Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 26, 2026

    6:12:10 PM

  • punjab municipal corporation and municipal council elections

    ਪੰਜਾਬ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ :...

  • punjab sc commission takes strict notice of raja warring  s alleged viral audio

    ਪੰਜਾਬ ਐੱਸਸੀ ਕਮਿਸ਼ਨ ਨੇ ਰਾਜਾ ਵੜਿੰਗ ਦੀ ਕਥਿਤ...

  • indian mangoes  record earnings from exports  become a major buyer

    ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ...

  • voting for 6 municipal councils in hoshiarpur district

    ਹੁਸ਼ਿਆਰਪੁਰ ਜ਼ਿਲ੍ਹੇ ’ਚ 6 ਨਗਰ ਕੌਂਸਲਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਹੋਰ ਤੇਜ਼

BLOG News Punjabi(ਬਲਾਗ)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਹੋਰ ਤੇਜ਼

  • Edited By Harpreet Singh,
  • Updated: 04 Apr, 2026 04:41 PM
Blog
west bengal politics
  • Share
    • Facebook
    • Tumblr
    • Linkedin
    • Twitter
  • Comment

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਸਿਆਸੀ ਲੜਾਈ ਤੇਜ਼ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਪੱਛਮੀ ਬੰਗਾਲ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਦੇ ਵੋਟਿੰਗ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ ਸੱਤਾ ਤੋਂ ਹਟਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ, ‘‘ਇਸ ਵਾਰ, ਕਿਸੇ ਨੂੰ ਡਰਨਾ ਨਹੀਂ ਚਾਹੀਦਾ। ਬੰਗਾਲ ਦੇ ਵੋਟਰਾਂ ਨੂੰ ਕੋਈ ਗੁੰਡਾ ਨਹੀਂ ਰੋਕ ਸਕਦਾ। ਟੀ. ਐੱਮ. ਸੀ. ਨੂੰ ਉਖਾੜ ਸੁੱਟਣ ਅਤੇ ਬੰਗਾਲ ਦੀ ਖਾੜੀ ’ਚ ਸੁੱਟਣ ਲਈ ਸਭ ਨੂੰ ਬਿਨਾਂ ਕਿਸੇ ਡਰ ਦੇ ਵੋਟ ਪਾਉਣੀ ਚਾਹੀਦੀ ਹੈ।’’ ਸ਼ਾਹ ਨੇ ਸਿੱਧੇ ਭਵਾਨੀਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ, ਜਿਸ ਚੋਣ ਖੇਤਰ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸ਼ਾਹ ਨੇ ਕਿਹਾ ਕਿ ਭਾਜਪਾ ਇਕ ‘ਸੋਨਾਰ ਬੰਗਲਾ’ ਬਣਾਉਣਾ ਚਾਹੁੰਦੀ ਹੈ ਅਤੇ ਸੱਤਾਧਾਰੀ ਪਾਰਟੀ ’ਤੇ ਭ੍ਰਿਸ਼ਟਾਚਾਰ ਤੋਂ ਪ੍ਰਭਾਵਿਤ ਹੋਣ ਦਾ ਦੋਸ਼ ਲਾਇਆ।

ਇਸ ਦੌਰਾਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਮਾਲਦਾ ਦੇ ਕਾਲੀਆਚਕ ’ਚ 7 ਨਿਆਂਇਕ ਅਧਿਕਾਰੀਆਂ ਦਾ ਸ਼ੋਸ਼ਣ ਭਾਜਪਾ ਅਤੇ ਭਾਰਤੀ ਚੋਣ ਕਮਿਸ਼ਨ ਨਾਲ ਜੁੜੀ ਇਕ ਸਾਂਝੀ ਸਾਜ਼ਿਸ਼ ਦਾ ਹਿੱਸਾ ਸੀ। ਗੁਆਂਢੀ ਮੁਰਸ਼ਿਦਾਬਾਦ ਜ਼ਿਲੇ ’ਚ ਸਥਿਤ ਸਾਗਰਦੀਘੀ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਕਥਿਤ ਯੋਜਨਾ ਦਾ ਧਿਆਨ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਸਥਿਤੀਆਂ ਬਣਾਉਣ ’ਤੇ ਕੇਂਦਰਿਤ ਸੀ।

ਖੜਗੇ ਅਤੇ ਰਿਜਿਜੂ ਵਿਚਾਲੇ ਤਿੱਖੀ ਬਹਿਸ
ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਵਿਚਾਲੇ ਸਦਨ ’ਚ ਤਿੱਖੀ ਬਹਿਸ ਹੋਈ, ਜਦੋਂ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੱਛਮੀ ਏਸ਼ੀਆ ਸੰਕਟ ’ਤੇ ਸਰਵ-ਪਾਰਟੀ ਮੀਟਿੰਗ ’ਚੋਂ ਗੈਰ-ਹਾਜ਼ਰ ਰਹਿਣ ’ਤੇ ਸਵਾਲ ਉਠਾਇਆ ਅਤੇ ਸੰਘਰਸ਼ ਦੇ ਨਤੀਜਿਆਂ ’ਤੇ ਸਦਨ ’ਚ ਚਰਚਾ ਲਈ ਸਰਕਾਰ ਦੇ ਸਹਿਮਤ ਨਾ ਹੋਣ ਦੀ ਆਲੋਚਨਾ ਕੀਤੀ। ਜਦੋਂ ਸਭਾਪਤੀ ਨੇ ਮੰਤਰੀ ਨੂੰ ਚਰਚਾ ਲਈ ਸੂਚੀਬੱਧ ਬਿੱਲਾਂ ’ਤੇ ਬੋਲਣ ਦੀ ਇਜਾਜ਼ਤ ਦਿੱਤੀ, ਤਾਂ ਖੜਗੇ ਨੇ ਕਿਹਾ ਕਿ ਭਾਜਪਾ ਕੋਲ ਕਾਨੂੰਨ ਪਾਸ ਕਰਨ ਦਾ ਸਮਾਂ ਹੈ ਪਰ ਨੋਟਿਸ ਦੇ ਬਾਵਜੂਦ ਈਰਾਨ ਯੁੱਧ ’ਤੇ ਬਹਿਸ ਕਰਨ ਦਾ ਨਹੀਂ। ਖੜਗੇ ਨੇ ਕਿਹਾ, ‘‘ਐੱਲ. ਪੀ. ਜੀ. ਦੀਆਂ ਕੀਮਤਾਂ ਵਧ ਰਹੀਆਂ ਹਨ ਪਰ ਉਹ (ਸਰਕਾਰ) ਇਸ ’ਤੇ ਚਰਚਾ ਨਹੀਂ ਕਰਨਾ ਚਾਹੁੰਦੀ। ਅਸੀਂ ਜੋ ਵੀ ਸੁਝਾਅ ਦਿੰਦੇ ਹਾਂ, ਉਹ ਅਸਹਿਮਤ ਹੁੰਦੇ ਹਨ। ਜੋ ਉਹ ਚਾਹੁੰਦੇ ਹਨ, ਉਸ ਨੂੰ ਉਹ ਜ਼ਬਰਦਸਤੀ ਲਾਗੂ ਕਰਦੇ ਹਨ। ਕੀ ਇਹ ਲੋਕਤੰਤਰ ਹੈ?’’ ਦੂਜੇ ਪਾਸੇ, ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ ਇਸ ਮੁੱਦੇ ’ਤੇ ਸਰਵ-ਪਾਰਟੀ ਮੀਟਿੰਗ ’ਚ ਸ਼ਾਮਲ ਨਾ ਹੋਣ ਲਈ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਰਿਜਿਜੂ ਨੇ ਕਿਹਾ ਕਿ ਪੈਟਰੋਲੀਅਮ ਮੰਤਰੀ ਅਤੇ ਪ੍ਰਧਾਨ ਮੰਤਰੀ ਪਹਿਲਾਂ ਹੀ ਦੋਵਾਂ ਸਦਨਾਂ ’ਚ ਇਸ ਮੁੱਦੇ ’ਤੇ ਬਿਆਨ ਦੇ ਚੁੱਕੇ ਹਨ।

‘ਆਪ’ ਅਤੇ ਰਾਘਵ ਚੱਢਾ ’ਚ ਤਣਾਅ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ‘ਆਪ’ ਹਾਈ ਕਮਾਂਡ ਵਿਚਾਲੇ ਅੰਦਰੂਨੀ ਕਲੇਸ਼ ਉਦੋਂ ਸਾਹਮਣੇ ਆਇਆ, ਜਦੋਂ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ’ਚ ਆਪਣੇ ਉਪ-ਨੇਤਾ ਅਸ਼ੋਕ ਮਿੱਤਲ ਨਾਲ ਬਦਲ ਦਿੱਤਾ। ਇਹ ਬਦਲਾਅ ‘ਆਪ’ ਨਾਲ ਸਬੰਧਤ ਮਾਮਲਿਆਂ ’ਤੇ ਚੱਢਾ ਦੀ ਲੰਬੀ ਚੁੱਪ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੇ ਕਈ ਜਨਤਕ ਪ੍ਰੋਗਰਾਮਾਂ ਤੋਂ ਉਨ੍ਹਾਂ ਦੀ ਗੈਰ-ਹਾਜ਼ਰੀ ਦੌਰਾਨ ਆਇਆ ਹੈ। ‘ਆਪ’ ਕੋਲ ਮੌਜੂਦਾ ਸਮੇਂ ’ਚ ਰਾਜ ਸਭਾ ’ਚ 10 ਮੈਂਬਰ ਹਨ, ਜਿਨ੍ਹਾਂ ’ਚ 7 ਪੰਜਾਬ ਤੋਂ ਅਤੇ 3 ਦਿੱਲੀ ਤੋਂ ਹਨ। ਇਸ ਦੌਰਾਨ, ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ ਹੈ, ਹਰਾਇਆ ਨਹੀਂ ਗਿਆ। ‘ਐਕਸ’ ’ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ’ਚ, ਚੱਢਾ ਨੇ ਕਿਹਾ, ‘‘ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਸੰਸਦ ’ਚ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਂਦਾ ਹਾਂ, ਜਿਨ੍ਹਾਂ ’ਚ ਅਕਸਰ ਅਣਗੌਲੇ ਕੀਤੇ ਜਾਣ ਵਾਲੇ ਵਿਸ਼ੇ ਵੀ ਸ਼ਾਮਲ ਹੁੰਦੇ ਹਨ ਪਰ ਕੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨਾ ਕੋਈ ਅਪਰਾਧ ਹੈ? ਕੀ ਮੈਂ ਕੋਈ ਅਪਰਾਧ ਕੀਤਾ?’’ ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਪਾਰਟੀ ਨੇ ਰਸਮੀ ਤੌਰ ’ਤੇ ਰਾਜ ਸਭਾ ਸਕੱਤਰੇਤ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਦੂਜੇ ਪਾਸੇ, ਇਹ ਅਟਕਲਾਂ ਤੇਜ਼ ਹਨ ਕਿ ਚੱਢਾ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ ਪਰ ‘ਆਪ’ ਆਗੂਆਂ ਨੇ ਹਾਲਾਂਕਿ ਇਸ ਦੀ ਸੰਭਾਵਨਾ ਨੂੰ ਘੱਟ ਦੱਸਿਆ।

ਬਸਪਾ ਦੀ ਵੱਖਰੇ ਸੂਬੇ ਦੀ ਮੰਗ
2027 ’ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਿਰਧਾਰਿਤ ਹੋਣ ਦੇ ਨਾਲ, ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਪੱਛਮੀ ਉੱਤਰ ਪ੍ਰਦੇਸ਼ ਲਈ ਇਕ ਵੱਖਰੇ ਸੂਬੇ ਦੀ ਪੁਰਾਣੀ ਮੰਗ ਨੂੰ ਫਿਰ ਤੋਂ ਜਗਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਨੂੰ ਆਪਣੀਆਂ ਮੀਟਿੰਗਾਂ ਦੌਰਾਨ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਬਸਪਾ ਸੂਬੇ ਦੇ ਮੁੜ-ਗਠਨ ਦੇ ਪੱਖ ’ਚ ਹੈ, ਜਦਕਿ ਭਾਜਪਾ ਅਤੇ ਸਮਾਜਵਾਦੀ ਪਾਰਟੀ ਭਲਾਈ ਦੀ ਤੁਲਨਾ ’ਚ ਆਪਣੀ ਖੁਦ ਦੀ ਸਿਆਸਤ ’ਚ ਜ਼ਿਆਦਾ ਦਿਲਚਸਪੀ ਰੱਖਦੀਆਂ ਹਨ। ਇਸ ਖੇਤਰ ’ਚ ਦਲਿਤ ਅਤੇ ਮੁਸਲਿਮ ਮਿਲ ਕੇ ਆਬਾਦੀ ਦਾ 45 ਫੀਸਦੀ ਤੋਂ ਵੱਧ ਹਿੱਸਾ ਹਨ, ਜਿਸ ’ਚ ਦਲਿਤ ਲੱਗਭਗ 20 ਫੀਸਦੀ ਹਨ। ਦਲਿਤ ਆਬਾਦੀ ਦਾ ਇਕ ਮਹੱਤਵਪੂਰਨ ਹਿੱਸਾ ਜਾਟਵ ਭਾਈਚਾਰੇ ਨਾਲ ਸਬੰਧਤ ਹੈ, ਜਿਸ ਨੂੰ ਬਸਪਾ ਦਾ ਇਕ ਮੁੱਖ ਵੋਟਰ ਮੰਨਿਆ ਜਾਂਦਾ ਹੈ।

ਜੇ. ਐੱਮ. ਐੱਮ. ਦਾ ਅਸਾਮ ’ਚ ਪ੍ਰਚਾਰ
ਕਾਂਗਰਸ ਅਤੇ ਜੇ. ਐੱਮ. ਐੱਮ. ਝਾਰਖੰਡ ’ਚ ਗੱਠਜੋੜ ’ਚ ਹਨ ਅਤੇ ਮਿਲ ਕੇ ਸਰਕਾਰ ਚਲਾ ਰਹੇ ਹਨ। ਹਾਲਾਂਕਿ, ਜੇ. ਐੱਮ. ਐੱਮ. ਨੇ ਅਸਾਮ ਦੀ ਸਿਆਸਤ ’ਚ ਕਦਮ ਰੱਖਿਆ ਹੈ ਅਤੇ 9 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸੁਤੰਤਰ ਰੂਪ ’ਚ ਲੜੇਗੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸਮੇਤ ਕਈ ਪਾਰਟੀ ਆਗੂ ਪੂਰਬੀ ਅਤੇ ਉੱਤਰੀ ਅਸਾਮ ਦੇ ਚਾਹ ਦੇ ਬਾਗਾਂ ’ਚ ਪ੍ਰਚਾਰ ਕਰ ਰਹੇ ਹਨ, ਜਿੱਥੇ ਆਦਿਵਾਸੀ ਵੋਟਰ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ। ਜੇ. ਐੱਮ. ਐੱਮ. ਨੇ ਐਲਾਨ ਕੀਤਾ ਹੈ ਕਿ ਉਹ 18 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ, ਜੋ ਝਾਰਖੰਡ ਤੋਂ ਬਾਹਰ ਪਾਰਟੀ ਦਾ ਸਭ ਤੋਂ ਵੱਡਾ ਸਿਆਸੀ ਵਿਸਥਾਰ ਹੈ, ਜਿੱਥੇ ਉਹ 65 ਲੱਖ ਤੋਂ ਵੱਧ ਮਜ਼ਬੂਤ ਚਾਹ ਜਨਜਾਤੀ ਆਬਾਦੀ ਨੂੰ ਨਿਸ਼ਾਨਾ ਬਣਾ ਰਹੀ ਹੈ, ਜਿਸ ’ਚ ਸੰਥਾਲ, ਮੁੰਡਾ, ਉਰਾਓਂ ਅਤੇ ਕੁਰੂਖ ਭਾਈਚਾਰੇ ਸ਼ਾਮਲ ਹਨ—ਇਹ ਜਨਜਾਤੀਆਂ ਝਾਰਖੰਡ ਤੋਂ ਪੈਦਾ ਹੋਈਆਂ ਮੰਨੀਆਂ ਜਾਂਦੀਆਂ ਹਨ। ਚਾਹ ਜਨਜਾਤੀ ਭਾਈਚਾਰਾ ਸੂਬੇ ਦੀ ਆਬਾਦੀ ਦਾ ਲੱਗਭਗ 20 ਫੀਸਦੀ ਹੈ।

—ਰਾਹਿਲ ਨੋਰਾ ਚੋਪੜਾ

  • West Bengal
  • Politics
  • Vidhan Elections

ਅਫ਼ਸਰਾਂ ਦੇ ਨਾਕਾਰਾਪਨ ਨਾਲ ਨਹੀਂ ਰੁਕਣਗੇ ਨਾਲੰਦਾ ਮੰਦਰ ਵਰਗੇ ਹਾਦਸੇ

NEXT STORY

Stories You May Like

  • west bengal legislative assembly cm suvendu adhikari
    ਪੱਛਮੀ ਬੰਗਾਲ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ: CM ਸ਼ੁਭੇਂਦੂ ਅਧਿਕਾਰੀ
  • many leaders join bjp party
    ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ! ਕਈ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ
  • suvendu government in action in west bengal
    ਪੱਛਮੀ ਬੰਗਾਲ ’ਚ ਐਕਸ਼ਨ ’ਚ ਸ਼ੁਭੇਂਦੂ ਸਰਕਾਰ
  • preparations for formation of new team in bjp in full swing
    ਭਾਜਪਾ 'ਚ ਨਵੀਂ ਟੀਮ ਦੇ ਗਠਨ ਦੀਆਂ ਤਿਆਰੀਆਂ ਤੇਜ਼; ਸੰਘ ਨਾਲ ਤਾਲਮੇਲ ਰਾਹੀਂ ਵਿਧਾਨ ਸਭਾ ਚੋਣਾਂ 'ਤੇ ਨਜ਼ਰ
  • pm modi  west bengal
    PM ਮੋਦੀ ਨੇ ਪੱਛਮੀ ਬੰਗਾਲ 'ਚ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਕਰਨ ਦੇ ਫੈਸਲੇ ਦਾ ਕੀਤਾ ਸਵਾਗਤ
  • akhilesh yadav  s new bet before up elections
    UP ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਨਵਾਂ ਦਾਅ! 'ਕਾਕਰੋਚ ਜਨਤਾ ਪਾਰਟੀ' ਨੇ ਵਧਾਈ ਸਿਆਸੀ ਹਲਚਲ
  • 3 ips officers  suspended
    ਪੱਛਮੀ ਬੰਗਾਲ ਸਰਕਾਰ ਨੇ 3 IPS ਅਧਿਕਾਰੀਆਂ ਨੂੰ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ
  • ravneet bittu bjp
    ਵਿਧਾਨ ਸਭਾ ਚੋਣਾਂ ਦਾ ਆਗਾਜ਼ ਸਾਬਤ ਹੋਣਗੀਆਂ ਨਗਰ ਕੌਂਸਲ ਚੋਣਾਂ: ਰਵਨੀਤ ਬਿੱਟੂ
  • punjab power cut
    ਪੰਜਾਬੀਓ ਕਰ ਲਓ ਤਿਆਰੀ! ਵਰ੍ਹਦੀ ਗਰਮੀ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • voting process for municipal and council elections in punjab ends
    ਪੰਜਾਬ 'ਚ ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ, ਕਿਹੜੇ...
  • rain and thunderstorms will occur in punjab on 28 29 30
    ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ...
  • municipal councils and nagar panchayats election in jalandhar
    ਜਲੰਧਰ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ...
  • papdiya wala bazar jalandhar shopkeepers thrown down shutters
    ਜਲੰਧਰ ਦੇ ਇਸ ਮਸ਼ਹੂਰ ਬਾਜ਼ਾਰ 'ਚ ਦੁਕਾਨਦਾਰਾਂ ਨੇ ਸੁੱਟ 'ਤੇ ਸ਼ਟਰ, ਵੇਖਦੇ-ਵੇਖਦੇ...
  • big news from jalandhar massive fire breaks out at hp petrol pump
    ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • police party attacked at janta hospital to resolve dispute
    ਜਨਤਾ ਹਸਪਤਾਲ ’ਚ ਵਿਵਾਦ ਸੁਲਝਾਉਣ ਗਈ ਪੁਲਸ ਪਾਰਟੀ ’ਤੇ ਹਮਲਾ, ਕਾਂਸਟੇਬਲ ਦੀ ਵਰਦੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
Trending
Ek Nazar
rubio talk with russian foreign minister

ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ, ਯੂਕਰੇਨ ਅਤੇ ਈਰਾਨ...

bollywood actor ranveer singh visits chamundeshwari temple in mysuru

ਦੇਵਤੇ ਨੂੰ ਕਿਹਾ ਸੀ 'ਸ਼ੈਤਾਨ', ਹੁਣ ਰਣਵੀਰ ਸਿੰਘ ਨੂੰ ਜਾਣਾ ਪਿਆ ਮੰਦਰ! ਅਦਾਲਤ...

israeli attack on lebanon

ਇਜ਼ਰਾਈਲੀ ਹਵਾਈ ਹਮਲਿਆਂ 'ਚ 12 ਲੋਕਾਂ ਦੀ ਮੌਤ

mobile internet services suspended

ਬੰਦ ਹੋਈ ਮੋਬਾਈਲ-ਇੰਟਰਨੈੱਟ ਸੇਵਾ! ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ, ਦੱਖਣੀ...

big news from jalandhar massive fire breaks out at hp petrol pump

ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

ranveer singh issues official statement after fwice boycott

ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ...

australian citizens ready to return

ਇਸਲਾਮਿਕ ਸਟੇਟ ਨਾਲ ਜੁੜੇ 19 ਆਸਟ੍ਰੇਲੀਆਈ ਨਾਗਰਿਕ ਸੀਰੀਆ ਤੋਂ ਵਾਪਸ ਆਉਣ ਲਈ ਤਿਆਰ

odisha  septic tank  suffocation  6 workers

ਓਡੀਸ਼ਾ 'ਚ ਵੱਡਾ ਹਾਦਸਾ: ਸੈਪਟਿਕ ਟੈਂਕ 'ਚ ਦਮ ਘੁੱਟਣ ਨਾਲ 6 ਮਜ਼ਦੂਰਾਂ ਦੀ...

famous actress becomes mother after 10 years of marriage

ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ...

punjabi couple arrested in canada

ਕੈਨੇਡਾ 'ਚ ਜਵਾਕ ਦੀ ਮੌਤ ਦੇ ਮਾਮਲੇ 'ਚ ਪੰਜਾਬੀ ਜੋੜਾ ਗ੍ਰਿਫ਼ਤਾਰ

drinking water crisis worsens in jalandhar

ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ...

200 in t20 cricket

'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ

ipl 2026 qualifier 1 rcb vs gt

ਬਿਨਾਂ ਮੈਚ ਖੇਡੇ ਫਾਈਨਲ 'ਚ ਪਹੁੰਚ ਜਾਏਗੀ RCB! ਜਾਣੋ IPL ਦੇ ਖ਼ਾਸ ਨਿਯਮ ਬਾਰੇ

29 may holiday declared

28 ਦੇ ਨਾਲ-ਨਾਲ 29 ਮਈ ਨੂੰ ਵੀ ਛੁੱਟੀ ਦਾ ਐਲਾਨ ! CM ਉਮਰ ਨੇ ਈਦ 'ਤੇ ਮੁਲਾਜ਼ਮਾਂ...

team india  t20 series

TEAM INDIA ਦੀ ਜਿੱਤ ਤੋਂ ਬਾਅਦ ਵੀ ਨਹੀਂ ਰੁਕਿਆ ਮੈਚ, ਬਣਾ'ਤੀਆਂ ਟੀਚੇਂ ਤੋਂ 45...

ranveer singh will no longer be able to work in bollywood

ਹੁਣ ਰਣਵੀਰ ਸਿੰਘ ਨਹੀਂ ਕਰ ਸਕੇਗਾ ਬਾਲੀਵੁੱਡ 'ਚ ਕੰਮ ! FWICE ਨੇ ਲਾਇਆ ਬੈਨ,...

delhi government plans to introduce health insurance

ਦਿਵਿਆਂਗ ਬੱਚਿਆਂ ਲਈ ਸਿਹਤ ਬੀਮਾ ਯੋਜਨਾ ਦੀ ਤਿਆਰੀ 'ਚ ਦਿੱਲੀ ਸਰਕਾਰ

monsoon will enter tomorrow

ਭਲਕੇ ਹੋਵੇਗੀ ਮਾਨਸੂਨ ਦੀ ਐਂਟਰੀ ! ਇਨ੍ਹਾਂ ਸੂਬਿਆਂ 'ਚ ਹੋਵੇਗੀ ਭਾਰੀ ਬਾਰਿਸ਼,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • tribal struggle to protect religion  culture intensifies
      ਧਰਮ, ਸੰਸਕ੍ਰਿਤੀ ਰੱਖਿਆ ਦਾ ਜਨਜਾਤੀ ਸੰਘਰਸ਼ ਤੇਜ਼
    • government and people appeal
      ਸੱਤ ਅਪੀਲਾਂ ਸਰਕਾਰ ਦੀਆਂ, ਅੱਠਵੀਂ ਜਨਤਾ ਦੀ
    • punjab
      ਵਿਜ਼ਨ ਪੰਜਾਬ 2047 : ਪੰਜਾਬ ਨੂੰ ਫਿਰ ਤੋਂ ਨੰਬਰ ਇਕ ਬਣਾਉਣ ਦਾ ਸੰਕਲਪ
    • marco rubio in india
      ਮਾਰਕੋ ਰੂਬੀਓ ਭਾਰਤ ’ਚ : ਕੀ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਚਾ ਸਕਦੇ ਹਨ ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • groundwater crisis and a state of carelessness
      ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ
    • congress mayavati
      ਦਲਿਤ ਵੋਟਾਂ : ਕਾਂਗਰਸ ਚਾਹੁੰਦੀ ਹੈ ਮਾਇਆਵਤੀ ਨੂੰ ਵਿਰੋਧੀ ਮੋਰਚੇ ’ਚ ਸ਼ਾਮਲ ਕਰਨਾ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +