ਟੀ.ਵੀ. ’ਤੇ ਇਕ ਖਬਰ ਵੇਖ ਰਹੀ ਸੀ। ਇਕ ਨਵਜੰਮਿਆ ਬੱਚਾ ਪੱਥਰ ਦੀ ਸਿਲ ਹੇਠ ਦੱਬਿਆ ਹੋਇਆ ਸੀ। ਉਸ ਨੂੰ ਕੁਝ ਲੋਕ ਕੱਢ ਰਹੇ ਸਨ। ਬੱਚੇ ਦੇ ਮੂੰਹ ’ਚ ਪੱਥਰ ਭਰੇ ਹੋਏ ਸਨ। ਉਸ ਦੇ ਮੂੰਹ ’ਤੇ ਫੈਵੀਕੋਲ ਚਿਪਕਾਈ ਹੋਈ ਸੀ ਤਾਂ ਜੋ ਉਹ ਰੋ ਨਾ ਸਕੇ।
ਇਕ ਨਵਜਨਮੇ ਬੱਚੇ ਦੇ ਪ੍ਰਤੀ ਇੰਨਾ ਜ਼ੁਲਮ ਦੇਖ ਕੇ ਘਬਰਾਹਟ ਹੋਣ ਲੱਗੀ। ਇਹ ਘਬਰਾਹਟ ਇੰਨੀ ਸੀ ਕਿ ਖਬਰ ਵੀ ਨਹੀਂ ਵੇਖੀ ਜਾ ਸਕੀ। ਕਿਸ ਨੇ ਇੰਝ ਕੀਤਾ ਹੋਵੇਗਾ। ਕੀ ਇਹ ਬੇਚਾਰਾ ਕਿਸੇ ਕੁਆਰੀ ਮਾਂ ਦੀ ਕੁੱਖ ’ਚੋਂ ਜਨਮਿਆ ਹੋਵੇ ਅਤੇ ਉਸ ਤੋਂ ਛੁਟਕਾਰਾ ਹਾਸਲ ਕਰਨ ਦਾ ਇਹੀ ਤਰੀਕਾ ਸੋਚਿਆ ਹੋਵੇਗਾ ਤਾਂ ਜੋ ਸਮਾਜ ’ਚ ਬਦਨਾਮੀ ਨਾ ਹੋਵੇ।
ਬਦਨਾਮੀ ਦਾ ਡਰ ਇੰਨਾ ਹੁੰਦਾ ਹੈ ਕਿ ਕਿਸੇ ਦੀ ਭਾਵੇਂ ਜਾਨ ਹੀ ਲੈ ਲਓ, ਹੁਣ ਤਾਂ ਅਜਿਹੀਆਂ ਘਟਨਾਵਾਂ ’ਤੇ ਲਾਹਨਤਾਂ ਭੇਜਣ ਦਾ ਮਨ ਵੀ ਨਹੀਂ ਕਰਦਾ ਪਰ ਦੁਨੀਆ ’ਚ ਕੁਝ ਲੋਕ ਚੰਗੇ ਵੀ ਹੁੰਦੇ ਹਨ। ਉਨ੍ਹਾਂ ਨੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ।
ਪਤਾ ਨਹੀਂ ਉਸ ਦਾ ਕੀ ਹੋਵੇਗਾ। ਜਿਸ ਨੂੰ ਮਾਂ ਦੀ ਨਰਮ ਗੋਦ ਮਿਲਣੀ ਚਾਹੀਦੀ ਸੀ, ਉਸ ਨੂੰ ਪੱਥਰ ਦੀ ਸੇਜ ਅਤੇ ਮਾਂ ਦੇ ਦੁੱਧ ਦੀ ਥਾਂ ਮੂੰਹ ’ਚ ਪੱਥਰ ਮਿਲੇ। ਸਿਵਾਏ ਸ਼ੇਮ-ਸ਼ੇਮ ਤੋਂ ਹੋਰ ਕੀ ਕਿਹਾ ਜਾ ਸਕਦਾ ਹੈ।
ਇਸ ਤਰ੍ਹਾਂ ਦੀ ਘਟਨਾ ਰਾਜਸਥਾਨ ਦੇ ਅਜਮੇਰ ’ਚ ਹੋਈ। ਇਕ ਔਰਤ ਆਪਣੇ ਪਤੀ ਤੋਂ ਵੱਖਰੇ ਤੌਰ ’ਤੇ ‘ਲਿਵ ਇਨ ਪਾਰਟਨਰ’ ਦੇ ਨਾਲ ਰਹਿੰਦੀ ਸੀ। ਉਹ ਆਪਣੀ ਤਿੰਨ ਸਾਲ ਦੀ ਬੇਟੀ ਨੂੰ ਲੈ ਕੇ ਝੀਲ ਦੇ ਕਿਨਾਰੇ ਗਈ। ਫਿਰ ਉਸ ਨੇ ਬੱਚੀ ਨੂੰ ਝੀਲ ’ਚ ਸੁੱਟ ਦਿੱਤਾ। ਰਾਤ ਨੂੰ ਪੁਲਸ ਨੇ ਇਕ ਔਰਤ ਅਤੇ ਇਕ ਆਦਮੀ ਨੂੰ ਸੜਕ ਦੇ ਕੰਢੇ ਘੁੰਮਦੇ ਦੇਖਿਆ ਤਾਂ ਰੋਕ ਕੇ ਪੁੱਛਿਆ ਕਿ ਤੁਸੀਂ ਇੰਨੀ ਰਾਤ ਨੂੰ ਇੱਥੇ ਕਿਉਂ ਘੁੰਮ ਰਹੇ ਹੋ।
ਔਰਤ ਨੇ ਕਿਹਾ ਕਿ ਮੇਰੀ ਬੇਟੀ ਗੁਆਚ ਗਈ ਹੈ। ਉਸ ਨੂੰ ਲੱਭ ਰਹੀ ਹਾਂ ਪਰ ਉਹ ਨਹੀਂ ਲੱਭ ਰਹੀ। ਪੁਲਸ ਨੇ ਸੀ. ਸੀ. ਟੀ. ਵੀ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਹੀ ਔਰਤ ਆਪਣੀ ਬੇਟੀ ਦੇ ਨਾਲ ਕਿਤੇ ਜਾ ਰਹੀ ਹੈ। ਰਾਤ ਨੂੰ ਉਹ ਇਕੱਲੀ ਹੀ ਡੇਢ ਵਜੇ ਦੇ ਕਰੀਬ ਵਾਪਸ ਆ ਰਹੀ ਹੈ। ਕਿਸੇ ਨਾਲ ਮੋਬਾਈਲ ਫੋਨ ’ਤੇ ਗੱਲਬਾਤ ਕਰ ਰਹੀ ਹੈ ਪਰ ਬੱਚੀ ਉਸ ਦੇ ਨਾਲ ਨਹੀਂ ਹੈ।
ਅਗਲੇ ਦਿਨ ਬੱਚੀ ਦੀ ਲਾਸ਼ ਝੀਲ ’ਚੋਂ ਮਿਲੀ। ਪੁਲਸ ਦਾ ਸ਼ੱਕ ਵਧ ਗਿਆ। ਔਰਤ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚ ਦੱਸ ਦਿੱਤਾ। ਉਸ ਨੇ ਕਿਹਾ ਕਿ ਮੇਰਾ ‘ਲਿਵ ਇਨ ਪਾਰਟਨਰ’ ਅਕਸਰ ਪਹਿਲੇ ਵਿਆਹ ਤੋਂ ਹੋਈ ਮੇਰੀ ਬੇਟੀ ਨੂੰ ਲੈ ਕੇ ਤਾਅਨੇ ਮਾਰਦਾ ਸੀ, ਇਸ ਲਈ ਮੈਂ ਉਸ ਨੂੰ ਝੀਲ ’ਚ ਸੁੱਟ ਕੇ ਮਾਰ ਦਿੱਤਾ। ਇਹ ਔਰਤ ਬਨਾਰਸ ਦੀ ਰਹਿਣ ਵਾਲੀ ਹੈ। ਪਤੀ ਤੋਂ ਵੱਖ ਹੋ ਕੇ ਇੱਥੇ ਇਕ ਹੋਟਲ ’ਚ ਰਿਸੈਪਸ਼ਨਿਸਟ ਦੀ ਨੌਕਰੀ ਵੀ ਕਰਦੀ ਸੀ।
ਕੇਰਲ ਦੇ ਅਰਨਾਕੁਲਮ ’ਚ ਵੀ ਅਜਿਹੀ ਹੀ ਇਕ ਘਟਨਾ ਵਾਪਰੀ। ਇਥੇ ਇਕ ਔਰਤ ਨੇ ਆਪਣੀ ਤਿੰਨ ਸਾਲ ਦੀ ਬੇਟੀ ਨੂੰ ਦਰਿਆ ’ਚ ਸੁੱਟ ਦਿੱਤਾ। ਬਾਅਦ ’ਚ ਪੁਲਸ ਨੇ ਉਸ ਨੂੰ ਫੜ ਲਿਆ।
ਕੁਝ ਦਿਨ ਪਹਿਲਾਂ ਸਿੰਡੀ ਰੋਡਗਿਰਜ਼ ਸਿੰਘ ਨੂੰ ਫੜਿਆ ਗਿਆ। ਉਹ ਐੱਫ.ਬੀ.ਆਈ. ਦੇ ਦਸ ਮੋਸਟ ਵਾਂਟਿਡ ਲੋਕਾਂ ਦੀ ਸੂਚੀ ’ਚ ਸ਼ਾਮਲ ਸੀ। ਉਸ ਨੇ 2022 ’ਚ ਆਪਣੇ ਦਿਵਿਆਂਗ ਬੇਟੇ ਦੀ ਹੱਤਿਆ ਕਰ ਦਿੱਤੀ ਸੀ ਅਤੇ ਅਮਰੀਕਾ ’ਚ ਸਜ਼ਾ ਤੋਂ ਬਚਣ ਲਈ ਭਾਰਤ ਆ ਗਈ ਸੀ। ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਦੀ ਭਾਲ ਸ਼ੁਰੂ ਹੋਈ। ਉਸ ਨੂੰ ਐੱਫ.ਬੀ.ਆਈ. ਨੇ ਭਾਰਤੀ ਅਧਿਕਾਰੀਆਂ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ। ਹੁਣ ਉਹ ਅਮਰੀਕਾ ’ਚ ਹੈ। ਉਸ ਨੂੰ ਉੱਥੋਂ ਦੇ ਕਾਨੂੰਨ ਮੁਤਾਬਕ ਸਖਤ ਸਜ਼ਾ ਮਿਲੇਗੀ।
ਇਹ ਕੁਝ ਘਟਨਾਵਾਂ ਹਨ। ਸਮੁੱਚੀ ਦੁਨੀਆ ’ਚ ਤਾਂ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਹੋਰ ਘਟਨਾਵਾਂ ਵਾਪਰਦੀਆਂ ਹੋਣਗੀਆਂ। ਬਹੁਤ ਸਾਰੀਆਂ ਧਿਆਨ ’ਚ ਆ ਜਾਂਦੀਆਂ ਹਨ ਅਤੇ ਬਹੁਤ ਸਾਰੀਆਂ ਧਿਆਨ ’ਚ ਨਹੀਂ ਆਉਂਦੀਆਂ।
ਅਕਸਰ ਅਸੀਂ ਬਾਹਰ ਵਾਲਿਆਂ ਤੋਂ ਡਰਦੇ ਹਾਂ। ਬੱਚਿਆਂ ਨਾਲ ਕੋਈ ਅਪਰਾਧ ਨਾ ਹੋ ਜਾਵੇ ਇਸ ਲਈ ਚਿੰਤਿਤ ਰਹਿੰਦੇ ਹਾਂ। ਮਾਵਾਂ ਸੰਬੰਧੀ ਕਿਹਾ ਜਾਂਦਾ ਹੈ ਕਿ ਪੁੱਤ-ਕਪੁੱਤ ਭਾਵੇਂ ਹੋ ਜਾਣ ਪਰ ਮਾਂ ਕੁਮਾਤਾ ਨਹੀਂ ਹੋ ਸਕਦੀ। ਅਜਿਹੀਆਂ ਘਟਨਾਵਾਂ ਹੁਣ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਦਾ ਹੁਣ ਤੱਕ ਕੋਈ ਸਮਾਜ ਸ਼ਾਸਤਰੀ ਅਧਿਐਨ ਹੋਇਆ ਹੈ ਜਾਂ ਹੋਣ ਵਾਲਾ, ਇਸ ਬਾਰੇ ਨਹੀਂ ਪਤਾ ਪਰ ਇਹ ਸਮਾਜ ’ਚ ਬੱਚਿਆਂ ਦੀ ਹਾਲਤ ਨੂੰ ਦੱਸਣ ਲਈ ਕਾਫੀ ਹਨ।
ਜਦੋਂ ਸਭ ਵਿਚਾਰ-ਵਟਾਂਦਰਿਆਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਆਪਣੇ ਲਈ ਜੀਓ। ਆਪਣੀ ਹੀ ਬਾਰੇ ’ਚ ਸੋਚੋ। ਇਹ ਜ਼ਿੰਦਗੀ ਸਿਰਫ ਇਕ ਵਾਰ ਮਿਲਦੀ ਹੈ ਇਸ ਲਈ ਘੁੰਮੋ-ਫਿਰੋ, ਐਸ਼ ਕਰੋ। ਅਜਿਹੀ ਸਥਿਤੀ ’ਚ ਸਮਾਜ ’ਚ ਜੋ ਕਮਜ਼ੋਰ ਹਨ ਜਿਵੇਂ ਕਿ ਬੱਚੇ ਅਤੇ ਬਜ਼ੁਰਗ ਉਨ੍ਹਾਂ ਦੀ ਸੁਰੱਖਿਆ ਨੂੰ ਭਾਰੀ ਖਤਰਾ ਪੈਦਾ ਹੋ ਜਾਂਦਾ ਹੈ। ਬਜ਼ੁਰਗ ਤਾਂ ਫਿਰ ਵੀ ਕਿਸੇ ਨੂੰ ਕੁਝ ਕਹਿ ਸਕਦੇ ਹਨ ਪਰ ਬੱਚੇ ਤਾਂ ਕਿਸੇ ਗੱਲ ਨੂੰ ਸਮਝ ਨਹੀਂ ਸਕਦੇ।
ਉਂਝ ਵੀ ਉਸ ਘਰ ’ਚ ਜਿੱਥੇ ਰਹਿੰਦੇ ਹਨ ਉੱਥੇ ਉਨ੍ਹਾਂ ਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਬਾਰੇ ’ਚ ਉਹ ਸੋਚਣ ਵੀ ਕਿਵੇਂ। ਹੋਰ ਨੁਕਸਾਨ ਪਹੁੰਚਾਉਣ ਵਾਲੇ ਜੇਕਰ ਆਪਣੇ ਮਾਤਾ ਪਿਤਾ ਜਾਂ ਦੂਜੇ ਮੈਂਬਰ ਹੋਣ ਤਾਂ ਕੀ ਕੀਤਾ ਜਾ ਸਕਦਾ ਹੈ। ਜੇ ਕੋਈ ਬੱਚਾ ਆਪਣੀ ਮਾਂ ਨਾਲ ਬਾਹਰ ਜਾ ਰਿਹਾ ਹੈ ਤਾਂ ਕੋਈ ਗੁਆਂਢੀ ਜਾਂ ਗੁਆਂਢਣ ਇੱਥੋਂ ਤੱਕ ਪੁਲਸ ਵੀ ਉਸ ’ਤੇ ਸ਼ੱਕ ਨਹੀਂ ਕਰ ਸਕਦੀ ਕਿ ਉਹ ਕਿਉਂ ਜਾ ਰਿਹਾ ਹੈ। ਆਖਿਰ ਉਹ ਆਪਣੀ ਮਾਂ ਦੇ ਨਾਲ ਨਹੀਂ ਜਾਵੇਗਾ ਤਾਂ ਕਿਸ ਨਾਲ ਜਾਵੇਗਾ।
ਮਾਵਾਂ ਆਪਣੇ ਬੱਚਿਆਂ ਨੂੰ ਮਾਰ ਰਹੀਆਂ ਹਨ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਇਸ ਅਪਰਾਧ ਦਾ ਨਤੀਜਾ ਕੀ ਹੋਵੇਗਾ। ਆਖਿਰ ਇਹ ਵਿਚਾਰ ਕਿਸੇ ਦੇ ਮੰਨ ’ਚ ਆਉਂਦਾ ਕਿਵੇਂ ਹੈ ਕਿ ਉਹ ਕਿਸੇ ਨੂੰ ਮਾਰ ਵੀ ਦੇਵੇ, ਭਾਵੇਂ ਉਹ ਉਸ ਦਾ ਆਪਣਾ ਬੱਚਾ ਹੀ ਕਿਉਂ ਨਾ ਹੋਵੇ, ਉਸ ਦਾ ਕੁਝ ਨਹੀਂ ਵਿਗੜੇਗਾ। ਕੋਈ ਸਜ਼ਾ ਨਹੀਂ ਮਿਲੇਗੀ।
ਜਿਸ ਸੁੱਖ ਅਤੇ ਕਾਮਨਾ ਲਈ ਬੱਚੇ ਦੀ ਹੱਤਿਆ ਕੀਤੀ ਗਈ, ਕੀ ਮਿਲੇਗਾ। ਸਜ਼ਾ ਹੀ ਮਿਲੇਗੀ। ਉਂਝ ਸਜ਼ਾ ਮਿਲ ਵੀ ਜਾਵੇ ਤਾਂ ਉਹ ਬੇਚਾਰੇ ਬੱਚੇ ਤਾਂ ਵਾਪਸ ਨਹੀਂ ਆ ਸਕਦੇ।
ਅਜਿਹੀਆਂ ਘਟਨਾਵਾਂ ਸਮਾਜ ਦੇ ਬੀਮਾਰ ਹੋਣ ਦੇ ਲੱਛਣਾਂ ਵਜੋਂ ਸਾਹਮਣੇ ਆ ਰਹੀਆਂ ਹਨ। ਇੱਥੇ ਚੰਗੇ ਅਤੇ ਮਾੜੇ ਦਾ ਫਰਕ ਮਿਟ ਰਿਹਾ ਹੈ।
ਸ਼ਮਾ ਸ਼ਰਮਾ
ਐੱਚ-1ਬੀ ਵੀਜ਼ਾ ਲਈ ਵਧੀਆਂ ਦਰਾਂ ਕਾਰਨ ਭਾਰਤੀ ਪੇਸ਼ੇਵਰਾਂ ਲਈ ਮੁਸ਼ਕਲ
NEXT STORY