Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    5:48:47 AM

  • major terrorist incident in london

    ਲੰਡਨ 'ਚ ਵੱਡੀ ਅੱਤਵਾਦੀ ਵਾਰਦਾਤ: ਦੋ ਯਹੂਦੀਆਂ...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭ੍ਰਿਸ਼ਟਾਚਾਰ ’ਤੇ ਨਕੇਲ ਕੱਸ ਕੇ ਬਾਲੇਨ ਨਵਾਂ ਅਕਸ ਬਣਾਉਣ ਦੀ ਕੋਸ਼ਿਸ਼ ’ਚ

BLOG News Punjabi(ਬਲਾਗ)

ਭ੍ਰਿਸ਼ਟਾਚਾਰ ’ਤੇ ਨਕੇਲ ਕੱਸ ਕੇ ਬਾਲੇਨ ਨਵਾਂ ਅਕਸ ਬਣਾਉਣ ਦੀ ਕੋਸ਼ਿਸ਼ ’ਚ

  • Edited By Harpreet Singh,
  • Updated: 04 Apr, 2026 04:43 PM
Blog
bangladesh politics
  • Share
    • Facebook
    • Tumblr
    • Linkedin
    • Twitter
  • Comment

ਨੇਪਾਲ ਦੀ ਬਾਲੇਨ ਸਰਕਾਰ ਇਕੋ ਵੇਲੇ ਕਈ ਮੋਰਚਿਆਂ ’ਤੇ ਲੜ ਰਹੀ ਹੈ। ਸਿਆਸੀ ਵਿਰੋਧੀਆਂ ਨਾਲ ਖੁੱਲ੍ਹੀ ਜੰਗ ਦੇ ਨਾਲ-ਨਾਲ ਸਫੈਦਪੋਸ਼ ਅਪਰਾਧੀਆਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੌਰਾਨ ਬਾਲੇਨ ਸਰਕਾਰ ਦੇ ਵਿੱਤ ਮੰਤਰੀ ਸਵਰਣਿਮ ਬਾਗਲੇ ਦੀ ਕਾਠਮੰਡੂ ’ਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਨਾਲ ਮੁਲਾਕਾਤ ਵੀ ਚਰਚਾ ’ਚ ਹੈ। ਇਸ ਮੁਲਾਕਾਤ ਦੀ ਚਰਚਾ ਇਸ ਲਈ ਵੀ ਮਾਅਨੇ ਰੱਖਦੀ ਹੈ ਕਿਉਂਕਿ ਇਹ ਪ੍ਰੰਪਰਾ ਤੋਂ ਥੋੜ੍ਹਾ ਹਟ ਕੇ ਸੀ। ਪ੍ਰੰਪਰਾ ਇਹ ਰਹੀ ਹੈ ਕਿ ਜਦੋਂ ਵੀ ਨੇਪਾਲ ’ਚ ਸੱਤਾ ਤਬਦੀਲੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਭਾਰਤੀ ਰਾਜਦੂਤ ਨਾਲ ਪਹਿਲੀ ਮੁਲਾਕਾਤ ਵਿਦੇਸ਼ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਹੁੰਦੀ ਸੀ। ਭਾਵੇਂ ਕਿ ਭਾਰਤੀ ਰਾਜਦੂਤ ਅਤੇ ਨੇਪਾਲ ਦੇ ਵਿੱਤ ਮੰਤਰੀ ਦੀ ਇਹ ਮੁਲਾਕਾਤ ਬੇਹੱਦ ਗੁਪਤ ਰਹੀ, ਫਿਰ ਵੀ ਜਦੋਂ ਬਾਲੇਨ ਸਰਕਾਰ ਭ੍ਰਿਸ਼ਟਾਚਾਰ ’ਚ ਸ਼ਾਮਲ ਸਿਆਸਤਦਾਨਾਂ ਅਤੇ ਸਫੈਦਪੋਸ਼ ਅਪਰਾਧੀਆਂ ’ਤੇ ਲਗਾਮ ਕੱਸ ਰਹੀ ਹੈ ਤਾਂ ਇਸ ਮੁਲਾਕਾਤ ਦੇ ਕਈ ਤਰ੍ਹਾਂ ਦੇ ਮਤਲਬ ਕੱਢੇ ਜਾਣੇ ਲਾਜ਼ਮੀ ਹਨ। ਇਸ ਮੁਲਾਕਾਤ ਦਾ ਇਕ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਚੋਣਾਂ ਦੇ ਵਿਚਾਲੇ ਭਾਰਤ ਨੇ ਨੇਪਾਲ ਨੂੰ ਭਾਰਤੀ ਅੱਠ ਸੌ ਕਰੋੜ ਦੀ ਸਹਾਇਤਾ ਰਾਸ਼ੀ ਉਪਲਬਧ ਕਰਵਾਈ ਹੈ।

ਜਿੱਥੋਂ ਤੱਕ ਬਾਲੇਨ ਸਰਕਾਰ ਦੇ ਭ੍ਰਿਸ਼ਟ ਸਿਆਸਤਦਾਨਾਂ ’ਤੇ ਸ਼ਿਕੰਜਾ ਕੱਸਣ ਦੀ ਗੱਲ ਹੈ, ਤਾਂ ਉਹ ਸਿਰਫ ਕੇ. ਪੀ. ਸ਼ਰਮਾ ਓਲੀ, ਰਮੇਸ਼ ਲੇਖਕ, ਮਹੇਸ਼ ਬਸਨੇਤ ਅਤੇ ਸਾਬਕਾ ਊਰਜਾ ਮੰਤਰੀ ਦੀ ਗ੍ਰਿਫ਼ਤਾਰੀ ਤੱਕ ਹੀ ਸੀਮਤ ਨਹੀਂ ਹੈ। ਏਮਾਲੇ ਦੇ ਹੋਰ ਆਗੂ ਵੀ ਨਿਸ਼ਾਨੇ ’ਤੇ ਹਨ। ਨੇਪਾਲੀ ਕਾਂਗਰਸ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਆਰਜ਼ੂ ਰਾਣਾ ਸਮੇਤ ਇਸ ਪਾਰਟੀ ਦੇ ਹੋਰ ਆਗੂ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਹੋਏ ਹਨ। ਮਾਓਵਾਦੀ ਕੇਂਦਰ ਦੇ ਪ੍ਰਧਾਨ ਸਾਬਕਾ ਪੀ. ਐੱਮ. ਪ੍ਰਚੰਡ ਅਤੇ ਸਾਬਕਾ ਪੀ. ਐੱਮ. ਬਾਬੂ ਰਾਮ ਭੱਟਰਾਏ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਸਾਬਕਾ ਪੀ. ਐੱਮ. ਸ਼ੇਰ ਬਹਾਦਰ ਦੇਉਬਾ ਪਤਨੀ ਸਮੇਤ ਪਹਿਲਾਂ ਭਾਰਤ ’ਚ ਸਨ, ਹੁਣ ਉਨ੍ਹਾਂ ਦੇ ਥਾਈਲੈਂਡ ’ਚ ਹੋਣ ਦੀ ਚਰਚਾ ਹੈ, ਸ਼ਾਇਦ ਕਿਸੇ ਬੀਮਾਰੀ ਦੇ ਇਲਾਜ ਦੇ ਸਿਲਸਿਲੇ ’ਚ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੁਝ ਨੇਪਾਲੀ ਆਗੂ ਭਾਰਤ ’ਚ ਲੁਕੇ ਹੋਏ ਹਨ। ਭਾਰਤੀ ਰਾਜਦੂਤ ਅਤੇ ਨੇਪਾਲੀ ਵਿੱਤ ਮੰਤਰੀ ਦੀ ਮੁਲਾਕਾਤ ’ਚ ਇਹ ਵੀ ਚਰਚਾ ਦਾ ਵਿਸ਼ੇਸ਼ ਹੋ ਸਕਦਾ ਹੈ।

ਬਾਲੇਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ’ਚ ਜ਼ਿਲਾ ਮੈਜਿਸਟ੍ਰੇਟ ਪੱਧਰ ਦੇ ਇਕ-ਅੱਧੇ ਨੇਪਾਲੀ ਅਫ਼ਸਰ ਵੀ ਸਲਾਖਾਂ ਦੇ ਪਿੱਛੇ ਹੋਏ ਹਨ। ਇਸ ਤੋਂ ਬਾਅਦ ਹੁਣ ਮਨੀ ਲਾਂਡਰਿੰਗ ਮਾਮਲੇ ’ਚ ਜੋ ਇਕ ਵੱਡੇ ਕਾਰੋਬਾਰੀ ਦੀ ਗ੍ਰਿਫ਼ਤਾਰੀ ਹੋਈ ਹੈ, ਉਸ ਨਾਲ ਕਾਰੋਬਾਰ ਦੀ ਆੜ ’ਚ ਨਾਜਾਇਜ਼ ਤਰੀਕੇ ਨਾਲ ਪੈਸਾ ਕਮਾਉਣ ਦਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਨਾਲ ਕਾਠਮੰਡੂ ਜਾਂ ਨੇਪਾਲ ’ਚ ਕਿਤੇ ਵੀ ਕਾਰੋਬਾਰ ਦੀ ਆੜ ’ਚ ਲੁੱਟ-ਖਸੁੱਟ ਕਰਨ ਵਾਲੇ ਸਫੈਦਪੋਸ਼ਾਂ ’ਚ ਦਹਿਸ਼ਤ ਫੈਲ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਦੀਪਕ ਭੱਟ ਨਾਂ ਦੇ ਕਾਰੋਬਾਰੀ ਦਾ ਜੋ ਪਿਛੋਕੜ ਸਾਹਮਣੇ ਆਇਆ ਹੈ, ਉਹ ਕਾਫ਼ੀ ਹੈਰਾਨ ਕਰਨ ਵਾਲਾ ਹੈ। ਇਹ ਵੀ ਕਿ ਨੇਪਾਲ ਵਰਗੇ ਛੋਟੇ ਦੇਸ਼ ’ਚ ਵੀ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ।

ਨੇਪਾਲੀ ਕਾਂਗਰਸ ਆਗੂ ਸ਼ੇਰ ਬਹਾਦਰ ਦੇਉਬਾ ਦੇ ਚੋਣ ਖੇਤਰ ਡੋਡੁਲਧੁਰਾ ਦਾ ਰਹਿਣ ਵਾਲਾ ਦੀਪਕ ਭੱਟ ਦਾ ਸਬੰਧ ਨੇਪਾਲੀ ਕਾਂਗਰਸ ਦੇ ਆਗੂਆਂ ਤੋਂ ਇਲਾਵਾ ਹਰ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀਆਂ ਨਾਲ ਕਾਫ਼ੀ ਨੇੜੇ ਦਾ ਰਿਹਾ ਹੈ। ਇਕ ਤੋਂ ਵਧ ਕੇ ਇਕ ਕਾਲੇ ਕਾਰਨਾਮਿਆਂ ਨਾਲ ਲੈਸ ਇਸ ਕਾਰੋਬਾਰੀ ਦੀ ਜਦੋਂ ਕੁੰਡਲੀ ਫਰੋਲੀ ਗਈ ਤਾਂ ਪਿਆਜ਼ ਦੇ ਛਿਲਕੇ ਵਾਂਗ ਭ੍ਰਿਸ਼ਟਾਚਾਰ ਨਾਲ ਜੁੜੇ ਉਸ ਦੇ ਕਈ ਕਾਰਨਾਮੇ ਸਾਹਮਣੇ ਆਉਣ ਲੱਗੇ। ਇਸ ’ਚ ਇਕ ਇਹ ਵੀ ਕਿ ਡਾਕਟਰ ਬਾਬੂ ਰਾਮ ਭੱਟਰਾਏ ਨਾਲ ਉਸ ਦੀਆਂ ਤਾਰਾਂ ਬਹੁਤ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਸਨ ਜਦੋਂ ਉਹ ਪ੍ਰਧਾਨ ਮੰਤਰੀ ਸਨ। ਬਾਬੂ ਰਾਮ ਭੱਟਰਾਏ ਨਾਲ ਉਸ ਦੀ ਮੁਲਾਕਾਤ ਸੱਤਾਧਾਰੀ ਦਲ ਦੇ ਇਕ ਸੰਸਦ ਮੈਂਬਰ ਨੇ ਕਰਵਾਈ ਸੀ ਜਦੋਂ ਉਹ ਨੇਪਾਲੀ ਕਾਂਗਰਸ ’ਚ ਸਨ। ਡਾਕਟਰ ਬਾਬੂ ਰਾਮ ਭੱਟਰਾਏ ਬਹੁਤਾ ਸਮਾਂ ਪ੍ਰਧਾਨ ਮੰਤਰੀ ਨਹੀਂ ਰਹੇ ਪਰ ਜਿੰਨੇ ਦਿਨ ਵੀ ਸਨ, ਸੱਤਾ ਦੇ ਗਲਿਆਰਿਆਂ ’ਚ ਦੀਪਕ ਭੱਟ ਦੀ ਤੂਤੀ ਬੋਲਦੀ ਸੀ। ਦੀਪਕ ਭੱਟ ਨੇ ਆਪਣੀ ਇਕ ਕੰਪਨੀ ਰਾਹੀਂ ਵੱਡਾ ਕਾਰੋਬਾਰੀ ਸਾਮਰਾਜ ਖੜ੍ਹਾ ਕਰ ਲਿਆ ਸੀ। ਇਸੇ ਸਮੇਂ ਨੇਪਾਲ ਪੁਲਸ ਨੂੰ ਹਥਿਆਰ ਸਪਲਾਈ ਕਰਨ ਦੀ ਦਲਾਲੀ ’ਚ ਵੀ ਉਸ ਦੇ ਹੱਥ ਰੰਗੇ ਹੋਏ ਪਾਏ ਗਏ।

44 ਸਾਲਾ ਦੀਪਕ ਭੱਟ ਕਾਠਮੰਡੂ ਦੇ ਸਾਨੇਪਾ ਖੇਤਰ ’ਚ ਰਹਿੰਦਾ ਹੈ। ਕਾਠਮੰਡੂ ਦਾ ਇਹ ਖੇਤਰ ਦਿੱਲੀ ਦੇ ਲੁਟੀਅਨ ਜ਼ੋਨ ਵਾਂਗ ਚਰਚਿਤ ਸਿਆਸੀ ਗਲਿਆਰਾ ਹੈ। ਇੱਥੇ ਸਿਆਸੀ ਪਾਰਟੀਆਂ ਦੇ ਦਫ਼ਤਰ ਅਤੇ ਆਗੂਆਂ ਦੀਆਂ ਰਿਹਾਇਸ਼ਾਂ ਹਨ। ਪਿਛਲੇ ਦੋ ਦਹਾਕਿਆਂ ਤੋਂ ਇਸ ਵਿਅਕਤੀ ਦੀ ਹੈਸੀਅਤ ਇੰਨੀ ਸੀ ਕਿ ਇਹ ਨਾ ਸਿਰਫ ਗੱਠਜੋੜ ਵਾਲੀਆਂ ਸਰਕਾਰਾਂ ਬਣਾਉਣ-ਵਿਗਾੜਨ ਦੀ ਤਾਕਤ ਰੱਖਦਾ ਸੀ, ਸਗੋਂ ਸੰਸਦ ਦੀ ਰਾਜ ਵਿਵਸਥਾ ਅਤੇ ਜਨਤਕ ਲੇਖਾ ਕਮੇਟੀ ਤੱਕ ਨੂੰ ਪ੍ਰਭਾਵਿਤ ਕਰਦਾ ਸੀ। ਦੀਪਕ ਭੱਟ ਦੇ ਖਿਲਾਫ਼ ਵਿੱਤ ਮੰਤਰਾਲੇ ਨੇ ਗੁਪਤ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਜਦੋਂ ਉਸ ਦੇ ਖਿਲਾਫ਼ ਪੁਖ਼ਤਾ ਸਬੂਤ ਜੁਟਾ ਲਏ ਗਏ ਤਾਂ 2 ਅਪ੍ਰੈਲ ਨੂੰ ਉਸ ਨੂੰ ਕਾਠਮੰਡੂ ਦੇ ਨਕਸ਼ਾਲ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੀ.ਬੀ.ਆਈ. ਦੇ ਬੁਲਾਰੇ ਸ਼ਿਵ ਕੁਮਾਰ ਸ੍ਰੇਸ਼ਠ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੀ ਨੇਪਾਲ ਦੇ ਸਫੈਦਪੋਸ਼ ਅਪਰਾਧੀਆਂ ’ਚ ਖਲਬਲੀ ਮਚ ਗਈ।

ਦੀਪਕ ਭੱਟ ਇਸ ਸਮੇਂ ‘ਇਨਫਿਨਿਟੀ ਹੋਲਡਿੰਗਜ਼’ ਨਾਂ ਦੇ ਇਕ ਕੰਪਨੀ ਦਾ ਮੁੱਖ ਡਾਇਰੈਕਟਰ ਹੈ। ਦੋਸ਼ ਹੈ ਕਿ ਉਸ ਨੇ ਸੱਤਾ ਦੇ ਗੱਠਜੋੜ ਨਾਲ ਇਸੇ ਕੰਪਨੀ ਰਾਹੀਂ ਜਲ-ਬਿਜਲੀ, ਹਥਿਆਰ, ਹੈਲੀਕਾਪਟਰ ਸਮੇਤ ਵੱਖ-ਵੱਖ ਵਿਦੇਸ਼ੀ ਕੰਪਨੀਆਂ ਦੇ ਏਜੰਟ ਵਜੋਂ ਕੰਮ ਕਰਦੇ ਹੋਏ ਨਾਜਾਇਜ਼ ਕਾਰੋਬਾਰ ਦਾ ਵਿਸ਼ਾਲ ਸਾਮਰਾਜ ਖੜ੍ਹਾ ਕਰ ਲਿਆ। ਦੀਪਕ ਭੱਟ ਦੀ ਨੇਪਾਲ ਦੀ ਟ੍ਰੈਵਲ ਏਜੰਸੀ, ਹੋਟਲ, ਰੀਅਲ ਅਸਟੇਟ, ਕੰਸਲਟੈਂਸੀ, ਬੀਮਾ ਅਤੇ ਲਘੂ ਵਿੱਤ ਵਰਗੇ ਖੇਤਰਾਂ ’ਚ ਵੀ ਸਿੱਧੀ ਅਤੇ ਅਸਿੱਧੀ ਸ਼ਮੂਲੀਅਤ ਦੱਸੀ ਜਾਂਦੀ ਹੈ। ਸਰਕਾਰ ਨੇ ਉਸ ਦੇ ਖਿਲਾਫ਼ ਜਾਇਦਾਦ ਸ਼ੁੱਧੀਕਰਨ (ਮਨੀ ਲਾਂਡਰਿੰਗ) ਮਾਮਲੇ ’ਚ ਵਿਸਤ੍ਰਿਤ ਜਾਂਚ ਸ਼ੁਰੂ ਕੀਤੀ ਸੀ, ਜਿਸ ਤਹਿਤ ਵਿਦੇਸ਼ ਵਿਭਾਗ ਨੇ ਉਸ ਨੂੰ ਕਾਲੀ ਸੂਚੀ ’ਚ ਪਾਉਂਦੇ ਹੋਏ ਉਸ ਦੀ ਵਿਦੇਸ਼ ਯਾਤਰਾ ’ਤੇ ਰੋਕ ਲਗਾ ਦਿੱਤੀ ਸੀ।

ਫਿਲਹਾਲ, ਭੱਟ, ਉਸ ਦੀ ਕੰਪਨੀ ਅਤੇ ਉਸ ਨਾਲ ਜੁੜੀਆਂ ਸਾਰੀਆਂ ਜਾਇਦਾਦਾਂ ਦੀ ਗੰਭੀਰ ਜਾਂਚ ਜਾਰੀ ਹੈ। ਤੈਅ ਹੈ ਕਿ ਇਹ ਸਭ ਕਰ ਕੇ ਬਾਲੇਨ ਆਪਣਾ ਨਵਾਂ ਅਕਸ ਵੀ ਬਣਾਉਣਾ ਚਾਹੁੰਦੇ ਹਨ। ਭ੍ਰਿਸ਼ਟਾਚਾਰ ਨਾਲ ਲੜਾਈ ਦੁਨੀਆ ਦੇ ਕਿਸੇ ਵੀ ਦੇਸ਼ ’ਚ ਆਸਾਨ ਨਹੀਂ ਰਹੀ ਹੈ ਪਰ ਜੇਕਰ ਬਾਲੇਨ ਇਸ ’ਚ ਸਫਲਤਾ ਪਾ ਲੈਂਦੇ ਹਨ ਤਾਂ ਨੇਪਾਲ ਦੇ ਭਵਿੱਖ ਲਈ ਇਹ ਬਹੁਤ ਚੰਗਾ ਹੋਵੇਗਾ।

—ਯਸ਼ੋਦਾ ਸ੍ਰੀਵਾਸਤਵ
 

  • Corruption
  • balen SHah
  • Bangladesh
  • POlitics

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਹੋਰ ਤੇਜ਼

NEXT STORY

Stories You May Like

  • now salary given twice a month
    ਹੁਣ ਮਹੀਨੇ 'ਚ ਦੋ ਵਾਰ ਮਿਲੇਗੀ ਤਨਖ਼ਾਹ! PM ਬਾਲੇਨ ਨੇ ਲਾਗੂ ਕੀਤਾ ਨਵਾਂ ਨਿਯਮ
  • how to get good governance if there is abundance of public representatives
    ‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!
  • no more taking smartphones to school
    ਸਕੂਲਾਂ 'ਚ ਸਮਾਰਟਫੋਨ ਮੁਕੰਮਲ ਬੈਨ! ਨਵਾਂ ਕਾਨੂੰਨ ਬਣਾਉਣ ਦੀ ਤਿਆਰੀ 'ਚ UK
  • corruption is spreading its roots across the country
    ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ ਦੀ ਲੋੜ!
  • mumbai will try to return to the winning path today by defeating hyderabad
    ਹੈਦਰਾਬਾਦ ਨੂੰ ਹਰਾ ਕੇ ਅੱਜ ਜਿੱਤ ਦੀ ਰਾਹ ’ਤੇ ਪਰਤਣ ਦੀ ਕੋਸ਼ਿਸ਼ ਕਰੇਗੀ ਮੁੰਬਈ
  • attempted theft in 3 houses in one night
    ਇਕੋ ਰਾਤ 3 ਘਰਾਂ ’ਚ ਚੋਰੀ ਦੀ ਕੋਸ਼ਿਸ਼, ਲੋਕਾਂ ’ਚ ਦਹਿਸ਼ਤ
  • president s picture will shine on the passport
    ਅਮਰੀਕਾ 'ਚ ਹੁਣ 'ਟਰੰਪ' ਯੁੱਗ ਦਾ ਨਵਾਂ ਅਧਿਆਏ: ਪਾਸਪੋਰਟ 'ਤੇ ਚਮਕੇਗੀ ਰਾਸ਼ਟਰਪਤੀ ਦੀ ਤਸਵੀਰ
  • terrible fire broke out in a scrap warehouse in jalandhar
    ਜਲੰਧਰ ਵਿਖੇ ਗੋਦਾਮ 'ਚ ਲੱਗੀ ਅੱਗ ਕਾਰਨ ਮਚੀ ਤਬਾਹੀ! ਕਰੀਬ 80 ਝੁੱਗੀਆਂ ਤੇ 2 ਫੈਕਟਰੀਆਂ ਸੜ ਕੇ ਸੁਆਹ
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +