Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 24, 2026

    2:11:10 PM

  • body of sarpanch missing for three days found in bushes

    ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ...

  • tarn taran large consignment of foreign weapons along with a drone

    ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ...

  • punjab police asi controversy video viral on social media

    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ...

  • marriage helicopter

    ਵਿਆਹ 'ਤੇ ਬੁੱਕ ਕੀਤਾ ਹੈਲੀਕਾਪਟਰ ਹੋ ਗਿਆ ਕ੍ਰੈਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉਡਾਣਾਂ ਨੂੰ ਤਰਸਦੇ ਨਵੇਂ ਹਵਾਈ ਅੱਡੇ

BLOG News Punjabi(ਬਲਾਗ)

ਉਡਾਣਾਂ ਨੂੰ ਤਰਸਦੇ ਨਵੇਂ ਹਵਾਈ ਅੱਡੇ

  • Edited By Shubam Kumar,
  • Updated: 18 Sep, 2026 08:44 PM
Blog
new airports longing for flights
  • Share
    • Facebook
    • Tumblr
    • Linkedin
    • Twitter
  • Comment

ਭਾਰਤ ’ਚ ਪਿਛਲੇ ਇਕ ਦਹਾਕੇ ’ਚ ਖੇਤਰੀ ਹਵਾਈ ਸੰਪਰਕ ਦਾ ਨਾਅਰਾ ਜਿੰਨਾ ਜ਼ੋਰ ਨਾਲ ਲਗਾਇਆ ਗਿਆ, ਓਨੀ ਹੀ ਤੇਜ਼ੀ ਨਾਲ ਛੋਟੇ ਸ਼ਹਿਰਾਂ ’ਚ ਟਰਮੀਨਲ ਬਣੇ, ਰਿਬਨ ਕੱਟੇ ਗਏ ਅਤੇ ਉਦਘਾਟਨ ਦੀਆਂ ਤਸਵੀਰਾਂ ਛਾਪੀਆਂ ਗਈਆਂ। ‘ਉੜੇ ਦੇਸ਼ ਕਾ ਆਮ ਨਾਗਰਿਕ’ ਉਡਾਣ ਯੋਜਨਾ ਦਾ ਵਾਅਦਾ ਸੀ ਕਿ ਟੀਅਰ-2 ਅਤੇ ਟੀਅਰ-3 ਸ਼ਹਿਰ ਵੀ ਹਵਾਈ ਨਕਸ਼ੇ ’ਤੇ ਆ ਜਾਣਗੇ। ਅੰਕੜਿਆਂ ’ਚ ਸਫਲਤਾ ਦਿਸਦੀ ਹੈ ਕਿ ਦਰਜਨਾਂ ਏਅਰਪੋਰਟ ਚਾਲੂ ਹੋਏ, ਸੈਂਕੜੇ ਰੂਟ ਅਲਾਟ ਹੋਏ ਪਰ ਮੈਦਾਨੀ ਹਕੀਕਤ ਇਸ ਤੋਂ ਉਲਟ ਹੈ। ਕਈ ਨਵੇਂ ਹਵਾਈ ਅੱਡੇ ਅਤੇ ਪੁਰਾਣੀਆਂ ਪੱਟੀਆਂ ਅੱਜ ਵੀਰਾਨ ਪਈਆਂ ਹਨ। ਰਨਵੇਅ ਸਾਫ਼ ਹੈ, ਸੀ. ਆਈ. ਐੱਸ. ਐੱਫ. ਖੜ੍ਹੀ ਹੈ, ਬਿਜਲੀ ਜਗ ਰਹੀ ਹੈ ਪਰ ਜਹਾਜ਼ ਨਹੀਂ ਆਉਂਦੇ। ਕੀ ਇਹ ਮਹਿਜ਼ ਇਕ ‘ਅਸਥਾਈ ਰੁਕਾਵਟ’ ਹੈ ਜਾਂ ਨੀਤੀਗਤ ਅਸਫਲਤਾ ਦਾ ਪ੍ਰਮਾਣ?

ਸੰਸਦ ’ਚ ਦਿੱਤੇ ਗਏ ਜਵਾਬ ਅਨੁਸਾਰ, ਉਡਾਣ ਯੋਜਨਾ ਤਹਿਤ ਵਿਕਸਤ ਕੀਤੇ ਗਏ ਲਗਭਗ 15 ਹਵਾਈ ਅੱਡੇ ਇਸ ਸਮੇਂ ਅਨੁਸੂਚਿਤ ਉਡਾਣਾਂ ਤੋਂ ਸੁੰਨੇ ਹਨ। ਇਨ੍ਹਾਂ ਵਿਚ ਪਠਾਨਕੋਟ, ਲੁਧਿਆਣਾ, ਸ਼ਿਮਲਾ, ਪਾਕਯੋਂਗ, ਕੁਸ਼ੀਨਗਰ, ਅਲੀਗੜ੍ਹ, ਆਜ਼ਮਗੜ੍ਹ, ਚਿੱਤਰਕੂਟ, ਸ਼੍ਰਾਵਸਤੀ, ਮੁਰਾਦਾਬਾਦ, ਭਾਵਨਗਰ, ਅੰਬਿਕਾਪੁਰ, ਰਾਊਰਕੇਲਾ, ਦਤੀਆ ਅਤੇ ਕਲਬੁਰਗੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨਾਲੋਂ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੈ। 2021 ਤੋਂ ਬਾਅਦ ਸੂਬੇ ’ਚ ਸ਼ੁਰੂ ਹੋਏ 7 ਨਵੇਂ ਏਅਰਪੋਰਟਾਂ ’ਚੋਂ 6 ’ਤੇ ਨਿਯਮਿਤ ਵਪਾਰਕ ਉਡਾਣਾਂ ਬੰਦ ਹੋ ਚੁੱਕੀਆਂ ਹਨ, ਸਿਰਫ ਅਯੁੱਧਿਆ ਹੀ ਇਕ ਅਪਵਾਦ ਹੈ।

ਅਸਫਲਤਾ ਦਾ ਸਭ ਤੋਂ ਠੋਸ ਸਬੂਤ ਖ਼ਰਚਾ ਬਨਾਮ ਕਮਾਈ ਹੈ। ਸਰਕਾਰ ਇਨ੍ਹਾਂ 15 ਗੈਰ-ਸੰਚਾਲਿਤ ਕੇਂਦਰਾਂ ਦੇ ਰੱਖ-ਰਖਾਅ ’ਤੇ ਲਗਭਗ 879 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ, ਜਦਕਿ ਉੱਥੇ ਨਿਯਮਿਤ ਯਾਤਰੀ ਸੇਵਾ ਨਹੀਂ ਹੈ। ਪਾਕਯੋਂਗ ਦੇ ਨਿਰਮਾਣ ’ਤੇ ਹੀ ਲਗਭਗ 605 ਕਰੋੜ ਰੁਪਏ ਲੱਗੇ ਅਤੇ ਰੱਖ-ਰਖਾਅ ’ਤੇ ਹੁਣ ਤੱਕ ਲਗਭਗ 179 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ। ਸ਼ਿਮਲਾ ’ਤੇ ਰੱਖ-ਰਖਾਅ ਦਾ ਖ਼ਰਚਾ 116 ਕਰੋੜ ਰੁਪਏ ਤੋਂ ਵੱਧ ਦੱਸਿਆ ਗਿਆ ਹੈ ਅਤੇ ਮੁਰਾਦਾਬਾਦ ’ਤੇ ਲਗਭਗ 30 ਕਰੋੜ ਰੁਪਏ। ਭਾਵਨਗਰ ਦਾ ਹਾਲ ਹੋਰ ਵੀ ਸਪੱਸ਼ਟ ਹੈ—ਇਕ ਰਿਪੋਰਟ ਅਨੁਸਾਰ ਇਕ ਸਾਲ ’ਚ ਸੰਚਾਲਨ ਅਤੇ ਰੱਖ-ਰਖਾਅ ’ਤੇ ਲਗਭਗ 18 ਕਰੋੜ ਰੁਪਏ ਖ਼ਰਚ ਹੋਏ, ਜਦਕਿ ਕਮਾਈ ਮਹਿਜ਼ 4 ਕਰੋੜ ਰੁਪਏ ਹੀ ਰਹੀ। ਭਾਵ ਲਾਗਤ ਆਮਦਨ ਤੋਂ ਕਈ ਗੁਣਾ ਵੱਧ ਹੈ।

ਸਵਾਲ ਉੱਠਦਾ ਹੈ ਕਿ ਅਜਿਹਾ ਕਿਉਂ ਹੋਇਆ? ਪਹਿਲਾ ਮੰਗ ਦਾ ਗਲਤ ਅੰਦਾਜ਼ਾ। ਹਵਾਈ ਅੱਡਾ ਬਣਾਉਣ ਨਾਲ ਮੰਗ ਆਪਣੇ ਆਪ ਪੈਦਾ ਨਹੀਂ ਹੁੰਦੀ। ਛੋਟੇ ਸ਼ਹਿਰਾਂ ’ਚ ਰੇਲ ਅਤੇ ਸੜਕ ਪਹਿਲਾਂ ਹੀ ਸਸਤੀ ਅਤੇ ਭਰੋਸੇਮੰਦ ਹੈ। 3 ਘੰਟੇ ਦੀ ਦੂਰੀ ’ਤੇ ਜੇਕਰ ਟ੍ਰੇਨ ਹੈ, ਤਾਂ ਸੀਮਤ ਆਮਦਨ ਵਾਲਾ ਯਾਤਰੀ ਮਹਿੰਗੀ ਟਿਕਟ ਕਦੇ ਨਹੀਂ ਖਰੀਦੇਗਾ, ਖ਼ਾਸ ਕਰ ਕੇ ਜਦੋਂ ਸਬਸਿਡੀ ਖ਼ਤਮ ਹੋਣ ਤੋਂ ਬਾਅਦ ਕਿਰਾਇਆ ਦੁੱਗਣਾ ਹੋ ਜਾਵੇ। ਉਡਾਣ ਯੋਜਨਾ ’ਚ 3 ਸਾਲ ਦਾ ‘ਵਾਇਆਬਿਲਿਟੀ ਗੈਪ ਫੰਡਿੰਗ’ ਮਿਲਦਾ ਹੈ। ਜਿਵੇਂ ਹੀ ਇਹ ਮਿਆਦ ਖ਼ਤਮ ਹੁੰਦੀ ਹੈ, ਕਈ ਰੂਟ ਢਹਿ-ਢੇਰੀ ਹੋ ਜਾਂਦੇ ਹਨ। ਸੀ. ਏ. ਜੀ. ਦੀ ਪੁਰਾਣੀ ਸਮੀਖਿਆ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਸ਼ੁਰੂਆਤੀ ਪੜਾਵਾਂ ਦੇ ਅੱਧੇ ਤੋਂ ਵੱਧ ਅਲਾਟ ਕੀਤੇ ਰੂਟ ਕਦੇ ਸ਼ੁਰੂ ਹੀ ਨਹੀਂ ਹੋਏ ਜਾਂ ਜਲਦੀ ਬੰਦ ਹੋ ਗਏ।

ਦੂਜਾ, ਜਹਾਜ਼ਾਂ ਅਤੇ ਆਪ੍ਰੇਟਰਾਂ ਦੀ ਘਾਟ। ਖੇਤਰੀ ਉਡਾਣਾਂ ਲਈ ਛੋਟੇ ਜਹਾਜ਼ ਚਾਹੀਦੇ ਹਨ। ‘ਫਲਾਈਬਿਗ’ ਵਰਗੇ ਆਪ੍ਰੇਟਰ ਬੰਦ ਹੋ ਗਏ ਜਾਂ ਉਨ੍ਹਾਂ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ। ਜਹਾਜ਼ ਲੀਜ਼ ’ਤੇ ਲੈਣ, ਰੱਖ-ਰਖਾਅ ਅਤੇ ਪਾਇਲਟਾਂ ਦੀ ਘਾਟ ਨੇ ਕਈ ਰੂਟਾਂ ਨੂੰ ਅਧਰੰਗ ਕਰ ਦਿੱਤਾ।

ਤੀਸਰਾ, ਤਕਨੀਕੀ ਹੱਦ। ਕਈ ਛੋਟੇ ਹਵਾਈ ਅੱਡੇ ਿਸਰਫ ‘ਵਿਜ਼ੂਅਲ ਫਲਾਈਟ ਰੂਲਜ਼’ ’ਤੇ ਚੱਲਦੇ ਹਨ। ਉੱਤਰ ਭਾਰਤ ’ਚ ਸਰਦੀਆਂ ਦੌਰਾਨ ਧੁੰਦ ਆਉਂਦੇ ਹੀ ਉਡਾਣਾਂ ਰੁਕ ਜਾਂਦੀਆਂ ਹਨ। ‘ਇੰਸਟਰੂਮੈਂਟ ਲੈਂਡਿੰਗ ਸਿਸਟਮ’ ਨਾ ਹੋਣ ਕਾਰਨ ਭਰੋਸੇਯੋਗਤਾ ਖ਼ਤਮ ਹੋ ਜਾਂਦੀ ਹੈ। ਚੌਥਾ, ਅੰਤਿਮ ਕਿਨਾਰੇ ਦੀ ਕੁਨੈਕਟੀਵਿਟੀ। ਸ਼ਹਿਰ ਤੋਂ ਏਅਰਪੋਰਟ ਤੱਕ ਦੀ ਸੜਕ ਖ਼ਰਾਬ ਹੋਵੇ ਜਾਂ ਟੈਕਸੀ ਮਹਿੰਗੀ ਹੋਵੇ, ਤਾਂ ਯਾਤਰੀ ਦੁਬਾਰਾ ਨਹੀਂ ਆਉਂਦਾ।

ਇਸ ਨੂੰ ਨੀਤੀਗਤ ਅਸਫਲਤਾ ਇਸ ਲਈ ਕਿਹਾ ਜਾਣਾ ਚਾਹੀਦਾ ਹੈ, ਕਿਉਂਕਿ ਪੈਸਾ ਕਰਦਾਤਾ ਦਾ ਹੈ ਅਤੇ ਵਾਅਦਾ ਵਿਕਾਸ ਦਾ ਸੀ। ਉਦਘਾਟਨ ਰਾਜਨੀਤਿਕ ਪੂੰਜੀ ਬਣ ਜਾਂਦਾ ਹੈ ਪਰ 3 ਸਾਲ ਬਾਅਦ ਵੀ ਖ਼ਾਲੀ ਪਏ ਟਰਮੀਨਲ ਜਨਤਾ ਦਾ ਨੁਕਸਾਨ ਬਣ ਜਾਂਦੇ ਹਨ। ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਪਿੰਡ ਵਾਲੇ ਵਿਕਾਸ ਦੀ ਉਮੀਦ ਲਗਾਉਂਦੇ ਹਨ ਪਰ ਜਦੋਂ ਉਡਾਣ ਨਹੀਂ ਆਉਂਦੀ ਤਾਂ ਬੇਭਰੋਸਗੀ ਵਧਦੀ ਹੈ। ਖੇਤਰੀ ਹਵਾਈ ਸੰਪਰਕ ਤਦ ਹੀ ਸਾਰਥਕ ਹੈ ਜਦੋਂ ਉਹ ਵਪਾਰ, ਸੈਰ-ਸਪਾਟਾ, ਮੈਡੀਕਲ ਐਮਰਜੈਂਸੀ ਅਤੇ ਰੋਜ਼ਗਾਰ ਨਾਲ ਜੁੜ ਕੇ ਸਥਾਈ ਆਵਾਜਾਈ ਪੈਦਾ ਕਰੇ।

ਅਜਿਹੇ ’ਚ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ? ਸਭ ਤੋਂ ਪਹਿਲਾਂ ਨਵੇਂ ਹਵਾਈ ਅੱਡੇ ਖੋਲ੍ਹਣ ਤੋਂ ਪਹਿਲਾਂ ਸਖਤ ਅਧਿਐਨ ਲਾਜ਼ਮੀ ਹੋਵੇ। ਯਾਤਰੀ ਸਮਰੱਥਾ, ਆਲੇ-ਦੁਆਲੇ ਦੇ ਉਦਯੋਗ, ਧਾਰਮਿਕ ਸੈਰ-ਸਪਾਟਾ ਚੱਕਰ ਅਤੇ ਬਦਲਵੇਂ ਆਵਾਜਾਈ ਦੇ ਸਾਧਨਾਂ ਦੀ ਤੁਲਨਾ ਕੀਤੇ ਬਿਨਾਂ ਨਿਰਮਾਣ ਨਾ ਕੀਤਾ ਜਾਵੇ। ਦੂਸਰਾ ਸਬਸਿਡੀ ਦੀ ਮਿਆਦ 3 ਸਾਲ ਤੋਂ ਵਧਾ ਕੇ 5-7 ਸਾਲ ਕੀਤੀ ਜਾ ਸਕਦੀ ਹੈ ਪਰ ਇਹ ਸਿਰਫ ਯਾਤਰੀਆਂ ਦੀ ਗਿਣਤੀ ਅਤੇ ਸਥਾਨਕ ਕਮਾਈ ਦੇ ਟੀਚੇ ਪੂਰੇ ਹੋਣ ’ਤੇ ਹੀ ਦਿੱਤੀ ਜਾਵੇ।

ਤੀਸਰਾ, ਛੋਟੇ ਹਵਾਈ ਅੱਡਿਆਂ ਨੂੰ ਸਿਰਫ ਯਾਤਰੀਆਂ ’ਤੇ ਨਿਰਭਰ ਨਾ ਰੱਖਿਆ ਜਾਵੇ। ਕਾਰਗੋ, ਪਾਇਲਟ ਸਿਖਲਾਈ, ਚਾਰਟਰਡ ਫਲਾਈਟਾਂ, ਮੈਡੀਕਲ ਫਲਾਈਟਾਂ ਅਤੇ ਰਾਜ ਸਰਕਾਰ ਦੀਆਂ ਸਰਕਾਰੀ ਯਾਤਰਾਵਾਂ ਰਾਹੀਂ ਘੱਟੋ-ਘੱਟ ਵਰਤੋਂ ਯਕੀਨੀ ਬਣਾਈ ਜਾਵੇ।

ਚੌਥਾ, ਮੌਸਮ-ਸੰਵੇਦਨਸ਼ੀਲ ਅੱਡਿਆਂ ’ਤੇ ਆਈ. ਐੱਲ. ਐੱਸ. ਅਤੇ ਬਿਹਤਰ ਨੇਵੀਗੇਸ਼ਨ ਪ੍ਰਣਾਲੀ ਲਗਾਈ ਜਾਵੇ, ਨਹੀਂ ਤਾਂ ਸਰਦੀਆਂ ਜਾਂ ਖ਼ਰਾਬ ਮੌਸਮ ’ਚ ਪੂਰਾ ਨੈੱਟਵਰਕ ਠੱਪ ਰਹੇਗਾ।

ਪੰਜਵਾਂ, ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਵਧਾਈ ਜਾਵੇ। ਜ਼ਮੀਨ, ਸੜਕੀ ਸੰਪਰਕ, ਟੂਰਿਜ਼ਮ ਪੈਕੇਜ ਅਤੇ ਸਥਾਨਕ ਟੈਕਸ ਛੋਟਾਂ ਰਾਜ ਸਰਕਾਰਾਂ ਦੇਣ, ਜਦਕਿ ਕੇਂਦਰ ਸਿਰਫ ਹਵਾਈ ਢਾਂਚਾ ਪ੍ਰਦਾਨ ਕਰੇ। ਛੇਵਾਂ, ਕਿਰਾਇਆ ਨੀਤੀ ਲਚਕੀਲੀ ਹੋਵੇ , ਸਬਸਿਡੀ ਖ਼ਤਮ ਹੁੰਦੇ ਹੀ ਅਚਾਨਕ ਟਿਕਟ ਮਹਿੰਗੀ ਹੋਣ ਨਾਲ ਮੰਗ ਖ਼ਤਮ ਹੋ ਜਾਂਦੀ ਹੈ। ਪੜਾਅਵਾਰ ਵਾਧਾ ਅਤੇ ਆਫ਼-ਪੀਕ ਛੋਟ ਨਾਲ ਹਵਾਈ ਯਾਤਰਾ ਨੂੰ ਲੋਕਾਂ ਦੀ ਆਦਤ ਬਣਾਇਆ ਜਾ ਸਕਦਾ ਹੈ। ਸੱਤਵਾਂ, ਅਸਫਲ ਰੂਟਾਂ ਨੂੰ ਬਿਨਾਂ ਝਿਜਕ ਬੰਦ ਕਰਨ ਅਤੇ ਸਫਲ ਮਾਡਲਾਂ ਜਿਵੇਂ ਕਿ ਬਿਹਤਰ ਕੁਨੈਕਟੀਵਿਟੀ ਵਾਲੇ ਉਦਯੋਗਿਕ ਜਾਂ ਧਾਰਮਿਕ ਕੇਂਦਰ ਨੂੰ ਦੁਹਰਾਉਣ ਦਾ ਹੌਸਲਾ ਹੋਣਾ ਚਾਹੀਦਾ ਹੈ। ਹਰ ਜ਼ਿਲੇ ’ਚ ਏਅਰਪੋਰਟ ਦਾ ਨਾਅਰਾ ਰਾਜਨੀਤਿਕ ਤੌਰ ’ਤੇ ਲੁਭਾਉਣਾ ਹੋ ਸਕਦਾ ਹੈ ਪਰ ਆਰਥਿਕ ਤੌਰ ’ਤੇ ਘਾਤਕ ਹੈ। ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਜੇਕਰ ਇਹੋ ਹਾਲ ਰਿਹਾ ਤਾਂ ਅਗਲੇ 10 ਸਾਲਾਂ ’ਚ 100 ਹਵਾਈ ਅੱਡੇ ਹੋਰ ਬਣ ਜਾਣਗੇ ਅਤੇ ਉਨ੍ਹਾਂ ਵਿਚੋਂ ਕਈ ਫਿਰ ਵੀਰਾਨ ਹੀ ਰਹਿਣਗੇ।

—ਰਜਨੀਸ਼ ਕਪੂਰ

kalchakranews@gmail.com

  • New airports
  • longing
  • flights

ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ ਜ਼ਰੂਰਤ!

NEXT STORY

Stories You May Like

  • trump will welcome jinping at the airport
    ਜਿਨਪਿੰਗ ਦਾ ਹਵਾਈ ਅੱਡੇ ’ਤੇ ਸਵਾਗਤ ਕਰਨਗੇ ਟਰੰਪ
  • threat to blow up ludhiana court with a bomb
    ਲੁਧਿਆਣਾ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ! ਮੋਹਾਲੀ ਤੇ ਹਲਵਾਰਾ ਹਵਾਈ ਅੱਡੇ ਵੀ ਨਿਸ਼ਾਨੇ 'ਤੇ
  • sikh pilgrims traveling from pakistan to india at faisalabad airport dhami
    ਪਾਕਿ ਤੋਂ ਭਾਰਤ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਰੋਕਣਾ ਮੰਦਭਾਗਾ: ਐਡਵੋਕੇਟ ਧਾਮੀ
  • indian air force  2 tejas trainer aircraft
    ਭਾਰਤੀ ਹਵਾਈ ਫੌਜ ਨੂੰ ਮਿਲੇ 2 ਤੇਜਸ ਟ੍ਰੇਨਰ ਏਅਰਕ੍ਰਾਫਟ
  • dubai  spicejet  2 flights  delayed
    ਦੁਬਈ ਜਾਣ ਵਾਲੀਆਂ ਸਪਾਈਸਜੈੱਟ ਦੀਆਂ 2 ਉਡਾਣਾਂ ਲੇਟ, IGI Airport 'ਤੇ ਯਾਤਰੀਆਂ ਦਾ ਹੰਗਾਮਾ
  • air force  160 sat saaw bombs
    ਹਵਾਈ ਫੌਜ ਨੂੰ ਮਿਲਣਗੇ 160 SAT-SAAW ਬੰਬ, ਸੁਖੋਈ-30 MKI ਵਰਗੇ ਜਹਾਜ਼ ਵੀ ਹੋਣਗੇ ਸ਼ਾਮਲ
  • airstrikes in yemen
    ਯਮਨ 'ਚ ਹੂਤੀ ਹਥਿਆਰਾਂ ਦੇ ਡਿਪੂ 'ਤੇ ਹਵਾਈ ਹਮਲੇ
  • russia air strike on ukraine
    ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • woman gives birth outside krishna lab at civil hospital
    ਜਲੰਧਰ ਸਿਵਲ ਹਸਪਤਾਲ 'ਚ ਕ੍ਰਿਸ਼ਨਾ ਲੈਬ ਦੇ ਬਾਹਰ ਔਰਤ ਨੇ ਬੱਚੇ ਨੂੰ ਦਿੱਤਾ ਜਨਮ
  • major crackdown by nakodar police on drug smugglers  20 accused arrested
    ਨਕੋਦਰ ਪੁਲਸ ਦੀ ਨਸ਼ਾ ਸਮੱਗਲਰਾਂ 'ਤੇ ਵੱਡੀ ਕਾਰਵਾਈ, 17 FIR ਦਰਜ, 20 ਮੁਲਜ਼ਮ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • corporation is set to incur a loss installation of flex banners
    ਯੂਨੀਪੋਲਜ਼ ’ਤੇ ਨਾਜਾਇਜ਼ ਫਲੈਕਸ ਲੱਗਣ ਨਾਲ ਨਿਗਮ ਨੂੰ ਇਸ ਮਹੀਨੇ ਹੋਣ ਜਾ ਰਿਹੈ...
  • election commission clarify the position regarding sir
    ਐੱਸ. ਆਈ. ਆਰ. ਬਾਰੇ ਦਰਜ ਇਤਰਾਜ਼ਾਂ ’ਤੇ ਸਥਿਤੀ ਸਪੱਸ਼ਟ ਕਰੇ ਚੋਣ ਕਮਿਸ਼ਨ :...
  • vehicles without high security number plates will not get petrol or diesel
    ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ...
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
Trending
Ek Nazar
people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

ufo in iran

ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

island nation changes name

ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ

aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • government schools
      ਸਰਕਾਰੀ ਸਕੂਲਾਂ ’ਚ ਸੁਧਾਰ ਇਕ ਵੱਡਾ ਸਿਆਸੀ ਮੁੱਦਾ ਬਣਿਆ
    • india textile
      ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
    • how to keep children away from content
      ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ?
    • achievements of india  s   brics year
      ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ
    • even after 40 months of caste based violence
      ‘ਜਾਤੀ ਹਿੰਸਾ ਦੇ 40 ਮਹੀਨਿਆਂ ਬਾਅਦ ਵੀ’ ਮਣੀਪੁਰ ਦੀ ਜਨਤਾ ਨੂੰ ਹੈ ਸ਼ਾਂਤੀ ਦੀ...
    • gen z the bjp still needs to sharpen its edge
      ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ
    • the arrival of foreign universities
      ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ
    • modi in brics
      ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
    • officers who undermine the
      ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
    • encouraging the use of electric cars is the need of the hour
      ‘ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਉਤਸ਼ਾਹ ਦੇਣਾ’ ਸਮੇਂ ਦੀ ਲੋੜ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +