Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 23, 2026

    3:04:46 PM

  • sukhpal khaira  s house

    ਰਾਜਾ ਵੜਿੰਗ ਨੇ ਖਹਿਰਾ ਖ਼ਿਲਾਫ਼ 'ਆਪ' ਸਰਕਾਰ ਦੀ...

  • indians advisory

    ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ...

  • sukhjinder randhawa lashed out at cm mann and dgp

    ਪੰਜਾਬ 'ਚ ਪੁਲਸ ਮੁਲਾਜ਼ਮਾਂ ਦਾ ਕਤਲ ਬੇਹੱਦ...

  • lawrence gang s entry in the murder case of police personnel

    'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਅਤੇ ਸ਼ਾਹ ਨੇ ਅਸੰਭਵ ਨੂੰ ਸੰਭਵ ਕਰ ਕੇ ਦਿਖਾਇਆ

BLOG News Punjabi(ਬਲਾਗ)

ਮੋਦੀ ਅਤੇ ਸ਼ਾਹ ਨੇ ਅਸੰਭਵ ਨੂੰ ਸੰਭਵ ਕਰ ਕੇ ਦਿਖਾਇਆ

  • Updated: 07 Aug, 2019 06:43 AM
Blog
modi and shah made the impossible possible
  • Share
    • Facebook
    • Tumblr
    • Linkedin
    • Twitter
  • Comment

ਅਰੁਣ ਜੇਤਲੀ 

ਸੰਸਦ ਦਾ ਮੌਜੂਦਾ ਸੈਸ਼ਨ ਉਪਲੱਬਧੀਆਂ ਦੇ ਮੱਦੇਨਜ਼ਰ ਅਤਿਅੰਤ ਸਫਲ ਰਿਹਾ ਹੈ। ਦਰਅਸਲ, ਇਸ ਦੌਰਾਨ ਕਈ ਇਤਿਹਾਸਿਕ ਬਿੱਲ ਪਾਸ ਕੀਤੇ ਗਏ ਹਨ। ਤਿੰਨ ਤਲਾਕ ਕਾਨੂੰਨ, ਅੱਤਵਾਦ ’ਤੇ ਸਖਤ ਹਮਲਾ ਕਰਨ ਵਾਲੇ ਕਾਨੂੰਨ ਅਤੇ ਧਾਰਾ 370 ’ਤੇ ਫੈਸਲਾ–ਇਹ ਸਾਰੇ ਨਿਸ਼ਚਿਤ ਤੌਰ ’ਤੇ ਅਣਕਿਆਸੇ ਹਨ। ਆਮ ਧਾਰਨਾ ਕਿ ਧਾਰਾ 370 ’ਤੇ ਭਾਜਪਾ ਵਲੋਂ ਕੀਤਾ ਗਿਆ ਵਾਅਦਾ ਸਿਰਫ ਇਕ ਨਾਅਰਾ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਪੂਰੀ ਤਰ੍ਹਾਂ ਨਾਲ ਗਲਤ ਸਾਬਿਤ ਹੋਈ ਹੈ। ਸਰਕਾਰ ਦੀ ਨਵੀਂ ਕਸ਼ਮੀਰ ਨੀਤੀ ’ਤੇ ਆਮ ਜਨਤਾ ਵਲੋਂ ਜੋ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ, ਉਸ ਨੂੰ ਦੇਖਦੇ ਹੋਏ ਕਈ ਵਿਰੋਧੀ ਪਾਰਟੀਆਂ ਨੇ ਆਮ ਜਨਤਾ ਦੇ ਸੁਰ ’ਚ ਸੁਰ ਮਿਲਾਉਣਾ ਹੀ ਉਚਿਤ ਸਮਝਿਆ ਹੈ। ਇਹੀ ਨਹੀਂ, ਰਾਜ ਸਭਾ ਵਿਚ ਇਸ ਫੈਸਲੇ ਦਾ ਦੋ-ਤਿਹਾਈ ਬਹੁਮਤ ਨਾਲ ਪਾਸ ਹੋਣਾ ਨਿਸ਼ਚਿਤ ਤੌਰ ’ਤੇ ਕਲਪਨਾ ਤੋਂ ਪਰ੍ਹੇ ਹੈ। ਮੈਂ ਇਸ ਫੈਸਲੇ ਦੇ ਅਸਰ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਸੁਲਝਾਉਣ ਦੇ ਅਣਗਿਣਤ ਅਸਫਲ ਯਤਨਾਂ ਦੇ ਇਤਿਹਾਸ ਦਾ ਵਿਸ਼ਲੇਸ਼ਣ ਕੀਤਾ।

ਅਸਫਲ ਯਤਨਾਂ ਦਾ ਇਤਿਹਾਸ

ਰਲੇਵੇਂ ਦੇ ਪ੍ਰਸਤਾਵ (ਇੰਸਟਰੂਮੈਂਟ ਆਫ ਐਕਸੈਸ਼ਨ) ਉੱਤੇ ਅਕਤੂਬਰ 1947 ’ਚ ਦਸਤਖਤ ਕੀਤੇ ਗਏ ਸਨ। ਪੱਛਮੀ ਪਾਕਿਸਤਾਨ ਤੋਂ ਲੱਖਾਂ ਦੀ ਗਿਣਤੀ ’ਚ ਸ਼ਰਨਾਰਥੀ ਹਿਜਰਤ ਕਰ ਕੇ ਭਾਰਤ ਆ ਗਏ ਸਨ। ਪੰਡਿਤ ਨਹਿਰੂ ਦੀ ਸਰਕਾਰ ਨੇ ਉਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ’ਚ ਵਸਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਿਛਲੇ 72 ਸਾਲਾਂ ਤੋਂ ਕਸ਼ਮੀਰ ਪਾਕਿਸਤਾਨ ਦਾ ਅਧੂਰਾ ਏਜੰਡਾ ਰਿਹਾ ਹੈ। ਪੰਡਿਤ ਜੀ ਨੇ ਹਾਲਾਤ ਦਾ ਜਾਇਜ਼ਾ ਲੈਣ ’ਚ ਵੱਡੀ ਭੁੱਲ ਕੀਤੀ ਸੀ। ਉਹ ਰਾਇਸ਼ੁਮਾਰੀ ਦੇ ਪੱਖ ਵਿਚ ਸਨ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਇਸ ਮੁੱਦੇ ’ਤੇ ਵਿਚਾਰ-ਵਟਾਂਦਰੇ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਨੇ ਸ਼ੇਖ ਮੁਹੰਮਦ ਅਬਦੁੱਲਾ ’ਤੇ ਭਰੋਸਾ ਕਰ ਕੇ ਉਨ੍ਹਾਂ ਨੂੰ ਇਸ ਸੂਬੇ ਦੀ ਵਾਗਡੋਰ ਸੌਂਪਣ ਦਾ ਫੈਸਲਾ ਲਿਆ। ਫਿਰ ਇਸ ਤੋਂ ਬਾਅਦ ਸਾਲ 1953 ’ਚ ਉਨ੍ਹਾਂ ਦਾ ਵਿਸ਼ਵਾਸ ਸ਼ੇਖ ਸਾਹਿਬ ਉੱਤੋਂ ਉੱਠ ਗਿਆ ਅਤੇ ਉਨ੍ਹਾਂ ਨੂੰ ਜੇਲ ਵਿਚ ਬੰਦ ਕਰ ਦਿੱਤਾ। ਦਰਅਸਲ, ਸ਼ੇਖ ਨੇ ਇਸ ਸੂਬੇ ਨੂੰ ਆਪਣੇ ਨਿੱਜੀ ਸਾਮਰਾਜ ’ਚ ਤਬਦੀਲ ਕਰ ਦਿੱਤਾ ਸੀ। ਉਸ ਸਮੇਂ ਜੰਮੂ-ਕਸ਼ਮੀਰ ਸੂਬੇ ’ਚ ਕੋਈ ਕਾਂਗਰਸ ਪਾਰਟੀ ਨਹੀਂ ਸੀ। ਕਾਂਗਰਸੀ ਦਰਅਸਲ ਨੈਸ਼ਨਲ ਕਾਨਫਰੰਸ ਦੇ ਮੈਂਬਰ ਸਨ। ਕਾਂਗਰਸ ਦੀ ਇਕ ਸਰਕਾਰ ਨੈਸ਼ਨਲ ਕਾਨਫਰੰਸ ਦੇ ਨਾਂ ਨਾਲ ਬਣਾ ਦਿੱਤੀ ਗਈ ਸੀ। ਇਸ ਦੇ ਮੁਖੀ ਬਖਸ਼ੀ ਗੁਲਾਮ ਮੁਹੰਮਦ ਸਨ। ਨੈਸ਼ਨਲ ਕਾਨਫਰੰਸ ਦੀ ਲੀਡਰਸ਼ਿਪ ਨੇ ‘ਜਨਮਤ ਸੰਗ੍ਰਹਿ ਮੋਰਚਾ’ ਦੇ ਨਾਂ ਨਾਲ ਇਕ ਵੱਖਰਾ ਸਮੂਹ ਬਣਾ ਦਿੱਤਾ ਸੀ ਪਰ ਨੈਸ਼ਨਲ ਕਾਨਫਰੰਸ ਦਾ ਰੂਪ ਧਾਰਨ ਕਰ ਕੇ ਕਾਂਗਰਸ ਆਖਿਰਕਾਰ ਚੋਣ ਕਿਵੇਂ ਜਿੱਤ ਸਕੀ? ਸਾਲ 1957, 1962 ਅਤੇ 1967 ’ਚ ਚੋਣਾਂ ਵਿਚ ਬੇਸ਼ੱਕ ਧਾਂਦਲੀ ਹੋਈ ਸੀ। ਅਬਦੁਲ ਖਾਲਿਕ ਨਾਂ ਦਾ ਅਧਿਕਾਰੀ, ਜੋ ਸ਼੍ਰੀਨਗਰ ਅਤੇ ਡੋਡਾ ਦੋਹਾਂ ਦੇ ਹੀ ਕਲੈਕਟਰ ਸਨ, ਨੂੰ ਰਿਟਰਨਿੰਗ ਅਫਸਰ ਬਣਾਇਆ ਗਿਆ ਸੀ। ਇਸ ਅਧਿਕਾਰੀ ਨੇ ਵਾਦੀ ’ਚ ਕਿਸੇ ਵੀ ਵਿਰੋਧੀ ਉਮੀਦਵਾਰ ਦੀ ਨਾਮਜ਼ਦਗੀ ਨਹੀਂ ਹੋਣ ਦਿੱਤੀ ਸੀ। ਇਨ੍ਹਾਂ ਤਿੰਨਾਂ ਚੋਣਾਂ ’ਚ ਜ਼ਿਆਦਾਤਰ ਕਾਂਗਰਸੀ ਬਿਨਾਂ ਕਿਸੇ ਵਿਵਾਦ ਦੇ ਹੀ ਚੁਣੇ ਗਏ ਸਨ। ਕਸ਼ਮੀਰ ਵਾਦੀ ਦੀ ਜਨਤਾ ਦਾ ਕੇਂਦਰ ਸਰਕਾਰ ’ਚ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਸੀ। ਵਿਸ਼ੇਸ਼ ਦਰਜਾ ਦੇਣ ਅਤੇ ਸੂਬੇ ਦੀ ਵਾਗਡੋਰ ਸ਼ੇਖ ਸਾਹਿਬ ਨੂੰ ਸੌਂਪਣ ਅਤੇ ਬਾਅਦ ਵਿਚ ਕਾਂਗਰਸੀ ਸਰਕਾਰਾਂ ਦੇ ਸੱਤਾਧਾਰੀ ਹੋੋਣ ਦਾ ਇਹ ਪ੍ਰਯੋਗ ਇਕ ਇਤਿਹਾਸਿਕ ਭੁੱਲ ਸਾਬਿਤ ਹੋਈ। ਪਿਛਲੇ 7 ਦਹਾਕਿਆਂ ਦੇ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਵੱਖਰੇ ਦਰਜੇ ਦੀ ਯਾਤਰਾ ਵੱਖਵਾਦ ਵੱਲ ਰਹੀ ਹੈ, ਨਾ ਕਿ ਏਕੀਕਰਨ ਵੱਲ। ਇਸ ਨਾਲ ਵੱਖਵਾਦੀ ਭਾਵਨਾ ਵਿਕਸਿਤ ਹੋ ਗਈ। ਪਾਕਿਸਤਾਨ ਨੇ ਇਸ ਹਾਲਾਤ ਤੋਂ ਲਾਭ ਉਠਾਉਣ ’ਚ ਕੋਈ ਕਸਰ ਨਹੀਂ ਛੱਡੀ।

ਸ਼੍ਰੀਮਤੀ ਇੰਦਰਾ ਗਾਂਧੀ ਨੇ ਇਸ ਤੋਂ ਬਾਅਦ ਸ਼ੇਖ ਸਾਹਿਬ ਨੂੰ ਰਿਹਾਅ ਕਰਨ ਅਤੇ ਬਾਹਰੋਂ ਕਾਂਗਰਸ ਦੀ ਹਮਾਇਤ ਯਕੀਨੀ ਕਰ ਕੇ ਇਕ ਵਾਰ ਫਿਰ ਉਨ੍ਹਾਂ ਦੀ ਸਰਕਾਰ ਬਣਾਉਣ ਦਾ ਪ੍ਰਯੋਗ ਕੀਤਾ। ਇਹ ਪ੍ਰਯੋਗ ਸਾਲ 1975 ਵਿਚ ਕੀਤਾ ਗਿਆ ਸੀ। ਹਾਲਾਂਕਿ ਕੁਝ ਹੀ ਮਹੀਨਿਆਂ ਦੇ ਅੰਦਰ ਸ਼ੇਖ ਸਾਹਿਬ ਦੇ ਸੁਰ ਬਦਲ ਗਏ ਅਤੇ ਸ਼੍ਰੀਮਤੀ ਗਾਂਧੀ ਨੂੰ ਇਹ ਸਪੱਸ਼ਟ ਤੌਰ ’ਤੇ ਅਹਿਸਾਸ ਹੋ ਗਿਆ ਕਿ ਉਨ੍ਹਾਂ ਨੂੰ ਨੀਵਾਂ ਦਿਖਾਇਆ ਗਿਆ ਹੈ।

ਸ਼ੇਖ ਸਾਹਿਬ ਦੇ ਦਿਹਾਂਤ ਤੋਂ ਬਾਅਦ ਇਸ ਦੀ ਵਾਗਡੋਰ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾਵਾਂ, ਜਿਵੇਂ ਕਿ ਮਿਰਜ਼ਾ ਅਫਜ਼ਲ ਬੇਗ ਨੂੰ ਸੌਂਪੀ ਜਾਣੀ ਚਾਹੀਦੀ ਸੀ ਪਰ ਸ਼ੇਖ ਸਾਹਿਬ ਕਸ਼ਮੀਰ ਨੂੰ ਆਪਣੀ ਪਰਿਵਾਰਕ ਜਾਗੀਰ ’ਚ ਤਬਦੀਲ ਕਰਨਾ ਚਾਹੁੰਦੇ ਸਨ। ਫਾਰੂਕ ਅਬਦੁੱਲਾ ਇਸ ਤਰ੍ਹਾਂ ਸ਼ੇਖ ਸਾਹਿਬ ਦੇ ਉੱਤਰਾਧਿਕਾਰੀ ਦੇ ਰੂਪ ’ਚ ਮੁੱਖ ਮੰਤਰੀ ਬਣ ਗਏ।

ਮੁੱਖ ਧਾਰਾ ਦੀ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਜਗ੍ਹਾ 1984 ਦੇ ਸ਼ੁਰੂ ’ਚ ਕਾਂਗਰਸ ਨੇ ਸਰਕਾਰ ਨੂੰ ਅਸਥਿਰ ਕਰ ਦਿੱਤਾ। ਸ਼ੇਖ ਸਾਹਿਬ ਦੇ ਦਾਮਾਦ ਗੁਲ ਮੁਹੰਮਦ ਦੀ ਅਗਵਾਈ ’ਚ ਨੈਸ਼ਨਲ ਕਾਨਫਰੰਸ ਦੇ ਬਾਗੀ ਗੁੱਟ ਨਾਲ ਮਿਲ ਕੇ ਅਤੇ ਜੋੜ-ਤੋੜ ਕਰ ਕੇ ਰਾਤੋ-ਰਾਤ ਮੁੱਖ ਮੰਤਰੀ ਬਦਲ ਦਿੱਤਾ ਗਿਆ। ਸ਼ਾਹ ਨੂੰ ਮੁੱਖ ਮੰਤਰੀ ਬਣਾਇਆ ਗਿਆ। ਜ਼ਾਹਿਰਾ ਤੌਰ ’ਤੇ ਨਵਾਂ ਮੁੱਖ ਮੰਤਰੀ ਹਾਲਾਤ ’ਤੇ ਕਾਬੂ ਨਹੀਂ ਪਾ ਸਕਿਆ। ਉਸ ਤੋਂ ਬਾਅਦ ਦੇ ਬਿਆਨਾਂ ਨਾਲ ਸਿੱਧੇ ਤੌਰ ’ਤੇ ਸਾਬਿਤ ਹੁੰਦਾ ਸੀ ਕਿ ਉਨ੍ਹਾਂ ਦੀ ਹਮਦਰਦੀ ਵੱਖਵਾਦੀਆਂ ਦੇ ਨਾਲ ਹੈ। 1987 ’ਚ ਰਾਜੀਵ ਗਾਂਧੀ ਨੇ ਇਕ ਵਾਰ ਫਿਰ ਤੋਂ ਨੀਤੀਆਂ ਨੂੰ ਬਦਲ ਦਿੱਤਾ ਅਤੇ ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਨਾਲ ਮਿਲ ਕੇ ਚੋਣ ਲੜੀ। ਚੋਣਾਂ ’ਚ ਵੀ ਧਾਂਦਲੀ ਹੋਈ। ਕੁਝ ਉਮੀਦਵਾਰ, ਜਿਨ੍ਹਾਂ ਨੂੰ ਜੋੜ-ਤੋੜ ਕਰ ਕੇ ਹਰਾਇਆ ਗਿਆ ਸੀ, ਉਹ ਬਾਅਦ ਵਿਚ ਵੱਖਵਾਦੀ ਅਤੇ ਅੱਤਵਾਦੀ ਤਕ ਬਣ ਗਏ।

1989-90 ਤਕ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਅਤੇ ਵੱਖਵਾਦ ਦੇ ਨਾਲ-ਨਾਲ ਅੱਤਵਾਦ ਦੀ ਭਾਵਨਾ ਜ਼ੋਰ ਫੜਨ ਲੱਗੀ। ਕਸ਼ਮੀਰੀ ਪੰਡਿਤ, ਜੋ ਕਸ਼ਮੀਰੀਅਤ ਦਾ ਜ਼ਰੂਰੀ ਹਿੱਸਾ ਸਨ, ਉਨ੍ਹਾਂ ਨੂੰ ਭਾਰੀ ਅੱਤਿਆਚਾਰ ਬਰਦਾਸ਼ਤ ਕਰਨੇ ਪਏ। ਜਾਤੀ ਕਤਲੇਆਮ ਕੀਤਾ ਗਿਆ ਅਤੇ ਕਸ਼ਮੀਰੀ ਪੰਡਿਤਾਂ ਨੂੰ ਵਾਦੀ ’ਚੋਂ ਬਾਹਰ ਖਦੇੜ ਦਿੱਤਾ ਗਿਆ।

ਧਾਰਾ 370 ਅਤੇ ਧਾਰਾ 35 ਏ ਦੇ ਅਧੀਨ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਦੀਆਂ ਇਤਿਹਾਸਿਕ ਭੁੱਲਾਂ ਦੀ ਦੇਸ਼ ਨੂੰ ਸਿਆਸੀ ਅਤੇ ਵਿੱਤੀ, ਦੋਵੇਂ ਰੂਪ ’ਚ ਕੀਮਤ ਚੁਕਾਉਣੀ ਪਈ। ਅੱਜ ਜਦਕਿ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਿਆ ਜਾ ਰਿਹਾ ਹੈ, ਉਸ ਨੇ ਇਹ ਫੈਸਲਾ ਸੁਣਾਇਆ ਹੈ ਕਿ ਕਸ਼ਮੀਰ ਬਾਰੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਨਜ਼ਰੀਆ ਸਹੀ ਸੀ ਅਤੇ ਪੰਡਿਤ ਜੀ ਦੇ ਸੁਪਨਿਆਂ ਦਾ ਹੱਲ ਅਸਫਲ ਸਾਬਿਤ ਹੋਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਸ਼ਮੀਰ ਨੀਤੀ

ਪਿਛਲੇ 7 ਦਹਾਕਿਆਂ ਵਿਚ ਸਮੱਸਿਆ ਨੂੰ ਸੁਲਝਾਉਣ ਲਈ ਵੱਖ-ਵੱਖ ਯਤਨ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਬਦਲਵੇਂ ਰਾਹ ’ਤੇ ਚੱਲਣ ਦਾ ਫੈਸਲਾ ਲਿਆ। ਸੈਂਕੜਿਆਂ ਦੀ ਗਿਣਤੀ ’ਚ ਵੱਖਵਾਦੀ ਨੇਤਾਵਾਂ ਅਤੇ ਹਥਿਆਰਬੰਦ ਅੱਤਵਾਦੀਆਂ ਨੇ ਸੂਬੇ ਅਤੇ ਦੇਸ਼ ਨੂੰ ਬੰਧਕ ਬਣਾਈ ਰੱਖਿਆ ਸੀ। ਦੇਸ਼ ਨੇ ਹਜ਼ਾਰਾਂ ਨਾਗਰਿਕਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਗੁਆਇਆ। ਵਿਕਾਸ ’ਤੇ ਖਰਚ ਕਰਨ ਦੀ ਬਜਾਏ ਅਸੀਂ ਸੁਰੱਖਿਆ ’ਤੇ ਖਰਚ ਕਰ ਰਹੇ ਹਾਂ। ਮੌਜੂਦਾ ਫੈਸਲਾ ਇਹ ਸਪੱਸ਼ਟ ਕਰਦਾ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਕਾਨੂੰਨ ਦਾ ਸ਼ਾਸਨ ਹੈ, ਉਸੇ ਤਰ੍ਹਾਂ ਕਸ਼ਮੀਰ ’ਚ ਕਾਨੂੰਨ ਦਾ ਸ਼ਾਸਨ ਲਾਗੂ ਹੋਵੇਗਾ। ਸੁਰੱਖਿਆ ਦੇ ਕਦਮ ਸਖਤ ਕੀਤੇ ਗਏ ਹਨ। ਵੱਡੀ ਗਿਣਤੀ ’ਚ ਅੱਤਵਾਦੀਆਂ ਦਾ ਸਫਾਇਆ ਕੀਤਾ ਗਿਆ ਹੈ। ਉਨ੍ਹਾਂ ਦੀ ਗਿਣਤੀ ’ਚ ਕਾਫੀ ਕਮੀ ਆਈ ਹੈ। ਵੱਖਵਾਦੀਆਂ ਨੂੰ ਦਿੱਤੀ ਗਈ ਸੁਰੱਖਿਆ ਵਾਪਿਸ ਲਈ ਗਈ, ਆਮਦਨ ਕਰ ਵਿਭਾਗ ਅਤੇ ਐੱਨ. ਆਈ. ਏ. ਨੇ ਅਜਿਹੇ ਗੈਰ-ਕਾਨੂੰਨੀ ਸਾਧਨਾਂ ਦਾ ਪਤਾ ਲਾਇਆ, ਜੋ ਇਨ੍ਹਾਂ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਮਿਲ ਰਹੇ ਸਨ। ਇਨ੍ਹਾਂ ਦੋਹਾਂ ਸ਼੍ਰੇਣੀਆਂ ਵਿਚਾਲੇ ਪਿਛਲੇ 10 ਮਹੀਨਿਆਂ ’ਚ ਸੈਂਕੜੇ ਲੋਕ ਪੀੜਤ ਹੋਏ ਹਨ ਪਰ ਕਸ਼ਮੀਰ ਵਾਦੀ ਦੀ ਬਾਕੀ ਆਬਾਦੀ ਨੇ ਦਹਾਕਿਆਂ ਬਾਅਦ ਸ਼ਾਂਤੀ ਦਾ ਯੁੱਗ ਦੇਖਿਆ ਹੈ। ਹੁਣ ਵਾਦੀ ’ਚ ਕਸ਼ਮੀਰੀ ਮੁਸਲਮਾਨਾਂ ਤੋਂ ਇਲਾਵਾ ਕਿਸੇ ਹੋਰ ਦੇ ਨਾ ਰਹਿਣ ਨਾਲ ਲੋਕ ਅੱਤਵਾਦ ਦਾ ਸ਼ਿਕਾਰ ਹੋ ਰਹੇ ਹਨ। ਬਹੁਤ ਸਾਰੇ ਲੋਕ ਭੈਅ ਕਾਰਣ ਹੋਰਨਾਂ ਸੂਬਿਆਂ ਵਿਚ ਚਲੇ ਗਏ ਹਨ।

  • ਮੋਦੀ
  • ਸ਼ਾਹ
  • possible

ਜਿਥੇ ਬੇਅਸਰ ਹਨ ਐਂਟੀਬਾਇਓਟਿਕਸ, ਉਥੇ ਚਰਕ ’ਚ ਨੁਸਖੇ ਭਰਪੂਰ

NEXT STORY

Stories You May Like

  • buy oil from america and venezuela  not russia  government orders
    ਰੂਸ ਨਹੀਂ ਅਮਰੀਕਾ ਅਤੇ ਵੈਨੇਜ਼ੁਏਲਾ ਤੋਂ ਖਰੀਦੋ ਤੇਲ, ਸਰਕਾਰ ਨੇ ਰਿਫਾਈਨਰੀਆਂ ਨੂੰ ਦਿੱਤੇ ਹੁਕਮ!
  • 3 paise share made a millionaire  surprised investors by giving 1 40 566  return
    3 ਪੈਸੇ ਦੇ ਸ਼ੇਅਰ ਨੇ ਬਣਾਇਆ ਕਰੋੜਪਤੀ, ਨਿਵੇਸ਼ਕਾਂ ਨੂੰ 1,40,566% ਰਿਟਰਨ ਦੇ ਕੇ ਕੀਤਾ ਹੈਰਾਨ
  • youth surrounded  robbed of cash and ring
    ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ ਪਿਸਤੌਲ ਲਹਿਰਾਈ, ਲੋਕਾਂ ਨੇ ਦਿੱਤਾ...
  • uidai  s   ai friend   will keep a 24 hour watch
    ਹੁਣ ਆਧਾਰ ਕਾਰਡ ਨਾਲ ਧੋਖਾਧੜੀ ਕਰਨਾ ਹੋਵੇਗਾ ਅਸੰਭਵ : UIDAI ਦਾ 'AI ਮਿੱਤਰ' ਰੱਖੇਗਾ 24 ਘੰਟੇ ਨਜ਼ਰ
  • france presidential pm narendra modi
    ਫਰਾਂਸ ਦੇ ਰਾਸ਼ਟਰਪਤੀ ਦੀ ਯਾਤਰਾ ਨੂੰ ਲੈ ਕੇ ਭਾਰਤ ਉਤਸ਼ਾਹਿਤ: PM ਨਰਿੰਦਰ ਮੋਦੀ
  • narendra modi  pulwama attack  martyrs  tribute
    PM ਮੋਦੀ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
  • pargat singh statement
    ਟ੍ਰੇਡ ਡੀਲ 'ਤੇ 'ਆਪ' ਕਰ ਰਹੀ ਖਾਨਾਪੂਰਤੀ, CM ਮਾਨ ਨੇ ਕੀਤਾ ਅਮਿਤ ਸ਼ਾਹ ਸਾਹਮਣੇ ਸਰੰਡਰ : ਪਰਗਟ ਸਿੰਘ
  • cyber crime will also be eradicated like naxalites shah
    ਨਕਸਲੀਆਂ ਵਾਂਗ ਸਾਈਬਰ ਅਪਰਾਧ ਵੀ ਹੋਣਗੇ ਖ਼ਤਮ : ਸ਼ਾਹ
  • portugal and poland visa
    ਯੂਰਪ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ : ਪੁਰਤਗਾਲ ਅਤੇ ਪੋਲੈਂਡ 'ਚ ਵਰਕ...
  • pargat singh came in favour of sukhpal khaira
    'ਭਗਵੰਤ ਮਾਨ ਸਰਕਾਰ ਤੇ ਪੁਲਸ ਦੀ ਖੁੱਲ੍ਹੀ ਗੁੰਡਾਗਰਦੀ', ਸੁਖਪਾਲ ਖਹਿਰਾ ਦੇ ਹੱਕ...
  • sukhpal khaira  punjab government  punjab police
    ਸੁਖਪਾਲ ਖਹਿਰਾ ਦਾ ਘਰ ਢਾਹੁਣ ਪਹੁੰਚੀ ਪੰਜਾਬ ਪੁਲਸ
  • pargat singh slams aap government
    ਕੇਜਰੀਵਾਲ ਜਿੰਨਾ ਗੱਲਾਂ ਦੀ ਨਿਖੇਧੀ ਕਰਦਾ ਰਿਹੈ, ਉਹ ਸਾਰੇ 'ਆਪ' ਸਰਕਾਰ ਨੇ...
  • train delays continue ahead of holi
    ਹੋਲੀ ਤੋਂ ਪਹਿਲਾਂ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਸਪੈਸ਼ਲ...
  • jalandhar woman
    ਜਲੰਧਰ: ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ...
  • punjab power cut
    ਹੁਣੇ ਕਰ ਲਓ ਤਿਆਰੀ! ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • lucky oberoi murder case
    ਲੱਕੀ ਓਬਰਾਏ ਹੱਤਿਆ ਕਾਂਡ: ਪਤਨੀ ਨੇ ਲਾਏ ਗੰਭੀਰ ਦੋਸ਼, ਕਿਹਾ- 'ਕਤਲ ਪਿੱਛੇ ਜੋਗਾ...
Trending
Ek Nazar
first look of tarsem jassar and nimrat khaira rabb da radio 3 unveiled

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ...

zareen khan seeks prayers for hospitalized mother on her islamic birthday

ਅਦਾਕਾਰਾ ਜ਼ਰੀਨ ਖਾਨ ਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਾਇਆ ਗਿਆ ਭਰਤੀ

alia bhatt makes her bafta debut with hindi speech

ਨਮਸਕਾਰ ! ਜਦੋਂ ਲੰਡਨ 'ਚ BAFTA ਦੀ ਸਟੇਜ 'ਤੇ ਆਲੀਆ ਨੇ ਦਿੱਤਾ ਹਿੰਦੀ 'ਚ...

temple golak  mannat parchi  devotee family  karnataka temple

'ਹੇ ਪਰਮਾਤਮਾ, ਮੇਰੀ ਸੱਸ ਤੋਂ ਛੁਟਕਾਰਾ ਦਿਵਾਓ, ਮੇਰੇ ਦੁੱਖ ਦੂਰ ਕਰੋ..!',...

it  s official  rashmika mandanna  vijay deverakonda announce their wedding

ਲੱਗ ਗਈ ਰਿਸ਼ਤੇ 'ਤੇ ਪੱਕੀ ਮੋਹਰ ! ਰਸ਼ਮਿਕਾ ਤੇ ਵਿਜੇ ਦੇ ਵਿਆਹ ਦੀ ਤਰੀਕ ਆਈ...

this is the first   female superstar   of cinema

ਇਹ ਹੈ ਸਿਨੇਮਾ ਦੀ ਪਹਿਲੀ 'ਫੀਮੇਲ ਸੁਪਰਸਟਾਰ', ਰੈੱਡ ਲਾਈਟ ਏਰੀਆ 'ਚ ਹੋਇਆ ਸੀ...

irctc ticket booking indian railway strictness many fake id card closed

ਰੇਲਵੇ ਟਿਕਟ ਬੁਕਿੰਗ ’ਚ ਚਲਾਕੀ ਪਵੇਗੀ ਭਾਰੀ, AI ਦੀ ਨਜ਼ਰ ’ਚ ਆਏ ਯੂਜ਼ਰ, ID...

t20 world cup 2026

T20 WC 2026: ਭਾਰਤ ਤੋਂ ਇਸ ਮਾਮਲੇ 'ਚ ਅੱਗੇ ਨਿਕਲਿਆ ਪਾਕਿਸਤਾਨ, ਬਣਿਆ ਨੰਬਰ-1

wedding selfie grooms kicks bride

Smile Plz! ਸੈਲਫੀ ਲੈਣ 'ਤੇ ਭੜਕਿਆ ਲਾੜਾ, ਸਟੇਜ 'ਤੇ ਹੀ ਲਾੜੀ ਨੂੰ ਮਾਰ 'ਤੀ...

live in partner student burned sanitizer

ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ...

terrorist module 6 arrested isi

ਦੇਸ਼ ਨੂੰ ਦਹਿਲਾ ਦੇਣ ਵਾਲੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਤਮਿਲਨਾਡੂ ਤੋਂ 6...

police recruitment race youth dies

ਪੁਲਸ ਭਰਤੀ ਦੀ ਦੌੜ ਬਣੀ 'ਕਾਲ' ! 'ਫਿਨਿਸ਼ ਲਾਈਨ' ਤੋਂ ਕੁਝ ਕਦਮ ਪਹਿਲਾਂ...

ind vs sa t20 world cup super 8 match

Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ...

owner of famous fashion brand dies under mysterious circumstances in thailand

ਥਾਈਲੈਂਡ 'ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ 'ਚ ਮੌਤ

people caught a thief stealing expensive chocolates in jalandhar

ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...

sargun mehta refutes pregnancy rumours

ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

accident wedding 5 members

ਗੁਜਰਾਤ 'ਚ ਰੂਹ ਕੰਬਾਊ ਹਾਦਸਾ: ਵਿਆਹ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ...

chips and cold drinks

Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • congress dmk
      ਦ੍ਰਮੁਕ-ਕਾਂਗਰਸ ’ਚ ਅਣਬਣ ਦਾ ਕੰਟਰੋਲ ਕਾਂਗਰਸ ਹਾਈਕਮਾਂਡ ਨੇ ਲਿਆ
    • harmful to environment and health harmful
      ਵਾਤਾਵਰਣ ਅਤੇ ਸਿਹਤ ਦਾ ਨੁਕਸਾਨ ਉਦਯੋਗਿਕ ਅਤੇ ਆਰਥਿਕ ਖੁਸ਼ਹਾਲੀ ਲਈ ਨੁਕਸਾਨਦੇਹ
    • rahul s politics and the ruling party s strategy
      ਰਾਹੁਲ ਦੀ ਰਾਜਨੀਤੀ ਅਤੇ ਸੱਤਾ ਪੱਖ ਦੀ ਰਣਨੀਤੀ
    • smuggling of drugs and gold continues   through planes
      ‘ਜਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • will punjabis trust aam aadmi party even in 2027
      ਕੀ 27 ’ਚ ਵੀ ਆਮ ਆਦਮੀ ਪਾਰਟੀ ’ਤੇ ਪੰਜਾਬੀਆਂ ਦਾ ਭਰੋਸਾ ਰਹੇਗਾ?
    • dealing with bad kids who drive luxury cars
      ਲਗਜ਼ਰੀ ਕਾਰਾਂ ਚਲਾਉਣ ਵਾਲੇ ‘ਵਿਗੜੇ ਹੋਏ ਬੱਚਿਆਂ’ ਨਾਲ ਨਜਿੱਠਣਾ
    • s  teja singh samundri  a quiet force behind sikh democratic awakening
      ਸ. ਤੇਜਾ ਸਿੰਘ ਸਮੁੰਦਰੀ : ਸਿੱਖ ਜ਼ਮਹੂਰੀ ਜਾਗ੍ਰਿਤੀ ਦੇ ਪਿੱਛੇ ਇਕ ਸ਼ਾਂਤ ਸ਼ਕਤੀ
    • from mass movement to isolated resistance  the changing face of trade unionism
      ਜਨ ਅੰਦੋਲਨ ਤੋਂ ਇੱਕਾ-ਦੁੱਕਾ ਵਿਰੋਧ ਤੱਕ : ਟ੍ਰੇਡ ਯੂਨੀਅਨ ਵਾਦ ਦਾ ਬਦਲਦਾ ਦਾ...
    • governments should focus on providing jobs
      ਸੁਪਰੀਮ ਕੋਰਟ ਨੇ ਕਿਹਾ, ਸਰਕਾਰਾਂ ਲੋਕਾਂ ਨੂੰ ਮੁਫਤ ਦੇ ਤੋਹਫਿਆਂ ਦੀ ਬਜਾਏ...
    • punjab congress
      ਪੰਜਾਬ ਕਾਂਗਰਸ ਦੀ ‘ਨਵੀਂ ਇਕਜੁੱਟਤਾ’ : ਹੁਣ ਨਜ਼ਰਾਂ 2027 ’ਤੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +