾਈਟ 'ਚ ਸ਼ਰਮਨਾਕ ਹਰਕਤ ਕਰਨ ਦੇ ਬਾਵਜੂਦ ਬਚੀ 10 ਲੱਖ ਡਾਲਰ ਦੀ ਜੌਬ

surprising revelation about mla raman arora

MLA ਰਮਨ ਅਰੋੜਾ ਬਾਰੇ ਹੈਰਾਨੀਜਨਕ ਖ਼ੁਲਾਸਾ, ਰੇਹੜੀ ਵਾਲਿਆਂ ਤੋਂ ਵੀ ਵਸੂਲੇ ਪੈਸੇ,...

kamil idris sworn in

ਕਾਮਿਲ ਇਦਰੀਸ ਨੇ ਸੂਡਾਨ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

money raised to help family of gujarati man

ਅਮਰੀਕਾ ‘ਚ ਮਾਰਿਆ ਗਿਆ ਗੁਜਰਾਤੀ ਵਿਅਕਤੀ, ਪਰਿਵਾਰ ਦੀ ਮਦਦ ਲਈ ਇਕੱਠੇ ਹੋਏ 1 ਲੱਖ...

mock drill conducted in jalandhar deputy commissioner appeal to people

ਜਲੰਧਰ 'ਚ ਕੀਤੀ ਗਈ ਮੌਕ ਡਰਿੱਲ, ਬਲੈਕਆਊਟ ਨੂੰ ਲੈ ਕੇ DC ਦੀ ਲੋਕਾਂ ਨੂੰ ਖ਼ਾਸ...

horrific incident in punjab

ਪੰਜਾਬ 'ਚ 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਤੈਸ਼ 'ਚ ਆਏ ਭਰਾ ਨੇ ਤੜਕਸਾਰ ਭੈਣ...

punjab weather change strong winds and rain in jalandhar alert issued

ਪੰਜਾਬ 'ਚ ਬਦਲਿਆ ਮੌਸਮ, ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਪਿਆ ਮੀਂਹ

federal government afghan policy

ਪਾਕਿਸਤਾਨ : ਸੰਘੀ ਸਰਕਾਰ ਆਪਣੀ ਅਫਗਾਨ ਨੀਤੀ ਦੀ ਕਰੇ ਸਮੀਖਿਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਹੁਣ ਤੁਹਾਡੇ ਸਾਥੀ ਨੂੰ ਨਹੀਂ ਮਿਲੇਗਾ ਸ਼ਿਕਾਇਤ ਦਾ ਮੌਕਾ, ਵਰਤੋਂ ਇਹ ਨੁਸਖ਼ਾ
    • pawandeep rajan discharged from hospital shares happy picture from flight
      ਹਸਪਤਾਲ ਤੋਂ ਡਿਸਚਾਰਜ ਹੋਏ ਪਵਨਦੀਪ ਰਾਜਨ, ਹੱਸਦੇ ਹੋਏ ਤਸਵੀਰ ਕੀਤੀ ਸਾਂਝੀ
    • canal suitcase woman
      ਨਹਿਰ ਕਿਨਾਰੇ ਮਿਲੇ ਸੂਟਕੇਸ 'ਚੋਂ ਮਿਲੀ ਔਰਤ ਦੀ ਲਾਸ਼, ਉੱਡੇ ਪੁਲਸ ਤੇ ਲੋਕਾਂ ਦੇ...
    • punjab s weather will change direction today
      ਪੰਜਾਬ ਦੇ ਮੌਸਮ ਦਾ ਅੱਜ ਬਦਲੇਗਾ ਰੁਖ, ਮੌਸਮ ਵਿਭਾਗ ਨੇ ਕੀਤਾ ਅਲਰਟ
    • punjab police jcb machine
      ਪੰਜਾਬ 'ਚ ਹੈਰਾਨੀਜਨਕ ਘਟਨਾ, ਅੱਧੀ ਰਾਤ ਨੂੰ ਕੋਈ ਜੇ. ਸੀ. ਬੀ. ਮਸ਼ੀਨਾਂ ਨਾਲ ਢਾਹ...
    • woman di es
      ਜ਼ਮੀਨੀ ਵਿਵਾਦ ਦੇ ਚੱਲਦਿਆਂ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ
    • leaked audio of mla raman arora s conversation with shopkeeper
      MLA ਰਮਨ ਅਰੋੜਾ ਦੀ ਲੀਕ ਹੋਈ ਆਡੀਓ ਨਾਲ ਮਚਿਆ ਹੜਕੰਪ, ਇੰਝ ਖੁੱਲ੍ਹੇ ਪੱਤੇ
    • people died due to corona
      ਕੋਰੋਨਾ ਨਾਲ ਕਈ ਲੋਕਾਂ ਦੀ ਮੌਤ, ਚਿੰਤਾਜਨਕ ਹੋਈ ਸਥਿਤੀ, ਸਿਹਤ ਵਿਭਾਗ ਨੇ ਜਾਰੀ...
    • emmy award winner actress loretta swit death
      ਮੰਦਭਾਗੀ ਖ਼ਬਰ : 85 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਦਾ ਦੇਹਾਂਤ
    • weather  heavy rain
      ਹਿਮਾਚਲ 'ਚ ਬਦਲਿਆ ਮੌਸਮ ਦਾ ਮਿਜਾਜ਼, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ...
    • youth dies in firing over land dispute in ferozepur
      ਫਿਰੋਜ਼ਪੁਰ 'ਚ ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ, 25 ਸਾਲਾਂ ਦੇ ਮੁੰਡੇ ਦੀ ਮੌਤ
    • ਬਲਾਗ ਦੀਆਂ ਖਬਰਾਂ
    • whatsapp helpline will prove to be a boon for the deaf and dumb
      ਗੂੰਗੇ-ਬੋਲ਼ਿਆਂ ਲਈ ਵਰਦਾਨ ਸਿੱਧ ਹੋਵੇਗੀ ‘ਵ੍ਹਟਸਐਪ ਹੈਲਪਲਾਈਨ’
    • illegal liquor factories running rampant in the country
      ‘ਦੇਸ਼ ’ਚ ਧੜੱਲੇ ਨਾਲ ਚੱਲ ਰਹੀਆਂ’ ‘ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਫੈਕਟਰੀਆਂ’
    • should professor mahmudabad have gone to jail
      ਕੀ ਪ੍ਰੋਫੈਸਰ ਮਹਿਮੂਦਾਬਾਦ ਨੂੰ ਜਾਣਾ ਚਾਹੀਦਾ ਸੀ ਜੇਲ?
    • 30 terrifying minutes of delhi srinagar flight
      ਦਿੱਲੀ-ਸ਼੍ਰੀਨਗਰ ਉਡਾਣ ਦੇ 30 ਡਰਾਵਣੇ ਮਿੰਟ
    • should professor mahmudabad have gone to jail
      ਕੀ ਪ੍ਰੋਫੈਸਰ ਮਹਿਮੂਦਾਬਾਦ ਨੂੰ ਜਾਣਾ ਚਾਹੀਦਾ ਸੀ ਜੇਲ ?
    • look at indian nationalism with new eyes
      ਭਾਰਤੀ ਰਾਸ਼ਟਰਵਾਦ ਨੂੰ ਨਵੀਆਂ ਅੱਖਾਂ ਨਾਲ ਦੇਖੋ!
    • ahilyabai holkar was an embodiment of bravery and compassion
      ਬਹਾਦਰੀ ਅਤੇ ਮਮਤਾ ਦੀ ਮੂਰਤ ਸਨ ਅਹਿਲਿਆਬਾਈ ਹੋਲਕਰ
    • a growing network of cyber thugs     emptying people  s bank accounts
      ‘ਸਾਈਬਰ ਠੱਗਾਂ ਦਾ ਫੈਲਦਾ ਜਾਲ’ ‘ਕਰ ਰਹੇ ਲੋਕਾਂ ਦੇ ਬੈਂਕ ਖਾਤੇ ਖਾਲੀ’
    • jinnah  s   two nation theory   is now taking the form of islamic jihad
      ਹੁਣ ਇਸਲਾਮਿਕ ਜਿਹਾਦ ਦਾ ਰੂਪ ਲੈ ਰਹੀ ਜਿੱਨਾਹ ਦੀ ‘ਟੂ ਨੇਸ਼ਨ ਥਿਊਰੀ’
    • governments should not adopt double standards
      ਦੋਹਰੇ ਮਾਪਦੰਡ ਨਾ ਅਪਨਾਉਣ ਸਰਕਾਰਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +